ਪੋਲ ਕਿਸ ਦੀ ਖੁੱਲ੍ਹੀ
Published : Oct 20, 2018, 1:30 am IST
Updated : Oct 20, 2018, 1:30 am IST
SHARE ARTICLE
Sukhbir Singh Badal
Sukhbir Singh Badal

2007 ਵਿਚ ਸੌਦਾ ਸਾਧ ਨੇ ਸਲਾਬਤਪੁਰੇ ਵੱਡਾ ਇਕੱਠ ਕੀਤਾ, ਦਸਵੇਂ ਪਾਤਸ਼ਾਹ ਵਰਗੀ ਪੁਸ਼ਾਕ ਧਾਰਨ ਕੀਤੀ ਤੇ ਅੰਮ੍ਰਿਤ ਦੀ ਨਕਲ ਕਰ ਕੇ ਜਾਮ ਏ ਹਿੰਸਾ ਲੋਕਾਂ ਨੂੰ.......

2007 ਵਿਚ ਸੌਦਾ ਸਾਧ ਨੇ ਸਲਾਬਤਪੁਰੇ ਵੱਡਾ ਇਕੱਠ ਕੀਤਾ, ਦਸਵੇਂ ਪਾਤਸ਼ਾਹ ਵਰਗੀ ਪੁਸ਼ਾਕ ਧਾਰਨ ਕੀਤੀ ਤੇ ਅੰਮ੍ਰਿਤ ਦੀ ਨਕਲ ਕਰ ਕੇ ਜਾਮ ਏ ਹਿੰਸਾ ਲੋਕਾਂ ਨੂੰ ਵਰਤਾਇਆ। ਕਿਹਾ ਜਾਂਦਾ ਸੀ ਕਿ ਸਾਧ ਦੀ ਪੁਸ਼ਾਕ ਸ. ਸੁਖਬੀਰ ਸਿੰਘ ਦੀ ਹਦਾਇਤ ਉਤੇ ਮੋਹਾਲੀ ਤੋਂ ਤਿਆਰ ਕਰਵਾਈ ਸੀ। ਸਿਰਸੇ ਵਾਲੇ ਸਾਧ ਨੇ 2012 ਦੀ ਚੋਣ ਵਿਚ ਖੁੱਲ੍ਹ ਕੇ ਅਕਾਲੀ ਦਲ ਦੀ ਮਦਦ ਕੀਤੀ ਸੀ। ਬਾਦਲ ਪ੍ਰਵਾਰ ਨੇ ਸਾਧ ਨੂੰ ਮਾਫ਼ੀ, ਜਥੇਦਾਰ ਅਕਾਲ ਤਖ਼ਤ ਉਤੇ ਜ਼ੋਰ ਪੁਆ ਕੇ ਦਵਾਈ। ਜਥੇ. ਗੁਰਮੁਖ ਸਿੰਘ ਨੇ ਕਿਹਾ ਸੀ ਕਿ ਉਹ ਜਥੇ. ਗਿਆਨੀ ਗੁਰਬਚਨ ਸਿੰਘ ਤੇ ਅਨੰਦਪੁਰ ਸਾਹਿਬ ਦੇ ਜਥੇਦਾਰ ਨਾਲ ਬਾਦਲ ਸਾਹਬ ਦੀ ਕੋਠੀ ਚੰਡੀਗੜ੍ਹ ਗਏ,

ਉੱਥੇ ਹੀ ਲਿਖਿਆ ਮਾਫ਼ੀਨਾਮਾ ਮਿਲਿਆ। ਉਸ ਸਮੇਂ ਗੁਰਮੁਖ ਸਿੰਘ ਨੇ ਦਲੇਰੀ ਵਿਖਾਈ ਤੇ ਸਾਰੇ ਪੰਥ ਵਿਚ ਰੌਲਾ ਪਾ ਦਿਤਾ। ਸਾਰੇ ਪੰਥ ਵਿਚ ਰੌਲਾ ਪੈਣ ਉਤੇ ਮਾਫ਼ੀਨਾਮਾ ਜਥੇਦਾਰ ਸਾਹਬ ਨੇ ਰੱਦ ਕਰ ਦਿਤਾ। ਬਾਦਲ ਪ੍ਰਵਾਰ ਵਿਰੁਧ ਪੰਜਾਬ ਦੇ ਲੋਕਾਂ ਵਿਚ ਗੁੱਸਾ ਹੈ। ਸ. ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਜਥੇ. ਗੁਰਬਚਨ ਸਿੰਘ ਨੂੰ ਹਟਾਉਣ ਦਾ ਸੁਝਾਅ ਦਿਤਾ ਸੀ ਪਰ ਬਾਦਲ ਪ੍ਰਵਾਰ ਦੀਆਂ ਨਜ਼ਦੀਕੀਆਂ ਕਾਰਨ ਢੀਂਡਸੇ ਦੀ ਗੱਲ ਨਾ ਮੰਨੀ ਗਈ। ਬਹੁਤ ਚੰਗਾ ਕੀਤਾ ਉਨ੍ਹਾਂ ਨੇ ਜਨਰਲ ਸਕੱਤਰੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਅਸਤੀਫ਼ੇ ਦੇ ਦਿਤੇ, ਭਾਵੇਂ ਅਕਾਲੀ ਦਲ ਦੇ ਮੈਂਬਰ ਹਨ।

ਅਸਲ ਵਿਚ ਗਿਆਨੀ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਦੇ 2015 ਦੇ ਬਿਆਨ ਤੇ ਜਸਟਿਸ ਦੀ ਇਨਕੁਆਰੀ ਨੇ ਇਹ ਗੱਲ ਸਾਫ਼ ਕਰ ਦਿਤੀ ਹੈ ਕਿ ਇਹ ਮਾੜਾ ਕਾਰਨਾਮਾ ਬਾਦਲ ਪ੍ਰਵਾਰ ਨੇ ਸੌਦਾ ਸਾਧ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਬਰੀ ਕਰਵਾਇਆ, ਭਾਵੇਂ ਹੁਣ ਗੁਰਮੁਖ ਸਿੰਘ ਆਦਿ ਮੁਕਰ ਗਏ ਹਨ ਪਰ ਪਹਿਲੇ ਬਿਆਨ ਸੱਚੇ ਸਨ। ਅਸਲ ਵਿਚ ਬਾਦਲ ਪ੍ਰਵਾਰ ਦੀ ਪੋਲ ਖੁੱਲ੍ਹ ਹੀ ਗਈ ਹੈ। ਇਹ ਗੱਲ ਨੰਗੀ ਹੋ ਗਈ ਹੈ।

ਸ. ਸੁਖਬੀਰ ਸਿੰਘ ਬਾਦਲ ਪੋਲ ਖੋਲ੍ਹ ਰੈਲੀਆਂ ਕਰ ਗਏ, ਜਦੋਂ ਕਿ ਪੋਲ ਉਨ੍ਹਾਂ ਦੀ ਅਪਣੀ ਹੀ ਖੁੱਲ੍ਹੀ ਹੈ। ਸ. ਰਣਜੀਤ ਸਿੰਘ ਬਰਮਪੁਰਾ, ਸ. ਸੇਵਾ ਸਿੰਘ ਸੇਖਵਾਂ ਤੇ ਜਥੇ. ਰਤਨ ਸਿੰਘ ਅਜਨਾਲਾ ਨੇ ਅੰਮ੍ਰਿਤਸਰ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ। ਕਹਿੰਦੇ ਹਨ ਕਿ ਉਹ ਵੀ ਅਸਤੀਫ਼ਾ ਦੇਣਾ ਚਾਹੁੰਦੇ ਸਨ ਪਰ ਕੋਸ਼ਿਸ਼ ਕਰ ਕੇ ਅਸਤੀਫ਼ਾ ਰੋਕ ਲਿਆ ਪਰ ਉਨ੍ਹਾਂ ਨੇ ਅਪਣੀ ਨਾਰਾਜ਼ਗੀ ਪ੍ਰਗਟ ਕਰ ਦਿਤੀ ਹੈ। ਪੰਜਾਬ ਦੇ ਲੋਕ ਸਮਝ ਗਏ ਹਨ ਕਿ ਕਈ ਨਾਲਾਇਕ ਅਜੇ ਵੀ ਬਾਦਲ ਪ੍ਰਵਾਰ ਦੀ ਗ਼ੁਲਾਮੀ ਕਰ ਰਹੇ ਹਨ। 

ਅਕਾਲੀ ਦਲ ਦੇ ਘਮਸਾਣ ਬਾਰੇ ਤੇ ਪੋਲ ਖੋਲ੍ਹ ਰੈਲੀਆਂ ਦੀ ਅਸਲੀਅਤ ਨੂੰ ਦੱਸਣ ਲਈ ਮੈਂ ਅਕਾਲੀ ਦਲ ਦੀ ਮੁੱਢ ਤੋਂ ਗੱਲ ਕਰਦਾ ਹਾਂ। 14 ਦਸਬੰਰ 1920 ਨੂੰ ਅਕਾਲੀ ਦਲ ਦੀ ਨੀਂਹ ਰੱਖੀ ਗਈ ਸੀ ਕਿਉਂਕਿ ਭਾਈਚਾਰਕ ਸ਼੍ਰੋਮਣੀ ਕਮੇਟੀ ਬਣ ਗਈ ਸੀ ਤੇ ਗੁਰਦਵਾਰਿਆਂ ਦੇ ਘੋਲ ਲਈ ਇਕ ਜਮਾਤ ਦੀ ਲੋੜ ਸੀ। ਕਈ ਸੱਜਣ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਜ. ਕਰਤਾਰ ਸਿੰਘ ਝੱਬਰ ਨੂੰ ਕਹਿੰਦੇ ਹਨ ਪਰ ਪਹਿਲੇ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਹੀ ਸਨ। ਇਸ ਲਹਿਰ ਵਿਚ ਸੱਭ ਤੋਂ ਵੱਧ ਪ੍ਰਸਿੱਧ ਕੁਰਬਾਨੀ ਵਾਲੇ ਖੜਕ ਸਿੰਘ ਜੀ ਸਨ। ਭਾਵੇਂ ਸ. ਬ. ਮਹਿਤਾਬ ਸਿੰਘ, ਜਥੇ. ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਗਿਆਨੀ ਸ਼ੇਰ ਸਿੰਘ,

ਭਗਤ ਜਸਵੰਤ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਪ੍ਰੋ. ਤੇਜਾ ਸਿੰਘ, ਤਿੰਨੇ ਝਬਾਲੀਏ ਵੀਰ, ਕਪਤਾਨ ਰਾਮ ਸਿੰਘ ਤੇ ਜਥੇ. ਗੋਪਾਲ ਸਿੰਘ ਸਾਗਰੀ ਆਦਿ ਸਿੱਖ ਜਗਤ ਵਿਚ ਚਮਕਾ ਦਿਤੇ। ਸਤੰਬਰ 1923 ਤੋਂ 25 ਤਕ ਲਹੌਰ ਕਿਲ੍ਹੇ ਦੀ ਕੈਦ ਵਢਦੇ ਰਹੇ। ਲਾਹੌਰ ਕਿਲ੍ਹੇ ਦੀ ਕੈਦ ਵਾਲਿਆਂ ਵਿਰੁਧ ਬਗਾਵਤ ਦਾ ਮੁਕੱਦਮਾ ਸੀ ਪਰ ਕਾਰਨ ਇਹ ਸੀ ਕਿ ਮਹਾਰਾਜਾ ਨਾਭਾ ਨੂੰ ਜਲਾਵਤਨ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਸਰਬਸੰਮਤੀ ਨਾਲ ਮਤੇ ਪਾਸ ਕਰ ਦਿਤੇ ਕਿ ਮਹਾਰਾਜਾ ਬਹਾਲ ਕੀਤਾ ਜਾਏ। ਸਰਕਾਰ ਇਹ ਬਰਦਾਸ਼ਤ ਨਾ ਕਰ ਸਕੀ। ਇਹ ਲਹਿਰ 1920 ਤੋਂ 25 ਤਕ ਚੱਲੀ। ਇਸ ਵਿਚ ਕੌਮ ਨੇ ਅੱਗੇ ਵੱਧ ਕੇ ਬੇਅੰਤ ਕੁਰਬਾਨੀਆਂ ਕੀਤੀਆਂ।

Sukhdev Singh DhindsaSukhdev Singh Dhindsa

ਨਨਕਾਣਾ ਸਾਹਿਬ ਦੇ ਸਾਕੇ ਵਿਚ ਸ. ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਸਾੜ ਦਿਤਾ ਗਿਆ ਸੀ। ਤਕਰੀਬਨ ਸਾਰਾ ਹੀ ਜਥਾ ਸ਼ਹੀਦ ਹੋ ਗਿਆ ਸੀ। ਇਸ ਤੋਂ ਬਾਅਦ ਅੰਗਰੇਜ਼ ਸਰਕਾਰ ਹਿੱਲ ਗਈ, ਤੁਰਤ ਪ੍ਰਬੰਧ ਦਿਤਾ ਗਿਆ। ਇਸ ਤੋਂ ਬਾਅਦ ਗੁਰਦਵਾਰਾ ਐਕਟ ਹੋਂਦ ਵਿਚ ਆਇਆ। ਅਕਾਲੀ ਦਲ ਰਾਹੀਂ ਗੁਰਦਵਾਰਿਆਂ ਨੇ ਇਹ ਸੰਘਰਸ਼ ਜਿੱਤ ਲਿਆ ਤੇ ਅਕਾਲੀ ਸਿਰਲੱਥ ਕੁਰਬਾਨੀ ਵਾਲੇ ਮੰਨੇ ਗਏ। ਆਵਾਜ਼ ਉਠੀ ਕਿ ਅਕਾਲੀ ਦਲ ਖ਼ਤਮ ਕਰ ਦਿਉ, ਪਰ ਕਾਬਜ਼ ਧੜੇ ਦੇ ਸ. ਮੰਗਲ ਸਿੰਘ ਨੇ ਨਾਹ ਕਰ ਦਿਤੀ। ਉਹ ਮਾਸਟਰ ਜੀ ਦੇ ਸਮਰਥਕ ਸਨ। 

ਵਿਰੋਧੀ ਧੜੇ ਦੇ ਮੁਖੀ ਸ. ਬਹਾਦਰ ਮਹਿਤਾਬ ਸਿੰਘ ਸਨ ਪਰ 1926 ਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਉਹ 53 ਸੀਟਾਂ ਜਿੱਤ ਸਕੇ। ਉਨ੍ਹਾਂ ਨੇ ਕੇਂਦਰੀ ਅਕਾਲੀ ਦਲ ਸਾਥੀਆਂ ਦੀ ਰਾਏ ਨਾਲ ਬਣਾ ਲਿਆ ਸੀ। ਸ. ਮਹਿਤਾਬ ਸਿੰਘ ਘਰੇਲੂ ਕਾਰਨਾਂ ਤੇ ਵਕਾਲਤ ਕਰ ਕੇ ਪਿੱਛੇ ਹਟ ਗਏ। ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ 69 ਸੀਟਾਂ ਜਿੱਤ ਗਿਆ। ਤੇਜਾ ਸਿੰਘ ਸਮੁੰਦਰੀ ਦੇ ਚਲਾਣੇ ਦਾ ਉਨ੍ਹਾਂ ਨੂੰ ਲਾਭ ਹੋਇਆ ਪਰ ਪਾਰਟੀਬਾਜ਼ੀ ਦੇ ਬਾਵਜੂਦ ਵੀ ਅਸਲ ਮਸਲੇ ਉਤੇ ਇਕੱਠੇ ਹੋ ਜਾਂਦੇ ਸਨ। 1941 ਵਿਚ ਗਿਆਨੀ ਕਰਤਾਰ ਸਿੰਘ ਨੇ ਮਾਸਟਰ ਜੀ ਤੇ ਗਿਆਨੀ ਸ਼ੇਰ ਸਿੰਘ ਦਾ ਸਮਝੌਤਾ ਕਰਵਾ ਦਿਤਾ। ਅਕਾਲੀ ਦਲ ਵਿਚ ਉਸ ਸਮੇਂ ਵੀ ਦੋ ਧੜੇ ਸਨ।

ਊਧਮ ਸਿੰਘ ਨਾਗੋਕੇ ਦਾ ਧੜਾ ਕਾਂਗਰਸ ਨਾਲ ਚਲਦਾ ਸੀ, ਜਦੋਂ ਕਿ ਗਿਆਨੀਆਂ ਦਾ ਧੜਾ ਆਜ਼ਾਦ ਪੰਜਾਬ ਤੇ ਸਿੱਖ ਸਟੇਟ ਦੀ ਗੱਲ ਵੀ ਕਰਦਾ ਸੀ। 1940 ਵਿਚ ਗਿਆਨੀਆਂ ਦੇ ਧੜੇ ਦੇ ਜਥੇ. ਪ੍ਰੀਤਮ ਸਿੰਘ ਗੁੱਜਰਾਂ ਅਕਾਲੀ ਦਲ ਦੇ ਪ੍ਰਧਾਨ ਬਣੇ। ਉਨ੍ਹਾਂ ਨੇ 1944 ਵਿਚ ਗਿਆਨੀ ਸ਼ੇਰ ਸਿੰਘ ਦੇ ਚਲਾਣੇ ਪਿਛੋਂ ਲਾਹੌਰ ਕਾਨਫ਼ਰੰਸ ਤੇ ਖ਼ਾਲਿਸਤਾਨ ਦਾ ਮਤਾ ਰੱਖ ਦਿਤਾ, ਪਰ ਨਾਗੋਕੇ ਗਰੁੱਪ ਨੇ ਮਾਸਟਰ ਜੀ ਨੂੰ ਮਜਬੂਰ ਕਰ ਕੇ ਇਹ ਮਤਾ ਵਾਪਸ ਕਰਵਾਇਆ। 1948 ਤਕ ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਸਨ। ਆਜ਼ਾਦੀ ਪਿੱਛੋਂ ਨਾਗੋਕਾ ਧੜਾ ਕਾਂਗਰਸ ਵਿਚ ਪੱਕੇ ਤੌਰ ਉਤੇ ਸ਼ਾਮਲ ਹੋ ਗਿਆ।

1951 ਵਿਚ ਮਾਸਟਰ ਜੀ ਦੀ ਰਾਏ ਤੇ ਗਿਆਨੀ ਕਰਤਾਰ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਰਖੀ। ਕਾਂਗਰਸ ਇਸ ਨੂੰ ਸਿੱਖ ਸੂਬਾ ਕਹਿ ਕੇ ਵਿਰੋਧਤਾ ਕਰਦੀ ਸੀ। 
1960 ਤਕ ਤਾਂ ਮਾਸਟਰ ਜੀ ਸਰਬ ਸਾਂਝੇ ਰਹੇ ਪਰ 1961 ਦੇ ਮੋਰਚੇ ਪਿਛੋਂ ਸੰਤ ਭਰਾ ਭਾਰੂ ਹੋ ਗਏ ਤੇ ਬਗ਼ਾਵਤ ਕਰ ਦਿਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਬਣ ਗਏ। ਅਕਾਲੀ ਦਲ ਸੰਤ ਦਲ ਬਣ ਗਿਆ। ਮਾਸਟਰ ਜੀ ਦੇ ਚਲਾਣੇ ਪਿੱਛੋਂ ਸੰਤ ਦਲ ਵਿਚ ਹੀ ਮਾਸਟਰ ਜੀ ਦਾ ਦਲ ਸ਼ਾਮਲ ਹੋ ਗਿਆ। 1972 ਵਿਚ ਦੋਵੇਂ ਸੰਤ ਚਲਾਣਾ ਕਰ ਗਏ ਤਾਂ ਅਕਾਲੀ ਦਲ ਦੇ ਪ੍ਰਧਾਨ ਮੋਹਨ ਸਿੰਘ ਤੁੜ ਬਣ ਗਏ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜਥੇ. ਟੋਹੜਾ ਕੋਲ ਆ ਗਈ।

ਫਿਰ ਜਥੇ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਬਣੇ। 1980 ਵਿਚ ਫ਼ਰਕ ਆ ਗਿਆ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਪ੍ਰਧਾਨ ਬਣ ਗਏ। ਉਨ੍ਹਾਂ ਦੀ ਸ਼ਹਾਦਤ ਤੋਂ ਪਿੱਛੋਂ ਸ. ਸੁਰਜੀਤ ਸਿੰਘ ਬਰਨਾਲਾ ਪ੍ਰਧਾਨ ਬਣੇ। ਉਹ ਪਹਿਲੀ ਵਾਰ ਅਕਾਲੀ ਦਲ ਦਾ ਪ੍ਰਧਾਨ ਤੇ ਮੁੱਖ ਮੰਤਰੀ ਦਾ ਅਹੁਦਾ ਲੈ ਬੈਠੇ, ਜਿਹੜਾ ਕਿ ਬਿਲਕੁਲ ਗ਼ਲਤ ਸੀ। 1986 ਵਿਚ ਸ. ਪ੍ਰਕਾਸ਼ ਸਿੰਘ ਬਾਦਲ ਵੱਖ ਹੋ ਗਏ ਤੇ ਬਾਦਲ ਦਲ ਦੇ ਪ੍ਰਧਾਨ ਬਣ ਗਏ। ਕੁੱਝ ਸਮਾਂ ਪਾ ਕੇ ਇਹ ਪ੍ਰਧਾਨਗੀ ਅਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿਤੀ ਤੇ ਆਪ ਸਰਪ੍ਰਸਤ ਦੀ ਨਵੀਂ ਨਿਯੁਕਤੀ ਕੱਢ ਲਈ। ਸ. ਸੁਖਬੀਰ ਸਿੰਘ ਪਹਿਲੇ ਦਾੜ੍ਹੀ ਚਾੜ੍ਹੀ ਵਾਲੇ ਪ੍ਰਧਾਨ ਹਨ,

Giani Gurmukh SinghGiani Gurmukh Singh

ਉਨ੍ਹਾਂ ਨੇ ਅੰਮ੍ਰਿਤ ਵੀ ਸ਼ਾਇਦ ਤੁਰਤ ਹੀ ਛਕਿਆ ਸੀ। ਉਨ੍ਹਾਂ ਦੇ ਗਲ ਗਾਤਰੇ ਵਾਲੀ ਕ੍ਰਿਪਾਨ ਕਦੇ ਨਹੀਂ ਵੇਖੀ। ਅਕਾਲੀ ਦਲ, ਅਕਾਲੀ ਦਲ ਨਾਲੋਂ ਪੰਜਾਬੀ ਪਾਰਟੀ ਵੱਧ ਬਣ ਗਿਆ। 2007 ਵਿਚ ਸਿਰਸੇ ਵਾਲੇ ਸਾਧ ਨੇ ਸਲਾਬਤਪੁਰੇ ਵੱਡਾ ਇਕੱਠ ਕੀਤਾ, ਦਸਵੇਂ ਪਾਤਸ਼ਾਹ ਵਰਗੀ ਪੁਸ਼ਾਕ ਧਾਰਨ ਕੀਤੀ ਤੇ ਅੰਮ੍ਰਿਤ ਦੀ ਨਕਲ ਕਰ ਕੇ ਜਾਮ ਏ ਹਿੰਸਾ ਲੋਕਾਂ ਨੂੰ ਵਰਤਾਇਆ। ਇਸ ਤੇ ਤਲਵੰਡੀ ਸਾਬੋ ਵੱਡਾ ਇਕੱਠ ਹੋਇਆ ਤੇ ਆਮ ਲੋਕ ਸਲਾਬਤਪੁਰੇ ਨੂੰ ਗੁੱਸੇ ਨਾਲ ਚੱਲ ਪਏ। ਮਿਥੀ ਹੋਈ ਗੱਲ ਅਨੁਸਾਰ ਸਾਰਿਆਂ ਨੂੰ ਭਾਈ ਰੂਪੇ ਹੀ ਰੋਕ ਲਿਆ ਗਿਆ। ਕਿਹਾ ਜਾਂਦਾ ਸੀ ਕਿ ਸਾਧ ਦੀ ਪੁਸ਼ਾਕ ਸ. ਸੁਖਬੀਰ ਸਿੰਘ ਦੀ ਹਦਾਇਤ ਉਤੇ ਮੋਹਾਲੀ ਤੋਂ ਤਿਆਰ ਹੋਈ ਸੀ।

ਸਿਰਸੇ ਵਾਲੇ ਸਾਧ ਨੇ 2012 ਦੀ ਚੋਣ ਵਿਚ ਖੁੱਲ੍ਹ ਕੇ ਅਕਾਲੀ ਦਲ ਦੀ ਮਦਦ ਕੀਤੀ। 2015 ਵਿਚ ਉਸ ਨੇ ਅਪਣੀ ਫ਼ਿਲਮ ਬਣਾਈ ਪਰ ਧਾਰਮਕ ਅਕੀਦੇ ਕਾਰਨ ਇਹ ਪੰਜਾਬ ਵਿਚ ਚੱਲ ਨਾ ਸਕੀ। ਉਹ ਚਾਹੁੰਦਾ ਸੀ ਕਿ ਉਸ ਦੀ ਫ਼ਿਲਮ ਹਰ ਹਾਲਤ ਵਿਚ ਚਲੇ। ਬਾਦਲ ਪ੍ਰਵਾਰ ਨੇ ਸਾਧ ਨੂੰ ਮਾਫ਼ੀ ਜਥੇਦਾਰ ਅਕਾਲ ਤਖ਼ਤ ਉਤੇ ਜ਼ੋਰ ਪੁਆ ਕੇ ਦਵਾਈ। ਜਥੇ. ਗੁਰਮੁਖ ਸਿੰਘ ਨੇ ਕਿਹਾ ਸੀ ਕਿ ਉਹ ਜਥੇ. ਗਿਆਨੀ ਗੁਰਬਚਨ ਸਿੰਘ ਤੇ ਅਨੰਦਪੁਰ ਸਾਹਿਬ ਦੇ ਜਥੇਦਾਰ ਨਾਲ ਬਾਦਲ ਸਾਹਬ ਦੀ ਕੋਠੀ ਚੰਡੀਗੜ੍ਹ ਗਏ, ਉੱਥੇ ਹੀ ਲਿਖਿਆ ਮਾਫ਼ੀਨਾਮਾ ਮਿਲਿਆ। ਉਸ ਸਮੇਂ ਗੁਰਮੁੱਖ ਸਿੰਘ ਨੇ ਦਲੇਰੀ ਵਿਖਾਈ।

ਇਸ ਤੇ ਸਾਰੇ ਪੰਥ ਵਿਚ ਰੌਲਾ ਪੈਣ ਉਤੇ ਮਾਫ਼ੀਨਾਮਾ ਜਥੇਦਾਰ ਸਾਹਬ ਨੇ ਰੱਦ ਕਰ ਦਿਤਾ। ਬਾਦਲ ਪ੍ਰਵਾਰ ਵਿਰੁਧ ਪੰਜਾਬ ਦੇ ਲੋਕਾਂ ਵਿਚ ਗੁੱਸਾ ਹੈ। ਸ. ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਜਥੇ. ਗੁਰਬਚਨ ਸਿੰਘ ਨੂੰ ਹਟਾਉਣ ਦਾ ਸੁਝਾਅ ਦਿਤਾ ਸੀ ਪਰ ਬਾਦਲ ਪ੍ਰਵਾਰ ਦੀਆਂ ਨਜ਼ਦੀਕੀਆਂ ਕਾਰਨ ਢੀਂਡਸੇ ਦੀ ਗੱਲ ਨਾ ਮੰਨੀ ਗਈ। ਬਹੁਤ ਚੰਗਾ ਕੀਤਾ ਉਨ੍ਹਾਂ ਨੇ ਜਨਰਲ ਸਕੱਤਰੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਅਸਤੀਫ਼ੇ ਦੇ ਦਿਤੇ, ਭਾਵੇਂ ਅਕਾਲੀ ਦਲ ਦੇ ਮੈਂਬਰ ਹਨ। ਅਸਲ ਵਿਚ ਗਿਆਨੀ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਦੇ 2015 ਦੇ ਬਿਆਨ ਤੇ ਜਸਟਿਸ ਦੀ ਇਨਕੁਆਰੀ ਨੇ ਇਹ ਗੱਲ ਸਾਫ਼ ਕਰ ਦਿਤੀ ਹੈ

ਕਿ ਇਹ ਮਾੜਾ ਕਾਰਨਾਮਾ ਬਾਦਲ ਪ੍ਰਵਾਰ ਨੇ ਸੌਦਾ ਸਾਧ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਇਜਾਜ਼ਤ ਦਿਤੀ, ਭਾਵੇਂ ਹੁਣ ਗੁਰਮੁਖ ਸਿੰਘ ਆਦਿ ਮੁਕਰ ਗਏ ਹਨ ਪਰ ਪਹਿਲੇ ਬਿਆਨ ਸੱਚੇ ਸਨ। ਅਸਲ ਵਿਚ ਬਾਦਲ ਪ੍ਰਵਾਰ ਦੀ ਪੋਲ ਖੁੱਲ੍ਹ ਹੀ ਗਈ ਹੈ। ਇਹ ਗੱਲ ਨੰਗੀ ਹੋ ਗਈ ਹੈ। ਸ. ਸੁਖਬੀਰ ਸਿੰਘ ਬਾਦਲ ਪੋਲ ਖੋਲ੍ਹ ਰੈਲੀਆਂ ਕਰ ਗਏ, ਜਦੋਂ ਕਿ ਪੋਲ ਉਨ੍ਹਾਂ ਦੀ ਅਪਣੀ ਹੀ ਖੁੱਲੀ ਹੈ।

ਸ. ਰਣਜੀਤ ਸਿੰਘ ਬਰਮਪੁਰਾ, ਸ. ਸੇਵਾ ਸਿੰਘ ਸੇਖਵਾਂ ਤੇ ਜਥੇ. ਰਤਨ ਸਿੰਘ ਅਜਨਾਲਾ ਨੇ ਅੰਮ੍ਰਿਤਸਰ ਵਿਚ ਪ੍ਰੈੱਸ ਕਨਫ਼ਰੰਸ ਕੀਤੀ। ਕਹਿੰਦੇ ਹਨ ਕਿ ਉਹ ਵੀ ਅਸਤੀਫ਼ਾ ਦੇਣਾ ਚਾਹੁੰਦੇ ਸਨ ਪਰ ਕੋਸ਼ਿਸ਼ ਕਰ ਕੇ ਅਸਤੀਫ਼ਾ ਰੋਕ ਲਿਆ ਪਰ ਉਨ੍ਹਾਂ ਨੇ ਅਪਣੀ ਨਾਰਾਜ਼ਗੀ ਪ੍ਰਗਟ ਕਰ ਦਿਤੀ ਹੈ। ਪੰਜਾਬ ਦੇ ਲੋਕ ਸਮਝ ਗਏ ਹਨ ਕਿ ਕਈ ਨਾਲਾਇਕ ਅਜੇ ਵੀ ਬਾਦਲ ਪ੍ਰਵਾਰ ਦੀ ਗ਼ੁਲਾਮੀ ਕਰ ਰਹੇ ਹਨ। ਹੁਣ ਰੁਸਿਆਂ ਨੂੰ ਮਨਾਉਣ ਦੀ ਮੁਹਿੰਮ ਚਲ ਪਈ ਹੈ ਪਰ ਪੰਜਾਬ ਦਾ ਹਰ ਵਿਅਕਤੀ ਜੋ ਥੋੜੀ ਜਹੀ ਵੀ ਸਮਝ ਰਖਦਾ ਹੈ, ਉਹ ਜਾਣ ਗਿਆ ਹੈ ਕਿ ਪੋਲ ਖੁੱਲ੍ਹ ਗਈ ਹੈ। ਜਿਥੋਂ ਤਕ ਮੇਰੀ ਸਮਝ ਹੈ ਇਸ ਨੂੰ ਪੰਜਾਬੀ ਮਾਫ ਨਹੀਂ ਕਰਨਗੇ। 

ਹਰਦੇਵ ਸਿੰਘ ਧਾਲੀਵਾਲ
ਸੰਪਰਕ : 98150-37279

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement