
ਬਿਨਾਂ ਸ਼ੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਣ ਵਾਲਾ ਸਿੱਖ ਇਸ ਦੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦਾ........
ਬਿਨਾਂ ਸ਼ੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਣ ਵਾਲਾ ਸਿੱਖ ਇਸ ਦੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦਾ। ਲੋਕਾਂ ਨੂੰ ਗੁੱਸਾ ਹੀ ਇਸ ਗੱਲ ਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਹੋਵੇ ਜੋ ਸਿੱਖੀ ਦਾ ਦਮ ਭਰਦੀ ਹੋਵੇ ਤੇ ਉਸ ਦੇ ਵੇਲੇ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹੋਣ ਪਰ ਸਰਕਾਰ ਦੋਸ਼ੀਆਂ ਦਾ ਪਤਾ ਵੀ ਨਾ ਲਾ ਸਕੇ ਤੇ ਨਾ ਹੀ ਸਿੱਖਾਂ ਦੇ ਜ਼ਖ਼ਮੀ ਹੋਏ ਜਜ਼ਬਾਤ ਨੂੰ ਪਲੋਸ ਸਕੇ। ਜਦੋਂ 2015 ਵਿਚ ਇਹ ਦੋਵੇਂ ਕਾਂਡ ਵਾਪਰੇ ਤਾਂ ਬਾਦਲ ਸਰਕਾਰ ਦਾ ਕੋਈ ਵੀ ਮੰਤਰੀ ਪੀੜਤਾਂ ਦੀ ਸੁਧ ਲੈਣ ਨਾ ਗਿਆ
ਜਦੋਂ ਕਿ ਕਾਂਗਰਸ ਦਾ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਦੋਵੇਂ ਦਿਲੀਉਂ ਆ ਕੇ ਗੇੜਾ ਲਗਾ ਗਏ ਸਨ। ਇਸੇ ਗੁੱਸੇ ਦਾ ਸਵਾਦ ਅਕਾਲੀ ਦਲ ਨੂੰ ਚੋਣਾਂ ਵਿਚ ਚਖਣਾ ਪਿਆ ਜਿਥੇ ਇਹ ਹੈਟ੍ਰਿਕ ਬਣਾਉਣ ਦੇ ਸੁਪਨੇ ਲੈਂਦਾ ਲੈਂਦਾ ਸਿਰਫ਼ 14 ਸੀਟਾਂ ਲੈ ਕੇ ਤੀਜੇ ਥਾਂ ਜਾ ਡਿੱਗਾ ਸੀ। ਅਕਾਲੀ ਦਲ ਨੂੰ ਚੋਣਾਂ ਵਿਚ ਕਦੀ ਵੀ ਏਨੀ ਨਮੋਸ਼ੀ ਭਰੀ ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪਿਆ। ਇਹ ਸੱਭ ਕਿਉਂ ਹੋਇਆ, ਇਸ ਦਾ ਜਵਾਬ ਤਾਂ ਇਸ ਦੇ ਪ੍ਰਧਾਨ ਹੀ ਦੇ ਸਕਦੇ ਹਨ। ਜਾਪਦਾ ਪਰ ਇਹ ਹੈ ਕਿ ਅਕਾਲੀ ਦਲ ਨੇ ਨਾ ਤਾਂ ਚੰਗੀ ਤਰ੍ਹਾਂ ਇਸ ਹਾਰ ਦਾ ਮੰਥਨ ਕੀਤਾ ਤੇ ਨਾ ਹੀ ਇਸ ਤੋਂ ਸਬਕ ਸਿਖਿਆ।
ਇਸ ਨੇ ਸਗੋਂ ਅਕਾਲੀ ਨੇਤਾਵਾਂ ਵਿਚ ਹੋਰ ਵੀ ਗੁੱਸਾ ਭਰ ਦਿਤਾ। ਸ਼ਾਇਦ ਇਸ ਲਈ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਸੀ ਹੋ ਰਹੀ। ਸੁਖਬੀਰ ਨੇ ਪ੍ਰਧਾਨ ਹੋਣ ਦੇ ਨਾਤੇ ਅਪਣਾ ਇਕ ਵਖਰਾ ਹੀ ਗਰੁੱਪ ਸਿਰਜ ਲਿਆ ਹੈ। ਉਸ ਨੇ ਨਾਰਾਜ਼ ਅਕਾਲੀ ਨੇਤਾਵਾਂ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਹਾਂ, ਉਨ੍ਹਾਂ ਨੂੰ ਉਲਟਾ ਇਹ ਅਹਿਸਾਸ ਜਤਾਉਣਾ ਸ਼ੁਰੂ ਕਰ ਦਿਤਾ ਹੈ ਕਿ ਅਕਾਲੀ ਦਲ ਅਤੇ ਇਸ ਦੀ ਸਰਕਾਰ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਲਈ ਕਈ ਕੁੱਝ ਕੀਤਾ ਹੈ। ਇਹ ਲੀਡਰਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦਾ ਢੰਗ ਤਰੀਕਾ ਨਹੀਂ, ਸਗੋਂ ਉਨ੍ਹਾਂ ਨੂੰ ਹੋਰ ਦੂਰ ਕਰਨ ਦਾ ਰਾਹ ਹੈ। ਹਾਂ, ਦੂਜੇ ਪਾਸੇ ਗਿ. ਗੁਰਬਚਨ ਸਿੰਘ ਦੇ ਅਸਤੀਫ਼ੇ ਨਾਲ ਨੁਕਸਾਨ ਦੀ ਕੁੱਝ ਪੂਰਤੀ ਜ਼ਰੂਰ ਹੋਈ ਹੈ।
ਤਕਰੀਬਨ ਇਕ ਸਦੀ ਦਾ ਇਤਿਹਾਸ ਅਪਣੇ ਆਪ ਵਿਚ ਸਮੋਈ ਬੈਠੇ ਅਕਾਲੀ ਦਲ ਵਿਚ ਸਮੇਂ-ਸਮੇਂ ਛੋਟੇ-ਮੋਟੇ ਸੰਕਟ ਜ਼ਰੂਰ ਉਭਰਦੇ ਰਹੇ ਹਨ ਪਰ ਜਿਸ ਤਰ੍ਹਾਂ ਦੇ ਗੰਭੀਰ ਸੰਕਟ ਵਿਚੋਂ ਇਹ ਹੁਣ ਲੰਘ ਰਿਹਾ ਹੈ, ਇਸ ਤਰ੍ਹਾਂ ਦੇ ਦੌਰ ਦਾ ਇਸ ਨੂੰ ਸ਼ਾਇਦ ਹੀ ਕਦੇ ਸਾਹਮਣਾ ਕਰਨਾ ਪਿਆ ਹੋਵੇ। ਇਸ ਵੇਲੇ ਸੰਕਟ ਇਹ ਹੈ ਕਿ ਅਕਾਲੀ ਦਲ ਵਿਚ ਅੰਦਰਖਾਤੇ ਸੱਭ ਠੀਕ ਨਹੀਂ ਹੈ। ਕਈ ਸੀਨੀਅਰ ਆਗੂਆਂ ਨੇ ਇਸ ਦੀ ਸਿਖਰਲੀ ਲੀਡਰਸ਼ਿਪ ਵਿਰੁਧ ਬਗਾਵਤੀ ਸੁਰਾਂ ਸ਼ਰੇਆਮ ਛੇੜੀਆਂ ਹੋਈਆਂ ਹਨ।
ਅਕਾਲੀ ਦਲ ਨੇ ਖ਼ਾਸ ਕਰ ਕੇ ਇਸ ਦੇ ਲੰਮਾ ਸਮਾਂ ਪ੍ਰਧਾਨ ਤੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜੇ ਰਹੇ ਤੇ ਵਫ਼ਾਦਾਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ ਤੇ ਹੁਣ ਉਹ ਬਾਦਲ ਦੇ ਲੱਖ ਮਨਾਉਣ ਦੇ ਬਾਵਜੂਦ ਪਾਰਟੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਹਾਮੀ ਨਹੀਂ ਭਰ ਰਹੇ। ਉਧਰ ਮਾਝੇ ਦੇ ਚਾਰ ਸੀਨੀਅਰ ਅਕਾਲੀ ਲੀਡਰਾਂ ਨੇ ਵੀ ਅਪਣੇ ਆਪ ਨੂੰ ਪਾਰਟੀ ਗਤੀਵਿਧੀਆਂ ਤੋਂ ਲਾਂਭੇ ਕਰ ਲਿਆ ਹੈ ਤੇ ਉਹ ਰੋਸ ਵਜੋਂ ਪਿੱਛੇ ਜਹੇ ਪਟਿਆਲਾ ਵਿਚ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ਵਿਚ ਵੀ ਸ਼ਾਮਲ ਨਾ ਹੋਏ।
Sukhbir Singh Badal
ਇਸ ਤੋਂ ਬਿਨਾਂ ਬਹੁਤ ਸਾਰੇ ਲੀਡਰ ਹੋਰ ਵੀ ਹਨ ਜੋ ਅੰਦਰੋ-ਅੰਦਰ ਵਿਸ ਤਾਂ ਘੋਲ ਰਹੇ ਹਨ ਪਰ ਫ਼ਿਲਹਾਲ ਅਪਣੇ ਗੁੱਸੇ ਦਾ ਇਜ਼ਹਾਰ ਨਹੀਂ ਕਰ ਰਹੇ। ਸਵਾਲ ਇਹ ਹੈ ਕਿ ਅਕਾਲੀ ਦਲ ਵਿਚ ਇਹ ਹਾਲਾਤ ਪੈਦਾ ਕਿਉਂ ਹੋਏ? ਇਸ ਦਾ ਲੇਖਾ ਜੋਖਾ ਕਰਨ ਤੋਂ ਪਹਿਲਾਂ ਏਨਾ ਕੁ ਦਸਣਾ ਬਣਦਾ ਹੈ ਕਿ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝਬਾਲ ਸਨ ਅਤੇ ਹੁਣ ਸੁਖਬੀਰ ਸਿੰਘ ਬਾਦਲ। ਸੁਖਬੀਰ ਤੋਂ ਪਹਿਲਾਂ ਇਹ ਪ੍ਰਧਾਨਗੀ ਪ੍ਰਕਾਸ਼ ਸਿੰਘ ਬਾਦਲ ਕੋਲ ਸੀ। ਬਾਦਲ 1986 ਵਿਚ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ। ਹੁਣ ਦਲ ਦੇ ਸਰਪ੍ਰਸਤ ਹਨ।
ਬਾਦਲ ਦਾ ਸਿਆਸਤ ਵਿਚ ਬੜਾ ਲੰਮਾ ਚੌੜਾ ਤਜਰਬਾ ਹੈ ਅਤੇ ਕਈ ਉਤਰਾ-ਚੜ੍ਹਾਅ ਵੇਖਣ ਦੇ ਬਾਵਜੂਦ ਉਨ੍ਹਾਂ ਨੇ ਸਿੱਖ ਸਿਆਸਤ ਉਤੇ ਅਪਣਾ ਗ਼ਲਬਾ ਕਾਇਮ ਰਖਿਆ ਹੈ। ਹਾਲਾਂਕਿ ਇਸ ਵਿਚ ਉਨ੍ਹਾਂ ਦੇ ਨਿਜੀ ਹਿੱਤ ਵੀ ਹੌਲੀ-ਹੌਲੀ ਸ਼ਾਮਲ ਹੁੰਦੇ ਗਏ ਜਿਸ ਨਾਲ ਸਿੱਖ ਸੰਸਥਾਵਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਗਿਆ। ਉਦੋਂ ਇਹ ਨੁਕਸਾਨ ਨਵਾਂ-ਨਵਾਂ ਸੀ ਅਤੇ ਕਿਸੇ ਨੇ ਵੀ ਮਹਿਸੂਸ ਨਹੀਂ ਕੀਤਾ ਪਰ ਹੁਣ ਜਦੋਂ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਅਪਣੇ ਪੁੱਤਰ ਸੁਖਬੀਰ ਬਾਦਲ ਨੂੰ ਸੌਂਪ ਦਿਤੀ ਤਾਂ ਇਹ ਨੁਕਸਾਨ ਹੋਰ ਵੀ ਤੇਜ਼ੀ ਨਾਲ ਹੋਣ ਲੱਗਾ
ਜਿਸ ਨੂੰ ਅੱਜ ਅਕਾਲੀ ਦਲ ਦੇ ਲੀਡਰ ਤਾਂ ਕੀ, ਪੂਰਾ ਪੰਜਾਬ ਬੜੀ ਸ਼ਿਦਤ ਨਾਲ ਮਹਿਸੂਸ ਕਰ ਰਿਹਾ ਹੈ। ਕਹਿ ਲਉ ਕਿ ਲਗਭਗ ਤਿੰਨ ਦਹਾਕਿਆਂ ਪਿਛੋਂ ਇਹ ਨੁਕਸਾਨ ਤੇਜ਼ੀ ਨਾਲ ਸਾਹਮਣੇ ਆਇਆ ਹੈ। ਮੋਟੇ ਤੌਰ 'ਤੇ ਬਾਦਲ ਪ੍ਰਵਾਰ ਵਿਚ ਵੀ ਵੰਸ਼ਵਾਦ ਸਿਰੇ ਤਕ ਭਾਰੂ ਹੋ ਗਿਆ। ਪੁੱਤਰ ਪੰਜਾਬ ਦਾ ਉਪ ਮੁੱਖ ਮੰਤਰੀ (ਇਕ ਤਰ੍ਹਾਂ ਮੁੱਖ ਮੰਤਰੀ ਤੋਂ ਵੀ ਵਧ ਸ਼ਕਤੀਸ਼ਾਲੀ), ਜਵਾਈ ਮੰਤਰੀ, ਪੁੱਤਰ ਦਾ ਸਾਲਾ ਮੰਤਰੀ, ਨੂੰਹ ਕੇਂਦਰ ਵਿਚ ਮੰਤਰੀ ਅਤੇ ਕਈ ਹੋਰ ਰਿਸ਼ਤੇਦਾਰ ਵੀ ਵਜ਼ੀਰ ਜਾਂ ਹੋਰ ਵੱਡੇ ਅਹੁਦਿਆਂ 'ਤੇ।
ਦੋ ਰਾਵਾਂ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਸਮਾਂ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਵਜੋਂ ਗੁਜ਼ਾਰਿਆ, ਦੋਹਾਂ ਵਿਚ ਲਗਭਗ ਕਾਫ਼ੀ ਤਾਲਮੇਲ ਰਖਿਆ। ਅਪਣੇ ਸਿਆਸੀ ਢੰਗ ਤਰੀਕਿਆਂ ਨਾਲ ਉਨ੍ਹਾਂ ਸਾਰਿਆਂ ਨੂੰ ਅਪਣੇ ਨਾਲ ਜੋੜ ਕੇ ਰਖਿਆ। ਫ਼ੈਸਲੇ ਭਾਵੇਂ ਉਹ ਖ਼ੁਦ ਹੀ ਲੈਂਦੇ ਰਹੇ ਪਰ ਸੁਣਦੇ ਸੱਭ ਦੀ ਸਨ। ਇਸ ਲਈ ਉਨ੍ਹਾਂ ਦੇ ਸਾਥੀ ਲੀਡਰਾਂ ਵਿਚ ਵੀ ਬਹੁਤਾ ਗਿਲਾ ਸ਼ਿਕਵਾ ਨਹੀਂ ਸੀ ਹੁੰਦਾ। ਕਹਿੰਦੇ ਨੇ ਕਿ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਜਿਸ ਬਾਦਲ ਦੀ ਸਿੱਖ ਸਿਆਸਤ ਵਿਚ ਕਦੇ ਤੂਤੀ ਬੋਲਦੀ ਸੀ ਅਤੇ ਉਨ੍ਹਾਂ ਤੋਂ ਬਿਨਾਂ ਪਤਾ ਨਹੀਂ ਸੀ ਹਿੱਲਦਾ,
ਅੱਜ ਉਸੇ ਬਾਦਲ ਨੂੰ ਆਮ ਲੋਕ ਤਾਂ ਕੀ ਉਨ੍ਹਾਂ ਦੇ ਅਪਣੇ ਦਲ ਦੇ ਸਾਥੀ ਵੀ ਨਕਾਰ ਰਹੇ ਹਨ। ਦਰਅਸਲ ਜਿੰਨਾ ਚਿਰ ਬਾਦਲ ਦਲ ਦੇ ਪ੍ਰਧਾਨ ਰਹੇ ਸੱਭ ਠੀਕ ਠਾਕ ਰਿਹਾ। ਜਿਉਂ ਹੀ ਪ੍ਰਧਾਨਗੀ ਸੁਖਬੀਰ ਬਾਦਲ ਕੋਲ ਗਈ ਤਾਂ ਉਸੇ ਦਿਨ ਤੋਂ ਸੀਨੀਅਰ ਆਗੂਆਂ ਵਿਚ ਨਾਰਾਜ਼ਗੀ ਪੈਦਾ ਹੋਣ ਲੱਗ ਪਈ ਸੀ। ਬਾਦਲ ਹੰਢੇ ਵਰਤੇ ਸਿਆਸਤਦਾਨ ਸਨ ਪਰ ਸੁਖਬੀਰ ਬਾਦਲ ਸਿਆਸਤਦਾਨ ਨਾਲੋਂ ਪ੍ਰਬੰਧਕ ਵਧੇਰੇ ਹੈ। ਵੱਡੇ ਬਾਦਲ ਲੋਕਰਾਜੀ ਕਦਰਾਂ ਕੀਮਤਾਂ ਮੁਤਾਬਕ ਚਲਦੇ ਸਨ ਪਰ ਸੁਖਬੀਰ ਮਨਮਰਜ਼ੀ ਕਰਦਾ ਸੀ। ਉਹ ਅੰਤਿਮ ਫ਼ੈਸਲੇ ਲੈਣ ਲਗਿਆਂ ਵੱਡਿਆਂ ਦੀ ਬਿਲਕੁਲ ਨਹੀਂ ਸੁਣਦਾ।
Ranjit Singh Brahmpura
ਇਹੀ ਵਜ੍ਹਾ ਹੈ ਕਿ ਉਸ ਦੇ ਨਾਲ ਨਾਲ ਬਾਦਲ ਨੂੰ ਵੀ ਅੱਜ ਵਾਲੇ ਸੰਕਟ ਦੇ ਦਿਨ ਵੇਖਣੇ ਪਏ ਹਨ। ਡੇਰਾ ਮੁਖੀ ਸਿਰਸਾ ਨੂੰ ਅਕਾਲ ਤਖ਼ਤ ਉਤੇ ਬਿਨਾਂ ਪੇਸ਼ ਹੋਇਆਂ ਪਹਿਲਾਂ ਜਥੇਦਾਰਾਂ ਕੋਲੋਂ ਮਾਫ਼ੀ ਦਿਵਾ ਦੇਣਾ ਤੇ ਫਿਰ ਰੱਦ ਕਰ ਦੇਣਾ ਅਤੇ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਨੂੰ ਠੀਕ ਢੰਗ ਨਾਲ ਨਾ ਨਜਿੱਠ ਸਕਣ ਵਰਗੇ ਮਸਲਿਆਂ ਨੇ ਲੋਕਾਂ ਵਿਚ ਰੋਹ ਭਰ ਦਿਤਾ ਜਿਸ ਦਾ ਨਾ ਪ੍ਰਕਾਸ਼ ਸਿੰਘ ਬਾਦਲ ਸਾਹਮਣਾ ਕਰ ਸਕੇ ਤੇ ਨਾ ਸੁਖਬੀਰ ਬਾਦਲ। ਅੱਜ ਪੂਰੇ ਸਿੱਖ ਪੰਥ ਵਿਚ ਬਾਦਲਾਂ ਪ੍ਰਤੀ ਗੁੱਸਾ ਹੈ ਪਰ ਅਜੀਬ ਸਿਤਮ ਵੇਖੋ ਕਿ ਗ਼ਲਤੀਆਂ ਬਾਦਲਾਂ ਦੀਆਂ ਤੇ ਭੁਗਤਣੀਆਂ ਪਈਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ।
ਬਰਗਾੜੀ ਵਾਲੇ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਬਾਦਲਾਂ ਦੀ ਸਰਕਾਰ ਵੇਲੇ ਵਾਪਰੇ ਤੇ ਅੱਜ ਤਕ ਇਹ ਰਹੱਸ ਬਣੇ ਹੋਏ ਹਨ। ਦੋਹਾਂ ਕਾਂਡਾਂ ਦੇ ਦੋਸ਼ੀ ਹੀ ਨਹੀਂ ਫੜੇ ਜਾ ਸਕੇ ਹਾਲਾਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਬਾਦਲਾਂ ਵਲ ਉਂਗਲ ਸੇਧ ਦਿਤੀ ਹੈ। ਬਿਨਾਂ ਸ਼ੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਣ ਵਾਲਾ ਸਿੱਖ ਇਸ ਦੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦਾ। ਲੋਕਾਂ ਨੂੰ ਗੁੱਸਾ ਹੀ ਇਸ ਗੱਲ ਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਹੋਵੇ ਜੋ ਸਿੱਖੀ ਦਾ ਦਮ ਭਰਦੀ ਹੋਵੇ ਤੇ ਉਸ ਦੇ ਵੇਲੇ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹੋਣ ਪਰ ਸਰਕਾਰ ਦੋਸ਼ੀਆਂ ਦਾ ਪਤਾ ਵੀ ਨਾ ਲਗਾ ਸਕੇ
ਤੇ ਨਾ ਹੀ ਸਿੱਖਾਂ ਦੇ ਜ਼ਖ਼ਮੀ ਹੋਏ ਜਜ਼ਬਾਤ ਨੂੰ ਪਲੋਸ ਸਕੇ। ਜਦੋਂ 2015 ਵਿਚ ਇਹ ਦੋਵੇਂ ਕਾਂਡ ਵਾਪਰੇ ਤਾਂ ਬਾਦਲ ਸਰਕਾਰ ਦਾ ਕੋਈ ਵੀ ਮੰਤਰੀ ਪੀੜਤਾਂ ਦਾ ਹਾਲ ਪੁੱਛਣ ਵੀ ਨਾ ਗਿਆ ਜਦੋਂ ਕਿ ਕਾਂਗਰਸ ਦਾ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਦੋਵੇਂ ਦਿਲੀਉਂ ਆ ਕੇ ਗੇੜਾ ਲਗਾ ਗਏ ਸਨ। ਇਸੇ ਗੁੱਸੇ ਦਾ ਸਵਾਦ ਅਕਾਲੀ ਦਲ ਨੂੰ ਚੋਣਾਂ ਵਿਚ ਚਖਣਾ ਪਿਆ ਜਿਥੇ ਇਹ ਹੈਟ੍ਰਿਕ ਬਣਾਉਣ ਦੇ ਸੁਪਨੇ ਲੈਂਦਾ-ਲੈਂਦਾ ਸਿਰਫ਼ 14 ਸੀਟਾਂ ਲੈ ਕੇ ਤੀਜੇ ਥਾਂ ਜਾ ਡਿੱਗਾ ਸੀ। ਅਕਾਲੀ ਦਲ ਨੂੰ ਚੋਣਾਂ ਵਿਚ ਕਦੇ ਵੀ ਏਨੀ ਨਮੋਸ਼ੀ ਭਰੀ ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪਿਆ।
ਇਹ ਸੱਭ ਕਿਉਂ ਹੋਇਆ, ਇਸ ਦਾ ਜਵਾਬ ਤਾਂ ਪ੍ਰਧਾਨ ਹੀ ਦੇ ਸਕਦੇ ਹਨ। ਜਾਪਦਾ ਪਰ ਇਹ ਹੈ ਕਿ ਅਕਾਲੀ ਦਲ ਨੇ ਨਾ ਤਾਂ ਚੰਗੀ ਤਰ੍ਹਾਂ ਇਸ ਹਾਰ ਦਾ ਮੰਥਨ ਕੀਤਾ ਤੇ ਨਾ ਹੀ ਇਸ ਤੋਂ ਸਬਕ ਸਿਖਿਆ। ਇਸ ਨੇ ਸਗੋਂ ਅਕਾਲੀ ਨੇਤਾਵਾਂ ਵਿਚ ਹੋਰ ਵੀ ਗੁੱਸਾ ਭਰ ਦਿਤਾ। ਸ਼ਾਇਦ ਇਸ ਲਈ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਸੀ ਹੋ ਰਹੀ। ਸੁਖਬੀਰ ਨੇ ਪ੍ਰਧਾਨ ਹੋਣ ਦੇ ਨਾਤੇ ਅਪਣਾ ਇਕ ਵਖਰਾ ਹੀ ਗਰੁੱਪ ਸਿਰਜ ਲਿਆ ਹੈ। ਉਸ ਨੇ ਨਾਰਾਜ਼ ਅਕਾਲੀ ਨੇਤਾਵਾਂ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਹਾਂ, ਉਨ੍ਹਾਂ ਨੂੰ ਉਲਟਾ ਇਹ ਅਹਿਸਾਸ ਜਤਾਉਣਾ ਸ਼ੁਰੂ ਕਰ ਦਿਤਾ ਹੈ
ਕਿ ਅਕਾਲੀ ਦਲ ਅਤੇ ਇਸ ਦੀ ਸਰਕਾਰ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਲਈ ਕਈ ਕੁੱਝ ਕੀਤਾ ਹੈ। ਇਹ ਲੀਡਰਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦਾ ਢੰਗ ਤਰੀਕਾ ਨਹੀਂ, ਸਗੋਂ ਉਨ੍ਹਾਂ ਨੂੰ ਹੋਰ ਦੂਰ ਕਰਨ ਦਾ ਰਾਹ ਹੈ। ਹਾਂ, ਦੂਜੇ ਪਾਸੇ ਗਿ. ਗੁਰਬਚਨ ਸਿੰਘ ਦੇ ਅਸਤੀਫ਼ੇ ਨਾਲ ਨੁਕਸਾਨ ਦੀ ਕੁੱਝ ਪੂਰਤੀ ਜ਼ਰੂਰ ਹੋਈ ਹੈ। ਅਗਲੀ ਵਾਰੀ ਸ਼ਾਇਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹੋਵੇ। ਇਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਅਕਾਲੀ ਦਲ ਦਾ ਵਿਧਾਨ ਲੋਕਰਾਜੀ ਪ੍ਰਣਾਲੀ ਵਾਲਾ ਹੈ। ਕਿਸੇ ਵੀ ਪਾਰਟੀ ਵਿਚ ਕੋਈ ਆਗੂ ਵੱਡਾ ਨਹੀਂ, ਹੁੰਦਾ ਸਗੋਂ ਪਾਰਟੀ ਵੱਡੀ ਹੁੰਦੀ ਹੈ।
ਜਿੰਨਾ ਚਿਰ ਤਕ ਇਸ ਸਿਧਾਂਤ ਉਤੇ ਪਹਿਰਾ ਦਿਤਾ ਜਾਂਦਾ ਰਿਹਾ ਸੱਭ ਠੀਕ ਚਲਦਾ ਰਿਹਾ, ਜਦੋਂ ਮਨਮਰਜ਼ੀ ਸ਼ੁਰੂ ਹੋ ਗਈ ਤਾਂ ਹਾਲਾਤ ਦਾ ਵਿਗੜਨਾ ਸੁਭਾਵਕ ਸੀ। ਵੱਡੇ ਬਾਦਲ ਦੀ ਹੁਣ ਪੇਸ਼ ਨਹੀਂ ਚਲਦੀ। ਉਹ ਬੇਬਸ ਮਹਿਸੂਸ ਕਰਦੇ ਹਨ, ਪਰ ਪੁੱਤਰ ਮੋਹ ਕਰ ਕੇ ਅਪਣਿਆਂ ਦਾ ਵਿਰੋਧ ਵੀ ਝੱਲਣਾ ਪੈ ਰਿਹਾ ਹੈ। ਫਿਰ ਵੀ ਰਾਹ ਹੁਣ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇਕ ਵਾਰੀ ਮੁੜ ਅਕਾਲੀ ਦਲ ਦੀ ਕਮਾਨ ਅਪਣੇ ਹੱਥ ਲੈ ਲੈਣ।
- ਸ਼ੰਗਾਰਾ ਸਿੰਘ ਭੁੱਲਰ, ਸੰਪਰਕ : 98141 22870