ਬੁਣਕਰਾਂ ਦੀ ਮਦਦ ਲਈ 7 ਅਗੱਸਤ ਨੂੰ ਹੈਂਡਲੂਮ ਦਿਵਸ ਮਨਾਉ
Published : Aug 7, 2020, 12:28 pm IST
Updated : Aug 7, 2020, 12:28 pm IST
SHARE ARTICLE
 Celebrate Handloom Day on August 7 to help weavers
Celebrate Handloom Day on August 7 to help weavers

ਅੱਜ ਹਸਤਸ਼ਿਲਪ ਦਿਵਸ ’ਤੇ ਵਿਸ਼ੇਸ਼

ਚੰਡੀਗੜ੍ਹ, 6 ਅਗੱਸਤ : ਅਰਬਾਂ ਦੀ ਜਨਸੰਖਿਆ ਵਾਲੇ ਦੇਸ਼ ਵਿਚ, ਹਾਲ ਹੀ ਦੇ ਸਿਹਤ ਸਬੰਧੀ ਸੰਕਟ ਤੋਂ ਜੋ ਉਭਰਿਆ ਹੈ, ਉਹ ਹੈ ‘ਆਤਮਨਿਰਭਰ’ ਹੋਣ ਦੀ ਜ਼ਰੂਰਤ। ਇਸ ਪ੍ਰਕਾਰ, ‘ਮੇਡ ਇਨ ਇੰਡੀਆ’ ਭਾਵਨਾ ਵਿਚ ਬੇਮਿਸਾਲ ਵਾਧਾ ਹੋਇਆ ਹੈ, ਜਿਸ ਨੇ ਚੇਤੰਨ ਮਨਾਂ ਅਤੇ ਦਿਮਾਗ਼ਾਂ ਨੂੰ ਛੂਹਿਆ ਹੈ। ਇਹ ਹੈਰਾਨੀ ਦੀ ਗੱਲ ਨਹੀਂ ਕਿ ਹੈਂਡਲੂਮ ਦੇਸ਼ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ।

ਆਖਰਕਾਰ, ਇਹ ਖੇਤਰ ਲਗਭਗ 3.5 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਜਿਸ ਨਾਲ ਹਰ ਖੇਤਰ ਅਪਣੀ ਕਾਰੀਗਰੀ ਨਾਲ ਅਪਣੇ ਜਨਮ ਦੇ ਸਭਿਆਚਾਰ ਨੂੰ ਨਮਨ ਕਰਦਾ ਹੈ। ਇਹ ਲਹਿਰ ਕਈ ਸਾਲਾਂ ਤੋਂ ਮਕਬੂਲ ਹੋ  ਰਹੀ ਹੈ, ਪਰ ਪਿਛਲੇ ਚਾਰ ਸਾਲਾਂ ਤੋਂ ਇਸ ਨੇ ਸੱਭ ਦਾ ਧਿਆਨ ਆਕਰਸ਼ਤ ਕੀਤਾ ਹੈ ਜਦੋਂ ਕਪੜਾ ਮੰਤਰੀ ਸਮ੍ਰਿਤੀ ਇਰਾਨੀ  ਨਾਲ ਟਵਿਟਰ ’ਤੇ ਇਕ ਸਨਸਨੀ ਬਣ ਗਈ, ਜਿਥੇ ਉਨ੍ਹਾਂ ਨੇ ਹਸਤਸ਼ਿਲਪ ਦੇ ਜਸ਼ਨ ਨੂੰ ਮਾਣ ਨਾਲ ਮਨਾਇਆ। ਇਸ ਨਾਲ ਇਸ ਉਦਯੋਗ ਦਾ ਸਮਰਥਨ ਅਤੇ ਇਸ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਨਿਭਾਇਆ ਗਿਆ, ਕਿਉਂਕਿ ਜਦੋਂ ਉਹ ਵਾਇਰਲ ਹੋਏ ਤਾਂ ਉਨ੍ਹਾਂ ਨੇ ਬਿਹਾਰ ਦੀ ਹੱਥ ਨਾਲ ਬੁਣੀ ਹੋਈ ਰੇਸ਼ਮ ਦੀ ਨੀਲੀ ਸਾੜ੍ਹੀ ਪਹਿਨੀ ਹੋਈ ਸੀ।

ਸਿੱਟੇ ਵਜੋਂ ਪ੍ਰਮੁਖ ਸ਼ੈਲੀ ਦੇ ਡਿਜ਼ਾਈਨਰਾਂ ਦੀ ਸਹਾਇਤਾ ਨਾਲ ਸਿਰਫ ਡਿਜ਼ਾਈਨਾਂ ਵਿਚ ਹੀ ਨਵੀਨਤਾ ਨਹੀਂ ਆਈ, ਬਲਕਿ ਕਪੜਾ ਮੰਤਰਾਲੇ ਦੁਆਰਾ ਸਰਕਾਰੀ ਗਰਾਂਟ ਵੀ ਮਿਲੀ, ਜਿਸ ਨਾਲ ਇਸ ਖੇਤਰ ਵਿਚ ਜੁੜੇ ਬੁਣਕਰਾਂ ਨੂੰ ਵਿੱਤੀ ਸਹਾਇਤਾ ਦਿਤੀ ਜਾ ਰਹੀ ਹੈ। ਇਸ ਦਾ ਅਹਿਮ ਪੱਖ ਹੈ ਕਿ ਖੁਦਰਾ ਵਿਕਰੇਤਾਵਾਂ ਅਤੇ ਬੁਣਕਰਾਂ ਵਿਚਕਾਰ ਵਿਚੋਲੇ ਖ਼ਤਮ ਕਰਨ ਲਈ ਇਕ ਸਿੱਧਾ ਸੰਪਰਕ ਬਣਾਉਣਾ, ਇਸ ਲਈ ਈ-ਕਮਰਸ ਮਾਹਰਾਂ ਨੂੰ ਅੱਗੇ ਆਉਣ ਲਈ ਕਿਹਾ ਗਿਆ ਹੈ। 
ਕਪੜਾ ਉਦਯੋਗ ਵਿਚ ਔਰਤਾਂ ਦਾ ਦਬਦਬਾ ਹੈ

ਕਿਉਂਕਿ ਇਹ ਲਗਭਗ 72 ਫ਼ੀ ਸਦੀ ਹਨ ਅਤੇ ਕਪੜਾ ਮੰਤਰੀ ਨੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ ਜਿਹੀਆਂ ਕਈ ਯੋਜਨਾਵਾਂ ਦੀ ਪੇਸ਼ਕਸ਼ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਟੈਕਸਟਾਈਲ ਦੇ ਸ਼ੁਭ ਸਮਰਥਕ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਰੁਜ਼ਗਾਰ ਪੈਦਾ ਕਰਨ ਅਤੇ ਹੁਨਰ ਦੇ ਵਿਕਾਸ ਲਈ ਵਿਦੇਸ਼ੀ ਨਿਵੇਸ਼ ਦੀ ਜ਼ਰੂਰਤ ਦੁਹਰਾਈ ਹੈ। ਲਗਭਗ 30 ਮਿਲੀਅਨ ਕਿਸਾਨ ਭਾਰਤ ਵਿਚ 60 ਫ਼ੀ ਸਦੀ ਕੁਦਰਤੀ ਕਪੜਾ ਉਤਪਾਦਤ ਕਰਨ ਦਾ ਹਿੱਸਾ ਹਨ ਜੋ ਕੁੱਲ ਘਰੇਲੂ ਉਤਪਾਦ ਨੂੰ ਵਧਾਵਾ ਦੇਣ ਵਿਚ ਮਦਦ ਕਰਨ ਲਈ ਸਮੇਂ ਦੀ ਜ਼ਰੂਰਤ ਹੈ। ਸੱਭ ਤੋਂ ਮਹੱਤਵਪੂਰਨ ਗੱਲ ਹੈ ਕਿ ਸਥਿਰਤਾ ਨਵੇਂ ਵਿਸ਼ਵ ਕ੍ਰਮ ਨੂੰ ਨਿਰਧਾਰਤ ਕਰ ਰਹੀ ਹੈ। 
 

ਭਾਰਤ ਦੀ ਆਬਾਦੀ ਜਿਸ ’ਚੋਂ 50 ਫ਼ੀ ਸਦੀ 25 ਸਾਲ ਤੋਂ ਘੱਟ ਹਨ ਅਤੇ 65 ਫ਼ੀ ਸਦੀ ਤੋਂ ਵੱਧ 35 ਸਾਲ ਤੋਂ ਹੇਠਾਂ ਹਨ, ਉਨ੍ਹਾਂ ਨੇ ਇਸ ਸੁਭਾਵਕ ਸੰਦੇਸ਼ ਨੂੰ ਅਪਣਾਇਆ ਹੈ। ਇਹ ਨੌਜਵਾਨ ਚਾਹੇ ਸਕੂਲ ਦੇ ਹੋਣ ਜਾਂ ਕਾਲਜ ਦੇ, ਹੈਂਡਲੂਮ ਇਨ੍ਹਾਂ ਦੀ ਅਲਮਾਰੀ ਵਿਚ ਅਪਣੀ ਮੌਜੂਦਗੀ ਨੂੰ ਦਰਸਾਉਣ ਵਿਚ ਸਫ਼ਲ ਹੋਇਆ ਹੈ। ਡਿਜ਼ਾਈਨਰਾਂ ਦੀ ਥੋੜ੍ਹੀ ਜਿਹੀ ਮਦਦ ਨਾਲ ਜਿਨ੍ਹਾਂ ਨੇ ਇੱਕਤ, ਚੰਦੇਰੀ, ਮਹੇਸ਼ਵਰੀ ਅਤੇ ਹੋਰਾਂ ਨੂੰ ਅਪਣਾਇਆ ਹੈ, ਇਥੋਂ ਤਕ ਕਿ ਬਨਾਰਸ ਦਾ ਇਕ ਮੁੱਖ ਕੇਂਦਰ ਦੇ ਰੂਪ ਵਿਚ ਉੱਭਰਨਾ ਈਕੋ-ਫਰੈਂਡਲੀ ਹੋਣ ਦੀ ਮਕਬੂਲੀਅਤ ਦਾ ਸੰਕੇਤ ਹੈ। ਇਹ ਸਪਸ਼ਟ ਰੂਪ ਨਾਲ ਨਵਾਂ ਉਭਾਰ ਹੈ। ਰਾਸ਼ਟਰੀ ਹਸਤਸ਼ਿਲਪ ਅਜਾਇਬ ਘਰ ਅਤੇ ਹਸਤਕਲਾ ਅਕਾਦਮੀ, ਪ੍ਰਗਤੀ ਮੈਦਾਨ, ਜੋ ਇਸ ਸਬੰਧੀ ਨਾ ਸਿਰਫ਼ ਪ੍ਰਦਰਸ਼ਨੀਆਂ ਦੇ ਨਾਲ ਨਾਲ ਵਧੀਆ ਗੱਲਬਾਤ ਸੈਸ਼ਨ ਕਰਾਉਂਦੇ ਹਨ, ਬਲਕਿ ਜੋ ਹਸਤਸ਼ਿਲਪ/ਸ਼ਿਲਪ ਅਤੇ ਭਾਰਤੀ ਕਪੜਾ ਰਵਾਇਤਾਂ ਬਾਰੇ ਗਹਿਰਾ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਨ,

File Photo File Photo

ਉਨ੍ਹਾਂ ਲਈ ਛੋਟੇ ਸਮੇਂ ਦੇ ਕੋਰਸ ਵੀ ਕਰਵਾਉਂਦੇ ਹਨ। ਜਿਵੇਂ ਕਿ ਅਸੀਂ ਨਵੀਆਂ ਵਾਸਤਵਿਕਤਾਵਾਂ ਨੂੰ ਸਮਝਦੇ ਹਾਂ, ਇਸ ਲਈ ਸਿਖਿਆ ਦੇ ਖੇਤਰ ਨੇ ਫ਼ੈਸ਼ਨ ਵਿਦਿਆਰਥੀਆਂ ਨੂੰ ਕਲੱਸਟਰਾਂ ’ਤੇ ਲਿਜਾ ਕੇ ਉਨ੍ਹਾਂ ਦੇ ਪਾਠਕ੍ਰਮ ਵਿਚ ਇਸ ਸੁਹਜ ਨੂੰ ਸ਼ਾਮਲ ਕੀਤਾ ਹੈ। ਇਹ ਉਨ੍ਹਾਂ ਲਈ ਮੌਕਿਆਂ ਦਾ ਅੰਬਾਰ ਖੋਲ੍ਹ ਦਿੰਦੇ ਹਨ ਕਿਉਂਕਿ ਜਦੋਂ ਉਹ ਅਸਲ ਦੁਨੀਆ ਵਿਚ ਪ੍ਰਵੇਸ਼ ਕਰਦੇ ਹਨ ਤਾਂ ਉਹ ਅਪਣੇ ਡਿਜ਼ਾਈਨ ਹੁਨਰ ਰਾਹੀਂ ਭਾਰਤੀ ਸ਼ਿਲਪ ਦੀਆਂ ਕਹਾਣੀਆਂ ਨੂੰ ਇਕੱਠਾ ਕਰ ਕੇ ਇਸ ਵਿਚ ਰਚਾ ਦਿੰਦੇ ਹਨ। ‘ਦਾ ਫ਼ੈਸ਼ਨ ਡਿਜ਼ਾਈਨ ਕੌਂਸਲ ਆਫ਼ ਇੰਡੀਆ’ ਨੇ ਹੈਂਡਲੂਮ ਦੇ ਸਮਰਥਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਇੰਸਟਾਗ੍ਰਾਮ ’ਤੇ ‘ਸੈਲੀਬਰੇਟਿੰਗ ਦਾ ਮੇਕਰ’ ਸਿਰਲੇਖ ਦੀ ਇਕ ਲੜੀ ਸ਼ੁਰੂ ਕੀਤੀ

ਜਿੱਥੇ ਡਿਜ਼ਾਈਨਰਾਂ ਨੇ ਹੈਂਡਲੂਮ ਬੁਣਕਰਾਂ ਨੂੰ ਨਮਨ ਕੀਤਾ, ਜਿਨ੍ਹਾਂ ਨਾਲ ਉਹ ਜੁੜੇ ਹੋਏ ਹਨ। ਇਕ ਹੋਰ ਵੱਡਾ ਪੱਖ ਇੰਡੀਆ ਫ਼ੈਸ਼ਨ ਵੀਕ ਵਿਖੇ ਦੇਖਣ ਨੂੰ ਮਿਲਿਆ ਹੈ, ਜਿੱਥੇ ਹੈਂਡਲੂਮ ਬੁਣਕਰਾਂ ਨੂੰ ਮਾਣ ਵਾਲੀ ਜਗ੍ਹਾ ਦਿਤੀ ਗਈ ਅਤੇ ਕਈ ਸਾਲਾਂ ਤੋਂ ਟੈਕਸਟਾਈਲ ਮੰਤਰਾਲੇ ਦੇ ਨਾਲ-ਨਾਲ ਡਿਜ਼ਾਈਨਰਾਂ ਅਤੇ ਸਮੂਹਾਂ ਨਾਲ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਹੈਂਡਲੂਮ ਦਿਵਸ ’ਤੇ ਐਫ਼ਡੀਸੀਆਈ ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਉਹ ਕੋਵਿਡ ਟਰੱਸਟ ਫੰਡ ’ਚੋਂ ਬੁਣਕਰਾਂ ਦੁਆਰਾ ਅਣਵਿਕੇ ਸਟਾਕ ਖ਼ਰੀਦਣ ਲਈ ਇਕ ਰਕਮ ਜਾਰੀ ਕਰਨਗੇ। ਬੁਣਕਰਾਂ ਦੀ ਪਹਿਚਾਣ ਡੀਸੀ ਹਸਤਸ਼ਿਲਪ, ਕਪੜਾ ਮੰਤਰਾਲੇ ਦੇ ਨਾਲ ਨਾਲ ਹਸਤਸ਼ਿਲਪ ਡਿਜ਼ਾਈਨਰਾਂ ਦੁਆਰਾ ਕੀਤੀ ਜਾਵੇਗੀ।
-ਸੁਨੀਲ ਸੇਠੀ
(ਲੇਖਕ ਫ਼ੈਸ਼ਨ ਡਿਜ਼ਾਈਨ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਹਨ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement