380 ਭਾਰਤੀਆਂ ’ਤੇ ਵਿੱਤੀ ਬੇਨਿਯਮੀਆਂ ਦਾ ਸ਼ੱਕ, ਸਚਿਨ ਤੇਂਦੁਲਕਰ ਤੇ ਜੈਕੀ ਸ਼ਰਾਫ ਦਾ ਨਾਂਅ ਵੀ ਸ਼ਾਮਲ  
Published : Feb 6, 2024, 5:07 pm IST
Updated : Feb 6, 2024, 5:08 pm IST
SHARE ARTICLE
File Photo
File Photo

ਇਨ੍ਹਾਂ ਨਾਵਾਂ ਖਿਲਾਫ਼ ਕਾਰਵਾਈ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। 

ਨਵੀਂ ਦਿੱਲੀ - ਇਕ ਨਿੱਜੀ ਚੈਨਲ ਦੀ ਰਿਪੋਰਟ ਮੁਤਾਬਕ ਪੰਡੋਰਾ ਪੇਪਰਸ ਵਿਚ ਉਦਯੋਗਪਤੀ ਤੋਂ ਲੈ ਕੇ ਅਤੇ ਭਗੌੜੇ ਕਾਰੋਬਾਰੀਆਂ ਸਮੇਤ 380 ਭਾਰਤੀਆਂ ਦੇ ਨਾਂ ਸ਼ਾਮਲ ਪਾਏ ਗਏ। ਅਖ਼ਬਾਰ ਦੀ ਜਾਂਚ ’ਚ ਗੌਤਮ ਸਿੰਘਾਨੀਆ ਤੋਂ ਲੈ ਕੇ ਲਲਿਤ ਗੋਇਲ ਅਤੇ ਮਾਲਵਿੰਦਰ ਸਿੰਘ ਦੇ ਇਲਾਵਾ ਉਦਯੋਗਪਤੀ ਅਨਿਲ ਅੰਬਾਨੀ, ਭਗੌੜੇ ਨੀਰਵ ਮੋਦੀ, ਕ੍ਰਿਕਟਰ ਸਚਿਨ ਤੇਂਦੁਲਕਰ, ਜੈਕੀ ਸ਼ਰਾਫ, ਨੀਰਾ ਰਾਡੀਆ, ਹਰੀਸ਼ ਸਾਲਵੇ ਸਮੇਤ ਕਈ ਵੱਡੇ ਨਾਂ ਸ਼ਾਮਲ ਹਨ ਅਤੇ ਇਨ੍ਹਾਂ ਨਾਵਾਂ ਖਿਲਾਫ਼ ਕਾਰਵਾਈ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। 

ਅਖ਼ਬਾਰ ਦੀ ਰਿਪੋਰਟ ਅਨੁਸਾਰ ਇਸ ਲਿਸਟ ਵਿਚ ਜਿਨ੍ਹਾਂ ਲੋਕਾਂ ਦੇ ਨਾਂ ਹਨ, ਉਨ੍ਹਾਂ ਦੇ ਕੰਪਲੈਕਸ ਦੀ ਤਲਾਸ਼ੀ ਲਈ ਸੰਮਨ, ਜਾਇਦਾਦ ਜ਼ਬਤ ਕਰਨ ਲਈ ਬਿਆਨ ਦਰਜ ਕਰਨਾ, ਇਨਕਮ ਟੈਕਸ ਅਤੇ ਆਰ. ਬੀ. ਆਈ. ਤੋਂ ਜਾਣਕਾਰੀ ਲੈਣ ਦੇ ਕੰਮ ਵਿਚ ਏਜੰਸੀਆਂ ਦੀ ਜਾਂਚ ਤੇਜ਼ ਹੋ ਹੋਈ ਹੈ। ਪੌਂਡੋਰਾ ਪੇਪਰਸ ਵਿਚ 14 ਆਫਸ਼ੋਰ ਸੇਵਾ ਪ੍ਰਦਾਤਾਵਾਂ ਦੇ 1 ਕਰੋੜ 19 ਲੱਖ ਗੁਪਤ ਦਸਤਾਵੇਜ਼ਾਂ ਦਾ ਜ਼ਿਕਰ ਹੈ।

ਇਸ ਵਿਚ ਅਮੀਰ ਲੋਕਾਂ ਵੱਲੋਂ ਆਪਣੇ ਗਲੋਬਲ ਮਨੀ ਫਲੋ ਨੂੰ ਮੈਨੇਜ ਕਰਨ ਲਈ ਵਰਤੀਆਂ ਜਾਣ ਵਾਲੀਆਂ 29,000 ਆਫਸ਼ੋਰ ਸੰਸਥਾਵਾਂ ਦੀ ਮਾਲਕੀ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਡਾਟਾ ਇੰਟਰਨੈਸ਼ਨਲ ਕੰਸੋਟੋਰੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਵੱਲੋਂ ਪ੍ਰਾਪਤ ਕੀਤਾ ਗਿਆ ਹੈ ਅਤੇ 150 ਮੀਡੀਆਾ ਪਾਰਟਰਜ਼ ਨਾਲ ਨਾਲ ਸ਼ੇਅਰ ਕੀਤਾ ਗਿਆ ਹੈ।

ਕੇਂਦਰ ਸਰਕਾਰ ਨੇ ਜਾਂਚ ਦੀ ਅਗਵਾਈ ਕਰਨ ਲਈ ਮਲਟੀ-ਏਜੰਸੀ ਗਰੁੱਪ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਜ਼ਿਆਦਾਤਰ ਭਾਰਤੀ ਨਾਗਰਿਕਾਂ ਨੂੰ ਨਿਰਦੇਸ਼ ਭੇਜੇ ਹਨ। ਇਸ ਰਿਪੋਰਟ ਦੇ ਖੁਲਾਸੇ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਜਾਂਚ ਦਾ ਦਾਇਰਾ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਕਈ ਵੱਡੇ ਨਾਵਾਂ ਦਾ ਪਰਦਾਫਾਸ਼ ਹੋ ਸਕਦਾ ਹੈ।

ਪੌਂਡੋਰਾ ਪੇਪਰਸ ਦੇ ਅਨੁਸਾਰ ਏ. ਡੀ. ਏ. ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਜਰਸੀ (ਬ੍ਰਿਟਿਸ਼ ਵਰਜਿਨ ਆਈਲੈਂਡਜ਼) ਅਤੇ ਸਾਈਪ੍ਰਸ ਵਿਚ ਘੱਟੋ-ਘੱਟ 18 ਆਫਸ਼ੋਰ ਕੰਪਨੀਆਂ ਦੇ ਮਾਲਕ ਹਨ। 2007 ਅਤੇ 2010 ਦੇ ਵਿਚਕਾਰ ਸਥਾਪਿਤ ਇਨ੍ਹਾਂ ਵਿਚੋਂ ਸੱਤ ਕੰਪਨੀਆਂ ਨੇ ਘੱਟੋ-ਘੱਟ 1.3 ਬਿਲੀਅਨ ਡਾਲਰ ਦਾ ਉਧਾਰ ਲਿਆ ਅਤੇ ਨਿਵੇਸ਼ ਕੀਤਾ। ਇਨ੍ਹਾਂ ਕੰਪਨੀਆਂ ਦਾ ਪ੍ਰਬੰਧਨ ਕਰਨ ਵਾਲੇ ਸੇਵਾ ਪ੍ਰਦਾਤਾਵਾਂ ਨੇ ਕਿਹਾ ਕਿ ਬੈਂਕਾਂ ਤੋਂ ਉਨ੍ਹਾਂ ਦੇ ਕਰਜ਼ੇ ਦੀ ਗਾਰੰਟੀ ਰਿਲਾਇੰਸ (ਅਨਿਲ ਅੰਬਾਨੀ) ਦੁਆਰਾ ਦਿੱਤੀ ਗਈ ਸੀ। ਅੰਬਾਨੀ ਦੇ ਵਕੀਲ ਨੇ ਉਦੋਂ ਕਿਹਾ ਸੀ ਕਿ ਸਾਰੇ ਖੁਲਾਸੇ ਭਾਰਤੀ ਕਾਨੂੰਨ ਦੀ ਪਾਲਣਾ ਕਰਦੇ ਹੋਏ ਕੀਤੇ ਗਏ ਸਨ।

ਜਾਂਚ ਅਪਡੇਟ: ਈ. ਡੀ. ਨੇ ਤਿੰਨ ਭਾਰਤੀ ਕੰਪਨੀਆਂ ਤੋਂ ਰਿਪੋਰਟ ਕੀਤੀਆਂ ਸੰਸਥਾਵਾਂ ਬਾਰੇ ਜਾਣਕਾਰੀ ਮੰਗੀ ਹੈ। ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਨੂੰ ਫੇਮਾ ਦੀਆਂ ਧਾਰਾਵਾਂ ਤਹਿਤ ਤਲਬ ਕੀਤਾ ਗਿਆ ਸੀ ਅਤੇ ਈ.ਡੀ. ਦੇ ਮੁੰਬਈ ਦਫ਼ਤਰ ਵਿੱਚ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਰੇਮੰਡ ਲਿਮਟਿਡ ਦੇ ਚੇਅਰਮੈਨ ਗੌਤਮ ਹਰੀ ਸਿੰਘਾਨੀਆ ਨੇ 2008 ਵਿਚ ਬ੍ਰਿਟਿਸ਼ ਵਰਜਿਨ ਆਇਰਲੈਂਡ (ਬੀ.ਵੀ.ਆਈ.) ਵਿਚ ਦੋ ਕੰਪਨੀਆਂ ਹਾਸਲ ਕੀਤੀਆਂ ਸਨ।

ਪਹਿਲੀ ਕੰਪਨੀ ਦਾ ਨਾਮ ਡੇਰਾਸ ਵਰਲਡਵਾਈਡ ਕਾਰਪੋਰੇਸ਼ਨ ਹੈ ਅਤੇ ਉਹ ਇਸ ਕੰਪਨੀ ਵਿਚ ਲਾਭਕਾਰੀ ਮਾਲਕ ਹੈ ਜਦੋਂ ਕਿ ਦੂਜੀ ਕੰਪਨੀ ਦਾ ਨਾਮ ਲਿੰਡਨਵਿਲੇ ਹੋਲਡਿੰਗਜ਼ ਲਿਮਟਿਡ ਹੈ ਜਿਸ ਵਿਚ ਸਿੰਘਾਨੀਆ ਅਤੇ ਉਸਦੇ ਪਿਤਾ ਵਿਜੇਪਤ ਸਿੰਘਾਨੀਆ ਨੂੰ ਸ਼ੇਅਰਧਾਰਕਾਂ ਵਜੋਂ ਦਰਸਾਇਆ ਗਿਆ ਹੈ। ਇਹ ਕੰਪਨੀ 2016 ਵਿਚ ਬੰਦ ਹੋ ਗਈ ਸੀ।

FEMA ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ, BVI ਨੂੰ ਇੱਕ ਬੇਨਤੀ ਭੇਜੀ ਗਈ ਸੀ ਅਤੇ ਜਵਾਬ ਇਹ ਸੀ ਕਿ ਸਵਾਲ ਵੀ RBI ਨੂੰ ਭੇਜੇ ਗਏ ਸਨ। ਇਨਕਮ ਟੈਕਸ ਵਿਭਾਗ ਤੋਂ ਸਿੰਘਾਨੀਆ ਪਰਿਵਾਰ ਦੇ ਕਿਸੇ ਵੀ ਮੈਂਬਰ ਵਿਰੁੱਧ ਬਲੈਕ ਮਨੀ ਐਕਟ ਦੇ ਤਹਿਤ ਕੇਸਾਂ ਦੀ ਜਾਣਕਾਰੀ ਵੀ ਮੰਗੀ ਗਈ ਹੈ। ਗੌਤਮ ਸਿੰਘਾਨੀਆ ਅਤੇ ਉਨ੍ਹਾਂ ਦੇ ਪਿਤਾ ਵਿਜੇਪਤ ਸਿੰਘਾਨੀਆ ਨੂੰ ਤਿੰਨ ਸੰਮਨ ਭੇਜੇ ਗਏ ਹਨ।

ਪੰਡੋਰਾ ਪੇਪਰਸ ਦੇ ਅਨੁਸਾਰ, ਸਚਿਨ ਤੇਂਦੁਲਕਰ ਅਤੇ ਉਸ ਦੇ ਪਰਿਵਾਰਕ ਮੈਂਬਰ ਬ੍ਰਿਟਿਸ਼ ਵਰਜਿਨ ਆਇਰਲੈਂਡ (ਬੀਵੀਆਈ) ਕੰਪਨੀ ਸਾਸ ਇੰਟਰਨੈਸ਼ਨਲ ਲਿਮਟਿਡ ਦੇ ਲਾਭਕਾਰੀ ਮਾਲਕ ਸਨ। ਸਾਸ ਇੰਟਰਨੈਸ਼ਨਲ ਨੂੰ 2016 ਵਿੱਚ ਪਨਾਮਾ ਪੇਪਰਜ਼ ਤੋਂ ਤੁਰੰਤ ਬਾਅਦ ਬੰਦ ਕਰ ਦਿੱਤਾ ਗਿਆ ਸੀ। ਜਦੋਂ ਇਹ ਬੰਦ ਹੋ ਗਿਆ ਸੀ, ਤਾਂ ਕੰਪਨੀ ਦੇ ਸ਼ੇਅਰ ਸ਼ੇਅਰਧਾਰਕਾਂ (ਤੇਂਦੁਲਕਰ, ਉਸਦੀ ਪਤਨੀ ਅੰਜਲੀ ਤੇਂਦੁਲਕਰ ਅਤੇ ਉਸਦੇ ਪਿਤਾ) ਦੁਆਰਾ ਵਾਪਸ ਖਰੀਦ ਲਏ ਗਏ ਸਨ। ਪਰਿਵਾਰ ਨੂੰ ਪਾਂਡੋਰਾ ਪੇਪਰਸ ਵਿਚ ਸਿਆਸੀ ਤੌਰ 'ਤੇ ਬੇਨਕਾਬ ਵਿਅਕਤੀਆਂ ਵਜੋਂ ਸੂਚੀਬੱਧ ਕੀਤਾ ਗਿਆ ਹੈ ਕਿਉਂਕਿ ਸਚਿਨ ਤੇਂਦੁਲਕਰ ਵੀ ਸਾਬਕਾ ਸੰਸਦ ਮੈਂਬਰ ਸਨ।

ਫੇਮਾ ਦੀ ਵਰਤੋਂ ਕਰਦੇ ਹੋਏ ਈ. ਡੀ. ਨੇ ਕ੍ਰਿਕੇਟ ਸਟਾਰ ਸਚਿਨ ਤੇਂਦੁਲਕਰ ਦੇ ਆਈ. ਟੀ. ਆਰ. ਵੇਰਵੇ ਮੰਗਣ ਲਈ ਆਮਦਨ ਕਰ ਨੂੰ ਇਕ ਪੱਤਰ ਭੇਜਿਆ ਹੈ। ਸਚਿਨ ਤੇਂਦੁਲਕਰ ਦੀ ਕੰਪਨੀ ਦੇ ਸੀ.ਈ.ਓ ਅਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਨੂੰ ਐੱਸ .ਏ. ਏ.ਐੱਸ. ਬਾਰੇ ਜਾਣਕਾਰੀ ਲੈਣ ਲਈ ਨਿਰਦੇਸ਼ ਭੇਜੇ ਗਏ ਸਨ। ਅਗਲੇਰੀ ਜਾਂਚ ਜਾਰੀ ਹੈ। 

ਪੌਂਡੋਰਾ ਪੇਪਰਸ ਮੁਤਾਬਕ ਨੀਰਾ ਰਾਡੀਆ ਕਰੀਬ ਇੱਕ ਦਰਜਨ ਆਫਸ਼ੋਰ ਕੰਪਨੀਆਂ ਦੀ ਮਾਲਕ ਹੈ। ਰਿਕਾਰਡਾਂ ਵਿਚ ਭਾਰੀ ਵਿੱਤੀ ਲੈਣ-ਦੇਣ ਵਾਲੀਆਂ ਈ-ਮੇਲਾਂ ਦਿਖਾਈਆਂ ਗਈਆਂ। ਉਸਨੇ ਇੱਕ ਬੀ. ਵੀ. ਆਈ. ਕੰਪਨੀ ਦੁਆਰਾ ਦੁਬਈ ਵਿਚ 251,500 ਡਾਲਰ ਦੀ ਘੜੀ ਖਰੀਦੀ ਸੀ । ਉਦੋਂ ਰਾਡੀਆ ਨੇ ਕਿਹਾ ਸੀ ਕਿ ਉਹ ਇਨ੍ਹਾਂ ਕੰਪਨੀਆਂ ਨੂੰ ਨਹੀਂ ਜਾਣਦੀ ਸੀ ਅਤੇ ਨਾ ਹੀ ਉਸ ਦਾ ਇਨ੍ਹਾਂ ’ਚ ਕੋਈ ਸ਼ੇਅਰ ਹੈ।

ਫੇਮਾ ਦਾ ਹਵਾਲਾ ਦਿੰਦੇ ਹੋਏ ਈ.ਡੀ. ਨੇ ਨੀਰਾ ਰਾਡੀਆ ਨੂੰ ਆਫਸ਼ੋਰ ਕੰਪਨੀਆਂ ਦੇ ਵੇਰਵੇ ਦੇਣ ਅਤੇ ਉਸ ਦੇ ਬਿਆਨ ਦਰਜ ਕਰਨ ਲਈ ਕਿਹਾ। ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਉਸ ਦੇ ਘਰ ਦੀ ਤਲਾਸ਼ੀ ਲਈ ਗਈ। ਇਨ੍ਹਾਂ ਤਲਾਸ਼ੀਆਂ ਤੋਂ ਜ਼ਬਤ ਕੀਤੇ ਗਏ ਡੇਟਾ ਨੂੰ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਨਵੇਂ ਸੰਮਨ ਜਾਰੀ ਕੀਤੇ ਗਏ ਹਨ। ਈ.ਡੀ. ਨੇ ਨੀਰਾ ਰਾਡੀਆ ਦੀ ਭੈਣ ਕਰੁਣਾ ਮੈਨਨ ਦਾ ਬਿਆਨ ਵੀ ਦਰਜ ਕੀਤਾ ਹੈ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement