Special Article : ਮੋਬਾਈਲ, ਬੱਚੇ ਅਤੇ ਡਿਜ਼ੀਟਲ ਸੰਸਾਰ

By : BALJINDERK

Published : Dec 8, 2024, 8:03 am IST
Updated : Dec 8, 2024, 8:06 am IST
SHARE ARTICLE
file photo
file photo

Special Article :  ਅੱਜ ਦੇ ਡਿਜ਼ੀਟਲ ਯੁੱਗ ਵਿਚ ਮੋਬਾਈਲ ਫ਼ੋਨ ਅਹਿਮ ਜ਼ਰੂਰਤ ਬਣ ਗਿਆ

Special Article : ਅੱਜ ਦੇ ਡਿਜ਼ੀਟਲ ਯੁੱਗ ਵਿਚ ਮੋਬਾਈਲ ਫ਼ੋਨ ਅਹਿਮ ਜ਼ਰੂਰਤ ਬਣ ਗਿਆ ਹੈ ਜੋ ਸਭਨਾਂ ਨੂੰ ਪ੍ਰਭਾਵਤ ਕਰਦਾ ਹੈ। ਇਸ ਦੀ ਜਕੜ ਵਿਚ ਬੱਚੇ ਤੋਂ ਲੈ ਕੇ ਬਜ਼ੁਰਗ ਤਕ ਆ ਗਏ ਹਨ। ਮਾਪੇ, ਅਧਿਆਪਕ ਅਤੇ ਨੀਤੀ ਨਿਰਮਾਤਾ ਵਿਚਕਾਰ ਚੱਲ ਰਹੀ ਬਹਿਸ ਦਾ ਵਿਸ਼ਾ ਵੀ ਇਹੀ ਮੋਬਾਈਲ ਫ਼ੋਨ ਹੈ। ਬਹੁਤ ਸਾਰੇ ਕੰਮਾਂ ਵਿਚ ਮੋਬਾਈਲ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਭਾਵੇਂ ਬੁਰੇ ਪ੍ਰਭਾਵ ਘੱਟ ਨਹੀਂ। ਇਸ ਦੀ ਭੂਮਿਕਾ ਨੂੰ ਸੁਚੱਜੀ ਵਰਤੋਂ ਨਾਲ ਸਾਰਥਕ ਬਣਾ ਸਕਦੇ ਹਾਂ। ਮੋਬਾਈਲ ਫ਼ੋਨ ਦਾ ਮੁਢਲਾ ਫ਼ਾਇਦਾ ਇਹ ਹੈ ਕਿ ਇਹ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਦਾ ਹੈ ਤੇ ਬੱਚੇ ਐਮਰਜੈਂਸੀ ਵਿਚ ਮਾਪਿਆਂ ਨਾਲ ਸੰਪਰਕ ਕਰ ਸਕਦੇ ਹਨ। ਇਸ ਨਾਲ ਸਾਡੀ ਜ਼ਿੰਦਗੀ ਆਸਾਨ ਹੋ ਗਈ ਹੈ। ਅਸੀ ਕਿਸੇ ਵੀ ਸਮੇਂ ਤੇ ਕਿਸੇ ਵੀ ਥਾਂ ਤੋਂ ਅਪਣੇ ਮਿੱਤਰਾਂ ਤੇ ਪ੍ਰਵਾਰ ਨਾਲ ਸੰਪਰਕ ਕਰ ਸਕਦੇ ਹਾਂ। ਮੋਬਾਈਲ ਸਦਕੇ ਹੀ ਅਸੀ ਦੁਨੀਆਂ ਦੇ ਕਿਸੇ ਵੀ ਹਿੱਸੇ ਨਾਲ ਜੁੜਨ ਵਿਚ ਸਮਰਥਾ ਹੋਏ ਹਾਂ।

ਮੋਬਾਈਲ ਨੂੰ ਸਹੀ ਤਰੀਕੇ ਨਾਲ ਵਰਤਣਾ ਜ਼ਰੂਰੀ ਹੈ ਤਾਂ ਜੋ ਇਸ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਕਈ ਵਾਰ ਬੱਚੇ ਨਿੱਜੀ ਜਾਣਕਾਰੀ ਨੂੰ ਆਨਲਾਈਨ ਸਾਂਝਾ ਕਰ ਦਿੰਦੇ ਹਨ। ਬੱਚਿਆਂ ਨੂੰ ਨਿੱਜੀ ਡਾਟਾ ਦੀ ਸੁਰੱਖਿਆ ਦੇ ਮਹੱਤਵ ਬਾਰੇ ਸਿਖਿਆ ਦੇਣੀ ਜ਼ਰੂਰੀ ਹੈ ਜਿਸ ਨਾਲ ਆਨਲਾਈਨ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। ਮੋਬਾਈਲ ਫ਼ੋਨ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਗੁਣਾਂ ਅਤੇ ਔਗੁਣਾਂ ਨੂੰ ਸੰਤੁਲਿਤ ਕਰਨ ਲਈ ਮਾਪਿਆਂ ਵਲੋਂ ਬੱਚਿਆਂ ਦੇ ਫ਼ੋਨ ਉੱਤੇ ਸਮਾਂ ਪ੍ਰਬੰਧਨ ਅਤੇ ਨਿਗਰਾਨੀ ਜ਼ਰੂਰੀ ਹੈ ਤਾਂ ਜੋ ਬੱਚੇ ਸੁਚੱਜੀ ਵਰਤੋਂ ਕਰ ਤਕਨੀਕੀ ਦੁਨੀਆਂ ਦੀਆਂ ਨਵੀਆਂ ਖੋਜਾਂ ਨਾਲ ਨਵਾਂ ਸਿੱਖਣ ਤੇ ਵਧੀਆ ਕਰਨ ਦਾ ਜਜ਼ਬਾ ਬੁਲੰਦ ਰੱਖਣ।

ਮੋਬਾਈਲ ਫ਼ੋਨ ਸਿਰਫ਼ ਗੱਲਬਾਤ ਕਰਨ ਤਕ ਹੀ ਸੀਮਤ ਨਹੀਂ, ਇਹ ਸ਼ਕਤੀਸ਼ਾਲੀ ਵਿਦਿਅਕ ਸਾਧਨ ਦਾ ਸਰੋਤ ਵੀ ਹੈ ਜੋ ਮਨੋਰੰਜਨ, ਸਿਖਿਆ ਅਤੇ ਕੰਮਕਾਜ ਵਿਚ ਮਦਦਗਾਰ ਸਾਬਤ ਹੋ ਰਿਹਾ ਹੈ। ਅਸੀ ਮੋਬਾਈਲ ਤੇ ਇੰਟਰਨੈੱਟ ਦੀ ਸਹਾਇਤਾ ਨਾਲ ਵੀਡੀਓਜ਼, ਜਾਣਕਾਰੀ ਅਤੇ ਆਨਲਾਈਨ ਕੋਰਸ ਕਰ ਸਕਦੇ ਹਾਂ। ਜੀ.ਪੀ ਚੈਟ ਵਰਗੀਆਂ ਅਤਿ ਆਧੁਨਿਕ ਖੋਜਾ ਨੇ ਸਵਾਲਾਂ ਦੇ ਜਵਾਬ ਹੋਰ ਵੀ ਆਸਾਨ ਕਰ ਦਿਤੇ ਹਨ। ਵੱਖ-ਵੱਖ ਵਿਦਿਅਕ ਐਪਸ ਅਤੇ ਆਨਲਾਈਨ ਸਰੋਤਾਂ ਨਾਲ ਬੱਚੇ ਕਈ ਕੁੱਝ ਨਵਾਂ ਸਿੱਖਦੇ ਹਨ। ਗਣਿਤ ਦੀਆਂ ਗੇਮਾਂ ਤੋਂ ਲੈ ਕੇ ਭਾਸ਼ਾ ਸਿੱਖਣ ਦੀਆਂ ਐਪਸ ਜੋ ਮਨੋਰੰਜਕ ਅਤੇ ਸਿਖਿਆ ਭਰਪੂਰ ਹਨ। ਇਹ ਸਰੋਤ ਰਵਾਇਤੀ ਸਿਖਿਆ ਨੂੰ ਪੂਰਕ ਅਤੇ ਸਿੱਖਣ ਨੂੰ ਵਧੇਰੇ ਦਿਲਚਸਪ ਵੀ ਬਣਾਉਂਦੇ ਹਨ। ਮੋਬਾਈਲ ਫ਼ੋਨ ਸਮਾਜਿਕ ਤਾਲਮੇਲ ਦਾ ਵਧੀਆ ਸਾਧਨ ਹੈ ਜੋ ਕਿ ਸਮਾਜਿਕ ਵਿਕਾਸ ਲਈ ਜ਼ਰੂਰੀ ਹੈ। ਮੈਸੇਜਿੰਗ ਐਪਸ, ਵੀਡੀਉ ਕਾਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਬੱਚੇ ਦੂਜੇ ਮੁਲਕ ਵਸਦੇ ਅਪਣੇ ਸਕੇ ਸਬੰਧੀਆ ਨਾਲ ਤਾਲਮੇਲ ਤੇ ਦੋਸਤੀ ਨੂੰ ਕਾਇਮ ਅਤੇ ਮਜ਼ਬੂਤ ਕਰ ਸਕਦੇ ਹਨ। ਗਰੁੱਪ ਗਤੀਵਿਧੀਆਂ ਟੀਮ ਵਰਕ ਦੀ ਭਾਵਨਾ ਨੂੰ ਵਧਾਉਂਦਾ ਹੈ। ਘਰ ਬੈਠੇ ਵਿਦੇਸਾਂ ਵਿਚ ਦਸਤਾਵੇਜ਼ ਭੇਜਣਾ ਬਹੁਤ ਸੌਖਾ ਹੋ ਗਿਆ ਹੈ। ਬੱਚਿਆਂ ਨੂੰ ਵੱਖ-ਵੱਖ ਹੁਨਰ ਵਿਕਸਿਤ ਕਰਨ ਵਿਚ ਮਦਦ ਮਿਲਦੀ ਹੈ।  ਐਪਸ ਅਤੇ ਵੈੱਬਸਾਈਟਾਂ ਨੂੰ ਨੈਵੀਗੇਟ ਕਰਨਾ ਡਿਜ਼ੀਟਲ ਸਾਖਰਤਾ, ਆਲੋਚਨਾਤਮਕ ਸੋਚ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਸੁਧਾਰ ਸਕਦਾ ਹੈ।  ਇਸ ਤੋਂ ਇਲਾਵਾ ਫ਼ੋਨ ਫ਼ੰਕਸ਼ਨਾਂ ਅਤੇ ਸੈਟਿੰਗਾਂ ਦਾ ਪ੍ਰਬੰਧ ਤਕਨੀਕੀ ਮੁਹਾਰਤ ਨੂੰ ਵਧਾ ਸਕਦਾ ਹੈ ਜੋ ਕਿ ਆਧੁਨਿਕ ਸੰਸਾਰ ਵਿਚ ਬਹੁਤ ਕੀਮਤੀ ਹੈ।

ਵਿਗਿਆਨ ਦੀਆਂ ਖੋਜਾਂ ਗੁਣ ਭਰਪੂਰ ਹੁੰਦੀਆਂ ਹਨ ਪਰ ਉਨ੍ਹਾਂ ਦੇ ਅੋਗੁਣਾ ਨੂੰ ਵੀ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਮੋਬਾਇਲ ਫ਼ੋਨ ਵੀ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਕਈ ਮਹੱਤਵਪੂਰਨ ਗਤੀਵਿਧੀਆਂ ਵਿਚ ਵਿਘਨ ਪਾਉਂਦਾ ਹੈ। ਮੋਬਾਈਲ ਉਤੇ ਬੇਲੋੜੀਆਂ ਸੂਚਨਾਵਾਂ, ਗੇਮਾਂ ਅਤੇ ਸੋਸ਼ਲ ਮੀਡੀਆ ਨਾਲ ਇਕਾਗਰਤਾ ਅਤੇ ਅਕਾਦਮਿਕ ਪ੍ਰਦਰਸ਼ਨ ਪ੍ਰਭਾਵਤ ਹੁੰਦੇ ਹਨ। ਇਸ ਖ਼ਤਰੇ ਨੂੰ ਘੱਟ ਕਰਨ ਲਈ ਸਕਰੀਨ ਸਮੇਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨਾ ਜ਼ਰਰੀ ਹੈ। ਇੰਟਰਨੈੱਟ ਸਮੱਗਰੀਆਂ ਦਾ ਵਿਸ਼ਾਲ ਖੇਤਰ ਬੱਚਿਆਂ ਲਈ ਅਨੁਕੂਲ ਨਹੀਂ। ਇਹ ਬੱਚਿਆਂ ਨੂੰ ਹਿੰਸਕ ਸਮੱਗਰੀ, ਅਸ਼ਲੀਲ ਤਸਵੀਰਾਂ ਸਮੇਤ ਅਣਉਚਿਤ ਜਾਂ ਨੁਕਸਾਨਦੇਹ ਸਮੱਗਰੀ ਦਾ ਸਾਹਮਣਾ ਕਰਵਾਉਂਦਾ ਹੈ। ਕਈ ਵਾਰ ਮਾਤਾ-ਪਿਤਾ ਦੇ ਨਿਯੰਤਰਣ ਤੋਂ ਬਿਨਾਂ, ਬੱਚਿਆਂ ਨੂੰ ਇਨ੍ਹਾਂ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਮਨੋਵਿਗਿਆਨਕ ਅਤੇ ਭਾਵਨਾਤਮਕ ਪੱਖ ’ਤੇ ਅਸਰ ਪੈਂਦਾ ਹੈ। ਮੋਬਾਈਲ ਫ਼ੋਨ ਦੀ ਲੰਮੇ ਸਮੇਂ ਤਕ ਵਰਤੋਂ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਸਕ੍ਰੀਨ ਸਮਾਂ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ ਜਿਵੇਂ ਕਿ ਅੱਖਾਂ ਦਾ ਦਬਾਅ, ਸਿਹਤ ਅਤੇ ਨੀਂਦ ਦੇ ਪੈਟਰਨ ਵਿਚ ਵਿਘਨ ਪੈਂਦਾ ਹੈ।  ਇਸ ਤੋਂ ਇਲਾਵਾ ਸਕ੍ਰੀਨਾਂ ਦੁਆਰਾ ਨਿਕਲਣ ਵਾਲੀ ਨੀਲੀ ਰੋਸ਼ਨੀ ਅੱਖਾਂ ਲਈ ਘਾਤਕ ਹੈ, ਜਿਸ ਨਾਲ ਇਨਸੌਮਨੀਆ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਮੋਬਾਈਲ ਨੂੰ ਸਹੀ ਤਰੀਕੇ ਨਾਲ ਵਰਤਣਾ ਜ਼ਰੂਰੀ ਹੈ ਤਾਂ ਜੋ ਇਸ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਕਈ ਵਾਰ ਬੱਚੇ ਨਿੱਜੀ ਜਾਣਕਾਰੀ ਨੂੰ ਆਨਲਾਈਨ ਸਾਂਝਾ ਕਰ ਦਿੰਦੇ ਹਨ। ਬੱਚਿਆਂ ਨੰ ਨਿੱਜੀ ਡਾਟਾ ਦੀ ਸੁਰੱਖਿਆ ਦੇ ਮਹੱਤਵ ਬਾਰੇ ਸਿਖਿਆ ਦੇਣੀ ਜ਼ਰੂਰੀ ਹੈ ਜਿਸ ਨਾਲ ਆਨਲਾਈਨ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। 
ਮੋਬਾਈਲ ਫ਼ੋਨ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਗੁਣਾਂ ਅਤੇ ਔਗੁਣਾਂ ਨੂੰ ਸੰਤੁਲਿਤ ਕਰਨ ਲਈ ਮਾਪਿਆਂ ਵਲੋਂ ਬੱਚਿਆਂ ਦੇ ਫ਼ੋਨ ਉੱਤੇ ਸਮਾਂ ਪ੍ਰਬੰਧਨ ਅਤੇ ਨਿਗਰਾਨੀ ਜ਼ਰੂਰੀ ਹੈ ਤਾਂ ਜੋ ਬੱਚੇ ਸੁਚੱਜੀ ਵਰਤੋਂ ਕਰ ਤਕਨੀਕੀ ਦੁਨੀਆਂ ਦੀਆਂ ਨਵੀਆਂ ਖੋਜਾਂ ਨਾਲ ਨਵਾਂ ਸਿੱਖਣ ਤੇ ਵਧੀਆ ਕਰਨ ਦਾ ਜਜ਼ਬਾ ਬੁਲੰਦ ਰੱਖਣ।

ਅੰਜੂ ਕੌਸ਼ਲ ਧਾਲੀਵਾਲ
ਅਧਿਆਪਿਕਾ, ਸਰਕਾਰੀ ਸੀਨੀ. ਸੈਕ. ਸਕੂਲ, ਆਮਲਾਲਾ, ਜ਼ਿਲ੍ਹਾ ਮੁਹਾਲੀ 
ਮੋ. 9988003419

(For more news apart from Mobile, children and the digital world News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sidhu Moosewala ਦਾ New Song ’Lock’ Released, ਮਿੰਟਾਂ ’ਚ ਲੱਖਾਂ ਲੋਕਾਂ ਨੇ ਕੀਤਾ ਪਸੰਦ | Punjab Latest News

23 Jan 2025 12:22 PM

Donald Trump Action on Illegal Immigrants in US: 'ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ 'ਚੋਂ ਕੱਢਣਾ...

23 Jan 2025 12:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 22/01/2025

22 Jan 2025 12:24 PM

Jagjit Dallewal Medical Facility News : ਇੱਕ Training Doctor ਦੇ ਹੱਥ ਕਿਉਂ ਸੌਂਪੀ ਡੱਲੇਵਾਲ ਦੀ ਜ਼ਿੰਮੇਵਾਰੀ

22 Jan 2025 12:19 PM

Donald Trump Latest News :ਵੱਡੀ ਖ਼ਬਰ: ਰਾਸ਼ਟਰਪਤੀ ਬਣਦੇ ਹੀ ਟਰੰਪ ਦੇ ਵੱਡੇ ਐਕਸ਼ਨ

21 Jan 2025 12:07 PM
Advertisement