23 ਸਾਲਾਂ ਤੋਂ ਪਤੀ ਪਤਨੀ ਰਹਿ ਰਹੇ ਹਨ ਗਟਰ ਵਿਚ
Published : Sep 4, 2018, 2:08 pm IST
Updated : Sep 4, 2018, 2:08 pm IST
SHARE ARTICLE
Husband wife is living in Gutter for 23 years
Husband wife is living in Gutter for 23 years

ਖ਼ੁਸ਼ ਰਹਿਣਾ ਅਪਣੇ ਆਲੇ ਦੁਆਲੇ ਦੀ ਸਤਿਥੀ ਤੇ ਬਹੁਤ ਘੱਟ ਨਿਰਭਰ ਕਰਦਾ ਹੈ ਤੇ ਅਪਣੇ ਮਨ ਨੂੰ ਕਾਬੂ ਕਰਨ ਦੀ ਤਾਕਤ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ.............

ਖ਼ੁਸ਼ ਰਹਿਣਾ ਅਪਣੇ ਆਲੇ ਦੁਆਲੇ ਦੀ ਸਤਿਥੀ ਤੇ ਬਹੁਤ ਘੱਟ ਨਿਰਭਰ ਕਰਦਾ ਹੈ ਤੇ ਅਪਣੇ ਮਨ ਨੂੰ ਕਾਬੂ ਕਰਨ ਦੀ ਤਾਕਤ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਅਸਲ ਵਿਚ ਖ਼ੁਸ਼ ਰਹਿਣਾ ਇਕ ਕਲਾ ਹੈ ਪਰ ਲੋਕ ਅਪਣੀ ਖ਼ੁਸ਼ੀ ਤੇ ਉਦਾਸੀ ਦਾ ਕਾਰਨ ਹੋਰ ਲੋਕਾਂ ਨੂੰ ਮੰਨਦੇ ਹਨ। ਜਿਸ ਕੋਲ ਇਹ ਹੁਨਰ ਹੈ, ਇਹ ਕਲਾ ਹੈ, ਉਹ ਕਿਤੇ ਵੀ ਖ਼ੁਸ਼ ਰਹਿ ਸਕਦਾ ਹੈ, ਚਾਹੇ ਪਰਿਸਤਿਥੀ ਕਿਹੋ ਜਿਹੀ ਵੀ ਹੋਵੇ।ਅੱਜ ਤੁਹਾਨੂੰ ਮੈਂ ਇਕ ਵਿਆਹੇ ਜੋੜੇ ਦੀ ਸੱਚੀ ਘਟਨਾ ਸੁਣਾਵਾਂਗਾ ਜੋ ਅਮਰਿਕਾ ਵਿਚ ਕੋਲੰਬੀਆ ਸ਼ਹਿਰ ਵਿਚ ਰਹਿ ਰਿਹਾ ਹੈ। ਪਤੀ ਦਾ ਨਾਮ ਮਿਗੁਅਲ ਰੇਸਟ੍ਰੇਪੋ ਤੇ ਪਤਨੀ ਦਾ ਨਾਮ ਮਾਰਿਆ ਗਾਰਸੀਆ ਹੈ।

Husband wife is living in Gutter for 23 yearsHusband wife is living in Gutter for 23 years

ਇਹ ਦੋਵੇਂ ਪਤੀ ਪਤਨੀ ਇਕ ਦੂਜੇ ਨਾਲ ਬਹੁਤ ਪਿਆਰ ਕਰਦੇ ਹਨ, ਪਰ ਇਨ੍ਹਾਂ ਦੋਹਾਂ ਨੂੰ ਨਸ਼ਾ ਕਰਨ ਦੀ ਆਦਤ ਪੈ ਗਈ। ਨਸ਼ੇ ਦੀ ਏਨੀਂ ਬੁਰੀ ਲੱਤ ਲੱਗੀ ਕਿ ਇਹ ਅਪਣਾ ਸਾਰਾ ਪੈਸਾ ਹੀ ਨਸ਼ੇ ਵਿਚ ਉਡਾਉਣ ਲੱਗੇ। ਹੌਲੀ-ਹੌਲੀ ਇਨ੍ਹਾਂ ਕੋਲ ਜਿੰਨਾ ਧਨ ਸੀ, ਉਹ ਸਾਰਾ ਖ਼ਤਮ ਹੋ ਗਿਆ। ਫਿਰ ਇਨ੍ਹਾਂ ਦੋਹਾਂ ਨੇ ਫ਼ੈਸਲਾ ਕੀਤਾ ਕਿ ਉਹ ਦੋਵੇਂ ਨਸ਼ੇ ਦੀ ਬੁਰੀ ਲੱਤ ਤੋਂ ਮੁਕਤ ਹੋਣਗੇ ਤੇ ਆਪਣਾ ਜੀਵਨ ਸਹੀ ਢੰਗ ਨਾਲ ਬਿਤਾਉਣਗੇ। ਇਨ੍ਹਾਂ ਦੋਵਾਂ ਨੇ ਅਪਣਾ ਇਲਾਜ ਕਰਵਾਇਆ, ਪਰ ਹੁਣ ਇਨ੍ਹਾਂ ਨੂੰ ਅਪਣਾ ਜੀਵਨ ਜਿਊਣ ਵਾਸਤੇ ਪੈਸੇ ਦੀ ਜ਼ਰੂਰਤ ਸੀ। ਉਹ ਅਪਣੇ ਦੋਸਤਾਂ ਮਿਤਰਾਂ ਤੇ ਰਿਸ਼ਤੇਦਾਰਾਂ ਕੋਲ ਵਿੱਤੀ ਸਹਾਇਤਾ ਲੈਣ ਗਏ।

Husband wife is living in Gutter for 23 yearsHusband wife is living in Gutter for 23 years

ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਾ ਕੀਤੀ। ਕਾਰਨ ਸਾਫ਼ ਸੀ ਕਿ ਉਨ੍ਹਾਂ ਨੂੰ ਇੰਜ ਲਗਦਾ ਸੀ ਕਿ ਇਹ ਦੋਵੇਂ ਉਨ੍ਹਾਂ ਦਾ ਪੈਸਾ ਵੀ ਕਿਧਰੇ ਨਸ਼ੇ ਵਿਚ ਹੀ ਨਾ ਬਰਬਾਦ ਕਰ ਦੇਣ। ਹੁਣ ਸਮਸਿਆ ਇਹ ਸੀ ਕਿ ਪਤੀ ਪਤਨੀ ਕੋਲ ਰਹਿਣ ਲਈ ਘਰ ਹੀ ਨਹੀਂ ਸੀ। ਇਕ ਦਿਨ ਉਨ੍ਹਾਂ ਨੂੰ ਇਕ ਪੁਰਾਣਾ ਗਟਰ ਵਿਖਾਈ ਦਿਤਾ ਤੇ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਕਿ ਹੁਣ ਉਹ ਦੋਵੇਂ ਅਪਣੇ ਪਾਲਤੂ ਕੁੱਤੇ ਨਾਲ ਉਸੇ ਗਟਰ ਵਿਚ ਹੀ ਰਹਿਣਗੇ। ਉਨ੍ਹਾਂ ਨੇ ਉਸ ਗਟਰ ਵਿਚ ਹੀ ਟੀਵੀ ਵਗੈਰਾ ਰੱਖ ਕੇ, ਉਸ ਗਟਰ ਨੂੰ ਹੀ ਅਪਣਾ ਘਰ ਬਣਾ ਲਿਆ। ਪਿਛਲੇ 23 ਸਾਲਾਂ ਤੋਂ ਉਹ ਦੋਵੇਂ ਉਸੇ ਗਟਰ ਵਿਚ ਹੀ ਰਹਿ ਰਹੇ ਹਨ। 

Husband wife is living in Gutter for 23 yearsHusband wife is living in Gutter for 23 years

ਸੱਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਦੋਵੇਂ ਅਪਣੀ ਜ਼ਿੰਦਗੀ ਤੋਂ ਬਹੁਤ ਖ਼ੁਸ਼ ਹਨ। ਤਿਉਹਾਰਾਂ ਵਾਲੇ ਦਿਨ ਉਹ ਅਪਣੇ ਗਟਰ ਘਰ ਨੂੰ ਸਜਾਉਂਦੇ ਹਨ। ਬਿਲਕੁਲ ਕਮਾਲ ਦੀ ਗੱਲ ਹੈ ਜਿਸ ਗਟਰ ਤੋਂ ਲੋਕੀ ਨਫ਼ਰਤ ਕਰਦੇ ਹਨ, ਕੋਈ ਉਸੇ ਗਟਰ ਵਿਚ ਅਪਣਾ ਘਰ ਵਸਾ ਕੇ ਖ਼ੁਸ਼ ਵੀ ਰਹਿ ਸਕਦਾ ਹੈ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕੋਈ ਵੀ ਕਿਸੇ ਵੀ ਹਾਲਤ ਵਿਚ ਖ਼ੁਸ਼ ਰਹਿ ਸਕਦਾ ਹੈ, ਜੇ ਉਹ ਚਾਹੇ ਤਾਂ। 

Husband wife is living in Gutter for 23 yearsHusband wife is living in Gutter for 23 years

ਸੰਪਰਕ  : 7658819651

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement