ਚਾਚਾ ਜੀ .ਖੁਦਕੁਸ਼ੀ ਕਰ ਗਏ!
Published : Jun 14, 2018, 4:01 am IST
Updated : Jun 14, 2018, 4:01 am IST
SHARE ARTICLE
Suicide
Suicide

ਸਾਡੇ ਧਾਲੀਵਾਲ ਪ੍ਰਵਾਰਾਂ ਨੂੰ ਮਾਣ, ਹੰਕਾਰ, ਭਰੋਸਾ ਜਾਂ ਵਹਿਮ ਸੀ ਕਿ ਸਾਡੇ ਅਪਣੇ ਕਿਸੇ ਪ੍ਰਵਾਰ ਦਾ ਮੁਖੀਆ ਪੰਜ-ਚਾਰ ਲੱਖ ਰੁਪਏ ਦੇ ਕਰਜ਼ੇ ਨੂੰ ਮਾਨਸਕ ਪ੍ਰੇਸ਼ਾਨੀ ਸਮ ...

ਸਾਡੇ ਧਾਲੀਵਾਲ ਪ੍ਰਵਾਰਾਂ ਨੂੰ ਮਾਣ, ਹੰਕਾਰ, ਭਰੋਸਾ ਜਾਂ ਵਹਿਮ ਸੀ ਕਿ ਸਾਡੇ ਅਪਣੇ ਕਿਸੇ ਪ੍ਰਵਾਰ ਦਾ ਮੁਖੀਆ ਪੰਜ-ਚਾਰ ਲੱਖ ਰੁਪਏ ਦੇ ਕਰਜ਼ੇ ਨੂੰ ਮਾਨਸਕ ਪ੍ਰੇਸ਼ਾਨੀ ਸਮਝ ਅਤੇ ਜਾਨ ਤੋਂ ਵੱਧ ਪਿਆਰੇ ਬੱਚਿਆਂ ਨੂੰ ਅੱਖੋਂ-ਪਰੋਖੇ ਕਰ ਕੇ ਅਪਣੀ ਘਰੇਲੂ ਜ਼ਿੰਮੇਵਾਰੀ ਤੋਂ ਭਜਦਿਆਂ ਖ਼ੁਦਕੁਸ਼ੀ ਨਹੀਂ ਕਰੇਗਾ।ਪਰ ਸਾਡੇ ਚਾਚਾ ਜੀ ਇਹ ਕਰਤੂਤ ਕਰ ਗਏ ਅਤੇ ਸਾਰੇ ਪ੍ਰਵਾਰਾਂ ਦੇ ਮੱਥੇ ਉਪਰ ਬੁਜ਼ਦਿਲ, ਡਰਪੋਕ, ਕਰਜ਼ਾਈ ਅਤੇ ਦਸਵੇਂ ਗੁਰੂ ਦੇ ਸਿੰਘ ਨਾ ਹੋਣ ਦਾ ਕਲੰਕ ਸਾਰੀ ਉਮਰ ਲਈ ਲਾ ਗਏ।

ਵਿਆਹ-ਸ਼ਾਦੀਆਂ ਸਮੇਂ ਸਾਰੀ ਉਮਰ ਦਾ ਮਿਹਣਾ ਕਿ ਇਨ੍ਹਾਂ ਵੱਡੇ ਸਰਦਾਰਾਂ ਦਾ ਵਡੇਰਾ ਚੰਦ ਰੁਪਏ ਦੀ ਦੇਣਦਾਰੀ ਕਾਰਨ ਦਵਾਈ ਪੀ ਕੇ ਹਸਪਤਾਲ ਵਿਚ ਬੇਆਈ ਮੌਤ ਮਰ ਗਿਆ।ਚਾਚਾ ਜੀ ਦੀ ਸੱਧਰ ਉਪਰ ਰੋਂਦਿਆਂ ਚਾਚੀ ਜੀ ਨੇ ਦਸਿਆ ਕਿ ਮੌਤ ਤੋਂ ਕੁੱਝ ਦਿਨ ਪਹਿਲਾਂ ਤੁਹਾਡੇ ਚਾਚਾ ਜੀ ਬੁਲਾਉਣ ਉਪਰੰਤ ਕਰਜ਼ੇ ਸਬੰਧੀ ਰੈਲੀਆਂ ਧਰਨਿਆਂ ਉਤੇ ਗਏ ਸਨ। ਸੋ ਕਰਜ਼ੇ ਕਾਰਨ ਮਰਨ ਵਾਲੇ ਕਿਸਾਨਾਂ ਦੀ ਗਿਣਤੀ, ਮਰਨ ਦਾ ਤਰੀਕਾ ਅਤੇ ਮਰਨ ਉਪਰੰਤ ਪੂਰਨ ਕਰਜ਼ਾ ਮਾਫ਼ੀ ਦੀਆਂ ਗੱਲਾਂ ਇਸੇ ਕਾਰਨ ਕਰਨ ਲੱਗੇ ਸਨ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਮਜਬੂਰ ਅਤੇ ਵਿਚਾਰਾ ਕਹਿਣ ਲੱਗ ਪਏ ਸਨ।

ਸਾਡੇ ਉਹੀ ਚਾਚਾ ਜੀ ਕੁੱਝ ਮਹੀਨੇ ਪਹਿਲਾਂ ਸੱਥ ਵਿਚ ਲੈਕਚਰ ਦਿਆ ਕਰਦੇ ਸਨ ਕਿ ਪੰਜ ਏਕੜ ਦਾ ਮਾਲਕ ਕਰੋੜਪਤੀ ਹੈ ਅਤੇ 85 ਫ਼ੀ ਸਦੀ ਭਾਰਤੀਆਂ ਨਾਲੋਂ ਅਮੀਰ ਅਤੇ ਵਧੀਆ ਜ਼ਿੰਦਗੀ ਜਿਊਂਦਾ ਹੈ। 50-50 ਹਜ਼ਾਰ ਰੁਪਏ ਦੀ ਕਰਜ਼ੇ ਮਾਫ਼ੀ ਦੀ ਸੂਚੀ ਉਨ੍ਹਾਂ ਆਪ ਸੱਥ ਵਿਚ ਲਗਵਾਈ ਸੀ ਅਤੇ ਕਿਹਾ ਕਰਦੇ ਸਨ ਕਿ ਬਾਕੀ ਕਰਜ਼ਾ ਮਾਫ਼ੀ ਆਵੇ ਜਾਂ ਨਾ, ਕਰਜ਼ਾ ਤਾਂ ਉਤਾਰ ਦਿਆਂਗੇ, ਪਰ ਸਾਨੂੰ ਸਰਦਾਰਾਂ ਤੋਂ ਭਿਖਾਰੀ ਅਖਵਾਉਣਾ ਮਹਿੰਗਾ ਪਵੇਗਾ। ਜੇਕਰ ਵਾਹਿਗੁਰੂ ਨੇ ਕਰਜ਼ਾ ਦਿਤਾ ਹੈ ਤਾਂ ਸਾਨੂੰ ਜ਼ਮੀਨ ਅਤੇ ਸਰਦਾਰੀ ਵੀ ਬਖ਼ਸ਼ੀ ਹੈ। ਦੁੱਧ, ਦਹੀਂ, ਮੱਖਣ, ਸਬਜ਼ੀਆਂ-ਫਲਾਂ ਲਈ ਸਾਡੇ ਪਾਸ ਧਰਤੀ ਮਾਂ ਹੈ।

ਖਾਣ ਲਈ ਕਣਕ ਦੇ ਡਰੰਮ ਭਰੇ ਪਏ ਹਨ, ਗੱਭਰੂ ਪੁੱਤਰ ਹਨ। ਕਾਰਾਂ, ਟਰੈਕਟਰਾਂ, ਮੋਟਰਸਾਈਕਲਾਂ ਸਣੇ ਸੱਭ ਸੁੱਖ ਸਹੂਲਤਾਂ ਹਨ। ਭਾਰਤ ਅਤੇ ਵਿਦੇਸ਼ਾਂ ਵਿਚ ਬੱਲੇ-ਬੱਲੇ ਕਰਵਾਉਣ ਦੀ ਕਾਬਲੀਅਤ ਅਸੀ ਰਖਦੇ ਹਾਂ ਫਿਰ ਅਸੀ ਖ਼ੁਦਕੁਸ਼ੀ ਕਰ ਕੇ ਮਰਦਾਂ ਤੋਂ ਜ਼ਨਾਨੇ ਕਿਉਂ ਅਖਵਾਵਾਂਗੇ? ਪਰ ਰੈਲੀਆਂ ਉਪਰ ਲੀਡਰਾਂ ਦੇ ਭਾਸ਼ਨ ਸੁਣ ਕੇ ਚਾਚਾ ਜੀ ਦੇ ਮਨ ਵਿਚ ਮਰਨ ਦਾ ਵਿਚਾਰ ਆਇਆ।

ਚਾਚਾ ਜੀ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸਾਡੇ ਦਸਮੇਸ਼ ਪਿਤਾ, ਮਰਜੀਵੜੇ ਸਿੰਘਾਂ, ਲਾਡਲੇ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫ਼ਤਿਹ ਸਿੰਘ, ਬੰਦਾ ਸਿੰਘ ਬਹਾਦਰ ਦੇ ਦਰਦ ਨੂੰ ਕੁੱਝ ਸਮੇਂ ਅੱਖਾਂ ਬੰਦ ਕਰ ਕੇ ਮਹਿਸੂਸ ਕੀਤਾ। ਸੋਚਿਆ ਕੀ ਉਨ੍ਹਾਂ ਖ਼ੁਦਕੁਸ਼ੀ ਕੀਤੀ ਸੀ? 
ਸਾਰੀ ਬਰਾਦਰੀ ਦੇ ਇਕੱਠ ਵਿਚ ਔਰਤਾਂ ਅਤੇ ਬੱਚਿਆਂ ਦੇ ਵਿਸ਼ੇਸ਼ ਜ਼ੋਰ ਦੇਣ ਉਪਰੰਤ ਅੱਗੇ ਤੋਂ ਇਸ ਪਿਰਤ ਨੂੰ ਰੋਕਣ ਲਈ ਇਹ ਫ਼ੈਸਲਾ ਹੋਇਆ ਕਿ ਆਰਥਕ ਤੰਗੀ ਵਾਲਾ ਪ੍ਰਵਾਰ ਅਪਣੇ ਬੈਂਕ ਵੇਰਵੇ ਨੂੰ ਭਾਈਚਾਰੇ ਸਾਹਮਣੇ ਰੱਖ ਸਕਦਾ ਹੈ।

ਦੋ-ਚਾਰ ਕਨਾਲਾਂ ਜ਼ਮੀਨ ਦਾ ਲੈਣ-ਦੇਣ ਕਰ ਕੇ ਵੱਟਾਂ ਨੂੰ ਅੱਗੇ-ਪਿੱਛੇ ਕਰ ਕੇ ਚਿੰਤਾਮੁਕਤ ਹੋ ਸਕਦਾ ਹੈ ਕਿਉਂਕਿ ਬਹੁਤੇ ਘਰ ਖ਼ਰੀਦਦਾਰ ਵੀ ਹਨ। ਲੀਡਰ ਅਤੇ ਯੂਨੀਅਨਾਂ ਖ਼ੁਦਕੁਸ਼ੀਆਂ ਦੀ ਸੂਚੀ ਨੂੰ ਲੰਮੀ ਕਰ ਕੇ ਅਪਣੀ ਬੱਲੇ ਬੱਲੇ ਕਰਵਾਉਂਦੇ ਹਨ, ਸਿਆਸੀ ਲਾਹਾ ਲੈਂਦੇ ਹਨ। ਰੱਬ ਨਾ ਕਰੇ ਜੇਕਰ ਕੋਈ ਅਪਣਾ ਕਿਸੇ ਵੀ ਕਾਰਨ ਹੀਰਿਆਂ-ਮੋਤੀਆਂ ਨਾਲੋਂ ਕੀਮਤੀ ਜ਼ਿੰਦਗੀ ਨੂੰ ਵਿਸਾਰ, ਕੁਦਰਤ ਦੇ ਨਿਯਮਾਂ ਵਿਰੁਧ ਖ਼ੁਦਕੁਸ਼ੀਆਂ ਕਰ ਕੇ ਬੱਚਿਆਂ ਲਈ ਅਸਹਿ ਮੁਸੀਬਤ ਬਣੇਗਾ, ਘਟੀਆ ਵਿਚਾਰ ਰਖੇਗਾ, ਸਾਰੀ ਧਾਲੀਵਾਲ ਬਰਾਦਰੀ ਲਈ ਮੁਸੀਬਤ ਬਣੇਗਾ, ਉਸ ਦਾ ਡਾਕਟਰੀ ਇਲਾਜ ਨਹੀਂ ਕਰਵਾਇਆ ਜਾਵੇਗਾ।

ਜ਼ਹਿਰੀਲੀ ਦਵਾਈ ਕਾਰਨ ਡਰਾਉਣੀ ਮੌਤ ਦਾ ਦਰਦ ਉਹ ਇਕੱਲਾ ਹੀ ਝੱਲੇਗਾ। ਮੌਤ ਉਪਰੰਤ ਬਿਨਾਂ ਇਸ਼ਨਾਨ ਕਰਵਾਏ, ਅਲਫ਼ ਨੰਗਾ ਕਰ ਕੇ, ਗਲ ਵਿਚ ਛਿੱਤਰਾਂ ਦਾ ਹਾਰ ਪਾ ਕੇ, ਸਾਰੇ ਭਾਈਚਾਰੇ ਵਲੋਂ ਘਸੀਟ ਕੇ ਸਮਸ਼ਾਨ ਘਾਟ ਤਕ ਲਿਜਾਇਆ ਜਾਵੇਗਾ। ਗੁਰੂ ਘਰ ਵਿਚ ਅਜਿਹੇ ਇਨਸਾਨ ਸਬੰਧੀ ਕੋਈ ਫ਼ਰਜ਼ੀ ਅਰਦਾਸ ਬੇਨਤੀ ਨਹੀਂ ਕੀਤੀ ਜਾਵੇਗੀ। ਬਹੁਤੇ ਪ੍ਰਵਾਰਾਂ ਦੇ ਬੱਚੇ ਕਹਿੰਦੇ ਹਨ ਕਿ ਜੇਕਰ ਸਾਡੇ ਪਾਪਾ ਇਹ ਕਦਮ ਚੁਕਣਗੇ ਤਾਂ ਅਸੀ ਵੀ ਇਹ ਫ਼ੈਸਲਾ ਲਾਗੂ ਕਰਨ ਲਈ ਮਜਬੂਰ ਹੋ ਜਾਵਾਂਗੇ। ਪਾਪਾ ਹੋਰ ਸੱਭ ਮਨਜ਼ੂਰ ਹੈ ਪਰ ਅਪਣੇ ਹੀ ਜੰਮਿਆਂ ਨਾਲ ਦਗ਼ੇਬਾਜ਼ੀ ਬਰਦਾਸ਼ਤ ਨਹੀਂ।
ਸੰਪਰਕ : 90562-00000

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement