
ਜਗਮਿੰਦਰ ਸਿੰਘ ਨੇ ਆਪਣਾ ਪਿਛੋਕੜ ਦੱਸਦੇ ਹੋਏ ਕਿਹਾ ਕਿ ਉਹ ਮੰਡੀ ਡੱਬ ਵਾਲੀ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਡੀ.ਪੀ ਦੀ ਪੋਸਟ ਤੋਂ
ਨਸ਼ਾ ਜੋ ਕਿ ਪੰਜਾਬ ਵਿਚ ਸਭ ਤੋਂ ਵੱਧ ਮਿਲ ਰਿਹਾ ਹੈ ਅਤੇ ਸਭ ਤੋਂ ਵੱਧ ਨੌਜਵਾਨ ਪੰਜਾਬ ਵਿਚ ਨਸ਼ਾ ਕਰਦੇ ਹਨ। ਨਸ਼ਿਆ ਕਰ ਕੇ ਕਈ ਮਾਵਾਂ ਦੇ ਪੁੱਤ ਕਈਆਂ ਦੇ ਭਰਾ ਅਤੇ ਕਈਆਂ ਦੇ ਘਰਵਾਲੇ ਉਹਨਾਂ ਤੋਂ ਹਮੇਸ਼ਾਂ ਲਈ ਦੂਰ ਹੋ ਜਾਂਦੇ ਹਨ ਅਤੇ ਇਸ ਨਸ਼ੇ ਦੇ ਮੁੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਸਪੋਕਸਮੈਨ ਟੀ.ਵੀ ਵੱਲੋਂ ਇੱਕ ਨੌਜਵਾਨ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਜੋ ਕਿ ਪਹਿਲਾਂ ਬਹੁਤ ਹੀ ਜ਼ਿਆਦਾ ਨਸ਼ਾ ਕਰਦਾ ਸੀ ਅਤੇ ਫਿਰ ਉਸ ਨੂੰ ਅਜਿਹੀ ਕੀ ਸਿੱਖਿਆ ਮਿਲੀ ਕਿ ਉਸ ਨੇ ਇਕ ਦਮ ਨਸ਼ਾ ਛੱਡ ਦਿੱਤਾ। ਇਸ ਨੌਜਵਾਨ ਦਾ ਨਾਂ ਜਗਮਿੰਦਰ ਸਿੰਘ ਹੈ।
ਜਗਮਿੰਦਰ ਸਿੰਘ ਨੇ ਆਪਣਾ ਪਿਛੋਕੜ ਦੱਸਦੇ ਹੋਏ ਕਿਹਾ ਕਿ ਉਹ ਮੰਡੀ ਡੱਬ ਵਾਲੀ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਡੀ.ਪੀ ਦੀ ਪੋਸਟ ਤੋਂ ਰਿਟਾਇਰ ਹੋਏ ਹਨ ਅਤੇ ਉਹਨਾਂ ਦੀ ਮਾਤਾ ਹਾਊਸ ਵਾਈਫ਼ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਈਸੀਆਈਸੀ ਬੋਰਡ ਤੋਂ ਮੈਟ੍ਰਿਕ ਪਾਸ ਕੀਤੀ ਅਤੇ ਉਹ ਪੜ੍ਹਾਈ ਵਿਚ ਵੀ ਠੀਕ-ਠਾਕ ਹੀ ਸੀ। ਉਹਨਾਂ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਜੀ ਇਕ ਐਥਲੈਟਿਕ ਹੋਣ ਕਰ ਕੇ ਉਹ ਵੀ ਚਾਹੁੰਦੇ ਸਨ ਕਿ ਉਹ ਗੇਮਾਂ ਵਿਚ ਹਿੱਸਾ ਲੈਣ ਅਤੇ ਉਹਨਾਂ ਨੇ ਬਾਸਕਿਟ ਬਾਲ ਕ੍ਰਿਕਟ ਆਦਿ ਗੇਮਾਂ ਵਿਚ ਮੈਡਲ ਵੀ ਪ੍ਰਾਪਤ ਕੀਤੇ।
Jagminder Singh
ਉਹਨਾਂ ਦਾ ਕਹਿਣਾ ਹੈ ਕਿ ਐਨਆਈਐਸ ਵਿਚ ਵੀ ਗਏ ਜਿੱਥੇ ਉਹਨਾਂ ਦੇ ਕੋਚ ਨੇ ਉਹਨਾਂ ਨੂੰ ਬਾਕਸਿੰਗ ਲਈ ਵੀ ਪ੍ਰਰਿਤ ਕੀਤਾ। ਉਹਨਾਂ ਦਾ ਮੰਨਣਾ ਹੈ ਕਿ ਐਥਲੈਟਿਕ ਇੱਕ ਬਹੁਤ ਹੀ ਔਖੀ ਗੇਮ ਹੈ ਜਿਸ ਵਿਚ ਬਹੁਤ ਹੀ ਦਵਾਈਆਂ ਜਾਂ ਕੋਈ ਤਾਕਤ ਵਾਲੀਆਂ ਚੀਜ਼ਾਂ ਖਾਣੀਆਂ ਪੈਂਦੀਆਂ ਸਨ। 1998 ਵਿਚ ਬਾਕਸਿੰਗ ਦਾ ਨਵਾਂ ਟ੍ਰੈਡ ਸੀ ਅਤੇ ਉਹਨਾਂ ਦਾ ਕੱਦ ਅਤੇ ਉਹਨਾਂ ਦੀਆਂ ਬਾਹਾਂ ਲੰਮੀਆਂ ਹੋਣ ਕਰ ਕੇ ਕਈ ਕੋਚਂ ਨੇ ਉਹਨਾਂ ਨੂੰ ਇਸ ਗੇਮ ਵੱਲ ਪ੍ਰੇਰਿਤ ਕੀਤਾ ਜਿਸ ਤੋਂ ਬਾਅਦ ਜਗਮਿੰਦਰ ਨੇ ਵੀ ਇਸ ਗੇਮ ਨੂੰ ਹੀ ਚੁਣਿਆ। ਬਾਕਸਿੰਗ ਦੀ ਸ਼ੁਰੂਆਤ ਉਹਨਾਂ ਨੇ ਐਨਐਈਸੀ ਤੋਂ ਹੀ ਕੀਤੀ ਸੀ ਅਤੇ ਇਹ ਗੇਮ ਉਹਨਾਂ ਨੇ 3-4 ਸਾਲ ਖੇਡੀ।
ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਆਪਣੇ ਜਾਣਨ ਵਾਲੇ ਕੋਚਾਂ ਦੀ ਦੇਖ-ਰੇਖ ਹੇਠ ਹੀ ਰੱਖਿਆ। ਇਸ ਗੇਮ ਵਿਚ ਸਭ ਤੋਂ ਪਹਿਲਾਂ ਗੋਲਡ ਮੈਡਲ ਉਹਨਾਂ ਨੇ ਜ਼ਿਲ੍ਹਾਂ ਲੈਵਲ ਤੋਂ ਜਿੱਤਿਆ ਅਤੇ ਫਿਰ ਸਟੇਟ ਵਿਚੋਂ ਉਹਨਾਂ ਨੇ ਸਿਲਵਰ ਮੈਡਲ ਜਿੱਤਿਆ। ਜਗਮਿੰਦਰ ਦੇ ਦੋਸਤ ਉਸਨੂੰ ਜੱਗਾ ਬਾਕਸਰ ਕਹਿਣ ਲੱਗ ਪਏ ਜਿਸ ਨਾਲ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਸੀ। ਉਹਨਾਂ ਦਾ ਕਹਿਣਾ ਹੈ ਕਿ ਨੈਸ਼ਨਲ ਲੈਵਲ ਤੱਕ ਖੇਡਣ ਤੋਂ ਬਾਅਦ ਉਹਨਾਂ ਨਾਲ ਇਕ ਹਾਦਸਾ ਵਾਪਰ ਗਿਆ ਜਿਸ ਵਿਚ ਉਹਨਾਂ ਦੀ ਲੱਤ ਵਿਚ ਫਰੈਕਚਰ ਆ ਗਿਆ ਅਤੇ ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਲੱਤ ਵਿਚ ਰਾਡ ਪਵੇਗੀ।
Surkhab Chan
ਜਗਮਿੰਦਰ ਦਾ ਕਹਿਣਾ ਹੈ ਕਿ ਇਹ ਫਰੈਕਚਰ 6 ਮਹੀਨੇ ਬਾਅਦ ਠੀਕ ਹੋਇਆ ਅਤੇ ਇਸ ਕਰ ਕੇ ਉਹ ਇਕ ਬਾਹਰ ਜਾਣ ਵਾਲੇ ਟੂਰ ਵਿਚ ਵੀ ਨਹੀਂ ਜਾ ਸਕੇ। ਫਿਰ ਜਗਮਿੰਦਰ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਆਪਣੇ ਇਸ ਹਾਦਸੇ ਤੋਂ ਬਾਅਦ ਉਹ ਫਿਰ ਕਾਲਜ ਵਿਚ ਪੜ੍ਹਨ ਲੱਗੇ ਜਿੱਥੇ ਉਹਨਾਂ ਦੇ ਬਾਕ ਦੇ ਦੋਸਤ ਵੀ ਪੜ੍ਹਦੇ ਸਨ ਅਤੇ ਉਹਨਾਂ ਦੇ ਨਾਲ ਹੀ ਉੱਠਣ ਬੈਠਣ ਲੱਗੇ ਅਤੇ ਉਹਨਾਂ ਨੂੰ ਆਪਣੀ ਇਹ ਜਿੰਦਗੀ ਬਹੁਤ ਹੀ ਵਧੀਆ ਲੱਗਣ ਲੱਗੀ ਅਤੇ ਆਪਣੀ ਪੁਰਾਣੀ ਬਾਕਸਰ ਵਾਲੀ ਜ਼ਿੰਦਗੀ ਬਹੁਤ ਬੋਰ।
ਜਗਮਿੰਦਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਨੂੰ ਵੀ ਆਪਣੇ ਰਿਸ਼ਤੇਦਾਰਾਂ ਤੋਂ ਜਾਂ ਫਿਰ ਆਪਣੇ ਪਿਤਾ ਜੀ ਤੋਂ ਉਹਨਾਂ ਦਾ ਬਣਦਾ ਹੱਕ ਨਹੀਂ ਸੀ ਮਿਲਿਆ ਅਤੇ ਜਗਮਿੰਦਰ ਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਸ਼ਾਇਦ ਇਸ ਲਈ ਉਹਨਾਂ ਨੇ ਬਾਕਸਿੰਗ ਦੀ ਗੇਮ ਨੂੰ ਚੁਣਿਆ ਅਤੇ ਉਹ ਆਪਣਾ ਗੁੱਸਾ ਬਾਕਸਿੰਗ ਰਾਂਹੀ ਕੱਢਦੇ ਸਨ। ਜਦੋਂ ਜਗਮਿੰਦਰ ਤੋਂ ਨਸ਼ਿਆ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲੀ ਵਾਰ ਉਹਨਾਂ ਨੇ ਸੱਤਵੀਂ ਕਲਾਸ ਵਿਚ ਨਸ਼ੇ ਦਾ ਸਵਾਦ ਚੱਖਿਆ ਅਤੇ ਸਭ ਤੋਂ ਪਹਿਲੀ ਵਾਰ ਉਹਨਾਂ ਨੇ ਸਮੋਕ ਕੀਤੀ ਸੀ।
Jagminder Singh
ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਨਸ਼ਾਂ ਕਰ ਕੇ ਉਹਨਾਂ ਨੂੰ ਇੰਝ ਲੱਗਾ ਕਿ ਜਿਵੇਂ ਉਹਨਾਂ ਨੂੰ ਕਿਸੇ ਤੋਂ ਵੀ ਡਰ ਨਹੀਂ ਲੱਗਦਾ। ਜਗਮਿੰਦਰ ਨੇ ਕਿਹਾ ਕਿ ਉਹਨਾਂ ਨੂੰ ਇੰਝ ਲੱਗਦਾ ਸੀ ਕਿ ਉਹ ਕਦੇ ਵੀ ਨਸ਼ੇ ਦਾ ਆਦੀ ਨਹੀਂ ਹੋ ਸਕਦਾ ਅਤੇ ਉਹ 10 ਦਿਨ ਨਸ਼ਾ ਕਰਦੇ ਸਨ ਅਤੇ ਫਿਰ ਕੁੱਝ ਦਿਨ ਛੱਡ ਕੇ ਉਹ ਆਪਣੀ ਬਾਕਸਿੰਗ ਦੀ ਪ੍ਰੈਕਟਿਸ ਵੀ ਕਰਦੇ ਸਨ। ਉਹਨਾ ਨੇ ਕਿਹਾ ਕਿ ਉਹਨਾਂ ਨੂੰ ਇੰਝ ਲੱਗਦਾ ਸੀ ਕਿ ਉਸਨੂੰ ਕਦੇ ਵੀ ਬਾਕੀ ਮੁੰਡਿਆ ਦੀ ਤਰ੍ਹਾਂ ਨਸ਼ੇ ਦੀ ਤੋੜ ਨਹੀਂ ਲੱਗ ਸਕਦੀ। ਜਗਮਿੰਦਰ ਨੇ ਸਭ ਤੋਂ ਪਹਿਲਾਂ ਸਮੈਕ ਉਸ ਸਮੇਂ ਪੀਤੀ ਜਦੋਂ ਉਹਨਾਂ ਦੀ ਕਾਲਜ ਦੇ ਟਾਇਮ ਲੜਾਈ ਹੋਈ ਅਤੇ ਉਹਨਾਂ ਤੇ ਕੇਸ ਚੱਲਿਆਂ।
ਉਹਨਾਂ ਦੀ ਲੜਾਈ ਹੋਣ ਤੋਂ ਬਾਅਦ ਜਿਨ੍ਹਾਂ ਮੁੰਡਿਆ ਕੋਲ ਉਹ ਗਿਆ ਉਹ ਸਮੈਕ ਪੀਂਦੇ ਸਨ ਅਤੇ ਉਹਨਾਂ ਮੁੰਡਿਆ ਨੇ ਉਸ ਨੂੰ ਸਮੈਕ ਪੀਣ ਲਈ ਜ਼ੋਰ ਪਾਇਆ ਅਤੇ ਉਹ ਵੀ ਨਾ ਨਹੀਂ ਕਰ ਸਕੇ ਕਿਉਂਕਿ ਉਹਨਾਂ ਦੇ ਮਨ ਵਿਚ ਇਹ ਡਰ ਸੀ ਕਿ ਕਿਤੇ ਉਸਦੇ ਦੋਸਤ ਇੰਝ ਨਾ ਸਮਜਣ ਕਿ ਉਹ ਡਰਪੋਕ ਹੈ। ਪਹਿਲੀ ਵਾਰ ਸਮੈਕ ਪੀਣ ਨਾਲ ਉਹਨਾਂ ਨੂੰ ਉਲਟੀਆਂ ਲੱਗ ਗਈਆ ਅਤੇ ਉਹਨਾਂ ਨੂੰ ਇੰਝ ਲੱਗਿਆ ਕਿ ਇਹ ਨਸ਼ਾ ਬਹੁਤ ਬੁਰਾ ਹੈ। ਜਗਮਿੰਦਰ ਦਾ ਕਹਿਣਾ ਹੈ ਕਿ ਨਸ਼ੇ ਵਿਚ ਉਹਨਾਂ ਨੇ ਪਟਿਆਲਾ ਦੇ ਮਹਿੰਦਰਾ ਕਾਲਜ ਵਿਚ ਪ੍ਰਧਾਨਗੀਆਂ ਵੀ ਕੀਤੀਆਂ ਅਤੇ ਉਹਨਾਂ ਤੇ ਕਈ ਕੇਸ ਵੀ ਦਰਜ ਹੋਏ ਉਹਨਾਂ ਤੇ 307 ਦਾ ਪਰਚ ਵੀ ਦਰਜ ਹੋਇਆ ਅਤੇ ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਹਨ।
Jagminder Singh
ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਉਹਨਾਂ ਨੂੰ ਜੇਲ੍ਹ ਵਿਚ ਨਸ਼ਾ ਮਿਲ ਜਾਂਦਾ ਸੀ ਤਾਂ ਉਹਨਾਂ ਨੇ ਕਿਹਾ ਕਿ ਜੇਲ੍ਹ ਵਿਚ ਤਾਂ ਬਹੁਤ ਹੀ ਵਧੀਆ ਨਸ਼ਾ ਮਿਲਦਾ ਸੀ ਮਤਲਬ ਕਿ ਪੂਰਾ ਸ਼ੁੱਧ ਪਰ ਨਸ਼ਾ ਮਿਲਦਾ ਬਹੁਤ ਮਹਿੰਗਾ ਸੀ। ਫਿਰ ਇੱਕ ਸਮਾਂ ਜਗਮਿੰਦਰ ਤੇ ਇਸ ਤਰ੍ਹਾਂ ਦਾ ਆਇਆ ਜਿਸ ਨੇ ਉਸ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਪਰਵਾਰਿਕ ਹਾਲਾਤ ਐਨੇ ਮਾੜੇ ਸਨ ਇਕ ਉਹਨਾਂ ਦੀ ਭੈਣ ਦਾ ਵੀ ਵਿਆਹ ਕਰਨਾ ਸੀ ਅਤੇ ਉਸ ਦੇ ਘਰਵਾਲੇ ਵੀ ਉਸ ਨੂੰ ਤਾਅਨੇ ਮਾਰਦੇ ਸਨ ਕਿ ਤੇਰੇ ਕਰ ਕੇ ਤੇਰੀ ਭਾਣ ਦਾ ਰਿਸ਼ਤਾ ਵੀ ਕਿਸੇ ਨੇ ਨਹੀਂ ਲੈਣਾ ਉਸ ਸਮੇਂ ਉਹਨਾਂ ਨੂੰ ਇੰਝ ਲੱਗ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਮਾਰ ਮੁਕਾਉਣ।
ਜਗਮਿੰਦਰ ਨਸ਼ੇ ਲਈ ਰੱਖੜੀ ਵਾਲੇ ਦਿਨ ਵੀ ਆਪਣੀ ਭੈਣ ਤੋਂ ਪੈਸੇ ਲੈ ਲੈਂਦੇ ਸਨ। ਉਹਨਾਂ ਦਾ ਮਨ ਐਨਾ ਦੁਖੀ ਹੋਇਆ ਕਿ ਉਹ ਆਪਣੇ ਆਪ ਨੂੰ ਮਾਰ ਦੇਣਾ ਚਾਹੁੰਦੇ ਸਨ ਉਹਨਾਂ ਕੋਲ ਪਿਟਲ ਵੀ ਸੀ ਪਰ ਉਸ ਵਿਚ ਕਾਰਤੂਸ ਨਹੀਂ ਸਨ। ਇਸ ਮੈਕੇ ਦੌਰਾਨ ਉਹਨਾਂ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਉਹਨਾਂ ਦੇ ਦੋਸਤ ਨੇ ਵੀ ਉਹਨਾਂ ਨੂੰ ਕਾਫ਼ੀ ਹੱਲਾਸ਼ੇਰੀ ਦਿੱਤੀ ਜੋ ਕਿ ਖੁਦ ਕੈਂਸਰ ਵਰਗੀ ਬਿਮਾਰੀ ਨਾਲ ਜੂਝ ਰਹੇ ਸਨ। ਫਿਰ ਜਗਮਿੰਦਰ ਨੇ ਇੱਕ ਦਵਾਈ ਲਿਆਂਦੀ ਅਤੇ ਨਸ਼ਾਂ ਛੱਢਣ ਦੀ ਠਾਣ ਲਈ। ਫਿਰ ਉਹ ਮੁਹਾਲੀ ਦੇ ਇੱਕ ਡਾਕਟਰ ਕੋਲ ਗਏ ਜਿਨ੍ਹਾਂ ਨੇ ਦੇਖਿਆ ਕਿ ਜਗਮਿੰਦਰ ਦੇ ਅੰਦਰ ਨਸ਼ਾ ਛੱਡਣ ਦੀ ਭੁੱਖ ਹੈ।
Jagminder Singh
ਉਸ ਡਾਕਟਰ ਨੇ ਉਹਨਾਂ ਨੂੰ ਬਹੁਤ ਪ੍ਰੇਰਿਤ ਕੀਤਾ ਕਿ ਉਹ ਆਪਣੇ ਇਸ ਕੰਮ ਵਿਚੋਂ ਦੂਜਿਆ ਦਾ ਵੀ ਭਲਾ ਕਰ ਸਕਦਾ ਹੈ। ਫਿਰ ਜਗਮਿੰਦਰ ਉਸ ਡਾਕਟਰ ਕੋਲ ਹੀ ਕਾਊਸਲਿੰਗ ਕਰਨ ਲੱਗ ਪਿਆ ਅਤੇ ਹੌਲੀ-ਹੌਲੀ ਉਹਨਾਂ ਨੇ ਨਸ਼ਾ ਛੱਡ ਦਿੱਤਾ ਉਹਨਾਂ ਨੇ ਦੱਸਿਆ ਕਿ ਨਸ਼ੇ ਦੀ ਤੋੜ ਸਿਰਫ਼ 7-8 ਦਿਨ ਤੱਕ ਹੀ ਲੱਗਦੀ ਹੈ। ਉਹਨਾਂ ਦੱਸਿਆ ਕਿ ਆਪਣੇ ਮਨ ਤੇ ਕਾਬੂ ਪਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਜਿਸ ਨਾਲ ਸਭ ਠੀਕ ਹੋ ਜਾਂਦਾ ਹੈ।