Sardar Joginder Singh Ji: ਸ. ਜੋਗਿੰਦਰ ਸਿੰਘ ਸਪੋਕਸਮੈਨ ਨੇ ਅਕਾਲੀ ਦਲ ਨੂੰ ਪੰਥਕ ਤੋਂ ਪੰਜਾਬੀ ਪਾਰਟੀ ਨਾ ਬਣਾਉਣ ਦੀ ਦਿਤੀ ਸੀ ਨਸੀਹਤ
Published : Oct 17, 2024, 8:02 am IST
Updated : Oct 17, 2024, 8:02 am IST
SHARE ARTICLE
S. Joginder Singh Spokesman had advised Akali Dal not to make Panthak a Punjabi party
S. Joginder Singh Spokesman had advised Akali Dal not to make Panthak a Punjabi party

Sardar Joginder Singh Ji: ਅਕਾਲ ਤਖ਼ਤ ਨੂੰ ਕਚਹਿਰੀ ਦਾ ਰੂਪ ਨਾ ਦੇਣ ਬਾਰੇ ਵਾਰ-ਵਾਰ ਪਾਏ ਵਾਸਤੇ ਪਰ...

 

Sardar Joginder Singh Ji: ਤਖ਼ਤਾਂ ਦੇ ਜਥੇਦਾਰਾਂ ਦੀ ਬਾਦਲ ਦਲ ਦੇ ਆਗੂਆਂ ਨਾਲ ਦਿਨੋਂ ਦਿਨ ਵਧਦੀ ਜਾਂਦੀ ਤਕਰਾਰ ਦੇ ਚਲਦਿਆਂ ਸ. ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਸਮੇਂ ਸਮੇਂ ਅਕਾਲੀ ਆਗੂਆਂ ਅਤੇ ਜਥੇਦਾਰਾਂ ਨੂੰ ਦਿਤੀਆਂ ਗਈਆਂ ਨਸੀਹਤਾਂ ਦਾ ਜ਼ਿਕਰ ਕਰਨਾ ਬਣਦਾ ਹੈ।

ਭਾਵੇਂ ਜਥੇਦਾਰਾਂ ਅਤੇ ਬਾਦਲਾਂ ਨੇ ਸ. ਜੋਗਿੰਦਰ ਸਿੰਘ ਅਤੇ ਉਸ ਦੇ ਪ੍ਰਵਾਰ ਉਪਰ ਜ਼ਿਆਦਤੀਆਂ, ਧੱਕੇਸ਼ਾਹੀਆਂ ਅਤੇ ਵਿਤਕਰੇਬਾਜ਼ੀ ਦੇ ਸਾਰੇ ਰਿਕਾਰਡ ਤੋੜ ਦਿਤੇ ਪਰ ਫਿਰ ਵੀ ਸ. ਜੋਗਿੰਦਰ ਸਿੰਘ ਨੇ ਹਰ ਵਾਰ ਉਨ੍ਹਾਂ ਨੂੰ ਉਸਾਰੂ ਦਲੀਲਾਂ ਅਤੇ ਨਸੀਹਤਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਸ. ਜੋਗਿੰਦਰ ਸਿੰਘ ਨੇ ਅਕਾਲ ਤਖ਼ਤ ਸਾਹਿਬ ਨੂੰ ਕਚਹਿਰੀ ਨਾ ਬਣਾਉਣ, ਪੰਥਕ ਪਾਰਟੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿਚ ਤਬਦੀਲ ਨਾ ਕਰਨ, ਈਸਾਈ ਧਰਮ ਦੇ ਪੋਪ ਦਾ ਹਵਾਲਾ ਦੇ ਕੇ ਤਖ਼ਤਾਂ ਦੀ ਮਾਣ ਮਰਿਆਦਾ ਕਾਇਮ ਰੱਖਣ ਦੀਆਂ ਸਮੇਂ-ਸਮੇਂ ਨਸੀਹਤਾਂ ਦਿਤੀਆਂ ਤਾਂ ਪੁਰਾਣੇ ਅਕਾਲੀਆਂ ਦੀ ਇਖ਼ਲਾਕੀ ਬੁਲੰਦੀ ਬਾਰੇ ਵੀ ਵਾਰ ਵਾਰ ਉਦਾਹਰਣਾਂ ਦੇ ਕੇ ਸਮਝਾਇਆ। 

ਬਾਬੇ ਨਾਨਕ ਦਾ ਸਾਰੀ ਉਮਰ ਸਾਥ ਦੇਣ ਵਾਲੇ ਰਬਾਬੀ ਮੁਸਲਮਾਨ ਭਾਈ ਮਰਦਾਨਾ ਦੀ ਅੰਸ-ਬੰਸ ਭਾਈ ਲਾਲ ਦੇ ਮਰਨ ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਇੱਛਾ ਪੂਰੀ ਕਰਨ ਬਾਰੇ ਸ. ਜੋਗਿੰਦਰ ਸਿੰਘ ਨੇ ਬਾਦਲਾਂ, ਅਕਾਲੀ ਆਗੂਆਂ ਅਤੇ ਜਥੇਦਾਰਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟਸ ਤੋਂ ਮਸ ਨਾ ਹੋਏ। ਧਰਮੀ ਫ਼ੌਜੀਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਿਰਫ਼ ਸਿਰੋਪਾਉ ਦੀ ਬਖ਼ਸ਼ਿਸ਼ ਨਾਲ ਸਨਮਾਨਤ ਕਰਨ ਦੀਆਂ ਅਪੀਲਾਂ ਦਾ ਵੀ ਕੋਈ ਅਸਰ ਨਾ ਹੋਇਆ। 

ਮਾ. ਤਾਰਾ ਸਿੰਘ, ਸ. ਹੁਕਮ ਸਿੰਘ, ਸ. ਹਰਚਰਨ ਸਿੰਘ ਹੁਡਿਆਰਾ, ਪੋ੍ਰ. ਪਿ੍ਰਥੀ ਪਾਲ ਸਿੰਘ ਕਪੂਰ, ਮਨਜੀਤ ਸਿੰਘ ਕਲਕੱਤਾ, ਗਿਆਨੀ ਜ਼ੈਲ ਸਿੰਘ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ ਵਰਗੇ ਅਕਾਲੀਆਂ ਜਾਂ ਵਿਦਵਾਨਾਂ ਨਾਲ ਹੋਈਆਂ ਵਿਚਾਰਾਂ ਦਾ ਹਵਾਲਾ ਦੇ ਦੇ ਕੇ ਬਹੁਤ ਵਾਰ ਸਮਝਾਇਆ ਪਰ ਸੱਤਾ ਦੇ ਨਸ਼ੇ ਵਿਚ ਚੂਰ ਅਕਾਲੀਆਂ ’ਤੇ ਉਕਤ ਦਲੀਲਾਂ ਜਾਂ ਵਿਚਾਰਾਂ ਦਾ ਕੋਈ ਅਸਰ ਦਿਖਾਈ ਨਾ ਦਿਤਾ। ਤਖ਼ਤਾਂ ਦੇ ਜਥੇਦਾਰਾਂ ਵਲੋਂ ਸਮੇਂ-ਸਮੇਂ ਪੰਥਕ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਦਾ ਡਰਾਵਾ ਦੇ ਕੇ ਜ਼ਲੀਲ ਕਰਨ ਵਾਲੀਆਂ ਕਾਰਵਾਈਆਂ ਅਤੇ ਹਰਕਤਾਂ ਤੋਂ ਸ. ਜੋਗਿੰਦਰ ਸਿੰਘ ਨੇ ਵਾਰ-ਵਾਰ ਰੋਕਿਆ, ਸਮਝਾਇਆ, ਦਲੀਲਾਂ ਦਿਤੀਆਂ ਪਰ ਅੱਜ ਬਾਦਲਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਖ਼ੁਦ ਤਖ਼ਤਾਂ ਦੇ ਜਥੇਦਾਰਾਂ ਦੇ ਹੁਕਮਨਾਮਿਆਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ।

ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਤਾਂ ਉਨ੍ਹਾਂ ਖ਼ੁਦ ਫ਼ੋਨ ਕਰ ਕੇ ਸ. ਜੋਗਿੰਦਰ ਸਿੰਘ ਨੂੰ ਆਖਿਆ ਕਿ ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਐਲਾਨ ਕਰਦਾ ਹਾਂ ਕਿ ਤੁਸੀਂ ਕੋਈ ਭੁੱਲ ਨਹੀਂ ਸੀ ਕੀਤੀ, ਇਹ ਤਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਭੁੱਲ ਸੀ ਜਿਸ ਨੇ ਤੁਹਾਡੇ ਵਿਰੁਧ ਇਹ ਕਿੜ ਕੱਢੀ, ਤੁਸੀਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀ ਹਮਾਇਤ ਕਿਉਂ ਕੀਤੀ? ਇਸ ਬਾਰੇ ਰੋਜ਼ਾਨਾ ਸਪੋਕਸਮੈਨ ਦੇ ਕਾਲਮਾਂ ਵਿਚ ਦਰਜਨ ਤੋਂ ਵੱਧ ਵਾਰ ਜ਼ਿਕਰ ਕਰਨ ਦੇ ਨਾਲ-ਨਾਲ 28 ਜੂਨ 2009 ਦੇ ਅੰਕ ਵਿਚ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਚਰਚਿਤ ਕਾਲਮ ਵਿਚ ਸ. ਜੋਗਿੰਦਰ ਸਿੰਘ ਨੇ ਸੱਭ ਕੁੱਝ ਲਿਖ ਦਿਤਾ ਅਤੇ ਇਸ ਗੱਲਬਾਤ ਦਾ ਸੰਖੇਪ ਰੂਪ ਅਦਾਲਤ ਦੇ ਰਿਕਾਰਡ ’ਤੇ ਵੀ ਲਿਆ ਦਿਤਾ ਪਰ ਨਾ ਤਾਂ ਗਿਆਨੀ ਗੁਰਬਚਨ ਸਿੰਘ ਨੇ ਅੱਜ ਤਕ ਇਸ ਦਾ ਖੰਡਨ ਕੀਤਾ ਤੇ ਨਾ ਹੀ ਤਖ਼ਤਾਂ ਦੇ ਜਥੇਦਾਰਾਂ ਨੇ ਉਕਤ ਗੱਲਬਾਤ ਤੋਂ ਕੋਈ ਨਸੀਹਤ ਲਈ। 

ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਦੀ ਹਦਾਇਤ ਨੂੰ ਦਰਕਿਨਾਰ ਕਰਦਿਆਂ ਰਾਜਨੀਤਕ ਅਤੇ ਸਮਾਜਕ ਪੋ੍ਰਗਰਾਮਾਂ ਵਿਚ ਸ਼ਿਰਕਤ ਕਰਨੀ ਸ਼ੁਰੂ ਕਰ ਦਿਤੀ, ਵਿਰਸਾ ਸਿੰਘ ਵਲਟੋਹਾ ਦੀ ਸ਼ਬਦਾਵਲੀ ਨੇ ਸੁਖਬੀਰ ਸਿੰਘ ਬਾਦਲ ਲਈ ਹੋਰ ਮੁਸ਼ਕਲਾਂ ਖੜੀਆਂ ਕਰ ਦਿਤੀਆਂ।

ਆਪਣਿਆਂ ਤੇ ਬੇਗਾਨਿਆਂ ਵਿਚ ਫ਼ਰਕ ਬਾਰੇ ਸ. ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਲਿਖੇ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਦੀ ਛਿੜੀ ਚਰਚਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਹੈ, ਜਦੋਂ ਮਿਤੀ 29-3-2000 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਥ ਪ੍ਰਵਾਨਤ ਜਥੇਦਾਰਾਂ ਦੀ ਇਕੱਤਰਤਾ ਵਿਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਵਲੋਂ 25-1-2000 ਤੋਂ ਲੈ ਕੇ ਮਿਤੀ 28-3-2000 ਤਕ ਦੇ ਸਮੇਂ ਸਮੇਂ ਕੁੱਝ ਵਿਅਕਤੀਆਂ ਨੂੰ ਪੰਥ ਵਿਚੋਂ ਛੇਕਣ ਸਬੰਧੀ ਕੀਤੇ ਐਲਾਨਨਾਮਿਆਂ ਸਬੰਧੀ ਘੋਖਵੀਂ ਵਿਚਾਰ ਕਰਨ ਤੋਂ ਬਾਅਦ ਉਕਤ ਐਲਾਨਨਾਮਿਆਂ ਨੂੰ ਰੱਦ ਕਰਦਿਆਂ ਆਖਿਆ ਗਿਆ ਕਿ ਉਪਰੋਕਤ ਸਮੇਂ ਦੌਰਾਨ ਜਾਰੀ ਕੀਤੇ ਗਏ ਸਾਰੇ ਐਲਾਨ ਉਨ੍ਹਾਂ ਦੀ ਸੌੜੀ ਸੋਚ ਅਤੇ ਨਿਜੀ ਹਿਤਾਂ ਤੋਂ ਪ੍ਰੇਰਿਤ ਸਨ, ਸਾਰੇ ਐਲਾਨਨਾਮੇ ਪੰਥਕ ਸੋਚ, ਪੰਥਕ ਭਾਵਨਾ ਅਤੇ ਜੁਗਤ ਤੋਂ ਮੂਲੋਂ ਹੀ ਵਿਰਵੇ ਸਨ ਜਿਸ ਕਰ ਕੇ ਉਹ ਸਾਰੇ ਹੁਕਮਨਾਮੇ ਤੇ ਐਲਾਨਨਾਮੇ ਨਾਜਾਇਜ਼ ਕਰਾਰ ਦੇ ਕੇ ਰੱਦ ਕੀਤੇ ਗਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement