ਜਾਣੋ ਕੌਣ ਹਨ ਕੁੰਵਰ ਵਿਜੇਪ੍ਰਤਾਪ ਸਿੰਘ, ਕਿੱਥੇ-ਕਿੱਥੇ ਨਿਭਾਈਆਂ ਸੇਵਾਵਾਂ?
Published : Apr 11, 2019, 3:34 pm IST
Updated : Jun 7, 2019, 10:49 am IST
SHARE ARTICLE
Kunwar Vijay Pratap Singh
Kunwar Vijay Pratap Singh

ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰਨ ਵਾਲੀ ਐਸਆਈਟੀ ਦੇ ਅਹਿਮ ਮੈਂਬਰ ਕੁੰਵਰ ਵਿਜੇਪ੍ਰਤਾਪ ਸਿੰਘ ਅਪਣੇ ਤਬਾਦਲੇ ਦੀ ਵਜ੍ਹਾ ਕਰਕੇ ਇਸ ਸਮੇਂ ਕਾਫ਼ੀ ਚਰਚਾ ਵਿਚ ਹਨ।

ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰਨ ਵਾਲੀ ਐਸਆਈਟੀ ਦੇ ਅਹਿਮ ਮੈਂਬਰ ਕੁੰਵਰ ਵਿਜੇਪ੍ਰਤਾਪ ਸਿੰਘ ਅਪਣੇ ਤਬਾਦਲੇ ਦੀ ਵਜ੍ਹਾ ਕਰਕੇ ਇਸ ਸਮੇਂ ਕਾਫ਼ੀ ਚਰਚਾ ਵਿਚ ਆਏ ਹੋਏ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਪੁਲਿਸ ਦਾ ਇਮਾਨਦਾਰ ਛਵ੍ਹੀ ਵਾਲਾ ਪੁਲਿਸ ਅਫ਼ਸਰ ਮੰਨਿਆ ਜਾਂਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਵੱਡੀ ਗਿਣਤੀ ਸਿੱਖ ਸੰਗਤ ਕੁੰਵਰ ਵਿਜੇਪ੍ਰਤਾਪ ਸਿੰਘ ਵਲੋਂ ਬੇਅਦਬੀ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲਿਆਂ ਦੀ ਕੀਤੀ ਜਾ ਰਹੀ ਜਾਂਚ ਤੋਂ ਸੰਤੁਸ਼ਟ ਸੀ, ਪਰ ਹੁਣ ਉਨ੍ਹਾਂ ਦਾ ਤਬਦਾਲਾ ਕਰ ਦਿਤਾ ਗਿਆ ਹੈ। ਜਿਸ ਤੋਂ ਬਾਅਦ ਵੱਡੀ ਗਿਣਤੀ ਸਿੱਖ ਸੰਗਤ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ।ਆਓ ਤੁਹਾਨੂੰ ਦੱਸਦੇ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਕੁੱਝ ਸੰਖੇਪ ਜਾਣਕਾਰੀ।

Kunwar Vijay Pratap SinghKunwar Vijay Pratap Singh

ਕੁੰਵਰ ਵਿਜੇਪ੍ਰਤਾਪ ਨੇ ਪਟਨਾ ਯੂਨੀਵਰਸਿਟੀ ਤੋਂ ਭਾਰਤੀ ਦਰਸ਼ਨ ਸ਼ਾਸਤਰ ਵਿਚ ਮੁਹਾਰਤ ਦੇ ਨਾਲ ਸੰਸਕ੍ਰਿਤ ਵਿਚ ਐਮਏ ਕਰਨ ਤੋਂ ਬਾਅਦ ਆਈਪੀਸੀ ਬਣੇ। ਇਸ ਮਗਰੋਂ ਉਨ੍ਹਾਂ ਨੇ 2011 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੁਲਿਸ ਪ੍ਰਸ਼ਾਸਨਿਕ ਵਿਚ ਪੀਐਚਡੀ ਕੀਤੀ। 2013 ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲਐਲਬੀ ਕੀਤੀ। 2016 ਵਿਚ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਮਨੁੱਖੀ ਸਰੋਤ ਅਤੇ ਰਣਨੀਤਕ ਪ੍ਰਬੰਧਨ ਵਿਚ ਐਮਬੀਏ ਦੀ ਡਿਗਰੀ ਵੀ ਹਾਸਲ ਕੀਤੀ। 

Kunwar Vijay Pratap SinghKunwar Vijay Pratap Singh

ਕੁੰਵਰ ਵਿਜੇਪ੍ਰਤਾਪ ਸਿੰਘ ਪੰਜਾਬ ਕੇਡਰ 1998 ਬੈਚ ਦੇ ਪ੍ਰਮੁੱਖ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੇ ਪੰਜਾਬ ਦੇ ਕਰੀਬ ਹਰੇਕ ਖੇਤਰ ਵਿਚ ਸੇਵਾ ਕੀਤੀ ਹੈ। ਕੁੰਵਰ ਵਿਜੇ ਪ੍ਰਤਾਪ ਸਾਦਾ ਜੀਵਨ, ਉਚੇ ਵਿਚਾਰ, ਪੜ੍ਹਾਈ, ਕਾਰਗੁਜ਼ਾਰੀ ਅਤੇ ਸੁਧਾਰ ਵਿਚ ਵਿਸ਼ਵਾਸ ਰੱਖਦੇ ਹਨ, ਆਈਪੀਐਸ ਬਣਨ ਦੇ ਬਾਅਦ ਤੋਂ ਉਨ੍ਹਾਂ ਨੇ ਪੁਲਿਸਿੰਗ ਦੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਅਹੁਦਿਆਂ 'ਤੇ ਕੰਮ ਕਰਨ ਦੌਰਾਨ ਕਈ ਸੰਵੇਦਨਸ਼ੀਲ ਜਾਂਚਾਂ ਅਤੇ ਕਾਨੂੰਨ ਵਿਵਸਥਾ ਦੇ ਮੁੱਦਿਆਂ ਨੂੰ ਬਾਖ਼ੂਬੀ ਸੰਭਾਲਿਆ।

Kuwar Vajay Kunwar Vijay Pratap Singh

ਕੁੰਵਰ ਵਿਜੇ ਪ੍ਰਤਾਪ ਨੇ ਦਸੰਬਰ 1999 ਵਿਚ ਪੰਜਾਬ ਦੇ ਪਵਿੱਤਰ ਸ਼ਹਿਰ ਮੰਨੇ ਜਾਂਦੇ ਸ੍ਰੀ ਅੰਮ੍ਰਿਤਸਰ ਤੋਂ ਏਐਸਪੀ ਦੇ ਰੂਪ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਐਸਪੀ ਸਿਟੀ ਅਤੇ ਡੀਆਈਜੀ ਵਰਗੀ ਹਰ ਸਮਰੱਥਾ ਵਿਚ ਇੱਥੇ ਸੇਵਾ ਕਰਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ ਯਾਨੀ ਏਟੀਐਸ ਦੀ ਵੀ ਅਗਵਾਈ ਕੀਤੀ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਰੂਪ 'ਚ ਅਪਣੇ ਛੋਟੇ ਜਿਹੇ ਕਾਰਜਕਾਲ ਵਿਚ ਉਨ੍ਹਾਂ ਨੇ ਬਸਤੀਵਾਦੀ ਪੁਲਿਸ ਨੂੰ ਇਕ ਨਾਗਰਿਕ ਕੇਂਦਰਤ ਮਾਡਲ ਪੁਲਿਸਿੰਗ ਵਿਚ ਸਫ਼ਲਤਾਪੂਰਵਕ ਤਬਦੀਲ ਕੀਤਾ।

Kunwar Vijay Pratap SinghKunwar Vijay Pratap Singh

ਕੁੰਵਰ ਵਿਜੇਪ੍ਰਤਾਪ ਨੇ ਐਸਟੀਐਫ ਮੁਖੀ ਰਹਿੰਦਿਆਂ ਵੀ ਵੱਖ-ਵੱਖ ਅੰਤਰਾਜੀ ਗਿਰੋਹਾਂ ਨੂੰ ਬੇਅਸਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। 2017 ਵਿਚ ਉਨ੍ਹਾਂ ਨੂੰ ਗੈਂਗਸਟਰ ਮੁਕਤ ਚੋਣਾਂ ਯਕੀਨੀ ਕਰਨ ਲਈ ਡੀਜੀਪੀ ਕਮਿਸ਼ਨੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹੀ ਨਹੀਂ, ਇਸ ਤੋਂ ਪਹਿਲਾਂ ਉਹ ਡੀਆਈਜੀ ਬਾਰਡਰ ਰੇਂਜ (ਅੰਮ੍ਰਿਤਸਰ), ਜਲੰਧਰ ਸਿਟੀ ਦੇ ਪੁਲਿਸ ਕਮਿਸ਼ਨਰ, ਲੁਧਿਆਣਾ ਰੇਂਜ ਦੇ ਡੀਆਈਜੀ ਅਤੇ ਜਲੰਧਰ ਰੇਂਜ ਵਿਚ ਵੀ ਤਾਇਨਾਤ ਰਹੇ। ਉਨ੍ਹਾਂ ਨੇ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਐਸਪੀ ਸਿਟੀ ਅੰਮ੍ਰਿਤਸਰ ਅਤੇ ਐਸਪੀ ਸਿਟੀ ਮੋਹਾਲੀ ਦੇ ਰੂਪ ਵਿਚ ਵੀ ਕੰਮ ਕੀਤਾ।

Kunwar Vijay Pratap SinghKunwar Vijay Pratap Singh

ਇਸ ਤੋਂ ਇਲਾਵਾ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਕੇਡਰ ਦੇ ਸਾਰੇ ਤਿੰਨ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਲਈ ਪੁਲਿਸ ਕਮਿਸ਼ਨਰ ਜਾਂ ਸੀਨੀਅਰ ਪੁਲਿਸ ਅਧਿਕਾਰੀ ਦੇ ਰੂਪ ਵਿਚ ਨਿਯੁਕਤ ਕੀਤੇ ਜਾਣ ਵਾਲੇ ਪੰਜਾਬ ਕੇਡਰ ਦੇ ਇਕੋ ਇਕ ਆਈਪੀਐਸ ਹਨ। ਕੁੰਵਰ ਵਿਜੇਪ੍ਰਤਾਪ ਨੇ ਸਾਈਬਰ ਅਪਰਾਧ ਦੀ ਜਾਂਚ ਵਿਚ ਵੀ ਹੱਥ ਵਧਾਇਆ। ਉਨ੍ਹਾਂ ਨੂੰ ਮੋਹਾਲੀ ਵਿਚ ਪੰਜਾਬ ਪੁਲਿਸ ਦੀ ਸਾਈਬਰ ਜਾਂਚ ਵਿੰਗ ਦੀ ਸਥਾਪਨਾ ਕਰਨ ਦਾ ਮਾਣ ਹਾਸਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਡੀਆਈਜੀ ਜੇਲ੍ਹ ਦੇ ਰੂਪ ਵਿਚ ਅਪਣੀ ਪੋਸਟਿੰਗ ਦੌਰਾਨ ਜੇਲ੍ਹ ਸੁਧਾਰਾਂ ਨੂੰ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਕਾਰਗਰ ਬਣਾਉਣ ਦਾ ਸਿਹਰਾ ਵੀ ਦਿਤਾ ਜਾਂਦਾ ਹੈ।

Book written by Kunwar Vijay Pratap SinghBook written by Kunwar Vijay Pratap Singh

ਕੁੰਵਰ ਵਿਜੇਪ੍ਰਤਾਪ ਨੇ ਅੰਮ੍ਰਿਤਸਰ, ਫਿਰੋਜ਼ਪੁਰ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਏਐਸਪੀ ਵਜੋਂ ਵੀ ਅਪਣੀਆਂ ਸੇਵਾਵਾਂ ਦਿਤੀਆਂ। ਉਨ੍ਹਾਂ ਨੇ ਪੰਜਾਬ ਹਥਿਆਰਬੰਦ ਪੁਲਿਸ ਵਿਚ ਕਮਾਡੈਂਟ ਅਤੇ ਡੀਆਈਜੀ ਦੇ ਰੂਪ ਵਿਚ ਵੀ ਕੰਮ ਕੀਤਾ ਹੈ। ਹਰ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕਰਨ ਲਈ ਮਸ਼ਹੂਰ ਕੁੰਵਰ ਵਿਜੇ ਪ੍ਰਤਾਪ ਇਕ ਲੇਖਕ ਵੀ ਹਨ, ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਕਈ ਪੁਸਤਕਾਂ ਕਲਮਬੱਧ ਕੀਤੀਆਂ।

Kunwar Vijay Pratap Singh with Abdul KalamKunwar Vijay Pratap Singh with Abdul Kalam

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਸਟ੍ਰੇਸ਼ਨ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਅਕਾਦਮੀ ਫਿਲੌਰ ਵਿਚ ਕਈ ਭਾਸ਼ਣ ਦਿਤੇ ਹਨ ਅਤੇ ਦੇਸ਼ ਦੀਆਂ ਹੋਰ ਕਈ ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਵਿਚ ਵੀ ਭਾਗ ਲਿਆ। 2003 ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੰਗਲੈਂਡ ਦੇ ਲੀਵਰਪੂਲ ਵਿਚ ਕਰਵਾਏ ਭਾਰਤ-ਬ੍ਰਿਟੇਨ ਪੁਲਿਸ ਸੰਮੇਲਨ ਵਿਚ ਵੀ ਭਾਗ ਲਿਆ ਸੀ।

Kunwar Vijay Pratap SinghKunwar Vijay Pratap Singh

ਪਿਛਲੇ ਕੁੱਝ ਸਮੇਂ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰਨ ਵਾਲੀ ਐਸਆਈਟੀ ਦੇ ਅਹਿਮ ਮੈਂਬਰ ਸਨ। ਉਨ੍ਹਾਂ ਦੀ ਅਗਵਾਈ ਵਿਚ ਜਾਂਚ ਕਾਫ਼ੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ, ਪਰ ਫਿਲਹਾਲ ਅਕਾਲੀ ਦਲ ਦੀ ਇਕ ਸ਼ਿਕਾਇਤ 'ਤੇ ਉਨ੍ਹਾਂ ਦਾ ਤਬਾਦਲਾ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਲਗਾ ਦਿਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement