ਅਮਨ-ਵਾਰਤਾਵਾਂ ਨਾਲ ਹੀ ਦੁਨੀਆਂ ਵਿਚ ਸ਼ਾਂਤੀ ਸੰਭਵ
Published : Jul 25, 2018, 11:58 pm IST
Updated : Jul 25, 2018, 11:58 pm IST
SHARE ARTICLE
Kim Jong Un and Donald Trump
Kim Jong Un and Donald Trump

ਸੰਸਾਰ ਦੀਆਂ ਵਿਸ਼ਵ ਸ਼ਕਤੀਆਂ ਅਖਵਾਉਂਦੇ ਦੇਸ਼ਾਂ ਨੇ ਹੁਣ ਤਕ ਜਿਸ ਤਰ੍ਹਾਂ ਸੰਸਾਰ ਦੇ ਗ਼ਰੀਬ ਤੇ ਪਿਛੜੇ ਦੇਸ਼ਾਂ ਤੇ ਅਪਣੀ ਚੌਧਰ ਤੇ ਦਬਦਬਾ ਬਣਾ ਕੇ ਅਕਸਰ ........

ਸੰਸਾਰ ਦੀਆਂ ਵਿਸ਼ਵ ਸ਼ਕਤੀਆਂ ਅਖਵਾਉਂਦੇ ਦੇਸ਼ਾਂ ਨੇ ਹੁਣ ਤਕ ਜਿਸ ਤਰ੍ਹਾਂ ਸੰਸਾਰ ਦੇ ਗ਼ਰੀਬ ਤੇ ਪਿਛੜੇ ਦੇਸ਼ਾਂ ਤੇ ਅਪਣੀ ਚੌਧਰ ਤੇ ਦਬਦਬਾ ਬਣਾ ਕੇ ਅਕਸਰ ਇਨ੍ਹਾਂ ਦਾ ਸ਼ੋਸਣ ਕੀਤਾ ਹੈ ਇਹ ਸੱਭ ਜਾਣਦੇ ਹਨ। ਇਨ੍ਹਾਂ ਸਭਿਅਕ ਸਮਝੇ ਜਾਂਦੇ ਦੇਸ਼ਾਂ ਨੇ ਅਪਣੇ ਸੋੜੇ ਹਿਤਾਂ ਦੀ ਪੂਰਤੀ ਲਈ ਭਾਂਤ-ਭਾਂਤ ਦੇ ਮਾਰੂ ਹਥਿਆਰ ਤਿਆਰ ਕੀਤੇ ਹੋਏ ਹਨ ਤੇ ਹਥਿਆਰ ਵੀ ਏਨੀ ਵੱਡੀ ਗਿਣਤੀ ਵਿਚ ਕਿ ਜਿਨ੍ਹਾਂ ਨਾਲ ਦੁਨੀਆਂ ਇਕ ਵਾਰ ਨਹੀਂ ਸਗੋਂ ਕਈ ਵਾਰ ਖ਼ਤਮ ਕੀਤੀ ਜਾ ਸਕਦੀ ਹੈ।
ਹਥਿਆਰਾਂ ਦੀ ਦੌੜ ਵਿਚ ਅਨ੍ਹੇਵਾਹ ਇਕ-ਦੂਜੇ ਤੋਂ ਅੱਗੇ ਲੰਘਣ ਦੀ ਖ਼ਾਹਿਸ਼ ਵਾਲੇ ਇਨ੍ਹਾਂ ਦੇਸ਼ਾਂ ਦਾ ਅਸਭਿਅਕ ਵਿਵਹਾਰ ਪ੍ਰਤੱਖ ਰੂਪ ਵਿਚ ਉਸ ਸਮੇਂ ਵੇਖਣ ਨੂੰ

ਮਿਲਦਾ ਹੈ ਜਦੋਂ ਕੋਈ ਦੂਜਾ ਛੋਟਾ ਦੇਸ਼ ਇਨ੍ਹਾਂ ਅਖੌਤੀ ਦੇਸ਼ਾਂ ਦੀ ਹਮਸਰੀ ਕਰਨ ਜਾਂ ਇਨ੍ਹਾਂ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦੀ ਹਿੰਮਤ ਕਰਦਾ ਹੈ। ਇਹ ਵਿਕਸਤ ਦੇਸ਼ ਅਕਸਰ ਦੂਜੇ ਵਿਕਾਸਸ਼ੀਲ ਦੇਸ਼ਾਂ ਨੂੰ 'ਨਿਸ਼ਸਤਰੀਕਰਨ' ਤੇ ਅਮਲ ਕਰਨ ਦਾ ਸਬਕ ਦਿੰਦੇ ਹਨ ਪਰ ਆਪ ਕਦੇ ਵੀ ਉਸ ਤੇ ਅਮਲ ਕਰਦੇ ਨਜ਼ਰ ਨਹੀਂ ਆਉਂਦੇ। ਹਾਂ ਦੁਨੀਆਂ ਸਾਹਮਣੇ ਅਪਣੇ ਹਥਿਆਰਾਂ ਵਿਚ ਕਮੀ ਕਰਨ ਦਾ, ਜੇ ਇਹ ਐਲਾਨ ਵੀ ਕਰਦੇ ਹਨ ਤਾਂ ਮਾਹਿਰੀਨ ਦਾ ਖਿਆਲ ਹੈ ਕਿ ਉਸ ਵਿਚ ਵੀ ਵਿਖਾਵਾ ਵੱਧ ਤੇ ਅਮਲ ਘੱਟ ਹੁੰਦਾ ਹੈ ਜਾਂ ਇੰਜ ਕਹਿ ਲਉ ਕਿ 'ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ' ਵਾਲਾ ਮੁਹਾਵਰਾ ਸੱਚ ਸਾਬਤ ਹੁੰਦਾ ਹੈ। 

ਪਿਛਲੇ ਦੋ ਦਹਾਕਿਆਂ ਦੌਰਾਨ ਵਿਸ਼ਵ ਦੇ ਇਨ੍ਹਾਂ ਠੇਕੇਦਾਰ ਦੇਸ਼ਾਂ ਨੇ ਜਿਸ ਤਰ੍ਹਾਂ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੇ ਜੈਵਿਕ, ਰਸਾਇਣਕ ਜਾਂ ਪ੍ਰਮਾਣੂ ਹਥਿਆਰ ਆਦਿ ਰੱਖਣ ਦੇ ਮਨ-ਘੜਤ ਇਲਜ਼ਾਮ ਲਗਾ-ਲਗਾ ਕੇ ਇਨ੍ਹਾਂ ਦੇਸ਼ਾਂ ਵਿਰੁਧ ਇਕ ਪਾਸੜ ਜੰਗਾਂ ਛੇੜ ਕੇ ਜੋ ਜਾਨੀ ਤੇ ਮਾਲੀ  ਤਬਾਹੀ ਮਚਾਈ ਹੈ, ਉਸ ਦੀ ਮਿਸਾਲ ਨਹੀਂ ਮਿਲਦੀ। ਅਰਥਾਤ ਜਿਸ ਛੋਟੇ ਦੇਸ਼ ਦੇ ਹਾਕਮ ਨੇ ਵੀ ਇਨ੍ਹਾਂ ਵਿਰੁਧ ਥੋੜਾ ਜਿਹਾ ਬੋਲਣ ਦੀ ਗੁਸਤਾਖ਼ੀ ਕੀਤੀ ਤਾਂ ਉਨ੍ਹਾਂ ਦੇ ਚੰਗੇ ਭਲੇ ਚਲਦੇ ਦੇਸ਼ਾਂ ਉਪਰ ਬਿਨ੍ਹਾਂ ਵਜ੍ਹਾ ਬੰਬਾਰੀ ਕਰ ਕੇ ਉਨ੍ਹਾਂ ਦੇ ਤਖ਼ਤੇ ਪਲਟਦਿਆਂ ਅਪਣੀ ਮਰਜ਼ੀ ਦੀਆਂ ਕਠਪੁਤਲੀ ਸਰਕਾਰਾਂ ਬਣਾ ਛੱਡੀਆਂ। ਇਰਾਕ, ਲਿਬਨਾਨ, ਮਿਸਰ, ਸੀਰੀਆ ਤੇ

ਅਫ਼ਗ਼ਾਨਿਸਤਾਨ ਤੇ ਫ਼ਲਸਤੀਨ ਆਦਿ ਅਜਿਹੇ ਦੇਸ਼ਾਂ ਦੀਆਂ ਤਾਜ਼ੀਆਂ ਉਦਾਹਰਣਾਂ ਹਨ ਜਿਨ੍ਹਾਂ ਨੂੰ ਜੰਗ ਦੇ ਅਖਾੜੇ ਬਣਾ ਜਾਂ ਇੰਜ ਕਹਿ ਲਉ ਕਿ ਅਪਣੇ ਬੰਬਾਂ ਨੂੰ ਵਰਤਣ ਦੀ ਤਜਰਬਾਗਾਹ ਬਣਾ ਕੇ ਤਬਾਹ ਕਰ ਕੇ ਰੱਖ ਦਿਤਾ। ਇਨ੍ਹਾਂ ਦੇਸ਼ਾਂ ਦੇ ਅਵਾਮ ਅੱਜ ਵੀ ਬਿਨ੍ਹਾਂ ਵਜ੍ਹਾ ਥੋਪੀਆਂ ਜੰਗਾਂ ਦੇ ਜ਼ਖ਼ਮ ਅਪਣੇ ਪਿੰਡੇ ਤੇ ਹੰਢਾ ਰਹੇ ਹਨ ਤੇ ਜੋ ਜਾਨੀ ਤੇ ਮਾਲੀ ਨੁਕਸਾਨ ਇਨ੍ਹਾਂ ਦੇਸ਼ਾਂ ਨੂੰ ਬਰਦਾਸ਼ਤ ਕਰਨਾ ਪਿਆ ਉਸ ਦੀ ਤਲਾਫ਼ੀ ਜਾਂ ਭਰਪਾਈ ਤਾਂ ਸ਼ਾਇਦ ਕਦੇ ਵੀ ਨਹੀਂ ਹੋ ਸਕਦੀ। ਤੇਲ ਭੰਡਾਰਾਂ ਉਤੇ ਕਬਜ਼ਾ ਕਰਨ ਲਈ ਇਨ੍ਹਾਂ ਵਿਸ਼ਵ ਤਾਕਤਾਂ ਨੇ ਕਿੰਨੇ ਦੇਸ਼ਾਂ ਨੂੰ ਤਬਾਹ ਕੀਤਾ ਹੈ, ਉਹ ਸੱਭ ਭਲੀਭਾਂਤ ਜਾਣਦੇ ਹਨ। ਇਹ ਵੀ ਦੁਖਾਂਤ ਹੈ ਕਿ ਜੋ ਦੇਸ਼ ਇਨ੍ਹਾਂ ਨਾਲ

Donald Trump and  Vladimir PutinDonald Trump and Vladimir Putin

ਦਬ ਕੇ ਜਾਂ ਡਰ ਕੇ ਗੱਲ ਕਰਦਾ ਹੈ, ਉਸ ਨੂੰ ਇਹ ਹੋਰ ਦਬਾਉਂਦੇ ਹਨ। ਜਿਹੜਾ ਦੇਸ਼ (ਉਤਰੀ ਕੋਰੀਆ) ਵਾਂਗ ਇਨ੍ਹਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਗੱਲ ਕਰਦਾ ਹੈ, ਉਸ ਨਾਲ ਅਮਨ ਵਾਰਤਾ ਕਰਨ ਲਈ ਵੀ ਰਸਤੇ ਖੋਲ੍ਹ ਲੈਂਦੇ ਹਨ। ਇਕੋ ਮਸਲੇ ਤੇ ਦੂਹਰੇ ਰਵਈਏ ਅਪਨਾਉਣ ਵਾਲੇ ਇਨ੍ਹਾਂ ਦੇਸ਼ਾਂ ਦੀ ਜੇਕਰ ਕਥਨੀ ਤੇ ਕਰਨੀ ਇਕ ਹੋਵੇ ਤਾਂ ਯਕੀਨਨ ਦੁਨੀਆਂਭਰ ਵਿਚ ਵਧੇਰੇ ਅਮਨਸ਼ਾਂਤੀ ਵਾਲਾ ਮਾਹੌਲ ਪੈਦਾ ਹੋ ਸਕਦਾ ਹੈ। ਕਹਿੰਦੇ ਹਨ ਕਿ ਸੁਲਝੇ ਹੋਏ ਲੋਕ ਹੀ ਉਲਝਣਾ ਪੈਦਾ ਕਰਦੇ ਹਨ ਭਾਵ ਇਹ ਦੇਸ਼ ਅਪਣੇ ਸੋੜੇ ਹਿਤਾਂ ਦੀ ਪੂਰਤੀ ਦਾ ਖਿਆਲ ਤਿਆਗ ਦੇਣ ਤਾਂ ਸਮੁੱਚੀ ਦੁਨੀਆਂ ਦੀਆਂ ਬੇਸ਼ਤਰ ਸਮੱਸਿਆਵਾਂ ਦਾ ਹੱਲ ਬਹੁਤ ਜਲਦ ਹੋ ਸਕਦਾ ਹੈ।

ਉਕਤ ਜੰਗਾਂ ਤੇ ਹਥਿਆਰਾਂ ਦੀ ਧੌਂਸ ਨਾਲ ਦੁਨੀਆਂ ਉਤੇ ਦਬਦਬਾ ਬਣਾ ਕੇ ਪਿਛਲੇ 7-8 ਦਹਾਕਿਆਂ ਤੋਂ (ਉਤਰੀ ਕੋਰੀਆ ਤੇ ਦੱਖਣੀ ਕੋਰੀਆ) ਇਕ ਦੂਜੇ ਦੇ ਲਗਾਤਾਰ ਘੋਰ ਵਿਰੋਧੀ ਚਲੇ ਆ ਰਹੇ ਦੇਸ਼ ਵੀ ਅੱਜ ਅਮਨ ਵਾਰਤਾ ਵਿਚ ਯਕੀਨ ਕਰਨ ਲੱਗੇ ਹਨ। ਯਕੀਨਨ ਇਹ ਸਮੁੱਚੀ ਦੁਨੀਆਂ ਦੇ ਅਮਨ ਪਸੰਦ ਲੋਕਾਂ ਲਈ ਵੱਡੀ ਖ਼ੁਸ਼ੀ ਵਾਲੀ ਗੱਲ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਸ਼ਾਸਕ ਪਿਛਲੇ ਕਈ ਸਾਲਾਂ ਤੋਂ ਇਕ ਦੂਜੇ ਦੇ ਦੇਸ਼ਾਂ ਨੂੰ ਦੁਨੀਆਂ ਦੀ ਹਸਤੀ ਤੋਂ ਮਿਟਾਉਣ ਦੀਆਂ ਬੜ੍ਹਕਾਂ ਮਾਰ ਕੇ ਸੰਸਾਰ ਦੇ ਅਮਨ ਪਸੰਦ ਦੇਸ਼ਾਂ ਦੀ ਨੀਂਦ ਹਰਾਮ ਕਰੀ ਜਾ ਰਹੇ ਸਨ, ਅੱਜ ਉਨ੍ਹਾਂ ਦੇਸ਼ਾਂ ਦੇ ਹੀ ਹੁਕਮਰਾਨ ਅਮਨ ਦੀਆਂ ਸਿਖਰ-ਵਾਰਤਾਵਾਂ

ਵਿਚ ਇਕ ਦੂਜੇ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਹੁਣੇ ਪਿਛੇ ਜਹੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਹੇਲਸਿੰਕੀ ਵਿਚ ਮੁਲਾਕਾਤ ਕੀਤੀ। ਦਸਣਾ ਬਣਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਤੇ ਰੂਸ ਦੇ ਰਿਸ਼ਤੇ ਵੀ ਠੀਕ ਨਹੀਂ ਸਨ। ਸ਼ਾਇਦ ਇਨ੍ਹਾਂ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਜਾਂ ਫਿਰ ਇਸ ਅਮਨ ਸ਼ਾਂਤੀ ਦੀ ਗੱਲਬਾਤ ਪਿਛੇ ਇਨ੍ਹਾਂ ਤਾਕਤਾਂ ਦੀ ਕੋਈ ਕੋਝੀ ਸਾਜ਼ਿਸ਼ ਹੋਵੇ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਤਿਹਾਸ ਗਵਾਹੀ ਭਰਦਾ ਹੈ ਕਿ ਇਨ੍ਹਾਂ ਦੇਸ਼ਾਂ ਨੇ ਜਿਸ ਨਾਲ ਗਲਵਕੜੀ ਪਾਈ ਹੋਵੇ, ਉਸੇ ਦੀ ਪਿੱਠ ਵਿਚ ਛੁਰਾ

ਮਾਰਿਆ ਹੈ। ਇਸ ਲਈ ਵਿਸ਼ਵਾਸ ਨਾਲ ਇਨ੍ਹਾਂ ਵਾਰਤਾਵਾਂ ਦੇ ਸਾਕਾਰਤਮਕ ਜਾਂ ਨਾਕਾਰਤਮਕ ਨਤੀਜਿਆਂ ਬਾਰੇ ਕੁੱਝ ਵੀ ਕਹਿਣਾ ਹਾਲ ਦੀ ਘੜੀ ਜਲਦਬਾਜ਼ੀ ਹੋਵੇਗੀ। ਪਰ ਹਾਂ ਇਨ੍ਹਾਂ ਦੀ ਹਰ ਹਰਕਤ ਉਤੇ ਅਮਲ ਤੋਂ ਚੌਕੰਨੇ ਰਹਿਣ ਦੀ ਲੋੜ ਹੈ। ਗ਼ਾਲਿਬ ਨੇ ਕਿਯਾ ਖ਼ੂਬ ਕਿਹਾ ਹੈ ਕਿ: 
ਬੇ-ਖੁਦੀ, ਬੇ-ਸਬਬ ਨਹੀਂ ਗ਼ਾਲਿਬ..!
ਕੁੱਛ ਤੋ ਹੈ! ਜਿਸ ਕੀ ਪਰਦਾਦਾਰੀ ਹੈ।

ਪਰ ਸ਼ਾਇਦ ਵਿਸ਼ਵ ਸ਼ਕਤੀਆਂ ਨੂੰ ਅੱਜ ਇਹ ਵੀ ਅਹਿਸਾਸ ਹੋ ਚੁੱਕਾ ਹੈ ਕਿ ਦੁਨੀਆਂ ਦਾ ਹਰ ਮਸਲਾ ਜੰਗ ਕੀਤਿਆਂ ਹੱਲ ਨਹੀਂ ਹੋ ਸਕਦਾ, ਜੰਗ ਸਮਸਿਆਵਾਂ ਵਿਚ ਵਾਧਾ ਤਾਂ ਬੇਸ਼ੱਕ ਕਰ ਦੇਵੇ। ਪਰ ਸੰਸਾਰ 'ਚ ਵਿਕਰਾਲ ਰੂਪ ਧਾਰਨ ਕਰ ਰਹੀ ਮੰਦੀ, ਬੇਰੁਜ਼ਗਾਰੀ, ਗ਼ਰੀਬੀ  ਤੇ ਭ੍ਰਿਸ਼ਟਾਚਾਰ ਤੇ ਫ਼ਿਰਕਾਪ੍ਰਸਤੀ ਤੇ ਕਾਬੂ ਨਹੀਂ ਪਾ ਸਕਦੀ। ਜਿਵੇਂ ਗੰਦਗੀ ਨੂੰ ਕਦੀ ਗੰਦਗੀ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸਾਫ਼ ਕਰਨ ਲਈ ਸਾਫ਼ ਤੇ ਸ਼ੁੱਧ ਪਾਣੀ ਦੀ ਜ਼ਰੂਰ ਹੁੰਦੀ ਹੈ, ਇਸੇ ਤਰ੍ਹਾਂ ਬੁਰਾਈ ਨੂੰ ਬੁਰਾਈ ਨਾਲ ਨਹੀਂ ਸਗੋਂ ਅੱਛਾਈ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਸ਼ੁਕਰ ਹੈ ਕਿ ਅੱਜ ਦੁਨੀਆਂ ਦੇ ਦੇਸ਼ਾਂ ਦੀ ਜ਼ਹਿਨੀਅਤ ਬਦਲ ਰਹੀ ਹੈ ਭਾਵ ਘੋਰ ਵਿਰੋਧੀ  

ਚਲੇ ਆ ਰਹੇ ਦੇਸ਼ ਵੀ ਅੱਜ ਅਮਨ ਵਾਰਤਾ ਵਿਚ ਯਕੀਨ ਕਰਨ ਲੱਗੇ ਹਨ। ਤਾਜ਼ਾ ਉਦਾਹਰਣ ਸਿੰਗਾਪੁਰ ਵਿਖੇ ਸਪੰਨ ਹੋਈ ਟਰੰਪ-ਕਿਮ ਯੌਂਗ ਉਨ ਵਾਰਤਾ ਤੇ ਹੇਲਸਿੰਕੀ ਵਿਚ ਵਲਾਦੀਮੀਰ ਪੁਤਿਨ ਨਾਲ ਟਰੰਪ ਦੀ ਗੱਲਬਾਤ ਹੈ। ਕਿਮ ਯੌਂਗ ਤੇ ਟਰੰਪ ਦੀ ਮਿਲਣੀ ਨੂੰ ਇਤਿਹਾਸਕ ਗਵਾਹ ਬਣਾਉਣ ਲਈ ਭਾਵ ਕਵਰੇਜ ਲਈ ਦੁਨੀਆਂਭਰ ਵਿਚੋਂ ਲੱਗਭਗ 3 ਹਜ਼ਾਰ ਪੱਤਰਕਾਰ ਪਹੁੰਚੇ ਸਨ। ਇਸ ਸਿਖਰ-ਵਾਰਤਾ ਉਪਰੰਤ ਜਿਨ੍ਹਾਂ ਗੱਲਾਂ ਦੀ ਦੋਵੇਂ ਦੇਸ਼ਾਂ ਨੇ ਹਾਮੀ ਭਰੀ ਹੈ, ਉਸ ਅਨੁਸਾਰ ਕਿੰਮ ਯੌਂਗ ਉਨ ਨੇ ਵਿਸ਼ਵਾਸ ਦਿਵਾਇਆ ਕਿ ਉਹ 'ਮੁਕੰਮਲ ਨਿਸ਼ਸਤਰੀਕਰਨ' ਦੇ ਕੰਮ ਨੂੰ ਨੇਪਰੇ ਚਾੜ੍ਹੇਗਾ, ਇਸ ਦੇ ਵੱਟੇ ਉਸ ਨੇ ਅਮਰੀਕਾ ਪਾਸੋਂ ਵੀ ਸੁਰੱਖਿਆ ਦੀ

ਗਾਰੰਟੀ ਮੰਗੀ। ਇਸ ਸੰਦਰਭ ਵਿਚ ਟਰੰਪ ਨੇ ਵੀ ਭਰੋਸਾ ਦਿਵਾਇਆ ਕਿ ਉਹ ਹੁਣ ਦੱਖਣ ਕੋਰੀਆ ਵਿਖੇ ਅਪਣੇ ਵਲੋਂ ਕੋਈ ਵੀ ਯੁੱਧ ਅਭਿਆਸ ਨਹੀਂ ਕਰੇਗਾ ਜਿਸ ਨਾਲ ਇਸ ਖ਼ੇਤਰ ਵਿਚ ਜੰਗ ਵਾਲਾ ਮਾਹੌਲ ਪੈਦਾ ਹੋਵੇ। ਪਰ ਨਾਲ ਹੀ ਟਰੰਪ ਨੇ ਦੱਖਣੀ ਕੋਰੀਆ ਵਿਚ ਤਾਇਨਾਤ ਅਪਣੇ 3200 ਫ਼ੌਜੀਆਂ ਨੂੰ ਹਾਲ ਦੀ ਘੜੀ ਵਾਪਸ ਬਲਾਉਣ ਤੋਂ ਇਨਕਾਰ ਕੀਤਾ ਹੈ ਤੇ ਉਤਰੀ ਕੋਰੀਆ ਤੇ ਆਇਦ ਆਰਥਕ ਪਾਬੰਦੀਆਂ ਨੂੰ ਵੀ ਹਾਲ ਦੀ ਘੜੀ ਨਹੀਂ ਹਟਾਇਆ। ਇਸ ਸੱਭ ਦੇ ਬਾਵਜੂਦ ਕੁੱਲ ਮਿਲਾ ਕਿ ਇਸ ਵਾਰਤਾ ਦੇ ਸਫ਼ਲਤਾ ਪੂਰਵਕ ਸਪੰਨ ਹੋਣ ਤੇ ਦੁਨੀਆਂ ਦੇ ਬੇਸ਼ਤਰ ਅਮਨ ਪਸੰਦ ਦੇਸ਼ਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਨਾਲ ਹੀ ਯੂ.ਐਨ.ਓ ਦੇ ਜਨਰਲ

ਸਕੱਤਰ ਨੇ ਵੀ ਇਸ ਟਰੰਪ-ਕਿੰਮ ਵਾਰਤਾ ਦਾ ਸੁਆਗਤ ਕਰਦਿਆਂ ਦੁਨੀਆਂ ਦੇ ਦੂਜੇ ਦੇਸ਼ਾਂ ਨੂੰ ਖੁੱਲ੍ਹੇ ਦਿਲ ਨਾਲ ਇਸ ਅਮਨ ਪੇਸ਼ਕਦਮੀ ਦੇ ਸੁਆਗਤ ਕਰਨ ਦੀ ਪ੍ਰੇਰਣਾ ਦਿਤੀ ਹੈ। ਵਿਸ਼ਵ ਦੇ ਵੱਡੇ ਦੇਸ਼ਾਂ ਚੀਨ, ਜਾਪਾਨ ਤੇ ਭਾਰਤ ਸਮੇਤ ਲਗਭਗ ਸਾਰੇ ਹੀ ਦੇਸ਼ਾਂ ਨੇ ਇਸ ਅਮਨ-ਵਾਰਤਾ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਬਿਨਾਂ ਸ਼ੱਕ ਅਜਿਹੀਆਂ ਅਮਨ ਵਾਰਤਾਵਾਂ ਦਾ ਜਿੰਨਾਂ ਵੀ ਸੁਆਗਤ ਕੀਤਾ ਜਾਵੇ ਘੱਟ ਹੈ। ਯਕੀਨਨ ਅੱਜ ਦੁਨੀਆਂ ਨੂੰ ਜੰਗਾਂ ਦੀ ਨਹੀਂ ਬਲਕਿ ਅਮਨ ਦੀ ਲੋੜ ਹੈ। ਅਜਿਹਾ ਅਮਨ ਜਿਸ ਵਿਚ ਦੁਨੀਆਂ ਦੇ ਹਰ ਛੋਟੇ-ਵੱਡੇ ਦੇਸ਼ ਦੇ ਨਾਗਰਕ ਸੁੱਖ-ਸ਼ਾਂਤੀ ਦਾ ਸਾਹ ਲੈ ਸਕਣ।           ਸੰਪਰਕ : 98552-59650

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement