'ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ' ਦਾ ਅਜੋਕਾ ਪ੍ਰਸੰਗ
Published : Jan 12, 2019, 11:20 am IST
Updated : Jan 12, 2019, 11:20 am IST
SHARE ARTICLE
Gurbani
Gurbani

ਅਸਲ ਜੀਵਨ ਜਾਚ ਦੀ ਸੋਝੀ ਕਰਾਉਣ ਲਈ ਇਕ ਜਾਮਾ ਨਾਕਾਫ਼ੀ ਹੋਣ ਕਰ ਕੇ ਦਸ ਜਾਮਿਆਂ ਵਿਚ ਜਗਤ-ਅਵਤਰਨ........

ਅਸਲ ਜੀਵਨ ਜਾਚ ਦੀ ਸੋਝੀ ਕਰਾਉਣ ਲਈ ਇਕ ਜਾਮਾ ਨਾਕਾਫ਼ੀ ਹੋਣ ਕਰ ਕੇ ਦਸ ਜਾਮਿਆਂ ਵਿਚ ਜਗਤ-ਅਵਤਰਨ। ਇੰਜ ਹੀ ਕੀ ਦਸਵੇਂ ਨਾਨਕ ਦੇ ਚੋਜ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਆਜ਼ਾਦਾਨਾ ਸੋਚ ਵਿਚੋਂ ਨਿਕਲੇ ਸਨ? ਨਹੀਂ, ਇਹ ਨਾਨਕ ਨਿਰੰਕਾਰੀ ਦੀ ਬ੍ਰਹਿਮੰਡੀ ਸੋਚ, ਸਰਬੱਤ ਦੇ ਭਲੇ ਦੀ ਭਾਵਨਾ, ਰੱਬੀ ਏਕਤਾ, ਸਮਾਨਤਾ, ਭਾਈਵਾਲਤਾ ਤੇ ਇਨਸਾਨੀ ਬਰਾਬਰੀ ਦੇ ਮਹਾਨ ਸੰਕਲਪ ਦਾ ਆਖ਼ਰੀ ਜਲਵਾ ਸੀ ਜਿਸ ਨੂੰ ਦੁਨੀਆਂ ਦੇ ਬਹੁਤੇ ਮੂਰਖ ਲੋਕ ਅਜੇ ਤਕ ਵੀ ਸਮਝ ਨਹੀਂ ਸਕੇ ਤੇ ਜਿਸ ਨੂੰ ਅੱਜ ਵੀ ਹਉਮੈ-ਗ੍ਰਸਤ ਲੋਕ ਦੁਨਿਆਵੀਂ ਚੌਧਰਾਂ, ਮਾਇਆਵੀ ਪ੍ਰਾਪਤੀਆਂ ਤੇ ਰਾਜ-ਭਾਗ ਦੀ ਲਾਲਸਾ ਤਕ ਸੀਮਤ ਕਰੀ ਬੈਠੇ ਹਨ।

ਪਹਿਲਾਂ, ਤਿੰਨ ਕੁ ਵਰ੍ਹੇ ਸੰਸਾਰ ਦੇ ਸੱਭ ਤੋਂ ਵੱਧ ਪ੍ਰਤਿਸ਼ਠਤ, ਪ੍ਰਵਾਨਿਤ ਤੇ ਪਵਿੱਤਰ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਕਈ ਦਿਲ ਵਲੂੰਧਰਨੀਆਂ ਘਟਨਾਵਾਂ ਨੇ ਹਰ ਵਿਅਕਤੀ ਨੂੰ ਝੰਜੋੜ ਕੇ ਰੱਖ ਦਿਤਾ। ਇਕੱਲੇ ਸਿੱਖ ਨਹੀਂ, ਹਰ ਨਾਨਕ ਨਾਮ ਲੇਵਾ ਤੜਪ ਉÎਠਿਆ। ਸੰਵੇਦਨਸ਼ੀਲਾਂ ਨੇ ਰੱਜ-ਰੱਜ ਵਿਰੋਧ ਕੀਤਾ। ਧਰਨੇ ਲਾਏ ਡਾਂਗਾਂ ਖਾਧੀਆਂ, ਗੋਲੀਆਂ ਦਾ ਸਾਹਮਣਾ ਕੀਤਾ, ਸ਼ਹਾਦਤਾਂ ਪਾਈਆਂ ਤਾਂ ਜਾ ਕੇ ਅੰਦਰਖਾਤੇ ਇਕ ਕੁਕਰਮੀ ਤੇ ਅਧਰਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਆੜ ਵਿਚ ਦਿਵਾਈ ਮੁਆਫ਼ੀ ਵਾਲਾ ਹੁਕਮਨਾਮਾ ਵਾਪਸ ਲਿਆ ਗਿਆ।

ਕੀ ਬਾਕੀ ਦੇ ਗ਼ਲਤ ਜਾਰੀ ਕੀਤੇ ਹੁਕਮਨਾਮੇ ਵਾਪਸ ਲੈਣ ਦੀ ਚਾਰਗੋਈ ਨਹੀਂ ਸੀ ਹੋਣੀ ਚਾਹੀਦੀ? ਸੰਗਤ ਦੇ 91 ਲੱਖ ਰੁਪਏ ਕਮੇਟੀ ਨੇ ਕਾਮੀ ਸਾਧ ਦੀ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਲਈ ਇਸ਼ਤਿਹਾਰਾਂ ਉਤੇ ਖ਼ਰਚੇ ਤੇ ਮੁੜ ਥੁੱਕ ਕੇ ਵੀ ਚਟਿਆ। ਬਿਨਾਂ ਸ਼ੱਕ ਅੱਜ ਸਾਡੀਆਂ ਦੋ ਬਹੁਤ ਹੀ ਅਹਿਮ ਸੰਸਥਾਵਾਂ ਸ੍ਰੀ ਅਕਾਲ ਤਖ਼ਤ (ਗੁਰੂ ਸਿਰਜਤ) ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਿਰੋਲ ਅਪੰਥਕ, ਸਿਆਸੀ, ਮੂੰਹ ਮੁਲਾਹਜ਼ੇ ਪੂਰਦੀਆਂ ਤੇ ਭਾਈ ਭਤੀਜਾਵਾਦ ਨੂੰ ਉਭਾਰਨ ਲਈ ਵਰਤੀਆਂ ਜਾ ਰਹੀਆਂ ਹਨ।

ਭਾ  ਈ ਨੰਦ ਲਾਲ ਗੋਯਾ ਜੀ ਦੇ ਧੁਰ ਅੰਦਰੋਂ ਨਿਕਲਿਆ ਇਹ ਇਤਿਹਾਸਕ ਮਹਾਂਵਾਕ ਸਾਡੇ  ਸਾਰਿਆਂ ਲਈ ਬੜਾ ਸਤਿਕਾਰਤ, ਪਵਿੱਤਰ ਅਤੇ ਸਾਂਭਣਯੋਗ ਹੈ ਕਿਉਂਕਿ ਭਾਈ ਸਾਹਬ ਕੋਈ ਆਮ ਵਿਅਕਤੀ, ਸਾਧਾਰਣ ਸ਼ਾਇਰ ਜਾਂ ਦੁਨਿਆਵੀ ਲੇਖਕ ਨਹੀਂ ਸਨ, ਸਗੋਂ ਰੂਹਾਨੀਅਤ ਵਿਚ ਸਰਸ਼ਾਰ, ਦਿਵਯਤਾ ਨਾਲ ਲਬਰੇਜ਼ ਤੇ  ਰੱਬਤਾ ਵਿਚ ਮਖ਼ਮੂਰ ਇਕ ਅਜਿਹੀ ਮਹਾਨ ਹਸਤੀ ਸੀ ਜੋ ਚਾਪਲੂਸੀਆਂ, ਖ਼ੁਸ਼ਾਮਦਾਂ ਜਾਂ ਹੇਠਲੇ ਪੱਧਰ ਦੀਆਂ ਹੋਛੀਆਂ ਗੱਲਾਂ ਤੋਂ ਨਿਰਲੇਪ, ਰੋਮ-ਰੋਮ ਇਨਸਾਨੀਅਤ ਦੀ ਬੁਲੰਦੀ ਤੇ ਪਵਿੱਤਰ ਸੋਚ ਦੇ ਪ੍ਰਤੀਕ ਸਨ। ਜਿਸ ਨੂੰ ਦਸਵੇਂ ਨਾਨਕ ਦੇ ਦਰਬਾਰੀ ਰਤਨ ਦਾ ਮਰਾਤਬਾ ਹਾਸਲ ਹੋ ਚੁੱਕਾ ਹੋਵੇ,

ਵਾਕਈ ਉਹ ਸੱਜਣ ਕਿੰਨੀ ਵੱਡੀ ਇਖ਼ਲਾਕੀ ਉÎੱਚਤਾ ਤੇ ਇਨਸਾਨੀ ਬੌਧਿਕਤਾ ਦਾ ਧਨੀ ਹੋਵੇਗਾ, ਅਸੀ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ। ਨੂਰ ਦੇ ਘਰ (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਵਿਖੇ ਜਿਹੜੀ ਪਾਕੀਜ਼ਾ ਬਾਣੀ ਗਾਇਨ ਲਈ ਪ੍ਰਵਾਣਿਤ ਹੈ, ਉਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਇਕੱਤੀ ਰਾਗਾਂ ਵਿਚ ਅੰਕਿਤ ਬਾਣੀ ਤੋਂ ਇਲਾਵਾ ਗੁਰਬਾਣੀ ਦੀ ਕੁੰਜੀ ਪ੍ਰਵਾਨੀ ਜਾਂਦੀ ਭਾਈ ਗੁਰਦਾਸ ਜੀ ਦੀ ਰਚਨਾ ਤੇ ਭਾਈ ਸਾਹਬ ਭਾਈ ਨੰਦ ਲਾਲ ਗੋਆ ਜੀ ਦਾ ਕਲਾਮ ਵੀ ਸ਼ਾਮਲ ਹੈ। ਇੰਜ, ਜਦੋਂ ਭਾਈ ਸਾਹਬ ਰੂਹਾਨੀ-ਸਾਗਰ ਵਿਚ ਟੁੱਭੀਆਂ ਲਗਾਉਂਦਿਆਂ ਇਹ ਫ਼ੁਰਮਾਉਂਦੇ ਹਨ :

ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ,
ਹੱਕ-ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ,
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ।

ਤਾਂ ਸਾਨੂੰ ਜਿਸ ਉÎੱਚ ਦੁਮਾਲੜੀ ਹਸਤੀ ਦਾ ਆਭਾਸ ਹੁੰਦੈ, ਉਹ ਸੱਚਮੁੱਚ ਅੰਬਰਾਂ ਜੇਡੀ ਉÎੱਚੀ ਜਾਪਦੀ ਹੈ। ਗਹਿਰ ਗੰਭੀਰਤਾ ਦਾ ਸੋਮਾ ਤੇ ਸ਼ਾਇਸਤਗੀ ਦੀ ਸਿਖਰ ਵੀ। ਪੰਥਕ ਹਲਕਿਆਂ ਵਿਚ ਹੀ ਨਹੀਂ ਸਗੋਂ ਕਲਾਸਿਕ ਸ਼ਾਇਰੀ ਦੇ ਵਿਦਵਾਨ ਵੀ ਆਪ ਜੀ ਦੇ ਉÎੱਚ ਪਾਏ ਦੇ ਕਲਾਮ ਤੋਂ ਵਾਰੇ-ਵਾਰੇ ਜਾਂਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਜੀ ਅਨੁਸਾਰ ਭਾਈ ਨੰਦ ਲਾਲ ਗੋਆ ਜੀ ਅੱਠ ਗ੍ਰੰਥਾਂ ਦੇ ਰਚੇਤਾ ਸਨ। ਹੁਣ ਆਈਏ ਇਸ ਦੇ ਅਜੋਕੇ ਪ੍ਰਸੰਗ ਵਲ ਕਈ ਵਿਭਚਾਰੀਆਂ, ਅਨਾਚਾਰੀਆਂ, ਗ਼ੈਰ ਇਖ਼ਲਾਕੀਆਂ, ਕਾਮੀਆਂ ਤੇ ਮਨੁੱਖਤਾ ਤੋਂ ਗਿਰੇ ਪਾਖੰਡੀਆਂ, ਦੰਭੀਆਂ ਤੇ ਛਲੇਡਿਆਂ ਨੇ ਉਸ ਸਰਬੰਸਦਾਨੀ, ਅੰਮ੍ਰਿਤਦਾਨੀ, ਜੀਵਨਦਾਨੀ,

ਕ੍ਰਿਪਾਦਾਨੀ ਤੇ ਰਹਿਤਦਾਨੀ ਗੁਰੂ ਦੇ ਅਲੌਕਿਕ, ਅਸਾਧਾਰਣ ਤੇ ਵਚਿੱਤਰ ਕੌਤਕਾਂ ਦੀ ਨਕਲ ਕਰ ਕੇ ਨਾ ਕੇਵਲ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਸਗੋਂ ਖੇਖਣ ਹਾਰੇ ਖ਼ੁਦ ਵੀ ਅੱਜ ਜੇਲਾਂ ਦੀਆਂ ਸੀਖ਼ਾਂ ਅੰਦਰ ਫਸੇ ਬੈਠੇ ਹਨ। ਮੁਕਾਬਲੇ ਤੇ ਢਾਈ ਸੌ ਵਰ੍ਹਿਆਂ ਦਾ ਇਕ ਅਨੂਠਾ ਆਚਰਣ! ਦਹਾਕਿਆਂ ਦਹਾਕਿਆਂ ਤਕ ਦੀਆਂ ਅਮੁੱਕ ਲੰਮੀਆਂ ਯਾਤਰਾਵਾਂ, ਸਾਲਾਂ ਦੇ ਸਾਲ ਜਗਤ ਨੂੰ ਸੱਚ ਦੀ ਸੋਝੀ ਕਰਾਉਣ ਦੇ ਕਠਿਨ ਉਪਰਾਲੇ! ਮਨੁੱਖੀ ਵਸੋਂ ਵਾਲੇ ਧਰਤੀ ਦੇ ਹਰ ਕੋਨੇ ਤਕ ਰਸਾਈ! ਸਮਕਾਲੀ ਹੱਠਯੋਗੀਆਂ, ਗੋਰਖਪੰਥੀਆਂ ਨਾਲ ਸੰਵਾਦ! ਮੱਕੇ ਮਦੀਨੇ ਤਕ ਪਹੁੰਚ ਕੇ ਅੱਲਾ ਦੀ ਅਸਲੀਅਤ ਦਾ ਪ੍ਰਗਟਾਵਾ ਕਰਨਾ। 

ਗੱਲ ਕੀ, ਅਸਲ ਜੀਵਨ ਜਾਚ ਦੀ ਸੋਝੀ ਕਰਾਉਣ ਲਈ ਇਕ ਜਾਮਾ ਨਾਕਾਫ਼ੀ ਹੋਣ ਕਰ ਕੇ ਦਸ ਜਾਮਿਆਂ ਵਿਚ ਜਗਤ-ਅਵਤਰਨ। ਇੰਜ ਹੀ ਕੀ ਦਸਵੇਂ ਨਾਨਕ ਦੇ ਚੋਜ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਆਜ਼ਾਦਾਨਾ ਸੋਚ ਵਿਚੋਂ ਨਿਕਲੇ ਸਨ? ਨਹੀਂ, ਇਹ ਨਾਨਕ ਨਿਰੰਕਾਰੀ ਦੀ ਬ੍ਰਹਿਮੰਡੀ ਸੋਚ, ਸਰਬੱਤ ਦੇ ਭਲੇ ਦੀ ਭਾਵਨਾ, ਰੱਬੀ ਏਕਤਾ, ਸਮਾਨਤਾ, ਭਾਈਵਾਲਤਾ ਤੇ ਇਨਸਾਨੀ ਬਰਾਬਰੀ ਦੇ ਮਹਾਨ ਸੰਕਲਪ ਦਾ ਆਖ਼ਰੀ ਜਲਵਾ ਸੀ ਜਿਸ ਨੂੰ ਦੁਨੀਆਂ ਦੇ ਬਹੁਤੇ ਮੂਰਖ ਲੋਕ ਅਜੇ ਤਕ ਵੀ ਸਮਝ ਨਹੀਂ ਸਕੇ ਤੇ ਜਿਸ ਨੂੰ ਅੱਜ ਵੀ ਹਉਮੈ-ਗ੍ਰਸਤ ਲੋਕ ਦੁਨਿਆਵੀ ਚੌਧਰਾਂ, ਮਾਇਆਵੀ ਪ੍ਰਾਪਤੀਆਂ ਤੇ ਰਾਜ-ਭਾਗ ਦੀ ਲਾਲਸਾ ਤਕ ਸੀਮਤ ਕਰੀ ਬੈਠੇ ਹਨ। 

ਪਹਿਲਾਂ, ਤਿੰਨ ਕੁ ਵਰ੍ਹੇ ਸੰਸਾਰ ਦੇ ਸੱਭ ਤੋਂ ਵੱਧ ਪ੍ਰਤਿਸ਼ਠਤ, ਪ੍ਰਵਾਨਿਤ ਤੇ ਪਵਿੱਤਰ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਕਈ ਦਿਲ ਵਲੂੰਧਰਣੀਆਂ ਘਟਨਾਵਾਂ ਨੇ ਹਰ ਵਿਅਕਤੀ ਨੂੰ ਝੰਜੋੜ ਕੇ ਰੱਖ ਦਿਤਾ। ਇਕੱਲੇ ਸਿੱਖ ਨਹੀਂ, ਹਰ ਨਾਨਕ ਨਾਮ ਲੇਵਾ ਤੜਪ ਉÎੱਠਿਆ। ਸੰਵੇਦਨਸ਼ੀਲਾਂ ਨੇ ਰੱਜ-ਰੱਜ ਵਿਰੋਧ ਕੀਤਾ। ਧਰਨੇ ਲਾਏ ਡਾਂਗਾਂ ਖਾਧੀਆਂ, ਗੋਲੀਆਂ ਦਾ ਸਾਹਮਣਾ ਕੀਤਾ, ਸ਼ਹਾਦਤਾਂ ਪਾਈਆਂ ਤਾਂ ਜਾ ਕੇ ਅੰਦਰ ਖ਼ਾਤੇ ਇਕ ਕੁਕਰਮੀ ਤੇ ਅਧਰਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਆੜ ਵਿਚ ਦਿਵਾਈ ਮੁਆਫ਼ੀ ਵਾਲਾ ਹੁਕਮਨਾਮਾ ਵਾਪਸ ਲਿਆ ਗਿਆ। 

ਕੀ ਬਾਕੀ ਦੇ ਗ਼ਲਤ ਜਾਰੀ ਕੀਤੇ ਹੁਕਮਨਾਮੇ ਵਾਪਸ ਲੈਣ ਦੀ ਚਾਰਾਜੋਈ ਨਹੀਂ ਸੀ ਹੋਣੀ ਚਾਹੀਦੀ? ਸੰਗਤ ਦੇ 91 ਲੱਖ ਰੁਪਏ ਕਮੇਟੀ ਨੇ ਕਾਮੀ ਸਾਧ ਦੀ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਲਈ ਇਸ਼ਤਿਹਾਰਾਂ ਉਤੇ ਖ਼ਰਚੇ ਤੇ ਮੁੜ ਥੁੱਕ ਕੇ ਵੀ ਚੱਟਿਆ। ਬਿਨਾਂ ਸ਼ੱਕ ਅੱਜ ਸਾਡੀਆਂ ਦੋ ਬਹੁਤ ਹੀ ਅਹਿਮ ਸੰਸਥਾਵਾਂ ਸ੍ਰੀ ਅਕਾਲ ਤਖ਼ਤ (ਗੁਰੂ ਸਿਰਜਤ) ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਿਰੋਲ ਅਪੰਥਕ, ਸਿਆਸੀ, ਮੂੰਹ ਮੁਲਾਹਜ਼ੇ ਪੂਰਦੀਆਂ ਤੇ ਭਾਈ ਭਤੀਜਾਵਾਦ ਨੂੰ ਉਭਾਰਨ ਲਈ ਵਰਤੀਆਂ ਜਾ ਰਹੀਆਂ ਹਨ।

ਮੇਰੀ ਗੱਲ ਹਾਲੇ ਵੀ ਬਿਲਕੁਲ ਅਧੂਰੀ ਹੈ ਕਿਉਂਕਿ ਜਿਸ 'ਬਾਦਸ਼ਾਹ ਦਰਵੇਸ਼' ਦਾ ਹਵਾਲਾ ਭਾਈ ਨੰਦ ਲਾਲ ਗੋਯਾ ਜੀ ਦੇ ਰਹੇ ਹਨ, ਉਹ ਤਾਂ ਦੀਨ ਦੁਖੀਆਂ, ਮਜ਼ਲੂਮਾਂ, ਨਿਮਾਣਿਆਂ, ਨਿਤਾਣਿਆਂ ਤੇ ਨਿਆਸਰਿਆਂ ਦਾ ਮਾਣ ਤੇ ਤਾਣ ਹੈ, ਸੱਚੇ ਧਰਮ ਦਾ ਰਾਖਾ ਹੈ, ਕਰਤਾਰ ਦੇ ਦਰ ਦਾ ਜਾਚਕ ਹੈ, (ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼) ਉੱਤਰ ਤੋਂ ਦੱਖਣ ਤਕ ਹਿੰਦੁਸਤਾਨੀਆਂ ਨੂੰ ਜੋੜਨ ਵਾਲਾ ਹੈ। ਗੰਗਾ ਦੇ ਕਿਨਾਰਿਆਂ (ਸ੍ਰੀ ਪਟਨਾ ਸਾਹਬ) ਉਤੇ ਪਹਿਲਾ ਸਾਹ ਲੈਣ ਵਾਲਾ, ਸਤਲੁਜ ਸੰਗ ਅਠਖੇਲੀਆਂ ਕਰ ਕੇ ਜਵਾਨ ਹੋਣ ਵਾਲਾ, ਜਮਨਾ ਕਿਨਾਰੇ ਭਾਵੀ ਯੋਜਨਾਵਾਂ ਘੜਨ ਵਾਲਾ ਤੇ ਗੋਦਾਵਰੀ ਕੋਲ ਸੰਸਾਰ ਯਾਤਰਾ ਸਮੇਟਣ ਵਾਲਾ

ਦਰਵੇਸ਼, ਕੀ ਕਦੇ ਦੁਨੀਆਂ ਨੇ ਪਹਿਲਾਂ ਜਾਂ ਪਿੱਛੋਂ ਤਕਿਆ ਹੈ? ਹਰਗਿਜ਼ ਵੀ ਨਹੀਂ। ਕਦੇ ਵੀ ਨਹੀਂ। ਤਾਂ ਫਿਰ ਇਕ ਮਹਾਂ ਖ਼ੁਦਗਰਜ਼, ਲੱਕ-ਲੱਕ ਤਕ ਮਾਇਆਵੀ ਤ੍ਰਿਸ਼ਨਾਵਾਂ ਨਾਲ ਭਰਪੂਰ, ਪੁੱਤਰ-ਮੋਹ ਵਿਚ ਚੂਰ, ਪੰਥ ਦੋਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਹੁਰਮਤੀਆਂ ਦਰ ਕਿਨਾਰ ਕਰਨ ਵਾਲਾ ਪੋਟਾ-ਪੋਟਾ ਸਿਆਸੀ ਵਲਾਂ ਛਲਾਂ ਵਿਚ ਨਿਪੁੰਨ, ਪੰਜਾਬ ਦੀ ਜਵਾਨੀ ਦਾ ਸੱਭ ਤੋਂ ਵੱਡਾ ਦੁਸ਼ਮਣ, ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਵਾਲਾ, ਮੇਰੇ ਸੁਹਣੇ ਪੰਜਾਬ ਨੂੰ ਇੰਚ-ਇੰਚ ਬਰਬਾਦ ਕਰਨ ਵਾਲਾ 'ਬਾਦਸ਼ਾਹ ਦਰਵੇਸ਼' ਅਖਵਾਉਣ ਦਾ ਹੱਕਦਾਰ ਹੋ ਸਕਦਾ ਹੈ? ਕਦੇ ਵੀ ਨਹੀਂ ਕਤਈ ਵੀ ਨਹੀਂ। ਲੱਖ ਲਾਹਨਤ ਕਹਿਣ ਵਾਲੇ ਦੇ!

ਰੱਬ ਦੀ ਮਾਰ ਪਵੇ ਇਹੋ ਜਿਹੇ ਘਟੀਆ ਖ਼ੁਸ਼ਾਮਦੀਏ ਦੇ। ਕੁਰਸੀਆਂ ਲਈ ਤੁਸੀ ਅਪਣਾ ਇਸ਼ਟ, ਦੀਨ, ਈਮਾਨ, ਧਰਮ ਤੇ ਸੱਚ ਸੱਭ ਕੁੱਝ ਤਿਆਗ ਦਿਤਾ ਹੈ? ਤੁਹਾਨੂੰ ਜ਼ਮਾਨੇ ਦੀ ਵੀ ਸ਼ਰਮ ਹਯਾ ਨਹੀਂ ਰਹੀ? ਤੁਹਾਨੂੰ ਰਵਾਇਤਾਂ ਵੀ ਵਿਸਰ ਗਈਆਂ ਹਨ। ਅਕਾਲੀ ਦਲ ਨੂੰ 'ਕਾਲੀ ਦਲ' ਬਣਾ ਦੇਣ ਵਾਲਿਉ! ਡੀਂਗਾਂ ਤਾਂ ਮਾਰਦੇ ਹੋ ਕਿ ਅਸੀ 100 ਸਾਲ ਪੁਰਾਣੀ ਪਾਰਟੀ ਹਾਂ-ਜਿਨ੍ਹਾਂ ਨੇ ਇਸ ਦੀ ਉਸਾਰੀ ਵਿਚ ਅਪਣਾ ਖ਼ੂਨ ਪਸੀਨਾ ਵਹਾਇਆ, ਕੀ ਤੁਸੀ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਜਾਣਦੇ ਹੋ?

ਹੋਸ਼ ਕਰੋ, ਹੋਸ਼ ਕਰੋ! ਜੱਗ ਹਸਾਈ ਨਾ ਕਰਾਉ! ਪੂਰੇ ਸੰਸਾਰ ਦੇ ਯੁੱਗ-ਪੁਰਖ, ਬਾਬੇ ਨਾਨਕ ਦੀ ਪਵਿੱਤਰ ਕਾਰਜਸ਼ਾਲਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨੀ ਸਮਾਗਮਾਂ ਨੂੰ ਹੋਛੀ ਸਿਆਸਤ, ਘਟੀਆ ਰਾਜਨੀਤੀ ਅਤੇ ਨਖਿੱਧ ਸੋਚ ਨਾਲ ਲਬਰੇਜ਼ ਕਰਨ ਵਾਲਿਉ, ਲਮਹੋਂ ਕੀ ਖ਼ਤਾ ਸਦੀਉਂ ਕੀ ਸਜ਼ਾ' ਬਣਨ ਦੇ ਸਮੱਰਥ ਹੁੰਦੀ ਹੈ! ਜਾਗੋ! ਸੰਭਲੋ, ਤੁਸੀ ਸੌੜੀ ਸੋਚ ਨਾਲ ਸਿੱਖੀ ਦਾ ਪਹਿਲਾਂ ਹੀ ਬਹੁਤ ਘਾਣ ਕਰ ਚੁੱਕੇ ਹੋ! ਸੰਗਤਾਂ ਤੁਹਾਡੀਆਂ ਕਰਤੂਤਾਂ ਕਰ ਕੇ ਬਹੁਤ ਸੰਤਪਿਤ ਹਨ। ਸਮਾਂ ਬੜਾ ਬਲਵਾਨ ਹੈ। ਉਸ ਦੀ ਦਸਤਕ ਸੁਣੋ! ਅਪਣੇ ਅਪੰਥਕ ਲੱਛਣ ਤਿਆਗੋ!

ਡਾ. ਕੁਲਵੰਤ ਕੌਰ
ਸੰਪਰਕ : 98156-20515

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement