ਲੋਹੜੀ 'ਤੇ ਵਿਸ਼ੇਸ਼: ਲੋਹੜੀ ਦੇ ਤਿਉਹਾਰ ਨਾਲ ਜੁੜੇ ਰਿਵਾਜ

By : KOMALJEET

Published : Jan 13, 2023, 1:05 pm IST
Updated : Jan 13, 2023, 1:06 pm IST
SHARE ARTICLE
Representational Image
Representational Image

ਇਸ ਤਿਉਹਾਰ ਦੀ ਪ੍ਰੰਪਰਾ ਬਹੁਤ ਪੁਰਾਣੀ ਹੈ। ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ।

ਇਸ ਤਿਉਹਾਰ ਦੀ ਪ੍ਰੰਪਰਾ ਬਹੁਤ ਪੁਰਾਣੀ ਹੈ। ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ। ਇਸ ਤਿਉਹਾਰ ਨਾਲ ਇਕ ਲੋਕ-ਕਥਾ ਸਬੰਧਤ ਹੈ ਕਿ ਇਸ ਦਿਨ ਡਾਕੂ ਦੁੱਲੇ ਭੱਟੀ ਨੇ ਇਕ ਗ਼ਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੰਦਰੀ ਦਾ ਵਿਆਹ ਅਪਣੇ ਹੱਥੀਂ ਕਰਵਾ ਕੇ ਘਰ ਭੇਜਿਆ। ਉਨ੍ਹਾਂ ਨੂੰ ਦੁਸ਼ਟ ਹਾਕਮ ਦੀ ਚੁੰਗਲ ਤੋਂ ਆਜ਼ਾਦ ਕਰਵਾਉਣ ਵਾਲੀ ਘਟਨਾ ਦੀ ਯਾਦ ’ਚ ਇਹ ਤਿਉਹਾਰ ਅੱਗ ਬਾਲ ਕੇ ਮਨਾਇਆ ਜਾਣ ਲੱਗਾ।

ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਤਿਉਹਾਰ ਦਾ ਸਬੰਧ ਇਕ ਪੁਰਾਤਨ ਕਥਾ ਸਤੀ-ਦਹਿਨ ਨਾਲ ਵੀ ਹੈ। ਕਈ ਕਹਿੰਦੇ ਹਨ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ। ਇਸ ਤਰ੍ਹਾਂ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਲੋਹੜੀ ਸ਼ਬਦ ਦਾ ਮੂਲ ਤਿਲ ਅਤੇ ਰੋੜੀ ਤੋਂ ਬਣਿਆ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ। ਇਸ ਤਿਉਹਾਰ ਦਾ ਸਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜ਼ੋਰਾਂ ’ਤੇ ਹੁੰਦੀ ਹੈ। ਕਈ ਲੋਕ ਇਸ ਤਿਉਹਾਰ ਦਾ ਸਬੰਧ ਠੰਢੇ ਪਏ ਸੂਰਜ ਨੂੰ ਗਰਮੀ ਦੇਣ ਨਾਲ ਵੀ ਜੋੜ ਕੇ ਦੇਖਦੇ ਹਨ।

ਸੁੰਦਰ ਮੁੰਦਰੀਏ - ਹੋ
ਤੇਰਾ ਕੌਣ ਵਿਚਾਰਾ - ਹੋ
ਦੁੱਲਾ ਭੱਟੀ ਵਾਲਾ - ਹੋ

ਅੰਗਰੇਜ਼ੀ ਮਹੀਨੇ ਦਾ ਨਵਾਂ ਸਾਲ ਚੜ੍ਹਦੇ ਹੀ ਮਧਿਅਮ ਦਰਜੇ ਦੇ ਮੁਹੱਲਿਆਂ ਜਾਂ ਪਿੰਡਾਂ ਦੀਆਂ ਗਲੀਆਂ ’ਚ ਛੋਟੇ-ਛੋਟੇ ਬੱਚਿਆਂ ਦੇ ਮੂੰਹੋਂ ਇਹ ਗੀਤ ਤਾਂ ਸਭ ਦੇ ਕੰਨੀਂ ਪੈਂਦੇ ਹੀ ਹੋਣਗੇ। ਇਹ ਲੋਹੜੀ ਦੇ ਤਿਉਹਾਰ ਦਾ ਇਕ ਪ੍ਰਚਲੱਤ ਗੀਤ ਹੈ ਜੋ ਇਸ ਤਿਉਹਾਰ ਦੇ ਆਉਣ ਦਾ ਸੰਕੇਤ ਦਿੰਦਾ ਹੈ। ਲੋਹੜੀ ਪੰਜਾਬੀਆਂ ਦਾ ਮੁੱਖ ਤਿਉਹਾਰ ਹੈ। ਇਹ ਦੇਸੀ ਮਹੀਨਾ ਮਾਘੀ ਤੋਂ ਇਕ ਦਿਨ ਪਹਿਲਾਂ ਅਤੇ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਮਨਾਇਆ ਜਾਂਦਾ ਹੈ।

ਇਸ ਤਿਉਹਾਰ ਦੀ ਪ੍ਰੰਪਰਾ ਬਹੁਤ ਪੁਰਾਣੀ ਹੈ। ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ। ਇਸ ਤਿਉਹਾਰ ਨਾਲ ਇਕ ਲੋਕ-ਕਥਾ ਸਬੰਧਤ ਹੈ ਕਿ ਇਸ ਦਿਨ ਡਾਕੂ ਦੁੱਲੇ ਭੱਟੀ ਨੇ ਇਕ ਗ਼ਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੰਦਰੀ ਦਾ ਵਿਆਹ ਅਪਣੇ ਹੱਥੀਂ ਕਰਵਾ ਕੇ ਘਰ ਭੇਜਿਆ। ਉਨ੍ਹਾਂ ਨੂੰ ਦੁਸ਼ਟ ਹਾਕਮ ਦੀ ਚੁੰਗਲ ਤੋਂ ਆਜ਼ਾਦ ਕਰਵਾਉਣ ਵਾਲੀ ਘਟਨਾ ਦੀ ਯਾਦ ’ਚ ਇਹ ਤਿਉਹਾਰ ਅੱਗ ਬਾਲ ਕੇ ਮਨਾਇਆ ਜਾਣ ਲੱਗਾ। 

ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਤਿਉਹਾਰ ਦਾ ਸਬੰਧ ਇਕ ਪੁਰਾਤਨ ਕਥਾ ਸਤੀ-ਦਹਿਨ ਨਾਲ ਵੀ ਹੈ। ਕਈ ਕਹਿੰਦੇ ਹਨ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ। ਇਸ ਤਰ੍ਹਾਂ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਲੋਹੜੀ ਸ਼ਬਦ ਦਾ ਮੂਲ ਤਿਲ ਅਤੇ ਰੋੜੀ ਤੋਂ ਬਣਿਆ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ। ਇਸ ਤਿਉਹਾਰ ਦਾ ਸਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜ਼ੋਰਾਂ ’ਤੇ ਹੁੰਦੀ ਹੈ। ਕਈ ਲੋਕ ਇਸ ਤਿਉਹਾਰ ਦਾ ਸਬੰਧ ਠੰਢੇ ਪਏ ਸੂਰਜ ਨੂੰ ਗਰਮੀ ਦੇਣ ਨਾਲ ਵੀ ਜੋੜ ਕੇ ਦੇਖਦੇ ਹਨ।

ਸੰਧਾਰਾ ਦੇਣਾ :
ਲੋਹੜੀ ਤੋਂ ਪਹਿਲਾਂ ਪੇਕੇ ਘਰ ਵਲੋਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਸੰਧਾਰਾ ਭੇਜਿਆ ਜਾਂਦਾ ਹੈ। ਪੇਕੇ ਪ੍ਰਵਾਰ ਵਲੋਂ ਕੁੜੀ ਅਤੇ ਸਹੁਰੇ ਪ੍ਰਵਾਰ ਲਈ ਸੰਧਾਰਾ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ। ਕੁੜੀਆਂ ਨੂੰ ਦਿਤੇ ਜਾਣ ਵਾਲੇ ਸੰਧਾਰੇ ਵਿਚ ਤਿਲ, ਚੌਲਾਂ ਅਤੇ ਪੰਜੀਰੀ ਤੋਂ ਬਣੇ ਲੱਡੂ ਅਤੇ ਕਪੜੇ ਲੀੜੇ ਹੁੰਦੇ ਹਨ। ਬਹੁਤ ਸਾਰੇ ਮਾਪੇ ਅਪਣੀ ਸਮਰੱਥਾ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਸੰਧਾਰੇ ਵਿਚ ਕੁੱਝ ਨਾ ਕੁੱਝ ਤੋਹਫ਼ੇ ਵਜੋਂ ਭੇਜਦੇ ਹਨ। ਪੰਜਾਬ ਦੇ ਕਈ ਖੇਤਰਾਂ ਵਿਚ ਇਸ ਨੂੰ ਭਾਜੀ ਦੇਣਾ ਵੀ ਕਹਿੰਦੇ ਹਨ।

ਲੋਹੜੀ ਵੰਡਣਾ ਜਾਂ ਗੁੜ ਫੇਰਨਾ
ਜਿਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੁੰਦਾ ਹੈ ਉਹ ਕੁੱਝ ਦਿਨ ਪਹਿਲਾਂ ਮੂੰਗਫਲੀ, ਗੁੜ ਅਤੇ ਰਿਉੜੀਆਂ ਪਿੰਡ ਵਿਚ ਵੰਡਦੇ ਹਨ। ਸਾਰੇ ਸ਼ਰੀਕੇ ਦੀਆਂ ਨੂੰਹਾਂ ਧੀਆਂ ਇਕੱਠੀਆਂ ਹੋ ਕੇ ਪਿੰਡ ਵਿਚ ਜਾਂ ਜਾਣ ਪਛਾਣ ਵਾਲਿਆਂ ਦੇ ਘਰਾਂ ’ਚ ਗੁੜ ਫੇਰਦੀਆਂ ਹਨ ਭਾਵ ਲੋਹੜੀ ਵੰਡ ਕੇ ਆਉਂਦੀਆਂ ਹਨ। ਕੁੱਝ ਖ਼ਾਸ ਮਿਲਵਰਤਣ ਵਾਲੇ ਘਰਾਂ ’ਚ ਗਿੱਧਾ ਪਾ ਕੇ ਖ਼ੁਸ਼ੀ ਮਨਾਉਂਦੀਆਂ ਹਨ। ਅੱਜਕਲ ਲੋਕ ਧੀਆਂ ਦੀ ਲੋਹੜੀ ਵੀ ਪੁੱਤਰਾਂ ਵਾਂਗ ਮਨਾਉਂਦੇ ਹਨ।

ਲੋਹੜੀ ਮੰਗਣਾ :
ਲੋਹੜੀ ਤੋਂ ਦਸ ਕੁ ਦਿਨ ਪਹਿਲਾਂ ਛੋਟੇ ਛੋਟੇ ਬੱਚੇ ਟੋਲੀਆਂ ਬਣਾ ਕੇ ਘਰ ਘਰ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਜੁੜੇ ਗੀਤ ਗਾਉਂਦੇ ਹਨ ਜਿਵੇਂ :
ਦੇਹ ਮਾਈ ਲੋਹੜੀ, ਜੀਵੇ ਤੇਰੀ ਜੋੜੀ।
ਦੇਹ ਗੁੜ ਦੀ ਰੋੜੀ, ਤੇਰਾ ਮੁੰਡਾ ਚੜਿ੍ਹਆ ਘੋੜੀ
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਟੋਰ।
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜਦ ਕੋਈ ਘਰ ਵਾਲਾ ਲੋਹੜੀ ਨਹੀਂ ਦਿੰਦਾ ਤਾਂ ਕਹਿੰਦੇ ਹਨ : 
‘ਹੁੱਕਾ ਬਈ ਹੁੱਕਾ ਇਹ ਘਰ ਭੁੱਖਾ’

ਖ਼ਾਸ ਪਕਵਾਨ :
ਲੋਹੜੀ ਦੀ ਰਾਤ ਸਰੋਂ੍ਹ ਦਾ ਸਾਗ ਅਤੇ ਗੰਨੇ ਦੇ ਰਸ (ਰੌਅ) ਦੀ ਖੀਰ ਬਣਾ ਕੇ ਰੱਖੀ ਜਾਂਦੀ ਹੈ। ਕਈ ਲੋਕ ਖਿਚੜੀ ਵੀ ਬਣਾਉਂਦੇ ਹਨ ਜਿਸ ਨੂੰ ਲੋਕ ਅਗਲੇ ਦਿਨ ਮਾਘੀ ਦੀ ਸਵੇਰ ਨੂੰ ਖਾਂਦੇ ਹਨ। ਇਸ ਬਾਰੇ ਇਹ ਤੁਕ ਪ੍ਰਚਲਤ ਹੈ “ਪੋਹ ਰਿੱਧਾ ਮਾਘ ਖਾਧਾ।’ ਭਾਵ ਪੋਹ ਦੇ ਮਹੀਨੇ ਵਿਚ ਪਕਾਇਆ ਹੋਇਆ ਮਾਘ ਦੇ ਮਹੀਨੇ ਵਿਚ ਖਾਧਾ ਜਾਂਦਾ ਹੈ।

ਧੂਣੀ ਬਾਲਣਾ ਜਾਂ ਬੁਖਾਰਾ ਲਾਉਣਾ
ਲੋਹੜੀ ਦੀ ਰਾਤ ਨੂੰ ਵੈਸੇ ਤਾਂ ਹਰ ਘਰ ’ਚ ਪਾਥੀਆਂ ਬਾਲ ਕੇ, ਧੂਣੀ ਬਾਲ ਕੇ ਸ਼ਗਨ ਕੀਤਾ ਜਾਂਦਾ ਹੈ ਪਰ ਜਿਨ੍ਹਾਂ ਘਰਾਂ ਵਿਚ ਨਵੇਂ ਜੰਮੇ ਲੜਕੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ, ਉਨ੍ਹਾਂ ਘਰਾਂ ਵਿਚ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਵੱਡੀ ਧੂਣੀ ਬਾਲੀ ਜਾਂਦੀ ਹੈ। ਉਸ ਦੇ ਆਲੇ-ਦੁਆਲੇ ਸੱਤ ਚੱਕਰ ਲਗਾਉਂਦੇ ਹੋਏ ਤਿਲ, ਖਿੱਲਾਂ ਅਤੇ ਚਿਰਵੜੇ ਪਾ ਕੇ ਗੀਤ ਗਾਉਂਦੇ ਹਨ :
“ਇੱਛਰ ਆ ਦਲਿੱਦਰ ਜਾ, 
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ’’

ਢੋਲ ਉੱਤੇ ਭੰਗੜੇ ਅਤੇ ਗਿੱਧੇ ਪਾਏ ਜਾਂਦੇ ਹਨ, ਜਸ਼ਨ ਮਨਾਏ ਜਾਂਦੇ ਹਨ। ਇਸ ਤਰ੍ਹਾਂ ਲੋਹੜੀ ਦਾ ਤਿਉਹਾਰ ਨਵਾਂ ਸਾਲ ਚੜ੍ਹਦੇ ਹੀ ਢੇਰ ਸਾਰੀਆਂ ਖ਼ੁਸ਼ੀਆਂ ਲੈ ਕੇ ਆਉਂਦਾ ਹੈ। ਲੋਕਾਂ ’ਚ ਨਵਾਂ ਉਤਸ਼ਾਹ ਅਤੇ ਜੋਸ਼ ਪੈਦਾ ਕਰਦਾ ਹੈ। ਇਹ ਤਿਉਹਾਰ ਸਰਦੀ ਦੇ ਜਾਣ ਦਾ ਵੀ ਪ੍ਰਤੀਕ ਹੁੰਦਾ ਹੈ। ਅੱਜਕਲ ਲੋਕ ਧੀਆਂ ਅਤੇ ਪੁੱਤਰਾਂ ’ਚ ਕੋਈ ਫ਼ਰਕ ਨਹੀਂ ਸਮਝਦੇ। ਇਸ ਲਈ ਧੀਆਂ ਦੀਆਂ ਲੋਹੜੀਆਂ ਵੀ ਇਸੇ ਤਰ੍ਹਾਂ ਮਨਾਈਆਂ ਜਾਣ ਲੱਗ ਪਈਆਂ ਹਨ। ਕਈ ਲੋਕ ਪਤੰਗ ਚੜ੍ਹਾਉਣ ਦੀ ਪ੍ਰਥਾ ਨੂੰ ਵੀ ਲੋਹੜੀ ਨਾਲ ਜੋੜਦੇ ਹਨ ਪਰੰਤੂ ਇਹ ਪ੍ਰਥਾ ਬਸੰਤ ਦੇ ਤਿਉਹਾਰ ਨਾਲ ਸਬੰਧਤ ਹੈ।

- ਮੋਬਾਈਲ : 99889-01324
 ਬਰਜਿੰਦਰ ਕੌਰ ਬਿਸਰਾਓ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement