ਖ਼ੂਨਦਾਨ ਦਿਵਸ ‘ਤੇ ਵਿਸ਼ੇਸ਼: ਖ਼ੂਨਦਾਨ ਕਰਨ ਤੋਂ ਪਹਿਲਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ
Published : Jun 14, 2019, 1:47 pm IST
Updated : Jun 14, 2019, 3:17 pm IST
SHARE ARTICLE
World Blood Donors Day
World Blood Donors Day

ਖੂਨ ਨੂੰ ਸਿਰਫ਼ ਦਾਨ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖੂਨ ਦਾ ਨਿਰਮਾਣ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ।

ਖੂਨ ਨੂੰ ਸਿਰਫ਼ ਦਾਨ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖੂਨ ਦਾ ਨਿਰਮਾਣ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। ਖ਼ੂਨਦਾਨ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਸੁਰੱਖਿਅਤ ਖੂਨ ਜੀਵਨ ਨੂੰ ਬਚਾਉਂਦਾ ਹੈ ਅਤੇ ਸਿਹਤ ਵਿਚ ਸੁਧਾਰ ਕਰਦਾ ਹੈ। ਗਰਭ ਅਵਸਥਾ ਵਿਚ ਖੂਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਸ ਤੋਂ ਇਲਾਵਾ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਵੀ ਖੂਨ ਦੀ ਜ਼ਿਆਦਾ ਲੋੜ ਹੁੰਦੀ ਹੈ।

Blood Donate Blood Donate

ਅਨੀਮੀਆ ਦਾ ਸ਼ਿਕਾਰ ਬੱਚਿਆਂ ਅਤੇ ਕੁਦਰਤੀ ਤੇ ਗੈਰ ਕੁਦਰਤੀ ਆਫ਼ਤਾਂ ਨਾਲ ਪੀੜਤ ਵਿਅਕਤੀਆਂ ਨੂੰ ਵੀ ਖੂਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਹਨਾਂ ਤੋਂ ਇਲਾਵਾ ਕੈਂਸਰ ਪੀੜਤਾਂ ਅਤੇ ਹਰ ਤਰ੍ਹਾਂ ਦੀ ਸਰਜਰੀ ਮੌਕੇ ਖੂਨ ਦੀ ਲੋੜ ਹੁੰਦੀ ਹੈ। ਖ਼ੂਨਦਾਨ  ਕਰਨ ਸਮੇਂ ਕਈ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ:

-ਖ਼ੂਨਦਾਨ  ਕਰਨਾ ਮਰਦਾਂ ਦੇ ਦਿਲ ਦੀ ਸਿਹਤ ਲਈ ਫਾਇਦੇਮੰਦ ਰਹਿੰਦਾ ਹੈ।
-ਇਕ ਵਾਰ ਖ਼ੂਨਦਾਨ  ਕਰਕੇ ਤੁਸੀਂ 3 ਲੋਕਾਂ ਦੀ ਜ਼ਿੰਦਗੀ ਨੂੰ ਬਚਾ ਸਕਦੇ ਹੋ।
-ਖ਼ੂਨਦਾਨ ਕਰਨ ਨਾਲ ਸਰੀਰ ਵਿਚ ਨਵੇਂ ਸੈਲ ਬਣਨ ਦੀ ਸਮਰੱਥਾ ਵੱਧ ਜਾਂਦੀ ਹੈ।
-ਖ਼ੂਨਦਾਨ ਕਰਨ ਨਾਲ ਲਿਵਰ, ਫੇਫੜੇ, ਪੇਟ ਆਦਿ ਦੇ ਕੈਂਸਰ ਦਾ ਖਤਰਾ ਘੱਟ ਜਾਂਦਾ ਹੈ।
-ਖ਼ੂਨਦਾਨ ਕਰਨ ਤੋਂ ਕੁਝ ਮਹੀਨਿਆਂ ਬਾਅਦ ਹੀ ਨਵੇਂ ਰੈੱਡ ਬਲੱਡ ਸੈਲ ਬਣਨੇ ਸ਼ੁਰੂ ਹੋ ਜਾਂਦੇ ਹਨ।

Healthy lifestyleHealthy lifestyle

-ਖ਼ੂਨਦਾਨ ਕਰਦੇ ਸਮੇਂ ਤੁਸੀਂ ਅਪਣੀ ਸਿਹਤ ਦੀ ਸਕਰੀਨਿੰਗ ਅਤੇ ਛੋਟਾ ਜਿਹਾ ਖੂਨ ਟੈਸਟ ਵੀ ਕਰਵਾ ਸਕਦੇ ਹੋ।
-ਗਰਭ ਅਵਸਥਾ ਅਤੇ ਮਹਾਂਵਾਰੀ ਦੇ ਸਮੇਂ ਖ਼ੂਨਦਾਨ ਨਹੀਂ ਕਰਨਾ ਚਾਹੀਦਾ।
-ਖ਼ੂਨਦਾਨ ਕਰਨ ਤੋਂ ਬਾਅਦ ਜ਼ਿਆਦਾ ਭਾਰੀ ਕੰਮ, ਡਰਾਈਵਿੰਗ ਅਤੇ ਤੰਬਾਕੂ ਆਦਿ ਤੋਂ ਬਚਣਾ ਚਾਹੀਦਾ ਹੈ ਅਤੇ ਛੇ ਮਹੀਨੇਂ ਬਾਅਦ ਹੀ ਬੈਂਡੇਜ਼ ਨੂੰ ਹਟਾਉਣਾ ਚਾਹੀਦਾ ਹੈ।
-ਜੇਕਰ ਤੁਹਾਰਾ ਬਲੱਡ ਗਰੁੱਪ o- ਹੈ ਤਾਂ ਤੁਸੀਂ ਕਿਸੇ ਵੀ ਗਰੁੱਪ ਬਲੱਡ ਗਰੁੱਪ ਲਈ ਖ਼ੂਨਦਾਨ ਕਰ ਸਕਦੇ ਹੋ।
-ਖ਼ੂਨਦਾਨ ਕਰਦੇ ਸਮੇਂ ਤੁਹਾਨੂੰ ਤੁਹਾਡੀ ਮੈਡੀਕਲ ਸਥਿਤੀ ਬਾਰੇ ਪਤਾ ਹੋਣਾ ਚਾਹੀਦਾ ਹੈ।

Blood donationBlood donation

ਕਈ ਬਲੱਡ ਗਰੁੱਪ ਅਜਿਹੇ ਹੁੰਦੇ ਹਨ, ਜੋ ਕਿ ਬਹੁਤ ਘੱਟ ਲੋਕਾਂ ਵਿਚ ਪਾਏ ਜਾਂਦੇ ਹਨ। ਜਿਵੇਂ ਕਿ AB- ਬਲੱਡ ਗਰੁੱਪ ਹਜ਼ਾਰ ਲੋਕਾਂ ਵਿਚੋਂ ਇਕ ਵਿਚ ਹੀ ਪਾਇਆ ਜਾਂਦਾ ਹੈ। ਮੁੰਬਈ, ਮਹਾਰਾਸ਼ਟਰਾ ਆਦਿ ਥਾਵਾਂ ‘ਤੇ ਇਸ ਗਰੁੱਪ ਦੀ ਬਹੁਤ ਕਮੀਂ ਹੈ। ਦੇਸ਼ ਦੇ ਹੋਰ ਹਿੱਸਿਆਂ ਵਿਚ ਇਸ ਬਲੱਡ ਗਰੁੱਪ ਦੇ ਲੋਕ ਨਾ ਮਾਤਰ ਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement