
ਭਾਰਤ ਪਹਿਲਾਂ ਹੀ ਆਰਥਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੇ ਫ਼ਰਵਰੀ ਮਹੀਨੇ ਭਾਰਤ ਵਿਚ ਦਸਤਕ
ਭਾਰਤ ਪਹਿਲਾਂ ਹੀ ਆਰਥਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੇ ਫ਼ਰਵਰੀ ਮਹੀਨੇ ਭਾਰਤ ਵਿਚ ਦਸਤਕ ਦਿਤੀ ਜਿਸ ਕਰ ਕੇ ਭਾਰਤ ਦੀ ਅਰਥ ਵਿਵਸਥਾ ਡਾਵਾਂਡੋਲ ਹੋ ਗਈ। ਰੋਟੀ, ਕਪੜਾ ਤੇ ਮਕਾਨ ਹਰ ਆਦਮੀ ਦੀਆਂ ਅਹਿਮ ਜ਼ਰੂਰਤਾਂ ਹਨ। ਮਹਾਂਮਾਰੀ ਦੇ ਚਲਦਿਆਂ 22 ਮਾਰਚ ਤੋਂ ਭਾਰਤ ਵਿਚ ਤਾਲਾਬੰਦੀ ਕਰ ਦਿਤੀ ਗਈ।
lockdown
ਜਿਵੇਂ ਜਿਵੇਂ ਤਾਲਾਬੰਦੀ ਵਿਚ ਛੋਟ ਦਿਤੀ ਗਈ, ਉਵੇਂ ਹੀ ਮਹਿੰਗਾਈ ਵਧਦੀ ਗਈ, ਜਿਸ ਕਾਰਨ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਗਈ।ਪਿਛਲੇ ਸਾਲ ਨਵੰਬਰ-ਦਸੰਬਰ ਵਿਚ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹ ਗਈਆਂ। ਹੁਣ ਤਾਲਾਬੰਦੀ ਦੌਰਾਨ ਮਹਿੰਗਾਈ ਸਿਖ਼ਰਾਂ 'ਤੇ ਪੁੱਜ ਗਈ ਹੈ । ਫਲ ਤਾਂ ਦੂਰ ਦੀ ਗੱਲ ਰਹੀ, ਇੰਨੀ ਮਹਿੰਗਾਈ ਵਿਚ ਦਾਲਾਂ ਸਬਜ਼ੀਆਂ ਦੀ ਭਰਪਾਈ ਕਰਨਾ ਹੀ ਮੁਸ਼ਕਲ ਹੋ ਗਿਆ ਹੈ ।
Inflation
ਸਮਾਂ ਅਜਿਹਾ ਆ ਚੁਕਿਆ ਹੈ ਕਿ ਗ਼ਰੀਬ ਆਦਮੀ ਸੇਬ-ਅੰਬ ਦਾ ਸੁਆਦ ਵੀ ਨਹੀਂ ਚੱਖ਼ ਸਕਦਾ। ਗੈਸ ਸਿਲੰਡਰ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ।ਪਿਛਲੇ ਮਹੀਨੇ 21 ਦਿਨ ਲਗਾਤਾਰ ਪਟਰੌਲ-ਡੀਜ਼ਲ ਦੀ ਕੀਮਤ ਵਧਦੀ ਰਹੀ ਜੋ ਹੁਣ ਸਿਖ਼ਰਾਂ 'ਤੇ ਪਹੁੰਚ ਗਈ ਹੈ। ਤਾਲਾਬੰਦੀ ਦੌਰਾਨ ਬੇਰੁਜ਼ਗਾਰੀ ਦੀ ਲਹਿਰ ਪੈਦਾ ਹੋਈ ਹੈ। ਇਸ ਮਹਾਂਮਾਰੀ ਨਾਲ ਹਰ ਕਾਰੋਬਾਰ ਨੂੰ ਨੁਕਸਾਨ ਪਹੁੰਚਿਆ ਹੈ।
File Photo
ਅਜਿਹੇ ਸਮੇਂ ਵਿਚ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ ਕਿ ਜੋ ਜ਼ਰੂਰੀ ਵਸਤਾਂ ਹਨ। ਉਹ ਆਮ ਆਦਮੀ ਦੇ ਬਜਟ ਮੁਤਾਬਕ ਉਨ੍ਹਾਂ ਨੂੰ ਮੁਹਈਆ ਕਰਵਾਈਆਂ ਜਾਣ। ਦੂਜਾ ਅਸੀ ਦੇਖ ਰਹੇ ਹਾਂ ਕਿ ਸਕੂਲਾਂ ਵਲੋਂ ਮੋਬਾਈਲ 'ਤੇ ਹੀ ਬੱਚਿਆਂ ਨੂੰ ਘਰ ਬੈਠੇ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ।ਇਕ ਸਰਵੇਖਣ ਮੁਤਾਬਕ 65 ਫ਼ੀ ਸਦੀ ਬੱਚੇ ਮੋਬਾਈਲ ਦੇ ਆਦੀ ਹੋ ਚੁਕੇ ਹਨ, ਜਿਸ ਕਾਰਨ ਬੱਚਿਆਂ ਦਾ ਵਿਵਹਾਰ ਚਿੜਚਿੜਾ ਹੋ ਚੁਕਿਆ ਹੈ।
Corona Virus
ਜ਼ਿਆਦਾ ਦੇਰ ਮੁਬਾਈਲ ਵੇਖਣ ਨਾਲ ਬੱਚਿਆਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪਿਆ ਹੈ। ਬੱਚਿਆਂ ਵਿਚ ਬਾਹਰ ਖੇਡਣ ਦੀ ਦਿਲਚਸਪੀ ਖ਼ਤਮ ਹੋ ਚੁਕੀ ਹੈ। ਬੱਚਿਆਂ ਦੀਆਂ ਅੱਖਾਂ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਖੇਡਣ ਕੁੱਦਣ ਲਈ ਸਮਾਂ ਨਾ ਮਿਲਣ ਕਾਰਨ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਬਾਈਲ ਦੇ ਬੱਚੇ ਇੰਨੇ ਆਦੀ ਹੋ ਚੁਕੇ ਹਨ ਕਿ ਉਨ੍ਹਾਂ ਕੋਲ ਰੋਟੀ ਖਾਣ ਲਈ ਸਮਾਂ ਵੀ ਨਹੀਂ ਹੁੰਦਾ।
Lockdown
ਇਕ ਖ਼ਬਰ ਪੜ੍ਹਨ ਨੂੰ ਮਿਲੀ ਕਿ ਖਰੜ ਵਿਖੇ ਇਕ ਬੱਚੇ ਨੇ ਅਪਣੇ ਮਾਤਾ ਪਿਤਾ ਦੀ ਸਾਰੀ ਕਮਾਈ 16 ਲੱਖ ਪਬ ਜੀ ਗੇਮ 'ਤੇ ਰੋੜ੍ਹ ਦਿਤੀ। ਦੂਜਾ ਕੇਸ ਮੁਹਾਲੀ ਵਿਚ ਆਇਆ ਜਿਥੇ 12 ਸਾਲ ਦੇ ਬੱਚੇ ਨੇ ਅਪਣੇ ਬਜ਼ੁਰਗਾਂ ਦੀ ਪੈਨਸ਼ਨ ਮੋਬਾਈਲ ਗੇਮ 'ਤੇ ਲਗਾ ਦਿਤੀ। ਪਹਿਲਾਂ ਵੀ ਇਸ ਗੇਮ ਨਾਲ ਬੱਚਿਆਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕਈਆਂ ਨੇ ਅਪਣੀ ਜਾਨ ਵੀ ਗੁਆ ਲਈ।
Network Sites
ਮਾਪੇ ਆਖਰ ਕਦੋਂ ਤਕ ਪਰਛਾਵੇਂ ਦੀ ਤਰ੍ਹਾਂ ਬੱਚਿਆਂ ਦੇ ਕੋਲ ਬੈਠੇ ਰਹਿਣਗੇ? ਇਹ ਤਾਂ ਹੁਣ ਬੱਚਿਆਂ ਨੂੰ ਆਪ ਹੀ ਸਮਝ ਹੋਣੀ ਚਾਹੀਦੀ ਹੈ ਕਿ ਅਸੀ ਸਿਰਫ਼ ਮੋਬਾਈਲ 'ਤੇ ਪੜ੍ਹਾਈ ਹੀ ਕਰਨੀ ਹੈ ਨਾ ਕਿ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਜਾ ਕੇ ਕੋਈ ਅਜਿਹਾ ਕਾਰਾ ਕਰਨਾ ਹੈ, ਜਿਸ ਕਾਰਨ ਮਾਂ ਬਾਪ ਨੂੰ ਵੀ ਅਪਣੇ ਬੱਚਿਆਂ ਕਰ ਕੇ ਸ਼ਰਮਿੰਦਾ ਹੋਣਾ ਪਵੇ। ਸੰਜੀਵ ਸਿੰਘ ਸੈਣੀ, ਮੁਹਾਲੀ