ਦੁਬਈ: ਲਗਜ਼ਰੀ ਜਾਇਦਾਦ ਦੀ ਵਿਕਰੀ 230% ਵਧੀ, ਕੀਮਤਾਂ 'ਚ 40% ਤੱਕ ਦਾ ਉਛਾਲ 
Published : May 13, 2021, 1:02 pm IST
Updated : May 13, 2021, 1:02 pm IST
SHARE ARTICLE
 Dubai: Luxury property sales up 230%, prices up 40%
Dubai: Luxury property sales up 230%, prices up 40%

ਮਾਰਚ ਵਿਚ ਅਜਿਹੀਆਂ 84 ਜਾਇਦਾਦਾਂ ਦਾ ਸੌਦਾ ਹੋਇਆ ਸੀ। ਰੀਅਲ ਅਸਟੇਟ ਕੰਸਲਟੈਂਸੀ ਪ੍ਰਾਪਰਟੀ ਮਾਨੀਟਰ ਦੇ ਅਨੁਸਾਰ ਇਹ ਅੰਕੜਾ 8 ਸਾਲਾਂ ਵਿਚ ਸਭ ਤੋਂ ਵੱਧ ਹੈ।

ਦੁਬਈ - ਕੋਰੋਨਾ ਮਹਾਂਮਾਰੀ ਤੋਂ ਤੰਗ ਆ ਕੇ ਲੰਡਨ ਦੇ ਕ੍ਰਿਸਟੋਫ ਰੀਚ ਨੇ ਆਪਣਾ ਲਗਜ਼ਰੀ ਟਾਊਨਹਾਊਸ ਵੇਚ ਦਿੱਤਾ ਹੈ ਅਤੇ ਦੁਬਈ ਸ਼ਿਫਟ ਹੋ ਗਿਆ ਹੈ। ਕ੍ਰਿਸਟੋਫ ਵਰਗੇ ਦੁਨੀਆ ਦੇ ਬਹੁਤ ਸਾਰੇ ਸੁਪਰ ਅਮੀਰ ਲੋਕਾਂ ਦੇ ਨਿਵੇਸ਼ ਦੇ ਕਾਰਨ, ਦੁਬਈ ਵਿੱਚ ਜਾਇਦਾਦ ਦੀ ਵਿਕਰੀ ਅਤੇ ਕੀਮਤਾਂ ਵਿਚ ਰਿਕਾਰਡ ਉਛਾਲ ਆਇਆ ਹੈ। 

PropertyProperty

ਰੀਅਲ ਅਸਟੇਟ ਅਤੇ ਵਿੱਤੀ ਟੈਕਨਾਲੋਜੀ ਕੰਪਨੀਆਂ ਦੀ ਮਲਕੀਅਤ ਵਾਲੇ ਇੱਕ ਪ੍ਰਸਿੱਧ ਸਮੂਹ ਦੇ ਪ੍ਰਧਾਨ ਰੇਚ ਦਾ ਕਹਿਣਾ ਹੈ ਕਿ, "ਦੁਬਈ ਦਾ ਫਾਰਮੂਲਾ ਸਪੱਸ਼ਟ ਹੈ ਸਭ ਦਾ ਟੀਕਾਕਰਨ, ਸੁਰੱਖਿਆ, ਸਭ ਕੁੱਝ ਖੁਲ੍ਹਾ ਅਤੇ ਅਸਾਨ ਰੱਖੋ। ਪ੍ਰਾਪਰਟੀ ਫਾਈਂਡਰ ਅਨੁਸਾਰ, ਦੁਬਈ ਦੀ 2021 ਦੀ ਪਹਿਲੀ ਤਿਮਾਹੀ ਵਿਚ ਉੱਚ ਪੱਧਰੀ, ਸੁਪਰ ਲਗਜ਼ਰੀ ਜਾਇਦਾਦ ਦੀ ਖਰੀਦ ਪਿਛਲੇ ਸਾਲ ਨਾਲੋਂ 230% ਵਧੀ ਹੈ। ਲਗਜ਼ਰੀ ਜਾਇਦਾਦਾਂ ਦੀਆਂ ਕੀਮਤਾਂ ਵਿਚ ਵੀ 40% ਦਾ ਵਾਧਾ ਹੋਇਆ ਹੈ।

DubaiDubai

ਅਪ੍ਰੈਲ 2021 ਵਿਚ, 20 ਕਰੋੜ ਰੁਪਏ ਤੋਂ ਵੱਧ ਵਾਲੀਆਂ 90 ਜਾਇਦਾਦਾਂ ਵੇਚੀਆਂ ਗਈਆਂ ਸਨ। ਮਾਰਚ ਵਿਚ ਅਜਿਹੀਆਂ 84 ਜਾਇਦਾਦਾਂ ਦਾ ਸੌਦਾ ਹੋਇਆ ਸੀ। ਰੀਅਲ ਅਸਟੇਟ ਕੰਸਲਟੈਂਸੀ ਪ੍ਰਾਪਰਟੀ ਮਾਨੀਟਰ ਦੇ ਅਨੁਸਾਰ ਇਹ ਅੰਕੜਾ 8 ਸਾਲਾਂ ਵਿਚ ਸਭ ਤੋਂ ਵੱਧ ਹੈ। 2020 ਵਿਚ 20 ਕਰੋੜ ਰੁਪਏ ਤੋਂ ਵੱਧ ਦੀਆਂ 54 ਸੰਪਤੀਆਂ ਵੇਚੀਆਂ ਗਈਆਂ ਸਨ।

palm jumeirahPalm jumeirah

ਪਾਮ ਜੂਮੇਰਾਹ 'ਤੇ ਪੈਂਟਹਾਊਸ ਦੀ ਵਿਕਰੀ ਦਾ ਪ੍ਰਬੰਧ ਕਰਨ ਵਾਲੀ ਇਕ ਕੰਪਨੀ ਕੰਸਲਟੈਂਸੀ ਨਾਈਟ ਫਰੈਂਕ ਦੇ ਅਨੁਸਾਰ, "ਲੋਕ ਬਿਨ੍ਹਾਂ ਕਿਸੇ ਤੋਲਮੋਲ ਦੇ ਲੱਖਾਂ-ਡਾਲਰ ਦੇ ਸੌਦੇ ਨਾਲ ਵੱਡੀ ਗਿਣਤੀ ਵਿਚ ਜਾਇਦਾਦ ਖਰੀਦ ਰਹੇ ਹਨ।" ਸਭ ਤੋਂ ਘੱਟ ਵਿਆਜ ਦਰਾਂ ਤੇ ਜਾਇਦਾਦ ਦੀ ਉਪਲੱਬਧਤਾ ਅਤੇ ਪਰਿਵਾਰ ਲਈ ਵਧੇਰੇ ਜਗ੍ਹਾ ਵਿਚ ਘਰ ਹੋਣ ਦੀ ਇੱਛਾ ਨੇ ਨਿਊਯਾਰਕ ਅਤੇ ਪੈਰਿਸ ਵਰਗੇ ਸ਼ਹਿਰਾਂ ਦੇ ਅਮੀਰ ਲੋਕਾਂ ਨੂੰ ਦੁਬਈ ਵੱਲ ਵੇਖਣ ਲਈ ਮਜ਼ਬੂਰ ਕੀਤਾ ਹੈ। 

DubaiDubai

ਸੁਰੱਖਿਆ, ਕ੍ਰਾਈਮ 'ਤੇ ਪੂਰਾ ਕੰਟਰੋਲ, ਵਧੀਆ ਸਿੱਖਿਆ ਅਤੇ ਸਿਹਤ ਵਿਵਸਥਾ ਵੀ ਇਸ ਦੀ ਪ੍ਰਮੁੱਖ ਵਜ੍ਹਾ ਹੈ। ਨਾਲ ਹੀ ਕੋਰੋਨਾ ਕਾਲ ਵਿਚ ਵੀ ਸੁਰੱਖਿਅਤ ਦੁੰਬਈ ਨੇ ਵੀ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਵਿਦੇਸ਼ੀ ਸੈਲਾਨੀ ਹੁਣ ਦੁਬਈ ਦੀਆਂ ਪਾਰਟੀਆਂ, ਸਮੁੰਦਰੀ ਕੰਢੇ, ਹੋਟਲ-ਰਿਜੋਰਟਾਂ ਅਤੇ ਨਾਈਟ ਲਾਈਫ ਦਾ ਅਨੰਦ ਲੈ ਰਹੇ ਹਨ। ’ਸੈਰ-ਸਪਾਟਾ ਵਿਚ ਹੋਏ ਵਾਧੇ ਨੇ ਜਨਵਰੀ ਵਿਚ ਕੋਰਨਾ ਦੇ ਮਾਮਲਿਆਂ ਵਿਚ ਨਾਟਕੀ ਉਛਾਲ ਵੇਖਿਆ, ਪਰ ਯੂਏਈ ਇਸ ਉੱਤੇ ਕਾਬੂ ਪਾਉਣ ਵਿਚ ਕਾਮਯਾਬ ਰਿਹਾ। ਪ੍ਰਾਪਰਟੀ ਮਾਰਕੀਟ ਵਿਚ ਇਸ ਰਿਕਾਰਡ ਨੂੰ ਉਛਾਲਣ ਵਿਚ ਸਹਾਇਤਾ ਲਈ, ਦੁਬਈ ਨੇ ਵੀ ਪਿਛਲੇ ਦਿਨੀਂ ਨਿਯਮਾਂ ਵਿਚ ਕਈ ਤਬਦੀਲੀਆਂ ਕੀਤੀਆਂ ਹਨ।

PhotoPhoto

ਇੱਥੇ ਜਾਇਦਾਦ ਦੀ ਖਰੀਦ ਦੇ ਨਾਲ ਵਸਨੀਕ ਦਾ ਦਰਜਾ ਪ੍ਰਾਪਤ ਹੋਣਆ ਅਤੇ ਤੁਰੰਤ ਕੋਰੋਨਾ ਟੀਕਾ ਉਪਲਬਧ ਹੋਣਾ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਅਮੀਰ ਵਿਦੇਸ਼ੀ ਲੋਕਾਂ ਨੂੰ ਲੁਭਾਉਣ ਦੀ ਨਵੀਂ ਪਹਿਲ ਦੇ ਹਿੱਸੇ ਵਜੋਂ ਰਿਮੋਟ ਵਰਕ ਵੀਜ਼ਾ, ਰਿਟਾਇਰਮੈਂਟ ਵੀਜ਼ਾ, ਲੰਬੀ ਮਿਆਦ ਦਾ ਵੀਜ਼ਾ ਅਤੇ ਸੁਨਹਿਰੀ ਵੀਜ਼ਾ ਵੀ ਉਪਲੱਬਧ ਕਰਵਾਏ ਜਾ ਰਹੇ ਹਨ।

ਪਾਮ ਜੁਮੇਰਾਹ ਅਤੇ ਹੋਰ ਜਾਇਦਾਦ ਵਿਚ ਹੋਏ ਸੌਦਿਆਂ ਦਾ ਇੱਕ ਵੱਡਾ ਹਿੱਸਾ ਯੂਰਪ, ਭਾਰਤ, ਚੀਨ ਤੋਂ ਹੈ। ਪਾਮ ਜੁਮੇਰਾਹ ਦੀ ਦੂਜੀ ਰਿਹਾਇਸ਼ੀ ਵਿਕਰੀ ਵਿਚ ਸਵਿਸ ਪਰਿਵਾਰ ਨੇ 240 ਕਰੋੜ ਰੁਪਏ ਦੀ ਕਮਾਈ ਕੀਤੀ। ਇੱਕ ਵਾਟਰਫ੍ਰੰਟ ਹਵੇਲੀ ਖਰੀਦੀ। ਯੂਰਪੀਅਨ ਪਰਿਵਾਰ ਨੇ 210 ਕਰੋੜ ਵਿਚ ਤੀਜਾ ਮਹਿੰਗਾ ਘਰ ਖਰੀਦਿਆ। 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement