
ਇਕ ਨਾਅਰਾ ਬੁਲੰਦ ਹੋਇਆ ਸੀ, ਕਾਂਗਰਸ ਮੁਕਤ ਭਾਰਤ ਦਾ। ਅੱਜਾ ਕਾਂਗਰਸ ਮੰਗ ਕਰ ਰਹੀ ਹੈ ਕਿ ਭਾਰਤ ਨੂੰ ਬਚਾਉਣਾ ਪਵੇਗਾ।
ਚੰਡੀਗੜ੍ਹ: ਇਕ ਨਾਅਰਾ ਬੁਲੰਦ ਹੋਇਆ ਸੀ, ਕਾਂਗਰਸ ਮੁਕਤ ਭਾਰਤ ਦਾ। ਅੱਜਾ ਕਾਂਗਰਸ ਮੰਗ ਕਰ ਰਹੀ ਹੈ ਕਿ ਭਾਰਤ ਨੂੰ ਬਚਾਉਣਾ ਪਵੇਗਾ। ਦੋ ਅਲੱਗ ਅਲੱਗ ਵਿਚਾਰਧਾਰਾ ਹਨ, ਦੋਵਾਂ ਵਿਚ ਕੌਣ ਸਹੀ ਹੈ ਤੇ ਕੌਣ ਗ਼ਲਤ ਅਤੇ ਕੌਣ ਅੱਗੇ ਜਿੱਤੇਗਾ, ਇਸ ਬਾਰੇ ਚਰਚਾ ਕਰਨ ਲਈ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਵੱਲੋਂ ਮੁਨੀਸ਼ ਤਿਵਾੜੀ ਨਾਲ ਖਾਸ ਗੱਲਬਾਤ ਕੀਤੀ ਗਈ।
ਸਵਾਲ : ਕੁੱਝ ਸਮਾਂ ਪਹਿਲਾਂ ਦੇਸ਼ ਨੂੰ ਕਾਂਗਰਸ ਮੁਕਤ ਕਰਨ ਦਾ ਨਾਅਰਾ ਬੁਲੰਦ ਹੋਇਆ ਸੀ। ਅੱਜ ਕਾਂਗਰਸ ਦਾ ਕਹਿਣਾ ਹੈ ਕਿ ਭਾਰਤ ਨੂੰ ਬਚਾਉਣਾ ਪਵੇਗਾ। ਅਜੋਕੇ ਸਮੇਂ ਸਾਹਮਣੇ ਆ ਰਹੇ ਮਸਲਿਆਂ ਦੇ ਮੱਦੇਨਜ਼ਰ ਕਾਂਗਰਸੀ ਆਵਾਜ਼ ਬੁਲੰਦ ਕਰਨ ਦਾ ਅੱਜ ਕੀ ਲਾਭ ਹੋ ਸਕਦਾ ਹੈ?
ਜਵਾਬ : ਅਜੋਕੇ ਸਮੇਂ ਚੱਲ ਰਹੀ ਲੜਾਈ ਦੀ ਸ਼ੁਰੂਆਤ ਸ੍ਰੀ ਨਰਿੰਦਰ ਮੋਦੀ ਦੀ ਦੂਜੀ ਵਾਰ ਸਰਕਾਰ ਬਣਨ ਤੋਂ ਬਾਅਦ ਸ਼ੁਰੂ ਹੋਈ ਹੈ। ਇਹ ਮੁਲਕ ਦੀ ਅੰਤਰ-ਆਤਮਾ ਦੀ ਲੜਾਈ ਹੈ। 1947 ਵਿਚ ਮੁਲਕ ਆਜ਼ਾਦ ਹੋਇਆ। ਲੱਖਾਂ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ। ਖ਼ਾਸ ਕਰ ਕੇ ਪੰਜਾਬ ਤੇ ਬੰਗਾਲ ਦੇ ਦੋ ਟੋਟੇ ਹੋ ਗਏ।
ਸਿੱਟੇ ਵਜੋਂ ਇਸਲਾਮਿਕ ਮੁਲਕ ਪਾਕਿਸਤਾਨ ਹੋਂਦ ਵਿਚ ਆਇਆ। ਦੂਜੇ ਪਾਸੇ ਹਿੰਦੁਸਤਾਨ ਦੇ ਜਿਹੜੇ ਨਿਰਮਾਤਾ ਸਨ ਅਤੇ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ, ਉਨ੍ਹਾਂ ਨੇ ਦੇਸ਼ ਨੂੰ ਧਰਮ ਨਿਰਪੱਖ ਮੁਲਕ ਬਣਾਉਣ ਦਾ ਫ਼ੈਸਲਾ ਕੀਤਾ। ਉਦੋਂ ਵੀ ਬਹੁਤ ਸਾਰੇ ਇਹੋ ਲੋਕ ਮੌਜੂਦ ਸਨ ਜਿਨ੍ਹਾਂ ਦਾ ਇਹ ਮੰਨਣਾ ਸੀ ਕਿ ਜੇਕਰ ਧਰਮ ਦੇ ਅਧਾਰ 'ਤੇ ਦੇਸ਼ ਦਾ ਬਟਵਾਰਾ ਹੋਇਐ ਹੈ, ਜੇਕਰ ਮੁਸਲਮਾਨਾਂ ਲਈ ਪਾਕਿਸਤਾਨ ਬਣਿਆ, ਤਾਂ ਹਿੰਦੂ ਇੰਡੀਆ ਬਣਨਾ ਚਾਹੀਦਾ ਹੈ, ਜਾਂ ਹਿੰਦੂ ਰਾਸ਼ਟਰ ਬਣਨਾ ਚਾਹੀਦਾ ਹੈ।
Manish Tiwari
ਪਰ 1947 ਤੋਂ ਲੈ ਕੇ 2014 ਤਕ ਅਜਿਹੀਆਂ ਸ਼ਕਤੀਆਂ ਨੂੰ ਹਿੰਦੋਸਤਾਨ ਦੀ ਜਨਤਾ ਨੇ ਮੌਕਾ ਨਹੀਂ ਦਿਤਾ। 2014 ਵਿਚ ਉਨ੍ਹਾਂ ਨੂੰ ਮੌਕਾ ਮਿਲਿਆ। ਉਦੋਂ ਉਨ੍ਹਾਂ ਨੇ ਧਰਮ ਦੀ ਗੱਲ ਨਹੀਂ ਕੀਤੀ, ਫਿਰਕੇ ਦੀ ਗੱਲ ਨਹੀਂ ਕੀਤੀ, ਸਰਪ੍ਰਦਾਇਕਤਾ ਦੀ ਗੱਲ ਨਹੀਂ ਕੀਤੀ, ਉਦੋਂ ਉਨ੍ਹਾਂ ਨੇ ਸਭ ਦਾ ਸਾਥ ਸਭ ਦਾ ਵਿਕਾਸ, ਅੱਛੇ ਦਿਨ ਆਦਿ ਇਹੋ ਜਿਹੇ ਨਾਅਰੇ ਦੇ ਕੇ ਲੋਕਾਂ ਨੂੰ ਭਰਮਾ ਲਿਆ। ਪਰ ਜਦੋਂ ਦੀ ਉਨ੍ਹਾਂ ਦੀ ਦੂਸਰੀ ਵਾਰੀ ਸਰਕਾਰ ਬਣੀ ਹੈ ਉਨ੍ਹਾਂ ਦਾ ਅਸਲੀ ਚਿਹਰਾ ਤੇ ਏਜੰਡਾ ਲੋਕਾਂ ਦੇ ਸਾਹਮਣ ਆ ਰਿਹਾ ਹੈ।
ਸਵਾਲ : ਮੈਂ ਇਸ ਲਈ ਕਹਿ ਰਹੀ ਹਾਂ ਕਿ ਕੀ ਕਾਂਗਰਸ ਹਾਰੇਗੀ। ਕਿਉਂਕਿ ਜੋ ਉਨ੍ਹਾਂ ਦਾ ਅਸਲੀ ਏਜੰਡਾ ਹੈ, ਉਹ ਅਸਲੀ ਏਜੰਡਾ ਨਹੀਂ ਲੱਗ ਰਿਹਾ? ਜਿਸ ਤਰ੍ਹਾਂ ਲੋਕ ਉਨਾਂ ਨੂੰ ਹੁਣ ਚੁਣ ਰਹੇ ਨੇ, 2019 ਵਿਚ ਜਿਸ ਤਰ੍ਹਾਂ ਭਾਰੀ ਬਹੁਮਤ ਨਾਲ ਭਾਜਪਾ ਫਿਰ ਤੋਂ ਜਿੱਤੀ ਹੈ, ਅੱਜ ਅਸੀਂ ਮਹਾਰਾਸ਼ਟਰਾ ਵੇਖੀ, ਫਿਰ ਭਾਜਪਾ ਜਿਤੀ ਹੈ, ਉਹ ਜੋ ਏਜੰਡਾ ਹੈ, ਜੋ ਭਾਵੇਂ ਕਸ਼ਮੀਰ ਦਾ ਹੋਵੇ, ਜਿਸ ਤਰ੍ਹਾਂ ਵੱਖ ਵੱਖ ਥਾਈ ਵਿਰੋਧ ਹੋ ਰਿਹਾ ਹੈ, ਭਾਵੇਂ ਉਹ ਪੰਜਾਬ ਵਿਚ ਹੋਵੇ, ਜਾਂ ਬੰਗਾਲ ਵਿਚ ਹੋਵੇ, ਅਸਲ ਵਿਚ ਜਿਹੜਾ ਪੂਰਾ ਭਾਰਤ ਹੈ, ਕੀ ਉਹ ਉਸ ਵਿਚਾਰਧਾਰਾ ਦਾ ਸਮਰਥਨ ਕਰ ਰਿਹੈ?
Photo
ਜਵਾਬ : ਵੇਖੋ, ਜੇ ਤੁਸੀਂ ਚੋਣਾਂ ਦੇ ਨਤੀਜੇ ਨੂੰ ਵੇਖੋ ਤਾਂ ਤੁਸੀਂ ਜੋ ਕਹਿ ਰਹੇ ਹੋ, ਉਹ ਸ਼ਾਇਦ ਸਹੀ ਹੈ। ਪਰ ਹਿਦੋਸਤਾਨ ਦੇ ਲੋਕ ਬਹੁਤ ਹੀ ਭਾਵਨਾਤਮਿਕ ਹਨ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਕਦੇ ਕਦੇ ਫ਼ੈਸਲੇ ਕਰਨੇ ਪੈਂਦੇ ਨੇ। ਮੇਰੀ ਰਾਇ ਮੁਤਾਬਕ 2019 ਦੀ ਚੋਣ ਜਿੱਤਣ ਦੇ ਪਿੱਛੇ, ਜਿਹੜਾ ਪੁਲਵਾਮਾ ਦਾ ਹਾਦਸਾ ਹੋਇਆ ਅਤੇ ਉਸ ਤੋਂ ਬਾਅਦ ਸਰਕਾਰ ਨੇ ਜੋ ਕਾਰਵਾਈ ਕੀਤੀ, ਉਸ ਦਾ ਇਸ ਜਿੱਤ ਪਿੱਛੇ ਇਕ ਬਹੁਤ ਵੱਡਾ ਯੋਗਦਾਨ ਸੀ। ਮੈਨੂੰ ਇਹ ਲੱਗਦਾ ਹੈ ਕਿ ਉਸ ਪੁਲਵਾਮਾ ਦੇ ਉਸ ਅਤਿਵਾਦੀ ਹਮਲੇ ਤੋਂ ਬਾਅਦ ਜਿਹੜੀ ਬਾਲਾਕੋਟ ਦੀ ਕਾਰਵਾਈ ਹੋਈ, ਉਸ ਦਾ ਪ੍ਰਭਾਵ ਲੋਕਾਂ 'ਤੇ ਵੋਟ ਪਾਉਣ ਸਮੇਂ ਪਿਆ ਹੋਵੇਗਾ।
ਪਰ ਉਸ ਦੇ ਨਾਲ ਜਿਸ ਤਰ੍ਹਾਂ ਦੇਸ਼ ਦਾ ਪੱਤਣ ਹੋ ਰਿਹਾ ਹੈ, ਮੁਲਕ ਨੂੰ ਫਿਰਕਿਆਂ ਵਿਚ ਵੰਡਿਆ ਜਾ ਰਿਹਾ ਹੈ। ਅੱਜ ਤੁਸੀ ਉਤਰ ਪੂਰਬ ਤੇ ਨਾਰਥ ਨੂੰ ਵੇਖੋ, ਪੂਰਾ ਨਾਰਥ ਜਲ ਰਿਹੈ। ਦੂਜੀ ਜਿਹੜੀ ਵੱਡੀ ਬੁਨਿਆਦੀ ਸਮੱਸਿਆ ਹੈ, ਜਿਸ ਦੇ ਕਾਰਨ ਦੁਬਾਰਾ ਇਹ ਵੰਡ-ਪਾਊ ਸਿਆਸਤ ਕੀਤੀ ਜਾ ਰਹੀ ਹੈ, ਉਹ ਇਸ 'ਤੇ ਵੀ ਕੀਤੀ ਜਾ ਰਹੀ ਹੈ ਕਿ ਮੁਲਕ ਦੀ ਜਿਹੜੀ ਅਰਥ ਵਿਵਸਥਾ ਹੈ, ਉਹ ਪੂਰੀ ਤਰ੍ਹਾਂ ਬਹਿ ਗਈ ਹੈ।
Onion
ਸਵਾਲ : ਮੈਂ ਮੰਨਦੀ ਹਾਂ ਕਿ ਪਿਆਜ਼ ਦੇ ਰੇਟ ਮਹਿੰਗ ਹੋ ਗਏ ਨੇ, ਮਹਿੰਗਾਈ ਹੋ ਗਈ ਹੈ, ਬਿਜਨਸ ਡਿੱਗ ਰਿਹੈ, ਪਰ ਅੱਜ ਤੁਸੀਂ ਦੇਖ ਲਓ 120 ਦਿਨ ਹੋ ਗਏ ਹੋਣਗੇ ਕਸ਼ਮੀਰ ਨੂੰ ਬੰਦ ਹੋਏ, ਅਜੇ ਵੀ ਆਗੂ ਜੇਲ੍ਹ ਵਿਚ ਹਨ, ਭਾਰਤ ਨੂੰ ਪ੍ਰਵਾਹ ਨਹੀਂ। ਨਾਰਥ ਈਸਟ ਵਿਚ ਹੰਗਾਮੇ ਹੋ ਰਹ ਹਨ ਪਰ ਬਾਕੀ ਭਾਰਤ ਸ਼ਾਂਤ ਬੈਠਾ ਹੈ, ਉਨਾਂ ਨੂੰ ਪ੍ਰਵਾਹ ਨਹੀਂ ਹੈ। ਸੋ ਕਿਤੇ ਨਾ ਕਿਤੇ 1947 ਵਿਚ ਜਿਸ ਮਨੋਭਾਵਨਾ ਨੂੰ ਉਜਾਗਰ ਕੀਤਾ ਗਿਆ ਸੀ ਕਿ ਅਸੀਂ ਧਰਮ ਨਿਰਪੱਖ ਦੇਸ਼ ਚਾਹੁੰਦੇ ਹਾਂ, ਕੀ ਅੱਜ ਸਾਡੀ ਸੋਚ ਅਸਲ ਵਿਚ ਧਰਮ ਨਿਰਪੱਖ ਹੈ?
ਜਵਾਬ : ਵੇਖੋ, ਕਸ਼ਮੀਰ ਦਾ ਜਿਹੜਾ ਡਿਸਕਨੈਕਟ ਹੈ, ਜਿਹੜਾ ਹਿੰਦੋਤਸਨ ਨਾਲ ਹੈ, ਜਾਂ ਹਿੰਦੋਸਤਾਨ ਦੇ ਬਾਕੀ ਹਿੱਸਿਆਂ ਨਾਲ, ਉਹ ਇਕ ਇਤਿਹਾਸਕ ਡਿਸਕਨੈਕਟ ਹੈ ਅਤੇ ਉਹ ਅੱਜ ਦਾ ਨਹੀਂ ਹੈ, ਕਿਉਂਕਿ ਜੰਮੂ ਕਸ਼ਮੀਰ ਵਿਚ ਜਿਹੜੇ ਹਾਲਾਤ ਹਨ, ਉਹ ਜ਼ਿਆਦਾਤਰ ਤਨਾਅਪੂਰਣ ਰਹੇ ਹਨ। 1952 ਤੋਂ ਲੈ ਕੇ ਹੁਣ ਤਕ, ਵੱਖ ਵੱਖ ਸਮੇਂ 'ਤੇ ਵੱਖ ਵੱਖ ਫ਼ੈਸਲੇ ਹੋਏ ਹਨ, ਉਹਦੇ ਕਰ ਕੇ ਇਕ ਜਿਹਨੂੰ ਕਹਿੰਦੇ ਹੁੰਦੇ ਹਾਂ, ਬੈਟਲ ਫੀਟੇਕ, ਉਹ ਇਕ ਬੈਟਲ ਫੀਟੇਕ ਜੰਮੂ ਕਸ਼ਮੀਰ ਨਾਲ ਹਿੰਦੋਸਤਾਨ ਦੇ ਲੋਕਾਂ ਦੀ ਹੈ।
ਉਸੇ ਤਰ੍ਹਾਂ ਜੇਕਰ ਤੁਸੀਂ ਉੱਤਰ ਪੂਰਬ ਵੱਖ ਵੱਖ, ਬੜੇ ਸਾਲ ਤੋਂ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਸੀ, ਨਾਂਗਾਲੈਂਡ, ਮੀਜ਼ੋਰਮ, ਮਨੀਪੁਰ, ਤ੍ਰਿਪੁਰਾ, ਅਸਾਮ, ਵੱਖ ਵੱਖ ਸਮੇਂ 'ਤੇ ਇਹ ਸੂਬਿਆਂ 'ਚ ਹਾਲਤ ਆਮ ਵਰਗੇ ਨਹੀਂ ਰਹੇ ਹਨ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਕ ਧਰਮ ਨਿਰਪੱਖ ਮੁਲਕ ਹੋਣ ਦੇ ਨਾਤੇ ਦੇਸ਼ ਲਈ ਇਹ ਬੜੀ ਮੰਦਭਾਗੀ ਗੱਲ ਹੈ। ਜੰਮੂ ਕਸ਼ਮੀਰ ਅਤੇ ਉਤਰ ਪੂਰਬ ਉਸ ਤਰ੍ਹਾਂ ਰਿਐਕਸ਼ਨ ਨਹੀਂ ਕਰਦੇ, ਜਿਵੇਂ ਜੇ ਕੋਈ ਮੁੰਮਈ ਜਾਂ ਮੁਗਲੋਰੂ ਆਦਿ 'ਚ ਕੋਈ ਘਟਨਾ ਵਾਪਰ ਜਾਵੇ ਤਾਂ ਲੋਕ ਕਰਦੇ ਹਨ।
Kashmir
ਪਰ ਮੈਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ, ਜਿੰਡਾ ਤੁਹਾਡਾ ਸਵਾਲ ਸੀ ਕਿ ਕੀ ਮੁਲਕ ਬੁਨਿਆਦੀ ਤੌਰ 'ਤੇ ਇਸ ਮੁਲਕ ਦੇ ਲੋਕ ਫ਼ਿਰਕੂਪੁਣ ਤੋਂ ਪ੍ਰਭਾਵਿਤ ਹਨ। ਮੈਂ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹਾਂ। ਮੇਰਾ ਅਜੇ ਵੀ ਪੂਰਨ ਭਰੋਸਾ ਹੈ ਕਿ ਹਿੰਦੋਸਤਾਨ ਦੀ ਜਨਤਾ ਇਸ ਗੱਲ ਵਿਚ ਵਿਸ਼ਵਾਸ ਰੱਖਦੀ ਹੈ ਕਿ ਸਭ ਨੂੰ ਅਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਊਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਤੇ ਹਰ ਇਕ ਨੂੰ ਅਪਣੇ ਹਿਸਾਬ ਨਾਲ ਜਿਊਣ ਦੇਣਾ ਚਾਹੀਦਾ ਹੈ।
ਸਵਾਲ : ਜਦੋਂ ਅਸੀਂ ਸਕੂਲ ਜਾਣਾ ਸ਼ੁਰੂ ਕਰਦੇ ਹਾਂ ਤਾਂ ਇਹ ਸਿਖਿਆ ਆਮ ਸੁਣਨ ਨੂੰ ਮਿਲਦੀ ਹੈ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਤੇ ਇੱਥੇ ਬਹੁਤ ਸਾਰੇ ਧਰਮ ਇਕੱਠੇ ਰਹਿੰਦੇ ਹਨ। ਦੇਸ਼ ਅੰਦਰ ਅੱਜ ਜਿਸ ਤਰ੍ਹਾਂ ਇਕ ਤੋਂ ਬਾਅਦ ਇਕ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਇਸ ਹਕੀਕਤ ਮੇਲ ਨਹੀਂ ਖਾਦੀਆਂ। ਬਾਬਰੀ ਮਸਜਿਦ ਮੁੱਦੇ 'ਚ ਅੱਜ ਇਕ ਮਸਜਿਦ ਨੂੰ ਢਾਹਿਆ ਗਿਆ। ਇਹ ਕਾਨੂੰਨ ਦਾ ਫ਼ੈਸਲਾ ਹੈ, ਅਸੀਂ ਕੁੱਝ ਕਹਿ ਨਹੀਂ ਸਕਦੇ। ਪਰ ਇਹ ਕਿਸ ਤਰ੍ਹਾਂ ਹਜ਼ਮ ਹੋਵੇ, ਇਕ 500 ਸਾਲ ਪੁਰਾਣੀ ਮਸਜਿਦ ਨੂੰ ਢਾਹ ਦਿਤਾ ਗਿਆ, ਉਸ ਦੀ 40 ਏਕੜ ਜ਼ਮੀਨ ਤੁਸੀਂ ਲੈ ਕੇ, ਉਸਨੂੰ ਕਹੋ ਕਿ ਤੁਸੀਂ 5 ਏਕੜ ਲੈ ਲਓ। ਕਿਤੇ ਕਬੂਲਣਾ ਨਹੀਂ ਪਵੇਗਾ ਕਿ ਅੱਜ ਅਸੀਂ ਹਿੰਦੂ ਰਾਸ਼ਟਰ ਵਿਚ ਰਹਿ ਰਹੇ ਹਾਂ ਜਿੱਥੇ ਉਹੀ ਫ਼ੈਸਲਾ ਹੋਵੇਗਾ, ਜੋ ਬਹੁਗਿਣਤੀ ਨੂੰ ਮਨਜੂਰ ਹੋਵੇਗਾ?
ਜਵਾਬ : ਵੇਖੋ, ਤੁਹਾਡੀ ਗੱਲ ਸਹੀ ਹੈ ਕਿ ਜਿਹੜਾ ਉਚ ਅਦਾਲਤ ਨੇ ਫ਼ੈਸਲਾ ਦਿਤਾ ਹੈ ਅਤੇ ਉੱਚ ਅਦਾਲਤ ਦਾ ਅੱਜ ਵੀ ਇਸ ਮੁਲਕ ਵਿਚ ਬਹੁਤ ਆਦਰ ਸਨਮਾਨ ਹੈ। ਲੋਕੀਂ ਫ਼ੈਸਲੇ ਨੂੰ ਪੂਰਨਤਾ ਮੰਨਦੇ ਹਨ, ਪਰ ਉਸ ਫ਼ੈਸਲੇ ਵਿਚ ਵੀ ਵਿਰੋਧਭਾਸ ਵੀ ਹੈ।
Babri Masjid
ਸਵਾਲ : ਉਸ ਫ਼ੈਸਲੇ ਵਿਚ ਕੁੱਝ ਇਹੋ ਜਿਹੀਆਂ ਗੱਲਾਂ, ਜਿਵੇਂ ਸਿੱਖ ਧਰਮ ਬਾਰੇ ਕਿਹਾ ਕਿ ਬਾਬਾ ਨਾਨਕ ਉੱਥੇ ਗਏ, ਇਹ ਮੰਨਦੇ ਹੋਏ, ਜੋ ਇਤਿਹਾਸ ਵਿਚ ਸੀਗਾ ਗ਼ਲਤ ਸੀ, ਸੋ ਉਸ ਫ਼ੈਸਲੇ ਵਿਚ ਕਾਫੀ ਸਾਧਾਂ ਨੂੰ ਪੁਛਿਆ ਗਿਆ, ਪਰ ਫਿਰ ਵੀ ਉਹ ਫ਼ੈਸਲਾ ਅਮਲ ਹੋਵੇਗਾ, ਪਰ ਅੱਜ ਵਿਰੋਧ ਵੀ ਨਹੀਂ ਹੋ ਰਿਹਾ, ਅੱਜ ਘੱਟ ਗਿਣਤੀਆਂ ਦੇ ਮਨਾਂ ਵਿਚ ਵਸੀ ਜਾ ਰਿਹੈ ਕਿ ਅਸੀਂ ਹਿੰਦੂ ਰਾਸ਼ਟਰ ਵਿਚ ਰਹਿ ਰਹੇ ਹਾਂ ਤੇ ਅਪਣੇ ਦਾਇਰੇ ਵਿਚ ਸਮਾ ਕੇ ਰਹੀਏ?
ਜਵਾਬ : ਜ਼ਰੂਰਤ ਨਾ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਲੋਕੀਂ ਸਮਝਦੇ ਨੇ ਇਹ ਗੱਲ। ਮੈਂ ਤੁਹਾਨੂੰ ਵਾਪਸ ਲੈ ਕੇ ਜਾਣਾ ਚਾਹੁੰਦਾ ਹਾਂ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਜਾਂ ਜਿਹਨੂੰ ਰਾਮ ਜਨਮ ਭੂਮੀ, ਬਾਬਰੀ ਭੂਮੀ ਇਨਸਟਰਕਚਰ ਅੰਗੇਰੇਜ਼ੀ 'ਚ ਕਹਿੰਦੇ ਨੇ, ਉਸ ਤੋਂ ਬਾਅਦ 1993 ਇਸ ਮੁਲਕ ਵਿਚ ਯੂ.ਪੀ. ਵਿਚ ਚੋਣ ਹੋਈ, ਰਾਜਸਥਾਨ ਵਿਚ ਚੋਣ ਹੋਈ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਚੋਣ ਹੋਈ। ਤਿੰਨ ਸੂਬਿਆਂ ਵਿਚ, ਖਾਸ ਕਰ ਕੇ ਉਤਰ ਪ੍ਰਦੇਸ਼ ਵਿਚ ਭਾਜਪਾ ਸਰਕਾਰ ਨਹੀਂ ਬਣਾ ਸਕੀ।
ਉਦੋਂ ਸਮਾਜਵਾਦੀ ਪਾਰਟੀ ਤੇ ਬੀਐਸਪੀ ਦੀ ਸਰਕਾਰ ਬਣੀ। 1993 ਤੋਂ ਬਾਅਦ ਭਾਜਪਾ ਦੀ ਸਰਕਾਰ ਯੂ.ਪੀ. ਵਿਚ ਅਪਣੇ ਬਲਬੂਤੇ 'ਤੇ, ਥੋੜੀ ਦੇਰ ਰਾਜਨਾਥ ਸਿੰਘ ਮੁੱਖ ਮੰਤਰੀ ਰਹੇ, ਬੀਐਸਪੀ ਨਾਲ ਗਠਜੋੜ ਕਰ ਕੇ, ਪਰ ਅਪਣੇ ਬਲਬੂਤੇ 'ਤੇ 2017 ਵਿਚ 25 ਵਰ੍ਹਿਆਂ ਬਾਅਦ ਯੂ.ਪੀ. ਵਿਚ ਸਰਕਾਰ ਬਣਾਈ ਹੈ। ਸੋ ਜੇ ਇਸ ਮੁਲਕ ਦੇ ਲੋਕਾਂ ਦਾ ਜਿਹੜਾ ਧਾਰਮਕ ਉਬਾਲ ਇੰਨਾ ਹੀ ਵਧਿਆ ਹੁੰਦਾ ਤਾਂ 1993 ਵਿਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਯੂ.ਪੀ. ਵਿਚ ਭਾਜਪਾ ਦੀ ਸਰਕਾਰ ਬਣਦੀ। ਸੋ ਮੇਰਾ ਇਹ ਮੰਨਣਾ ਹੈ ਕਿ ਲੋਕ ਜਿਹੜੇ ਨੇ, ਉਹ ਧਰਮ ਨਿਰਪੇਖ ਨੇ।
BJP
ਇਕ ਹਿੰਦੁਸਤਾਨ ਦੀ ਵਿਸ਼ੇਸ਼ਤਾ ਹੈ ਕਿ ਬੜੇ ਵਰ੍ਹਿਆ ਤੋਂ ਚਲਿਆ ਆ ਰਿਹਾ ਹੈਗਾ ਕਿ ਸਾਡੇ ਵਿਚ ਦੁਨੀਆਂ ਦੇ ਮਾਨਵੀ ਅਸੂਲ ਕੁਟ ਕੁਟ ਕੇ ਭਰੇ ਹੋਏ ਹਨ। ਮੈਨੂੰ ਲਗਦਾ ਇਹ ਵਕਤੀ ਰੁਝਾਨ ਹੈ ਜੋ ਸਮੇਂ ਦੇ ਨਾਲ ਬਦਲ ਜਾਵੇਗਾ।
ਸਵਾਲ : ਮੈਂ ਤੁਹਾਡੀ ਇਕ ਲੇਖ ਪੜ੍ਹ ਰਹੀ ਸੀ, ਜਿਸ ਵਿਚ ਤੁਸੀਂ ਗੱਲ ਕਰ ਰਹੇ ਸੀ ਕਿ ਭਾਰਤ 'ਤੇ ਕਿੰਨੀ ਅਬਾਦੀ ਦਾ ਭਾਰ ਪੈ ਚੁੱਕਾ ਹੈ ਅਤੇ ਉਹ ਅੱਗੇ ਕਿੰਦਾਂ ਚੱਲੇਗਾ। ਜੇ ਜੇਕਰ ਧਰਮ ਨਿਰਪੇਖਤਾ ਨੂੰ ਮੰਨਦੇ ਹੋਏ ਪੁਛਣਾ ਚਾਹੁੰਦੇ ਹਾਂ ਕਿ ਜੇਕਰ ਅੱਜ ਅਸੀਂ ਅਪਣੀ ਸਰਹੱਦ ਬੰਦ ਕਰਨੀ ਹੈ, ਜੇਕਰ ਉਹਦੇ ਵਿਚ ਕਹਿ ਦਿਤਾ ਜਾਵੇ ਕਿ ਅਸੀਂ ਅਪਣੀਆਂ ਸਰਹੱਦਾਂ ਬੰਦ ਕਰ ਰਹੇ ਹਾਂ ਅਤੇ ਅਸੀਂ ਕਿਉਂਕਿ ਹਿੰਦੂ ਧਰਮ ਦਾ ਜਿਹੜਾ ਮੱਕਾ ਹੈ, ਉਹ ਤਾਂ ਭਾਰਤ ਰਹੇਗਾ। ਮੁਸਲਮਾਨ ਦਾ ਮੱਕਾ ਇੱਥੇ ਨਹੀਂ ਹੈਗਾ, ਸੋ ਇਹ ਫ਼ੈਸਲਾ ਉਸ ਚੀਜ਼ ਨੂੰ ਵੇਖਦੇ ਹੋਏ ਠੀਕ ਨਹੀਂ ਮੰਨਿਆ ਜਾ ਸਕਦਾ?
Nimrat Kaur
ਜਵਾਬ : ਵੇਖੋ, ਇਸ ਤਰ੍ਹਾਂ ਹੈ ਕਿ ਹਿੰਦੁਸਤਾਨ ਪੂਰੀ ਧਰਤੀ ਦੇ 2 ਪ੍ਰਤੀਸ਼ਤ ਹਿੱਸੇ 'ਤੇ ਵਸਿਆ ਹੋਇਆ ਹੈ। ਦੁਨੀਆ ਦੇ 18 ਫ਼ੀ ਸਦੀ ਲੋਕ ਹਿੰਦੁਤਾਨ ਵਿਚ ਵਸਦੇ ਨੇ। 100 ਕਰੋੜ ਇਹੋ ਜਿਹੇ ਹਨ ਜਿਹੜੇ ਸਾਫ਼ ਪੀਣ ਵਾਲੇ ਪਾਣੀ ਤੋਂ ਅੱਜ ਵੀ ਵਾਂਝੇ ਹਨ। ਦੁਨੀਆਂ ਦੇ 15 ਤੋਂ 14 ਸਭ ਤੋਂ ਜ਼ਿਆਦਾ ਪ੍ਰਦੂਸ਼ਤ ਸ਼ਹਿਰ ਹਿੰਦੁਸਤਾਨ ਵਿਚ ਹਨ। ਅਜੇ ਵੀ ਅਸੀਂ ਇਕ ਕਮਜ਼ੋਰ ਵਿੱਤੀ ਸਾਧਨਾ ਵਾਲਾ ਮੁਲਕ ਹਾਂ। ਜੇਕਰ ਹਿੰਦੋਸਤਾਨ 2.8 ਟ੍ਰਿਲੀਅਨ ਤੋਂ ਵੱਧ ਕੇ 5 ਟ੍ਰਿਲੀਅਨ ਹੋ ਵੀ ਜਾਵੇ, ਜੋ ਲੱਗਦਾ ਨਹੀਂ ਹੈ, ਤਾਂ ਵੀ ਅਸੀਂ ਲੋ-ਇਨਕਮ ਕੰਟਰੀ ਭਾਵ ਘੱਟ ਆਮਦਨ ਵਾਲੇ ਰਵਾਂਗੇ।
ਹਿੰਦੋਸਤਾਨ ਦੇ ਹੁਕਮਰਾਨਾ ਨੂੰ ਇਕ ਗੱਲ ਸਮਝਣੀ ਪਵੇਗੀ ਕਿ ਦੱਖਣੀ ਏਸ਼ੀਆਂ ਦੀ ਭਲਾਈ ਵਿਚ ਹੀ ਭਾਰਤ ਦੀ ਤਰੱਕੀ ਹੈ। ਸਰਹੱਦਾਂ ਬੰਦ ਕਰ ਕੇ ਅੱਜ ਯੁੱਗ ਵਿਚ ਕੋਈ ਮੁਲਕ ਤਰੱਕੀ ਨਹੀਂ ਕਰ ਸਕਦਾ। ਕਿਉਂਕਿ ਤੁਸੀਂ ਜਿਹੜਾ ਸਮਾਨ ਬਣਾਉਂਦੇ ਹੋ, ਉਹ ਜਾਵੇਗਾ ਕਿੱਥੇ? ਤੁਸੀਂ ਚੀਨ ਨੂੰ ਵੇਖੋ, 1976 ਵਿਚ ਚੀਨ ਅਤੇ ਭਾਰਤ ਲਗਭਗ ਬਰਾਬਰ ਸਨ। ਅੱਜ ਇੰਨੇ ਵਰ੍ਹਿਆਂ ਬਾਅਦ ਚੀਨ ਕਿੱਥੇ ਹੈ ਤੇ ਭਾਰਤ ਕਿੱਥੇ ਹੈ?
Population
ਸਵਾਲ : ਸੋ ਜਿਹੜਾ ਕਾਬੂ ਨੂੰ ਕਰਨਾ ਸੀ, ਉਹ ਕਿਉਂਕਿ ਇੰਨੇ ਸਾਲ, ਤਕਰੀਬਨ ਤਕਰੀਬਨ ਕਾਂਗਰਸ ਦੀ ਸਰਕਾਰ ਰਹੀ ਹੈ, ਉਥੇ ਤੁਹਾਡੀ ਜਵਾਬਦੇਹੀ ਨਹੀਂ ਰਹੀ ਕਿ ਤੁਸੀਂ ਭਾਰਤ ਦੀ ਆਬਾਦੀ ਨੂੰ ਕਾਬੂ ਕਰਨ ਵਿਚ ਜਨਤਾ ਦੀ ਮੁਹਿੰਮ ਨਹੀਂ ਬਣਾ ਸਕੇ?
ਜਵਾਬ : ਵੇਖੋ, ਤੁਹਾਡੀ ਗੱਲ ਬਿਲਕੁਲ ਸਹੀ ਹੈ। 1975 ਵਿਚ ਇਕ ਕੋਸ਼ਿਸ਼ ਹੋਈ ਸੀ। ਉਸ ਕੋਸ਼ਿਸ਼ ਵਿਚ ਕੁੱਝ ਵਧੀਕੀਆਂ ਹੋਈਆਂ ਅਤੇ ਉਨ੍ਹਾਂ ਵਧੀਕੀਆਂ ਕਾਰਨ ਜਨਸੰਖਿਆ ਦਾ ਏਜੰਡਾ ਸੀ। ਉਸ ਤੋਂ ਬਾਅਦ ਇਹ ਏਜੰਡਾ ਹਿੰਦੋਸਤਾਨ ਵਿਚੋਂ ਲਗਭਗ ਭੁਲਾ ਹੀ ਦਿਤਾ ਗਿਆ। ਉਸ ਤੋਂ ਬਾਅਦ ਜਨ ਸੰਖਿਆ ਦੇ ਮੁੱਦੇ 'ਤੇ ਕਿਸੇ ਨੇ ਵੀ ਧਿਆਨ ਨਹੀਂ ਦਿਤਾ। ਅੱਜ ਵੀ ਹਲਾਤ ਇਹ ਹਨ ਕਿ ਜਦੋਂ ਤਕ ਅਸੀਂ ਅਪਣੀ ਜਨ ਸੰਖਿਆ 'ਤੇ ਕੰਟਰੋਲ ਨਹੀਂ ਕਰਦੇ, ਉਦੋਂ ਤਕ ਜਿੰਨੀ ਮਰਜ਼ੀ ਤੁਸੀਂ ਤਰੱਕੀ ਕਰ ਲਓ। ਹਿੰਦੋਸਤਾਨ ਇਕ ਮੁਲਕ ਦੇ ਅਧਾਰ 'ਤੇ ਤਰੱਕੀ ਨਹੀਂ ਕਰ ਸਕਦਾ।
ਸਵਾਲ : ਗ਼ਰੀਬੀ-ਅਮੀਰੀ ਦਾ ਫ਼ਰਕ ਇੰਨਾ ਪਿਛਲੇ 5-6 ਸਾਲਾਂ ਵਿਚ ਬਹੁਤ ਵਧ ਗਿਆ ਹੈ, ਸੋ ਅੱਜ ਤੁਸੀਂ ਵਿਰੋਧੀ ਧਿਰ ਵਿਚ ਬੈਠ ਕੇ ਕੀ ਇਹੋ ਜਿਹਾ ਕਰ ਸਕਦੇ ਹੋ, ਜਿਸ ਨਾਲ ਸਰਕਾਰ ਅਤੇ ਦੇਸ਼ ਦੀ ਆਰਥਿਕ ਸਥਿਤੀ ਵਿਚ ਸੁਧਾਰ ਆ ਸਕਦਾ ਹੈ?
ਜਵਾਬ : ਮੈਂ ਅਪਣੀ ਫਾਇਨਾਸ ਦੀ ਸਥਾਈ ਸਮਿਤੀ ਦਾ ਮੈਂਬਰ ਵੀ ਹਾਂ। ਪਰ ਇਕ ਬਹੁਤ ਬੁਨਿਆਦੀ ਸਵਾਲ ਦੁਬਾਰਾ ਦੁਬਾਰਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੀ ਜਦੋਂ ਅਸੀਂ 1947 ਵਿਚ ਆਜ਼ਾਦ ਹੋਏ, ਉਸ ਸਮੇਂ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਆਗੂ ਸੋਸਲਿਸਟ ਇਕਨੋਮਿਕ ਮਾਡਲ ਤੋਂ ਬਹੁਤ ਪ੍ਰਭਾਵਿਤ ਸਨ। 1947 ਤੋਂ ਲੈ 1991 ਤਕ ਉਹ ਮਾਡਲ ਹਿੰਦੋਸਤਾਨ ਵਿਚ ਚਲਿਆ। 1991 ਵਿਚ 1989 ਤੇ 1990 ਵਿਚ ਸੋਵੀਅਤ ਯੂਨੀਅਨ ਤੋਂ ਇਲਾਵਾ ਈਸਟ ਯੂਰਪ ਕਲਾਪਸ ਕਰ ਗਿਆ। ਅਸੀਂ ਮਾਰਕੀਟ ਇਕਨਾਮੀ ਨੂੰ ਅਪਣਾਇਆ।
Manmohan Singh
ਉਦਾਰੀਕਰਣ ਦੀ ਨੀਤੀ ਨੂੰ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ। ਪਰ ਮੇਰਾ ਇਹ ਮੰਨਣਾ ਹੈ ਕਿ ਇਹ ਜ਼ਰੂਰੀ ਹੈ ਕਿ ਜਿਹੜੀ ਇਕਨਾਮਿਕ ਮਾਡਲਸ, ਚਾਹੇ ਉਹ ਕਮਾਡ ਇਕਨਾਮੀ ਦਾ ਅਤੇ ਚਾਹੇ ਮਾਰਕੀਟ ਇਕਨਾਮੀ ਦਾ ਮਾਡਲ ਹੋਵੇ, ਜਿਹਨੂੰ ਵਾਸ਼ਿੰਗਟਨ ਕਨਸੈਨਸਨ ਕਹਿੰਦੇ ਨੇ, ਕੀ ਉਹ ਇੰਨੇ ਵੱਡੇ ਮੁਲਕ ਵਿਚ ਅਤੇ ਜਿਥੇ ਤੁਸੀਂ 124 ਕਰੋੜ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਵੇ, ਉਸ ਵਾਸਤੇ ਇਹ ਸਹੀ ਨਹੀਂ ਹੈ। ਕਿਉਂਕਿ 1991 ਤੋਂ ਲੈ ਕੇ 1998 ਤਕ ਅਸੀਂ ਬਿਲਕੁਲ ਅਗਰੈਸਿਵ ਲਿਬਰਾਇਰੇਸ਼ਨ ਆਫ ਗਲੋਬਲਾਈਜੇਸ਼ਨ ਨੂੰ ਅਪਣਾਇਆ ਸੀ।
ਇਹ ਉਹ ਸਾਲ ਸਨ ਜਦੋਂ ਹਿੰਦੁਸਤਾਨ ਦੀ ਇਕਾਨਮੀ ਤਾਂ ਵਧੀ, ਪਰ ਸਾਲੋਂ ਸਾਲ ਨੌਕਰੀਆਂ ਦੀ ਗਿਣਤੀ ਘਟਦੀ ਗਈ। ਸੋ ਇਸ ਗੱਲ 'ਤੇ ਵਿਚਾਰ ਕਰਨ ਦੀ ਲੋੜ ਹੈ ਕਿ 10 ਸਾਲ ਯੂ.ਪੀ.ਏ. ਦੀ ਸਰਕਾਰ ਰਹਿਣ ਵੇਲੇ ਅਗਰੈਸਿਵ ਸਟੇਟ ਇਨਵੈਚਨ ਕੀਤੀ ਜਿਸ ਕਾਰਨ 190 ਮਿਲੀਅਨ ਲਗਭਗ 19 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉਪਰ ਆਏ ਸਨ। ਪਰ ਗਰੀਬੀ ਰੇਖਾ ਤੋਂ ਉਪਰ ਲਿਆਉਣ ਦਾ ਇਹ ਮਤਲਬ ਨਹੀਂ ਕਿ ਉਹ ਲੋਕ ਖੁਸ਼ਹਾਲ ਹੋ ਗਏ ਹਨ। (ਚਲਦਾ)