S. Joginder Singh : ਸ. ਜੋਗਿੰਦਰ ਸਿੰਘ ਜੀ ਨੂੰ ਯਾਦ ਕਰਦਿਆਂ....

By : BALJINDERK

Published : Aug 17, 2024, 12:00 pm IST
Updated : Aug 17, 2024, 12:01 pm IST
SHARE ARTICLE
ਸ. ਜੋਗਿੰਦਰ ਸਿੰਘ ਜੀ ਅਤੇ ਗੁਰਚਰਨ ਸਿੰਘ ਜਿਉਣਵਾਲਾ 
ਸ. ਜੋਗਿੰਦਰ ਸਿੰਘ ਜੀ ਅਤੇ ਗੁਰਚਰਨ ਸਿੰਘ ਜਿਉਣਵਾਲਾ 

S. Joginder Singh : ਉਸ ਕੁਦਰਤ ਜਾਂ ਸੱਚੇ ਰੱਬ ਦੇ ਨਿਵਾਸ ਵਿਚ ਨਿਵਾਸ ਕਰ ਗਏ

S. Joginder Singh : ਸਰਦਾਰ ਜੋਗਿੰਦਰ ਸਿੰਘ ਜੀ ਤੁਸੀ ਇਸ ਫ਼ਾਨੀ ਸੰਸਾਰ ਨੂੰ, ਕੁਰਦਰਤੀ ਨਿਯਮਾਂ ਮੁਤਾਬਕ, ਅਲਵਿਦਾ ਕਹਿ ਦਿਤਾ। ਕਲ ਮਿੱਟੀ ਵਿਚ ਮਿੱਟੀ ਮਿਲ ਜਾਏਗੀ, ਪਾਣੀ ਸੰਗ ਪਾਣੀ ਮਿਲ ਜਾਵੇਗਾ, ਜਿਸ ਵਕਤ ਉਰਜਾ ਜਾਂ ਗਰਮੀ ਖ਼ਤਮ ਹੋਈ ਤਾਂ ਹੀ ਤਾਂ ਤੁਸੀ ਇਥੋਂ ਸਦਾ ਲਈ ਅਲੋਪ ਹੋਏ ਤੇ ਇਵੇਂ ਹੀ ਬਾਕੀ ਦੇ ਤੱਤ ਇਨ੍ਹਾਂ ਕੁਦਰਤੀ ਤੱਤਾਂ ਵਿਚ ਮਿਲ ਜਾਣਗੇ ਜਿਸ ਕੁਰਦਤ ਦੇ ਇਨ੍ਹਾਂ ਤੱਤਾਂ ਨੂੰ ਬਾਬਾ ਨਾਨਕ ਜੀ ਰੱਬ ਜਾਂ ਸੱਚਾ ਰੱਬ ਕਹਿੰਦੇ ਹਨ। ਤੁਸੀਂ ਉਸ ਕੁਦਰਤ ਜਾਂ ਸੱਚੇ ਰੱਬ ਦੇ ਨਿਵਾਸ ਵਿਚ ਨਿਵਾਸ ਕਰ ਗਏ ਤੇ ਇਨ੍ਹਾਂ ਰਸਮੀ ਅਰਦਾਸਾਂ ਤੋਂ ਪਹਿਲਾਂ ਹੀ ਅਪਣਾ ਕੁਦਰਤੀ ਟਿਕਾਣਾ ਲੱਭ ਲਿਆ ਅਤੇ ਉਸ ਸੱਚੇ ਰੱਬ ਜਾਂ ਕੁਦਰਤ ਨਾਲ ਇਕ ਮਿਕ ਹੋ ਗਏ। ਹੁਣ ਨਾ ਕਿਸੇ ਭਾਈ ਦੇ ਕੀਤੇ ਪਾਠ ਦੀ ਲੋੜ ਏ ਨਾ ਹੀ ਕਿਸੇ ਪ੍ਰਭਾਵਸ਼ਾਲੀ ਪਹਿਰਾਵੇ ਵਾਲੇ ਭਾਈ, ਜੋ ਤੁਹਾਡੇ ਪ੍ਰਵਾਰ ਦੇ ਗੀਝੇ ਵਲ ਤੱਕ ਰਿਹਾ ਹੈ, ਕੋਲੋਂ ਅਰਦਾਸ ਕਰਵਾਉਣ ਦੀ ਵੀ ਕੋਈ ਲੋੜ ਹੈ।

ਇਹ ਵੀ ਪੜੋ:Hisar News : ਭੂ-ਮਾਫੀਆ ਨੂੰ ਸੁਰੱਖਿਆ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਡੀ.ਐਸ.ਪੀ ਗ੍ਰਿਫਤਾਰ

ਬੇਸ਼ੱਕ ਇਨ੍ਹਾਂ ਪੰਡਤਾਈ ਸੋਚ ਵਾਲੇ ਜਥੇਦਾਰਾਂ ਜਾਂ ਮਾਇਆ ਨੂੰ ਜੱਫੇਮਾਰਾਂ ਨੇ ਤੁਹਾਨੂੰ ਅਪਣੇ ਪੰਥ ਵਿਚੋਂ ਛੇਕ ਦਿਤਾ, ਪਰ ਇਹ ਮਾਇਆਧਾਰੀ ਲੋਕ ਤੁਹਾਨੂੰ ਬਾਬੇ ਨਾਨਕ ਜੀ ਵਾਲੇ ਪੰਥ ਵਿਚੋਂ ਤਾਂ ਕਿਸੇ ਵੀ ਢੰਗ ਤਰੀਕੇ ਨਾਲ ਬਾਹਰ ਨਹੀਂ ਕੱਢ ਸਕਦੇ ਸਨ। ਤੁਹਾਡੀ ਕਿਤਾਬ “ਸੋ ਦਰੁ ਤੇਰਾ ਕੇਹਾ” ਦੇ ਬਾਹਰਲੇ ਪੰਨੇ ਤੇ ਉੱਡੀਆਂ ਜਾਂਦੀਆਂ ਚਿੜੀਆਂ ਨੂੰ ਵੇਖ ਤਾਂ ਇਹੀ ਸਮਝ ਪੈਂਦੀ ਹੈ ਕਿ ਸੱਭ ਨੇ ਉੱਡ ਹੀ ਜਾਣਾ ਹੈ, ਏਥੇ ਸਦਾ ਦਾ ਨਿਵਾਸ ਕਿਸੇ ਦਾ ਵੀ ਨਹੀਂ। ਭਾਵੇਂ ਕੋਈ ਰਾਣਾ ਰਾਜਾ ਵੀ ਕਿਉਂ ਨਾ ਹੋਵੇ ‘ਸੱਭ ਕੋਈ ਆਈ ਵਾਰੀਐ’ ਦੇ ਨਿਯਮ ਮੁਤਾਬਕ ਸੱਭ ਨੇ  ਇਸ ਸੰਸਾਰ ਤੋਂ ਸਦਾ ਲਈ ਤੁਰ ਹੀ ਜਾਣਾ ਹੈ। ਖ਼ਾਸ ਕਰ ਕੇ ਇਨ੍ਹਾਂ ਜੱਫੇਮਾਰਾਂ ਨੇ ਤਾਂ ਸਮਾਜ ਲਈ ਕੋਈ ਚੰਗਾ ਕੰਮ ਵੀ ਨਹੀਂ ਕੀਤਾ ਜਿਸ ਕਰ ਕੇ ਲੋਕ ਇਨ੍ਹਾਂ ਨੂੰ ਯਾਦ ਕਰਨਗੇ। ਇਨ੍ਹਾਂ ਨੂੰ ਤਾਂ ਸਗੋਂ ਮੁਕਤਸਰ ਵਿਚ ਬਣੇ ਚਾਰ ਤਾਰਾ ਹੋਟਲ ਨੂੰ ਯਾਦ ਕਰ ਕੇ ਲੋਕ ਗਾਲ੍ਹਾਂ ਹੀ ਕਢਦੇ ਰਹਿਣਗੇ। ਪਰ ਤੁਹਾਡੀਆਂ ਲਿਖਤਾਂ, ਅਖ਼ਬਾਰ ਤੇ ਟੀਵੀ ਨੂੰ ਦੇਖ ਕੇ ਤਾਂ ਸੰਸਾਰੀ ਤੁਹਾਨੂੰ ਸ਼ੁਭ ਇਛਾਵਾਂ ਭੇਟ ਕਰਦੇ ਹੀ ਰਹਿਣਗੇ।

ਇਹ ਵੀ ਪੜੋ:Delhi News : ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪੈਰਿਸ ਓਲੰਪਿਕ 2024 ’ਚ ਹਿੱਸਾ ਲੈਣ ਵਾਲੇ ਭਾਰਤੀ ਫੌਜ ਦੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਜਨਵਰੀ 2024 ਦੇ ਮਹੀਨੇ ਵਿਚ ਤੁਹਾਡਾ ਫ਼ੋਨ ਆਇਆ ਤੇ ਮੈਨੂੰ ਬੜੀ ਖ਼ੁਸ਼ੀ ਹੋਈ ਕਿ ਸਰਦਾਰ ਜੋਗਿੰਦਰ ਸਿੰਘ, ਜਿਨ੍ਹਾਂ ਦਾ ਇਸ ਸੰਸਾਰ ਵਿਚ ਕਾਫ਼ੀ ਵੱਡਾ ਰੁਤਬਾ ਹੈ, ਨੇ ਮੇਰੇ ਵਰਗੇ ਨਿਮਾਣੇ ਨੂੰ ਯਾਦ ਕਰ ਰਹੇ ਹਨ। ਫਿਰ ਮੈਂ ਤੁਹਾਨੂੰ ਇਸੇ ਸਾਲ ਮਾਰਚ ਵਿਚ ਮਿਲਣ ਆਇਆ ਤੇ ਤੁਹਾਡੀਆਂ ਕਹੀਆਂ ਹੋਈਆਂ ਸਾਰੀਆਂ ਗੱਲਾਂ ਯਾਦ ਕਰ ਕੇ ਅੱਜ ਮਨ ਭਰ ਆਇਆ। ਸਰਦਾਰ ਜੀ ਤੁਹਾਡੇ ਕਹੇ ਹੋਏ ਲਫ਼ਜ਼,“ਗੁਰਚਰਨ ਸਿੰਘ ਅਪਣੀਆਂ ਲਿਖਤਾਂ ਨੂੰ ਕਿਸੇ ਖੂਹ ਖਾਤੇ ਨਾ ਸੁੱਟ ਜਾਵੀਂ, ਮਰਨ ਤੋਂ ਪਹਿਲਾਂ ਇਨ੍ਹਾਂ ਨੂੰ ਕਿਤਾਬੀ ਰੂਪ ਜ਼ਰੂਰ ਦੇ ਦੇਈਂ, ਮੈਂ ਤੁਹਾਡਾ ਹਰ ਲੇਖ ਬੜੀ ਨੀਝ ਨਾਲ ਪੜ੍ਹਦਾ ਹਾਂ ਤੇ ਹੁੰਦਾ ਵੀ ਕੰਮ ਦਾ ਅਤੇ ਖੋਜ ਭਰਪੂਰ” ਮੈਨੂੰ ਭੁੱਲੇ ਨਹੀਂ। ਸਰਦਾਰ ਜੀ ਤੁਸੀਂ ਤਾਂ ਨਹੀਂ ਦੇਖ ਸਕੋਗੇ ਪਰ ਤੁਹਾਡੇ ਨਾਲ ਕੀਤਾ ਵਾਅਦਾ ਮੈਂ ਜਨਵਰੀ-ਫ਼ਰਵਰੀ 2025 ਵਿਚ, ਪੰਜ ਕਿਤਾਬਾਂ ਦੀ ਸ਼ਕਲ ਵਿਚ, ਪੂਰਾ ਕਰਨ ਦਾ ਯਤਨ ਜ਼ਰੂਰ ਕਰਾਂਗਾ। ਬਹੁਤ ਅਫ਼ਸੋਸ ਕਿ ਤੁਸੀਂ ਉਸ ਵਕਤ ਨਹੀਂ ਹੋਵੋਗੇ।

ਇਹ ਵੀ ਪੜੋ:Malerkotla News : ਡਾ.ਓਬਰਾਏ ਦੇ ਯਤਨਾਂ ਸਦਕਾ ਮਾਲੇਰਕੋਟਲਾ ਦੇ ਮੁਹੰਮਦ ਰਫ਼ੀਕ ਦਾ ਮ੍ਰਿਤਕ ਸਰੀਰ ਭਾਰਤ ਪੁੱਜਾ

ਤੁਹਾਡੇ ਵਿਛੋੜੇ ਪ੍ਰਤੀ ਮੇਰੀ ਤਾਂ ਇਹੋ ਅਰਦਾਸ ਹੈ ਕਿ ਤੁਹਾਡੇ ਵਾਂਗਰ, ਸਾਨੂੰ ਹਰ ਇਕ ਨੂੰ, ਅਪਣੇ ਸਮਾਜ ਨੂੰ ਚੰਗਾ ਬਣਾਉਣ ਲਈ, ਮਰਨ ਤੋਂ ਪਹਿਲੋਂ, ਜ਼ਰੂਰ ਕੁੱਝ ਚੰਗਾ ਕੰਮ ਕਰਨਾ ਚਾਹੀਦਾ ਹੈ ਤੇ ਇਹ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਜਿਸ ਸਮਾਜ ਵਿਚ ਅਸੀਂ ਵਿਚਰੇ ਹਾਂ ਉਸ ਨੂੰ ਮਰਨ ਤੋਂ ਪਹਿਲੋਂ ਚੰਗਾ ਬਣਾਉਣ ਲਈ ਕੁੱਝ ਨਾ ਕੁੱਝ ਜ਼ਰੂਰ ਕਰ ਕੇ ਜਾਈਏ ਜਿਸ ਕਰ ਕੇ ਅਸੀਂ ਬਾਕੀ ਬਚੇ ਪ੍ਰਵਾਰਾਂ ਨਾਲ, ਘੱਟ ਤੋਂ ਘੱਟ ਕੁੱਝ ਸਮੇਂ ਲਈ ਜੁੜੇ ਰਹੀਏ।
ਤੁਹਾਡੀ ਯਾਦ ਨਾਲ ਜੁੜਿਆ

ਸ੍ਰ.  ਗੁਰਚਰਨ ਸਿੰਘ ਜਿਉਣਵਾਲਾ 
+16479663132

 (For more news apart from S. Remembering Joginder Singh Ji... News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement