ਵੀ.ਆਈ.ਪੀ. ਕਲਚਰ ਜ਼ਿੰਦਾ ਹੈ
Published : Sep 18, 2018, 12:54 pm IST
Updated : Sep 18, 2018, 12:54 pm IST
SHARE ARTICLE
Vip Culture
Vip Culture

ਲਾ  ਈਨਾਂ ਲੰਮੀਆਂ ਹਨ, ਵੋਟਿੰਗ ਚੱਲ ਰਹੀ ਹੈ, ਕੰਮ ਹੋ ਨਹੀਂ ਰਹੇ, ਲਾਰੇ ਲੱਪੇ ਹਨ.............

ਲਾ  ਈਨਾਂ ਲੰਮੀਆਂ ਹਨ | ਵੋਟਿੰਗ ਚੱਲ ਰਹੀ ਹੈ | ਕੰਮ ਹੋ ਨਹੀਂ ਰਹੇ | ਲਾਰੇ ਲੱਪੇ ਹਨ | ਵਿਕਾਸ ਦੀਆਂ ਗੱਲਾਂ ਹੋ ਰਹੀਆਂ ਹਨ | ਵਿਕਾਸ ਵਲ ਜਾ ਰਹੇ ਹਾਂ | ਖੱਡਾਂ ਦਾ ਰੌਲਾ ਹੈ | ਰੇਤ ਦਾ ਵਪਾਰ ਹੈ | ਸ਼ਰਾਬ ਦੀਆਂ ਭੱਠੀਆਂ ਹਨ | ਰਿਸ਼ਵਤ ਦੇ ਮਾਮਲੇ ਵਿਚ ਸੱਭ ਢਾਣੀਆਂ ਇਕੱਠੀਆਂ ਹਨ | ਇਨ੍ਹਾਂ ਢਾਣੀਆਂ ਨੇ ਹੀ ਇਕੱਠੇ ਹੋ ਕੇ ਸਿਆਸਤ ਨੂੰ ਜਨਮ ਦਿਤਾ | ਸਿਆਸਤ ਵਿਚੋਂ ਉਪਜੇ ਛੋਟੇ ਇਕੱਠ ਨੇ ਵੀ.ਆਈ.ਪੀ. ਕਲਚਰ ਨੂੰ ਜਨਮ ਦਿਤਾ | ਮੌਜੂਦਾ ਸਮੇਂ ਵਿਚ ਵੀ.ਆਈ.ਪੀ. ਕਲਚਰ ਹੀ ਰਾਜ ਕਰ ਰਿਹਾ ਹੈ | ਵੀ.ਆਈ.ਪੀ.?... ਹਾਂ, ਵੀ.ਆਈ.ਪੀ. | 

ਪਰ ਵੀ.ਆਈ.ਪੀ. ਕਲਚਰ ਤਾਂ ਕਦੋਂ ਦਾ ਖ਼ਤਮ ਹੋ ਚੁੱਕਾ ਹੈ | ਗੱਡੀਆਂ ਤੋਂ ਲਾਲ ਬੱਤੀਆਂ ਖ਼ਤਮ, ਨੀਲੀਆਂ ਬੱਤੀਆਂ ਖ਼ਤਮ, ਪੀਲੀਆਂ ਬੱਤੀਆਂ ਖ਼ਤਮ | ਹੁਣ ਸਿਰਫ਼ ਚਿਟੀਆਂ ਬੱਤੀਆਂ ਹੀ ਹਨ | ਬੱਤੀ ਕੋਈ ਵੀ ਹੋਵੇ ਬੱਤੀ ਤਾਂ ਬੱਤੀ ਹੈ | ਲਾਲ, ਪੀਲੀ, ਨੀਲੀ | ਰੰਗਾਂ ਦੇ ਹਿਸਾਬ ਨਾਲ ਬੰਦੇ ਹਨ | ਜਦ ਕੋਈ ਤਕੜਾ ਬੰਦਾ (ਵੀ.ਆਈ.ਪੀ.) ਲੰਘਦਾ ਹੈ ਤਾਂ ਸੜਕਾਂ ਖ਼ਾਲੀ ਹੋ ਜਾਂਦੀਆਂ ਹਨ, ਸਨਾਟਾ ਛਾ ਜਾਂਦਾ ਹੈ | ਅਜੇ ਵੀ ਦੋ ਘੰਟੇ ਬਾਅਦ ਮੰਤਰੀ ਜਾਂ ਮੁੱਖ ਮੰਤਰੀ ਨੇ ਲੰਘਣਾ ਹੁੰਦਾ ਹੈ ਪਰ ਟ੍ਰੈਫ਼ਿਕ ਪਹਿਲਾਂ ਹੀ ਬੰਦ ਕਰ ਦਿਤੀ ਜਾਂਦੀ ਹੈ | 

ਸਰਕਾਰੀ ਜਾਂ ਨਿਜੀ ਗੱਡੀਆਂ ਵਲ ਵੇਖਦੇ ਹਾਂ ਤਾਂ ਅਕਸਰ ਵੇਖਿਆ ਜਾਂਦਾ ਹੈ, ਗੱਡੀਆਂ ਤੇ ਮੋਟਾ ਕਰ ਕੇ ‘S1RP1N38’ ਜਾਂ ‘L1M21R41R’ ਲਿਖਿਆ ਹੋਵੇਗਾ | 'ਸਰਪੰਚ' ਪੰਜ ਸਾਲ ਲਈ ਚੁਣਿਆ ਜਾਂਦਾ ਹੈ ਪਰ ਇਕ ਵਾਰ ਸਰਪੰਚ ਬਣ ਗਿਆ ਤਾਂ ਸਾਰੀ ਉਮਰ ਲਈ 'ਮੋਹਰ' ਬਣ ਗਈ, ਪੱਕੇ ਤੌਰ ਉਤੇ ਗੱਡੀ 'ਤੇ ਲਿਖਿਆ ਗਿਆ | ਇਵੇਂ ਹੀ ਨੰਬਰਦਾਰਾਂ ਦੀਆਂ ਗੱਡੀਆਂ ਦਾ ਹਾਲ ਹੈ | ਗੱਡੀ ਨਿਜੀ ਹੁੰਦੀ ਹੈ, ਉਸ ਉਪਰ 'ਪੰਜਾਬ ਪੁਲਿਸ' ਦਾ ਫੱਟਾ ਹੁੰਦਾ ਹੈ ਤਾਕਿ ਟ੍ਰੈਫ਼ਿਕ ਪੁਲਿਸ ਵਾਲੇ ਇਹ ਵੇਖ ਕੇ ਰੋਕਣ ਨਾ |ਗੱਡੀਆਂ ਦੇ ਸੀਸ਼ਿਆਂ ਉਤੇ ਵੀ.ਆਈ.ਪੀ. ਪਾਰਕਿੰਗ ਦੇ ਸਟਿੱਕਰ ਅਕਸਰ ਵੇਖੇ ਗਏ ਹਨ |

ਵੀ.ਆਈ.ਪੀ. ਪਾਰਕਿੰਗ ਦੇ ਸਟਿੱਕਰਾਂ ਵਾਲੇ ਸਰਕਾਰੀ ਜਾਂ ਨਿਜੀ ਸਟੈਂਡਾਂ ਉਤੇ ਜਾ ਕੇ ਪਰਚੀ ਨਹੀਂ ਕਟਾਉਂਦੇ, ਸਿਰਫ਼ ਉਸ ਸਟਿੱਕਰ ਵਲ ਹੀ ਇਸ਼ਾਰਾ ਕਰਦੇ ਹਨ | ਸਾਈਕਲ ਸਟੈਂਡ ਵਾਲੇ ਗੱਡੀ ਖੜਾਉਣ ਦੀ ਪਰਚੀ ਦੇ ਕੇ ਪੈਸੇ ਲੈਂਦੇ ਹਨ, ਪ੍ਰੰਤੂ ਗੱਡੀ ਵਾਲਾ ਵੀ.ਆਈ.ਪੀ. ਹੁੰਦਾ ਹੈ, ਤਕਰਾਰ ਵਧਦਾ ਹੈ | ਤਕਰਾਰ ਕਾਫ਼ੀ ਵੱਧ ਜਾਂਦਾ ਹੈ | ਗੁਆਂਢ ਵਿਚ ਇਕ ਪ੍ਰਵਾਰ ਦਾ ਲੜਕਾ ਪੜ੍ਹ ਕੇ ਵੀ ਬੇਰੁਜ਼ਗਾਰ ਸੀ | ਇਧਰੋਂ ਉਧਰੋਂ ਸਿਫ਼ਾਰਿਸ਼ ਪੁਆ ਕੇ ਡੀ.ਸੀ. ਦਫ਼ਤਰ ਵਿਚ ਠੇਕੇੇ ਉਤੇ ਕਲਰਕ ਭਰਤੀ ਹੋ ਗਿਆ | ਦਫ਼ਤਰ 9 ਵਜੇ ਲਗਦਾ ਹੈ | ਉਹ ਸਾਢੇ ਨੌਾ, ਦਸ ਵਜੇ ਘਰੋਂ ਚਲਦਾ ਹੈ |

ਕਾਰ ਵਿਚ ਜਾਂਦਾ ਹੈ, ਕਾਰ ਦੇ ਅੱਗੇ ਪਿਛੇ ਵੀ.ਆਈ.ਪੀ. ਪਾਰਕਿੰਗ ਦੇ ਸਟਿੱਕਰ ਲੱਗੇ ਹਨ | ਉਹ ਬਾਬੂ ਵੀ.ਆਈ.ਪੀ. ਹੈ | ਰਸਤੇ ਵਿਚ ਉਸ ਨੂੰ ਕੋਈ ਨਹੀਂ ਰੋਕਦਾ, ਨਾ ਉਸ ਦੇ ਕੋਈ ਕਾਗ਼ਜ਼ ਚੈੱਕ ਕਰਦਾ ਹੈ | ਅਜੇ ਉਹ ਠੇਕੇ ਉਤੇ ਭਰਤੀ ਹੋਇਆ ਹੈ | ਤੁਸੀ ਕੌਣ ਹੋ, ਕੀ ਕਰਦੇ ਹੋ? ਤੁਹਾਡੀ ਦਿਖ ਕਿਵੇਂ ਦੀ ਹੈ, ਉਸੇ ਹਿਸਾਬ ਨਾਲ ਤੁਸੀ ਵੀ.ਆਈ.ਪੀ ਜਾਣੇ ਜਾਵੋਗੇ | ਖ਼ਬਰ ਆ ਰਹੀ ਸੀ ਕਿ ਮੱਧ ਪ੍ਰਦੇਸ਼ ਦੇ ਇਕ ਬਾਬੂ ਨੂੰ ਪੁਲਿਸ ਵਾਲਿਆਂ ਨੇ ਰੋਕਿਆ ਕਿ ਗੱਡੀ ਦੇ ਕਾਗ਼ਜ਼ ਵਿਖਾਉ | ਬਾਬੂ ਬੋਲਿਆ ਕਾਗ਼ਜ਼ ਨਹੀਂ ਵਿਖਾਵਾਂਗਾ, ਮੇਰਾ ਸਾਲਾ ਚੀਫ਼ ਮਨਿਸਟਰ ਹੈ | ਪੁਲਿਸ ਵਾਲੇ ਡਰ ਗਏ |

ਪ੍ਰੈੱਸ ਵਾਲਿਆਂ ਮੁੱਖ ਮੰਤਰੀ ਸਾਹਬ ਨੂੰ ਪੁਛਿਆ ਕਿ ਲੋਕ ਤੁਹਾਨੂੰ ਮਾਮਾ ਜੀ ਕਹਿੰਦੇ ਹਨ ਜਾਂ ਫਿਰ 'ਸਾਲਾ ਸਾਹਬ' ਕਹਿੰਦੇ ਹਨ | ਮੁੱਖ ਮੰਤਰੀ ਸਾਹਬ ਨੇ ਕਿਹਾ ਕਿ ਦੇਸ਼ ਦੇ ਅੰਦਰ ਮੇਰੀਆਂ ਕਰੋੜਾਂ ਭੈਣਾਂ ਹਨ | ਉਨ੍ਹਾਂ ਦੇ ਪਤੀ ਮੇਰੇ ਜੀਜੇ ਹਨ | ਮੈਂ ਉਨ੍ਹਾਂ ਦਾ ਸਾਲਾ ਹੋਇਆ | ਏਦਾਂ ਹੀ ਮੈਂ ਉਨ੍ਹਾਂ ਦੇ ਬੱਚਿਆਂ ਦਾ ਮਾਮਾ ਲਗਿਆ ਨਾ | ਮੈਂ ਬਤੌਰ ਮੁੱਖ ਮੰਤਰੀ ਵੀ.ਆਈ.ਪੀ. ਹਾਂ, ਮੇਰੇ ਜੀਜੇ-ਭੈਣਾਂ ਵੀ ਵੀ.ਆਈ.ਪੀ. ਹਨ, ਉਨ੍ਹਾਂ  ਦੇ ਬੱਚੇ ਵੀ ਵੀ.ਆਈ.ਪੀ. ਹਨ | ਜੇਕਰ ਮੇਰੇ ਰਹਿੰਦਿਆਂ ਮੇਰੀਆਂ ਭੈਣਾਂ-ਭਣੌਈਏ, ਅੱਗੋਂ ਉਨ੍ਹਾਂ ਦੇ ਬੱਚੇ ਵੀ.ਆਈ.ਪੀ. ਨਾ ਹੋਏ ਤਾਂ ਫਿਰ ਕਦੋਂ ਉਹ ਵੀ.ਆਈ.ਪੀ. ਹੋਣਗੇ?

ਹਾਂ ਅੱਗੋਂ ਤਾਂ ਪੁਲਿਸ ਨੇ ਵੇਖਣਾ ਹੈ, ਕਰਨਾ ਕੀ ਹੈ, ਟ੍ਰੈਫ਼ਿਕ ਕਿਵੇਂ ਕਾਬੂ ਵਿਚ ਰਖਣਾ ਹੈ | ਸਿਆਸਤ ਵਿਚ ਸੱਭ ਵੀ.ਆਈ.ਪੀ ਹਨ, ਚਾਹੇ ਜਿੱਤੇ ਹੋਣ ਚਾਹੇ ਹਾਰੇ ਹੋਣ | ਅਸਲ ਵਿਚ ਗ਼ਰੀਬ ਵਿਚਾਰਾ ਹੈ | ਗ਼ਰੀਬ ਦਾ ਭਾਵ ਪੈਸੇ ਧੇਲੇ ਦੀ ਗ਼ਰੀਬੀ ਦੇ ਨਾਲ ਵਿਚਾਰਾਂ ਦੀ ਗ਼ਰੀਬੀ ਵੀ ਹੈ | ਵੱਡਿਆਂ ਘਰਾਂ ਦੇ ਕਾਕਿਆਂ ਦੀ ਗੱਲ ਕਰਦੇ ਹਾਂ | ਵੱਡਿਆਂ ਘਰਾਂ ਦੇ ਕਾਕੇ ਸੱਭ ਵੀ.ਆਈ.ਪੀ. ਦੀ ਸ਼ੇ੍ਰਣੀ ਵਿਚ ਆਉਂਦੇ ਹਨ | ਉਨ੍ਹਾਂ ਵੀ.ਆਈ.ਪੀ. ਕਾਕਿਆਂ ਦਾ ਵਰਤਾਉ ਰਹਿਣ ਸਹਿਣ ਤੇ ਵਿਖਾਵਾ ਰੋਹਬ ਤੇ ਦਿਖ ਬੜੀ ਡਰਾਉਣੀ ਹੁੰਦੀ ਹੈ | ਵੀ.ਆਈ.ਪੀ. ਕਰ ਕੇ ਜਦੋਂ ਤੁਰਦੇ ਹਨ ਤਾਂ ਉਹ ਇਹ ਸੋਚ ਕੇ ਤੁਰਦੇ ਹਨ ਕਿ ਕੋਈ ਉਨ੍ਹਾਂ ਦਾ ਰਸਤਾ ਨਾ ਰੋਕੇ |

ਰਸਤੇ ਵਿਚ ਕੋਈ ਰੁਕਾਵਟ ਨਾ ਆਵੇ | ਜੇ ਕਿਸੇ ਨੇ ਰਸਤਾ ਰੋਕਿਆ ਤਾਂ ਫਿਰ ਉਸ ਦੀ ਖ਼ੈਰ ਨਹੀਂ | ਕੁੱਝ ਦਿਨ ਪਹਿਲਾਂ ਵਾਪਰੀ ਜਲੰਧਰ ਦੀ ਇਕ ਵਾਰਦਾਤ ਬਾਰੇ ਲਿਖਣਾ ਬਣਦਾ ਹੈ | ਰਾਸ਼ਨ ਦੇ ਡੀਪੂ ਤੇ ਦੋ ਰੁਪਏ ਕਿਲੋ ਵਾਲੀ ਕਣਕ ਵੰਡੀ ਜਾ ਰਹੀ ਸੀ | ਕਣਕ ਲੈਣ ਵਾਲਿਆਂ ਦੀ ਭੀੜ ਸੀ | ਕਣਕ ਲੈਣ ਵਾਲਿਆਂ ਦੀ ਲਾਈਨ ਦੂਰ ਤਕ ਸੀ, ਲੰਮੀ ਸੀ, ਸੜਕ ਦੇ ਦੂਜੇ ਪਾਸੇ ਤਕ ਸੀ | ਇਕ ਜੀਪ ਆਈ, ਜੀਪ ਵਿਚ ਵੱਡੇ ਘਰ ਦਾ ਕਾਕਾ ਸਵਾਰ ਸੀ | ਉਸ ਨੇ ਪਾਂ-ਪਾਂ ਕੀਤੀ ਪਰ ਲਾਈਨ ਲੱਗੀ ਰਹੀ | ਲਾਈਨ ਵਿਚ ਖੜੇ ਇਕ ਵਿਅਕਤੀ ਨੇ ਲਾਈਨ ਵਿਚ ਖੜੇ ਹੋਰ ਲੋਕਾਂ ਨੂੰ ਰਸਤਾ ਛੱਡਣ ਲਈ ਬੇਨਤੀ ਕੀਤੀ |

ਰਸਤਾ ਬਣਦਾ-ਬਣਦਾ ਕੁੱਝ ਸਮਾਂ ਲੱਗ ਗਿਆ | ਬਸ ਫਿਰ ਕੀ ਸੀ ਜੀਪ ਵਿਚ ਬੈਠਾ ਕਾਕਾ ਗਾਲ੍ਹਾਂ ਕੱਢਣ ਲੱਗ ਪਿਆ | ਉਹ ਜੀਪ ਵਿਚੋਂ ਬਾਹਰ ਨਿਕਲਿਆ | ਉਸ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿਤਾ | ਅਪਣੀ ਪਸਤੌਲ ਕੱਢੀ ਤੇ ਫ਼ਾਇਰ ਕਰ ਦਿਤਾ ਜਿਸ ਗ਼ਰੀਬ ਉਪਰ ਫਾਇਰ ਕੀਤਾ, ਉਹ ਬਚ ਗਿਆ | ਹਫੜਾ ਦਫੜੀ ਮਚ ਗਈ | ਦੋ ਰੁਪਏ ਕਿਲੋ ਵਾਲੀ ਕਣਕ ਨੇ ਭਾਜੜਾਂ ਪਾ ਦਿਤੀਆਂ | ਫਾਇਰ ਕਰਨ ਵਾਲਾ ਭੱਜ ਕੇ ਅਪਣੇ ਘਰ ਲੁੱਕ ਗਿਆ | ਉਹ ਵੀ.ਆਈ.ਪੀ. ਹੈ | ਉਹ ਕੋਈ ਸਾਧਾਰਣ ਵੀ.ਆਈ.ਪੀ. ਨਹੀਂ ਹੈ ਪਹਿਲਾਂ ਖ਼ਬਰ ਆਈ ਕਿ ਉਹ ਐਲ.ਐਲ. ਐਮ ਦਾ ਵਿਦਿਆਰਥੀ ਹੈ |

ਇਕ ਵਿਦਿਆਰਥੀ ਹੀ ਰਸਤਾ ਲੈਣ ਲਈ ਤੇਜ਼ ਗੱਡੀ ਚਲਾ ਸਕਦਾ ਹੈ ਜਾਂ ਦੇਰੀ ਹੋਣ ਉਤੇ ਫ਼ਾਇਰ ਕਰ ਸਕਦਾ ਹੈ | ਗੱਲ ਖ਼ਤਮ ਨਹੀਂ ਹੋਈ | ਫਿਰ ਪਤਾ ਲਗਿਆ ਕਿ ਫਾਇਰ ਕਰਨ ਵਾਲਾ ਵਕੀਲ ਹੈ, ਜਿਸ ਤੇ ਫਾਇਰ ਕੀਤਾ ਸੀ ਉਹ ਵਿਚਾਰਾ ਟੇਲਰ ਹੈ | ਵਕੀਲ ਦੇ ਪਿਛੇ ਵਕੀਲ ਆ ਖੜੇ ਹੋਏ | ਐਫ਼.ਆਈ.ਆਰ ਦਰਜ ਹੋ ਗਈ | ਫ਼ਾਇਰ ਕਰਨ ਵਾਲੇ ਦੀ ਗਿ੍ਫ਼ਤਾਰੀ ਲਈ ਭਾਲ ਹੋ ਰਹੀ ਹੈ | ਪੁਲਿਸ ਉਪਰ ਦੋਸ਼ ਲਗਾਇਆ ਗਿਆ ਕਿ ਪੁਲਿਸ ਨੇ ਵਕੀਲ ਦੇ ਪ੍ਰਵਾਰਕ ਮੈਂਬਰਾਂ ਨੂੰ ਹਾਊਸ ਅਰੈਸਟ ਕੀਤਾ ਹੋਇਆ ਹੈ | ਵਕੀਲਾਂ ਨੇ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿਚ ਹੜਤਾਲ ਕਰ ਦਿਤੀ ਹੈ | ਅਦਾਲਤ ਦੀ ਕਾਰਵਾਈ ਬੰਦ ਹੈ |

ਤਰੀਕਾਂ ਭੁਗਤਣ ਆਏ ਲੋਕੀ ਪੁਛਦੇ ਹਨ, ਅੱਜ ਕਿਸ ਗੱਲ ਦੀ ਹੜਤਾਲ ਹੈ? ਜਵਾਬ ਆਇਆ ਕਿ ਕਿਸੇ ਵੀ.ਆਈ.ਪੀ. ਨੇ ਕਿਸੇ ਵਿਚਾਰੇ ਟੇਲਰ ਉਤੇ ਗੋਲੀ ਚਲਾ ਦਿਤੀ ਹੈ | ਵਿਚਾਰਾ ਟੇਲਰ ਰਾਸ਼ਨ ਡੀਪੂ ਤੇ ਦੋ ਰੁਪਏ ਕਿਲੋ ਵਾਲੀ ਕਣਕ ਲੈਣ ਲਈ ਖੜਾ ਸੀ | ਫਿਰ..? ਅਜ ਤਕ ਦਾ ਸਭਿਆਚਾਰ ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਦੇਸ਼ ਵਿਚ ਵੀ.ਆਈ.ਪੀ. ਜੋ ਚਾਹੇ ਕਰੇ | ਜੇਕਰ ਕੁੱਝ ਗ਼ਲਤ ਵੀ ਕੀਤਾ ਹੈ ਤਾਂ ਇਸ ਨੂੰ ਬਚਾਉਣ ਲਈ ਉਸ ਦੇ ਪਿਛੇ ਹੋਰ ਵੀ.ਆਈ.ਪੀ. ਆ ਖੜੇ ਹੁੰਦੇ ਹਨ, ''ਚਿੰਤਾ ਨਾ ਕਰ, ਅਸੀ ਤੇਰੇ ਨਾਲ ਹਾਂ |''

ਵਕੀਲ ਦੇ ਪਿੱਛੇ ਵਕੀਲ ਖੜੇ ਹਨ-'ਨੋ ਵਰਕ ਡੇਅ' (ਕਚਹਿਰੀ ਬੰਦ ਕਰ ਦਿਤੀ ਹੈ) ਪਰ ਉਧਰ ਟੇਲਰ ਦੇ ਪਿਛੇ ਟੇਲਰ ਨਹੀਂ ਆਏ | ਵਿਚਾਰੇ ਟੇਲਰ ਦੀ ਪਤਨੀ ਹੱਥ ਜੋੜ ਕੇ ਐਸ.ਐਚ.ਓ ਨੂੰ ਕਹਿੰਦੀ ਸੁਣੀ ਗਈ ਕਿ ''ਸਰ ਉਹ ਵੱਡੇ ਲੋਕ ਹਨ |'' ਵੀ.ਆਈ.ਪੀ ਕਲਚਰ ਖ਼ਤਮ ਕਰਨ ਦਾ ਮੁੱਦਾ ਤਾਂ ਇਹ ਸੀ ਕਿ ਬਰਾਬਰੀ ਵਾਲਾ ਵਾਤਾਵਰਣ ਸਿਰਜਿਆ ਜਾ ਸਕੇ | ਕਾਨੂੰਨ ਦੇ ਸਾਹਮਣੇ ਸੱਭ ਬਰਾਬਰ ਹੋਣ, ਕਾਨੂੰਨ ਵੀ ਸੱਭ ਲਈ ਬਰਾਬਰ ਹੋਵੇ |

ਦੋਸ਼ੀ ਨਾਲ ਲਿਹਾਜ਼ੀ ਕਾਰਵਾਈ ਨਾ ਕੀਤੀ ਜਾਵੇ | ਗੱਡੀਆਂ ਉਤੇ ਲੱਗੀਆਂ ਲਾਲ, ਪੀਲੀਆਂ, ਹਰੀਆਂ ਬੱਤੀਆਂ ਹਟਾਉਣ ਨਾਲ ਵੀ.ਆਈ.ਪੀ. ਕਲਚਰ ਖ਼ਤਮ ਨਹੀਂ ਹੋਇਆ | ਇਨ੍ਹਾਂ ਦੀ ਚਲਦੀ ਹੈ | ਜਿਨ੍ਹਾਂ ਨਾਲ ਵਧੀਕੀ ਹੁੰਦੀ ਹੈ, ਉਨ੍ਹਾਂ ਨੂੰ ਪਤਾ ਹੈ ਗ਼ਲਤੀ ਕਰਨ ਵਾਲਿਆਂ ਪਿੱਛੇ ਵੀ ਕੋਈ ਨਾ ਕੋਈ ਆ ਜਾਵੇਗਾ-ਪਰ..? ਪਰ ਸਵਾਲਾਂ ਦਾ ਵੱਡਾ ਸਵਾਲ ਇਹ ਹੈ ਕਿ ਗ਼ਰੀਬ ਗ਼ੁਰਬਿਆਂ ਦੀਆਂ ਪਤਨੀਆਂ ਕੁੱਟ ਮਾਰ ਖਾ ਕੇ ਵੀ ਇਹ ਕਹਿੰਦੀਆਂ, ਰਹਿਣਗੀਆਂ-''ਸਰ ਉਹ ਵੱਡੇ ਲੋਕ ਹਨ |''

ਸੰਪਰਕ : 98884-05888

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement