ਜਨਮ ਦਿਨ ਵਿਸ਼ੇਸ਼: ਪੂਰੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਅੱਜ ਵੀ ਜਿਊਂਦੀ ਹੈ ਕਲਪਨਾ ਚਾਵਲਾ
Published : Mar 17, 2023, 3:53 pm IST
Updated : Mar 17, 2023, 3:53 pm IST
SHARE ARTICLE
photo
photo

ਉਹਨਾਂ ਦਾ ਪੁਲਾੜ ਲੈਂਡਿੰਗ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ...

 

17 ਮਾਰਚ ਭਾਰਤ ਲਈ ਬਹੁਤ ਅਹਿਮ ਦਿਨ ਹੈ। ਇਸ ਦਿਨ ਭਾਰਤ ਦੀ ਇਕ ਮਹਾਨ ਬੇਟੀ ਕਲਪਨਾ ਚਾਵਲਾ ਦਾ ਜਨਮ ਹੋਇਆ ਸੀ। ਉਹਨਾਂ ਨੇ ਵੱਡੇ ਪੱਧਰ ਤੇ ਅਪਣਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਆਸਮਾਨ ਨੂੰ ਛੂੰਹ ਕੇ ਕਲਪਨਾ ਚਾਵਨਾ ਨੇ ਅਪਣੀ ਉਪਲੱਬਧੀਆਂ ਨਾਲ ਪੂਰੀ ਦੁਨੀਆਂ ਵਿਚ ਵੱਖਰੀ ਪਹਿਚਾਣ ਬਣਾਈ। 1 ਫਰਵਰੀ ਉਹ ਬਦਕਿਸਮਤੀ ਵਾਲਾ ਦਿਨ ਸੀ ਜਦੋਂ ਭਾਰਤ ਦੀ ਇਹ ਮਹਾਨ ਬੇਟੀ ਦੁਨੀਆ ਛੱਡ ਕੇ ਚਲੀ ਗਈ।

ਉਹਨਾਂ ਦਾ ਪੁਲਾੜ ਲੈਂਡਿੰਗ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਹਨਾਂ ਨੇ ਇਸ ਪੁਲਾੜ ਦੇ ਸਫ਼ਰ ਵਿਚ 16 ਦਾ ਇਕ ਅਜੀਬ ਇਤਫ਼ਾਕ ਸੀ। ਉਹਨਾਂ ਦਾ ਜਨਮ ਵੈਸੇ ਤਾਂ 17 ਮਾਰਚ 1962 ਨੂੰ ਹੋਇਆ ਸੀ ਪਰ ਆਫੀਸ਼ੀਅਲ ਜਨਮ ਤਰੀਕ 1 ਜੁਲਾਈ 1961 ਦਰਜ ਕਰਵਾਈ ਗਈ ਸੀ ਤਾਂ ਕਿ ਦਾਖਲਾ ਲੈਣ ਵਿਚ ਕੋਈ ਦਿੱਕਤ ਨਾ ਆਵੇ।

ਕਰਨਾਲ ਵਿਚ ਬਨਾਰਸੀ ਲਾਲ ਚਾਵਲਾ ਅਤੇ ਮਾਤਾ ਸੰਜਯੋਤੀ ਦੇ ਘਰ 17 ਮਾਰਚ ਨੂੰ ਜਨਮੀ ਕਲਪਨਾ ਅਪਣੇ ਚਾਰ ਭਰਾ-ਭੈਣਾਂ ਵਿਚੋਂ ਸਭ ਤੋਂ ਛੋਟੀ ਸੀ। ਘਰ ਵਿਚ ਸਭ ਉਸ ਨੂੰ ਪਿਆਰ ਨਾਲ ਮੋਂਟੂ ਕਹਿ ਕੇ ਪੁਕਾਰਦੇ ਸਨ। ਸ਼ੁਰੂਆਤੀ ਪੜ੍ਹਾਈ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿਚ ਹੋਈ ਸੀ। ਜਦੋਂ ਉਹ ਅੱਠਵੀਂ ਜਮਾਤ ਵਿਚ ਪਹੁੰਚੀ ਤਾਂ ਉਹਨਾਂ ਨੇ ਅਪਣੇ ਪਿਤਾ ਨੂੰ ਇੰਜੀਨੀਅਰ ਬਣਨ ਦੀ ਇੱਛਾ ਪ੍ਰਗਟ ਕੀਤੀ। ਪਿਤਾ ਉਹਨਾਂ ਨੂੰ ਡਾਕਟਰ ਜਾਂ ਅਧਿਆਪਕ ਬਣਾਉਣਾ ਚਾਹੁੰਦੇ ਸਨ।

ਪਰਿਵਾਰ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਕਲਪਨਾ ਸਪੇਸ ਅਤੇ ਖਗੋਲ-ਤਬਦੀਲੀ ਵਿੱਚ ਰੁਚੀ ਰੱਖਦੀ ਸੀ। ਉਹ ਅਕਸਰ ਆਪਣੇ ਪਿਤਾ ਨੂੰ ਪੁੱਛਿਆ ਕਰਦੀ ਸੀ ਕਿ ਇਹ ਪੁਲਾੜ ਯਾਤਰੀ ਅਸਮਾਨ ਵਿੱਚ ਕਿਵੇਂ ਉੱਡਦੇ ਹਨ। ਕੀ ਮੈਂ ਵੀ ਉੱਡ ਸਕਦੀ ਹਾਂ? ਪਿਤਾ ਬਨਾਰਸੀ ਲਾਲ ਉਹਨਾਂ ਦੀ ਗੱਲ ਨੂੰ ਹੱਸ ਕੇ ਟਾਲ ਦਿੰਦੇ ਸਨ। ਪੜ੍ਹਾਈ ਦੌਰਾਨ ਉਹਨਾਂ ਨੇ ਹੋਰ ਵੀ ਕਈ ਉਪਲੱਬਧੀਆਂ ਪ੍ਰਾਪਤ ਕੀਤੀਆਂ। ਉਹਨਾਂ ਨੇ ਅਪਣੇ ਕਾਲਜ ਸਮੇਂ ਕਰਾਟੇ ਸਿੱਖੇ ਸਨ।

ਹੋਰ ਤੇ ਹੋਰ ਉਹਨਾਂ ਨੇ ਬੈਡਮਿੰਟਨ ਵੀ ਖੇਡਿਆ ਸੀ ਅਤੇ ਦੌੜਾਂ ਵਿਚ ਵੀ ਭਾਗ ਲੈਂਦੇ ਰਹਿੰਦੇ ਸਨ। ਅਪਣੇ ਸੁਪਨਿਆਂ ਦੀ ਉਡਾਨ ਭਰਨ ਲਈ ਉਹ 1982 ਵਿਚ ਅਮਰੀਕਾ ਗਏ ਅਤੇ ਯੂਨੀਵਰਸਿਟੀ ਆਫ ਟੈਕਸਸ ਨਾਲ ਏਅਰੋਸਪੇਸ ਇੰਜੀਨੀਅਰਿੰਗ ਵਿਚ ਮਾਸਟਰਸ ਡਿਗਰੀ ਕੀਤੀ। ਉਹਨਾਂ ਦੇ ਪਾਸ ਸੀਪਲੇਨ, ਮਲਿਟ ਇੰਜਨ ਏਅਰ ਪਲੇਨ ਅਤੇ ਗਲਾਈਡਰ ਲਈ ਕਮਰਸ਼ਲ ਪਾਇਲਟ ਲਾਇਸੈਂਸ ਸਨ।

ਉਹ ਗਲਾਈਡਰ ਅਤੇ ਏਅਰਪਲੇਂਸ ਲਈ ਵੀ ਸਰਟੀਫਾਈਡ ਫਲਾਈਟ ਇੰਸਟ੍ਰਕਟਰ ਵੀ ਸਨ। 1995 ਵਿਚ ਕਲਪਨਾ ਚਾਵਲਾ ਨਾਸਾ ਵਿਚ ਪੁਲਾੜ ਯਾਤਰੀ ਦੇ ਤੌਰ ਤੇ ਸ਼ਾਮਲ ਹੋਈ ਅਤੇ 1998 ਵਿਚ ਉਹਨਾਂ ਨੂੰ ਪਹਿਲੀ ਉਡਾਨ ਲਈ ਚੁਣਿਆ ਗਿਆ। ਖਾਸ ਗੱਲ ਇਹ ਸੀ ਕਿ ਪੁਲਾੜ ਵਿਚ ਉਡਣ ਵਾਲੀ ਉਹ ਪਹਿਲੀ ਭਾਰਤੀ ਔਰਤ ਸੀ। ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ ਨੇ 1984 ਵਿਚ ਸੋਵੀਅਤ ਪੁਲਾੜ ਯਾਨ ਨਾਲ ਉਡਾਨ ਭਰੀ ਸੀ।

ਕਲਪਨਾ ਨੇ ਅਪਣੇ ਮਿਸ਼ਨ ਵਿਚ 1.04 ਕਰੋੜ ਮੀਲ ਸਫ਼ਰ ਤੈਅ ਕਰ ਕੇ ਧਰਤੀ ਦੇ 252 ਅਤੇ 360 ਘੰਟੇ ਪੁਲਾੜ ਵਿਚ ਬਿਤਾਏ। ਕਲਪਨਾ ਚਾਵਲਾ ਨੇ 41 ਸਾਲ ਦੀ ਉਮਰ ਵਿਚ ਅਪਣੀ ਪਹਿਲੀ ਪੁਲਾੜ ਯਾਤਰਾ ਕੀਤੀ ਜੋ ਕਿ ਆਖਰੀ ਸਾਬਿਤ ਹੋਈ। ਉਹਨਾਂ ਦੇ ਉਹ ਬੋਲ ਸੱਚ ਹੋ ਗਏ ਜਿਸ ਵਿਚ ਉਹਨਾਂ ਕਿਹਾ ਸੀ ਕਿ ਉਹ ਸਪੇਸ ਲਈ ਹੀ ਬਣੀ ਹੈ। ਹਰ ਪਲ ਪੁਲਾੜ ਲਈ ਬਿਤਾਇਆ ਹੈ ਅਤੇ ਇਸ ਦੇ ਲਈ ਹੀ ਮਰਾਂਗੀ।

ਮਿਸ਼ਨ ਪੂਰਾ ਹੋਣ ਤੋਂ ਬਾਅਦ ਜਦੋਂ ਕੋਲੰਬਿਆ ਪੁਲਾੜ ਯਾਨ ਕਲਪਨਾ ਅਤੇ ਉਹਨਾਂ ਦੇ 6 ਸਾਥੀਆਂ ਲੈ ਕੇ ਵਾਪਸ ਆ ਰਿਹਾ ਸੀ ਤਾਂ ਉਸ ਦੀਆਂ ਹੀਟ ਇਨਸੂਲੇਸ਼ਨ ਪਰਤ ਫਟ ਗਈ ਅਤੇ ਵਾਹਨ ਨੁਕਸਾਨਿਆ ਗਿਆ। ਦੇਖਦੇ ਹੀ ਦੇਖਦੇ ਖੁਸ਼ੀ ਦਾ ਮਾਹੌਲ ਗਮ ਵਿਚ ਬਦਲ ਗਿਆ।

ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਿਵੇਂ ਹੀ ਕੋਲੰਬੀਆ ਦੇ ਪੁਲਾੜ ਯਾਨ ਨੇ ਉਡਾਣ ਭਰੀ, ਪਤਾ ਲੱਗਿਆ ਕਿ ਇਹ ਸੁਰੱਖਿਅਤ ਜ਼ਮੀਨ 'ਤੇ ਨਹੀਂ ਉਤਰੇਗਾ ਯਾਨੀ ਕਲਪਨਾ ਸਮੇਤ 6 ਹੋਰ ਪੁਲਾੜ ਯਾਤਰੀ ਕਾਲ ਦਾ ਗ੍ਰਾਸ ਬਣ ਸਕਦੇ ਹਨ। ਇਸ ਦੇ ਬਾਵਜੂਦ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਖੁਲਾਸਾ ਮਿਸ਼ਨ ਕੋਲੰਬੀਆ ਦੇ ਪ੍ਰੋਗਰਾਮ ਮੈਨੇਜਰ ਨੇ ਵੀ ਕੀਤਾ।  

ਉਹਨਾਂ ਨੇ 16 ਜਨਵਰੀ ਨੂੰ 6 ਹੋਰ ਮੈਂਬਰਾਂ ਦੇ ਨਾਲ ਪੁਲਾੜ ਸ਼ਟਲ ਐਸਟੀਐਸ -107 ਕੋਲੰਬੀਆ ਵਿੱਚ ਉਡਾਣ ਭਰੀ ਸੀ। ਉਸ ਨੂੰ 16 ਦਿਨਾਂ ਦੇ ਮਿਸ਼ਨ 'ਤੇ ਜਾਣਾ ਸੀ ਅਤੇ ਉਹਨਾਂ ਦੇ ਉਤਰਨ ਤੋਂ 16 ਮਿੰਟ ਪਹਿਲਾਂ ਸ਼ਟਲ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਹ 16 ਦਾ ਇੱਕ ਅਜੀਬ ਇਤਫਾਕ ਸੀ।  

 

SHARE ARTICLE

ਏਜੰਸੀ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement