ਪੰਜਾਬ ਦਾ ਧੁਰਾ ਪੰਜਾਬੀ ਅਤੇ ਪੰਜਾਬੀਅਤ
Published : Jun 13, 2019, 10:49 am IST
Updated : Jun 13, 2019, 4:00 pm IST
SHARE ARTICLE
Anandpur Sahib
Anandpur Sahib

ਮੇਰੇ ਹਿੰਦੂ ਪਿਤਾ ਅਤੇ ਜੱਟ ਸਿੱਖ ਮਾਤਾ ਨੇ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਇਹੀ ਸਿਖਾਇਆ ਸੀ ਕਿ ਪੰਜਾਬ ਦਾ ਧੁਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹੈ।

ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ 2019 ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ (ਇੰਡੀਅਨ ਨੈਸ਼ਨਲ ਕਾਂਗਰਸ) ਨੇ ਮੈਨੂੰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ  ਮੈਦਾਨ ਵਿਚ ਉਤਾਰਨ ਦਾ ਫੈਸਲਾ ਲਿਆ ਸੀ। ਸ੍ਰੀ ਅਨੰਦਪੁਰ ਸਾਹਿਬ ਇਕ ਇਤਿਹਾਸਕ ਸਥਾਨ ਹੈ। ਸ੍ਰੀ ਅਨੰਦਪੁਰ ਸਾਹਿਬ ਵਿਚ ਸਥਿਤ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸਿੱਖ ਸੰਗਤਾਂ ਦੇ ਮਹੱਤਵਪੂਰਨ ਧਾਰਮਿਕ ਸਥਾਨਾਂ ਵਿਚੋਂ ਇਕ ਹੈ। ਇਸ ਸਥਾਨ ‘ਤੇ 13 ਅਪ੍ਰੈਲ 1699 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ।

Takht Sri Keshgarh SahibTakht Sri Keshgarh Sahib

ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਏ ਲੋਕਾਂ ਤੋਂ ਉਹਨਾਂ ਦੇ ਸਿਰਾਂ ਦੀ ਮੰਗ ਕੀਤੀ। ਜਦੋਂ ਪੰਜ ਬਹਾਦਰ ਸਿੱਖਾਂ ਨੇ (ਪੰਜ ਪਿਆਰੇ) ਅਪਣੇ ਆਪ ਨੂੰ ਗੁਰੂ ਸਾਹਿਬ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਤਾਂ ਗੁਰੂ ਸਾਹਿਬ ਨੇ ਉਹਨਾਂ  ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ। ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਵੱਲੋਂ ਸੰਨ 1665 ਵਿਚ ਚੱਕ ਨਾਨਕੀ ਨਾਂਅ ਵਜੋਂ ਕੀਤੀ ਗਈ ਸੀ। ਗੁਰੂ ਤੇਗ ਬਹਾਦੁਰ ਜੀ ਦੇ ਸਪੁੱਤਰ ਦਸਵੇਂ ਪਾਤਸ਼ਾਹ ਨੇ ਇਸ ਪਵਿੱਤਰ ਅਸਥਾਨ ‘ਤੇ ਅਪਣੀ ਜ਼ਿੰਦਗੀ ਦੇ 25 ਸਾਲ ਬਤੀਤ ਕੀਤੇ ਹਨ।

Chamkaur SahibChamkaur Sahib

ਇਸ ਹਲਕੇ ਵਿਚ ਚਮਕੌਰ ਸਾਹਿਬ ਵੀ ਇਤਿਹਾਸਕ ਅਤੇ ਧਿਆਨਦੇਣਯੋਗ ਸਥਾਨ ਹੈ। ਚਮਕੌਰ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਾਲੀਆਂ ਖ਼ਾਲਸਾ ਫੌਜਾਂ ਅਤੇ ਵਜ਼ੀਰ ਖਾਂ ਦੀ ਮੁਗ਼ਲ ਫੌਜ ਵਿਚਕਾਰ 1704 ਵਿਚ ਹੋਈ ਸੀ। ਇਸ ਜੰਗ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਸਿੱਖਾਂ ਸਮੇਤ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ (18) ਅਤੇ ਸਾਹਿਬਜ਼ਾਦਾ ਜੁਝਾਰ ਸਿੰਘ (14) ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ। ਅਨੰਦਪੁਰ ਸਾਹਿਬ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਹਿੰਦੂਆਂ ਦਾ ਪਵਿੱਤਰ ਅਸਥਾਨ ਨੈਣਾ ਦੇਵੀ ਵੀ ਸਥਿਤ ਹੈ। ਇਸੇ ਤਰ੍ਹਾਂ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਦਾ ਮਹੱਤਵਪੂਰਨ ਸਥਾਨ ਖੁਰਾਲਗੜ੍ਹ ਸਾਹਿਬ ਵੀ ਅਨੰਦਪੁਰ ਸਾਹਿਬ ਦੇ ਨੇੜੇ ਗੜ੍ਹਸ਼ੰਕਰ ਵਿਖੇ ਸਥਿਤ ਹੈ।

Naina Devi Naina Devi

ਖੁਰਾਲਗੜ੍ਹ ਸਾਹਿਬ ਨੂੰ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਗੰਗਾ ਵੀ ਕਿਹਾ ਜਾਂਦਾ ਹੈ। ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਵੀ ਇਸੇ ਹਲਕੇ ਵਿਚ ਹੈ, ਜਿੱਥੇ ਉਸ ਦੀ ਯਾਦਗਾਰ ਵੀ ਬਣਾਈ ਗਈ ਹੈ। ਇਸੇ ਹਲਕੇ ਵਿਚ ਨੰਗਲ ਵਿਖੇ ਭਾਖੜਾ ਡੈਮ ਵੀ ਸਥਿਤ ਹੈ, ਜਿਸ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਅਧੁਨਿਕ ਭਾਰਤ ਦਾ ਮੰਦਿਰ ਦੱਸਿਆ ਗਿਆ ਸੀ। ਇਤਿਹਾਸਕ ਅਤੇ ਰਾਸ਼ਟਰਵਾਦ ਦੀਆਂ ਧਾਰਾਵਾਂ ਵਿਚ ਮੈਂ 15 ਅਪ੍ਰੈਲ 2019 ਨੂੰ ਖ਼ਾਲਸੇ ਦੇ ਜਨਮ ਅਸਥਾਨ ‘ਤੇ ਸੀਸ ਝੁਕਾਉਣ ਤੋਂ ਬਾਅਦ ਚੋਣਾਂ ਲਈ ਨਾਮ ਦਰਜ ਕੀਤਾ। ਨਾਮ ਦਰਜ ਕਰਨ ਤੋਂ ਬਾਅਦ ਹੀ ਵਿਰੋਧੀ ਪਾਰਟੀਆਂ ਨੇ ਮੇਰਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕੀਤਾ।

Shri Khuralgarh Sahib Shri Khuralgarh Sahib

ਪਹਿਲਾ ਹਮਲਾ ਇਹ ਸੀ ਕਿ ਮੈਂ ਇਕ ਬਾਹਰੀ ਸੀ ਕਿਉਂਕਿ ਮੇਰੇ ਨਾਂਅ ਪਿੱਛੇ ‘ਤਿਵਾੜੀ’ ਲੱਗਦਾ ਹੈ ਜੋ ਕਿ ਪੰਜਾਬ ਨਾਲੋਂ ਉਤਰ ਪ੍ਰਦੇਸ਼ ਦੇ ਲੋਕਾਂ ਦੇ ਨਾਂਅ ਨਾਲ ਜ਼ਿਆਦਾ ਪਾਇਆ ਜਾਂਦਾ ਹੈ। ਅਜਿਹਾ ਕਿਹਾ ਜਾਣ ਲੱਗਿਆ ਕਿ ਮੈਨੂੰ ਪੰਥਕ ਸੀਟ ਤੋਂ ਲੜਨ ਦਾ ਕੋਈ ਅਧਿਕਾਰ ਨਹੀਂ। ਤਿਵਾੜੀ ਉਸੇ ਤਰ੍ਹਾਂ ਦਾ ਹੀ ਪੰਜਾਬੀ ਉਪਨਾਮ ਹੈ ਜਿਸ ਤਰ੍ਹਾਂ ਪਾਠਕ, ਅਵਸਥੀ ਅਤੇ ਸ਼ੁਕਲਾ ਹਨ। ਪੰਥਕ ਸ਼ਬਦ ਦਾ ਅਰਥ ਸਾਰਿਆਂ ਨੂੰ ਗਲੇ ਲਗਾਉਣਾ ਹੈ। ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿਆਸੀ ਤਾਕਤਾਂ ਵੱਲੋਂ ਗੈਰ-ਸਿੱਖ ਅਤੇ ਸਿੱਖਾਂ ਵਿਚ ਸਿਆਸਤ ਅਤੇ ਸਿਆਸੀ ਖੇਤਰਾਂ ਨੂੰ ਗਲਤ ਤਰੀਕੇ ਨਾਲ ਧਰਮ ਦੇ ਅਧਾਰ ‘ਤੇ ਵੰਡਿਆ ਜਾ ਰਿਹਾ ਹੈ।

Manish TiwariManish Tiwari

ਇਹ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ, ਜਿਨ੍ਹਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਭਾਵ ਸਾਰੀ ਮਨੁੱਖਤਾ ਨੂੰ ਇਕੋ ਹੀ ਜਾਤੀ ਵਜੋਂ ਪਹਿਚਾਣਿਆ ਜਾਣਾ ਚਾਹੀਦਾ ਹੈ। ਇਸ ਗੱਲ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ ਕਿ ਮੇਰੇ ਸਵਰਗਵਾਸੀ ਮਾਤਾ ਡਾਕਟਰ ਅੰਮ੍ਰਿਤ ਕੌਰ ਵੀ ਜੱਟ ਸਿੱਖ ਸੀ ਅਤੇ ਮੇਰੇ ਸਵਰਗਵਾਸੀ ਪਿਤਾ ਡਾਕਟਰ ਵੀਐਨ ਤਿਵਾੜੀ ਵੀ ਪੰਜਾਬੀ ਦੇ ਮੰਨੇ ਪ੍ਰਮੰਨੇ ਵਿਦਵਾਨ ਅਤੇ ਸਾਂਸਦ ਸਨ, ਜਿਨ੍ਹਾਂ ਦੀ ਅਤਿਵਾਦੀਆਂ ਦੀਆਂ ਗੋਲੀਆਂ ਨਾਲ ਮੌਤ ਹੋ ਗਈ ਸੀ। ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਰੱਖਦੇ ਸਨ।

CongressCongress

1960 ਵਿਚ ਉਹਨਾਂ ਨੇ ਇਕ ਕਿਤਾਬ ਲਿਖੀ ਸੀ, ਜਿਸ ਵਿਚ ਉਹਨਾਂ ਨੇ ਇਸ ਗੱਲ ਦੀ ਸਥਾਪਨਾ ਕੀਤੀ ਕਿ ਚੰਡੀਗੜ੍ਹ ਦੀ ਪ੍ਰਮੁੱਖ ਭਾਸ਼ਾ ਪੰਜਾਬੀ ਹੈ। ਇਹ ਵੀ ਭੁਲਾ ਦਿੱਤਾ ਗਿਆ ਕਿ ਮੈਂ ਪਹਿਲਾਂ ਹਲਕਾ ਲੁਧਿਆਣੇ ਤੋਂ ਸਾਂਸਦ ਸੀ ਅਤੇ ਮੈਂ ਕੇਂਦਰੀ ਮੰਤਰੀ ਮੰਡਲ ਵਿਚ ਵੀ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਸੀ। ਅਗਲਾ ਹਮਲਾ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕਰਕੇ ਕੀਤਾ ਗਿਆ। ਜਿਸ ਵਿਚ ਇਹ ਇਲਜ਼ਾਮ ਲਗਾਇਆ ਗਿਆ ਕਿ ਨਵੰਬਰ 1984 ਵਿਚ ਹੋਈ ਸਿੱਖ ਨਸਲਕੁਸ਼ੀ ਵਿਚ ਸਿੱਖਾਂ ਨੂੰ ਸਾੜਨ ਲਈ ਪੈਟਰੌਲ ਮੇਰੇ ਪਿਤਾ ਦੇ ਪੈਟਰੋਲ ਪੰਪ ਤੋਂ ਲਿਆਂਦਾ ਗਿਆ ਸੀ।

1984 anti-Sikh riots1984 

ਇਹ ਵੀਡੀਓ ਪੂਰੇ ਹਲਕੇ ਅਤੇ ਪੂਰੀ ਦੁਨੀਆ ਵਿਚ ਵਾਇਰਲ ਹੋ ਗਈ। ਪਰ ਤੱਥ ਇਹ ਹੈ ਕਿ ਮੇਰੇ ਪਿਤਾ ਜੀ ਦੀ ਮੌਤ 3 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਸਥਿਤ ਸਾਡੇ ਘਰ ਵਿਚ ਇਸ ਕਤਲੇਆਮ ਤੋਂ ਸੱਤ ਮਹੀਨੇ ਪਹਿਲਾਂ ਹੋ ਗਈ ਸੀ। ਸਾਡੀਆਂ ਤਿੰਨ ਪੀੜ੍ਹੀਆਂ ਨੇ ਕਦੀ ਵੀ ਪੈਟਰੌਲ ਪੰਪ ਦਾ ਮਾਲਿਕਾਨਾ ਹੱਕ ਨਹੀਂ ਲਿਆ। ਇਸ ਵੀਡੀਓ ਸਬੰਧੀ ਪੁਲਿਸ ਨੇ ਐਫਆਈਆਰ ਵੀ ਦਰਜ ਕੀਤੀ ਅਤੇ ਇਸ ਵੀਡੀਓ  ਵਿਚਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਇਸ ਵੀਡੀਓ ਨੂੰ ਬਣਾਉਣ ਵਾਲੇ ਕੁਝ ਲੋਕ ਹਾਲੇ ਵੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹਨ।

Manish TiwariManish Tiwari

ਇਸ ਤੋਂ ਬਾਅਦ ਚੋਣਾਂ ਤੋਂ ਇਕ ਦਿਨ ਪਹਿਲਾਂ ਹੀ ਵਿਰੋਧੀਆਂ ਨੇ ਮੇਰੇ ‘ਤੇ ਆਖ਼ਰੀ ਹਮਲਾ ਕੀਤਾ। ਉਹਨਾਂ ਨੇ ਮੇਰੀ ਅਵਾਜ਼ ਦੀ ਵਰਤੋਂ ਕਰਕੇ ਝੂਠੀ ਵੀਡੀਓ ਬਣਾਈ, ਜਿਸ ਵਿਚ ਕਈ ਭਾਈਚਾਰਿਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਮੈਂ ਇਕ ਹੋਰ ਐਫਆਈਆਰ ਦਰਜ ਕਰਵਾਈ। ਹਾਲਾਂਕਿ ਇਸ ਵੀਡੀਓ ਦੇ ਨਿਰਮਾਤਾ ਹਾਲੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਇਹਨਾਂ ਫ਼ਰਜ਼ੀ ਵੀਡੀਓਜ਼ ਦੀ ਜ਼ਿੰਮੇਵਾਰੀ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ  ਨੇ ਨਹੀਂ ਲਈ। ਹਾਲਾਂਕਿ ਇਹਨਾਂ ਫਰਜ਼ੀ ਵੀਡੀਓਜ਼ ਕਾਰਨ ਮੇਰੇ ਵਿਰੁੱਧ ਕੋਈ ਵੀ ਕਾਰਵਾਈ ਹੋ ਸਕਦੀ ਸੀ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਰੀਰਕ ਤੌਰ ‘ਤੇ ਵੀ ਨੁਕਸਾਨ ਪਹੁੰਚਾਇਆ ਦਾ ਸਕਦਾ ਸੀ।

PunjabPunjab

ਇਸ ਵਿਰੋਧ ਦੇ ਬਾਵਜੂਦ ਵੀ ਮੈਂ ਲੋਕਾਂ ਨਾਲ ਗਹਿਰਾਈ ਨਾਲ ਜੁੜਨ ਦੀ ਕੋਸ਼ਿਸ਼ ਕੀਤੀ। ਮੈਨੂੰ ਔਰਤਾਂ ਅਤੇ ਮਰਦਾਂ, ਸਿੱਖਾਂ ਅਤੇ ਗੈਰ ਸਿੱਖਾਂ ਦੀਆਂ ਅੱਖਾਂ ਵਿਚ ਉਸੇ ਤਰ੍ਹਾਂ ਪਿਆਰ, ਦੇਖਭਾਲ ਅਤੇ ਦਇਆ ਦਿਖਾਈ ਦਿੱਤੀ, ਜੋ ਕਿ 2004 ਅਤੇ 2009 ਦੀਆਂ ਚੋਣਾਂ ਦੌਰਾਨ ਦੇਖੀ ਗਈ ਸੀ। ਉਹਨਾਂ ਲੋਕਾਂ ਨੇ ਮੈਨੂੰ ਗਲ ਨਾਲ ਲਗਾਇਆ। ਉਹਨਾਂ ਨੇ ਜਾਤ, ਧਰਮ ਅਤੇ ਨਸਲ ਦੇ ਭੇਦਭਾਵ ਨੂੰ ਛੱਡ ਕੇ ਮੈਨੂੰ ਅਪਣੀਆਂ ਅਸੀਸਾਂ ਦਿੱਤੀਆਂ। ਵਿਰੋਧੀਆਂ ਵੱਲੋਂ ਕੀਤੇ ਗਏ ਮੇਰੇ ਵਿਰੋਧ ਦਾ ਆਮ ਲੋਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਮੇਰੇ ਹਿੰਦੂ ਪਿਤਾ ਅਤੇ ਜੱਟ ਸਿੱਖ ਮਾਤਾ ਨੇ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਇਹੀ ਸਿਖਾਇਆ ਸੀ ਕਿ ਪੰਜਾਬ ਦਾ ਧੁਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹੈ। ਭਾਰਤ ਵਿਚ ਜੇਕਰ ਕੋਈ ਧਰਮ ਨਿਰਪੱਖ ਸਥਾਨ ਹੈ ਤਾਂ ਉਹ ਪੰਜਾਬ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਅਜਿਹੇ ਭਾਈਚਾਰੇ ਦਾ ਹਿੱਸਾ ਹਾਂ।

-ਮਨੀਸ਼ ਤਿਵਾੜੀ, ਲੋਕ ਸਭਾ ਸਾਂਸਦ ਹਲਕਾ ਸ੍ਰੀ ਅਨੰਦਪੁਰ ਸਾਹਿਬ

(ਅਨੁਵਾਦ:ਕਮਲਜੀਤ ਕੌਰ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement