ਓਸ਼ੋ ਦੇ ਬਾਡੀਗਾਰਡ ਨੇ ਖੋਲ੍ਹੇ ਓਸ਼ੋ ਆਸ਼ਰਮ ਦੇ ਕਈ ਰਾਜ਼
Published : Jun 24, 2018, 6:34 pm IST
Updated : Jun 24, 2018, 6:34 pm IST
SHARE ARTICLE
Osho's bodyguard opens several secrets of the Osho Ashram
Osho's bodyguard opens several secrets of the Osho Ashram

ਦੁਨੀਆ 'ਚ ਸੈਕਸ ਗੁਰੂ ਦੇ ਨਾਂਅ ਤੋਂ ਜਾਣੇ ਜਾਣ ਵਾਲੇ ਓਸ਼ੋ (ਰਜਨੀਸ਼) ਬਾਰੇ ਉਨ੍ਹਾਂ ਦੇ ਅੰਗ ਰੱਖਿਅਕ ਹਿਊਗ ਮਿਲ ਨੇ ਉਨ੍ਹਾਂ ਦੀ ਜ਼ਿੰਦਗੀ

ਦੁਨੀਆ 'ਚ ਸੈਕਸ ਗੁਰੂ ਦੇ ਨਾਂਅ ਤੋਂ ਜਾਣੇ ਜਾਣ ਵਾਲੇ ਓਸ਼ੋ (ਰਜਨੀਸ਼) ਬਾਰੇ ਉਨ੍ਹਾਂ ਦੇ ਅੰਗ ਰੱਖਿਅਕ ਹਿਊਗ ਮਿਲ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਪਲ ਸਾਂਝੇ ਕੀਤੇ ਹਨ। ਸ਼ੁਰੂ ਸ਼ੁਰੂ 'ਚ ਹਿਊਗ ਰਜਨੀਸ਼ ਦੇ ਚੇਲੇ ਬਣ ਗਏ ਸਨ। ਆਨਲਾਈਨ ਪਲੇਟਫਾਰਮ ਨੇਟਫਲਿਕਸ ਵੱਲੋਂ ਹਾਲ ਹੀ ਵਿੱਚ ਓਸ਼ੋ 'ਤੇ 'ਵਾਈਲਡ ਵਾਈਲਡ ਕਾਊਂਟ੍ਰੀ' ਟਾਈਟਲ ਦੀ ਇੱਕ ਕਾਗਜ਼ੀ ਸੀਰੀਜ਼ ਤਿਆਰ ਕੀਤੀ ਗਈ ਸੀ।

Osho (Rajnish)Osho (Rajnish)ਇਸ ਸੀਰੀਜ਼ 'ਚ ਦਰਸਾਇਆ ਗਏ ਹੈ ਕਿ ਕਿਸ ਤਰ੍ਹਾਂ ਰਜਨੀਸ਼ ਦਾ ਆਸ਼ਰਮ ਦਾ ਭਾਰਤ ਤੋਂ ਅਮਰੀਕਾ ਵਲ ਰੁੱਖ ਕਰ ਗਿਆ ਸੀ। ਇਸ ਵਿਚ ਅਮਰੀਕਾ ਦੇ ਆਸ਼ਰਮ ਦਾ ਖੇਤਰਫਲ ਉਸਦੀ ਬਣਤਰ ਬਿਆਨ ਕੀਤੀ ਗਈ ਹੈ। ਅਮਰੀਕਾ ਦੇ ਓਰੇਗਨ ਸੂਬੇ 'ਚ 64,000 ਏਕੜ ਜ਼ਮੀਨ 'ਤੇ ਰਜਨੀਸ਼ ਦੇ ਹਜ਼ਾਰਾਂ ਸਮਰਥਕਾਂ ਵਲੋਂ ਇੱਕ ਆਸ਼ਰਮ ਬਣਾਇਆ ਗਿਆ ਸੀ। ਦੱਸ ਦਈਏ ਕਿ ਇਸ ਆਸ਼ਰਮ ਨੂੰ ਵਸਾਉਣਾ ਕੋਈ ਸੌਖਾ ਮਸਲਾ ਨਹੀਂ। ਇਸ ਦੀ ਉਸਾਰੀ ਨੂੰ ਲੈ ਕੇ ਕਾਫੀ ਵਿਵਾਦ ਵੀ ਖੜ੍ਹੇ ਹੋਏ ਸਨ।

Osho (Rajnish)Osho (Rajnish)ਇਹ ਵਿਵਾਦਾਂ ਦਾ ਸਮਾਂ ਵੀ ਕੋਈ ਥੋੜਾ ਨਹੀਂ ਸੀ।ਫਿਰ ਉੱਥੇ 5 ਸਾਲਾਂ ਤੱਕ ਲੋਕਾਂ ਦੇ ਨਾਲ ਤਣਾਅ, ਕਾਨੂੰਨੀ ਝਗੜੇ, ਚੋਣਾਂ ਦੌਰਾਨ ਧੋਖਾਧੜੀ, ਹਥਿਆਰਾਂ ਦੀ ਤਸਕਰੀ ਹੋਰ ਤਾਂ ਹੋਰ ਕਤਲ ਦੀਆਂ ਸਾਜਿਸ਼ਾਂ ਤਕ ਵੀ ਰਚੀਆਂ ਗਈਆਂ। ਜਿਨ੍ਹਾਂ ਵਿੱਚੋਂ ਜ਼ਹਿਰ ਦੇਣ ਵਾਲਾ ਮਾਮਲਾ ਤਾਂ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ 'ਬਾਓ-ਟੇਰਰ' ਅਟੈਕ ਮੰਨਿਆਂ ਜਾਂਦਾ ਹੈ। ਏਡਿਨਬਰਾ ਦੇ ਰਹਿਣ ਵਾਲੇ ਹਿਊਗ ਮਿੱਲ ਨੇ 90 ਰੌਲਸ ਰੌਇਸ ਕਾਰਾਂ ਲਈ ਮਸ਼ਹੂਰ ਰਹੇ ਰਜਨੀਸ਼ ਦੇ ਨਾਲ ਦਹਾਕੇ ਹੀ ਗੁਜ਼ਾਰੇ ਸਨ।

Osho (Rajnish)Osho (Rajnish)ਇਸ ਦੌਰਾਨ ਰਜਨੀਸ਼ ਨੇ ਹਿਊਗ ਨੂੰ ਪ੍ਰੇਰਿਤ ਕੀਤਾ, ਉਸ ਦੀ ਗਰਲਫ੍ਰੈਂਡ ਨਾਲ ਸ਼ਰੀਰਕ ਸਬੰਧ ਬਣਾਏ ਅਤੇ ਉਸ ਨੂੰ ਸਖ਼ਤ ਮਿਹਨਤ ਕਰਨ ਲਾ ਦਿੱਤਾ। ਦੱਸ ਦਈਏ ਕਿ ਲੰਮੇ ਅਰਸੇ ਤੱਕ ਹਿਊਗ ਮਿਲ ਰਜਨੀਸ਼ ਦੇ ਬਾਡੀਗਾਰਡ ਵਜੋਂ ਅਪਣੀ ਸੇਵਾ ਨਿਭਾਈ। ਇਸ ਜ਼ਿਮੇਵਾਰੀ ਤਹਿਤ ਹਿਊਗ ਦਾ ਕੰਮ ਇਹ ਦੇਖਣਾ ਸੀ ਕਿ ਚੇਲੇ ਓਸ਼ੋ ਨੂੰ ਹੱਥ ਵੀ ਨਾ ਲਾ ਸਕਣ। ਦੱਸ ਦਈਏ ਹਿਊਗ ਜਿਸ ਦੌਰਾਨ ਰਜਨੀਸ਼ ਨਾਲ ਸਨ ਉਸ ਸਮੇਂ ਰਜਨੀਸ਼ ਦਾ ਆਸ਼ਰਮ ਉਸਾਰੀ ਅਧੀਨ ਸੀ। ਰਜਨੀਸ਼ ਦੇ ਸਮਰਥਕਾਂ ਦੀ ਗਿਣਤੀ ਇਸ ਦੌਰਾਨ 20 ਤੋਂ 20 ਹਜ਼ਾਰ ਹੋ ਗਈ ਸੀ।

Hugh MilneHugh Milneਹਿਊਗ ਦਾ ਕਹਿਣਾ ਹੈ ਕਿ ਉਹ 20 ਹਜ਼ਾਰ ਸਿਰਫ਼ ਮੈਗ਼ਜ਼ੀਨ ਖਰੀਦਣ ਵਾਲੇ ਲੋਕ ਨਹੀਂ ਸਨ। ਇਹ ਉਹ ਲੋਕ ਸਨ ਜਿੰਨ੍ਹਾਂ ਨੇ ਰਜਨੀਸ਼ ਲਈ ਆਪਣਾ-ਘਰ ਪਰਿਵਾਰ ਛੱਡ ਦਿੱਤਾ ਸੀ। ਜ਼ਿਕਰਯੋਗ ਹੈ ਇਹ ਲੋਕ ਹਫ਼ਤੇ 'ਚ ਬਿਨਾਂ ਕੋਈ ਤਨਖਾਹ ਲਏ 60 ਤੋਂ 80 ਘੰਟੇ ਲਗਾਤਾਰ ਕੰਮ ਕਰ ਰਹੇ ਸਨ ਅਤੇ ਡੌਰਮੈਟਰੀ 'ਚ ਰਹਿ ਰਹੇ ਸਨ। ਰਜਨੀਸ਼ ਲਈ ਉਨ੍ਹਾਂ ਦਾ ਸਮਰਪਣ ਇਸ ਹੱਦ ਤੱਕ ਸੀ। ਹਿਊਗ ਦੀ ਉਮਰ 70 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ ਸਕਾਟਲੈਂਡ ਦੇ ਲੈਨਾਰਕ 'ਚ ਹੋਇਆ ਸੀ ਅਤੇ ਪਾਲਣ-ਪੋਸ਼ਣ ਏਡਿਨਬਰਾ 'ਚ ਹੋਇਆ ਸੀ।

Hugh MilneHugh Milne1973 ਵਿੱਚ ਓਸਿਟਿਓਪੈਥ (ਮਾਂਸਪੇਸ਼ੀਆਂ ਤੇ ਹੱਡੀਆਂ ਨਾਲ ਸੰਬੰਧਤ ਮੈਡੀਕਲ ਸਾਇੰਸ) ਦੀ ਸਿਖਲਾਈ ਪੂਰੀ ਕਰਕੇ ਹਿਊਗ ਭਾਰਤ ਆ ਗਏ ਸਨ ਉਸ ਵੇਲੇ ਉਨ੍ਹਾਂ ਦੀ ਉਮਰ 25 ਸਾਲਾਂ ਦੀ ਸੀ। ਹਿਊਗ ਦੱਸਦੇ ਹਨ ਕਿ ਜਦੋਂ ਤੁਸੀਂ ਕਿਸੇ ਪ੍ਰਭਾਵਸ਼ਾਲੀ ਇਨਸਾਨ ਨਾਲ ਮਿਲਦੇ ਹੋ ਤਾਂ ਉਸ ਦਾ ਤੁਹਾਡੇ 'ਤੇ ਡੂੰਗਾ ਅਸਰ ਪੈਂਦਾ ਹੈ। ਹਾਲਾਂਕਿ ਹਿਊਗ ਸਵਾਮੀ ਸ਼ਿਵਮੂਰਤੀ ਦਾ ਨਾਮ ਸੁਣ ਕੇ ਭਾਰਤ ਗਏ ਸਨ। ਹਿਊਗ ਦੱਸਦੇ ਹਨ ਕਿ ਉਨ੍ਹਾਂ ਨੂੰ ਲੱਗਾ ਕਿ ਉਹ ਕਿੰਨੇ ਪ੍ਰਮਾਣਿਕ, ਸੂਝਵਾਨ, ਦਿਆਲੂ, ਪਿਆਰੇ ਅਤੇ ਪ੍ਰਫੁੱਲਤ ਸ਼ਖਸ ਸਨ।

ਉਹ ਦੱਸਦੇ ਹਨ ਕਿ ਉਹ ਉਨ੍ਹਾਂ ਦੇ ਪੈਰਾਂ ਵਿੱਚ ਬੈਠਣਾ ਚਾਹੁੰਦੇ ਸਨ ਉਨ੍ਹਾਂ ਕੋਲੋਂ ਸਿੱਖਣਾ ਚਾਹੁੰਦਾ ਸਨ। ਹਿਊਗ ਨੇ ਰਜਨੀਸ਼ ਬਾਰੇ 'ਦਿ ਗੌਡ ਦੈਟ ਫੇਲ੍ਹਡ' ਦੇ ਸਿਰਲੇਖ ਹੇਠ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਪੰਜਾਬੀ ਵਿੱਚ ਇਸ ਕਿਤਾਬ ਦੇ ਸਿਰਲੇਖ ਦਾ ਤਰਜਮਾ ਹੈ, 'ਈਸ਼ਵਰ ਜੋ ਅਸਫਲ ਹੋ ਗਿਆ।' ਉਹ ਦੱਸਦੇ ਹਨ, ਮੈਂ ਉਨ੍ਹਾਂ ਨੂੰ ਇੱਕ ਜਾਗਰੂਕ ਇਨਸਾਨ ਵਜੋਂ ਦੇਖਿਆ ਜਿਸ ਵਿਚ ਅਸਾਧਾਰਣ ਗਿਆਨ ਅਤੇ ਬੋਧ ਦੀ ਭਾਵਨਾ ਸੀ। ਰਜਨੀਸ਼ ਦੀ 1990 'ਚ ਮੌਤ ਹੋ ਗਈ ਸੀ। ਮਰਨ ਤੋਂ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਓਸ਼ੋ ਨਾਮ ਅਪਣਾ ਲਿਆ ਸੀ।

Hugh MilneHugh Milneਹਿਊਗ ਮਿੱਲ ਦੱਸਦੇ ਹਨ ਕਿ ਓਸ਼ੋ ਇੱਕ ਅਜਿਹੇ 'ਬਹਿਰੂਪੀਏ' ਵਾਂਗ ਸਨ ਜੋ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਖ਼ੁਦ ਨੂੰ ਪੇਸ਼ ਕਰ ਸਕਦੇ ਸਨ। ਹਾਲਾਂਕਿ ਹਿਊਗ ਦਾ ਕਹਿਣਾ ਹੈ ਕਿ 'ਆਹਮੋ-ਸਾਹਮਣੇ ਦੀਆਂ ਮੁਲਾਕਾਤਾਂ' 'ਚ ਰਜਨੀਸ਼ 'ਪੂਰੀ ਤਰ੍ਹਾਂ ਮਨ ਦੀ ਗੱਲ ਬੁਝ ਕੇ ਅੱਗੇ ਕਿ ਹੋਣਾ ਇਹ ਵੀ ਦੱਸ ਦਿੰਦੇ ਸਨ। ਆਹਮੋ-ਸਾਹਮਣੇ ਦੀਆਂ ਇਨ੍ਹਾਂ ਮੁਲਾਕਾਤਾਂ ਨੂੰ ਰਜਨੀਸ਼ ਦੇ ਆਸ਼ਰਮ 'ਚ 'ਦਰਸ਼ਨ' ਕਿਹਾ ਜਾਂਦਾ ਸੀ। ਉਨ੍ਹਾਂ ਦਿਨਾਂ 'ਚ ਹਿਊਗ ਦਾ ਭਾਰਤ 'ਚ ਮਨ ਨਹੀਂ ਸੀ ਲੱਗ ਰਿਹਾ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਰਹੇ ਸਨ।

ਸ਼ੁਰੂ ਦੇ 18 ਮਹੀਨਿਆਂ 'ਚ ਰਜਨੀਸ਼ ਹਿਊਗ ਦੀ ਗਰਲਫ੍ਰੈਂਡ ਨਾਲ ਸ਼ਰੀਰਕ ਸਬੰਧ ਬਣਾ ਰਹੇ ਸਨ ਅਤੇ ਫਿਰ ਉਨ੍ਹਾਂ ਨੂੰ ਭਾਰਤ ਦੀਆਂ ਸਭ ਤੋਂ ਗਰਮ ਥਾਵਾਂ 'ਚੋਂ ਇੱਕ 'ਤੇ ਖੇਤਾਂ 'ਚ ਕੰਮ ਕਰਨ ਲਈ ਭੇਜ ਦਿੱਤਾ। ਦੱਸ ਦਈਏ ਕਿ ਹਿਊਗ ਦੀ ਉਮਰ ਉਸ ਵੇਲੇ 40 ਤੋਂ ਉਪਰ ਹੋ ਗਈ ਸੀ। ਹਿਊਗ ਨੇ ਦੱਸਿਆ ਕਿ ਰਜਨੀਸ਼ ਸਵੇਰੇ 4 ਵਜੇ ਆਪਣੀਆਂ ਚੇਲੀਆਂ ਨੂੰ 'ਵਿਸ਼ੇਸ਼ ਦਰਸ਼ਨ' ਦਿੰਦੇ ਸਨ। ਇਥੇ ਇਹ ਦੱਸਣਯੋਗ ਹੈ ਕਿ ਰਜਨੀਸ਼ ਨੂੰ 'ਸੈਕਸ ਗੁਰੂ' ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹ ਆਪਣੇ ਜਨਤਕ ਪ੍ਰਵਚਨਾਂ ਵਿਚ ਸੈਕਸ ਦਾ ਜ਼ਿਕਰ ਅਕਸਰ ਕਰਦੇ ਸਨ।

Hugh MilneHugh Milneਇਹ ਗੱਲ ਕਿਸੇ ਤੋਂ ਲੁਕੀ ਨਹੀਂ ਸੀ ਕਿ ਰਜਨੀਸ਼ ਆਪਣੀਆਂ ਚੇਲੀਆਂ ਨਾਲ ਸ਼ਰੀਰਕ ਸਬੰਧ ਬਣਾਉਂਦੇ ਸਨ। ਹਿਊਗ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਨੂੰ ਰਜਨੀਸ਼ ਤੋਂ ਈਰਖਾ ਹੋਣ ਲੱਗੀ ਸੀ ਅਤੇ ਉਹ ਇਸ ਕਰਕੇ ਆਸ਼ਰਮ ਛੱਡਣ ਬਾਰੇ ਸੋਚਣ ਲੱਗੇ ਸਨ। ਪਰ ਹਿਊਗ ਇਸ ਤਰ੍ਹਾਂ ਨਹੀਂ ਕਰ ਪਾਏ ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਹ ਸ਼ਾਇਦ ਚੰਗੇ ਲਈ ਹੋ ਰਿਹਾ ਹੋਵੇਗਾ। ਹਿਊਗ ਦਾ ਕਹਿਣਾ ਹੈ ਕਿ ਉਹ ਜਾਣਦੇ ਸੀ ਕਿ ਉਹ ਸੈਕਸ ਗੁਰੂ ਹਨ। ਦੱਸ ਦਈਏ ਕਿ ਉਨ੍ਹਾਂ ਸਾਰਿਆਂ ਨੂੰ ਸੈਕਸ ਦੀ ਆਜ਼ਾਦੀ ਸੀ। ਇੱਕ ਹੀ ਸਹਿਯੋਗੀ ਨਾਲ ਰਹਿਣ ਵਾਲੇ ਉਥੇ ਘੱਟ ਹੀ ਲੋਕ ਸਨ ਅਤੇ 1973 ਵਿਚ ਇਹ ਗੱਲ ਕੁਝ ਵੱਖਰੀ ਜਿਹੀ ਸੀ।

ਉਨ੍ਹਾਂ ਨੇ ਦੱਸਿਆ ਕਿ ਰਜਨੀਸ਼ ਦੇ ਵਿਸ਼ੇਸ਼ ਦਰਸ਼ਨ ਤੋਂ ਬਾਅਦ ਉਨ੍ਹਾਂ ਦਾ ਅਪਣੀ ਗਰਲਫ੍ਰੈਂਡ ਨਾਲ ਰਿਸ਼ਤਾ ਇੱਕ ਨਵੇਂ ਮੁਕਾਮ 'ਤੇ ਪਹੁੰਚ ਗਿਆ ਪਰ ਇਹ ਜ਼ਿਆਦਾ ਦੇਰ ਨਾ ਰਹਿ ਸਕਿਆ ਕਿਉਂਕਿ ਰਜਨੀਸ਼ ਨੇ ਉਨ੍ਹਾਂ ਦੀ ਗਰਲਫ੍ਰੈਂਡ ਨੂੰ ਹਿਊਗ ਤੋਂ 400 ਮੀਲ ਦੂਰ ਭੇਜ ਦਿੱਤਾ ਸੀ। ਜਦੋਂ ਹਿਊਗ ਵਾਪਸ ਆਏ ਤਾਂ ਉਹ ਰਜਨੀਸ਼ ਦੀ ਨਿੱਜੀ ਸਕੱਤਰ ਮਾਂ ਯੋਗ ਲਕਸ਼ਮੀ ਦੇ ਬਾਡੀਗਾਰਡ ਬਣ ਗਏ। ਦਰਸ਼ਨ ਦਾ ਮੌਕਾ ਨਹੀਂ ਮਿਲਿਆ ਪਰ ਇੱਕ ਚੇਲੇ ਨੇ ਮਾਂ ਯੋਗ ਲਕਸ਼ਮੀ 'ਤੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਲਕਸ਼ਮੀ ਨੇ ਉਨ੍ਹਾਂ ਨੂੰ ਬਾਡੀਗਾਰਡ ਦਾ ਕੰਮ ਕਰਨ ਲਈ ਕਿਹਾ।

Osho (Rajnish)Osho (Rajnish)ਹਿਊਗ ਨੂੰ ਭਗਵਾਨ ਰਜਨੀਸ਼ ਦੀ ਹਿਫ਼ਾਜ਼ਤ ਕਰਨ ਲਈ ਵੀ ਕਿਹਾ ਗਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਰਜਨੀਸ਼ ਇਸ ਗੱਲ ਦੇ ਹੱਕ 'ਚ ਨਹੀਂ ਸਨ ਕਿ ਚੇਲਿਆਂ ਨੂੰ ਉਨ੍ਹਾਂ ਤੱਕ ਪਹੁੰਚਣ ਤੋਂ ਰੋਕਿਆ ਜਾਵੇ। ਪਰ ਇਸਦੇ ਉਲਟ ਹਿਊਗ ਦਾ ਕਹਿਣਾ ਸੀ ਕਿ ਰਜਨੀਸ਼ ਨਹੀਂ ਚਾਹੁੰਦੇ ਸਨ ਕਿ ਚੇਲਿਆਂ ਵੱਲੋਂ ਉਨ੍ਹਾਂ ਛੂਹਿਆ ਜਾਵੇ। ਪਰ ਅਗਲੇ 7 ਸਾਲਾਂ ਤੱਕ ਹਿਊਗ ਰਜਨੀਸ਼ ਦੇ ਆਲੇ-ਦੁਆਲੇ ਰਹਿਣ ਵਾਲੇ ਪ੍ਰਭਾਵਸ਼ਾਲੀ ਸੰਨਿਆਸੀਆਂ ਵਿਚ ਸ਼ਾਮਿਲ ਸਨ। ਓਸ਼ੋ ਦੇ ਅੰਦਰੂਨੀ ਘੇਰੇ 'ਚ ਇੱਕ ਨਾਮ ਮਾਂ ਆਨੰਦ ਸ਼ੀਲਾ ਦਾ ਵੀ ਸੀ। ਨੈਟਫਲਿਕਸ ਦੀ ਦਸਤਾਵੇਜ਼ੀ ਫਿਲਮ 'ਚ ਆਨੰਦ ਸ਼ੀਲਾ ਨੂੰ ਤਵੱਜੋ ਦਿੰਦਿਆਂ ਉਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ।

ਸ਼ੀਲਾ ਭਾਰਤੀ ਸੀ ਪਰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਨਿਊਜਰਸੀ ਵਿਚ ਹੋਈ ਸੀ। ਦੱਸ ਦਈਏ  ਕਿ ਓਸ਼ੋ ਨਾਲ ਜੁੜਨ ਤੋਂ ਪਹਿਲਾਂ ਸ਼ੀਲਾ ਇੱਕ ਅਮਰੀਕੀ ਨਾਗਰਿਕ ਦੀ ਵਿਆਹੁਤਾ ਸੀ। ਹਿਊਗ ਦੱਸਦੇ ਹਨ ਕਿ ਰਜਨੀਸ਼ ਦੀ ਸੁਰੱਖਿਆ ਦੇ ਨਾਲ ਨਾਲ ਉਹ ਆਸ਼ਰਮ ਦੀ ਕੰਟੀਨ ਚਲਾਉਣ ਵਿਚ ਸ਼ੀਲਾ ਦੀ ਮਦਦ ਵੀ ਕਰ ਰਹੇ ਸਨ। ਕੰਟੀਨ ਦਾ ਕੰਮ ਵਧ ਰਿਹਾ ਸੀ ਕਿਉਂਕਿ ਆਸ਼ਰਮ ਆਉਣ ਵਾਲੇ ਭਗਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ। ਹਿਊਗ ਨੇ ਖੁਲਾਸਾ ਕੀਤਾ ਉਨ੍ਹਾਂ ਦਾ ਅਤੇ ਸ਼ੀਲਾ ਦਾ ਤਕਰੀਬਨ ਇੱਕ ਮਹੀਨੇ ਤੱਕ ਜ਼ਬਰਦਸਤ ਰਿਸ਼ਤਾ ਰਿਹਾ।

Osho Ashram Osho Ashramਜਦੋਂ ਇਹ ਗੱਲ ਉਸਦੇ ਪਤੀ ਤੱਕ ਪਹੁੰਚੀ ਤਾਂ ਪਤੀ ਨੇ ਰਜਨੀਸ਼ ਦਾ ਵਿਰੋਧ ਕੀਤਾ ਤੇ ਇਹ ਸਭ ਬੰਦ ਕਰਵਾਉਣ ਨੂੰ ਕਿਹਾ। ਇਸ ਘਟਨਾ ਤੋਂ ਬਾਅਦ ਸ਼ੀਲਾ ਦਾ ਵਿਹਾਰ ਹਿਊਗ ਲਈ ਬਦਲ ਗਿਆ ਅਤੇ ਉਨ੍ਹਾਂ ਲਈ ਮੁਸ਼ਕਿਲਾਂ ਖੜੀਆਂ ਹੋਣ ਲੱਗੀਆਂ। ਆਸ਼ਰਮ 'ਚ ਸ਼ੀਲਾ ਦਾ ਕੱਦ ਕੁਝ ਇਸ ਤਰ੍ਹਾਂ ਵਧਿਆ ਕਿ ਛੇਤੀ ਹੀ ਉਹ ਲਕਸ਼ਮੀ ਦੀ ਥਾਂ ਰਜਨੀਸ਼ ਦੀ ਨਿੱਜੀ ਸਕੱਤਰ ਬਣ ਗਈ। ਓਸ਼ੋ ਦੇ ਆਸ਼ਰਮ ਨੂੰ ਭਾਰਤ ਤੋਂ ਓਰੇਗਨ ਲਿਜਾਣ ਦੇ ਫ਼ੈਸਲੇ ਪਿੱਛੇ ਜਿਨ੍ਹਾਂ ਲੋਕਾਂ ਦੀ ਵੱਡੀ ਭੂਮਿਕਾ ਸੀ ਉਨ੍ਹਾਂ ਵਿਚ ਸ਼ੀਲਾ ਦਾ ਨਾਮ ਮੁੱਖ ਸੀ।

ਭਾਰਤ 'ਚ ਰਜਨੀਸ਼ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਸ਼ਰਮ ਕਿਸੇ ਸ਼ਾਂਤ ਥਾਂ 'ਤੇ ਹੋਵੇ ਤਾਂ ਜੋ ਹਜ਼ਾਰਾਂ ਚੇਲਿਆਂ ਨਾਲ ਕੇਂਦਰ ਵਸਾਇਆ ਜਾ ਸਕੇ। ਸ਼ੀਲਾ ਨੇ 1981 'ਚ ਓਰੇਗਨ 'ਚ ਦਲਦਲੀ ਜ਼ਮੀਨ 'ਤੇ ਪਲਾਟ ਖਰੀਦਿਆ ਸੀ। ਪਰ ਉਹ ਚਾਹੁੰਦੀ ਸੀ ਕਿ ਸੰਨਿਆਸੀ ਇੱਥੇ ਕੰਮ ਕਰਨ ਅਤੇ ਰਜਨੀਸ਼ ਦੀਆਂ ਮਾਨਤਾਵਾਂ ਮੁਤਾਬਕ ਨਵਾਂ ਸ਼ਹਿਰ ਵਸਾਇਆ ਜਾਵੇ। ਹਿਊਗ ਕਹਿੰਦੇ ਹਨ ਕਿ ਓਰੇਗਨ ਜਾਣ ਦਾ ਫ਼ੈਸਲਾ ਇੱਕ ਗਲਤੀ ਸੀ। ਇਹ ਸਹੀ ਚੋਣ ਨਹੀਂ ਸੀ। ਹਿਊਗ ਕਹਿੰਦੇ ਹਨ ਕਿ ਓਰੇਗਨ ਆਸ਼ਰਮ ਸ਼ੁਰੂ ਤੋਂ ਹੀ ਸਥਾਨਕ ਕਾਨੂੰਨਾਂ ਦੇ ਖ਼ਿਲਾਫ਼ ਜਾ ਰਿਹਾ ਸੀ।

Osho (Rajnish)Osho (Rajnish) ਪਰ ਇਸ ਦੇ ਬਾਵਜੂਦ ਸ਼ੀਲਾ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਨੇ ਉਹ ਸਾਰੀਆਂ ਚੀਜ਼ਾਂ ਕੀਤੀਆਂ ਜੋ ਉਨ੍ਹਾਂ ਦੀਆਂ ਯੋਜਨਾਵਾਂ ਦੇ ਹਿਸਾਬ ਨਾਲ ਸਨ। ਇਸ ਵਿਚ ਸਥਾਨਕ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ ਲੈ ਕੇ ਉਕਸਾਉਣ ਤੱਕ ਦੀ ਗਲਤੀ ਕੀਤੀ ਗਈ। ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀਆਂ ਦੇ ਕਤਲ ਦੀ ਸਾਜ਼ਿਸ਼ ਤੱਕ ਰਚੀ ਗਈ। ਇੱਕ ਸਥਾਨਕ ਰੈਸਟੋਰੈਂਟ 'ਚ ਸੰਨਿਆਸੀਆਂ ਨੇ ਖਾਣੇ 'ਚ ਜ਼ਹਿਰ ਮਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਨਾਲ 750 ਲੋਕ ਬੀਮਾਰ ਹੋ ਗਏ ਸਨ।

ਪਰ ਹਿਊਗ ਦਾ ਕਹਿਣਾ ਹੈ ਕਿ ਆਸ਼ਰਮ ਦੇ ਲੋਕਾਂ ਨੇ ਇਹ ਮੁਸ਼ਕਿਲਾਂ ਆਪਣੇ ਲਈ ਖੁਦ ਹੀ ਪੈਦਾ ਕੀਤੀਆਂ ਸਨ ਕਿਉਂਕਿ ਉਨ੍ਹਾਂ ਨੇ ਉੱਥੇ ਕਾਨੂੰਨਾਂ ਦੀ ਕਦੇ ਪਰਵਾਹ ਹੀ ਨਹੀਂ ਕੀਤੀ। ਹਿਊਗ ਮੁਤਾਬਕ ਅਪ੍ਰੈਲ 1982 ਤੱਕ ਉਨ੍ਹਾਂ ਨੂੰ ਆਸ਼ਰਮ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਣ ਲੱਗਾ ਸੀ। ਜੋ ਸੰਨਿਆਸੀ ਇਸ ਆਸ਼ਰਮ ਨੂੰ ਖੜਾ ਕਰਨ ਲਈ ਹਫ਼ਤੇ 'ਚ 80 ਤੋਂ 100 ਘੰਟੇ ਕੰਮ ਕਰਦੇ ਸਨ ਉਹ ਬੀਮਾਰ ਹੋਣ ਲੱਗੇ। ਹਿਊਗ ਦੱਸਦੇ ਹਨ ਕਿ ਸ਼ੀਲਾ ਨੇ ਇਨ੍ਹਾਂ ਬੀਮਾਰ ਸੰਨਿਆਸੀਆਂ ਦੇ ਇਲਾਜ ਲਈ ਜੋ ਨਿਰਦੇਸ਼ ਦਿੱਤੇ ਉਹ ਬੇਹੱਦ ਨਿਰਦਈ ਸਨ।

ਹਿਊਗ ਮੁਤਾਬਕ ਸ਼ੀਲਾ ਨੇ ਕਿਹਾ ਕਿ ਇਨ੍ਹਾਂ ਸੰਨਿਆਸੀਆਂ ਨੂੰ ਟੀਕੇ ਲਾ ਕੇ ਕੰਮ 'ਤੇ ਭੇਜੋ। ਇੱਕ ਮੌਕਾ ਅਜਿਹਾ ਆਇਆ ਜਿਸ ਵਿਚ ਹਿਊਗ ਦੇ ਮਿੱਤਰ ਇਕ ਬੇੜੀ ਦੁਰਘਟਨਾ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਆਪਣੇ ਦੋਸਤ ਨੂੰ ਦੇਖਣ ਜਾਣ ਤੋਂ ਵੀ ਰੋਕ ਦਿੱਤਾ ਗਿਆ ਅਤੇ ਕੰਮ 'ਤੇ ਆਉਣ ਲਈ ਕਿਹਾ। ਹਿਊਗ ਦਾ ਕਹਿਣਾ ਹੈ ਕਿ ਹੁਣ ਆਸ਼ਰਮ ਦੇ ਲੋਕ ਇਨਸਾਨ ਨਹੀਂ ਸੀ ਰਹਿ ਗਏ ਬਲਕਿ ਖੂਨ ਚੂਸਣ ਵਾਲੇ ਭੇੜੀਏ ਬਣ ਗਏ ਸਨ। ਉਨ੍ਹਾਂ ਨੇ ਆਪ ਵੀ ਉਥੋਂ ਚਲੇ ਜਾਣ ਬਾਰੇ ਸੋਚਿਆ।

Osho (Rajnish)Osho (Rajnish)ਅਤੇ ਇਕ ਲੰਮੀ ਸੋਚ ਦੇ ਚਲਦੇ ਆਖਿਰਕਾਰ ਹਿਊਗ ਨੇ ਨਵੰਬਰ 1982 'ਚ ਆਸ਼ਰਮ ਛੱਡ ਹੀ ਦਿੱਤਾ। ਸਾਲ 1985 ਤੋਂ ਹੀ ਹਿਊਗ ਕੈਲੀਫੋਰਨੀਆ ਵਿਚ ਰਹਿ ਰਹੇ ਹਨ। ਹਿਊਗ ਦਾ ਕਹਿਣਾ ਹੈ ਕਿ 'ਵਾਈਲਡ ਵਾਈਲਡ ਕਾਊਂਟਰੀ' ਡਾਕੂਮੈਂਟਰੀ ਸੀਰੀਜ਼ 'ਚ ਜੋ ਚੀਜ਼ਾਂ ਦਿਖਾਈਆਂ ਗਈਆਂ ਹਨ ਉਹ ਉਨ੍ਹਾਂ ਦੇ ਓੇਰੇਗਨ ਛੱਡਣ ਤੋਂ ਬਾਅਦ ਦੀਆਂ ਹਨ। ਸ਼ੀਲਾ ਨੇ ਆਸ਼ਰਮ ਵਿਚ ਜੋ ਵੀ ਕੀਤਾ ਹਿਊਗ ਅਨੁਸਾਰ ਉਨ੍ਹਾਂ ਨੂੰ ਉਸਦੀ ਪੂਰੀ ਜਾਣਕਾਰੀ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਸ਼ੀਲਾ ਕਰ ਰਹੀ ਸੀ ਉਸ ਬਾਰੇ ਓਸ਼ੋ ਨਿਰਸੰਦੇਹ ਜਾਣਕਾਰੀ ਰੱਖਦਾ ਸੀ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement