
ਉਹਨਾਂ ਨੂੰ ਉਮੀਦ ਹੈ ਕਿ ਕੁੱਝ ਲੋਕ ਉਹਨਾਂ ਦੀ ਮਦਦ ਲਈ ਅੱਗੇ ਆਉਣਗੇ
ਨਵੀਂ ਦਿੱਲੀ- ਦਿੱਲੀ ਤੋਂ 62 ਕਿਲੋਮੀਟਰ ਉੱਤਰ ਵਿਚ ਸਥਿਤ ਹਰਿਆਣਾ ਸੂਬੇ ਦੇ ਸੋਨੀਪਤ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਸ਼ਹਿਰ ਹੈ ਗਣੌਰ। ਸ਼ਹਿਰ ਵਿਚ ਲੋਕਾਂ ਨੂੰ ਆਪਣੇ ਤੋਂ ਇਲਾਵਾ ਹੋਰ ਕਿਸੇ ਦੀ ਫਿਕਰ ਨਹੀਂ ਹੈ। ਉੱਤੇ ਹੀ 60 ਸਾਲ ਦੇ ਦੇਵ ਦਾਸ ਗੋਸਵਾਮੀ ਨੇ ਆਪਣੇ ਜੀਵਨ ਦੇ 35 ਸਾਲ ਜਰੂਰਤਮੰਦਾਂ ਦੇ ਲਈ ਸਮਰਪਿਤ ਕਰ ਦਿੱਤੇ। ਇਕ ਇਕ ਆਮ ਜਿਹੀ ਗੱਲ ਵੀ ਲੱਗ ਸਕਦੀ ਹੈ ਜਾਂ ਫਿਰ ਅਜਿਹਾ ਵੀ ਹੋ ਸਕਦਾ ਹੈ ਕਿ ਦੇਸ਼ ਵਿਚ ਕਈ ਅਜਿਹੇ ਗੈਰ-ਸਰਕਾਰੀ ਸੰਗਠਨ ਵੀ ਹਨ ਜਿਹਨਾਂ ਨੇ ਅਜਿਹੇ ਕੰਮ ਕੀਤੇ ਹੋਏ ਹਨ।
ਪਰ ਨਹੀਂ, ਗੋਸਵਾਮੀ ਦੀ ਕਹਾਣੀ ਥੋੜੀ ਅਲੱਗ ਹੈ। ਗੋਸਵਾਮੀ ਦੇ ਪਿਤਾ ਜੀ 1925 ਵਿਚ ਸੈਨਾ ਵਿਚ ਸਨ। ਆਪਣੇ ਬਚਪਨ ਵਿਚ, ਗੋਸਵਾਮੀ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਸੜਕ ਤੇ ਪਿਆ ਦੇਖਿਆ ਕਰਦੇ ਸਨ। ਜਦੋਂ ਉਹ ਵੱਡੇ ਹੋਏ ਤਾਂ ਉਹਨਾਂ ਦੇ ਮਨ ਵਿਚ ਉਹਨਾਂ ਜਰੂਰਤਮੰਦਾਂ ਲਈ ਕੁੱਢ ਕਰਨ ਦੀ ਇੱਛਾ ਜਾਗੀ।
For 35 Years, Truck Driver & His Wife Rescued The Homeless, Buried Unclaimed Dead
ਯਾਤਰਾ ਦੀ ਸ਼ੁਰੂਆਤ
“ਸਾਲ 1978 ਵਿਚ ਉਹਨਾਂ ਨੇ ਆਪਣਾ ਘਰ ਛੱਡ ਦਿੱਤਾ। ਉਹ ਡਰਾਈਵਰ ਬਣਨਾ ਚਾਹੁੰਦੇ ਸਨ ਅਤੇ ਉਹਨਾਂ ਦੇ ਪਿਤਾ ਇਸ ਤੋਂ ਬਹੁਤੇ ਖੁਸ਼ ਨਹੀਂ ਸਨ। ਇਸ ਲਈ ਉਹਨਾਂ ਨੇ ਆਪਣਾ ਘਰ ਛੱਡ ਦਿੱਤਾ ਅਤੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਜਿਹੜੀ ਟ੍ਰਾਂਸਪੋਰਟ ਏਜੰਸੀ ਵਿਚ ਉਹਨਾਂ ਨੇ ਕੰਮ ਕੀਤਾ ਸੀ। ਉਸ ਕੋਲ ਬਹੁਤ ਸਾਰੇ ਹੋਰ ਡਰਾਈਵਰ ਸਨ, ਅਤੇ ਉਹਨਾਂ ਦੇਖਿਆ ਕਿ ਕਈ ਵਾਰ ਹਾਈਵੇ ਤੇ ਡਰਾਈਵਰ ਕੁੱਤਿਆਂ ਅਤੇ ਹੋਰ ਜਾਨਵਰਾਂ ਨੂੰ ਮਾਰਦੇ ਹੋਏ ਨਿਕਲ ਜਾਂਦੇ ਸਨ। ਉਹਨਾਂ ਲਈ ਇਹ ਬਹੁਤ ਦੁੱਖ ਵਾਲੀ ਗੱਲ ਸੀ ਕਿ ਕੋਈ ਵੀ ਉਹਨਾਂ ਦੀ ਮਦਦ ਲਈ ਕਿਉਂ ਨਹੀਂ ਰੁਕਦਾ। ਗੋਸਵਾਮੀ ਨੇ ਤਰਕਸੰਗਤ ਨਾਲ ਗੱਲਬਾਤ ਵਿਚ ਕਿਹਾ ਕਿ ''ਉਹ ਡਰਾਈਵਰ ਮਰੇ ਹੋਏ ਜਾਂ ਜਖਮੀ, ਅਧਮਰੇ ਜਾਨਵਰਾਂ ਨੂੰ ਰਸਤੇ ਵਿਚ ਇੰਝ ਹੀ ਛੱਡ ਜਾਂਦੇ ਹਨ।
For 35 Years, Truck Driver & His Wife Rescued The Homeless, Buried Unclaimed Dead
ਇਸ ਬਾਰੇ ਵਿਚ ਗੋਸਵਾਮੀ ਨੇ ਪਰੇਸ਼ਾਨ ਹੋ ਕੇ ਡਰਾਈਵਰਾਂ ਦੇ ਮੁਖੀ ਨੂੰ ਇਸ ਬਾਰੇ ਦੱਸਿਆ ਪਰ ਬਦਲੇ ਵਿਚ ਉਹਨਾਂ ਦੀ ਹੀ ਕੁੱਟਮਾਰ ਕੀਤੀ ਗਈ। “ਉਸ ਦਿਨ ਤੋਂ, ਉਹਨਾਂ ਨੇ ਕਿਸੇ ਮਰ ਚੁੱਕੇ ਜਾਨਵਰ ਨੂੰ ਦਫ਼ਨਾਉਣ ਦਾ ਮਨ ਬਣਾ ਲਿਆ। ਉਹਨਾਂ ਨੇ ਕਬਰ ਪੁੱਟਣ ਲਈ ਆਪਣੇ ਨਾਲ ਇੱਕ ਔਜਾਰ ਰੱਖ ਲਿਆ। ਹਾਈਵੇ 'ਤੇ ਕਿਤੇ ਵੀ ਮਰਿਆ ਜਾਨਵਰ ਮਿਲਦਾ ਗੋਸਵਾਮੀ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਦਫਨਾ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਕਦੇ ਵੀ ਬਾਕੀ ਲੋਕਾਂ ਵਰਗਾ ਨਹੀਂ ਹੋ ਸਕਦਾ। ਗੋਸਵਾਮੀ ਇਹ ਮਹਿਸੂਸ ਕਰਦੇ ਰਹੇ
ਕਿ ਉਹਨਾਂ ਦੀ ਜ਼ਿੰਦਗੀ ਵਿਚ ਕੋਈ ਕਮੀ ਹੈ ਅਤੇ ਉਹ ਇਸ ਲਈ ਕੁਝ ਕਰਨਾ ਚਾਹੁੰਦਾ ਸੀ। ਕੁੱਝ ਹੋਰ ਲੋਕਾਂ ਦੇ ਉਲਟ ਜੋ ਸ਼ਾਇਦ ਇੰਜੀਨੀਅਰ ਜਾਂ ਡਾਕਟਰ ਬਣਨਾ ਚਾਹੁੰਦੇ ਹਨ। ਗੋਸਵਾਮੀ ਦੀਆਂ ਲਾਲਸਾਵਾਂ ਕੁਝ ਵੱਖਰੀਆਂ ਸਨ। ਉਹ ਸਿਰਫ ਅੱਠਵੀਂ ਜਮਾਤ ਹੀ ਪਾਸ ਸਨ। ਉਹ ਮਦਦ ਕਰਨਾ ਚਾਹੁੰਦਾ ਸੀ। ਉਹ ਲੋਕਾਂ, ਜਾਨਵਰਾਂ ਅਤੇ ਹਰ ਕਿਸੇ ਦੀ ਮਦਦ ਕਰਨਾ ਚਾਹੁੰਦਾ ਸੀ ਜਿਸ ਨੂੰ ਮਦਦ ਦੀ ਜ਼ਰੂਰਤ ਸੀ, ਅਤੇ ਇਸ ਵਿਚ ਉਸਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
For 35 Years, Truck Driver & His Wife Rescued The Homeless, Buried Unclaimed Dead
ਜਰੂਰਤਮੰਦਾਂ ਦੀ ਮਦਦ ਕਰਨਾ
'' ਜਦੋਂ ਉਹਨਾਂ ਨੇ ਅਲੱਗ-ਅਲੱਗ ਸੜਕਾਂ 'ਤੇ ਟਰੱਕ ਚਲਾਇਆ, ਤਾਂ ਉਹਨਾਂ ਨੇ ਕਈ ਬੇਘਰ ਲੋਕਾਂ ਨੂੰ ਦੇਖਿਆ ਜਿਹਨਾਂ ਕੋਲ ਕੱਪੜੇ ਵੀ ਨਹੀਂ ਸਨ, ਖਾਣ ਲਈ ਕੁੱਝ ਨਹੀਂ ਸੀ ਅਤੇ ਨਾ ਹੀ ਉਹਨਾਂ ਕੋਲ ਆਪਣੀ ਪਹਿਚਾਣ ਸੀ। ਉਹਨਾਂ ਨੂੰ ਇਸ ਹਾਲਤ ਵਿਚ ਦੇਖ ਕੇ ਉਹਨਾਂ ਨੂੰ ਉਸ ਜਗ੍ਹਾਂ ਤੇ ਛੱਡ ਕੇ ਜਾਣਾ ਉਹਨਾਂ ਲਈ ਬਹੁਤ ਦੁੱਖ ਵਾਲੀ ਗੱਲ ਸੀ। ਕੁੱਢ ਸਾਲਾਂ ਬਾਅਦ ਉਹ ਆਪਣੇ ਘਰ ਵਾਪਸ ਆ ਗਏ ਅਤੇ ਆਪਣੀ ਮਾਂ ਦੀ ਮਦਦ ਨਾਲ ਬੇਘਰ ਲੋਕਾਂ ਨੂੰ ਆਪਣੇ ਘਰ ਲੈ ਕੇ ਆਉਣ ਲੱਗੇ ਅਤੇ ਉਹਨਾਂ ਦੀ ਦੇਖਭਾਲ ਕਰਨ ਲੱਗੇ।
ਗੋਸਵਾਮੀ ਨੇ ਕਿਹਾ ਕਿ ਜਦੋਂ ਤੋਂ ਮੈਂ ਡਰਾਈਵਰ ਦਾ ਕੰਮ ਛੱਡਿਆ ਹੈ ਉਦੋਂ ਤੋਂ ਮੈਂ ਇਹਨਾਂ ਲੋਕਾਂ ਦੀ ਮਦਦ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਮੇਰੀ ਮਾਂ, ਮੇਰੀ ਪਤਨੀ ਅਤੇ ਮੇਰੇ ਬੱਚੇ ਮੇਰੀ ਤਾਕਤ ਹਨ। ਇਸ ਤੋਂ ਬਾਅਦ ਗੋਸਵਾਮੀ ਨੇ ਮ੍ਰਿਤਕ ਲੋਕਾਂ ਦਾ ਸਸਕਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਤੱਕ ਉਹਨਾਂ ਨੇ ਕਈ ਹੋਰ ਟੈਂਟ ਬਣਾ ਲਏ ਸਨ ਜਿੱਥੇ ਉਹ ਬੇਘਰ ਲੋਕਾਂ ਨੂੰ ਰੱਖਦੇ ਸਨ। ਇਹਨਾਂ ਲੋਕਾਂ ਵਿਚੋਂ ਜੋ ਲੋਕ ਬਿਮਾਰ ਹੁੰਦੇ ਸਨ ਜਦੋਂ ਉਹ ਮਰ ਜਾਂਦੇ ਤਾਂ ਗੋਸਵਾਮੀ ਆਪਣੀ ਪਤਨੀ ਨਾਲ ਮਿਲ ਕੇ ਉਹਨਾਂ ਦਾ ਸਸਕਾਰ ਕਰ ਦਿੰਦੇ ਸਨ।
For 35 Years, Truck Driver & His Wife Rescued The Homeless, Buried Unclaimed Dead
ਜਿਹੜੇ ਲੋਕ ਗੋਸਵਾਮੀ ਨੂੰ ਜਾਣਦੇ ਸਨ ਉਹ ਵੀ ਖੁਸ਼ੀ-ਖੁਸ਼ੀ ਮਦਦ ਕਰ ਲਈ ਆਉਂਦੇ ਸਨ। ਗੋਸਵਾਮੀ ਅਤੇ ਉਹਨਾਂ ਦੀ ਪਤਨੀ ਦੇ ਆਸਪਾਸ ਅਜਿਹੇ ਲੋਕ ਰਹਿੰਦੇ ਸਨ ਜੋ ਕਹਿੰਦੇ ਸਨ ਕਿ ਉਹਨਾਂ ਨੇ ਆਪਣੀ ਪਵਿੱਤਰਤਾ ਖੋਅ ਦਿੱਤੀ ਹੈ। ਖ਼ਾਸਕਰ ਇਸ ਲਈ ਕਿਉਂਕਿ ਇੱਕ ਅਜਿਹੀ ਦੁਨੀਆਂ ਵਿਚ ਜਿੱਥੇ ਲੋਕ ਆਪਣੇ ਧਰਮ ਦੇ ਅਧਾਰ ਤੇ ਦੂਜਿਆਂ ਨਾਲ ਵਿਤਕਰਾ ਕਰਨ ਤੋਂ ਝਿਜਕਦੇ ਨਹੀਂ ਹਨ। ਇੱਕ ਹਿੰਦੂ ਹੋਣ ਦੇ ਨਾਤੇ, ਉਹਨਾਂ ਆਪਣੇ ਮੋਢਿਆਂ 'ਤੇ ਮੁਸਲਮਾਨਾਂ ਦੀਆਂ ਲਾਸ਼ਾਂ ਚੁੱਕੀਆਂ। ਉਹਨਾਂ ਕਦੇ ਵੀ ਵਿਤਕਰੇ 'ਤੇ ਨਹੀਂ ਮਾਨਵਤਾ ਵਿਚ ਵਿਸ਼ਵਾਸ ਕੀਤਾ।
ਉਹ ਹਮੇਸ਼ਾਂ ਲੋਕਾਂ ਦੀ ਜਾਤ, ਧਰਮ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਸਨ। ਉਹਨਾਂ ਦੀ ਪਤਨੀ, ਤਾਰਾ, ਇਲਾਕੇ ਦੀ ਪਹਿਲੀ ਔਰਤ ਸੀ ਜੋ ਮੁਸਲਮਾਨਾਂ ਸਮੇਤ ਹੋਰ ਮ੍ਰਿਤਕ ਦੇਹਾਂ ਨੂੰ ਆਪਣੇ ਮੋਢਿਆ 'ਤੇ ਚੁੱਕਦੀ ਸੀ। ਲੋਕਾਂ ਦੀ ਮਦਦ ਕਰਨ ਤੋਂ ਇਲਾਵਾ, ਉਹ ਹਰ ਰੋਜ਼ ਕਈ ਗਲੀ ਦੇ ਕੁੱਤਿਆਂ ਨੂੰ ਭੋਜਨ ਦਿੰਦੇ ਸਨ। ਜਦੋਂ ਲੋਕ ਕੁੱਤਿਆਂ ਕਾਰਨ ਫੈਲ ਰਹੀ ਗੰਦਗੀ ਬਾਰੇ ਸ਼ਿਕਾਇਤ ਕਰਦੇ ਹਨ, ਤਾਂ ਉਹ ਲੋਕਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਇੱਕ ਕਟੋਰਾ ਪਾਣੀ ਅਤੇ ਥੋੜਾ ਜਿਹਾ ਭੋਜਨ ਰੱਖਣ ਲਈ ਕਹਿੰਦੇ ਹਨ, ਕਿਉਂਕਿ ਕੁੱਤੇ ਸਿਰਫ ਇਹੀ ਚਾਹੁੰਦੇ ਹਨ।
For 35 Years, Truck Driver & His Wife Rescued The Homeless, Buried Unclaimed Dead
ਸਾਲਾਂ ਦੀ ਨਿਸਵਾਰਥ ਸੇਵਾ
“ਦਿੱਲੀ ਦੀ ਤਿਹਾੜ ਜੇਲ ਦੇ ਨੇੜੇ ਇਕ ਫਲਾਈਓਵਰ ਦੇ ਹੇਠਾਂ, ਉਹਨਾਂ ਨੇ ਬੇਘਰਾਂ ਲਈ ਇਕ ਘਰ ਬਣਾਇਆ ਸੀ। ਜਿਸ ਦੀ ਉਹ ਮਦਦ ਕਰਦੇ ਹਨ ਪਰ ਸਰਕਾਰ ਨੇ ਗੋਸਵਾਮੀ ਨੂੰ ਉਹਨਾਂ ਲੋਕਾਂ ਨੂੰ ਕੁਝ ਸਮੇਂ ਲਈ ਹੋਰ ਕਿਤੇ ਲਿਜਾਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਘਰ ਦੇਣਗੇ। ਪਰ ਉਹਨਾਂ ਨੂੰ ਕਦੇ ਵੀ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਮਿਲੀ, ਪਰ ਲਗਭਗ 20 ਤੋਂ 25 ਲੋਕ ਹਨ, ਕੁਝ ਵਿਦੇਸ਼ ਤੋਂ ਵੀ ਹਨ, ਜੋ ਉਹਨਾਂ ਦੇ ਕੰਮ ਵਿਚ ਉਹਨਾਂ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਜੋ ਪੈਸਾ ਦਿੱਤਾ ਹੈ, ਉਸ ਨਾਲ ਅੱਜ ਉਹ ਇਕ ਜ਼ਮੀਨ ਵਿਚ ਇਕ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਉਹ ਇਨ੍ਹਾਂ ਲੋਕਾਂ ਨੂੰ ਰਹਿਣ ਦੇ ਸਕਣ। ਉਹਨਾਂ ਕਿਹਾ ਕਿ ਉਹ ਹੁਣ ਉਹਨਾਂ ਲੋਕਾਂ ਨੂੰ ਤੰਬੂ ਵਿਚ ਨਹੀਂ ਰੱਖਣਾ ਚਾਹੁੰਦੇ।
” ਕੁੱਝ ਸਾਲ ਪਹਿਲਾਂ ਗੋਸਵਾਮੀ ਦੀ ਬੇਟੀ ਰੇਖਾ ਦਾ ਵਿਆਹ ਹੋਣ ਵਾਲਾ ਸੀ ਅਤੇ ਉਸ ਦੀ ਮਾਂ ਨੇ ਇਸ ਲਈ ਬਹੁਤ ਵੱਡੀ ਰਕਮ ਜੋੜ ਰੱਖੀ ਸੀ। ਫਲਾਈਓਵਰ ਬਣਾਉਣ ਲਈ ਗੋਸਵਾਮੀ ਨੇ ਉਹ ਸਾਰਾ ਪੈਸਾ ਖਰਚ ਕਰ ਦਿੱਤਾ ਜੋ ਉਹਨਾਂ ਦੀ ਪਤਨੀ ਨੇ ਆਪਣੀ ਬੇਟੀ ਦੇ ਵਿਆਹ ਲਈ ਬਚਾ ਕੇ ਰੱਖਿਆ ਸੀ। ਉਹਨਾਂ ਦੀ ਬੇਟੀ ਦਾ ਵਿਆਹ ਇਸ ਸਾਲ ਫਰਵਰੀ ਵਿਚ ਹੋਇਆ। ਉਹਨਾਂ ਕਿਹਾ ਕਿ ਉਹਨਾਂ ਦੀ ਮਦਦ ਲਈ ਜੋ ਵੀ ਪੈਸਾ ਆਉਂਦਾ ਹੈ ਉਹ ਜਰੂਰਤਮੰਦਾਂ ਨੂੰ ਜਾਂਦਾ ਸੀ। ਉਹਨਾਂ ਕਿਹਾ ਕਿ ਉਹ ਇਹ ਪੈਸਾਂ ਹੋਰ ਕਿਸੇ ਚਾਜ਼ ਤੇ ਖਰਚ ਨਹੀ ਕਰਨਗੇ।
For 35 Years, Truck Driver & His Wife Rescued The Homeless, Buried Unclaimed Dead
ਉਹਨਾਂ ਨੂੰ ਉਮੀਦ ਹੈ ਕਿ ਕੁੱਝ ਲੋਕ ਉਹਨਾਂ ਦੀ ਮਦਦ ਲਈ ਅੱਗੇ ਆਉਣਗੇ। ਉਹਨਾਂ ਨੇ ਦੇਵ ਐਨੀਮਲ ਸਵੈਇੱਛਕ ਸੰਗਠਨ ਨਾਮਕ ਇੱਕ ਐਨਜੀਓ ਵੀ ਬਣਾਈ ਹੈ, ਪਰ ਇਹ ਸਿਰਫ ਜਾਨਵਰਾਂ ਲਈ ਕੰਮ ਨਹੀਂ ਕਰਦਾ ਹੈ। ਉਹਨਾਂ ਕਿਹਾ, "ਉਹਨਾਂ ਨੇ 5,000 ਤੋਂ 10,000 ਔਰਤਾਂ ਦੇ ਵਿਆਹ ਕਰਵਾਉਣ ਵਿਚ ਸਹਾਇਤਾ ਕੀਤੀ ਹੈ ਅਤੇ ਉਹਨਾਂ ਨੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਭੋਜਨ, ਕਿਤਾਬਾਂ, ਕੱਪੜੇ, ਤੌਲੀਏ, ਸਟੇਸ਼ਨਰੀ ਅਤੇ ਹੋਰ ਚੀਜ਼ਾਂ ਵੀ ਦਿੱਤੀਆਂ ਹਨ। ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ।" 15 ਤੋਂ 85 ਸਾਲ ਦੇ ਵਿਚਕਾਰ ਲੋਕ ਹਨ ਜੋ ਦਿਮਾਗੀ ਤੌਰ 'ਤੇ ਸਹੀ ਨਹੀਂ ਹਨ, ਜੋ ਆਪਣੇ ਆਪ ਨਾਲ ਗੱਲ ਕਰਦੇ ਰਹਿੰਦੇ ਹਨ। ਐਨਜੀਓ ਉਨ੍ਹਾਂ ਨੂੰ ਸਹੀ ਜ਼ਿੰਦਗੀ ਜੀਉਣ ਵਿਚ ਸਹਾਇਤਾ ਕਰਦਾ ਹਨ।
ਉਹ ਉਨ੍ਹਾਂ ਨੂੰ ਖੇਡ ਵਿਚ ਉਲਝਾਈ ਰੱਖਦੇ ਹਨ। ਉਹ ਲੋਕਾਂ ਨੂੰ ਦੁੱਧ ਅਤੇ ਦੁੱਧ ਦੀਆਂ ਚੀਜ਼ਾਂ ਪ੍ਰਦਾਨ ਕਰਨ ਲਈ ਗਾਵਾਂ ਦੀ ਸੰਭਾਲ ਵੀ ਕਰਦੇ ਹਨ। ਕਈ ਲੋਕਾਂ ਨੇ ਪੈਸੇ ਦੇ ਕੇ ਉਹਨਆੰ ਦੀ ਮਦਦ ਵੀ ਕੀਤੀ। ਗੋਸਵਾਮੀ ਨੇ ਕਿਹਾ ਕਿ ਸਰਦਾਰ ਉਜਵਲ ਸਿੰਘ ਅਤੇ ਪ੍ਰਦੀਪ ਅਗਰਵਾਲ ਸਿਗਨੇਚਰ ਗਲੋਬਲ ਨਾਮਕ ਫਰਮ ਵਿਚੋਂ ਹਨ। ਇਸ ਫਰਮ ਨੇ ਸਾਡੀ ਬਹੁਤ ਸਾਰੇ ਤਰੀਕਿਆਂ ਨਾਲ ਸਹਾਇਤਾ ਕੀਤੀ ਹੈ। ਗੋਸਵਾਮੀ ਦੀ ਸਭ ਤੋਂ ਵੱਡੀ ਇੱਛਾ ਸਿਰਫ ਉਨ੍ਹਾਂ ਲਈ ਇੱਕ ਡਿਸਪੈਂਸਰੀ ਦਾ ਨਿਰਮਾਣ ਕਰਨਾ ਹੈ ਜਿਹਨਾਂ ਦੀ ਉਹ ਸਹਾਇਤਾ ਕਰਦਾ ਹੈ। ਉਹ ਕਹਿੰਦੇ ਹਨ ਕਿ ਸਰਕਾਰੀ ਹਸਪਤਾਲ ਅਕਸਰ ਸਾਡੀ ਸਹਾਇਤਾ ਮੁਹੱਈਆ ਨਹੀਂ ਕਰਦੇ ਅਤੇ ਨਾ ਹੀ ਉਹ ਕਿਸੇ ਉੱਤੇ ਨਿਰਭਰ ਕਰਨਾ ਚਾਹੁੰਦੇ ਹਨ।
For 35 Years, Truck Driver & His Wife Rescued The Homeless, Buried Unclaimed Dead
ਹਾਲਾਂਕਿ, ਹੁਣ ਉਹ ਇਕ ਐਂਬੂਲੈਂਸ ਦੇ ਮਾਲਕ ਹਨ। “ਉਹਨਾਂ ਕਿਹਾ ਕਿ ਉਹ ਇਕ ਗਰੀਬ ਆਦਮੀ ਹਨ ਅਤੇ ਉਹ ਮੁਸ਼ਕਿਲ ਨਾਲ ਆਪਣੇ ਲਈ ਕੁਝ ਕਮਾਉਂਦੇ ਹਨ। ਉਹ ਉਹੀ ਖਾਂਦੇ ਅਤੇ ਪਹਿਨਦੇ ਹਨ ਜੋ ਦੂਸਰੇ ਉਹਨਾਂ ਨੂੰ ਦਿੰਦੇ ਹਨ। ਉਹ ਅਜਿਹਾ ਕੁਝ ਨਹੀਂ ਕਰਨ ਜਾ ਰਹੇ ਜੋ ਨਿੱਜੀ ਤੌਰ 'ਤੇ ਉਹਨਾਂ ਨੂੰ ਲਾਭ ਪਹੁੰਚਾਉਣ। ਉਹ ਦੇਸ਼ ਦੇ ਹਰ ਹਿੱਸੇ ਵਿਚ ਬੇਘਰ ਲੋਕਾਂ ਲਈ ਘਰ ਬਣਾਉਣਾ ਚਾਹੁੰਦੇ ਹਨ। ਉਹ ਦੂਜਿਆਂ ਦੀ ਸੇਵਾ ਕਰਨ ਲਈ ਜੀਅ ਰਹੇ ਹਨ ਅਤੇ ਉਨ੍ਹਾਂ ਦੀ ਮੁਸਕਾਨ ਮੇਰਾ ਫਲ ਹੈ। ਉਹ ਉਨ੍ਹਾਂ ਤੋਂ ਪੈਸੇ ਨਹੀਂ ਲੈਂਦਾ। ਉਹ ਚਾਹੁੰਦੇ ਹਨ ਕਿ ਮਰਨ ਤੋਂ ਬਾਅਦ ਲੋਕ ਉਹਨਾਂ ਨੂੰ ਯਾਦ ਕਰਨ।
ਉਹ ਪ੍ਰਸਿੱਧੀ ਨਹੀਂ ਚਾਹੁੰਦੇ ਪਰ ਉਹਨਾਂ ਨੂੰ ਉਹੀ ਪਿਆਰ ਚਾਹੀਦਾ ਹੈ ਜੋ ਉਹ ਕਈ ਸਾਲਾਂ ਤੋਂ ਪ੍ਰਾਪਤ ਕਰ ਰਹੇ ਹਨ। ਮੁਸਕਰਾਹਟ ਅਤੇ ਪਿਆਰ ਨਾਲੋਂ ਵਧੀਆ ਤੋਹਫਾ ਕੀ ਹੋ ਸਕਦਾ ਹੈ? ਦੇਵ ਦਾਸ ਗੋਸਵਾਮੀ ਵਰਗੇ ਵਿਅਕਤੀ ਦੀ ਹੋਂਦ ਸਾਡੇ ਦਿਲਾਂ ਵਿਚ, ਪਦਾਰਥਵਾਦੀ ਜ਼ਰੂਰਤਾਂ ਨਾਲ ਭਰੇ ਲੋਕਾਂ ਵਿਚ, ਇਕ ਅਜਿਹੀ ਦੁਨੀਆਂ ਵਿਚ, ਜੋ ਹਰ ਦਿਨ ਹਿੰਸਾ ਅਤੇ ਅਪਰਾਧ ਦਾ ਗਵਾਹ ਬਣਦੀ ਹੈ। ਗੋਸਵਾਮੀ ਵਰਗੇ ਲੋਕ ਸਾਡੇ ਦਿਲਾਂ ਵਿਚ ਆਸ਼ਾ ਨੂੰ ਜਿਊਂਦਾ ਰੱਖਦੇ ਹਨ। ਉਹਨਾਂ ਨੂੰ ਤਰਕਸ਼ੀਲ ਸਮਾਜ ਲਈ ਨਿਰਸਵਾਰਥ ਸੇਵਾ ਲਈ ਸਲਾਮ ਕੀਤਾ ਜਾਂਦਾ ਹੈ।