ਮਾਂ-ਬੋਲੀ ਪੰਜਾਬੀ ਬਨਾਮ ਸਿਆਸੀ ਲੀਡਰ ਤੇ ਸਮੁੱਚੇ ਪੰਜਾਬੀ
Published : Sep 5, 2018, 12:33 pm IST
Updated : Sep 5, 2018, 12:33 pm IST
SHARE ARTICLE
Narendra Modi
Narendra Modi

ਭਾਰਤ ਨੂੰ ਆਜ਼ਾਦ ਕਰਵਾਉਣ ਲਈ ਲਗਭਗ 90 ਫ਼ੀ ਸਦੀ ਕੁਰਬਾਨੀਆਂ ਸਿੱਖ ਕੌਮ ਨੇ ਦਿਤੀਆਂ ਜਦ ਕਿ ਉਸ ਸਮੇਂ ਸਿੱਖ ਗਿਣਤੀ ਪੱਖੋਂ ਸਿਰਫ਼ ਤੇ ਸਿਰਫ਼ 2 ਫ਼ੀ ਸਦੀ ਸਨ...........

ਭਾਰਤ ਨੂੰ ਆਜ਼ਾਦ ਕਰਵਾਉਣ ਲਈ ਲਗਭਗ 90 ਫ਼ੀ ਸਦੀ ਕੁਰਬਾਨੀਆਂ ਸਿੱਖ ਕੌਮ ਨੇ ਦਿਤੀਆਂ ਜਦ ਕਿ ਉਸ ਸਮੇਂ ਸਿੱਖ ਗਿਣਤੀ ਪੱਖੋਂ ਸਿਰਫ਼ ਤੇ ਸਿਰਫ਼ 2 ਫ਼ੀ ਸਦੀ ਸਨ। ਭਾਰਤ ਆਜ਼ਾਦ ਹੋਇਆ ਤਾਂ ਭਾਰਤ ਦਾ ਸਾਰਾ ਰਾਜ ਪ੍ਰਬੰਧ ਅੰਗਰੇਜ਼ਾਂ ਦੇ ਯਾਰਾਂ ਦੇ ਹੱਥਾਂ ਵਿਚ ਆ ਗਿਆ ਤੇ ਅੱਜ ਵੀ ਹੈ। ਨਹਿਰੂ ਪ੍ਰੀਵਾਰ ਕਾਂਗਰਸ ਤੇ ਕਬਜ਼ਾ ਰਿਹਾ ਤੇ ਅੱਜ ਵੀ ਹੈ। ਨਹਿਰੂ ਪ੍ਰੀਵਾਰ ਕਾਂਗਰਸ ਤੇ ਕਾਬਜ਼ ਰਿਹਾ ਤੇ ਅੱਜ ਵੀ ਹੈ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟਪਦਿਆਂ ਨਹਿਰੂ ਨੇ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਦਿਆਂ ਇਥੋਂ ਤਕ ਗਿਰਾਵਟ ਲਿਆਂਦੀ ਕਿ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿਤਾ।

ਅਕਲ ਦੇ ਅੰਨ੍ਹੇ ਤੇ ਪਿੱਛਲੱਗ ਨਹਿਰੂ ਸਾਥੀਆਂ ਵਿਚੋਂ ਕਿਸੇ ਦੀ ਵੀ ਜਮੀਰ ਨਾ ਜਾਗੀ ਕਿ ਸਿੱਖ ਇਤਿਹਾਸ ਤੇ ਝਾਤੀ ਮਾਰ ਕੇ ਹੀ ਸੋਚ ਲੈਂਦੇ ਕਿ ਇਸ ਕੌਮ ਦਾ ਧਾਰਮਕ ਫਲਸਫ਼ਾ ਹੀ ਸਰਬੱਤ ਦਾ ਭਲਾ ਹੈ। ਮਿਸਟਰ ਜਿਨਾਹ ਮੁਸਲਮਾਨ ਆਗੂ ਸਨ, ਵਕੀਲ ਸਨ। ਉਨ੍ਹਾਂ ਨੇ ਵੀ ਕਿਹਾ ਸੀ ਕਿ ਸਿੱਖੋ ਤੁਸੀ ਇਨ੍ਹਾਂ ਨੂੰ ਗ਼ੁਲਾਮ ਵੇਖਿਆ ਹੈ, ਆਜ਼ਾਦ ਨਹੀਂ ਵੇਖਿਆ। ਇਹ ਹੁੰਦੀ ਹੈ ਲੀਡਰ ਦੀ ਦੂਰਅੰਦੇਸ਼ੀ ਜਿਸ ਦੀ ਸਿੱਖ ਲੀਡਰਸ਼ਿਪ ਵਿਚ ਉਸ ਸਮੇਂ ਵੀ ਘਾਟ ਸੀ ਤੇ ਅੱਜ ਵੀ ਹੈ। ਸਿੱਖ ਕੌਮ ਵਿਚ ਜਿਥੇ ਮਹਾਨ ਸ਼ਹੀਦ ਸਿੰਘ ਸੂਰਮੇ ਹੋਏ ਹਨ, ਉਥੇ ਹੀ ਗ਼ੱਦਾਰਾਂ ਦੀ ਵੀ ਕਮੀ ਨਹੀਂ ਰਹੀ।

ਜਦ ਨਹਿਰੂ ਨੇ ਕੀਤੇ ਵਾਅਦਿਆਂ ਤੋਂ ਜਵਾਬ ਦਿਤਾ ਸੀ, ਉਸ ਸਮੇਂ ਸਿੱਖ ਲੀਡਰਸ਼ਿਪ ਅੰਦਰ ਜੇਕਰ ਦੂਰਅੰਦੇਸ਼ੀ ਹੁੰਦੀ ਤਾਂ ਝੰਡੀਆਂ ਵਾਲੀਆਂ ਕਾਰਾਂ ਨੂੰ ਠੋਕਰ ਮਾਰ ਕੇ ਸੱਚ ਕਰ ਵਿਖਾਉਂਦੇ। 'ਸਿੰਘ ਮਾਰਦੇ ਠੋਕਰ ਤਾਜਾਂ ਤਾਖ਼ਤਾਂ ਨੂੰ' ਪਰ ਇਹ ਫੁੱਟ ਕੇ ਸ਼ਿਕਾਰ ਰਾਜਭਾਗ ਦੇ ਲਾਲਚੀ ਬਣ ਸੱਭ ਕੁੱਝ ਅੱਧਵਾਟੇ ਹੀ ਛੱਡ ਕੇ ਕੁਰਸੀ ਦੀ ਝਾਕ ਵਿਚ ਵਕਤ ਗੁਆ ਬੈਠੇ ਜਿਸ ਦਾ ਖ਼ਮਿਆਜ਼ਾ ਅੱਜ ਸਮੁੱਚੀ ਕੌਮ ਜੂਨ '84, ਨਵੰਬਰ 84 ਤੇ ਬੇਅਦਬੀ ਤਕ ਹੰਢਾ ਕੇ, ਸਿੰਘ ਸੂਰਮਿਆਂ ਨੂੰ ਜੇਲਾਂ ਵਿਚ ਬੰਦ ਕਰਵਾ ਕੇ, ਕੇਂਦਰ ਤੇ ਸਦਾ ਕਾਬਜ਼ ਰਹੀ ਐਂਟੀ ਸਿੱਖ ਲਾਬੀ ਦੀ ਸ਼ਿਕਾਰ ਹੋ ਪਹਿਲੇ ਨੰਬਰ ਵਾਲੇ ਪੰਜਾਬ ਨੂੰ 20ਵੇਂ ਸਥਾਨ ਤੇ ਆਇਆ

ਵੇਖ ਵੀ ਇਕ ਜੁੱਟ ਹੋਣ ਲਈ ਤਿਆਰ ਨਹੀਂ। ਕੁੱਝ ਕੁ ਸਿਆਸੀ ਲਾਣੇ ਜਿਨ੍ਹਾਂ ਦੇ ਪੁਰਖੇ ਅਬਦਾਲੀ ਤੇ  ਅੰਗਰੇਜ਼ਾਂ ਦੇ ਯਾਰ ਰਹੇ ਅੱਜ ਵੀ ਪੰਜਾਬ ਦੇ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਹਨ। ਲਗਭਗ 20 ਹਜ਼ਾਰ ਏਕੜ ਵਾਹੀਯੋਗ ਜ਼ਮੀਨ ਸ਼੍ਰੋਮਣੀ ਕਮੇਟੀ ਕੋਲ ਹੋਣ ਕਰ ਕੇ ਵੀ ਕੇਂਦਰ ਸਰਕਾਰ ਤੋਂ ਜੀ ਐਸ ਟੀ ਮਾਫ਼ੀ ਵਰਗੇ ਡਰਾਮੇ ਕਰ ਕੇ ਕੌਮ ਨੂੰ ਰਾਜਸੀ ਰੋਟੀਆਂ ਸੇਕਦੇ ਹੋਏ ਖੱਜਲ ਖੁਆਰ ਕਰ ਰਹੇ ਹਨ। ਬਹੁਤ ਨੁਕਸਾਨ ਕਰਵਾ ਚੁੱਕੇ ਹਾਂ। ਪੰਜਾਬ ਵਿਚ ਵਸਦੇ ਸਿੱਖੋ ਹੁਣ ਤਾਂ ਜਾਗੋ ਬਚੋ ਤੇ ਭਵਿੱਖ ਬਚਾਉ ਪਰ ਇਕ ਜੁੱਟ ਹੋ ਜਾਉ ਸਾਰੇ। ਸਾਡੀ ਮਾਂ-ਬੋਲੀ, ਪੰਜਾਬੀ ਹੈ ਕੇਂਦਰ ਤੇ ਕਾਬਜ਼ ਐਂਟੀ ਸਿੱਖ ਲਾਬੀ ਨੇ ਇਹ ਪ੍ਰਚਾਰਿਆ ਹੈ

Rahul Gandhi Rahul Gandhi

ਕਿ ਪੰਜਾਬੀ ਕੇਵਲ ਤੇ ਕੇਵਲ ਪੰਜਾਬੀ ਸਿੱਖਾਂ ਦੀ ਬੋਲੀ ਹੈ। ਮੰਨ ਲੈਂਦੇ ਹਾਂ ਇਸ ਤੇ ਸੰਖੇਪ ਜਿਹਾ ਹੀ ਵਿਚਾਰ ਕਰੀਏ ਤਾਂ ਸਾਡੇ ਸਿੱਖਾਂ ਆਗੂਆਂ ਦੀਆਂ ਇਸ ਵਿਸ਼ੇ ਉਤੇ ਵੀ ਬਜਰ ਗ਼ਲਤੀਆਂ ਹਨ। ਪੰਜਾਬ ਵਸਦਾ ਗੁਰਾਂ ਦੇ ਨਾਂਅ ਉਤੇ ਅਤੇ ਮਾਂ-ਬੋਲੀ ਪੰਜਾਬੀ ਸਾਡੀ, ਅਣਖ਼ ਗ਼ੈਰਤ ਆਨ ਸ਼ਾਨ ਦੀ ਪ੍ਰਤੀਕ ਦਸਤਾਰ ਹੈ ਸਾਡੀ। ਪੰਜਾਬ ਦੇ ਸਿੱਖ ਲੀਡਰੋ ਹੁਣ ਤਕ ਜਿੰਨੇ ਵੀ ਮੁੱਖ ਮੰਤਰੀ ਬਣੇ ਹਨ, ਉਹ ਸਿੱਖ ਸਰਦਾਰ ਹੋਏ ਹਨ। ਨਹਿਰੂ ਪ੍ਰਵਾਰ ਨੇ ਜਰਾਇਮ ਪੇਸ਼ਾ ਕਰਾਰ ਦੇਣ ਤੋਂ ਲੈ ਕੇ ਨਵੰਬਰ 84 ਤਕ ਕਿਹੜਾ ਜ਼ੁਲਮ ਹੈ ਜਿਹੜਾ ਸਾਡੇ ਤੇ ਨਹੀਂ ਕੀਤਾ ਪਰ ਤੁਸੀ ਜਦ ਰਾਜੀਵ ਗਾਂਧੀ, ਨਰਸਿਮਰਾਉ ਤੇ ਰਾਹੁਲ ਗਾਂਧੀ ਵਰਗਿਆਂ ਦੇ ਸਿਰ ਤੇ ਦਸਤਾਰ ਪੰਜਾਬ

ਆਇਆਂ ਤੇ ਸਟੇਜ ਉਪਰ ਰਖਦੇ ਹੋ ਤਾਂ ਤੁਹਾਡੇ ਅੰਦਰ ਛੁਪੀ ਕੁਰਸੀ ਦੀ ਲਾਲਸਾ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਕਿ ਤੁਸੀ ਜੂਨ 84 ਤੇ ਨਵੰਬਰ 84 ਤੋਂ ਬਾਅਦ ਵੀ ਇਸ ਲਾਲਸਾ ਵਿਚੋਂ ਬਾਹਰ ਨਹੀਂ ਨਿਕਲ ਸਕੇ। ਅਕਾਲੀ ਲੀਡਰ ਵੀ ਇਸ ਬੇਜ਼ਮੀਰੇ ਕਦਮ ਤੋਂ ਪਿਛੇ ਨਹੀਂ ਰਹੇ ਅਡਵਾਨੀ, ਵਾਜਪਾਈ ਦੇ ਸਿਰ ਦਸਤਾਰ ਰੱਖਣ ਤੋਂ ਬਾਅਦ 12 ਜੁਲਾਈ ਨੂੰ ਮਲੋਟ ਵਿਚ ਹੋਈ ਰੈਲੀ ਸਮੇਂ ਮੋਦੀ ਦੇ ਸਿਰ ਤੇ ਦਸਤਾਰ ਰੱਖੀ ਪਰ ਉਸ ਨੇ ਪੰਜ ਸਕਿੰਟ ਵੀ ਦਸਤਾਰ ਸਿਰ ਉਤੇ ਨਾ ਰੱਖੀ। 
ਮੋਦੀ ਸ਼ਰ੍ਹੇਆਮ ਸਟੇਜ ਤੋਂ ਤੁਹਾਡੀ ਪੱਗ ਲਾਹ ਗਿਆ। ਕੀ ਹੁਣ ਵੀ ਜਮੀਰ ਜਾਗੇਗੀ ਜਾਂ ਅਜੇ ਕੁਰਸੀ ਲਾਲਸਾ ਵਿਚ ਹੀ ਫਸੀ ਰਹੇਗੀ?

ਸਿੱਖ ਲੀਡਰੋ ਇਸ ਹਰਕਤ ਨਾਲ ਹਰ ਜਾਗਦੀ ਜ਼ਮੀਰ ਵਾਲਾ ਸਿੱਖ ਹਿਰਦਾ ਸ਼ਰਮਸਾਰ ਹੋਇਆ ਹੈ। ਹੁਣ ਤਾਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਜੋਦੜੀ ਹੈ ਕਿ ਹੇ ਸੱਚੇ ਵਾਹਿਗੁਰੂ ਜੀਉ! ਇਨ੍ਹਾਂ ਕੁਰਸੀ ਦੇ ਲਾਲਚੀਆਂ ਨੂੰ ਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਸਮੱਤ ਬਖ਼ਸ਼ੋ ਤਾਕਿ ਕੌਮ ਨੂੰ ਇਨ੍ਹਾਂ ਦੀ ਜ਼ਮੀਰ ਮਾਰੂ ਸੋਚ ਤੋਂ ਛੁਟਕਾਰਾ ਮਿਲ ਸਕੇ। ਪੰਜਾਬ ਦੇ ਹੁਣ ਤਕ ਦੇ ਬਣੇ ਸਾਰੇ ਮੁੱਖ ਮੰਤਰੀਆਂ ਵਿਚੋਂ ਸਿਰਫ਼ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਬਾਕੀ ਸਾਰੇ ਪੰਜਾਬੀ ਸਰਕਾਰੀ ਸਕੂਲਾਂ ਦੀ ਪੈਦਾਇਸ਼ ਹਨ। ਹਰ ਇਨਸਾਨ ਜਦ ਕਿਸੇ ਖ਼ਾਸ ਉੱਚ ਅਹੁਦੇ ਜਾਂ ਮੁਕਾਮ ਉਤੇ ਪਹੁੰਚਦਾ ਹੈ

ਤਾਂ ਉਸ ਦੀ ਇਛਾ ਹੁੰਦੀ ਹੈ ਕਿ ਉਹ ਸਕੂਲ ਜਿਸ ਤੋਂ ਮੈਂ ਇਥੇ ਪਹੁੰਚਣ ਦੀ ਸ਼ੁਰੂਆਤ ਕੀਤੀ, ਵਿਦਿਆ ਰੂਪੀ ਚਾਨਣ ਪ੍ਰਾਪਤ ਕੀਤਾ, ਉਸ ਦੀ ਸਾਰ ਜ਼ਰੂਰ ਲਵਾਂ। ਕਿਸੇ ਨੇ ਵੀ ਨਹੀਂ ਸੋਚਿਆ ਕਿ ਮੈਂ ਅਪਣੀ ਮਾਂ ਦੇ ਚੁੰਘੇ ਦੁੱਧ ਦੀ ਕਦਰ ਕਰਦਿਆਂ ਅਪਣੀ ਮਾਂ-ਬੋਲੀ ਨੂੰ ਬੁਲੰਦੀਆਂ ਉਤੇ ਲਿਜਾਣ ਵਿਚ ਮੋਹਰੀ ਹੋ ਹਿੱਸਾ ਪਾਵਾਂ। ਸਿਰਫ਼ ਸ. ਲਛਮਣ ਸਿੰਘ ਗਿੱਲ ਤੋਂ ਬਿਨਾਂ ਕਿਸੇ ਨੇ ਵੀ ਇਸ ਪਾਸੇ ਧਿਆਨ ਤਕ ਨਾ ਦਿਤਾ। ਹੁਣ ਤਕ ਦੇ ਸਮੁੱਚੇ ਮੁੱਖ ਮੰਤਰੀਆਂ ਵਿਚੋਂ ਮਾਂ-ਬੋਲੀ ਪੰਜਾਬੀ ਦਾ ਸਪੁੱਤਰ ਜੇ ਕਿਸੇ ਨੂੰ ਮੰਨਿਆਂ ਜਾ ਸਕਦਾ ਹੈ ਤਾਂ ਉਹ ਸ. ਲਛਮਣ ਸਿੰਘ ਗਿੱਲ ਹੀ ਹਨ। 

Amit ShahAmit Shah

ਦੂਜੇ ਪਾਸੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਜੇਕਰ ਹਰ ਵਾਰੀ ਦੇ ਸਮੇਂ ਵਿਚੋਂ ਇਕ ਸਾਲ ਹੀ ਪੰਜਾਬੀ ਮਾਂ-ਬੋਲੀ ਨੂੰ ਦੇ ਦਿਆ ਕਰਦੇ ਤਾਂ ਅੱਜ ਸਾਡੀ ਮਾਂ-ਬੋਲੀ ਪੰਜਾਬੀ ਬੁਲੰਦੀਆਂ ਉਤੇ ਹੁੰਦੀ। ਪੰਜਾਬੀ ਸਰਕਾਰੀ ਸਕੂਲਾਂ ਨੂੰ ਅੰਗਰੇਜ਼ੀ ਸਕੂਲਾਂ ਤੋਂ ਬੇਹਤਰ ਬਣਾਉਣਾ ਸਿਰਫ਼ ਪੰਜਾਬ ਸਰਕਾਰ ਦਾ ਕੰਮ ਹੈ। ਪੰਜਾਬ ਦੀ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿਤਾ, ਸਗੋਂ ਅੱਜ ਨਿਜੀ ਅੰਗਰੇਜ਼ੀ ਸਕੂਲਾਂ ਦੀ ਭਰਮਾਰ ਹੈ। ਪੰਜਾਬ ਵਿਚ ਵਾਰ-ਵਾਰ ਰਾਜਭਾਗ ਹੰਢਾਉਣ ਵਾਲੇ ਰਾਜਸੀ ਲੀਡਰੋ ਤੁਹਾਡੀ ਨਾਲਾਇਕੀ ਕਾਰਨ ਹਰ ਗਲੀ ਮੁਹੱਲੇ ਅੰਗਰੇਜ਼ੀ ਸਕੂਲ ਹਨ

ਪਰ ਪੰਜਾਬੀ ਸਰਕਾਰੀ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮਾਪੇ ਮਜਬੂਰ ਹਨ ਬੱਚਿਆਂ ਨੂੰ ਨਿਜੀ ਸਕੂਲਾਂ ਵਿਚ ਪੜ੍ਹਾਉਣ ਲਈ ਕਿਉਂਕਿ ਉੱਚ ਵਿਦਿਆ ਦੇ ਦਾਖ਼ਲੇ ਲਈ ਟੈਸਟ ਲਈ ਕਿਤਾਬਾਂ, ਡਾਕਟਰੀ, ਇਜਨੀਅਰਿੰਗ ਤੇ ਵਕਾਲਤ ਦੀਆਂ ਕਿਤਾਬਾਂ ਪੰਜਾਬੀ ਵਿਚ ਨਹੀਂ ਮਿਲਦੀਆਂ। ਜ਼ਿੰਮੇਵਾਰ ਹਨ ਪੰਜਾਬ ਦੀਆਂ ਸਰਕਾਰਾਂ ਕਿਉਂਕਿ ਜੇਕਰ ਪੰਜਾਬ ਦਾ ਇਕ ਵੀ ਮੁੱਖ ਮੰਤਰੀ ਅਪਣੇ ਪੰਜ ਸਾਲ ਇਸ ਪਾਸੇ ਨਿਰੰਤਰ ਧਿਆਨ ਦਿੰਦਾ ਤਾਂ ਬਹੁਤ ਕੁੱਝ ਸੰਵਾਰਿਆ ਜਾ ਸਕਦਾ ਸੀ। ਐ ਪੰਜਾਬ ਦੇ ਲੀਡਰੋ ਹਰ ਇਨਸਾਨ ਦੇ ਜੀਵਨ ਵਿਚ ਦੋ ਚੀਜ਼ਾਂ ਜ਼ਰੂਰ ਹੁੰਦੀਆਂ ਹਨ, ਵਿਦਿਆ ਤੇ ਸਿਹਤ।

ਸੋਚੋ ਪੰਜਾਬ ਦੇ ਲੀਡਰੋ ਤੁਸੀ ਅਪਣੇ ਬੱਚੇ ਬਾਹਰਲੇ ਦੇਸ਼ਾਂ ਵਿਚ ਪੜ੍ਹਾਉਂਦੇ ਹੋ, ਸਕੂਲੀ ਵਿਦਿਆ ਉਨ੍ਹਾਂ ਸਕੂਲਾਂ ਵਿਚ ਦਿਵਾਉਂਦੇ ਹੋ ਜੋ ਮਹਿੰਗੇ ਅੰਗਰੇਜ਼ੀ ਸਕੂਲ ਹਨ, ਜਿਥੇ ਪੰਜਾਬੀ ਵਿਚ ਗੱਲਬਾਤ ਕਰਨ ਤੇ ਜ਼ੁਰਮਾਨਾ ਹੁੰਦਾ ਹੈ। ਦੂਜਾ ਤੁਸੀ ਅਪਣੀ ਸਿਹਤ ਦਾ ਇਲਾਜ ਬਾਹਰਲੇ ਮੁਲਕਾਂ ਤੋਂ ਕਰਵਾਉਂਦੇ ਹੋ। ਕੀ ਮੰਨੀਏ ਕਿ ਤੁਸੀ ਪੰਜਾਬੀ ਹੋ? ਤੁਹਾਨੂੰ ਨਾ ਤਾਂ ਅਪਣੇ ਵਿਦਿਅਕ ਢਾਂਚੇ ਉਤੇ ਵਿਸ਼ਵਾਸ ਹੈ ਤੇ ਨਾ ਹੀ ਸਿਹਤ ਸਬੰਧੀ ਮਹਿਕਮੇ ਉਤੇ ਜਦਕਿ ਇਸ ਢਾਂਚੇ ਨੂੰ ਵਿਗਾੜਨ ਦੇ ਮੁੱਖ ਜ਼ਿੰਮੇਵਾਰ ਤੁਸੀ ਹੀ ਹੋ। ਹਾਂ ਇਥੇ ਇਹ ਗੱਲ ਵਿਚ ਦੋਸ਼ੀ ਅਸੀ ਸਾਰੇ ਹੀ ਹਾਂ ਜਿਹੜੇ ਇਨ੍ਹਾਂ ਦੀਆਂ ਇਨ੍ਹਾਂ ਬਦਨੀਤੀਆਂ ਦਾ ਵਾਰ-ਵਾਰ ਸ਼ਿਕਾਰ ਹੋ ਰਹੇ ਹਾਂ।

ਜਿਹੜੇ ਵੀ ਲੀਡਰ ਕਾਕਿਆਂ ਨੇ ਜਿਵੇਂ ਰਾਜੀਵ ਗਾਂਧੀ ਤੋਂ ਲੈ ਕੇ ਸੁਖਬੀਰ ਬਾਦਲ ਤਕ ਬਾਹਰਲੇ ਦੇਸ਼ਾਂ ਵਿਚੋਂ ਪੜ੍ਹ ਕੇ ਇਥੇ ਰਾਜਭਾਗ ਸੰਭਾਲਿਆ ਹੈ, ਉਹ ਬੁਰੀ ਤਰ੍ਹਾਂ ਫ਼ੇਲ ਸਾਬਤ ਹੀ ਹੋਏ ਹਨ। ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਦੀ ਹਾਲਤ ਤਰਸਯੋਗ ਹੈ। ਮੌਜੂਦਾ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲੇ ਵਿਚ ਇਸ ਦਫ਼ਤਰ ਅੱਗੋਂ ਅਕਸਰ ਮੁੱਖ ਮੰਤਰੀ ਦਾ ਕਾਫ਼ਲਾ ਲੰਘਦਾ ਹੀ ਰਹਿੰਦਾ ਹੈ ਪਰ ਜੇਕਰ ਮਾਂ-ਬੋਲੀ ਨਾਲ ਸਨੇਹ ਹੋਵੇ ਤਾਂ ਕਿਵੇਂ ਵਾਰ-ਵਾਰ ਲੰਘਿਆ ਜਾ ਸਕਦਾ ਹੈ। ਕੈਪਟਨ ਨੇ ਤਾਂ 2002 ਤੋਂ 2007 ਸਮੇਂ ਆਖਿਆ ਸੀ ਕਿ ਉਹ ਤਾਂ ਪੰਜਾਬੀ ਅਖ਼ਬਾਰ ਹੀ ਨਹੀਂ ਪੜ੍ਹਦੇ ਤੇ ਮੂੰਹ ਵੀ ਅੰਗਰੇਜ਼ੀ ਵਿਚ ਚੁਕਦੇ ਹਨ।

Punjab Punjabi  PunjabiatPunjab Punjabi Punjabiat

ਪੰਜਾਬ ਵਿਚ ਵਸਦੇ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਉ ਤੇ ਜਨਮ ਦੇਣ ਵਾਲੀ ਮਾਂ ਜਿੰਨਾ ਸਤਿਕਾਰ ਦੇਣ ਵਾਲਿਉ। ਮਾਂ-ਬੋਲੀ ਨਾਲ ਜੁੜਨੋਂ ਸ਼ਰਮਸ਼ਾਰ ਹੁੰਦੇ ਹਾਂ ਜਦ ਸੁਰਖੀ ਹੁੰਦੀ ਹੈ ਕਿ ਇਸ ਵਾਰ ਪੰਜਾਬੀ ਵਿਸ਼ੇ ਵਿਚੋਂ ਪੰਜਾਬ ਦੇ 35 ਹਜ਼ਾਰ ਵਿਦਿਆਰਥੀ ਫ਼ੇਲ। ਫਿਰ ਰਿਪੋਰਟ ਆਉਂਦੀ ਹੈ ਕਿ ਇਸ ਵਾਰ 27 ਹਜ਼ਾਰ ਫ਼ੇਲ। ਪਰ ਉਸ ਸਮੇਂ ਦੀ ਸਿਖਿਆ ਮੰਤਰੀ ਜੀ ਆਖਦੇ ਹਨ ਕਿ ਇਸ ਵਾਰ ਪਹਿਲਾਂ ਨਾਲੋਂ ਘੱਟ ਫ਼ੇਲ ਹੋਏ ਹਨ। ਸ਼ਰਮ ਕਰੋ ਸਿਆਸੀਉ ਜਿਸ ਕੌਮ ਦੀ ਬੋਲੀ ਵਿਚੋਂ ਉਸ ਦੇ ਬੱਚੇ ਫ਼ੇਲ ਹੋਣ ਲੱਗ ਜਾਣ ਤਾਂ ਤੁਸੀ ਕਿਹੜੇ ਮੂੰਹ ਨਾਲ ਸਫ਼ਲ ਲਗਾਉਗੇ?

ਪੰਜਾਬੀ ਗਾਇਕਾਂ, ਗੀਤਕਾਰਾਂ ਤੇ ਲੇਖਕ ਵੀਰਾਂ ਨੇ ਸਦਾ ਪੰਜਾਬੀ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਹੰਭਲੇ ਮਾਰੇ ਹਨ ਤੇ ਯਤਨਸ਼ੀਲ ਵੀ ਹਨ ਪਰ ਉਹ ਕਸੂਰਵਾਰ ਹਨ ਜੋ ਲਚਰਤਾ ਰਚ ਕੇ ਮਾਂ-ਬੋਲੀ ਦਾ ਨਿਰਾਦਰ ਕਰਦੇ ਹਨ। ਪੰਜਾਬ ਦੇ ਰਾਜਸੀ ਲੀਡਰੋ ਮਾਂ-ਬੋਲੀ ਦੇ ਪੁੱਤਰ ਬਣਨ ਵਲ ਤੁਰੋ, ਪੰਜਾਬੀ ਬੋਲੀ ਨੂੰ ਦਫ਼ਤਰਾਂ, ਕਚਹਿਰੀਆਂ ਤੇ ਸਮੁੱਚੇ ਸਰਕਾਰੀ ਅਦਾਰਿਆਂ ਵਿਚ ਮੁੱਖ ਭਾਸ਼ਾ ਦਾ ਦਰਜਾ ਦਿਵਾਉ ਗੱਲਾਂਬਾਤੀਂ ਹੀ ਨਹੀਂ ਬਲਕਿ ਹਕੀਕੀ ਰੂਪ ਵਿਚ। ਹਰ ਰੁਜ਼ਗਾਰ ਨਾਲ ਬੋਲੀ ਦਾ ਸਬੰਧ ਪੰਜਾਬ ਵਿਚ ਪੈਦਾ ਕਰਨਾ ਪੰਜਾਬ ਦੀ ਹਰ ਸਰਕਾਰ ਦਾ ਮੁੱਖ ਫ਼ਰਜ਼ ਬਣਾਉ।

ਸਮੁੱਚੇ ਪੰਜਾਬੀਉ ਗਲੀਆਂ ਨਾਲੀਆਂ ਵਾਲੇ ਵਿਕਾਸ ਤੋਂ ਉੱਪਰ ਉਠੋ ਤੇ ਮਾਂ-ਬੋਲੀ ਪੰਜਾਬੀ ਨੂੰ ਸਮੁੱਚੇ ਸਰਕਾਰੀ ਢਾਂਚੇ ਤੇ ਪ੍ਰਾਈਵੇਟ ਪੰਜਾਬੀ ਅਦਾਰਿਆਂ ਵਿਚ ਲਾਗੂ ਕਰਵਾਉਣ ਲਈ ਹਰ ਵੋਟਾਂ ਮੰਗਣ ਆਏ ਲੀਡਰ ਸਾਹਮਣੇ ਇਹ ਮੰਗ ਰੱਖੋ ਜਾਗੋ ਤਾਂ ਪ੍ਰਾਈਵੇਟ ਅਦਾਰਿਆਂ ਵਿਚ ਸਾਡੀ ਨੌਜੁਆਨ ਪੰਜਾਬੀ ਪੀੜ੍ਹੀ ਨੂੰ ਰੁਜ਼ਗਾਰ ਮਿਲੇਗਾ। ਭਰਾਉ! ਹਰ ਪੰਜਾਬੀ, ਪੰਜਾਬੀ ਹੋਣ ਤੇ ਫ਼ਖ਼ਰ ਕਰੇ ਤੇ ਜਾਣ ਪਛਾਣ ਕਰਵਾਉਣ ਸਮੇਂ ਪੰਜਾਬੀ ਵਿਚ ਹੀ ਅਪਣਾ ਜ਼ਿਕਰ ਕਰੇ।

ਪੰਜਾਬੀਉ ਪੰਜਾਬੀ ਹੋਣ ਤੇ ਫ਼ਖ਼ਰ ਕਰੋ, 
ਪੰਜਾਬੀ ਛੱਡ ਕੇ ਕਾਲੇ ਨਾ ਅੰਗਰੇਜ਼ ਬਣੋ। 

ਪੰਜਾਬੀ ਮਾਂ-ਬੋਲੀ ਦੇ ਸਤਿਕਾਰ ਤੇ ਚੜ੍ਹਦੀਕਲਾ ਲਈ ਹਰ ਪੰਜਾਬੀ ਵਚਨਬੱਧ ਰਹੇ ਸਮੁੱਚੀ ਜ਼ਿੰਦਗੀ।

ਸੰਪਰਕ : 98152-67963

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement