ਅਣਤਰਾਸ਼ੇ ਹੀਰਿਆਂ ਦੀ ਦਰਦਮਈ ਦਾਸਤਾਨ
Published : Jun 10, 2018, 4:06 am IST
Updated : Jun 10, 2018, 4:06 am IST
SHARE ARTICLE
Arrested
Arrested

ਮੇਰੇ ਨਾਨਕੇ ਪਿੰਡ ਇਕ ਘਟਨਾ ਵਾਪਰੀ ਸੀ ਜਦ ਮੈਂ ਹਾਈ ਸਕੂਲ ਵਿਚ ਪੜ੍ਹਦੀ ਸੀ। ਸਾਡਾ ਡਰਾਇੰਗ ਦਾ ਪੇਪਰ ਸੀ ਕਿ ਸਕੂਲ ਵਿਚ ਅਚਾਨਕ ਰੌਲਾ ਪੈ ਗਿਆ, “ਅਤਿਵਾਦੀ ਆ ਗਏ,...

ਮੇਰੇ ਨਾਨਕੇ ਪਿੰਡ ਇਕ ਘਟਨਾ ਵਾਪਰੀ ਸੀ ਜਦ ਮੈਂ ਹਾਈ ਸਕੂਲ ਵਿਚ ਪੜ੍ਹਦੀ ਸੀ। ਸਾਡਾ ਡਰਾਇੰਗ ਦਾ ਪੇਪਰ ਸੀ ਕਿ ਸਕੂਲ ਵਿਚ ਅਚਾਨਕ ਰੌਲਾ ਪੈ ਗਿਆ, “ਅਤਿਵਾਦੀ ਆ ਗਏ, ਅਤਿਵਾਦੀ ਆ ਗਏ।'' ਸੱਭ ਬੱਚੇ ਤੇ ਅਧਿਆਪਕ ਅਪਣੀ ਜਾਨ ਬਚਾਉਣ ਲਈ ਸਕੂਲ ਛੱਡ ਕੇ ਭੱਜ ਨਿਕਲੇ। ਸਾਡਾ ਕਮਰਾ ਮੇਨ ਗੇਟ ਦੇ ਬਿਲਕੁਲ ਨੇੜੇ ਸੀ, ਸੋ ਸਾਡੀ ਜਮਾਤ ਸੱਭ ਤੋਂ ਪਹਿਲਾਂ ਭੱਜੀ।

ਨੇੜੇ ਦੇ ਪੰਜ-ਛੇ ਪਿੰਡਾਂ ਵਿਚੋਂ ਸਿਰਫ਼ ਇਸ ਪਿੰਡ ਵਿਚ ਹੀ ਹਾਈ ਸਕੂਲ ਸੀ। ਅਠਵੀਂ, ਨੌਵੀਂ, ਦਸਵੀਂ ਦੇ ਬੱਚੇ ਕਾਫ਼ੀ ਜਰਵਾਣੇ ਹੁੰਦੇ ਸਨ ਕਿਉਂਕਿ ਛੇ ਸਾਲ ਦਾ ਬੱਚਾ ਪੜ੍ਹਨ ਲਗਦਾ ਸੀ ਤੇ ਦੋ ਤਿੰਨ ਬਰੇਕ ਦਸ ਸਾਲਾਂ ਵਿਚ ਲੱਗ ਜਾਂਦੇ ਸੀ। 'ਅਠਵੀਂ ਤਕ ਸੱਭ ਪਾਸ' ਵਾਲਾ ਕਾਨੂੰਨ ਉਦੋਂ ਨਹੀਂ ਸੀ। ਮੈਨੂੰ ਧੱਕਾ ਲੱਗਾ ਤਾਂ ਮੈਂ ਡਿੱਗ ਪਈ। ਰੇਤਲਾ ਇਲਾਕਾ ਹੋਣ ਕਰ ਕੇ ਰੇਤਾ ਬਹੁਤ ਸੀ। ਫ਼ਰਸ਼ ਨਹੀਂ ਸੀ, ਰੇਤ ਕਰ ਕੇ ਸੱਟ ਵੱਜਣ ਤੋਂ ਬਚ ਗਈ। 

''ਤੂੰ ਕਿਥੇ ਰਹਿ ਗਈ ਸੀ'', ਜਦ ਨਾਨੀ ਨੇ ਦੋ ਵਾਰ ਕਿਹਾ ਤਾਂ ਲੱਗਾ ਕਿ ਨਾਨੀ ਕੁੱਝ ਪੁੱਛ ਰਹੀ ਸੀ। ਮੇਰਾ ਮਿੱਟੀ ਨਾਲ ਭਰਿਆ ਮੂੰਹ-ਸਿਰ ਵੇਖ ਨਾਨੀ ਘਬਰਾ ਗਈ ਸੀ। ਮੈਂ ਨਾਨੀ ਦੀ ਗੱਲ ਅਣਸੁਣੀ ਕਰਦਿਆਂ ਸਵਾਲ ਕੀਤਾ, 'ਨਾਨੀ ਅਤਿਵਾਦੀ ਕੌਣ ਹੁੰਦੇ ਨੇ?' ਨਾਨੀ ਦੋ ਕੁ ਮਿੰਟ ਚੁੱਪ ਰਹੀ ਤੇ ਫਿਰ ਲੰਮਾ ਹਉਕਾ ਲੈ ਕੇ ਬੋਲੀ, “ਪੁੱਤਰ, ਮਾੜੀ ਕਿਸਮਤ ਵਾਲੇ ਹੁੰਦੇ ਹਨ।'' ਮੈਨੂੰ ਨਾਨੀ ਦੀ ਗੱਲ ਦੀ ਕੁੱਝ ਸਮਝ ਨਾ ਆਈ। ਇਹ ਵੀ ਸੱਚ ਹੈ ਕਿ ਅਜਕਲ ਦੇ ਬੱਚਿਆਂ ਜਿੰਨਾ ਗਿਆਨ ਉਸ ਵੇਲੇ ਨਹੀਂ ਸੀ ਹੁੰਦਾ ਤੇ ਨਾ ਹੀ ਦੁਬਾਰਾ ਸਵਾਲ ਕਰਨ ਦੀ ਹਿੰਮਤ। ਸੋ ਗੱਲ ਆਈ ਗਈ ਹੋ ਗਈ। 

ਇਕ ਦਿਨ ਸਫ਼ਰ ਕਰਦਿਆਂ ਔਰਤ ਆਦਮੀ ਨੂੰ ਕਹਿ ਰਹੀ ਸੀ ਕਿ, “ਪਤਾ ਨਹੀਂ ਮਾੜੀ ਕਿਸਮਤ ਵਾਲਾ ਅਪਣੇ ਜਿਊਂਦੇ ਜੀਅ ਘਰ ਆਵੇਗਾ ਜਾਂ ਉਸ ਦੇ ਆਉਣ ਤੋਂ ਪਹਿਲਾਂ ਆਪਾਂ ਇਸ ਦੁਨੀਆਂ ਤੋਂ ਚਲੇ ਜਾਵਾਂਗੇ।'' ਉਹ ਬਹੁਤ ਉਦਾਸ ਲੱਗ ਰਹੇ ਸਨ। ਮੈਨੂੰ ਨਾਨੀ ਦੀ ਗੱਲ ਯਾਦ ਆ ਗਈ। ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਉਸ ਔਰਤ ਕੋਲੋਂ ਪੁੱਛ ਹੀ ਲਿਆ।

ਉਸ ਨੇ ਜੋ ਦਸਿਆ, ਮੈਨੂੰ ਮੇਰੇ ਅਤੇ ਮੇਰੇ ਬੱਚਿਆਂ ਨਾਲ ਵਰਤਦਾ ਪ੍ਰਤੀਤ ਹੋਇਆ। ਉਸ ਔਰਤ ਨੇ ਇਕ ਚਿੱਠੀ ਵੀ ਮੈਨੂੰ ਵਿਖਾਈ ਜੋ ਉਸ ਔਰਤ ਦੇ ਬੇਟੇ ਨੇ ਜੇਲ ਵਿਚੋਂ ਅਪਣੀ ਮੰਗੇਤਰ ਦੇ ਨਾਂ ਲਿਖੀ ਸੀ। ਉਸ ਨੇ ਲਿਖਿਆ ਸੀ, “ਵੇਖ ਪ੍ਰੀਤ, ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰ ਤੇ ਅਪਣੀ ਜ਼ਿੰਦਗੀ ਕਿਸੇ ਨੇਕ ਇਨਸਾਨ ਨਾਲ ਸ਼ੁਰੂ ਕਰ।'' ਉਸ ਮੁੰਡੇ ਨੂੰ ਉਮਰ ਕੈਦ ਹੋ ਚੁਕੀ ਸੀ।

ਉਹ ਮੁੰਡਾ ਬਹੁਤ ਹੀ ਵਧੀਆ ਘਰ ਅਤੇ ਘਰਾਣੇ ਦਾ ਸੀ। ਸਕੂਲਾਂ-ਕਾਲਜਾਂ ਵਿਚੋਂ ਸਨਮਾਨ ਹਾਸਲ ਕਰ ਕੇ ਯੂਨੀਵਰਸਟੀ ਪਹੁੰਚ ਗਿਆ। ਉਹ ਨੇਕ ਮੁੰਡਾ ਯੂਨੀਵਰਸਟੀ ਦੇ ਮਾਹੌਲ ਅਨੁਸਾਰ ਅਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਅਪਣੇ ਨਿਯਮ ਸਨ ਜ਼ਿੰਦਗੀ ਦੇ। ਨਾ ਹੀ ਕਿਸੇ ਨੂੰ ਕੁੱਝ ਕਹਿਣਾ ਤੇ ਨਾ ਹੀ ਅਖਵਾਉਣਾ। ਕੁੱਝ ਸਮਾਂ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਪਤਾ ਹੀ ਨਾ ਲੱਗਾ ਕਦ ਇਹ ਬਰਦਾਸ਼ਤ ਬਲ ਖ਼ਤਮ ਕਰ ਕੇ ਡੱਬ ਵਿਚ ਪਿਸਤੌਲ ਪਾ ਲਈ। 

ਅਖ਼ੀਰ ਇਕ ਦਿਨ ਉਸ ਤੋਂ ਪਿਸਤੌਲ ਚੱਲ ਗਈ। ਦੂਜੀ ਪਾਰਟੀ ਦੇ ਮੁੰਡੇ ਜ਼ਖ਼ਮੀ ਹੋ ਗਏ। ਉਹ ਭਗੌੜਾ ਹੋ ਗਿਆ। ਦੋ ਚਾਰ ਬੰਦਿਆਂ ਨੂੰ ਵਿਚ ਪਾ ਕੇ ਗੱਲ ਕੀਤੀ, ਰਾਜ਼ੀਨਾਮਾ ਹੋ ਗਿਆ। ਯੂਨੀਵਰਸਟੀ ਛੱਡ ਕੇ ਘਰ ਦੇ ਕੰਮ ਕਰਨ ਲੱਗ ਗਿਆ। ਹੁਣ ਜਦ ਵੀ ਕਿਤੇ ਗੋਲੀ ਚਲਦੀ, ਚੋਰੀ ਹੁੰਦੀ, ਨਾਜ਼ਾਇਜ਼ ਸ਼ਰਾਬ ਫੜੀ ਜਾਂਦੀ, ਪੁਲਿਸ ਉਸ ਦੇ ਘਰ ਆ ਜਾਂਦੀ। ਅਖ਼ੀਰ ਉਸ ਨੇ ਅਪਣਾ ਘਰ ਛੱਡ ਦਿਤਾ ਤੇ ਉਹ ਗੈਂਗਸਟਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਉਸ ਨੇ ਹੁਣ ਕੁੱਝ ਵੀ ਬੁਰਾ ਨਾ ਕੀਤਾ ਪਰ ਅਪਣੀ ਜਾਨ ਬਚਾਉਣ ਲਈ ਓਪਰੀਆਂ ਥਾਵਾਂ ਦੀ ਸ਼ਰਨ ਲੈਂਦਾ ਰਿਹਾ।

ਇਕ ਦਿਨ ਕਿਤੇ ਗੋਲੀਆਂ ਚੱਲੀਆਂ, ਕਤਲ ਹੋਏ ਤਾਂ ਪੁਲਿਸ ਗਸ਼ਤ ਵੱਧ ਗਈ। ਉਹ ਖੇਤਾਂ ਵਿਚ ਭੇਸ ਬਦਲ ਕੇ ਕੰਮ ਕਰਦਾ ਹੋਇਆ ਪੁਲਿਸ ਅੜਿੱਕੇ ਆ ਗਿਆ। ਕੇਸ ਚਲਿਆ। ਉਮਰ ਕੈਦ ਹੋ ਗਈ, ਮਾਂ-ਬਾਪ ਨੂੰ ਕੋਈ ਕਾਰਵਾਈ ਨਾ ਕਰਨ ਦਿਤੀ ਕਿਉਂਕਿ ਉਹ ਸੋਚਦਾ ਸੀ ਜੇਲ ਹੀ ਉਸ ਲਈ ਸੁਰੱਖਿਅਤ ਜਗ੍ਹਾ ਹੈ। ਉਸ ਦੀ ਮੰਗੇਤਰ ਉਸ ਨੂੰ ਬਚਪਨ ਤੋਂ ਜਾਣਦੀ ਸੀ ਕਿ ਉਹ ਅਜਿਹਾ ਨਹੀਂ ਸੀ। ਉਸ ਅੰਦਰ ਦਇਆ, ਧਰਮ, ਦਰਦ ਸੱਭ ਸਨ। ਉਹ ਕਿਸੇ ਨਾਲ ਉੱਚਾ ਨਹੀਂ ਸੀ ਬੋਲਦਾ। ਕੁੜੀਆਂ ਨੂੰ ਕਦੇ ਪ੍ਰੇਸ਼ਾਨ ਨਹੀਂ ਸੀ ਕਰਦਾ।

ਉਸ ਨੇ ਚਿੱਠੀ ਵਿਚ ਲਿਖਿਆ, ''ਪ੍ਰੀਤ ਹਰ ਕਾਲਜ ਤੇ ਯੂਨੀਵਰਸਟੀ ਦੇ ਮੁੰਡੇ ਕੁੜੀਆਂ ਤਕ ਮੇਰਾ ਸੁਨੇਹਾ ਪਹੁੰਚਾ ਦੇਵੀਂ ਕਿ ਜਵਾਨੀ ਨੇ ਆਉਣਾ ਹੈ ਤੇ ਢਲ ਜਾਣਾ ਹੈ ਪਰ ਜਦ ਤੂਫ਼ਾਨ ਆਉਣ ਤਾਂ ਲੰਮੇ ਪੈ ਕੇ ਤੂਫ਼ਾਨਾਂ ਨੂੰ ਗੁਜ਼ਰ ਜਾਣ ਦਿਉ, ਅਪਣੇ ਮਾਂ-ਬਾਪ ਬਾਰੇ ਸੋਚਣਾ, ਧੜੇਬੰਦੀ ਤੋਂ ਦੂਰ ਰਹਿਣਾ, ਸਹਿਣਸ਼ਕਤੀ ਵਧਾਉਣੀ, ਪੜ੍ਹਾਈ ਪੂਰੀ ਕਰ ਕੇ ਅਪਣੇ ਮਾਪਿਆਂ ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ, ਚੰਗੇ ਅਹੁਦਿਆਂ ਉਤੇ ਬਿਰਾਜਮਾਨ ਹੋ ਕੇ ਫ਼ਖ਼ਰ ਨਾਲ ਜਿਊਣਾ।'' ਉਸ ਨੇ ਅੱਗੇ ਲਿਖਿਆ ਕਿ, ''ਦੋਸਤੋ ਮੇਰੀ ਉਮਰ ਬਹੁਤ ਛੋਟੀ ਹੈ।

ਬਾਕੀ ਜੇਲ ਵਿਚ ਗੁਜ਼ਾਰ ਲਈ ਜਾਵੇਗੀ। ਮੈਂ ਗ਼ਲਤੀਆਂ ਕੀਤੀਆਂ ਹਨ, ਮੈਂ ਉਸ ਦੀ ਸਜ਼ਾ ਭੁਗਤ ਰਿਹਾ ਹਾਂ। ਮੈਨੂੰ ਅਪਣੇ ਕੀਤੇ ਉਤੇ ਪਛਤਾਵਾ ਹੈ ਪਰ ਸਜ਼ਾ ਲਈ ਕੋਈ ਪਛਤਾਵਾ ਨਹੀਂ। ਮੈਨੂੰ ਇਹ ਹੋਣੀ ਚਾਹੀਦੀ ਸੀ ਕਿਉਂਕਿ ਮੈਂ ਮਾਂ-ਬਾਪ ਦੇ ਮਨ੍ਹਾਂ ਕਰਨ ਦੇ ਬਾਵਜੂਦ ਪਿਸਤੌਲ ਰਖਿਆ। ਮੇਰੀ ਚੰਗੀ ਕਿਸਮਤ ਜੋ ਮੈਨੂੰ ਇਥੇ ਬਹੁਤ ਹੀ ਨੇਕ ਸੁਪਰਡੈਂਟ ਮਿਲਿਆ ਹੈ ਜੋ ਮੇਰੇ ਅੰਦਰ ਚੰਗੇ ਇਨਸਾਨਾਂ ਵਾਂਗ ਜ਼ਿੰਦਗੀ ਜਿਊਣ ਦੇ ਗੁਣ ਭਰ ਰਿਹਾ ਹੈ। ਤੁਹਾਡਾ ਬਦਕਿਸਮਤ ਦੋਸਤ।'' ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਸੱਚ ਹੀ ਤਾਂ ਕਿਹਾ ਹੈ ਉਸ ਬੱਚੇ ਨੇ। ਤੂਫ਼ਾਨ ਤਾਂ ਗੁਜ਼ਰ ਜਾਂਦੇ ਨੇ ਪਰ ਬਚਦੇ ਉਹ ਨੇ ਜੋ ਲੰਮੇ ਪੈ ਜਾਂਦੇ ਹਨ, ਲਿਫ਼ ਜਾਂਦੇ ਹਨ।  

ਗੈਂਗਸਟਰ ਬਣ ਚੁਕੇ ਨੌਜਵਾਨਾਂ ਅਤੇ ਸਰਕਾਰਾਂ ਵਿਚਕਾਰ ਸਮਾਜ ਸੇਵੀ ਸੰਸਥਾਵਾਂ ਕੜੀ ਦਾ ਕੰਮ ਕਰਦੀਆਂ ਹੋਈਆਂ, ਸਰਕਾਰ ਨੂੰ ਮਨਾਉਣ ਕਿ ਸਰਕਾਰ ਉਨ੍ਹਾਂ ਨੂੰ ਆਮ ਜ਼ਿੰਦਗੀ ਜਿਊਣ ਦਾ ਇਕ ਮੌਕਾ ਜ਼ਰੂਰ ਦੇਵੇ। ਉਨ੍ਹਾਂ ਨੂੰ ਦੋ ਮਹੀਨੇ ਦਾ ਸਮਾਂ ਦਿੰਦਿਆਂ ਹਲਫ਼ੀਆ ਬਿਆਨ ਲੈ ਕੇ ਉਨ੍ਹਾਂ ਦੀ ਘਰ ਵਾਪਸੀ ਕਰਵਾਈ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਘਰ ਭੇਜਣ ਤੋਂ ਪਹਿਲਾਂ ਅਲੱਗ-ਅਲੱਗ ਗਰੁਪਾਂ ਵਿਚ ਉਨ੍ਹਾਂ ਦੀ ਕਾਊਂਸਲਿੰਗ ਕਰਵਾ ਕੇ, ਉਨ੍ਹਾਂ ਦੇ ਆਪਸੀ ਮਤਭੇਦ ਦੂਰ ਕੀਤੇ ਜਾਣ। ਅਖ਼ਬਾਰਾਂ ਦੇ ਅੰਕੜਿਆਂ ਮੁਤਾਬਕ ਕੋਈ ਚਾਲੀ-ਪੰਜਾਹ ਗਰੁਪ ਪੰਜਾਬ ਵਿਚ ਸਰਗਰਮ ਹਨ।

ਹਰ ਗਰੁਪ ਵਿਚ ਪੰਜ ਤੋਂ ਅੱਠ ਲੋਕ ਸ਼ਾਮਲ ਦੱਸੇ ਜਾਂਦੇ ਹਨ। ਇਨ੍ਹਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਜਿਸ ਦਾ ਜ਼ਿਆਦਾ ਨੁਕਸਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁਕਾਉਣਾ ਪਵੇਗਾ। ਗੈਂਗਸਟਰਾਂ ਦੇ ਨਾਮ ਹੇਠ ਜਿਨ੍ਹਾਂ ਨੌਜਵਾਨਾਂ ਦੀ ਪੜ੍ਹਾਈ ਜਾਂ ਕੋਰਸ ਛੁਟ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨ ਦਾ ਮੌਕਾ ਦਿਤਾ ਜਾਵੇ। ਜੋ ਨੌਜਵਾਨ ਕਿੱਤਾਮੁਖੀ ਸਨ, ਉਨ੍ਹਾਂ ਨੂੰ ਅਪਣੇ ਕਿੱਤੇ ਵਿਚ ਵਾਪਸ ਆਉਣ ਅਤੇ ਆਮ ਜ਼ਿੰਦਗੀ ਜਿਊਣ ਦੇ ਮੌਕੇ ਦਿਤੇ ਜਾਣ।
ਸੰਪਰਕ : 94656-06210

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement