ਧਰਤੀ ਦਿਵਸ 'ਤੇ ਵਿਸ਼ੇਸ਼
Published : Apr 22, 2019, 12:55 pm IST
Updated : Apr 22, 2019, 1:06 pm IST
SHARE ARTICLE
Earth Day
Earth Day

ਧਰਤੀ ਸਾਡੀ ਜ਼ਿੰਮੇਵਾਰੀ

"ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ" ਗੁਰਬਾਣੀ ਦੇ ਇਸ ਸ਼ਬਦ ਦੌਰਾਨ ਮਨੁੱਖੀ ਜੀਵਨ ਵਿਚ ਪੌਣ ਪਾਣੀ ਦੇ ਨਾਲ-ਨਾਲ ਧਰਤੀ ਨੂੰ ਵੀ ਪ੍ਰਭਾਸ਼ਿਤ ਕਰਦੇ ਹੋਏ ਧਰਤੀ ਨੂੰ ਮਾਂ ਸਮਾਨ ਦਰਜਾ ਦਿੱਤਾ ਜਾਂਦਾ ਹੈ। ਸਮੁੱਚੇ ਬ੍ਰਹਿਮੰਡ ਵਿਚੋਂ ਇੱਕ ਪ੍ਰਿਥਵੀ ਹੀ ਹੈ ਜਿੱਥੇ ਜੀਵਨ ਸੰਭਵ ਹੈ। ਕੁਦਰਤ ਨੇ ਇਸ ਧਰਤੀ ਉੱਪਰ ਬਹੁਤ ਅਨਮੋਲ ਖਜਾਨੇ ਇਨਸਾਨ ਨੂੰ ਬਖ਼ਸ਼ੇ ਹਨ ਅਤੇ ਸਮੁੱਚੇ ਜਨ ਜੀਵਨ ਵਿਚੋਂ ਮਨੁੱਖ ਨੂੰ ਸ਼੍ਰੇਸ਼ਠਤਾ ਪ੍ਰਦਾਨ ਕੀਤੀ ਹੈ। ਅਯੋਕੇ ਯੁੱਗ ਵਿਚ ਧਰਤੀ ਦਾ ਆਪਣਾ ਵਾਤਾਵਰਣਿਕ ਸੰਤੁਲਨ ਵਿਗੜ ਰਿਹਾ ਹੈ ਜਿਸਦੀ ਪੁਸ਼ਟੀ ਵਿਗਿਆਨਿਕ ਤੱਥ ਕਰਦੇ ਹਨ। ਧਰਤੀ ਦੇ ਵਿਗੜਦੇ ਸੰਤੁਲਨ ਪਿੱਛੇ ਮਨੁੱਖ ਦਾ ਹੀ ਹੱਥ ਹੈ।

ਮਨੁੱਖ ਦੀ ਅਣਗਹਿਲੀ ਜਾਂ ਲਾਲਸਾ ਅਨੇਕਾਂ ਅਜਿਹੀਆਂ ਸਥਿਤੀਆਂ ਨੂੰ ਬੁਲਾਵਾ ਦਿੰਦੀ ਹੈ ਜੋ ਕਿ ਧਰਤੀ ਅਤੇ ਇਸਦੇ ਵਿਗੜਦੇ ਸੰਤੁਲਨ ਨੂੰ ਨਾਕਾਰਤਮਕ ਪੱਖ ਤੋਂ ਪ੍ਰਭਾਵਿਤ ਕਰ ਰਿਹਾ ਹੈ। ਵਧ ਰਹੀ ਆਬਾਦੀ, ਜੰਗਲਾਂ ਦੀ ਧੜਾਧੜ ਕਟਾਈ, ਓਜ਼ੋਨ ਪਰਤ ਵਿਚ ਛੇਕ, ਪਾਣੀ ਦੀ ਗੰਦਗੀ, ਮੌਸਮੀ ਬਦਲਾਅ, ਸਮੁੰਦਰੀ ਪਾਣੀ ਦਾ ਤੇਜ਼ਾਬੀ ਰੂਪ, ਦਿਨੋ-ਦਿਨ ਵਧ ਰਿਹਾ ਪ੍ਰਦੂਸ਼ਣ, ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ ਜੋ ਕਿ ਧਰਤੀ ਦਾ ਸੰਤੁਲਨ ਸਥਿਰ ਰਹਿਣ ਵਿਚ ਰੁਕਾਵਟ ਪੈਦਾ ਕਰਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਐਨੀ ਦੂਸ਼ਿਤ ਹੋ ਗਈ ਹੈ ਕਿ ਉੱਥੇ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

Earth DayEarth Day

ਲੋਕਾਂ ਨੂੰ ਧਰਤੀ ਅਤੇ ਵਾਤਾਵਰਣ ਦੀ ਮਹੱਤਤਾ ਨੂੰ ਯਾਦ ਕਰਵਾਉਣ ਅਤੇ ਇਸਦੀ ਸਾਂਭ ਸੰਭਾਲ ਸੰਬੰਧੀ ਜਾਗਰੂਕ ਕਰਨ ਦੇ ਮਕਸਦ ਦੇ ਤੌਰ ਤੇ ਹਰ ਸਾਲ  22 ਅਪ੍ਰੈਲ ਨੂੰ ਦੁਨੀਆ ਭਰ ਵਿਚ 'ਵਿਸ਼ਵ ਅਰਥ ਡੇ' ਮਨਾਇਆ ਜਾਦਾਂ ਹੈ।  1969 ਵਿਚ ਸਾਂਤਾ ਬਾਰਬਰਾ ਤੇਲ ਰਿਸਾਵ ਦੀ ਰੋਂਗਟੇ ਖੜੇ ਕਰ ਦੇਣ ਵਾਲੀ ਤ੍ਰਾਸਦੀ ਪ੍ਰਿਥਵੀ ਦਿਵਸ ਦੇ ਜਨਮ ਪਿੱਛੇ ਮੁੱਖ ਕਾਰਨ ਰਹੀ ਹੈ। ਪ੍ਰਸ਼ਾਤ ਮਹਾਂਸਾਗਰ, ਸਾਂਤਾ ਬਾਰਬਰਾ ਚੈਨਲ ਵਿਚ 28 ਜਨਵਰੀ ਤੋਂ 7 ਫਰਵਰੀ 1969 ਨੂੰ ਮੁੱਖ ਰੂਪ ਵਿਚ ਤੇਲ ਦਾ ਰਿਸਾਵ ਹੋਇਆ ਜੋ ਹੌਲੀ ਹੌਲੀ ਅਪ੍ਰੈਲ ਤੱਕ ਘੱਟਦਾ ਘੱਟਦਾ ਬੰਦ ਹੋ ਗਿਆ, ਕੱਚਾ ਤੇਲ ਸਾਂਤਾ ਬਾਰਬਰਾ ਚੈਨਲ ਵਿਚ ਅਤੇ ਦੱਖਣੀ ਕੈਲੀਫੋਰਨੀਆ ਦੇ ਸਾਂਤਾ ਬਾਰਬਰਾ ਕਾਊਂਟੀ ਦੇ ਸਮੁੰਦਰ ਤੱਟਾਂ ਤੇ ਫੈਲ ਗਿਆ।

ਦੱਖਣੀ ਕੈਲੀਫੋਰਨੀਆ ਵਿਚ ਜੋਲੀਟਾ ਤੋਂ ਵੇਂਚੁਰਾ ਤੱਕ ਸਮੁੰਦਰ ਤੱਟ ਅਤੇ ਚਾਰ ਉੱਤਰੀ ਚੈਨਲ ਦੀਪਸਮੂਹ ਦੇ ਉੱਤਰੀ ਕਿਨਾਰੇ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਏ। ਹਜ਼ਾਰਾਂ ਸਮੁੰਦਰੀ ਪੰਛੀ ਮਾਰੇ ਗਏ, ਇਹਨਾਂ ਦੇ ਨਾਲ ਹੀ ਡਾਲਫਿਨ, ਐਲੀਫੈਂਟ ਸੀਲਜ, ਸੀ ਲਾਇਨ ਆਦਿ ਹੋਰ ਵੀ ਸਮੁੰਦਰੀ ਜੀਵ ਮਾਰੇ ਗਏ। ਪ੍ਰਿਥਵੀ ਦਿਵਸ ਦੀ ਸਥਾਪਨਾ ਅਮਰੀਕੀ ਸੀਨੇਟਰ ਜੇਰਾਲਡ ਨੇਲਸਨ ਦੇ ਦੁਆਰਾ 1970 ਵਿਚ ਇੱਕ ਵਾਤਾਵਰਣ ਸਿੱਖਿਆ (ਟੀਚ ਇਨ) ਦੇ ਰੂਪ ਵਿਚ ਕੀਤੀ ਗਈ, 2009 ਵਿਚ ਸੰਯੁਕਤ ਰਾਸ਼ਟਰ ਸੰਘ ਨੇ ਸਰਬ ਸੰਮਤੀ ਨਾਲ 22 ਅਪ੍ਰੈਲ ਦਾ ਨਾਮਕਰਨ ਅੰਤਰਰਾਸ਼ਟਰੀ ਮਾਂ ਭੂ ਦਿਵਸ (ਇੰਟਰਨੈਸ਼ਨਲ ਮਦਰ ਅਰਥ ਡੇ) ਕਰ ਦਿੱਤਾ ਹੈ ਅਤੇ ਹੁਣ ਇਸਨੂੰ 192 ਤੋਂ ਜ਼ਿਆਦਾ ਦੇਸ਼ਾਂ ਵਿਚ ਪ੍ਰਤੀ ਸਾਲ ਮਨਾਇਆ ਜਾਂਦਾ ਹੈ।

Earth DayEarth Day

2017 ਦਾ ਧਰਤੀ ਦਿਵਸ ਵਾਤਾਵਰਣ ਅਤੇ ਕਲਾਈਮੇਟ ਲਿਟਰੇਸੀ ਤੇ ਕੇਂਦਰਿਤ ਹੈ। ਮੌਸਮ ਵਿਚ ਆ ਚੁੱਕੇ ਵੱਡੇ ਬਦਲਾਅ ਕਾਰਨ ਮੀਂਹ ਪੈਣ ਦੀ ਅਨਿਸਚਤਾ ਦੇ ਨਾਲ, ਤਾਪਮਾਨ ਵੀ ਅਸਥਿਰ ਜਿਹਾ ਹੋ ਗਿਆ ਹੈ ਅਤੇ ਉਸਦੇ ਨਾਲ ਗਰਮੀ ਅਤੇ ਸਰਦੀ ਦੇ ਮੌਸਮ ਦੇ ਆਉਣ-ਜਾਣ ਦੇ ਸਮੇਂ ਵਿਚ ਵੀ ਅੰਤਰ ਪੈਦਾ ਹੋ ਚੁੱਕਿਆ ਹੈ। ਸਾਇੰਸ ਰਸਾਲੇ ਮੁਤਾਬਕ ਮੌਸਮ-ਵਿਗਿਆਨੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ‘ਇਨਸਾਨ ਹੌਲੀ-ਹੌਲੀ ਮੌਸਮ ਨੂੰ ਵਿਗਾੜ ਰਿਹਾ ਹੈ ਜਿਸ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਵਧ ਰਹੇ ਪ੍ਰਦੂਸ਼ਣ ਦਾ ਕਾਰਨ ਵਧ ਰਹੀ ਗਲੋਬਲ ਵਾਰਮਿੰਗ ਹੈ। ਜਿਸਦਾ ਸਾਡੀ ਧਰਤੀ ਤੇ ਡੂੰਘਾ ਅਸਰ ਪੈਂਦਾ ਹੈ। ਅਜਿਹੇ ਵਿਚ ਸਾਡੀ ਧਰਤੀ ਨੂੰ ਸੁੰਦਰ ਅਤੇ ਹਰਾ-ਭਰਾ ਬਣਾਉਣ ਲਈ ਸਾਰਿਆਂ ਨੂੰ ਆਪਣੇ-ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ।

ਕਈ ਲੋਕ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ। ਵਿਗਿਆਨੀਆਂ ਦੇ ਅਨੁਮਾਨ ਅਨੁਸਾਰ ਗ੍ਰੀਨ ਹਾਊਸ ਗੈਸਾਂ ਦੇ ਵਧਣ ਨਾਲ ਸਾਡੇ ਦੇਸ਼ ਵਿਚ ਗਰਮੀਆਂ ਵਿਚ ਸੰਨ 2050 ਤੱਕ 32 ਡਿਗਰੀ ਸੈਂਟੀਗ੍ਰੇਡ ਅਤੇ ਸੰਨ 2080 ਤੱਕ 45 ਡਿਗਰੀ ਸੈਂਟੀਗਰੇਡ ਤੱਕ ਤਾਪਮਾਨ ਵੱਧ ਸਕਦਾ ਹੈ। ਸਾਲ 2007 ਵਿਚ ਮੌਸਮੀ ਬਦਲਾਅ ਕਾਰਨ ਹੋਈਆਂ ਤਬਾਹੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ।  ਸਾਲ 2007 ਵਿਚ ਵਾਤਾਵਰਣ ਸਬੰਧੀ ਹੋਈ ਹੇਰ-ਫੇਰ ਦੇ ਕਾਰਨ ਹੋਏ ਨੁਕਸਾਨਾਂ ਦੇ ਵੇਰਵੇ ਅਨੁਸਾਰ, ਉੱਤਰੀ ਕੋਰੀਆ ਦੇ ਅੰਦਾਜ਼ੇ ਮੁਤਾਬਿਕ 9,60,000 ਲੋਕ ਭਾਰੇ ਹੜ੍ਹਾਂ, ਡਿੱਗਾਂ ਵਿਚ ਡਿੱਗਣ ਅਤੇ ਚਿੱਕੜ ਹੜ੍ਹਾਂ ਤੋਂ ਪ੍ਰਭਾਵਿਤ ਹੋਏ। 

Pollutant earthPollutant earth

ਸੂਡਾਨ ਵਿਚ ਭਾਰੀਆਂ ਬਰਸਾਤਾਂ ਨੇ 1,50,000 ਲੋਕਾਂ ਨੂੰ ਬੇਘਰ ਕਰ ਦਿੱਤਾ। ਪੱਛਮੀ ਅਫ਼ਰੀਕਾ ਵੱਲ 14 ਦੇਸ਼ਾਂ ਵਿਚ 8,00,000 ਲੋਕ ਹੜ੍ਹਾਂ ਦੇ ਸ਼ਿਕਾਰ ਹੋਏ। ਇਸੇ ਤਰ੍ਹਾਂ ਬੰਗਲਾਦੇਸ਼ ਵਿਚ ਹੜ੍ਹਾਂ ਕਰਕੇ 85 ਲੱਖ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਉੱਥੇ ਕਰੀਬ  3,000 ਲੋਕਾਂ ਦੀ ਮੌਤ ਹੋਈ ਸੀ। ਹੁਣ ਦੀ ਗੱਲ ਕਰੀਏ ਤਾਂ 27 ਜੂਨ 2017 ਵਿਚ ਸ੍ਰੀ ਲੰਕਾਂ ਵਿਚ ਹੋਈ ਮੋਹਲੇਧਾਰ ਵਰਖਾ ਕਾਰਣ ਆਏ ਹੜ੍ਹਾਂ ਅਤੇ ਡਿੱਗਾਂ ਵਿਚ ਡਿੱਗਣ ਨਾਲ 100 ਦੇ ਕਰੀਬ ਮੌਤਾਂ ਹੋਈਆਂ ਅਤੇ ਸੈਂਕੜੇ ਲੋਕ ਲਾਪਤਾ ਹੋਏ। ਹੜਾਂ ਨਾਲ 14 ਜਿਲ੍ਹਿਆਂ ਵਿਚ 52 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਦੇ ਲਗਭਗ 2 ਲੱਖ ਲੋਕ ਪ੍ਰਭਾਵਿਤ ਹੋਏ ਹਨ।

ਇਹ ਪਿਛਲੇ ਕੁੱਝ ਸਾਲਾਂ ਵਿਚ ਜੋ ਕੁੱਝ ਵਾਪਰ ਚੁੱਕਾ ਹੈ ਕੀ ਉਹ ਭਵਿੱਖ ਵਿਚ ਨਹੀਂ ਵਾਪਰੇਗਾ? ਦੱਸ ਦਈਏ ਕਿ ਅੱਜ ਦੇ ਮਨੁੱਖ ਦੇ ਜੋ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਜੋ ਕਿ ਮਨੁੱਖ ਲਈ ਘਾਤਕ ਸਾਬਤ ਹੋ ਸਕਦਾ ਹੈ। ਜਿਵੇਂ ਜਿਵੇਂ ਪਾਣੀ ਵਿਚ ਯੁਰੇਨੀਅਮ ਦੀ ਮਾਤਰਾ ਵਧਦੀ ਜਾ ਰਹੀ ਹੈ ਪ੍ਰਦੂਸ਼ਣ ਵੀ ਬੇਰੋਕ ਵਧ ਰਿਹਾ ਹੈ। ਅੱਜ ਕੱਲ ਵਿਕਾਸ ਦੇ ਨਾਮ ਤੇ ਲੋਕ ਦੋ ਪਹੀਏ ਵਾਲੇ ਵਾਹਨ ਨੂੰ ਛੱਡ ਕੇ ਚਾਰ ਪਹੀਏ ਵਾਲੇ ਵਾਹਨ ਦੀ ਦਰਤੋਂ ਕਰ ਰਹੇ ਹਨ ਜਿਸ ਨਾਲ ਵਾਤਾਵਰਣ ਵਿਚ ਹਵਾ ਪ੍ਰਦੂਸ਼ਣ ਦਿਨੋ ਦਿਨ ਵਧਦਾ ਜਾ ਰਿਹਾ ਹੈ।

pollutant EarthPollutant Earth

ਅਜੋਕੇ ਯੁੱਗ ਵਿਚ ਲੋਕ ਸ਼ਾਪਿੰਗ ਪਲਾਜ਼ਾ ਅਤੇ ਮਾਲਜ਼ ਉੱਤੇ ਪੈਸੇ ਅਤੇ ਚਮਕ-ਦਮਕ ਦੀ ਖਪਤ ਵਾਸਤੇ ਤਾਂ ਅਰਬਾਂ ਰੁਪਿਆ ਖਰਚ ਕਰ ਰਹੇ ਹਨ ਪਰ ਅਫਸੋਸ ਹੈ ਕਿ ਆਪਣੇ ਚੌਗਿਰਦੇ ਅਤੇ ਵਾਤਾਵਰਣ ਪ੍ਰਤੀ ਬੇਹੱਦ ਲਾਪਰਵਾਹ ਹੋ ਗਏ ਹਨ। ਯਾਦ ਰਹੇ ਜੇਕਰ ਅਸੀਂ ਇਸੇ ਤਰ੍ਹਾਂ ਹੀ ਲਾਪਰਵਾਹ ਹੁੰਦੇ ਗਏ ਤਾਂ ਮਨੁੱਖ ਜਾਤੀ ਅਲੋਪ ਹੋਣ ਲੱਗੇ ਦੇਰ ਨਹੀਂ ਲੱਗੇਗੀ। ਮੌਜੂਦਾ ਦੌਰ ਵਿਚ ਜੇ ਭਾਰਤ ਦੀ ਗੱਲ ਕਰੀਏ ਤਾਂ ਇਹ ਦੇਸ਼ ਸੰਸਾਰ ਦੀ ਧਰਤੀ ਦੇ 2.4 ਹਿੱਸੇ ਵਿਚ ਵਸਿਆ ਵਿਸ਼ਵ ਦੇ ਕੁੱਲ 1.5 ਫੀਸਦੀ ਕੁਦਰਤੀ ਸੋਮਿਆਂ ਅਤੇ 8 ਫੀਸਦੀ ਜੀਵ ਭਿੰਨਤਾ ਨਾਲ ਭਰਪੂਰ ਇਹ ਦੇਸ਼, ਸੰਸਾਰ ਦੀ ਕੁੱਲ 16 ਫੀਸਦੀ ਹਿੱਸਾ ਸਾਂਭੀ ਬੈਠਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਵਧ ਰਹੀ ਆਬਾਦੀ ਵੀ ਦੇਸ਼ ਲਈ ਖਤਰਾ ਹੈ।

ਯਾਦ ਰਹੇ ਕਿ ਕੁਦਰਤ ਦੀ ਸਮੁੱਚੀ ਸ੍ਰਿਸ਼ਟੀ ਵਿਚ ਸਿਰਫ਼ ਪ੍ਰਿਥਵੀ ਹੀ ਇਕੋਂ ਇਕ ਅਜਿਹਾ ਗ੍ਰਹਿ ਹੈ ਜਿੱਥੇ ਮਨੁੱਖੀ ਜੀਵਨ ਸੰਭਵ ਹੈ। ਪਰ ਵਿਕਾਸ ਦੇ ਨਾਂ ਤੇ ਜਿਸ ਤਰ੍ਹਾਂ ਅਸੀਂ ਇਸ ਅਣਮੁੱਲੇ ਤੋਹਫ਼ੇ ਨੂੰ ਤੇਜ਼ੀ ਨਾਲ ਬਰਬਾਦ ਕਰ ਰਹੇ ਹਾਂ ਆਉਂਦੇ ਸਾਲਾਂ ਵਿਚ ਇਸਦੇ ਸਿੱਟੇ ਬਹੁਤ ਘਾਤਕ ਰੂਪ ਵਿਚ ਸਾਹਮਣੇ ਆਉਣਗੇ। ਰੁੱਖਾਂ ਦੀ ਕਟਾਈ, ਪਾਣੀ ਦੀ ਬਰਬਾਦੀ, ਵਾਹਨਾਂ/ਫੈਕਟਰੀਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ, ਪਲਾਸਟਿਕ ਬੈਗਾਂ ਦੀ ਵਰਤੋਂ, ਮਿੱਟੀ ਪ੍ਰਦੂਸ਼ਣ ਸਮੇਤ ਹੋਰ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਕਰਕੇ ਸਾਡੇ ਜਨ ਜੀਵਣ ਸਮੇਤ ਹੋਰਨਾਂ ਪ੍ਰਜਾਤੀਆਂ ਉੱਤੇ ਵੀ ਡੂੰਘਾ ਅਸਰ ਪੈ ਰਿਹਾ ਹੈ ਜਿਸ ਵਿਚ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਹੀ ਜ਼ਿੰਮੇਵਾਰ ਹੈ। 

Earth Day Earth Day

ਉਪਾਅ- ਧਰਤੀ ਉੱਤੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਜ਼ਰੂਰੀ ਹੈ ਕਿ ਹਰ ਕੋਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੇ। ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਮਿੱਟੀ ਨੂੰ ਜ਼ਹਿਰੀਲੇ ਪਦਾਰਥਾਂ ਕੀਟਨਾਸ਼ਕਾਂ ਆਦਿ ਤੋਂ ਬਚਾਇਆਂ ਜਾਵੇ, ਵਾਹਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਏ.ਸੀ. ਡਿਓਡਰੈਂਟ ਆਦਿ ਹਾਨੀਕਾਰਕ ਗੈਸਾਂ ਵਾਤਾਵਰਣ ਵਿਚ ਛੱਡਣ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਪਲਾਸਟਿਕ ਦੀਆਂ ਰੋਜ਼-ਮਰ੍ਹਾ ਦੀਆਂ ਚੀਜ਼ਾਂ ਵਾਤਾਵਰਣ ਲਈ ਬਹੁਤ ਹਾਨੀਕਾਰਕ ਹਨ ਜਿਵੇਂ ਕਿ ਪਲਾਸਟਿਕ ਦੇ ਗਿਲਾਸ, ਪਲੇਟਾਂ, ਚਮਚੇ, ਸਟ੍ਰਾਅ ਆਦਿ। ਇਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਧਰਤੀ ਨੂੰ ਸਾਫ ਅਤੇ ਸੁਰੱਖਿਅਤ ਰੱਖਣਾ ਧਰਤੀ ਦੇ ਬਸ਼ਿੰਦਿਆਂ ਯਾਨੀ ਕਿ ਸਾਡੀ ਜ਼ਿੰਮੇਵਾਰੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਕੂਨ ਨਾਲ ਰਹਿ ਸਕਣ। ਆਓ ਆਪਣੀ ਜ਼ਿੰਮੇਵਾਰੀ ਨਿਭਾਈਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement