ਭਾਜਪਾ, ਪੰਜਾਬ ਵਿਚ ਅਪਣਾ ਕਿੱਲਾ ਗੱਡਣ ਲਈ ਪੂਰੀ ਤਿਆਰੀ ਕਰ ਰਹੀ ਹੈ.......
Published : Nov 16, 2021, 6:37 am IST
Updated : Nov 16, 2021, 8:34 am IST
SHARE ARTICLE
Sukhpal Singh Khaira
Sukhpal Singh Khaira

ਖਹਿਰਾ ਵਿਰੁਧ ਕਾਰਵਾਈ ਇਸ ਦਾ ਵੱਡਾ ਸੰਕੇਤ ਹੈ

 

ਕੇਂਦਰ ਸਰਕਾਰ ਵਲੋਂ ਸੀ.ਬੀ.ਆਈ. ਅਤੇ ਈ.ਡੀ. ਦੇ ਮੁਖੀ ਦੇ ਅਹੁਦਿਆਂ ਨੂੰ ਦੋ ਸਾਲ ਤੋਂ ਹੁਣ ਪੰਜ ਸਾਲ ਦਾ ਕਰਨ ਦਾ ਇਕ ਆਰਡੀਨੈਂਸ ਜਾਰੀ ਕੀਤਾ ਗਿਆ ਹੈ। ਜਦ ਸੈਸ਼ਨ ਸ਼ੁਰੂ ਹੋਣ ਵਾਲਾ ਹੀ ਸੀ ਤਾਂ ਐਤਵਾਰ ਦੇ ਦਿਨ ਇਸ ਆਰਡੀਨੈਂਸ ਨੂੰ ਰਾਸ਼ਟਰਪਤੀ ਕੋਲੋਂ ਜਾਰੀ ਕਰਵਾਉਣ ਦਾ ਮਤਲਬ ਹੀ ਨਹੀਂ ਬਣਦਾ। ਮੌਜੂਦਾ ਈ.ਡੀ. ਮੁਖੀ, ਸੰਜੇ ਕੁਮਾਰ ਮਿਸ਼ਰਾ ਦਾ ਦੋ ਸਾਲ ਦਾ ਕਾਰਜਕਾਲ 19 ਨਵੰਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ। ਸਾਰੇ ਸਰਕਾਰੀ ਮਹਿਕਮਿਆਂ ਨੂੰ ਪਾਲਤੂ ਬਣਾਉਣ ਦਾ ਕੰਮ ਭਾਜਪਾ ਦੇ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਤੇ ਸੀ.ਬੀ.ਆਈ. ਦੇ ਨਾਮ ਨਾਲ ‘ਤੋਤਾ’ ਨਾਮ ਜੁੜ ਜਾਣਾ ਕਾਂਗਰਸ ਦੀ ਹੀ ਦੇਣ ਹੈ। ਪਰ ਇਹ ਅਜਿਹੇ ਤੋਤੇ ਸਨ ਜੋ ਕਦੇ ਕਦੇ ਉਡਦੇ ਵੀ ਸਨ।

 

 

Sukhpal Khaira arrested by EDSukhpal Khaira arrested by ED

 

ਪਰ ਹੁਣ ਇਸ ਨਵੇਂ ਫ਼ੈਸਲੇ ਨਾਲ ਹਰ ਸਰਕਾਰ ਅਪਣਾ ਚਹੇਤਾ ਮੁਖੀ ਲਗਾ ਕੇ ਇਨ੍ਹਾਂ ਨੂੰ ਅਪਣੀ ਮਰਜ਼ੀ ਅਨੁਸਾਰ ਵਰਤੇਗੀ ਤੇ ਅਪਣੇ ਹੁਕਮਾਂ ਨਾਲ ਅਪਣੇ ਵਿਰੋਧੀਆਂ ਨੂੰ ਦਿਨੇ ਤਾਰੇ ਵਿਖਾਏਗੀ। ਬੰਗਾਲ ਚੋਣਾਂ ਵਿਚ ਜਿਸ ਤਰ੍ਹਾਂ ਇਨ੍ਹਾਂ ਏਜੰਸੀਆਂ ਦਾ ਇਸਤੇਮਾਲ ਹੋਇਆ, ਉਹ ਸੱਭ ਦੇ ਸਾਹਮਣੇ ਹੈ। ਭਾਵੇਂ ਉਥੇ ਉਹ ਸਰਕਾਰ ਤਾਂ ਨਾ ਬਣਾ ਸਕੇ ਪਰ ਭਾਜਪਾ ਮੰਨਦੀ ਹੈ ਕਿ ਉਨ੍ਹਾਂ ਦੀ ਜਿੱਤ ਹੋਈ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਦੋ ਵਿਧਾਇਕ ਸਨ ਅਤੇ ਹੁਣ 100 ਦੇ ਕਰੀਬ ਹਨ।  ਇਹੀ ਸੋਚ ਹੁਣ ਅਸੀ ਪੰਜਾਬ ਵਿਚ ਵੇਖ ਰਹੇ ਹਾਂ। ਈ.ਡੀ. ਦਾ ਪਹਿਲਾ ਵਾਰ ਸੁਖਪਾਲ ਸਿੰਘ ਖਹਿਰਾ ਤੇ ਹੋਇਆ ਹੈ ਜਿਨ੍ਹਾਂ ਨੂੰ ਹੁਣ 8 ਦਿਨਾਂ ਦੇ ਰੀਮਾਂਡ ’ਤੇ ਭੇਜ ਦਿਤਾ ਗਿਆ ਹੈ।

 

Sukhpal KhairaSukhpal Khaira

 

ਪੈਸੇ ਦੇ ਘਪਲੇ ਬੜੇ ਸਾਫ਼ ਹੁੰਦੇ ਹਨ। ਪੈਸੇ ਅਪਣੇ ਆਉਣ ਜਾਣ ਦੇ ਰਾਹ ਤੇ ਨਿਸ਼ਾਨ ਛੱਡ ਜਾਂਦੇ ਹਨ, ਜੇ ਲਿਆ ਹੈ ਤਾਂ ਵੀ ਤੇ ਜੇ ਨਹੀਂ ਲਿਆ ਤਾਂ ਵੀ। ਸੋ ਰੀਮਾਂਡ ਉਤੇ ਲੈ ਕੇ ਉਨ੍ਹਾਂ ਤੋਂ ਕੜਾ ਤਕ ਖੋਹ ਕੇ ਕਹਿਣਾ ਕਿ ਸੱਚ ਕੱਢਵਾਉਣ ਦਾ ਇਰਾਦਾ ਹੈ, ਉਸ ਬਾਰੇ ਤਾਂ ਮਗਰੋਂ ਹੀ ਪਤਾ ਲੱਗੇਗਾ ਕਿ ਕੀ ਸੱਚ ਨਿਕਲਦਾ ਹੈ। ਪਰ ਇਸ ਨਾਲ ਇਹ ਤਾਂ ਸਾਫ਼ ਹੈ ਕਿ ਭਾਜਪਾ ਨੇ ਪੰਜਾਬ ਨੂੰ ਨਹੀਂ ਛਡਿਆ ਤੇ ਉਹ ਚੋਣਾਂ ਵਿਚ ਅਪਣੀ ਹੋਂਦ ਬਚਾਉਣ ਦੀ ਤਿਆਰੀ ਕਰ ਰਹੇ ਹਨ। ਪੰਜਾਬ ਭਾਜਪਾ ਟੀਮ, ਕਰਤਾਰਪੁਰ ਦਾ ਲਾਂਘਾ ਖੁਲ੍ਹਵਾਉਣ ਦੇ ਯਤਨ ਕਰ ਕੇ ਖੇਤੀ ਕਾਨੂੰਨ ਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦਾ ਯਤਨ ਕਰ ਰਹੀ ਹੈ।

 

CBI CBI

 

ਇਹ ਸੋਚ ਤਾਂ ਸਹੀ ਹੈ ਪਰ ਜਿਹੜਾ ਦੂਜਾ ਪਾਸਾ ਹੈ, ਉਹ ਈ.ਡੀ. ਅਤੇ ਸੀ.ਬੀ.ਆਈ. ਵਲ ਜਾਂਦਾ ਹੈ। ਪੰਜਾਬ ਵਿਚ ਜਿਸ ਤਰ੍ਹਾਂ ਦੇ ਹਾਲਾਤ ਰਹੇ ਹਨ, ਈ.ਡੀ. ਵਾਸਤੇ ਇਕ ਤਿਉਹਾਰ ਤੋਂ ਘੱਟ ਨਹੀਂ, ਜੇ ਉਹ ਅਸਲ ਵਿਚ ਕਾਲੇ ਧੰਨ ਤੇ ਹੱਥ ਪਾਉਣਾ ਚਾਹੁੰਦੇ ਹੋਣ। ਆਖ਼ਰਕਾਰ ਜੇ ਇਕ ਸਰਕਾਰੀ ਟਰਾਂਸਪੋਰਟ ਦੇ ਮਹਿਕਮੇ ਵਿਚ ਹੀ ਸੈਂਕੜੇ ਕਰੋੜ ਦਾ ਨੁਕਸਾਨ ਹੋਇਆ ਹੋਵੇ, ਉਹ ਕਾਲਾ ਧੰਨ ਕਿਧਰੇ ਤਾਂ ਜਾਂਦਾ ਹੀ ਹੋਵੇਗਾ। ਜਿਸ ਸੂਬੇ ਵਿਚ ਨਸ਼ੇ ਦਾ ਵਪਾਰ ਚੱਪੇ ਚੱਪੇ ਤੇ ਹੋ ਰਿਹਾ ਹੋਵੇ, ਉਥੇ ਅਪਰਾਧੀਆਂ ਦੀ ਤਾਂ ਕਮੀ ਨਹੀਂ ਹੋ ਸਕਦੀ, ਸਿਰਫ਼ ਲੱਭਣ ਵਾਲਿਆਂ ਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ।

 

Sukhpal Singh KhairaSukhpal Singh Khaira

 

ਪਰ ਈ.ਡੀ. ਦਾ ਛਾਪਾ ਖਹਿਰਾ ਤੇ ਕਿਉਂ ਪਿਆ? ਖਹਿਰਾ ਦਾ ਕਸੂਰ ਪੈਸਾ ਹੈ ਜਾਂ ਕੁੱੱਝ ਹੋਰ? ਖਹਿਰਾ ‘ਆਪ’ ਪਾਰਟੀ ਵਿਚ ਰਹੇ ਹਨ ਤੇ ਯੂ.ਏ.ਪੀ.ਏ. ਵਿਰੁਧ ਇਕੱਲੇ ਹੀ ਲੜਦੇ ਰਹੇ ਹਨ। ਉਨ੍ਹਾਂ ਦੇ ਦੇਸ਼ ਤੋਂ ਬਾਹਰ ਬੈਠੇ ਗਰਮ ਖ਼ਿਆਲੀਆਂ ਨਾਲ ਵੀ ਚੰਗੇ ਤਾਲੁਕਾਤ ਹਨ। ਖਹਿਰਾ ਕੈਪਟਨ ਅਮਰਿੰਦਰ ਸਿੰਘ ਦੇ ਵੀ ਕਰੀਬ ਹੋ ਗਏ ਸਨ। ਪਰ ਈ.ਡੀ. ਨੂੰ ਖਹਿਰਾ ਤੋਂ ਕੀ ਚਾਹੀਦਾ ਹੈ? ਅਸਲ ਵਿਚ ਪੰਜਾਬ ਦੀ ਸਿਆਸਤ ਵਿਚ ਅਜਿਹੀ ਮਿਲਾਵਟ ਕਰ ਦਿਤੀ ਗਈ ਹੈ ਕਿ ਇਸ ਨੂੰ ਮਿਲਾਵਟ-ਰਹਿਤ ਕਰਨਾ ਆਸਾਨ ਨਹੀਂ। ਪਰ ਹੁਣ ਸਾਫ਼ ਹੈ ਕਿ ਈ.ਡੀ./ਸੀ.ਬੀ.ਆਈ. ਪੰਜਾਬ ਦੀ ਸਿਆਸਤ ਤੇ ਹਾਵੀ ਹੋਣ ਦੀ ਤਿਆਰੀ ਵਿਚ ਹੈ।                          -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement