ਇਜ਼ਰਾਈਲ ਦਾ ਜੁਝਾਰੂਪਨ, ਸੰਸਾਰ ਜਾਂ ਭਾਰਤ ਲਈ ਵਾਜਬ ਜਾਂ ਗ਼ੈਰ-ਵਾਜਬ?
Published : Apr 8, 2021, 7:24 am IST
Updated : Apr 8, 2021, 7:24 am IST
SHARE ARTICLE
PM Modi and Benjamin Netanyahu
PM Modi and Benjamin Netanyahu

ਭਾਰਤ ਵਿਚ ਤਤਕਾਲੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਉ ਦੀ ਸਰਕਾਰ ਨੇ ਵੀ ਰਾਜਸੀ ਵਿੱੱਥ ਖ਼ਤਮ ਕਰਨ ਦਾ ਵੱਡਾ ਉਪਰਾਲਾ ਕੀਤਾ।

ਕੌਮਾਂਤਰੀ ਪੱੱਧਰ ਦੀ ਹੁੰਦੀ ਬਹਿਸਬਾਜ਼ੀ ਵਿਚ ਹੈਨਰੀ ਕੈਸਿੰਗਰ ਦੇ ਸ਼ਬਦਾਂ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੈ ਕਿ ‘ਦੋਸਤ ਤੇ ਦੁਸ਼ਮਣ ਸਥਾਈ ਨਹੀਂ  ਹੁੰਦੇ ਪਰ ਰੁਝੇਵੇਂ ਤੇ ਦਿਲਚਸਪੀਆਂ ਹਮੇਸ਼ਾ ਹੀ ਸਥਾਈ ਰਹਿੰਦੀਆਂ ਹਨ।’ 1948 ਵਿਚ ਇਜ਼ਰਾਈਲ ਦੀ ਹੋਂਦ ਨੂੰ ਉਸ ਸਮੇਂ ਭਾਰਤ ਵਲੋਂ ਨਕਾਰਿਆ ਗਿਆ, ਰਾਜਸੀ ਆਗੂਆਂ ਨੇ ਫ਼ਸਲਤੀਨ ਵਿਚਲੇ ਯਹੂਦੀਆਂ ਦੀ ਬਹੁਤਾਤ ਵਾਲੇ ਇਲਾਕੇ ਨੂੰ ਖ਼ੁਦਮੁਖਤਿਆਰ ਹਿੱਸੇ ਵਜੋਂ ਪਛਾਣਨ ਦੀ ਤਜਵੀਜ਼ ਦਿਤੀ, ਭਾਵੇਂ ਭਾਰਤ ਦੀ ਸਲਾਹ ਨੂੰ ਦੋਹਾਂ ਧਿਰਾਂ ਨੇ ਸਿਰੇ ਤੋਂ ਨਕਾਰ ਦਿਤਾ। ਸਾਲ 1991 ਤਕ ਇਜ਼ਰਾਈਲ ਨੂੰ ਸਿੱੱਧੇ ਤੌਰ ਉਤੇ ਕੂਟਨੀਤਕ ਦਾਇਰੇ ਤੋਂ ਬਾਹਰ ਰਖਿਆ ਗਿਆ। ਇਸ ਕਿਰਿਆ ਨੂੰ ਜੋੜ ਕਿਰਿਆ ਜਾਂ ‘ਐਕਟ ਆਫ਼ ਹਾਈਪੇਨੇਸ਼ਨ’ ਆਖਆ ਜਾਂਦਾ ਹੈ।

Abul Kalam AzadAbul Kalam Azad

ਇਤਿਹਾਸ ਦੇ ਪੰਨਿਆਂ ਵਿਚ ਮੌਲਾਨਾ ਅੱਬਦੁਲ ਕਲਾਮ ਆਜ਼ਾਦ ਦੀ ਨਹਿਰੂ ਨਾਲ ਨੇੜਤਾ ਤੇ ਮੁਸਲਮਾਨ ਸਮਾਜ ਦੇ ਸੰਤੁਸ਼ਟੀਕਰਨ ਨੂੰ ਇਜ਼ਰਾਈਲ ਵਿਰੁਧ ਨਕਾਰਨ ਲਈ ਦੱਬੀ ਆਵਾਜ਼ ਵਿਚ ਮੰਨਜ਼ੂਰ ਕੀਤਾ ਗਿਆ। ਮੁਸਲਮਾਨ ਵੋਟ ਬੈਂਕ ਦੀ ਰਾਜਨੀਤੀ ਨੂੰ ਵੀ ਇਜ਼ਰਾਈਲ ਨੂੰ ਅਣਗੌਲਿਆਂ ਕਰਨ ਦਾ ਕਾਰਨ ਮੰਨਿਆ ਗਿਆ। ਮਿਸਰ ਦੇ ਰਾਸ਼ਟਰਪਤੀ ਜੁਮਾਲ ਅਬਦੁਲ ਨਾਸਿਰ ਦੀ ਨਹਿਰੂ ਦੇ ਰੰਗ ਵਿਚ ਰੰਗੀ ਹੋਈ ਸਮਾਜਵਾਦੀ ਧਾਰਾ ਨੇ ਵੀ ਭਾਰਤ ਤੇ ਇਜ਼ਰਾਈਲ ਦੀ ਸੰਪੂਰਨ ਮਿੱੱਤਰਤਾ ਨੂੰ ਅਗਾਂਹ ਨਾ ਵੱਧਣ ਦਿਤਾ। 1956 ਦੇ ਸੁਏਜ਼ ਸੰਕਟ ਵਿਚ ਭਾਰਤ ਨੇ ਪਛਮੀ ਦੇਸ਼ਾਂ ਵਲੋਂ ਅੰਜਾਮ ਦਿਤੇ ਗਏ ਆਪ੍ਰੇਸ਼ਨ ਮਸਕੇਟੀਅਰ ਤੇ ਇਜ਼ਰਾਈਲ ਦੀ ਜ਼ਮੀਨੀ ਦਬਿਸ਼ ਵਾਲੇ ‘ਆਪ੍ਰੇਸ਼ਨ ਕਾਡੇਸ਼’ ਨੂੰ ਗ਼ੈਰ-ਜ਼ਰੂਰੀ ਅਤੇ ਮਿਸਰ ਦੀ ਖ਼ੁਦਮੁਖ਼ਤਿਆਰੀ ਨੂੰ ਵੰਗਾਰਨ ਨੂੰ ਇਕ ਗ਼ਲਤੀ ਦਸਿਆ। 1956 ਵਿਚ ਬਰਤਾਨੀਆਂ ਤੇ ਫ਼ਰਾਂਸ ਦੇ ਪੈਰਾਸ਼ੂਟ ਨਾਲ ਉਤਰੇ ਲੜਾਕਿਆਂ ਦੀਆਂ ਗਤੀਵਿਧੀਆਂ ਜੋ ਪਛਮੀ ਸਮਾਜ ਦੀਆਂ ਵਧੀਕੀਆਂ ਦਰਸਾਉਂਦੀਆਂ ਸਨ, ਦੀ ਭਾਰਤ ਨੇ ਕੌਮਾਂਤਰੀ ਪੱਧਰ ਤੇ ਹੱੱਦੋਂ ਵੱਧ ਨਿਖੇਧੀ ਕੀਤੀ। 

 

Israel Offers Limitless Help To Fight Against TerrorPM Modi and Benjamin Netanyahu

ਮੱਧ ਏਸ਼ੀਆ ਊਰਜਾ ਦੇ ਸੋਮਿਆਂ ਨਾਲ ਭਰਪੂਰ ਹੈ ਤੇ ਭਾਰਤ ਦੀ ਹਮੇਸ਼ਾਂ ਇਸ ਤੇ ਨਿਰਭਰਤਾ ਹੋਣ ਕਾਰਨ ਖ਼ੁਦ ਨੂੰ ਇਜ਼ਰਾਈਲ ਪ੍ਰਤੀ ਮਾੜਾ ਵਤੀਰਾ ਰੱੱਖਣ ਲਈ ਮਜਬੂਰ ਕੀਤਾ। ਲੱੱਖਾਂ ਦੀ ਗਿਣਤੀ ਵਿਚ ਰਹਿੰਦੇ ਪ੍ਰਵਾਸੀ ਭਾਰਤੀਆਂ ਦੁਆਰਾ ਭੇਜੀ ਜਾਂਦੀ ਰਹੀ ਵਿਦੇਸ਼ੀ ਪੂੰਜੀ ਹਮੇਸ਼ਾਂ ਹੀ ਕੂਟਨੀਤੀ ਦੇ ਮਾਹਰਾਂ ਨੂੰ ਸੂਝਵਾਨ ਹੋਣ ਲਈ ਪ੍ਰੇਰਤ ਕਰਦੀ ਰਹੀ। 1971 ਦੀ ਭਾਰਤ-ਸੋਵੀਅਤ ਸੰਘ ਦੀ 20 ਸਾਲਾ ਸਾਂਝੀ ਮਿੱੱਤਰਤਾ ਤੇ ਮਿਲਵਰਤਨ ਸੰਧੀ ਨੇ ਪਛਮੀ ਦੇਸ਼ਾਂ ਤੇ ਇਜ਼ਰਾਈਲ ਨਾਲ ਸਬੰਧ ਸੁਧਾਰਨ ਦੀਆਂ ਸੰਭਾਵਨਾਵਾਂ ਨੂੰ ਹੋਰ ਵੀ ਘੱਟ ਕਰ ਦਿਤਾ। ਮਿਸਰ ਦੇ ਉਸ ਸਮੇਂ ਦੇ ਸਦਰ ਅਨਵਰ ਸਾਦਾਤ ਨੇ ਇਜ਼ਰਾਈਲ ਨਾਲ ਸ਼ਾਂਤੀ ਮੁਆਹਿਦਾ ਕਰ ਲਿਆ। ਚਾਰ, ‘ਅਰਬ-ਇਜ਼ਰਾਈਲ’ (1948, 1956, 1967, 1973) ਲੜਾਈਆਂ ਮਗਰੋਂ ਯਹੂਦੀਆਂ ਨੂੰ ਅਜਿੱਤ ਮੰਨ ਲਿਆ ਗਿਆ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਭਾਰਤ ਦਾ ਭੂ-ਰਾਜਨੀਤੀ ਨੂੰ ਲੈ ਕੇ ਨਜ਼ਰੀਆ ਬਦਲਣਾ ਸ਼ੁਰੂ ਹੋ ਗਿਆ।

Israel Offers Limitless Help To Fight Against TerrorPM Modi and Benjamin Netanyahu

ਵੇਖਦਿਆਂ ਹੀ ਵੇਖਦਿਆਂ ਜਾਰਡਨ ਵੀ ਲਾਮਬੰਦ ਹੋ 1994 ਦੀ ਸ਼ਾਂਤੀ ਵਾਰਤਾ ਸਦਕਾ ਯਹੂਦੀਆਂ ਦਾ ਹਿਤੈਸ਼ੀ ਬਣ ਗਿਆ। ਸੱਦਾਮ ਹੂਸੈਨ ਦੀਆਂ ਰਾਜਸੀ ਖੇਡਾਂ ਦਾ ਡਰ ਯਹੂਦੀਆਂ ਦੀ ਮੱਧ ਏਸ਼ੀਆ ਵਿਚ ਮੌਜੂਦਗੀ ਤੋਂ ਵੀ ਵੱਡਾ ਸੀ। ਭਾਰਤ ਵਿਚ ਤਤਕਾਲੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਉ ਦੀ ਸਰਕਾਰ ਨੇ ਵੀ ਰਾਜਸੀ ਵਿੱੱਥ ਖ਼ਤਮ ਕਰਨ ਦਾ ਵੱਡਾ ਉਪਰਾਲਾ ਕੀਤਾ। ਮੱਧ ਏਸ਼ੀਆ ਤੇ ਇਜ਼ਰਾਈਲ ਨੂੰ ਵਖਰੀਆਂ ਇਕਾਈਆਂ ਦੇ ਰੂਪ ਵਿਚ ਵੇਖਣਾ ਸ਼ੁਰੂ ਕੀਤਾ। ਊਰਜਾ ਦੇ ਸੋਮਿਆਂ ਦੀ ਦਰਾਮਦ ਬਾਰੇ ਨਾ ਸੋਚ ਕੇ ਇਜ਼ਰਾਈਲ ਨਾਲ ਮਿੱੱਤਰਤਾ ਦਾ ਲੜ ਫੜਿਆ। ਇਜ਼ਰਾਈਲ ਹਮੇਸ਼ਾ ਹੀ ਕਸ਼ਮੀਰ ਦੇ ਮੁੱਦੇ ਤੇ ਭਾਰਤ ਦਾ ਪੱਖ ਪੂਰਦਾ ਰਿਹਾ ਹੈ। ਹਰ ਲੜਾਈ ਦੌਰਾਨ ਭਾਰਤ ਪ੍ਰਤੀ ਤਰਫ਼ਦਾਰੀ ਵਿਖਾਈ ਤੇ ਵਿਸ਼ਵਾਸ ਦੇ ਨਵੇਂ ਦੌਰ ਵਿਚ ਭਾਰਤ ਵਿਚ ਹਰ ਉਦਯੋਗ ਤੇ ਉਦਮ ਵਿਚ ਸਾਥੀ ਬਣਨ ਲਈ ਹਾਮੀ ਭਰਦਾ ਰਿਹਾ। ਅਰਜਨ ਟੈਂਕ, ਤੇਜਸ ਹਲਕੇ ਲੜਾਕੂ ਜਹਾਜ਼ ਤੇ ਬਾਰਾਕ ਮਿਜ਼ਾਈਲ ਨਿਰਮਾਣ ਵਿਚ ਭਾਰਤ ਦਾ ਸਹਿਯੋਗ ਕਰਦਾ ਰਿਹਾ।

ਹਮਾਸ ਤੇ ਹਿਜ਼ਬੁੱੱਲਾ ਜੁਝਾਰੂਆਂ ਤੇ ਵਰਤੇ ਗਏ ਹਰ ਹਰਬੇ ਨੂੰ ਕਸ਼ਮੀਰ ਘਾਟੀ ਵਿਚ ਵੱਖਵਾਦੀਆਂ ਤੇ ਕਾਬੂ ਪਾਉਣ ਲਈ ਵੀ ਵਰਤਿਆ ਗਿਆ। ਇਜ਼ਰਾਈਲੀ ਖੁਫ਼ੀਆ ਏਜੰਸੀ ਮੋਸਾਦ ਦੀਆਂ ਤਰਕੀਬਾਂ, ਭਾਰਤੀ ਖੁਫ਼ੀਆ ਏਜੰਸੀ ‘ਰਾਅ’ ਲਈ ਪਾਠਕ੍ਰਮ ਤੇ ਅਭਿਆਸ ਪੁਸਤਕਾਂ ਬਣਦੀਆਂ ਗਈਆਂ। ਸਰਹੱੱਦੋਂ ਪਾਰ ਉਠਣ ਵਾਲੀ ਦਹਿਸ਼ਤਗਰਦੀ, ਅੰਦਰੂਨੀ ਅਰਾਜਕਤਾ ਤੇ ਕੌਮਾਂਤਰੀ ਹੱੱਦਾਂ ਦੀ ਸੁਰੱਖਿਆ ਘੇਰੇ ਨੂੰ ਤੋੜਨ ਵਾਲਿਆਂ ਲਈ ਭਾਰਤ ਨੂੰ ਹਰ ਵਕਤ ਠੀਕ ਸਲਾਹ, ਸੂਚਨਾ ਮੁਹਈਆ ਕਰਵਾਉਣ ਉਤੇ ਸੁਚੇਤ ਕਰਨ ਲਈ ਹਮੇਸ਼ਾਂ ਨਾਲ ਖੜਾ ਰਿਹਾ। ਸੂਚਨਾ ਤੇ ਤਕਨੀਕੀ ਖੇਤਰ ਵਿਚ ਇਜ਼ਰਾਈਲ ਹਰ ਵਕਤ ਸਾਡਾ ਸਹਿਯੋਗੀ ਰਿਹਾ ਹੈ ਤੇ ਪੁਲਾੜ ਵਿਗਿਆਨ ਵਿਚ ਭਾਰਤ ਦੀ ਸਹਾਇਤਾ ਨੂੰ ਹਮੇਸ਼ਾਂ ਦਿਲੋਂ ਅਪਨਾਇਆ ਹੈ।

ਇਜ਼ਰਾਈਲ ਇਕ ਸ਼ਰਾਰਤੀ ’ਤੇ ਚੁਕੰਨਾ ਮੁਲਕ ਹੈ। ਇਸ ਦੇ ਸਰਜੀਕਲ ਹਮਲੇ ਫ਼ੌਜੀ ਪੜ੍ਹਾਈਆਂ ਦਾ ਹਿੱਸਾ ਹਨ। 1976 ਵਿਚ ਯੂਗਾਂਡਾ ਵਿਚ ਆਪ੍ਰੇਸ਼ਨ ਐਨਟੀਬੀ ਸਦਕਾ ਸੈਂਕੜੇ ਯਹੂਦੀਆਂ ਦੀ ਜਾਨ ਬਚਾਈ। ਸਟਕਸਨੈੱਟ ਕੰਪਿਊਟਰ ਵਾਇਰਸ ਨਾਲ ਲੱਖਾਂ ਮਸ਼ੀਨਾਂ ਖ਼ਰਾਬ ਕਰ ਦਿਤੀਆਂ ਗਈਆਂ। ਇਰਾਨ ਦੇ ਨਾਲ-ਨਾਲ ਦੁਨੀਆਂ ਦੇ ਹਜ਼ਾਰਾਂ ਕੰਪਿਊਟਰ ਬੇਕਾਰ ਹੋ ਗਏ। ‘ਪੇਗਾਸਸ’ ਜਾਸੂਸੀ ਪ੍ਰੋਗਰਾਮ ਨਾਲ ਮੋਬਾਈਲ ਫ਼ੋਨ ਵਿਚੋਂ ਜਾਣਕਾਰੀ ਇਕੱਠੀ ਕਰਨ ਵਿਚ ਸਫ਼ਲ ਰਿਹਾ। ਤੱਟਵਰਤੀ ਸ਼ਹਿਰ ਹਰਜਲੀਆ ਵਿਚ ਸਥਿਤ ਸਰਕਾਰੀ ਕੰਪਨੀਆਂ ਨੇ ਦੁਨੀਆਂ ਭਰ ਦੇ ਆਈ ਫ਼ੋਨ ਨੂੰ ਜ਼ਰੂਰਤ ਅਨੁਸਾਰ ਕਾਬੂ ਵਿਚ ਰਖਿਆ ਤੇ ਸਰਕਾਰੀ ਸੂਚਨਾ ਇਕੱਠੀ ਕੀਤੀ, ਇਜ਼ਰਾਈਲ ਇਕ ਜੁਝਾਰੂ ਦੇਸ਼ ਹੈ। ਇਸ ਨੂੰ ਅਪਣੇ ਵਜੂਦ ਨੂੰ ਬਰਕਰਾਰ ਰੱਖਣ ਲਈ ਮੱੱਧ ਏਸ਼ੀਆ ਤੇ ਉਤਰੀ ਅਫ਼ਰੀਕਾ ਦੇ ਸਾਰੇ ਦੇਸ਼ਾਂ ਤੇ ਹਾਵੀ ਹੋਣਾ ਪਵੇਗਾ। ਇਸ ਨੂੰ ਪਛਮੀ ਦੇਸ਼ਾਂ ਦੀ ਸੰਪੂਰਨ ਹਮਾਇਤ ਹਾਸਲ ਹੈ।

ਇਸ ਦੀਆਂ ਸਰਹੱਦੋਂ ਪਾਰ ਕੀਤੀਆਂ ਕਾਰਵਾਈਆਂ ਨੂੰ ਹਮੇਸ਼ਾਂ ਹੀ ਸਹੀ ਕਰਾਰ ਦਿਤਾ ਜਾਂਦਾ ਹੈ। ਪਰਛਾਵਿਆਂ ਵਿਚ ਭਾਵੇਂ ਵਿਕਾਸ ਰੁੱਕ ਜਾਂਦਾ ਹੈ ਪਰ ਇਜ਼ਰਾਈਲ ਅਮਰੀਕਾ ਦੇ ਲੰਮੇ ਪਰਛਾਵਿਆ ਵਿਚ ਅਪਣਾ ਵਜੂਦ ਕਾਇਮ ਰੱਖਣ ਵਿਚ ਕਾਮਯਾਬ ਰਿਹਾ ਹੈ। 20ਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਹੀ ਇਹ ਮੁਲਕ ਇਕ ਅਸਪੱੱਸ਼ਟ ਐਟਮੀ ਤਾਕਤ ਬਣ ਗਿਆ ਸੀ ਅਤੇ ਅੱਜ ਵੀ ਮੱਧ ਏਸ਼ੀਆ ਵਿਚ ਅਪਣੀ ‘ਡੀ ਕੰਪਨੀ’ ਚਲਾ ਰਿਹਾ ਹੈ। ਰਾਤ ਦੇ ਹਨੇਰਿਆਂ ਵਿਚ ਇਰਾਨ ਵਿਚ ਵੜ ਕੇ ਉਸ ਦੇ ਪ੍ਰਮਾਣੂ ਦਸਤਾਵੇਜ਼ਾਂ ਨੂੰ ਕਮਾਂਡੋ ਗਤੀਵਿਧੀਆਂ ਸਦਕਾ ਹਿਕ ਦੇ ਜ਼ੋਰ ਤੇ ਚੁੱਕ ਲੈਂਦਾ ਹੈ। ਇਹ ਵਾਕਿਆ ਸੰਨ 2018 ਦਾ ਹੈ। ਰੋਮ ਸਾਗਰ ਤੇ ਲਾਲ ਸਾਗਰ ਵਿਚ ਇਸ ਦਾ ਸਮੁੰਦਰੀ ਸਤ੍ਹਾ ਤੇ ਭਾਰੀ ਦਬਦਬਾ ਬਣਿਆ ਰਹੇਗਾ।

ਰੋਮਨਾਂ ਦੁਆਰਾ ਸਤਾਏ ਯਹੂਦੀ 70 ਈਸਵੀ ਪੂਰਵ ਵਿਚ ਯੇਰੂਸ਼ਲਮ ਛੱਡ ਦਰ-ਦਰ ਭਟਕਦੇ ਰਹੇ। ਮਿੰਨਤਾਂ ਤੇ ਯਤਨਾਂ ਨਾਲ ਸਾਈਕਸ-ਪਿਕੋਟ ਦੀ 1916 ਦੀ ਸੰਧੀ ਸਦਕਾ ਆਟੋਮਨ ਸਾਮਰਾਜ ਦੀਆਂ ਹੱਦਾਂ ਨਾਲ ਹੇਰ-ਫੇਰ ਕੀਤਾ ਗਿਆ। ਸਾਊਦੀ ਕਬੀਲਿਆਂ ਨੂੰ ਵਰਗਲਾਇਆ ਗਿਆ, ਅਪਣੀ ਜਾਰਡਨ ਦਰਿਆ ਦੀ ਭੂਮੀ ਜੋ ਇਬਰਾਹੀਮ ਦੇ ਸੁਪਨਿਆਂ ਵਿਚ ਆਈ ਸੀ, ਨੂੰ ਹਾਸਲ ਕਰਨ ਲਈ ਝੂਠ-ਸੱੱਚ ਦੇ ਕਈ ਦਰਿਆ ਪਾਰ ਕੀਤੇ ਤੇ ਹੁਣ ਅਪਣੀ ਤਾਕਤ ਸਦਕਾ ਪੂਰੇ ਖ਼ਿੱਤੇ ਵਿਚ ਮੁਲਕਾਂ ਨੂੰ ਅਨੁਸਾਸ਼ਨਬੱਧ ਕਰਦਾ ਹੈ। ਵੇਖਦਿਆਂ ਹੀ ਵੇਖਦਿਆਂ ਇਜ਼ਰਾਈਲ ਦਾ ਸੰਯੁਕਤ ਅਰਬ ਅਮੀਰਾਤ ਨਾਲ ਸਮਝੌਤਾ ਹੋਇਆ। ਮੋਰਾਕੋ ਤੇ ਸੂਡਾਨ ਨੇ ਵੀ ਇਸ ਦੀ ਦੋਸਤੀ ਅਪਨਾਈ। 500 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਹੋ ਰਹੇ ਨੀਓਮ ਸ਼ਹਿਰ ਵਿਚ ਸਾਊਦੀ ਅਰਬ ਵੀ ਚੋਰੀ-ਛਿਪੇ ਇਜ਼ਰਾਈਲ ਨਾਲ ਦੋਸਤੀ ਦੀਆਂ ਪੀਘਾਂ ਝੂਟ ਰਿਹਾ ਹੈ। ਸੀਰੀਆ ਦੀ ਅੰਤਮ ਲੜਾਈ ਵਿਚ ਇਹ ਇਰਾਨ ਦੀਆਂ ਵਧੀਕੀਆਂ ਤੇ ਰੋਕ ਲਗਾਈ ਬੈਠਾ ਹੈ। ਅਲ ਕੁਡਸ (ਜੇਹਾਦੀ ਜੁਝਾਰੂ) ਦਾ ਕੋਈ ਵੀ ਖਾੜਕੂ ਜੇ ਇਸ ਦੇ ਅੜਿੱਕੇ ਆ ਜਾਵੇ ਤਾਂ ਉਸ ਦੇ ਦਿਨ ਬਹੁਤ ਥੋੜੇ ਰਹਿ ਜਾਂਦੇ ਹਨ।

‘ਸੀਪਰੀ’ ਜਾਂ ਸਟਾਕਹੋਮ ਇੰਟਰਨੈਸ਼ਨਲ ਪੀਸ ਐਂਡ ਰਿਸਰਚ ਇੰਸਟੀਚਿਊਟ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਨੂੰ ਹਥਿਆਰ ਸਪਲਾਈ ਕਰਨ ਵਿਚ ਇਜ਼ਰਾਈਲ ਦੂਜੇ ਨੰਬਰ ਉਤੇ ਹੈ। ਰੂਸ ਦੀ 58 ਫ਼ੀ ਸਦ ਤੋਂ ਬਾਅਦ ਇਜ਼ਰਾਈਲ ਤੋਂ ਭਾਰਤ ਦੀ ਖ਼੍ਰੀਦ 15 ਫ਼ੀ ਸਦੀ ਹੋ ਗਈ ਹੈ ਤੇ ਇਹ ਅਮਰੀਕਾ ਦੀ 12 ਫ਼ੀ ਸਦੀ ਖ਼ਰੀਦ ਤੋਂ ਵੱਧ ਹੈ। ਸਭਿਅਤਾਵਾਂ ਦੀ ਲੜਾਈ ਵਿਚ ਸੰਸਕਾਰਾਂ ਦੇ ਵਖਰੇਵਿਆਂ ਵਿਚ ਪੁਰਾਣੇ ਖਲਾਅ ਮੁੜ ਪੈਦਾ ਹੋ ਰਹੇ ਹਨ। ਗਿਆਰਵੀਂ, 12ਵੀਂ 13ਵੀਂ ਸਦੀ ਦੀਆਂ ਪਵਿੱਤਰ ਲੜਾਈਆਂ ਵਾਂਗ ਇਸ ਨੂੰ ਰੋਕਣਾ ਮੁਸ਼ਕਿਲ ਜਾਪ ਰਿਹਾ ਹੈ। ਇਰਾਨ ਅਪਣੀ ਸ਼ੀਆ ਮੁਸਲਮਾਨ ਸ਼ਕਤੀ ਨਾਲ ਸਮਰੱਥਾ ਤੋਂ ਵੱਧ ਪੁਲਾਂਘਾਂ ਪੁੱਟ ਰਿਹਾ ਹੈ ਤੇ ਪ੍ਰਮਾਣੂ ਸ਼ਕਤੀ ਬਣਨ ਲਈ ਕਾਹਲਾ ਹੈ। ਬੀ.ਆਰ.ਆਈ (ਬੈਲਟ ਐਂਡ ਰੋਡ ਇਨਸ਼ਿਏਟਿਵ) ਹੇਠ ਚੀਨ ਦਾ ਹਿਤੈਸ਼ੀ ਬਣ ਚੌਧਰ ਕਮਾ ਰਿਹਾ ਹੈ। ਅਸਦ ਅਲ-ਬਸ਼ਰ ਦਾ ਸੀਰੀਆ ਕਈ ਦੇਸ਼ਾਂ ਦੀ  ਭੂ-ਰਾਜਨੀਤੀ ਦਾ ਸ਼ਿਕਾਰ ਬਣਨਾ ਸੀਤ ਯੁਧ 2.0 ਦੇ ਆਗ਼ਮਨ ਦਾ ਸੂਚਕ ਹੈ। ਇਜ਼ਰਾਈਲ ਅਪਣੀ ਹੋਂਦ ਬਚਾਉਣ ਲਈ ਹਮੇਸ਼ਾ ਜਮਾਂ-ਘਟਾਉ ਵਿਚ ਉਲਝਿਆ ਰਹਿੰਦਾ ਹੈ। ਫ਼ਿਲਸਤੀਨ ਦੀ ਇੰਤੀਫ਼ਦਾ ਇਸ ਵਿਰੁਧ ਬਲਾਂ ਦਾ ਕੰਮ ਕਰਦੀ ਹੈ।

ਖ਼ਿੱਤੇ ਵਿਚ ਸਰਦਾਰੀ ਕਾਇਮ ਰੱੱਖਣ ਲਈ ਤੇ ਫ਼ੌਜੀ ਸਾਜ਼ੋ-ਸਮਾਨ ਦੀ ਖ਼ਰੀਦ ਮੰਡੀ ਨੂੰ ਸਰਗਰਮ ਰੱਖਣ ਲਈ ਭਾਰਤ  ਵਰਗੇ ਚਾਹਵਾਨ ਖ਼ਰੀਦਾਰ ਦੇਸ਼ ਇਸ ਦੀ ਖਿੱੱਚ ਦਾ ਕੇਂਦਰ ਬਣੇ ਰਹਿਣਗੇ। ਭਾਰਤ ਦਾ ਦੂਜੇ ਦੇਸ਼ਾਂ ਨਾਲ ਖਹਿਬੜਨਾ ਇਜ਼ਰਾਈਲ ਲਈ ਲਾਹੇਵੰਦ ਹੈ। ਅਮਰੀਕਾ ਵਾਂਗ ਇਹ ਮੁਲਕ ਵੀ ਅਵਸਰਵਾਦੀ ਹੈ। ਪਰ ਸਭਿਅਤਾਵਾਂ ਦੇ ਟਕਰਾਅ ਦੇ ਮੌਕੇ ਤੇ ਇਹ ਪਛਮੀ ਦੇਸ਼ਾਂ ਨਾਲ ਖੜਾ ਨਜ਼ਰ ਆਵੇਗਾ। ਭਾਰਤ ਦਾ ਹਿਤੈਸ਼ੀ ਹੋਣ ਦੀ ਹਾਮੀ ਵੀ ਵਾਰ-ਵਾਰ ਭਰੇਗਾ। ਇਜ਼ਰਾਈਲ ‘ਮਸਾਡਾ ਦੇ ਕਿਲ੍ਹੇ’ ਵਿਚ ਮਰੇ ਯਹੂਦੀ ਜੀਲੋਟਾਂ ਲਈ ਹਮੇਸ਼ਾ ਸਹੁੰ ਚੁਕਦਾ ਹੈ ਤੇ ਫਿਰ ਉਸੇ ਤਰ੍ਹਾਂ ਦੇ ਆਤਮਘਾਤੀ ਵਿਹਾਰ ਤੋਂ ਹਰ ਪਲ ਪ੍ਰਹੇਜ਼ ਵੀ ਕਰਦਾ ਹੈ।

ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਭਾਰਤ ਦੇ ਮੋਦੀ ਵਾਂਗ ਗ੍ਰੈਂਡ ਓਲਡ ਪਾਰਟੀ ਰੀਪਬਲੀਕਨਜ਼ ਦਾ ਗੂੜ੍ਹਾ ਮਿੱਤਰ ਰਿਹਾ ਹੈ। ਅਜੋਕੀ ਜੋਅ ਬਾਈਡਨ ਦੀ ਪਾਰਟੀ ਡੈਮੋਕਰੇਟਸ ਨਾਲ ਦੋਹਾਂ ਦੀ ਵਿਚਾਰਾਂ ਦੀ ਸਾਂਝੀਵਾਲਤਾ ਘੱੱਟ ਹੈ। ਅਜਿਹੀ ਹਾਲਤ ਵਿਚ ਇਜ਼ਰਾਈਲ ਤੇ ਭਾਰਤ ਅਪਣੇ-ਅਪਣੇ ਖ਼ਿੱੱਤੇ ਦੀ ਚੌਧਰ ਕਾਇਮ ਰੱਖਣ ਲਈ ਵਚਨਬੱਧ ਪ੍ਰਤੀਤ ਹੋ ਰਹੇ ਹਨ। ਮਾਰੂਥਲੀ ਭਾਰਤ ਦੇ ਵਿਕਾਸ ਲਈ ਜਲ ਪ੍ਰਬੰਧਨ ਤੇ ਤ੍ਰੇਲੀ ਬੂੰਦਾਂ ਦੇ ਤਲਾਅ ਬਣਾਉਣ ਲਈ ਇਜ਼ਰਾਈਲ ਦੀ ਜ਼ਰੂਰਤ ਭਾਰਤ ਨੂੰ ਹਮੇਸ਼ਾਂ ਰਹੇਗੀ। ਇਜ਼ਰਾਈਲ ਸਮੁੰਦਰੀ ਖਾਰੇ ਪਾਣੀ ਨੂੰ ਪੀਣ ਯੋਗ ਬਣਾਉਣ ਦੀਆਂ ਸਰਲ ਤੇ ਸਸਤੀਆਂ ਵਿਧੀਆਂ ਭਾਰਤ ਨਾਲ ਸਾਂਝੀਆਂ ਕਰਦਾ ਹੈ। ਇਸ ਪੱਖੋਂ ਮੁਲਕਾਂ ਦੀ ਦੋਸਤੀ ਵਾਜਬ ਠਹਿਰਾਈ ਜਾ ਸਕਦੀ ਹੈ ਭਾਵੇਂ ਫ਼ਸਲਤੀਨੀਆਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਇਸ ਦੋਸਤੀ ਨੂੰ ਗ਼ੈਰ-ਵਾਜਬ ਵੀ ਘੋਸ਼ਿਤ ਕਰਦਾ ਹੈ। 

ਰਾਜਪ੍ਰਤਾਪ ਸਿੰਘ,ਭੂ-ਰਾਜਨੀਤਕ, ਅੰਦਰੂਨੀ ਸੁਰੱੱਖਿਆ ਤੇ ਕੌਮਾਂਤਰੀ ਸੰਬਧਾਂ ਬਾਰੇ ਵਿਸ਼ਲੇਸ਼ਕ
ਸੰਪਰਕ : 73476-39156

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement