
(ਲੜੀ ਜੋੜਨ ਲਈ 8 ਅਗੱਸਤ ਦਾ ਅੰਕ ਵੇਖੋ)
(ਲੜੀ ਜੋੜਨ ਲਈ 8 ਅਗੱਸਤ ਦਾ ਅੰਕ ਵੇਖੋ)
ਡਾ. ਅਬਾਨ ਮਿਸਤਰੀ : ਡਾ. ਅਬਾਨ ਮਿਸਤਰੀ ਤਬਲਾ ਵਾਦਨ ਦੇ ਖੇਤਰ ਵਿਚ ਪ੍ਰਸਿੱਧ ਔਰਤਾਂ ਵਿਚ ਇਕ ਮਹੱਤਵਪੂਰਨ ਨਾਮ ਹੈ। ਇਨ੍ਹਾਂ ਦਾ ਜਨਮ 6 ਮਈ 1940 ਵਿਚ ਹੋਇਆ। ਭਾਰਤ ਸਰਕਾਰ ਵਲੋਂ ਡਾ. ਅਬਾਨ ਨੂੰ ਭਾਰਤ ਦੀ ਪਹਿਲੀ ਤਬਲਾ ਵਾਦਕ ਦਾ ਪੁਰਸਕਾਰ ਪ੍ਰਾਪਤ ਹੋਇਆ। ਡਾ. ਅਬਾਨ ਮਿਸਤਰੀ ਨੇ ਤਬਲੇ ਵਿਚ ਪੀ.ਐੱਚ.ਡੀ ਕੀਤੀ। ਇਸ ਤੋਂ ਇਲਾਵਾ ਸੰਗੀਤ ਪ੍ਰਵੀਨ (ਤਬਲਾ), ਸੰਗੀਤ ਅਲੰਕਾਰ (ਵੋਕਲ), ਸਾਹਿਤ ਰਤਨ (ਹਿੰਦੀ ਅਤੇ ਸੰਸਕ੍ਰਿਤ) ਅਤੇ ਸੰਗੀਤ ਵਿਸ਼ਾਰਦ (ਸਿਤਾਰ ਵਾਦਨ) ਵਿਚ ਜ਼ਿਕਰਯੋਗ ਪ੍ਰਾਪਤੀ ਕੀਤੀ। ਡਾ. ਅਬਾਨ 'ਸਵਰ ਸਾਧਨਾ ਸਮਿਤੀ-ਮੁੰਬਈ' ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਸਨ।
Dr. Aban Mistry
ਇਨ੍ਹਾਂ ਨੇ ਸੁੰਤਤਰ ਵਾਦਨ ਵਿਚ ਦੇਸ਼-ਵਿਦੇਸ਼ ਵਿਚ ਕਈ ਪੇਸ਼ਕਾਰੀਆਂ ਕੀਤੀਆਂ ਅਤੇ ਮਾਣ-ਸਨਮਾਨ ਹਾਸਲ ਕੀਤੇ। ਇਸ ਤੋਂ ਇਲਾਵਾ ਆਪ ਜੀ ਦੇ ਸੰਗੀਤ ਸਬੰਧੀ ਕਈ ਲੇਖ ਅਤੇ ਕਿਤਾਬਾਂ ਪ੍ਰਕਾਸ਼ਤ ਹੋਈਆਂ। ਅਪਣੀ ਇਕ ਇੰਟਰਵਿਊ ਵਿਚ ਡਾ. ਅਬਾਨ ਮਿਸਤਰੀ ਨੇ ਕਿਹਾ ਸੀ ਕਿ ਇਹ ਸਾਰਾ ਕੁੱਝ ਬਹੁਤ ਸੰਘਰਸ਼ਮਈ ਰਿਹਾ ਸੀ। ਲੋਕਾਂ ਦੀ ਮਾਨਸਿਕਤਾ ਨੂੰ ਬਦਲਣਾ ਬਹੁਤ ਮੁਸ਼ਕਲ ਹੈ। ਕਈ ਵਾਰ ਇਹ ਬੋਲ ਵੀ ਸੁਣੇ ਕਿ 'ਵੇਖੋ ਲੜਕੀ ਹੋ ਕੇ ਵੀ ਤਬਲਾ ਵਧੀਆ ਵਜਾਉਂਦੀ ਹੈ।' ਉਨ੍ਹਾਂ ਦਸਿਆ ਕਿ ਸ਼ੁਰੂਆਤ ਵਿਚ ਤਾਂ ਲੋਕ ਮੈਨੂੰ ਸੁਣਨ ਲਈ ਘੱਟ ਅਤੇ ਵੇਖਣ ਲਈ ਜ਼ਿਆਦਾ ਆਉਂਦੇ ਸਨ
Now Women Can Also Play the Tabla
ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਸੀ ਹੁੰਦਾ ਕਿ ਇਕ ਔਰਤ ਤਬਲਾ ਵਜਾ ਸਕਦੀ ਹੈ। ਡਾ. ਅਬਾਨ ਮਿਸਤਰੀ ਨੇ ਉਸਤਾਦ ਲਕਸ਼ਮਣਰਾਵ ਬੋਦਾਸ ਕੋਲੋਂ ਗਾਇਨ ਵਿਦਿਆ ਵੀ ਪ੍ਰਾਪਤ ਕੀਤੀ। ਲਗਭਗ ਪੰਜ ਦਹਾਕਿਆਂ ਤੋਂ ਵੱਧ ਸਮਾਂ ਇਨ੍ਹਾਂ ਨੇ ਤਬਲਾ ਸਾਜ਼ ਨੂੰ ਦਿਤਾ ਅਤੇ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ। ਆਪ ਜੀ ਦੀਆਂ ਤਿੰਨ ਕਿਤਾਬਾਂ ਵਿਚੋਂ ਦੋ ਤਬਲੇ ਨਾਲ ਸਬੰਧਤ ਸਨ ਅਤੇ ਇਕ ਸੰਗੀਤ ਨਾਲ। ਸਾਲ 2012 ਦੌਰਾਨ 72 ਸਾਲ ਦੀ ਉਮਰ ਵਿਚ ਮੁੰਬਈ ਵਿਖੇ ਡਾ. ਅਬਾਨ ਮਿਸਤਰੀ ਜੀ ਦਾ ਦੇਹਾਂਤ ਹੋ ਗਿਆ।
Now Women Can Also Play the Tabla
ਅਨੁਰਾਧਾ ਪਾਲ : ਅੰਗ੍ਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੇ ਸਾਲ 2011 ਵਿਚ ਲਿਖਿਆ ਸੀ, 'ਤਬਲੇ ਵਿਚ ਜੋ ਦਰਜਾ ਪੁਰਸ਼ ਤਬਲਾ ਵਾਦਕ ਵਜੋਂ ਜ਼ਾਕਿਰ ਹੁਸੈਨ ਦਾ ਹੈ, ਉਸ ਦੇ ਬਰਾਬਰ ਦਾ ਦਰਜਾ ਔਰਤ ਤਬਲਾ ਵਾਦਕ ਵਜੋਂ ਅਨੁਰਾਧਾ ਪਾਲ ਦਾ ਹੈ।' ਇਨਸਾਈਕਲੋਪੀਡੀਆ ਬ੍ਰਿਟੇਨਿਕਾ ਅਤੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਲੋਂ ਸੰਸਾਰ ਵਿਚ ਪਹਿਲੀ ਮਹਿਲਾ ਤਬਲਾ ਵਾਦਕ ਹੋਣ ਦਾ ਐਵਾਰਡ ਅਨੁਰਾਧਾ ਪਾਲ ਦੇ ਨਾਮ ਹੈ। ਇਨ੍ਹਾਂ ਗੱਲਾਂ ਤੋਂ ਹੀ ਅਨੁਰਾਧਾ ਪਾਲ ਦੀ ਤਬਲਾ ਵਾਦਨ ਦੇ ਖੇਤਰ ਵਿਚ ਸਥਿਤੀ ਸਪੱਸ਼ਟ ਹੋ ਜਾਂਦੀ ਹੈ।
Anuradha Pal
ਉਸਤਾਦ ਅੱਲਾ ਰੱਖਾ ਖ਼ਾਨ ਸਾਹਿਬ ‘’ਅਤੇ ਉਸਤਾਦ ਜ਼ਾਕਿਰ ਹੁਸੈਨ ਪਾਸੋਂ ਸਿਖਿਆ ਪ੍ਰਾਪਤ ਅਨੁਰਾਧਾ ਪਾਲ 'ਵੁੱਡ ਸਟਾਕ ਫ਼ੈਸਟੀਵਲ 2008' ਵਿਚ 4 ਲੱਖ ਲੋਕਾਂ ਦੇ ਸਾਹਮਣੇ ਅਪਣੇ ਹੁਨਰ ਦਾ ਪ੍ਰਦਰਸ਼ਨ ਕਰ ਚੁਕੀ ਹੈ। ਮਹਾਰਾਸ਼ਟਰਾ ਦੇ ਲਗਭਗ ਇਕ ਲੱਖ ਤੋਂ ਵੱਧ ਪਿੰਡਾਂ ਵਿਚ ਅਨੁਰਾਧਾ ਨੇ ਤਬਲਾ ਵਾਦਨ ਦੀ ਪੇਸ਼ਕਾਰੀ ਕੀਤੀ ਹੈ। ਅਨੁਰਾਧਾ ਨੇ ਛੋਟੀ ਉਮਰ ਵਿਚ ਹੀ ਬਨਾਰਸ ਘਰਾਣੇ ਦੇ ਉਸਤਾਦ ਸ੍ਰੀ ਮਾਨਕ ਰਾਉ ਅਤੇ ਉਸਤਾਦ ਪੰਡਿਤ ਮਦਨ ਮਿਸ਼ਰਾ ਕੋਲੋਂ ਤਬਲਾ ਸਿਖਿਆ ਅਰੰਭ ਕਰ ਦਿਤੀ ਸੀ ਅਤੇ ਬਾਅਦ ਵਿਚ ਪੰਜਾਬ ਘਰਾਣੇ ਦੇ ਉਸਤਾਦ ਅੱਲਾ ਰੱਖਾ ਖ਼ਾਨ ਸਾਹਬ ਅਤੇ ਉਸਤਾਦ ਜ਼ਾਕਿਰ ਹੁਸੈਨ ਜੀ ਪਾਸੋਂ ਅਨੁਰਾਧਾ ਦੀ ਬਤੌਰ ਗੰਡਾਬੰਧਨ ਰਾਹੀਂ ਸ਼ਾਗਿਰਦ ਬਣ ਕੇ ਸਿਖਿਆ ਅਰੰਭ ਕੀਤੀ।
Now Women Can Also Play the Tabla
ਲਗਭਗ 10 ਸਾਲ਼ ਦੀ ਉਮਰ ਵਿਚ ਅਨੁਰਾਧਾ ਨੇ ਤਬਲਾ ਵਾਦਨ ਦੀ ਪੇਸ਼ਕਾਰੀ ਅਰੰਭ ਕਰ ਦਿਤੀ ਸੀ ਅਤੇ ਜਦ ਅਨੁਰਾਧਾ 17 ਵਰ੍ਹਿਆਂ ਦੀ ਉਮਰ ਵਿਚ ਤਬਲੇ ਦਾ ਸਫ਼ਲ ਪ੍ਰਦਰਸ਼ਨ ਕਰ ਰਹੀ ਸੀ ਤਾਂ ਮਹਾਰਾਸ਼ਟਰ ਟਾਈਮਜ਼ ਨੇ ਅਪਣੇ ਮਨੋਰੰਜਨ ਅੰਕ ਵਿਚ 'ਲੇਡੀ ਜ਼ਾਕਿਰ ਹੁਸੈਨ-ਅਨੁਰਾਧਾ ਪਾਲ' ਦੇ ਨਾਮ ਤੇ ਵਿਸ਼ੇਸ਼ ਲੇਖ ਪ੍ਰਕਾਸ਼ਤ ਕੀਤਾ ਸੀ। ਸਾਲ 1989 ਤੋਂ ਲੈ ਕੇ ਸਾਲ 2018 ਤੱਕ ਦੇਸ਼ ਵਿਦੇਸ਼ ਵਿੱਚੋਂ ਅਨੁਰਾਧਾ ਪਾਲ ਨੇ ਦੋ ਦਰਜਨ ਦੇ ਕਰੀਬ ਐਵਾਰਡ ਹਾਸਲ ਕਰ ਕੇ ਤਬਲਾ ਵਾਦਨ ਵਿਚ ਅਪਣੀ ਸੱਭ ਤੋਂ ਅਹਿਮ ਪਹਿਚਾਣ ਦਰਜ ਕੀਤੀ। ਅਨੁਰਾਧਾ ਮੁੰਬਈ ਵਿਚ 'ਅਨੁਰਾਧਾਪਾਲ ਤਬਲਾ ਅਕੈਡਮੀ' ਰਾਹੀਂ ਅਤੇ ਆਨਲਾਈਨ ਮਾਧਿਅਮ ਰਾਹੀਂ ਤਬਲੇ ਦੀ ਸਿਖਿਆ ਦੇ ਰਹੇ ਹਨ।
Now women can also play the tabla
ਸੁਨੈਨਾ ਘੋਸ਼ : ਕਲਕੱਤਾ ਵਿਚ ਜਨਮੀ ਸ੍ਰੀਮਤੀ ਸੁਨੈਨਾ ਘੋਸ਼ ਨੇ 6 ਸਾਲ ਦੀ ਉਮਰ ਵਿਚ ਤਾਲ ਅਤੇ ਲੈਅ ਨਾਲ ਸਬੰਧ ਜੋੜ ਲਿਆ ਸੀ। ਇਨ੍ਹਾਂ ਦੇ ਮਾਤਾ ਜੀ ਖ਼ੁਦ ਗਾਇਕਾ ਸਨ। ਬਚਪਨ ਵਿਚ ਹੀ ਆਪ ਨੇ ਫ਼ਾਰੂਖ਼ਾਬਾਦ ਘਰਾਣੇ ਦੇ ਉਸਤਾਦ ਸਮਰ ਮਿੱਤਰਾ, ਸ਼ੰਕਰ ਘੋਸ਼ ਅਤੇ ਉਨ੍ਹਾਂ ਦੇ ਬੇਟੇ ਉਸਤਾਦ ਬਿਕਰਮ ਘੋਸ਼ ਪਾਸੋਂ ਤਬਲਾ ਵਾਦਨ ਦੀ ਸਿਖਿਆ ਅਰੰਭ ਦਿਤੀ ਸੀ। ਬਤੌਰ ਇਕ ਔਰਤ ਤਬਲਾ ਵਾਦਕ ਹੋਣ 'ਤੇ ਸੁਨੈਨਾ ਨੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਅਪਣੇ ਤਬਲਾ ਵਾਦਨ ਦਾ ਲੋਹਾ ਮਨਵਾਇਆ। ਅਕਾਸ਼ਵਾਣੀ ਰੇਡੀਉ ਅਤੇ ਦੂਰਦਰਸ਼ਨ ਰਾਹੀਂ ਇਨ੍ਹਾਂ ਨੇ ਬਤੌਰ ਤਬਲਾ ਵਾਦਕ ਸਫ਼ਲਤਾ ਦੀਆਂ ਬੁਲੰਦੀਆਂ ਛੂਹੀਆਂ। ਸੰਗੀਤ ਸਬੰਧੀ ਹੋਣ ਵਾਲੇ ਸਰਕਾਰੀ ਅਤੇ ਗ਼ੈਰ-ਸਰਕਾਰੀ ਮੁਕਾਬਲਿਆਂ ਵਿਚ ਸੁਨੈਨਾ ਘੋਸ਼ ਨੇ ਕਈ ਜਿੱਤਾਂ ਦਰਜ ਕੀਤੀਆਂ।
Sunayana Ghosh
ਰਿੰਪਾ ਸ਼ਿਵਾ : ਫ਼ਾਰੂਖ਼ਾਬਾਦ ਘਰਾਣੇ ਦੇ ਪ੍ਰਸਿੱਧ ਤਬਲਾ ਵਾਦਕ ਨਵਾਜ਼ ਕਰਾਮਤੁੱਲਾ ਖ਼ਾਨ ਸਾਹਿਬ ਦੇ ਸ਼ਾਗਿਰਦ ਪ੍ਰੋ. ਪੰ. ਸਵੱਪਨ ਸ਼ਿਵਾ ਦੇ ਘਰ 14 ਜਨਵਰੀ 1986 ਵਿਚ ਜਨਮੀ ਸ੍ਰੀ ਮਤੀ ਰਿੰਪਾ ਸ਼ਿਵਾ ਨੂੰ 'ਪ੍ਰਿੰਸਿਸ ਆਫ਼ ਤਬਲਾ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਚਪਨ ਵਿਚ ਜਦੋਂ ਆਪ ਦੇ ਬਾਕੀ ਦੋਸਤ ਹੋਰ ਖੇਡਾਂ ਖੇਡ ਰਹੇ ਹੁੰਦੇ ਸਨ ਤਾਂ ਰਿੰਪਾ ਸ਼ਿਵਾ ਉਸ ਸਮੇਂ ਤਬਲੇ ਦੇ ਤਾਲਾਂ ਨੂੰ ਸਮਝ ਰਹੀ ਹੁੰਦੀ ਸੀ।
Rimpa Siva
ਪਿਤਾ ਜੀ ਵਲੋਂ ਉਤਸ਼ਾਹਤ ਕਰਨ 'ਤੇ ਰਿੰਪਾ ਸ਼ਿਵਾ ਨੇ ਕੱਲਕਤਾ ਵਿਚ ਪਹਿਲੀ ਵਾਰ ਅਪਣੀ ਪੇਸ਼ਕਾਰੀ ਕੀਤੀ। ਉਸ ਵੇਲੇ ਰਿੰਪਾ ਸ਼ਿਵਾ ਦੀ ਉਮਰ ਕੇਵਲ 8 ਸਾਲ ਸੀ। ਛੇਤੀ ਹੀ ਵੱਖ-ਵੱਖ ਥਾਵਾਂ 'ਤੇ ਲਾਈਵ ਪੇਸ਼ਕਾਰੀ ਦੇਣੀ ਅਰੰਭ ਕਰ ਦਿਤੀ ਗਈ ਅਤੇ ਜਦ ਰਿੰਪਾ ਛੇਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਯੂ.ਐੱਸ.ਏ. ਵਿਚ ਅਪਣੀ ਤਬਲਾ ਵਾਦਨ ਦੀ ਪੇਸ਼ਕਾਰੀ ਨਾਲ ਸੱਭ ਨੂੰ ਹੈਰਾਨ ਕਰ ਦਿਤਾ।
Now women can also play the tabla
ਪ੍ਰਸਿੱਧ ਔਰਤ ਤਬਲਾ ਵਾਦਕ ਡਾ. ਅਬਾਨ ਮਿਸਤਰੀ ਅਤੇ ਅਨੁਰਾਧਾ ਪਾਲ ਰਿੰਪਾ ਸ਼ਿਵਾ ਦੀਆਂ ਪ੍ਰੇਰਣਾ ਸਰੋਤ ਮਹਿਲਾਵਾਂ ਹਨ। ਰਿੰਪਾ ਸ਼ਿਵਾ ਅਨੁਸਾਰ, 'ਤਬਲਾ ਸਿਖਣਾ ਐਨਾ ਸੌਖਾ ਨਹੀਂ ਅਤੇ ਨਾ ਹੀ ਇਸ ਵਿਚ ਕੋਈ ਜੈਂਡਰ ਇਸ਼ੂ ਹੈ, ਬੱਸ ਇਸ ਵਾਸਤੇ ਸਖ਼ਤ ਮਿਹਨਤ, ਖ਼ਾਸ ਧਿਆਨ, ਇਕਾਗਰਤਾ ਅਤੇ ਸਮਰਪਣ ਭਾਵਨਾ ਚਾਹੀਦੀ ਹੈ।' ਸੰਗੀਤ ਨਾਟਕ ਅਕੈਡਮੀ ਵਲੋਂ ਰਿੰਪਾ ਸ਼ਿਵਾ ਨੂੰ ਬਿੱਸਮਿਲਾ ਖ਼ਾਨ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਿੰਪਾ ਸ਼ਿਵਾ ਦੀ ਇਹ ਇੱਛਾ ਹੈ ਕਿ ਭਵਿੱਖ ਵਿਚ ਹੋਰ ਵੀ ਲੜਕੀਆਂ ਤਬਲਾ ਵਾਦਨ ਦੇ ਖੇਤਰ ਵਿਚ ਆਉਣ ਅਤੇ ਅਪਣੀ ਪਹਿਚਾਣ ਬਣਾਉਣ।
Now women can also play the tabla
ਰੇਸ਼ਮਾ ਪੰਡਿਤ : ਰੇਸ਼ਮਾ ਪੰਡਿਤ ਦਾ ਜਨਮ ਸੰਗੀਤਕ ਪਰਵਾਰ ਵਿਚ 26 ਫ਼ਰਵਰੀ 1991 ਨੂੰ ਰਾਏਪੁਰ, ਛੱਤੀਸਗੜ੍ਹ ਵਿਖੇ ਹੋਇਆ। ਰੇਸ਼ਮਾ ਅਪਣੇ ਪ੍ਰਵਾਰ ਦੀ ਪੰਜਵੀਂ ਪੀੜ੍ਹੀ ਵਿਚੋਂ ਹਨ ਜੋ ਸੰਗੀਤ ਨਾਲ ਜੁੜੀ ਹੋਈ ਹੈ। ਸੱਤ ਸਾਲ ਦੀ ਉਮਰ ਵਿਚ ਰੇਸ਼ਮਾ ਨੇ ਤਬਲਾ ਵਾਦਨ ਦੀ ਸਿਖਿਆ ਅਰੰਭ ਦਿਤੀ ਸੀ। ਇਨ੍ਹਾਂ ਦੇ ਪਿਤਾ ਜੀ ਅਕਾਸ਼ਬਾਣੀ ਰੇਡੀਊ ਤੇ ਇਕ ਪ੍ਰਸਿੱਧ ਤਬਲਾ ਵਾਦਕ ਸਨ ਅਤੇ ਮਾਤਾ ਕੱਥਕ ਨ੍ਰਿਤ ਵਿਚ ਨਾਮਣਾ ਖੱਟ ਚੁੱਕੀ ਸੀ।
Reshma Pandit
ਦਿੱਲੀ-ਪੰਜਾਬ ਘਰਾਣੇ ਦੀ ਵਾਦਨ ਸ਼ੈਲੀ ਨੂੰ ਰੇਸ਼ਮਾ ਪੰਡਤ ਬਾਖ਼ੂਬੀ ਪੇਸ਼ ਕਰਦੀ ਹੈ ਅਤੇ ਛੋਟੀ ਉਮਰ ਵਿਚ ਹੀ ਤਬਲਾ ਵਾਦਨ ਦੇ ਖੇਤਰ ਵਿਚ ਵੱਡੀਆਂ ਪੇਸ਼ਕਾਰੀਆਂ ਕਰ ਚੁਕੀ ਹੈ। ਰੇਸ਼ਮਾ ਪੰਡਿਤ ਵਲੋਂ ਸੰਗੀਤ ਦੀ ਪਹਿਲੀ ਪੇਸ਼ਕਾਰੀ ਬਾਰਾਂ ਸਾਲ ਦੀ ਉਮਰ ਵਿਚ 'ਬੇਗਾਨੀ ਸਿਮਰਤੀ ਮਿਊਜ਼ਕ ਫੈਸਟੀਵਲ' ਦੌਰਾਨ ਪਿਤਾ ਅਤੇ ਦਾਦਾ ਜੀ ਨਾਲ ਕੀਤੀ ਗਈ ਸੀ। ਇਹ ਸਮਾਂ ਸੀ ਜਦੋਂ ਇਕੋ ਸਮੇਂ ਤਿੰਨ ਪੀੜ੍ਹੀਆਂ ਸਟੇਜ ਤੇ ਅਪਣੀ ਪੇਸ਼ਕਾਰੀ ਦੇ ਰਹੀਆਂ ਸਨ।
Tabla
ਰੇਸ਼ਮਾ ਲਈ ਇਹ ਗੱਲ ਮਸ਼ਹੂਰ ਹੈ ਕਿ ਜਦੋਂ ਸ੍ਰੋਤੇ ਕਹਿੰਦੇ ਹਨ 'ਹੋਰ' ਤਾਂ ਰੇਸ਼ਮਾ ਕਦੇ ਵੀ ਉਨ੍ਹਾਂ ਨੂੰ ਨਾਂਹ ਨਹੀਂ ਆਖਦੀ। ਉਹ ਅਪਣੇ ਸੂਬੇ ਦੀ ਪਹਿਲੀ ਮਹਿਲਾ ਤਬਲਾ ਵਾਦਕ ਹੈ। ਰੇਸ਼ਮਾ ਪੰਡਿਤ ਹੁਣ ਤਕ ਸੱਭ ਤੋਂ ਵਧੀਆ ਅਤੇ ਮੰਨੇ-ਪ੍ਰਮੰਨੇ ਮੰਚਾਂ ਉਤੇ ਅਪਣੀਆਂ ਪੇਸ਼ਕਾਰੀਆਂ ਕਰ ਕੇ ਵਾਹ-ਵਾਹੀ ਖੱਟ ਚੁਕੀ ਹੈ। ਛੋਟੀ ਉਮਰ ਵਿਚ ਹੀ 'ਸੰਗੀਤ ਨਾਟਕ ਅਕੈਡਮੀ ਐਵਾਰਡ', 'ਯੁਵਾ ਖੋਜ ਐਵਾਰਡ', 'ਚਕਰਦਾਰ ਐਵਾਰਡ' ਅਪਣੇ ਨਾਮ ਕਰ ਚੁਕੀ ਹੈ ਅਤੇ ਦੇਸ਼ ਵਿਦੇਸ਼ ਤੋਂ ਵੀ ਕਾਫ਼ੀ ਮਾਣ-ਸਨਮਾਨ ਅਪਣੇ ਨਾਂ ਕਰ ਲਏ ਹਨ। 'ਵਰਜੀਨੀਆ ਦੀ ਅਕੈਡਮੀ ਵਲੋਂ ਬਕਾਇਦਾ ਰੇਸ਼ਮਾ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ
Tabla
ਪਰ ਅਪਣੇ ਦੇਸ਼ ਅਤੇ ਸਭਿਆਚਾਰ ਨਾਲ ਪਿਆਰ ਹੋਣ ਕਾਰਨ ਰੇਸ਼ਮਾ ਵਲੋਂ ਉਕਤ ਨੌਕਰੀ ਨੂੰ ਨਾਂਹ ਕਹਿ ਦਿਤੀ ਗਈ।' ਰੇਸ਼ਮਾ ਪੰਡਿਤ ਤਬਲਾ ਵਾਦਨ ਦੇ ਖੇਤਰ ਵਿਚ ਘੱਟ ਉਮਰ ਦੀ ਸਫ਼ਲ ਤਬਲਾ ਵਾਦਕ ਹੈ। ਉਸ ਦੇ ਸੁਨਹਿਰੀ ਭਵਿੱਖ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਕੁੱਝ ਹੋਰ ਤਬਲਾ ਵਾਦਿਕਾਵਾਂ ਦਾ ਜ਼ਿਕਰ ਕਰਦੇ ਹਾਂ। 'ਅਕਾਸ਼ਵਾਣੀ ਦੇ ਲਖਨਊ ਕੇਂਦਰ ਵਿਚ ਸੀਤਾ ਗੁਪਤਾ ਨਾਂ ਦੀ ਮਹਿਲਾ ਤਬਲਾ ਵਾਦਨ ਦਾ ਪ੍ਰੋਗ੍ਰਾਮ ਪੇਸ਼ ਕਰਦੀ ਰਹੀ ਹੈ। ਬਰੇਲੀ ਦੀ ਕੁਮਾਰੀ ਸ਼ੋਭਾ ਕੁਦੇਸ਼ੀਆ, ਇਕ ਚੰਗੀ ਤਬਲਾ ਵਾਦਕ ਹੈ। ਦਿੱਲੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਤੋਂ ਡਾ. ਸ੍ਰੀ ਮਤੀ ਯੋਗਮਾਯਾ ਸ਼ੁਕਲ ਦਾ ਨਾਮ ਵੀ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਉਪਰੋਕਤ ਤੋਂ ਇਹ ਸਿੱਟਾ ਨਿਕਲਦਾ ਹੈ ਅੱਜ-ਕਲ੍ਹ ਔਰਤਾਂ ਵਲੋਂ ਵੀ ਤਬਲੇ ਨੂੰ ਅਪਣਾਇਆ ਜਾਣਾ ਤਬਲੇ ਦੇ ਰਾਹ ਨੂੰ ਹੋਰ ਉਨਤ ਕਰੇਗਾ।