ਸਿੱਖ ਧਰਮ ਦਾ ਦੀਵਾਲੀ ਤੇ ਬੰਦੀ ਛੋੜ ਦਿਵਸ ਨਾਲ ਸੰਬੰਧ!

By : GAGANDEEP

Published : Nov 11, 2020, 12:42 pm IST
Updated : Nov 11, 2020, 1:30 pm IST
SHARE ARTICLE
diwali.
diwali.

ਹੋਰ ਵਿਤਕਰਿਆ ਵਾਂਗ ਤਿਉਹਾਰ ਵੀ ਵੱਖ-ਵੱਖ ਵਰਣਾ ਲਈ ਮਿੱਥੇ ਹੋਏ ਸਨ।

ਨਵੀਂ ਦਿੱਲੀ: ‘ਦੀਵਾਲੀ’ ਜਾਂ ਦੀਪਾਵਲੀ’–ਅਰਥ ਹੈ ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨ੍ਹਾਂ ਵਿਚ ਇਸ ਦਾ ਆਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ। ਵਹਿਮੀ ਤੇ ਤਿਉਹਾਰ ਨਾਲ ਸੰਬੰਧਿਤ ਲੋਕ ਅੱਜ ਵੀ ਰੌਸ਼ਨੀ ਦੇ ਅਨੇਕਾਂ ਮਾਧਮਾਂ ਦੇ ਹੁੰਦੇ ਦੀਵੇ ਬਾਲਣਾ, ਆਪਣਾ ਧਰਮ ਮੰਨਦੇ ਹਨ। ਦੀਵਾਲੀਦਾ ਪਿਛੋਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾ ਵਿਚ ਵੰਡਿਆ ਹੋਇਆ ਹੈ-ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ।

Diwali Diwali

ਹੋਰ ਵਿਤਕਰਿਆ ਵਾਂਗ ਤਿਉਹਾਰ ਵੀ ਵੱਖ-ਵੱਖ ਵਰਣਾ ਲਈ ਮਿੱਥੇ ਹੋਏ ਸਨ। ਬ੍ਰਾਹਮਣਾਂ ਲਈ ‘ਵਿਸਾਖੀ’, ਖੱਤ੍ਰੀਆਂ ਲਈ ‘ਦੁਸਿਹਰਾ’, ਅਖੌਤੀ ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ-ਖੜਮੱਸਤੀਆਂ ਲਈ ‘ਹੋਲੀਆਂ’। ਵੈਸ਼ਾਂ ਭਾਵ ਕੀਰਤੀਆਂ, ਕਾਮਿਆਂ, ਬਾਬੂਆਂ ਲਈ ਦੀਵਾਲੀ । ਦੀਵਾਲੀ ਦੇ ਦਿਨ ਇਹ ਲੋਕ ‘ਧੰਨ ਦੀ ਦੇਵੀ’ ‘ਲੱਛਮੀ’ ਦੀ ਪੂਜਾ ਕਰਦੇ ਹਨ। ਦੂਜਾ- ਦੀਵਾਲੀ ਨਾਲ ਸ੍ਰੀ ਰਾਮ ਚੰਦਰ ਰਾਹੀਂ ਰਾਵਣ ਨੂੰ ਮਾਰ ਕੇ ਅਜੁਧਿਆ ਵਾਪਸ ਆਉਣ ਦੀ ਘਟਨਾ ਵੀ ਜੁੜੀ ਹੋਈ ਹੈ।

DiwaliDiwali

ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦ੍ਰ ਨੂੰ ਅਵਤਾਰ ਮੰਨਣ ਵਾਲਿਆਂ ਨਾਲ ਵੀ ਸੰਬੰਧਤ ਹੈ। ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ ਵਿਚ ਵਿਸ਼ਵਾਸ ਰਖਦੀ ਹੈ, ਨਾ ਧੰਨ ਆਦਿ ਦੇਵੀ-ਦੇਵ ਪੂਜਾ ਵਿਚ ਤੇ ਨਾ ਅਵਤਾਰ ਵਾਦ ਵਿਚ। ਸਾਲ ਵਿਚ ਦੀਵਾਲੀ-ਵਿਸਾਖੀ ਦੋ ਦਿਨ ਹਨ, ਜਦੋਂ ਪੰਥ ਦੇ ਦੋ ਭਾਰੀ ਇਕੱਠ ਹੋਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਆਗਮਨ ਵਿਸਾਖ ਸੁਦੀ ਦੂਜ (15 ਅਪ੍ਰੈਲ) ਕਾਰਨ ਵਿਸਾਖੀ।

Diwali DecorationDiwali Decoration

ਚੂੰਕਿ ਸਾਲ ਦੀ ਵਿੱਥ ਲੰਮੀ ਸੀ, ਤੀਜੇ ਪਾਤਸ਼ਾਹ ਨੇ ਇਸ ਨੂੰ ਦੀਵਾਲੀ-ਵਿਸਾਖੀ ਵਿਚ ਬਦਲ ਦਿੱਤਾ। ਦੇਸੀ ਹਿਸਾਬ ਨਾਲ ਇਹਨਾ ਵਿਚ ਛੇ ਮਹੀਨੇ ਦਾ ਅੰਤਰ ਹੈ ਤੇ ਸੰਗਤਾ ਨੂੰ ਵੀ ਚੇਤੇ ਰਖਣਾ ਆਸਾਨ ਹੁੰਦਾ ਸੀ। ਉਂਝ ਸਿੱਖ ਧਰਮ ਵਿਚ, ਇਹ ਦੋਵੇਂ ਇਕੱਠ, ਬ੍ਰਾਹਮਣੀ ਤਿਉਹਾਰਾਂ ਵਜੋਂ ਕਦੇ ਨਹੀਂ ਸਨ ਜਿਵੇਂ ਪੰਥ ਅੱਜ ਇਸ ਜਿੱਲਣ ਵਿਚ ਫਸ ਕੇ, ਸਿੱਖ ਪਨੀਰੀ ਨੂੰ ਬ੍ਰਾਹਮਣੀ ਸਭਿਅਤਾ ਵੱਲ ਧੱਕਣ ਦਾ ਜਿੰਮੇਵਾਰ ਬਣਿਆ ਪਿਆ ਹੈ।

Diwali DecorationDiwali Decoration

ਦੋਨਾਂ ਸਮਾਗਮਾਂ ਸਮੇਂ, ਜਿੱਥੇ ਕਿਥੇ ਵੀ ਗੁਰੂ ਸਾਹਿਬ ਹੁੰਦੇ, ਸੰਗਤਾਂ ਉਥੇ ਪੁੱਜ ਕੇ ਅਗਵਾਈ ਲੈਂਦੀਆਂ। ਪਾਤਸ਼ਾਹ ਵੀ ਦੂਰੋਂ-ਪਾਰੋਂ ਪੁੱਜੀਆਂ ਸੰਗਤਾਂ ਦੀਆਂ ਤਕਲੀਫਾਂ-ਲੋੜਾਂ-ਦੁੱਖਾਂ-ਦਰਦਾਂ ਨੂੰ ਸੁਣਦੇ ‘ਤੇ ਹਲ ਕਰਦੇ। ਸਿੱਖਾਂ ਲਈ ਦੀਵਾਲੀ-ਦੀਵਿਆਂ, ਮਠਿਆਈਆਂ, ਆਤਿਸ਼ਬਾਜ਼ੀਆਂ ਦਾ ਤਿਉਹਾਰ ਕਦੇ ਵੀ ਨਹੀਂ ਸੀ। ਜਿਵੇਂ ਗੁਰੂ ਨਾਨਕ ਸਾਹਿਬ ਵੀ ਬਾਬਰ ਦੀ ਕੈਦ ਵਿਚੋਂ ਤਾਂ ਹੀ ਬਾਹਰ ਆਏ ਜਦੋਂ ਉਸ ਨੇ ਸਾਰੇ ਕੈਦੀਆਂ ਨੂੰ ਰਿਹਾਅ ਕੀਤਾ।

ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਜੀ ਛੇ ਮਹੀਨੇ ਦੀ ਕੈਦ ਬਾਅਦ ਅਗਸਤ 1621 ਨੂੰ ਗਵਾਲੀਅਰ ਦੀ ਜੇਲ੍ਹ ਵਿਚੋਂ 52 ਪਹਾੜੀ ਹਿੰਦੂ ਰਾਜਿਆਂ ਨੂੰ ਆਪਣੇ ਨਾਲ ਰਿਹਾਅ ਕਰਵਾ ਕੇ ਲਿਆਏ। ਉਸ ਦਿਨ ਤੋਂ ਆਪ ਦਾ ਨਾਂ ‘ਬੰਦੀ ਛੋੜ’ ਛੇਵੇਂ ਸਤਿਗੁਰੂ ਵੀ ਪ੍ਰਚਲਤ ਹੋ ਗਿਆ। ਰਿਹਾਈ ਬਾਅਦ ਦੀਵਾਲੀ, ਪੰਥ ਦਾ ਪਹਿਲਾ ਵੱਡਾ ਇਕੱਠ ਸੀ। ਪ੍ਰਚਲਣ ਹੈ, ਓਦੋਂ ਦਰਬਾਰ ਸਾਹਿਬ ਭਾਰੀ ਦੀਪਮਾਲਾ ਕੀਤੀ ਗਈ। ਫਿਰ ਜਦੋਂ ਇਸ ਦੀਪਮਾਲਾ ਨੂੰ ਵੀ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਬ੍ਰਾਹਮਣੀ ਮਿਲਾਵਟ ਹੀ ਸਾਬਤ ਹੁੰਦੀ ਹੈ।

ਕਾਫੀ ਸਮਾਂ ਬਾਅਦ ਸੰਨ 1737 ‘ਚ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੇ ‘ਦੀਵਾਲੀ ਇਕੱਠ’ ਦਾ ਫ਼ੈਸਲਾ ਕੀਤਾ। ਇਹ ਇਕੱਠ, ਸਰਕਾਰੀ ਮਨਜ਼ੂਰੀ ਨਾਲ ਹੀ ਕੀਤਾ ਜਾ ਰਿਹਾ ਸੀ ਪਰ ਭੇਦ ਖੁੱਲਣ ਤੇ ਕਿ ਸਰਕਾਰ ਦੀ ਨੀਯਤ ਸਾਫ਼ ਨਹੀਂ; ਰੋਕ ਦਿੱਤਾ ਗਿਆ। ਭਾਈ ਮਨੀ ਸਿੰਘ ਜੀ ਨੇ ਆਪਣੇ ਬੰਦ ਬੰਦ ਤਾਂ ਕਟਵਾ ਲਏ ਪਰ ਸੰਗਤ ਦਾ ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ਵਿਚ ਟੈਕਸ-ਜੁਰਮਾਨੇ ਆਦਿ ਵਜੋਂ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।

ਉਤਰ ਸੀ ਜੇ ਇਕੱਠ ਹੋ ਜਾਂਦਾ ਤਾਂ ਟੈਕਸ ਦੇਣਾ ਸੀ, ਜੇ ਇਕੱਠ ਹੀ ਨਹੀਂ ਤਾਂ ਟੈਕਸ ਦੇਣਾ ਸੰਗਤ ਦੇ ਪੈਸੇ ਦੀ ਕੁਵਰਤੋਂ ਹੈ। ਸੱਚਾਈ ਹੈ ਕਿ ਗੁਰੂ ਕੀ ਗੋਲਕ ਦੀ ਜੋ ਕੁਵਰਤੋਂ ਅੱਜ ਹੋ ਰਹੀ ਹੈ, ਉਸੇ ਦਾ ਨਤੀਜਾ ਹੈ ਕਿ ਪੰਥ ਪੂਰਨ ਤਬਾਹੀ ਵਾਲੀ ਹਾਲਤ ਵਿਚ ਪੁੱਜ ਚੁੱਕਾ ਹੈ, ਸਿੱਖੀ ਅਲੋਪ ਹੋ ਰਹੀ ਹੈ। ਚੰਗਾ ਹੁੰਦਾ, ਜੇਕਰ ਭਾਈ ਮਨੀ ਸਿੰਘ ਜੀ ਦੀ ਮਹਾਨ ਸ਼ਹਾਦਤ ਤੋਂ ਹੀ ਕੁੱਝ ਸਬਕ ਲੈ ਸਕਦੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement