ਜਨਮ ਦਿਨ 'ਤੇ ਵਿਸ਼ੇਸ਼: ਦਰਵੇਸ਼ੀ ਰੂਹ ਤੇ ਮਨੁੱਖਤਾ ਦੀ ਜਿਉਂਦੀ ਜਾਗਦੀ ਤਸਵੀਰ ਭਗਤ ਪੂਰਨ ਸਿੰਘ ਜੀ
Published : Jun 4, 2022, 8:14 am IST
Updated : Jun 4, 2022, 8:14 am IST
SHARE ARTICLE
Bhagat Puran Singh g
Bhagat Puran Singh g

ਜਦੋਂ ਨਿਰਸਵਾਰਥ ਸੇਵਾ ਬਾਰੇ ਗੱਲ ਕਰੀਏ ਤਾਂ ਭਾਈ ਕਨ੍ਹਈਆ ਜੀ ਵਾਂਗ ਭਗਤ ਪੂਰਨ ਸਿੰਘ ਜੀ ਦਾ ਨਾਂਅ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦਾ ਹੈ।

 

 

 ਮੁਹਾਲੀ: ਜਦੋਂ ਨਿਰਸਵਾਰਥ ਸੇਵਾ ਬਾਰੇ ਗੱਲ ਕਰੀਏ ਤਾਂ ਭਾਈ ਕਨ੍ਹਈਆ ਜੀ (Bhai Kanhaiya Ji) ਵਾਂਗ ਭਗਤ ਪੂਰਨ ਸਿੰਘ ਜੀ  (Bhagat Puran Singh) ਦਾ ਨਾਂਅ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦਾ ਹੈ। ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ, 1904 ਵਿਚ ਮਾਤਾ ਮਹਿਤਾਬ ਕੌਰ ਦੀ ਕੁੱਖੋਂ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਦੇ ਇਕ ਹਿੰਦੂ ਪਰਿਵਾਰ ਵਿਚ ਹੋਇਆ। ਉਹਨਾਂ ਦੇ ਪਿਤਾ ਲਾਲਾ ਛਿੰਬੂ ਮੱਲ ਸ਼ਾਹੂਕਾਰੀ ਕਰਦੇ ਸਨ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂਅ ਰਾਮਜੀ ਦਾਸ ਸੀ।

 

Bhagat Puran SinghBhagat Puran Singh

 

ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਖੰਨੇ ਦੇ ਸਕੂਲ ਤੋਂ ਕੀਤੀ ਅਤੇ ਬਾਅਦ ਵਿਚ ਉਹ ਲਾਹੌਰ ਦੇ ਖਾਲਸਾ ਕਾਲਜ ਵਿਚ ਦਾਖ਼ਲ ਹੋਏ। ਉਹਨਾਂ ਦੇ ਮਾਤਾ ਧਾਰਮਿਕ ਖਿਆਲਾਂ ਵਾਲੇ ਸਨ, ਜਿਸ ਕਰਕੇ ਭਗਤ ਪੂਰਨ ਸਿੰਘ ਦੇ ਦਿਲ ਵਿਚ ਵੀ ਬਹੁਤ ਦਇਆ ਭਾਵਨਾ ਸੀ। ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਲੰਗਰ, ਸਫਾਈ ਆਦਿ ਦੀ ਸੇਵਾ ਕਰਦੇ ਸਨ। ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਨਾਲ-ਨਾਲ ਬਜ਼ੁਰਗ ਅਤੇ ਬਿਮਾਰ ਲੋਕਾਂ ਦੀ ਵੀ ਸੇਵਾ ਕਰਦੇ ਸਨ। ​

 

 

Bhagat Puran SinghBhagat Puran Singh

ਭਗਤ ਪੂਰਨ ਸਿੰਘ ਜੀ ਨੂੰ ਆਪਣੀ ਮੁੱਢਲੀ ਜ਼ਿੰਦਗੀ ਵਿਚ ਕਈ ਪਿੰਡਾਂ ਵਿਚੋਂ ਪੈਦਲ ਗੁਜ਼ਰਨਾ ਪੈਦਾ ਸੀ, ਅਤੇ ਉਹ ਆਰਾਮ ਕਰਨ ਲਈ ਮੰਦਿਰਾਂ ਵਿਚ ਰੁਕਦੇ ਸਨ। ਇਕ ਦਿਨ ਜਦੋਂ ਉਹ ਮੰਦਿਰ ਵਿਚ ਠਹਿਰੇ ਤਾਂ ਬ੍ਰਾਹਮਣਾਂ ਨੇ ਉਹਨਾਂ ਨੂੰ ਮੰਦਿਰ ਦੀ ਸਫਾਈ ਕਰਨ ਲਈ ਕਿਹਾ। ਜਦੋਂ ਉਹ ਸਫਾਈ ਕਰਨ ਤੋਂ ਬਾਅਦ ਬੈਠੇ ਤਾਂ ਬ੍ਰਾਹਮਣ ਉਹਨਾਂ ਨੂੰ ਬਿਨਾਂ ਪੁੱਛੇ ਹੀ ਭੋਜਨ ਖਾਣ ਲੱਗੇ।

 

 

Bhagat Puran Singh gBhagat Puran Singh g

ਉਸ ਤੋਂ ਬਾਅਦ ਅਗਲੀ ਵਾਰ ਜਦੋਂ ਉਹ ਗੁਰਦੁਆਰੇ ਵਿਚ ਰੁਕੇ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਉਹਨਾਂ ਨੂੰ ਬਿਨਾਂ ਪੁੱਛੇ ਅਤੇ ਬਿਨਾਂ ਕੋਈ ਕੰਮ ਕਰਵਾਏ ਹੀ ਅੱਧੀ ਰਾਤ ਨੂੰ ਤਾਜ਼ਾ ਬਣਿਆ ਭੋਜਨ ਅਤੇ ਦੁੱਧ ਦਿੱਤਾ। ਗੁਰਦੁਆਰੇ ਦੇ ਸਿੱਖਾਂ ਦੀ ਸੇਵਾ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਫੈਸਲਾ ਕੀਤਾ ਅਤੇ 1923 ਵਿਚ ਉਹ ਸਿੱਖ ਬਣ ਗਏ।

 

Bhagat Puran Singh g and Bhai Piara Singh gBhagat Puran Singh g and Bhai Piara Singh g

ਭਗਤ ਪੂਰਨ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਬਿਨਾਂ ਕਿਸੇ ਸਵਾਰਥ ਤੋਂ ਬਜ਼ੁਰਗਾਂ, ਬਿਮਾਰਾਂ ਅਤੇ ਬੇਆਸਰਿਆਂ ਨੂੰ ਸਮਰਪਿਤ ਕੀਤਾ। 1934 ਵਿਚ ਜਦੋਂ ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਤਾਂ ਇਕ ਦਿਨ ਉਹਨਾਂ ਨੂੰ ਗੁਰਦੁਆਰੇ ਦੇ ਗੇਟ ਤੋਂ ਬਾਹਰ ਇਕ ਚਾਰ ਸਾਲ ਦਾ ਅਪਾਹਿਜ ਬੱਚਾ ਮਿਲਿਆ ਤੇ ਉਹਨਾਂ ਨੇ ਉਸ ਅਪਾਹਿਜ ਬੱਚੇ ਦੀ ਜ਼ਿੰਮੇਵਾਰੀ ਆਪ ਲਈ ਅਤੇ ਉਸਦਾ ਨਾਂਅ ਪਿਆਰਾ ਸਿੰਘ ਰੱਖਿਆ।

 

Bhagat puran singhBhagat puran singh

1947 ਦੀ ਦੇਸ਼ ਵੰਡ ਸਮੇਂ ਭਗਤ ਜੀ ਨੇ ਖਾਲਸਾ ਕਾਲਜ, ਚੀਫ ਖਾਲਸਾ ਦੀਵਾਨ, ਰੇਲਵੇ ਸਟੇਸ਼ਨ, ਰਾਮ ਬਾਗ ਆਦਿ ਥਾਵਾਂ 'ਤੇ ਅੰਮ੍ਰਿਤਸਰ ਵਿਖੇ ਤੁਰਦੇ-ਫਿਰਦਿਆਂ ਕਰੀਬ ਡੇਢ ਸਾਲ ਅਪਾਹਜਾਂ, ਮਰੀਜ਼ਾਂ, ਪਾਗਲਾਂ ਤੇ ਯਤੀਮਾਂ ਦੀ ਸੱਚੇ ਦਿਲੋਂ ਸੇਵਾ-ਸੰਭਾਲ ਕੀਤੀ। ਵਧੇਰੇ ਮਰੀਜ਼ ਹੋ ਜਾਣ 'ਤੇ ਪਹਿਲਾਂ ਉਨ੍ਹਾਂ ਨੇ ਸਿਵਲ ਸਰਜਨ ਦਫਤਰ ਦੇ ਨੇੜੇ ਨਿਕਾਸੀ ਕੋਠੀ, ਫਿਰ ਇੰਦਰ ਪੈਲੇਸ ਦੀ ਅੱਧਬਣੀ ਇਮਾਰਤ, ਰਾਮ ਤਲਾਈ ਵਾਲੀ ਸਰਾਂ ਆਦਿ ਥਾਵਾਂ 'ਤੇ ਰੋਗੀਆਂ ਸਮੇਤ ਟਿਕਾਣਾ ਕੀਤਾ ਅਤੇ ਉਹ ਵੱਖ ਵੱਖ ਥਾਵਾਂ ਤੋਂ ਮੰਗ ਕੇ ਅਪਾਹਜਾਂ ਦਾ ਢਿੱਡ ਭਰਦੇ ਸਨ।

ਭਗਤ ਪੂਰਨ ਸਿੰਘ ਨੂੰ ਉਹਨਾਂ ਦੀ ਨਿਸ਼ਕਾਮ ਸੇਵਾ ਲਈ 1979 ਵਿਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ, ਜਿਸ ਨੂੰ ਉਹਨਾਂ ਨੇ 1984 ਵਿਚ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਵਾਪਿਸ ਕਰ ਦਿੱਤਾ। 1992 ਵਿਚ 5 ਅਗਸਤ ਨੂੰ ਉਹਨਾਂ ਦਾ ਸਵਰਗਵਾਸ ਹੋ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement