
ਇਨ੍ਹਾਂ ਭੈੜੇ ਨਸ਼ਿਆਂ ਨੂੰ ਬੰਦ ਕਰਨ ਦਾ ਅਹਿਦ ਲੈਣ ਵਾਲੀ ਪੰਜਾਬ ਸਰਕਾਰ ਇਨ੍ਹਾਂ ਨਸ਼ਿਆਂ ਨੂੰ ਖ਼ਤਮ ਕਰਨ ਤੋਂ ਬਾਅਦ ਹੋਰ ਨਸ਼ੇ ਜਿਵੇਂ ਕਿ ਅਫ਼ੀਮ ਦੀ ਖੁੱਲ੍ਹ ਕਿਵੇਂ....
ਇਨ੍ਹਾਂ ਭੈੜੇ ਨਸ਼ਿਆਂ ਨੂੰ ਬੰਦ ਕਰਨ ਦਾ ਅਹਿਦ ਲੈਣ ਵਾਲੀ ਪੰਜਾਬ ਸਰਕਾਰ ਇਨ੍ਹਾਂ ਨਸ਼ਿਆਂ ਨੂੰ ਖ਼ਤਮ ਕਰਨ ਤੋਂ ਬਾਅਦ ਹੋਰ ਨਸ਼ੇ ਜਿਵੇਂ ਕਿ ਅਫ਼ੀਮ ਦੀ ਖੁੱਲ੍ਹ ਕਿਵੇਂ ਦੇ ਸਕਦੀ ਹੈ? ਤੇ ਇਨ੍ਹਾਂ ਨਸ਼ਿਆਂ ਨੂੰ ਖੁੱਲ੍ਹੇ ਤੌਰ ਉਤੇ ਆਗਿਆ ਦੇ ਕੇ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਲਈ ਖ਼ੂਹ ਕਿਵੇਂ ਪੁੱਟ ਸਕਦੀ ਹੈ? ਜਦੋਂ ਪੰਜਾਬ ਅੰਦਰ ਮਾਹੌਲ ਖ਼ਰਾਬ ਸੀ, ਉਸ ਸਮੇਂ ਜੇਕਰ ਸੱਭ ਤੋਂ ਵੱਧ ਨੁਕਸਾਨ ਹੋਇਆ ਤਾਂ ਪੰਜਾਬ ਦੀ ਜਵਾਨੀ ਦਾ ਹੋਇਆ। ਜੇਕਰ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਨਸ਼ਿਆਂ ਨੇ ਦਸਤਕ ਦਿਤੀ ਤਾਂ ਵੱਡਾ ਨੁਕਸਾਨ ਪੰਜਾਬ ਦੀ ਨੌਜੁਆਨੀ ਦਾ ਹੋਇਆ, ਜੇਕਰ ਇਨ੍ਹਾਂ ਨਸ਼ਿਆਂ ਦੀ ਬਦੌਲਤ ਪੰਜਾਬ ਅੰਦਰ ਗੈਂਗਸਟਰ ਪੈਦਾ ਹੋਏ
ਤਾਂ ਵੀ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਹੀ ਹੋਇਆ। ਜੇਕਰ ਪੰਜਾਬ ਅੰਦਰ ਅਫ਼ੀਮ ਦੀ ਖੁੱਲ੍ਹ ਕੇ ਆਗਿਆ ਦਿਤੀ ਜਾਂਦੀ ਹੈ ਤਾਂ ਵੀ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਹੀ ਹੋਵੇਗਾ। ਇਨ੍ਹਾਂ ਜਨਤਾ ਦੇ ਨੁਮਾਇੰਦਿਆਂ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ਼ ਨਹੀਂ ਕਰਨਗੀਆਂ। ਇਕ ਗੱਲ ਸਮਝ ਨਹੀਂ ਲੱਗ ਰਹੀ ਕਿ ਪੰਜਾਬ ਦੇ ਬੁਧੀਜੀਵੀ, ਪੜ੍ਹੇ-ਲਿਖੇ, ਲਿਖਾਰੀ, ਵਧੀਆ ਸੋਚ ਵਾਲੇ ਅਫ਼ਸਰ, ਜਨਤਾ ਦੀ ਭਲਾਈ ਕਰਨ ਵਾਲੇ ਨੇਤਾ ਇਸ ਮੁੱਦੇ ਉਤੇ ਕਿਉਂ ਚੁੱਪੀ ਧਾਰੀ ਬੈਠੇ ਹਨ?
ਜੇਕਰ ਇਹ ਲੋਕ ਵੀ ਚੁੱਪੀ ਧਾਰੀ ਰਖਣਗੇ ਤੇ ਇਨ੍ਹਾਂ ਨਸ਼ਿਆਂ ਵਿਰੁਧ ਨਹੀਂ ਬੋਲਣਗੇ, ਉਹ ਵੀ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਲੋਕਾਂ ਦੀ ਮਦਦ ਕਰਨ ਵਾਲੇ ਹੀ ਸਾਬਤ ਹੋਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਨੂੰ ਵੀ ਮਾਫ਼ ਨਹੀਂ ਕਰਨਗੀਆਂ।
ਕੁੱਝ ਸਮੇਂ ਤੋਂ ਅਖ਼ਬਾਰਾਂ, ਪ੍ਰ੍ਰੈੱਸ ਮੀਡੀਆ, ਟੀ.ਵੀ. ਦੇ ਮਾਧਿਅਮ ਤੋਂ ਸੁਣਦੇ ਪੜ੍ਹਦੇ ਆ ਰਹੇ ਹਾਂ ਕਿ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅਫ਼ੀਮ, ਡੋਡੇ, ਖਸਖਸ, ਪੋਸਤ, ਭੰਗ ਦੀ ਖੇਤੀਬਾੜੀ ਤੇ ਇਸ ਦਾ ਪੂਰਨ ਰੂਪ ਵਿਚ ਸਮਰਥਨ ਕੀਤਾ ਹੈ, ਭਾਵ ਕਿ ਪੰਜਾਬ ਅੰਦਰ ਇਸ ਨਸ਼ੇ ਦੀ ਖੇਤੀਬਾੜੀ ਦੀ ਆਗਿਆ ਦੇ ਨਾਲ-ਨਾਲ ਇਸ ਦੀ ਵਰਤੋਂ ਦੀ ਵੀ ਖੁੱਲ੍ਹ ਤੇ ਇਸ ਤੋਂ ਬਣਨ ਵਾਲੀਆਂ ਵਸਤੂਆਂ ਦੀ ਵੀ ਆਗਿਆ ਹੋਣੀ ਚਾਹੀਦੀ ਹੈ। ਇਸ ਸਬੰਧੀ ਪਟਿਆਲਾ ਦੇ ਸਾਂਸਦ ਨੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ।
ਡਾ. ਗਾਂਧੀ ਨੇ ਇਸ ਮੁਲਾਕਾਤ ਬਾਰੇ ਦਸਿਆ ਕਿ ਅਫ਼ੀਮ, ਭੁੱਕੀ, ਖਸਖਸ, ਪੋਸਤ ਦੀ ਖੇਤੀਬਾੜੀ ਤੇ ਵਰਤੋਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੇ ਹਾਂ-ਪੱਖੀ ਹੁੰਗਾਰਾ ਭਰਿਆ ਹੈ। ਇਥੇ ਇਹ ਵੀ ਲਿਖਣਯੋਗ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਕਿਸੇ ਬੁਲਾਰੇ ਜਾਂ ਖ਼ੁਦ ਮੁੱਖ ਮੰਤਰੀ ਨੇ ਗਾਂਧੀ ਦੇ ਬਿਆਨ ਦਾ ਸਮਰਥਨ ਜਾਂ ਉਸ ਦਾ ਖੰਡਨ ਨਹੀਂ ਕੀਤਾ। ਅਪਣੇ ਬਿਆਨ ਵਿਚ ਚਰਚਾ ਵਿਚ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਵੀ ਪਟਿਆਲਾ ਦੇ ਸਾਂਸਦ ਡਾ. ਧਰਮਵੀਰ ਗਾਂਧੀ ਦੇ ਸੁਰ ਵਿਚ ਸੁਰ ਮਿਲਾਇਆ ਤੇ ਇਨ੍ਹਾਂ ਨਸ਼ਿਆਂ ਦੀ ਖੇਤੀਬਾੜੀ ਨੂੰ ਲੀਗਲ ਕਰਨ ਦਾ ਸਮਰਥਨ ਕਰ ਦਿਤਾ।
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਇਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਆਖ ਦਿਤਾ ਕਿ ਮੇਰਾ ਤਾਇਆ ਅਫ਼ੀਮ ਖਾਂਦਾ ਸੀ, ਉਹ ਬਹੁਤ ਲੰਮੇਰੀ ਉਮਰ ਹੰਡਾ ਕੇ ਗਿਆ ਹੈ। ਇਥੇ ਹੀ ਬਸ ਨਹੀਂ ਕੁੱਝ ਕਿਸਾਨ ਜਥੇਬੰਦੀਆਂ ਵੀ ਪੰਜਾਬ ਅੰਦਰ ਅਫ਼ੀਮ ਆਦਿ ਨਸ਼ਿਆਂ ਦੇ ਸਮਰਥਨ ਵਿਚ ਆਉਂਦੇ ਨਜ਼ਰ ਆਏ। ਪੰਜਾਬ ਦੀ ਨੌਜੁਆਨ ਪੀੜ੍ਹੀ ਦਾ ਘਾਣ ਕਰਨ ਦੀ ਤਿਆਰ ਅਤੇ ਜ਼ਖ਼ਮਾਂ ਉਤੇ ਭੁੱਕੇ ਲੂਣ ਨੂੰ ਸੌਖੇ ਢੰਗ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਪੰਜਾਬ ਸਰਕਾਰ ਦੇ ਜਨਤਾ ਦੇ ਨੁਮਾਇੰਦਿਆਂ ਨੇ ਅਫ਼ੀਮ ਦੀ ਖੇਤੀ ਨੂੰ ਆਮਦਨ ਦੇ ਸਾਧਨ ਨਾਲ ਤਾਂ ਜੋੜ ਦਿਤਾ ਹੈ ਪਰ ਪੰਜਾਬ ਵਾਸੀਆਂ ਨੂੰ ਇਸ ਵਰਤਾਰੇ ਤੋਂ ਕੀ ਸਿੱਟੇ ਭੁਗਤਣੇ ਪੈਣਗੇ,
ਉਸ ਬਾਰੇ ਇਨ੍ਹਾਂ ਜਨਤਾ ਦੇ ਨੇਤਾਵਾਂ ਨੇ ਇਕ ਸ਼ਬਦ ਤਕ ਅਰਜ਼ ਨਹੀਂ ਕੀਤਾ। ਪਹਿਲੀ ਗੱਲ ਇਹ ਕਿ ਇਹ ਨਾ-ਮੁਮਕਿਨ ਹੈ, ਪੰਜਾਬ ਵਿਚ ਅਜਿਹਾ ਕੁੱਝ ਹੋ ਨਹੀਂ ਸਕੇਗਾ। ਦੂਜੀ ਗੱਲ ਇਹ ਕਿ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਤੋਂ ਬਾਅਦ ਪੰਜਾਬ ਅੰਦਰ ਇਸ ਦੇ ਲਾਭ ਤੇ ਆਮਦਨ ਦਾ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ ਪਰ ਇਸ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਅਫ਼ੀਮ ਆਦਿ ਨਸ਼ੇ ਜੇਕਰ ਪੰਜਾਬ ਅੰਦਰ ਪੈਦਾ ਹੋਣੇ ਸ਼ੁਰੂ ਹੋ ਗਏ ਤਾਂ ਖੇਤੀਬਾੜੀ ਉਤਪਾਦਨ ਦੇ ਮਾਧਿਅਮ ਤੇ ਜਾਂ ਫਿਰ ਇਨ੍ਹਾਂ ਤੋਂ ਬਣਨ ਵਾਲੇ ਉਤਪਾਦਕਾਂ ਤੋਂ ਤਾਂ ਫਿਰ ਪੰਜਾਬ ਅੰਦਰ ਖਿਡਾਰੀ, ਅਫ਼ਸਰ, ਵਿਗਿਆਨਕ,
ਪੈਦਾ ਨਹੀਂ ਹੋਣਗੇ ਸਗੋਂ ਪੰਜਾਬ ਇਕ ਤਰ੍ਹਾਂ ਨਸ਼ਿਆਂ ਦੀ ਸੈਰਗਾਹ ਬਣ ਜਾਵੇਗੀ। ਹੁਣ ਕਿਸਾਨ, ਮਜ਼ਦੂਰ ਸਾਰਾ ਦਿਨ ਕੰਮ ਕਰ ਕੇ ਸ਼ਾਮ ਨੂੰ ਅਪਣੇ ਘਰ ਵਿਚ ਬੱਚਿਆਂ ਕੋਲ ਆ ਜਾਂਦਾ ਹੈ ਪਰ ਫਿਰ ਉਹ ਖੇਤਾਂ ਵਿਚ ਹੀ ਨੀਂਦ ਪੂਰੀ ਕਰਿਆ ਕਰਨਗੇ। ਉਨ੍ਹਾਂ ਨੂੰ ਪ੍ਰਵਾਰ ਦੇ ਜੀਅ, ਰਿਸ਼ਤੇਦਾਰ ਚੰਗੇ ਨਹੀਂ ਲਗਣੇ ਸਗੋਂ ਅਪਣੇ ਖੇਤ ਵਿਚ ਉੱਗੀ ਪੋਸਤ ਦੀ ਫ਼ਸਲ ਹੀ ਚੰਗੀ ਲਗਿਆ ਕਰੇਗੀ। ਇਥੇ ਗੋਲੀਆਂ, ਕੈਪਸੂਲ, ਚਿੱਟੇ ਨਸ਼ੇ ਦੇ ਨੌਜੁਆਨ ਆਦੀ ਹੋ ਚੁੱਕੇ ਹਨ। ਉਹ ਟੀਕੇ ਲਗਾਉਂਦੇ ਹਨ ਤੇ ਵੱਖ-ਵੱਖ ਤਰ੍ਹਾਂ ਦੀਆਂ ਮੈਡੀਸਨਾਂ ਦਾ ਇਸਤੇਮਾਲ ਕਰ ਰਹੇ ਹਨ।
ਇਨ੍ਹਾਂ ਨਸ਼ਿਆਂ ਦੀ ਵਰਤੋਂ ਕਰ ਕੇ ਉਨ੍ਹਾਂ ਦਾ ਧਿਆਨ ਪੜ੍ਹਾਈ ਵਿਚ ਨਹੀਂ, ਖੇਡਾਂ ਵਿਚ ਨਹੀਂ, ਕੋਈ ਅਫ਼ਸਰ ਬਣਨ ਵਿਚ ਨਹੀਂ, ਇਹ ਪੜ੍ਹਾਈ ਨੂੰ ਛੱਡ ਕੇ ਗੈਂਗਸਟਰ ਬਣ ਗਏ, ਨਸ਼ੇੜੀ ਬਣ ਕੇ ਰਹਿ ਜਾਣਗੇ। ਅਜਿਹੀ ਤਰਾਸਦੀ ਬਣ ਜਾਵੇਗੀ ਕਿ ਸਾਡੇ ਪੰਜਾਬ ਦੀ। ਜਿਥੇ ਵੱਖ-ਵੱਖ ਸੂਬਿਆਂ ਵਿਚ ਲੋਕ ਪੰਜਾਬ ਅੰਦਰ ਘੁੰਮਣ ਆਉਂਦੇ ਹਨ, ਧਾਰਮਕ ਯਾਤਰਾ ਕਰਨ ਆਉਂਦੇ ਹਨ, ਉਹ ਇਥੇ ਫਿਰ ਅਫ਼ੀਮੀ ਆਇਆ ਕਰਨਗੇ। ਇਥੇ ਹੀ ਬਸ ਨਹੀਂ ਜਿਥੇ ਨਸ਼ਿਆਂ ਨੇ ਸਾਡੇ ਪੰਜਾਬ ਨੂੰ ਕਲੰਕਿਤ ਕੀਤਾ, ਉਥੇ ਬਾਹਰਲੇ ਸਟੇਟਾਂ ਜਾਂ ਬਾਹਰਲੇ ਦੇਸ਼ਾਂ ਵਿਚੋਂ ਕਿਸੇ ਪੰਜਾਬੀ ਬੱਚੇ ਦਾ ਰਿਸ਼ਤਾ ਤਕ ਨਹੀਂ ਹੋਵੇਗਾ।
ਸਾਹਮਣੇ ਨਹੀਂ ਪਿੱਠ ਪਿੱਛੇ ਲੋਕ ਸਾਡੀਆਂ ਚੁਗਲੀਆਂ ਕਰਿਆ ਕਰਨਗੇ ਕਿ ਪੰਜਾਬ ਦੇ ਮੁੰਡੇ ਤਾਂ ਪਹਿਲਾਂ ਮਾਨ ਨਹੀਂ ਸਨ। ਇਹ ਤਾਂ ਪਹਿਲਾਂ ਹੀ ਬਥੇਰਾ ਨਸ਼ਾ ਕਰਦੇ ਸਨ, ਹੁਣ ਤਾਂ ਪੰਜਾਬ ਸਰਕਾਰ ਵੀ ਇਨ੍ਹਾਂ ਨਸ਼ੇੜੀਆਂ ਦੀ ਪੂਰੀ ਤਰ੍ਹਾਂ ਪਿੱਠ ਉਤੇ ਆ ਖੜੀ ਹੈ ਤੇ ਇਨ੍ਹਾਂ ਨਸ਼ੇੜੀਆਂ ਨੂੰ ਹੁਣ ਤਾਂ ਸਰਕਾਰੀ ਥਾਪੜਾ ਪ੍ਰਾਪਤ ਹੈ। ਅਸੀ ਪੰਜਾਬ ਨਾਲ ਲਗਦੇ ਰਾਜਸਥਾਨ ਦਾ ਹਾਲ ਵੇਖ ਹੀ ਲਿਐ। ਉਥੇ ਇਨ੍ਹਾਂ ਨਸ਼ਿਆਂ ਦੀ ਖੇਤੀ ਸੀ। ਹੁਣ ਅੱਕ ਕੇ ਉਥੋਂ ਦੀ ਹਾਈਕੋਰਟ ਤੇ ਸਰਕਾਰ ਨੇ ਇਸ ਦਾ ਨੋਟਿਸ ਲੈਂਦਿਆਂ, ਉਥੇ ਇਨ੍ਹਾਂ ਵਸਤੂਆਂ ਤੇ ਪੂਰਨ ਤੌਰ ਉਤੇ ਪਾਬੰਦੀ ਲਗਾਉਣ ਦਾ ਸਮਰਥਨ ਕੀਤਾ ਹੈ।
ਜਦੋਂ ਕਿ ਕਿਸੇ ਵੀ ਸਰਕਾਰੀ ਨੌਕਰੀ ਲਈ ਪੰਜਾਬ ਦੇ ਨੌਜੁਆਨ ਲਾਈਨਾਂ ਵਿਚ ਖੜਿਆ ਕਰਨਗੇ ਤਾਂ ਕੋਈ ਸਮਾਂ ਅਜਿਹਾ ਆਏਗਾ ਕਿ ਪੰਜਾਬੀ ਨੌਜੁਆਨਾਂ ਦੇ ਖ਼ੂਨ ਦੇ ਟੈਸਟ ਪਾਜ਼ੇਟਿਵ ਆਇਆ ਕਰਨਗੇ। ਇਨ੍ਹਾਂ ਨਸ਼ਿਆਂ ਦਾ ਸਮਰਥਨ ਕਰ ਕੇ ਅਸੀ ਅਪਣੇ ਲਈ ਨਹੀਂ ਸਗੋਂ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਆਫ਼ਤ ਨੂੰ ਸੱਦਾ ਦੇ ਰਹੇ ਹਾਂ। ਇਹ ਨਸ਼ੇ ਜਿਨ੍ਹਾਂ ਦਾ ਕੁੱਝ ਵੱਡੇ ਆਗੂ ਸਮਰਥਨ ਕਰਦੇ ਨਜ਼ਰ ਆ ਰਹੇ ਹਨ, ਆਉਣ ਵਾਲੀਆਂ ਪੀੜ੍ਹੀਆਂ ਔਲਾਦ ਨੂੰ ਤਰਸਿਆ ਕਰਨਗੀਆਂ। ਇਸ ਦਾ ਵੱਡੇ ਪੱਧਰ 'ਤੇ ਮਾੜਾ ਅਸਰ ਹੋਵੇਗਾ।
ਬਿਹਾਰ ਦੀਆਂ ਬਹੁਤ ਸਾਰੀਆਂ ਵਿਧਵਾ ਔਰਤਾਂ ਸਮੇਤ ਅਪਣੇ ਬੱਚਿਆਂ ਦੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਨੂੰ ਮਿਲੀਆਂ। ਉਨ੍ਹਾਂ ਨੇ ਗੁਹਾਰ ਲਗਾਈ ਕਿ ਉਨ੍ਹਾਂ ਦੇ ਪਤੀਆਂ ਦੀ ਨਸ਼ੇ ਕਾਰਨ, ਸਰਾਬ ਕਾਰਨ ਮੌਤ ਹੋਈ ਹੈ। ਉਹ ਖ਼ੁਦ ਵਿਧਵਾਵਾਂ ਬਣ ਗਈਆਂ ਤੇ ਉਨ੍ਹਾਂ ਦੇ ਬੱਚੇ ਅਨਾਥ ਹੋ ਗਏ ਹਨ। ਇਨ੍ਹਾਂ ਵਿਧਾਵਾਵਾਂ ਨੇ ਨਿਤੀਸ਼ ਕੁਮਾਰ ਦੇ ਸਾਹਮਣੇ ਸ਼ਰਾਬ ਨੂੰ ਪੂਰਨ ਤੌਰ ਉਤੇ ਬੰਦ ਕਰਨ ਦੀ ਮੰਗ ਰੱਖੀ। ਜਦੋਂ ਇਸ ਮੰਗ ਨੇ ਬਿਹਾਰ ਵਿਚ ਜ਼ੋਰ ਫੜਿਆ, ਪ੍ਰੈਸ ਮੀਡੀਆ ਵਿਚ ਆਈ ਤਾਂ ਬਹੁਤ ਲੋਕਾਂ ਨੇ ਵੀ ਇਸ ਦਾ ਸਮਰਥਨ ਕੀਤਾ।
ਜਦੋਂ ਚੋਣ ਨਤੀਜਿਆਂ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਚੁਣੇ ਗਏ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਵਿਧਾਵਾਂ ਤੇ ਅਨਾਥ ਬੱਚਿਆਂ ਦੀ ਬੇਨਤੀ ਨੂੰ ਕਬੂਲ ਕੀਤਾ ਤੇ ਬਿਹਾਰ ਅੰਦਰ ਪੂਰਨ ਰੂਪ ਵਿਚ ਸ਼ਰਾਬਬੰਦੀ ਕਰ ਦਿਤੀ। ਇਸ ਨੂੰ ਕਰਾਈਮ ਦੀ ਸ਼੍ਰੇਣੀ ਵਿਚ ਦਰਜ ਕਰ ਦਿਤਾ ਤੇ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇ ਨਾਲ-ਨਾਲ ਜ਼ੁਰਮਾਨੇ ਦਾ ਵੀ ਪ੍ਰਾਵਧਾਨ ਕਰ ਦਿਤਾ ਗਿਆ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਧਾਰਮਕ ਤੌਰ ਉਤੇ ਕਸਮ ਖਾਧੀ ਕਿ ਮੈਂ ਪੰਜਾਬ ਦੇ ਅੰਦਰ ਨਸ਼ੇ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਠੱਲ੍ਹ ਪਾ ਦੇਵਾਂਗਾ।
ਇਨ੍ਹਾਂ ਭੈੜੇ ਨਸ਼ਿਆਂ ਨੂੰ ਬੰਦ ਕਰਨ ਦਾ ਅਹਿਦ ਲੈਣ ਵਾਲੀ ਪੰਜਾਬ ਸਰਕਾਰ ਇਨ੍ਹਾਂ ਨਸ਼ਿਆਂ ਨੂੰ ਖ਼ਤਮ ਕਰਨ ਤੋਂ ਬਾਅਦ ਹੋਰ ਨਸ਼ੇ ਜਿਵੇਂ ਕਿ ਅਫ਼ੀਮ ਦੀ ਖੁੱਲ੍ਹ ਕਿਵੇਂ ਦੇ ਸਕਦੀ ਹੈ ਤੇ ਇਨ੍ਹਾਂ ਨਸ਼ਿਆਂ ਨੂੰ ਖੁੱਲ੍ਹੇ ਤੌਰ ਉਤੇ ਆਗਿਆ ਦੇ ਕੇ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਲਈ ਖ਼ੂਹ ਕਿਵੇਂ ਪੁੱਟ ਸਕਦੀ ਹੈ? ਜਦੋਂ ਪੰਜਾਬ ਅੰਦਰ ਮਾਹੌਲ ਖ਼ਰਾਬ ਸੀ, ਉਸ ਸਮੇਂ ਜੇਕਰ ਸੱਭ ਤੋਂ ਵੱਧ ਨੁਕਸਾਨ ਹੋਇਆ ਤਾਂ ਪੰਜਾਬ ਦੀ ਜਵਾਨੀ ਦਾ ਹੋਇਆ। ਜੇਕਰ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਨਸ਼ਿਆਂ ਨੇ ਦਸਤਕ ਦਿਤੀ ਤਾਂ ਵੱਡਾ ਨੁਕਸਾਨ ਪੰਜਾਬ ਦੀ ਨੌਜੁਆਨੀ ਦਾ ਹੋਇਆ,
ਜੇਕਰ ਇਨ੍ਹਾਂ ਨਸ਼ਿਆਂ ਦੀ ਬਦੌਲਤ ਪੰਜਾਬ ਅੰਦਰ ਗੈਂਗਸਟਰ ਪੈਦਾ ਹੋਏ ਤਾਂ ਵੀ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਹੀ ਹੋਇਆ। ਜੇਕਰ ਪੰਜਾਬ ਅੰਦਰ ਅਫ਼ੀਮ ਦੀ ਖੁੱਲ੍ਹ ਕੇ ਆਗਿਆ ਦਿਤੀ ਜਾਂਦੀ ਹੈ ਤਾਂ ਵੀ ਸੱਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਹੀ ਹੋਵੇਗਾ। ਇਨ੍ਹਾਂ ਜਨਤਾ ਦੇ ਨੁਮਾਇੰਦਿਆਂ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ਼ ਨਹੀਂ ਕਰਨਗੀਆਂ। ਇਕ ਗੱਲ ਸਮਝ ਨਹੀਂ ਲੱਗ ਰਹੀ ਕਿ ਪੰਜਾਬ ਦੇ ਬੁਧੀਜੀਵੀ, ਪੜ੍ਹੇ-ਲਿਖੇ, ਲਿਖਾਰੀ, ਵਧੀਆ ਸੋਚ ਵਾਲੇ ਅਫ਼ਸਰ, ਜਨਤਾ ਦੀ ਭਲਾਈ ਕਰਨ ਵਾਲੇ ਨੇਤਾ ਇਸ ਮੁੱਦੇ ਉਤੇ ਕਿਉਂ ਚੁਪੀ ਧਾਰੀ ਬੈਠੇ ਹਨ?
ਜੇਕਰ ਇਹ ਲੋਕ ਵੀ ਚੁਪੀ ਧਾਰੀ ਰਖਣਗੇ ਤੇ ਇਨ੍ਹਾਂ ਨਸ਼ਿਆਂ ਦੇ ਵਿਰੁਧ ਨਹੀਂ ਬੋਲਣਗੇ, ਉਹ ਵੀ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਲੋਕਾਂ ਦੀ ਮਦਦ ਕਰਨ ਵਾਲੇ ਹੀ ਸਾਬਤ ਹੋਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਨੂੰ ਵੀ ਮਾਫ਼ ਨਹੀਂ ਕਰਨਗੀਆਂ। ਗੱਲ ਰਹੀ ਅਫ਼ੀਮ ਦੀ ਖੇਤੀ ਕਰ ਕੇ ਆਮਦਨ ਵਧਾਉਣ ਦੀ, ਕਿਸਾਨੀ ਦੀ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਖ਼ੁਦ ਤੇ ਸਰਕਾਰ ਨੂੰ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ। ਖੇਤੀ ਦੇ ਨਾਲ-ਨਾਲ ਕਿਸਾਨਾਂ ਨੂੰ ਸਹਾਇਕ ਧੰਦੇ ਵੀ ਅਪਣਾਉਣੇ ਚਾਹੀਦੇ ਹਨ, ਜਿਵੇਂ ਕਿ ਮੱਝਾਂ, ਗਾਵਾਂ, ਭੇਡਾਂ, ਬਕਰੀਆਂ, ਕੁੱਤੇ, ਮੱਛੀ ਫ਼ਾਰਮ, ਸੂਰ ਪਾਲਣ ਤੇ ਸ਼ਹਿਦ ਦੀਆਂ ਮਖੀਆਂ ਆਦਿ ਸਹਾਇਕ ਧੰਦੇ ਨੂੰ ਪ੍ਰਫੁਲਿਤ ਕਰ ਕੇ
ਕਿਸਾਨਾਂ ਦੀ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ। ਜਿਵੇਂ ਕਿਸਾਨਾਂ ਲਈ ਬਿਜਲੀ ਦੀ ਸਹੂਲਤ ਮੁਫ਼ਤ ਦਿਤੀ ਹੋਈ ਹੈ, ਇਸ ਨਾਲ ਵੀ ਕਿਸਾਨਾਂ ਦੀ ਆਮਦਨੀ ਉਤੇ ਫ਼ਰਕ ਪੈਂਦਾ ਹੈ। ਇਸੇ ਤਰ੍ਹਾਂ ਸਹਾਇਕ ਧੰਦਿਆਂ ਵਿਚ 50 ਫ਼ੀ ਸਦੀ ਸਬਸਿਡੀ ਤੇ ਬੀਮਾ ਯੋਜਨਾ ਲਾਗੂ ਕਰ ਕੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ।
ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਤੇ ਪੰਜਾਬ ਦੇ ਕੈਬਨਿਟ ਵਜ਼ੀਰ ਨਵਜੋਤ ਸਿੰਘ ਸਿੱਧੂ ਦੀਆਂ ਦਲੀਲਾਂ ਭਾਵੇਂ ਕੁੱਝ ਵੀ ਹੋਣ ਪਰ ਪੰਜਾਬ ਦੇ ਪੜ੍ਹੇ ਲਿਖੇ, ਵਧੀਆ ਸੋਚ ਦੇ ਮਾਲਕ, ਲੇਖਕ, ਇਤਿਹਾਸਕਾਰ, ਅਗਾਂਹਵਧੂ ਕਿਸਾਨ ਤੇ ਨੌਜੁਆਨ ਪੀੜ੍ਹੀ ਇਨ੍ਹਾਂ ਆਗੂਆਂ ਦੀਆਂ ਦਲੀਲਾਂ ਦਾ ਕਦੇ ਵੀ ਸਮਰਥਨ ਨਹੀਂ ਕਰ ਸਕਦੀ।
ਇਨ੍ਹਾਂ ਆਗੂਆਂ ਨੂੰ ਅਪਣੇ ਅਖੌਤੀ ਵਿਚਾਰ, ਅਹੁਦੇ ਦੀ ਦੁਰਵਰਤੋਂ ਅਪਣੇ ਨਿਜੀ ਵਿਚਾਰ, ਹਵਾਈ ਕਿਲ੍ਹੇ ਤੇ ਪੰਜਾਬ ਦੇ ਕਿਸਾਨਾਂ ਨੂੰ ਰਾਤੋ ਰਾਤ ਕਰੋੜਪਤੀ ਬਣਾਉਣ ਦੇ ਸੁਪਨੇ ਤੋਂ ਇਲਾਵਾ ਅਫ਼ੀਮ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਵਾਲਾ ਅੱਲਾਦੀਨ ਦਾ ਚਿਰਾਗ਼ ਦੱਸ ਕੇ ਗੁਮਰਾਹ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਕੁੱਝ ਦਵਾਈਆਂ ਬਣਾਉਣ ਲਈ ਅਜਿਹੇ ਪਦਾਰਥ ਬੀਜਣ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਨੂੰ ਬਹੁਤ ਹੀ ਸੁਰੱਖਿਆ ਘੇਰੇ ਅੰਦਰ ਲੋੜ ਅਨੁਸਾਰ ਬੀਜਣ ਲਈ ਚਾਰਦੀਵਾਰੀ ਵਾਲੀਆਂ ਸੁਰੱਖਿਅਤ ਥਾਵਾਂ ਜਿਵੇਂ ਜੇਲਾਂ ਅੰਦਰ, ਸੁਰੱਖਿਆ ਪ੍ਰਬੰਧਾਂ ਹੇਠ ਵਾਹੀਯੋਗ ਜ਼ਮੀਨ, ਮੈਡੀਕਲ ਨਾਲ ਸਬੰਧਤ ਵੱਡੀਆਂ-ਵੱਡੀਆਂ ਫ਼ੈਕਟਰੀਆਂ
ਅੰਦਰ ਸੁਰੱਖਿਅਤ ਜ਼ਮੀਨ ਵਿਚ ਵੀ ਲੋੜ ਅਨੁਸਾਰ ਇਸ ਦੀ ਕਾਸਤ ਦੀ ਆਗਿਆ ਹੋਣੀ ਚਾਹੀਦੀ ਹੈ ਜਾਂ ਫਿਰ ਸਰਕਾਰ ਨੂੰ ਲੋੜੀਂਦੀ ਮਾਤਰਾ ਅਨੁਸਾਰ ਜਿੰਨੀ ਦਵਾਈ ਅੰਦਰ ਪਾਉਣ ਲਈ ਪਦਾਰਥਾਂ ਦੀ ਜ਼ਰੂਰਤ ਹੈ, ਉੁਸ ਨੂੰ ਸਰਕਾਰੀ ਜ਼ਮੀਨ ਨੂੰ ਅਪਣੇ ਕਬਜ਼ੇ ਅੰਦਰ ਲੈ ਕੇ ਖ਼ੁਦ ਸਰਕਾਰ ਅਪਣੀ ਦੇਖਰੇਖ ਹੇਠ ਬੀਜ ਕੇ ਸਮਰੱਥਾ ਅਨੁਸਾਰ ਪੂਰੀ ਸੁਰੱਖਿਆ ਦਾ ਪ੍ਰਬੰਧ ਕਰ ਕੇ ਲੋੜਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਇਨ੍ਹਾਂ ਨਸ਼ਿਆਂ ਦੀ ਪੰਜਾਬ ਵਿਚ ਖੁੱਲ੍ਹੇਆਮ ਆਮਦ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਤੋਂ ਇਹ ਅਣਜਾਣ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਬਰਬਾਦੀ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਅਸਮਰੱਥ ਹਨ ਤੇ ਪੰਜਾਬ ਅੰਦਰ ਜੇਕਰ ਅਫ਼ੀਮ, ਡੋਡੇ, ਖਸਖਸ, ਪੋਸਤ, ਭੰਗ ਆਦਿ ਦੀ ਖੁੱਲ੍ਹੇਆਮ ਵਰਤੋਂ ਦੀ ਆਮਦ ਹੋ ਗਈ ਤਾਂ ਆਮਦ ਤੋਂ ਬਾਅਦ ਕਿਥੇ ਖੜਾ ਹੋਵੇਗਾ ਸਾਡਾ ਪੰਜਾਬ, ਇਹ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੇ ਸਮਾਂ ਹੀ ਦੱਸੇਗਾ।
ਗੁਰਚਰਨ ਸਿੰਘ ਰਾਮਗੜ੍ਹ
ਸੰਪਰਕ : 98142-71281