ਇਕ ਹੋਰ ਅੰਤਰਰਾਸ਼ਟਰੀ ਔਰਤਾਂ ਦਾ ਦਿਨ ਵੀ ਲੰਘ ਗਿਆ!
Published : Mar 16, 2021, 9:54 am IST
Updated : Mar 16, 2021, 9:54 am IST
SHARE ARTICLE
Another International Women's Day has passed
Another International Women's Day has passed

ਇਸ ਇਕ ਦਿਨ ਵਿਚ ਏਨੀਆਂ ਬਾਲੜੀਆਂ ਨੂੰ ਸਮੂਹਕ ਜਬਰ ਜ਼ਨਾਹ ਕਰ ਕੇ ਸਾੜ ਦਿਤਾ ਗਿਆ।

ਔਰਤ ਜੋ ਹਰ ਜੰਮ ਚੁੱਕੇ ਤੇ ਜੰਮਣ ਵਾਲੇ ਦੀ ਮਾਂ ਹੈ, ਜੋ ਇਕ ਨਿਆਸਰੇ ਮਾਸ ਦੇ ਲੋਥੜੇ ਨੂੰ 9 ਮਹੀਨੇ ਅਪਣੇ ਲਹੂ ਨਾਲ ਸਿੰਜ ਕੇ ਅਪਣਾ ਅੰਮ੍ਰਿਤ-ਰੂਪੀ ਦੁਧ ਪਿਆ ਕੇ ਜਵਾਨ ਕਰਦੀ ਹੈ। ਉਸ ਦੀਆਂ ਲੋਰੀਆਂ ਵਿਚੋਂ ਨਵਜੰਮੇ ਦੇ ਸੁਪਨੇ ਸਿਰਜੇ ਜਾਂਦੇ ਹਨ। ਹਰ ਮੁਸ਼ਕਲ ਤੋਂ ਢਾਲ ਬਣ ਬਚਾਉਂਦੀ ਉਹੀ ਔਰਤ ਪੁੱਤਰ ਨੂੰ ਜਵਾਨ ਕਰ ਕੇ ਅਸੀਸਾਂ ਨਾਲ ਉਸ ਲਈ ਠੰਢੀ ਸੰਘਣੀ ਛਾਂ ਬਣ ਜਾਂਦੀ ਹੈ। ਪਰ ਸਮਾਜ ਇਸੇ ਔਰਤ ਨੂੰ ਫੱਫੇਕੁਟਣੀ, ਗੁੱਤ ਪਿੱਛੇ ਮੱਤ, ਅਰਧਾਂਗਣੀ, ਨਾਗਣ, ਡਾਇਣ, ਟੂਣੇਹਾਰੀ, ਖੇਖਣਹਾਰੀ, ਛੁੱਟੜ, ਅਧੂਰੀ, ਵਿਧਵਾ, ਮੋਲਕੀ ਆਦਿ ਨਾਵਾਂ ਨਾਲ ਨਿਵਾਜਦਾ ਹੈ।

International Women's DayInternational Women's Day

ਉਸ ਤੋਂ ਬਾਅਦ ਅਖ਼ਬਾਰਾਂ ਉਸ ਇਕ ਸਮਰਪਿਤ ਕੀਤੇ ਦਿਨ ਦਾ ਲੇਖਾ ਜੋਖਾ ਕਰਦੀਆਂ ਹਨ। ਇਸ ਇਕ ਦਿਨ ਵਿਚ ਏਨੇ ਹਜ਼ਾਰ ਉਧਾਲੇ ਹੋਏ। ਇਸ ਇਕ ਦਿਨ ਵਿਚ ਏਨੀਆਂ ਬਾਲੜੀਆਂ ਨੂੰ ਸਮੂਹਕ ਜਬਰ ਜ਼ਨਾਹ ਕਰ ਕੇ ਸਾੜ ਦਿਤਾ ਗਿਆ। ਇਸ ਦਿਨ ਏਨੀਆਂ ਨੂੰਹਾਂ ਦਾਜ ਖ਼ਾਤਰ ਬਲੀ ਚੜ੍ਹ ਗਈਆਂ। ਅਣਗਿਣਤ ਵਤਨੋਂ ਪਾਰ ਜਾਣ ਦਾ ਜ਼ਰੀਆ ਬਣ ਕੇ ਰਹਿ ਗਈਆਂ। ਹਜ਼ਾਰਾਂ ਜਿਸਮ ਫ਼ਰੋਸ਼ੀ ਦੇ ਧੰਦੇ ਵਿਚ ਧੱਕੀਆਂ ਗਈਆਂ। ਖੌਰੇ ਕਿੰਨੀਆਂ ਮਨੁੱਖੀ ਤਸਕਰੀ ਅਧੀਨ ਸਰਹੱਦੋਂ ਪਾਰ ਗ਼ਾਇਬ ਹੋ ਗਈਆਂ। ਇਸ ਲੇਖੇ ਜੋਖੇ ਵਿਚ ਸ਼ਾਮਲ ਕੁੱਝ ਬੇਟੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।

World Women DayWomen 

1. ਜਗਰਾਉਂ ਵਿਚ ਇਕ ਮਾਂ-ਪਿਉ ਦੀ ਆਪਸੀ ਤਕਰਾਰ ਬਾਅਦ ਪਿਉ ਧੱਕੇ ਨਾਲ ਅਪਣੀ ਨਾਬਾਲਗ 15 ਸਾਲਾ ਧੀ ਨੂੰ ਨਾਲ ਲੈ ਗਿਆ। ਉਸ ਪਿਉ ਨੇ ਦੁਬਾਰਾ ਵਿਆਹ ਕਰਵਾ ਲਿਆ ਤੇ ਫਿਰ ਨਾਬਾਲਗ ਧੀ ਨਾਲ ਮੂੰਹ ਕਾਲਾ ਕੀਤਾ। ਉਸ ਤੋਂ ਬਾਅਦ ਮਤਰੇਆ ਵੱਡਾ ਭਰਾ ਵੀ ਭੈਣ ਦਾ ਜਿਸਮਾਨੀ ਸ਼ੋਸ਼ਣ ਕਰਨ ਲੱਗ ਪਿਆ। ਨੌਂ ਮਹੀਨੇ ਭਰਾ ਤੇ ਪਿਉ ਅਪਣੀ ਹਵਸ ਮਿਟਾਉਂਦੇ ਰਹੇ ਤੇ ਫਿਰ ਭਰਾ ਤੇ ਭਾਬੀ ਨੇ ਜਬਰੀ ਹੋਰ ਕਈ ਅਣਪਛਾਤੇ ਲੋਕਾਂ ਕੋਲੋਂ ਵੀ ਉਸ ਦਾ ਸ਼ੋਸ਼ਣ ਕਰਵਾਇਆ ਤੇ ਧੰਦਾ ਕਰਨ ਲਈ ਮਜਬੂਰ ਕੀਤਾ। ਅਖ਼ੀਰ ਸਕੀ ਮਾਂ ਨੂੰ ਜਦੋਂ ਧੀ ਨੇ ਅਪਣਾ ਦੁਖੜਾ ਸੁਣਾਇਆ ਤਾਂ ਮਾਂ ਨੇ ਥਾਣਾ ਸਿਟੀ ਰੀਪੋਰਟ ਦਰਜ ਕਰਵਾਈ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।

2. ਪਿੰਡ ਖਾਲੜਾ, ਤਰਨਤਾਰਨ ਦਾ ਸ਼ਾਦੀਸ਼ੁਦਾ ਵਿਅਕਤੀ ਅਪਣੀ ਪਤਨੀ ਨਾਲ ਭੂਆ ਦੇ ਸਹੁਰੇ ਘਰ ਭੈਣੀ ਪਿੰਡ ਗਿਆ। ਉੱਥੇ ਛੇਵੀਂ ਵਿਚ ਪੜ੍ਹਦੀ ਬੱਚੀ ਵੀ ਸੀ ਜਿਸ ਨਾਲ ਉਸ ਜ਼ਾਲਮ ਵਿਅਕਤੀ ਨੇ ਮੂੰਹ ਕਾਲਾ ਕੀਤਾ।
3. ਬਰਨਾਲਾ ਵਿਚ ਇਕ 22 ਸਾਲਾ ਕੁੜੀ ਨੂੰ ਬੰਦੀ ਬਣਾ ਲਿਆ ਗਿਆ। ਰਿਵਾਲਵਰ ਦੀ ਨੋਕ ਉਤੇ ਇਕੋ ਸਮੇਂ ਇਕ ਅਕਾਲੀ ਨੇਤਾ, ਸਬ-ਇੰਸਪੈਕਟਰ, ਏ.ਐਸ.ਆਈ., ਏ.ਐਸ.ਆਈ. ਤੇ ਸੱਤ ਹੋਰ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਬਲਾਤਕਾਰ ਕਰਦੀਆਂ ਰਹੀਆਂ। ਇਹ ਸਮੂਹਕ ਬਲਾਤਕਾਰ 9 ਮਹੀਨੇ ਤਕ ਚਲਦਾ ਰਿਹਾ।

Punjab PolicePunjab Police

4. ਮੋਗੇ ਵਿਖੇ 14 ਸਾਲਾ ਕੁੜੀ ਨੂੰ ਵਿਆਹ ਦਾ ਲਾਰਾ ਲਗਾ ਕੇ ਭਜਾ ਕੇ ਮੁੰਡੇ ਨੇ ਪਹਿਲਾਂ ਆਪ ਕਈ ਦਿਨ ਜਬਰ ਜ਼ਨਾਹ ਕੀਤਾ ਤੇ ਫੇਰ ਅਪਣੇ ਸਕੇ ਭਰਾ ਕੋਲੋਂ ਕਰਵਾਉਂਦਾ ਰਿਹਾ।
5. ਭੋਪਾਲ ਵਿਚ ਉਮਾਰੀਆ ਜ਼ਿਲ੍ਹੇ ਵਿਚ 13 ਸਾਲਾ ਬੇਟੀ ਨਾਲ 9 ਜਣਿਆਂ ਨੇ ਪੰਜ ਦਿਨਾਂ ਵਿਚ ਦੋ-ਦੋ ਵਾਰ ਬਲਾਤਕਾਰ ਕੀਤਾ। ਇਸ ਤੋਂ ਬਾਅਦ ਅਗਲੇ 6 ਦਿਨਾਂ ਵਿਚ ਚਾਰ ਹੋਰ ਨਾਬਾਲਗ ਬੇਟੀਆਂ ਨਾਲ ਸਮੂਹਕ ਬਲਾਤਕਾਰਾਂ ਦੀ ਖ਼ਬਰ ਵੀ ਛਪੀ। ਹਫ਼ਤੇ ਬਾਅਦ ਹੀ ਇਕ ਹੋਰ 13 ਸਾਲਾ ਲੜਕੀ ਨੂੰ ਉਸ ਦੇ ਗਵਾਂਢੀ ਮੁੰਡੇ ਨੇ 4 ਜਨਵਰੀ 2021 ਨੂੰ ਵਰਗਲਾ ਕੇ ਨਾਲ ਦੀ ਦੁਕਾਨ ਵਲ ਲਿਜਾ ਕੇ ਬਿਠਾਇਆ। ਉਥੇ ਕੈਦ ਰੱਖ ਕੇ ਦੋ ਦਿਨ ਉਹ ਤੇ ਉਸ ਦੇ 6 ਹੋਰ ਦੋਸਤਾਂ ਨੇ ਦਿਨ-ਰਾਤ ਉਸ ਨਾਲ ਬਲਾਤਕਾਰ ਕੀਤਾ।

 RAPEDaughter 

6. ਮਧੂਬਨੀ (ਬਿਹਾਰ) ਵਿਚ ਦਿਨ ਵੇਲੇ 14 ਸਾਲਾਂ ਦੀ ਨਾਬਾਲਗ ਗੁੰਗੀ ਬੋਲੀ ਬੇਟੀ ਅਪਣੇ ਘਰ ਦੇ ਬਾਹਰ ਦੋ ਹੋਰ ਕੁੜੀਆਂ ਨਾਲ ਬਕਰੀਆਂ ਚਰਾ ਰਹੀ ਸੀ। ਪਿੰਡ ਦੇ ਹੀ ਛੇ ਵਿਅਕਤੀਆਂ ਨੇ ਬੱਚੀ ਨੂੰ ਅਗਵਾ ਕਰ ਕੇ ਪਿੰਡ ਦੇ ਬਾਹਰਵਾਰ ਲਿਜਾ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਦੀਆਂ ਦੋਵੇਂ ਅੱਖਾਂ ਕੱਢ ਦਿਤੀਆਂ ਤਾਕਿ ਉਹ ਗੂੰਗੀ ਬੋਲੀ ਧੀ ਕਿਸੇ ਨੂੰ ਵੇਖ ਕੇ ਪਛਾਣ ਨਾ ਸਕੇ। ਬਹੁਤਾ ਲਹੂ ਵਹਿ ਜਾਣ ਕਾਰਨ ਉਹ ਧੀ ਹਾਲੇ ਵੀ ਜ਼ਿੰਦਗੀ ਮੌਤ ਦੀ ਕੜੀ ਵਿਚਕਾਰ ਆਖ਼ਰੀ ਸਾਹਾਂ ਦੀ ਤਾਰ ਨਾਲ ਲਟਕ ਰਹੀ ਹੈ।

Rape CaseDaughter 

7. ਬਰਨਾਲੇ ਵਿਖੇ ਢਾਈ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਹੈਵਾਨ ਨੂੰ ਪੁਲਿਸ ਨੇ ਜਦੋਂ ਰਿਹਾਅ ਕਰ ਦਿਤਾ ਤਾਂ ਉਸ ਹਵਸ ਦੇ ਅੰਨ੍ਹੇ ਨੇ ਫਿਰ 4 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਕਰ ਕੇ ਉਸ ਨੂੰ ਨੋਚ ਸੁਟਿਆ। ਇਕ ਸਾਬਕਾ ਐਮ.ਐਲ.ਏ. ਨੇ ਦੋਸ਼ੀ ਨੂੰ ਫੜ ਕੇ ਸਖ਼ਤ ਸਜ਼ਾ ਦਿਵਾਉਣ ਦੀ ਹਮਾਇਤ ਕੀਤੀ ਹੈ।

8. ਇਕ ਏ.ਐਸ.ਆਈ. ਦੀ ਪਤਨੀ ਨੂੰ ਬਠਿੰਡਾ ਵਿਚ ਡੀ.ਐਸ.ਪੀ. ਗੁਰਸ਼ਰਨ ਸਿੰਘ ਨੇ ਅਪਣੇ ਅਹੁਦੇ ਦਾ ਰੋਅਬ ਵਿਖਾਉਂਦਿਆਂ ਹਵਸ ਦਾ ਸ਼ਿਕਾਰ ਬਣਾਇਆ। ਗੋਨਿਆਣਾ ਰੋਡ ਉਤੇ ਹਨੂੰਮਾਨ ਚੌਂਕ ਵਿਚ ਹੋਟਲ ਆਸ਼ੀਆਨਾ ਵਿਖੇ ਅਖ਼ੀਰ ਡੀ.ਐਸ.ਪੀ. ਨੂੰ ਜਦੋਂ ਰੰਗੇ ਹੱਥੀਂ ਫੜਿਆ ਤਾਂ ਉਹ ਮੰਨਿਆ ਕਿ ਉਹ ਕਈ ਮਹੀਨਿਆਂ ਤੋਂ ਅਪਣੇ ਅਧੀਨ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਦੀਆਂ ਪਤਨੀਆਂ ਤੇ ਬੇਟੀਆਂ ਦਾ ਸ਼ੋਸ਼ਣ ਕਰਦਾ ਆ ਰਿਹਾ ਹੈ। ਉਹ ਚਿੱਟੇ ਦੇ ਝੂਠੇ ਕੇਸ ਪਾ ਕੇ, ਡਰਾ ਧਮਕਾ ਕੇ, ਅਜਿਹਾ ਕਾਰਾ ਕਰਦਾ ਰਿਹਾ ਸੀ।

Rape Case Rape Case

9. ਟਾਂਡਾ ਉੜਮੁੜ ਵਿਖੇ ਪਿੰਡ ਜਲਾਲਪੁਰ ਦੇ ਨੌਜੁਆਨ ਨੇ ਪਿੰਡ ਦੀ ਹੀ ਇਕ ਛੇ ਸਾਲਾ ਬੱਚੀ ਨੂੰ ਵਰਗਲਾ ਕੇ, ਅਪਣੀ ਹਵੇਲੀ ਵਿਚ ਲਿਜਾ ਕੇ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਸਬੂਤ ਮਿਟਾਉਣ ਲਈ ਹਵੇਲੀ ਦੇ ਹੀ ਪਿਛਲੇ ਪਾਸੇ ਬੱਚੀ ਨੂੰ ਜਿਊਂਦਿਆਂ ਸਾੜ ਦਿਤਾ।
10. ਰਾਤ 12 ਵਜੇ ਇਕ ਔਰਤ ਨੂੰ ਲੁਧਿਆਣੇ, ਮੁੰਡੀਆਂ ਕਲਾਂ ਥਾਣੇ ਲਿਜਾਇਆ ਗਿਆ ਤੇ ਸਵੇਰੇ ਚਾਰ ਵਜੇ ਤਕ ਪੁਲਿਸ ਕਰਮੀ ਨੇ ਆਪਣੇ ਸਾਥੀਆਂ ਸਾਹਮਣੇ ਜਬਰੀ ਸ਼ਰਾਬ ਪਿਆਉਣ ਬਾਅਦ ਪਹਿਲਾਂ ਆਪ ਉਸ ਬੇਦੋਸ਼ੀ ਔਰਤ ਨਾਲ ਬਲਾਤਕਾਰ ਕੀਤਾ ਤੇ ਫਿਰ ਸਾਥੀਆਂ ਕੋਲੋਂ ਦੱਬ ਕੇ ਉਸ ਦੀ ਕੁੱਟਮਾਰ ਕਰਵਾਈ।

Daughters Daughters

11. ਸਾਹਨੇਵਾਲ (ਲੁਧਿਆਣਾ) ਦੀ ਪ੍ਰੀਤਮ ਕਾਲੋਨੀ ਵਿਚ ਪਤਨੀ ਦੇ ਆਪ੍ਰੇਸ਼ਨ ਲਈ ਪਤੀ ਨੂੰ ਸਵੇਰੇ ਕੰਮ ਉਤੇ ਤੇ ਸ਼ਾਮ ਹਸਪਤਾਲ ਰਹਿਣਾ ਪੈਂਦਾ ਸੀ। ਇਕ ਹਫ਼ਤੇ ਲਈ ਅਪਣੇ ਦੋਸਤ ਸੁਰੇਸ਼ ਨੂੰ ਮਦਦ ਲਈ ਯੂ.ਪੀ. ਤੋਂ ਬੁਲਾਇਆ ਤਾਕਿ ਪਿੱਛੇ ਬੱਚਿਆਂ ਦੀ ਦੇਖਭਾਲ ਹੋ ਸਕੇ। ਦੋਸਤ ਨੇ ਘਰ ਵਿਚ 14 ਵਰਿ੍ਹਆਂ ਦੀ ਬਾਲੜੀ ਨੂੰ ਡਰਾ ਧਮਕਾ ਕੇ ਤੇ ਉਸ ਦੇ ਛੋਟੇ ਭਰਾ ਨੂੰ ਕਮਰੇ ਵਿਚ ਬੰਦ ਕਰ ਕੇ ਪੂਰਾ ਹਫ਼ਤਾ ਜਬਰ ਜ਼ਨਾਹ ਕੀਤਾ। ਹਸਪਤਾਲ ਤੋਂ ਛੁੱਟੀ ਹੋਣ ਬਾਅਦ ਮਾਂ ਘਰ ਆਈ ਤਾਂ ਵੀ ਦਿਨੇ ਕੁੱਝ ਚਿਰ ਡਰਾ ਧਮਕਾ ਕੇ ਅਸ਼ਲੀਲ ਫ਼ੋਟੋਆਂ ਜਨਤਕ ਕਰਨ ਦਾ ਡਰਾਵਾ ਦੇ ਕੇ ਰੋਜ਼ ਨਾਬਾਲਗ਼ ਬੱਚੀ ਨਾਲ ਬਲਾਤਕਾਰ ਕਰਦਾ ਰਿਹਾ। ਪਤਾ ਉਦੋਂ ਲਗਿਆ ਜਦੋਂ ਬੱਚੀ ਛੇ ਮਹੀਨਿਆਂ ਦੀ ਗਰਭਵਤੀ ਹੋ ਗਈ।

12. ਰਾਜਸਥਾਨ ਵਿਚ 14 ਦਿਨਾਂ ਤਕ ਜੰਗਲ ਵਿਚ ਨਿਰਵਸਤਰ ਬੰਨ੍ਹ ਕੇ ਰੱਖੀ 20 ਵਰਿ੍ਹਆਂ ਦੀ ਮੁਟਿਆਰ ਨਾਲ ਕਾਪਰੇਨ ਦੇ ਰਹਿਣ ਵਾਲੇ 40 ਸਾਲਾ ਹੈਵਾਨ ਨੇ ਹਰ ਰੋਜ਼ ਬਲਾਤਕਾਰ ਕੀਤਾ ਪਰ ਹਾਲੇ ਤਕ ਫੜਿਆ ਨਹੀਂ ਗਿਆ। ਔਰਤ ਦਾ ਕਸੂਰ ਏਨਾ ਸੀ ਕਿ ਗ਼ਰੀਬ ਹੋਣ ਕਰ ਕੇ ਉਸ ਦੇ ਘਰ ਪਖ਼ਾਨਾ ਨਾ ਹੋਣ ਕਾਰਨ ਉਸ ਨੂੰ ਸ਼ਾਮ ਨੂੰ ਬਾਹਰ ਜਾਣਾ ਪੈਂਦਾ ਸੀ।

 

ਇਕ ਆਖ਼ਰੀ ਘਟਨਾ ਲਿਖਦਿਆਂ ਮੇਰੀ ਕਲਮ ਵੀ ਕੰਬਦੀ ਹੈ ਤੇ ਕਲੇਜਾ ਮੂੰਹ ਨੂੰ ਆ ਜਾਂਦਾ ਹੈ, ਪਰ ਲਿਖਣਾ ਵੀ ਜ਼ਰੂਰੀ ਹੈ। ਸੰਨ 2002 ਗੁਜਰਾਤ ਗੋਧਰਾ ਕਾਂਡ ਵਿਚ ਜੋ ਇਕ ਬਜ਼ੁਰਗ ਮਜੀਦ ਭਾਈ ਮੁਸਲਮਾਨ ਪਿਤਾ ਨਾਲ ਵਾਪਰਿਆ, ਉਸ ਨੇ ਅਪਣਾ ਦੁਖੜਾ ਟੀ.ਵੀ. ਉਤੇ ਤਿੰਨ ਮਿੰਟ ਵਿਚ ਜਿਸ ਤਰ੍ਹਾਂ ਸੁਣਾਇਆ, ਇੰਨ-ਬਿੰਨ ਉਹੀ ਦੁਹਰਾਉਣ ਲੱਗੀ ਹਾਂ, ‘‘ਯੇ ਭਾਰਤ ਮਾਤਾ ਹੈ! ਹਮਾਰੀ ਮਾਂ ਕੇ ਸਮਾਨ! ਇਸ ਮੇਂ ਰਾਖ਼ਸ਼ ਰਹਿਤੇ ਹੈਂ! ਇਨਸਾਨ ਥੋੜਾ ਐਸੇ ਕਰ ਸਕਤੇ ਹੈਂ!

ਮੇਰੀ ਆਂਖੋਂ ਕੇ ਸਾਮਨੇ ਮੇਰੀ ਬੇਟੀ ਕੇ ਪੇਟ ਕੋ ਤਲਵਾਰ ਸੇ ਚੀਰ ਕਰ ਉਸ ਮੇਂ ਸੇ ਬੱਚਾ ਨਿਕਾਲ ਕਰ ਤਲਵਾਰ ਸੇ ਦੋ ਟੁਕੜੇ ਕਰ ਦੀਏ। 5-5 ਸਾਲ ਕੀ, 12 ਸਾਲ, 14 ਸਾਲ ਕੀ ਬੱਚੀਉਂ ਕੋ ਨੰਗਾ ਕਰ ਕੇ ਸੜਕੋਂ ਪੇ 18 ਸਾਲ, 20 ਸਾਲ ਕੇ ਲੜਕੇ ਬਲਾਤਕਾਰ ਕਰ ਰਹੇ ਥੇ! ਬੱਚੀਆਂ ਚਿੱਲਾ ਰਹੀਂ ਥੀਂ-ਅੱਬਾ ਅੰਮਾ ਬਚਾਅ ਲੋ! ਮਜੀਦ ਭਾਈ, ਚਾਚਾ, ਮੇਰੇ ਕੋ ਬਚਾ ਲੋ। ਕੌਣ ਬਚਾਤਾ? ਸੱਭ ਕੋ ਮਾਰ ਕਾਟ ਰਹੇ ਥੇ! ਮੇਰੀ ਬੀਵੀ, ਤੀਨ ਲੜਕੇ, ਤੀਨ ਲੜਕੀਉਂ ਕੋ ਕਾਟ ਕਰ ਜਲਾ ਦੀਆ। ਲੜਕਾ ਯਾਸੀਨ ਤੋ ਮੇਰੇ ਸੇ ਜਲਤਾ ਦੇਖਾ ਨਹੀਂ ਗਿਆ। ਉਸ ਦਿਨ ਸੇ ਨਾ ਰੋਟੀ ਖਾਈ ਜਾਤੀ ਹੈ ਨਾ ਸੋਇਆ ਜਾਤਾ ਹੈ। ਆਂਖ ਬੰਦ ਕਰਤਾ ਹੂੰ ਤੋਂ ਵਹੀ ਨਜ਼ਾਰਾ ਦਿਖਤਾ ਹੈ।

ਸ਼ਿਕਾਇਤ ਕਰਨੇ ਗਯਾ ਤੋਂ ਦੋ ਬਾਰ ਮੇਰੇ ਪੇ ਜਾਨਲੇਵਾ ਹਮਲਾ ਹੂਆ। ਏਕ ਬਾਰ ਘਰ ਪੇ ਆ ਕੇ ਪੀਟਾ। ਮੇਰੇ ਕੋ ਕਹਾ ਅਗਰ ਮੈਨੇ ਕਿਸੀ ਦੰਗਾ ਕਰਨੇ ਵਾਲੇ ਕੀ ਪਹਿਚਾਨ ਬਤਾ ਦੀ ਤੋ ਮੇਰੇ ਕੋ ਭੀ ਜਲਾ ਦੇਂਗੇ। ਮੈਨੇ ਫਿਰ ਭੀ ਕੋਰਟ ਮੇਂ ਨਾਮ ਬਤਾ ਦੀਆ। ਅਬ ਇਸ ਜਾਨ ਕਾ ਕਿਆ ਕਰਨਾ ਹੈ। ਜਜ ਭੀ ਪਤਾ ਨਹੀਂ ਕਿਊਂ ਕਿਸੀ ਕੇ ਡਰ ਕੇ ਕਾਰਨ ਕੁੱਛ ਨਹੀਂ ਕਰ ਰਹੇ।

rape Rape Case

ਹਮਾਰੇ ਆਸ-ਪਾਸ ਰਹਿਨੇ ਵਾਲੇ ਹਿੰਦੂ ਭੀ ਪਤਾ ਨਹੀਂ ਕਿਉਂ ਦੰਗਾ ਕਰਨੇ ਵਾਲੋਂ ਸੇ ਮਿਲ ਗਏ? ਵੋਹ ਭੀ ਮੇਰੇ ਬੱਚੋਂ ਕੋ ਜ਼ਿੰਦਾ ਜਲਾਨੇ ਮੇਂ ਸਾਥ ਜੁਟ ਗਏ ਥੇ। ਹਮਨੇ ਕਹਾ ਭੀ-ਗੁੱਡੂ ਬੇਟਾ ਤੂ ਤੋ ਮੇਰੇ ਬੇਟੇ ਜੈਸਾ ਹੀ ਹੈ, ਐਸਾ ਕਿਊਂ ਕਰ ਰਹਾ ਹੈ? ਅਬ ਤੋ ਕਭੀ ਕਭੀ ਸੋਚਤੇ ਹੈਂ ਕਿ ਮਰ ਹੀ ਜਾਤੇ। ਅਬ ਭੀ ਤੋਂ ਰੋਜ਼ ਰੋਜ਼ ਮਰਤੇ ਹੈਂ। ਇਸ ਸੇ ਤੋ ਏਕ ਬਾਰ ਮਰਨਾ ਹੀ ਬਿਹਤਰ ਥਾ!’’ ਇਹ ਇੰਟਰਵਿਊ ਸੁਣਦਿਆਂ ਬਦੋਬਦੀ ਅੱਖਾਂ ਵਿਚੋਂ ਅੱਥਰੂ ਟਿੱਪ-ਟਿੱਪ ਕਰ ਕੇ ਡਿਗਣੇ ਸ਼ੁਰੂ ਹੋ ਜਾਂਦੇ ਹਨ, ਵਿਚਾਰੀ ਦਬੋਚ ਲੈਂਦੀ ਹੈ ਤੇ ਕੁੱਝ ਨਾ ਕਰ ਸਕਣ ਦਾ ਅਹਿਸਾਸ ਮਨ ਨੂੰ ਕਚੋਟਦਾ ਹੈ। 

ਅਖ਼ੀਰ ਵਿਚ ਏਨਾ ਹੀ ਕਹਿਣਾ ਹੈ ਕਿ ਜੇ ਹੋਰ ਕੁੱਝ ਵੀ ਨਹੀਂ ਕੀਤਾ ਜਾ ਸਕਦਾ ਤਾਂ ਘੱਟੋ-ਘੱਟ ਕੁੱਝ ਅਣਖ਼ੀਲੇ ਪੁੱਤਰ, ਪਿਉ, ਭਰਾ, ਪਤੀ ਹੀ ਅਪਣੀ ਜ਼ਮੀਰ ਨੂੰ ਝੰਜੋੜ ਕੇ ਚੁੱਪੀ ਤੋੜ ਦੇਣ ਤੇ ਕੁਕਰਮ ਕਰਨ ਵਾਲਿਆਂ ਵਿਰੁਧ ਜ਼ੋਰਦਾਰ ਆਵਾਜ਼ ਚੁੱਕਣ, ਤਾਂ ਔਰਤ ਦਿਵਸ ਦੀ ਵੀ ਮਹੱਤਤਾ ਵੱਧ ਜਾਏਗੀ। ਇਹੋ ਢੰਗ ਹੈ ਮਾਂ ਦੇ ਦੁਧ ਦਾ ਕਰਜ਼ਾ ਲਾਹੁਣ ਦਾ।    

ਡਾ. ਹਰਸ਼ਿੰਦਰ ਕੌਰ 
ਸੰਪਰਕ : 0175-2216783

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement