ਇਸ ਤਰ੍ਹਾਂ ਪੂਰਾ ਹੋਇਆ ਸੀ ਭਾਰਤ ਦੇ ‘ਮਿਸਾਇਲ ਮੈਨ’ ਦਾ ਅਧੂਰਾ ਸੁਪਨਾ
Published : Jul 27, 2019, 12:31 pm IST
Updated : Jul 27, 2019, 12:31 pm IST
SHARE ARTICLE
A. P. J. Abdul Kalam
A. P. J. Abdul Kalam

ਕਲਾਮ ਦੀ ਅਗਵਾਈ ਵਿਚ ਹੀ ਭਾਰਤ ਨੇ ਮਿਸਾਇਲ ਬਣਾ ਕੇ ਦੁਨੀਆ ਵਿਚ ਅਪਣਾ ਨਾਂਅ ਬਣਾ ਲਿਆ। ਇਸ ਤੋਂ ਬਾਅਦ ਕਲਾਮ ‘ਮਿਸਾਇਲ ਮੈਨ’ ਦੇ ਨਾਂਅ ਨਾਲ ਮਸ਼ਹੂਰ ਹੋ ਗਏ।

ਨਵੀਂ ਦਿੱਲੀ:  ਭਾਰਤ ਦੇ 11ਵੇਂ ਰਾਸ਼ਟਰਪਤੀ ਡਾਕਟਰ ਏਪੀਜੇ ਅਬਦੁਲ ਕਲਾਮ ਉਹਨਾਂ ਰਾਸ਼ਟਰਪਤੀਆਂ ਵਿਚੋਂ ਸਨ, ਜਿਨ੍ਹਾਂ ਨੂੰ ਦੇਸ਼ ਦੀ ਜਨਤਾ ਤੋਂ ਸਭ ਤੋਂ ਜ਼ਿਆਦਾ ਪਿਆਰ ਮਿਲਿਆ ਹੈ। ਜਦੋਂ ਉਹ ਵਿਗਿਆਨਕ ਸਨ ਤਾਂ ਵੀ ਦੇਸ਼ ਦੀ ਸੇਵਾ ਵਿਚ ਉਹਨਾਂ ਦੇ ਯੋਗਦਾਨ ਲਈ ਜਨਤਾ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ। 27 ਜੁਲਾਈ 2015 ਨੂੰ ਅਬਦੁਲ ਕਲਾਮ ਦਾ ਦੇਹਾਂਤ ਹੋ ਗਿਆ। ਉਹਨਾਂ ਦੀਆਂ ਸਿੱਖਿਆਵਾਂ ਕਰਕੇ ਅੱਜ ਵੀ ਉਹਨਾਂ ਨੂੰ ਬੜੇ ਹੀ ਮਾਣ ਨਾਲ ਯਾਦ ਕੀਤਾ ਜਾਂਦਾ ਹੈ।

Abdul KalamAbdul Kalam

ਏਪੀਜੇ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ  ਭਾਰਤ ਦੇ ਦੱਖਣੀ ਸੂਬੇ ਤਮਿਲਨਾਡੂ ਦੇ ਰਾਮੇਸ਼ਵਰਮ ਵਿਚ ਹੋਇਆ ਸੀ। ਉਹਨਾਂ ਦਾ ਪੂਰਾ ਨਾਂਅ ਅਬਦੁਲ ਪਾਕਿਰ ਜੈਨੁਲਾਬਦੀਨ ਅਬਦੁਲ ਕਲਾਮ ਸੀ। ਬਚਪਨ ਤੋਂ ਹੀ ਗਣਿਤ ਅਤੇ ਭੌਤਿਕ ਵਿਗਿਆਨ ਉਹਨਾਂ ਦੇ ਮਨਪਸੰਦ ਵਿਸ਼ੇ ਰਹੇ ਸਨ। ਅਬਦੁਲ ਕਲਾਮ ਬਸ ਅੱਡੇ ‘ਤੇ ਅਖ਼ਬਾਰ ਵੇਚ ਕੇ ਅਪਣੀ ਪੜ੍ਹਾਈ ਦਾ ਖਰਚਾ ਕੱਢਦੇ ਸਨ।

ਅਬਦੁਲ ਕਲਾਮ ਦਾ ਸੁਪਨਾ: ਅਬਦੁਲ ਕਲਾਮ ਦਾ ਸੁਪਨਾ ਭਾਰਤੀ ਹਵਾਈ ਫੌਜ ਵਿਚ ਭਰਤੀ ਹੋਣਾ ਸੀ। ਜਦੋਂ ਭਰਤੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ 25 ਵਿਚੋਂ 8 ਉਮੀਦਵਾਰਾਂ ਦੀ ਚੋਣ ਹੋਣੀ ਸੀ। ਇਸ ਚੋਣ ਵਿਚ ਕਲਾਮ ਦਾ ਸਥਾਨ 9ਵਾਂ ਸੀ। ਉਸ ਸਮੇਂ ਉਹਨਾਂ ਦਾ ਸੁਪਨਾ ਟੁੱਟ ਗਿਆ ਪਰ ਉਹਨਾਂ ਦੀ ਕਿਸਮਤ ਵਿਚ ਦੇਸ਼ ਦੀ ਸੇਵਾ ਕਰਨਾ ਲਿਖਿਆ ਸੀ।

Abdul KalamAbdul Kalam

ਮਦਰਾਸ ਇੰਜੀਨੀਅਰਿੰਗ ਕਾਲਜ ਤੋਂ ਉਹਨਾਂ ਨੇ ਐਰੋਨੋਟਿਕਲ ਸਾਇੰਸ ਦੀ ਪੜ੍ਹਾਈ ਕੀਤੀ। 1962 ਵਿਚ ਉਹਨਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਿਚ ਨੌਕਰੀ ਸ਼ੁਰੂ ਕੀਤੀ। ਉਹਨਾਂ ਦੀ ਅਗਵਾਈ ਵਿਚ ਭਾਰਤ ਨੇ ਅਪਣਾ ਪਹਿਲਾ ਉਪ ਗ੍ਰਹਿ ਯਾਨੀ ਪੀਐਸਏਵੀ-3 (PSAV-3) ਬਣਾਇਆ ਅਤੇ 1980 ਵਿਚ ਪਹਿਲਾ ਉਪ ਗ੍ਰਹਿ ਰੋਹਿਣੀ ਪੁਲਾੜ ਵਿਚ ਸਥਾਪਤ ਕੀਤਾ ਗਿਆ।

ਭਾਰਤ ਦੇ ਮਿਸਾਇਲ ਮੈਨ: ਪੁਲਾੜ ਖੋਜ ਅਤੇ ਮਿਸਾਇਲ ਤਕਨੀਕ ‘ਤੇ ਕਲਾਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ। ਉਸ ਦੌਰ ਵਿਚ ਮਿਸਾਇਲਾਂ ਦਾ ਹੋਣਾ ਉਸ ਦੇਸ਼ ਦੀ ਤਾਕਤ ਅਤੇ ਆਤਮ ਰੱਖਿਆ ਦਾ ਸੰਕੇਤ ਮੰਨਿਆ ਜਾਣ ਲੱਗਿਆ ਸੀ ਪਰ ਦੁਨੀਆ ਦੇ ਤਾਕਤਵਰ ਦੇਸ਼ ਅਪਣੀ ਮਿਸਾਇਲ ਤਕਨੀਕ ਨੂੰ ਭਾਰਤ ਵਰਗੇ ਦੇਸ਼ਾਂ ਨਾਲ ਸਾਂਝਾ ਨਹੀਂ ਕਰਦੇ ਸਨ। ਭਾਰਤ ਨੇ ਅਪਣਾ ਸਵਦੇਸ਼ੀ ਮਿਸਾਇਲ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਲਿਆ। 

Abdul KalamAbdul Kalam

ਕਲਾਮ ਦੀ ਅਗਵਾਈ ਵਿਚ ਹੀ ਭਾਰਤ ਨੇ ਮਿਸਾਇਲ ਬਣਾ ਕੇ ਦੁਨੀਆ ਵਿਚ ਅਪਣਾ ਨਾਂਅ ਬਣਾ ਲਿਆ। ਇਸ ਤੋਂ ਬਾਅਦ ਕਲਾਮ ‘ਮਿਸਾਇਲ ਮੈਨ’ ਦੇ ਨਾਂਅ ਨਾਲ ਮਸ਼ਹੂਰ ਹੋ ਗਏ। 1992 ਤੋਂ 1999 ਤੱਕ ਅਬਦੁਲ ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਰਹੇ। ਇਸ ਦੌਰਾਨ ਉਹਨਾਂ ਨੂੰ 1997 ਤੱਕ ਭਾਰਤ ਰਤਨ ਸਮੇਤ ਕਈ ਪ੍ਰਾਪਤੀਆਂ ਮਿਲ ਚੁਕੀਆਂ ਸਨ।

2002 ਵਿਚ ਕਲਾਮ ਦੀ ਜਿੰਦਗੀ ਵਿਚ ਆਇਆ ਨਵਾਂ ਮੌੜ: ਸਾਲ 2002 ਉਹਨਾਂ ਦੀ ਜ਼ਿੰਦਗੀ ਵਿਚ ਟਰਨਿੰਗ ਪੁਆਇੰਸ ਸਾਬਿਤ ਹੋਇਆ। ਸਾਲ 2002 ਵਿਚ ਸਾਬਕਾ ਰਾਸ਼ਟਰਪਤੀ ਕੇਆਰ ਨਾਰਾਇਣ ਦਾ ਕਾਰਜਕਾਲ ਖਤਮ ਹੋ ਰਿਹਾ ਸੀ। ਉਸ ਸਮੇਂ ਵਾਜਪਾਈ ਸਰਕਾਰ ਕੋਲ ਇੰਨੀ ਬਹੁਮਤ ਨਹੀਂ ਸੀ ਕਿ ਉਹ ਅਪਣੀ ਪਸੰਦ ਦਾ ਰਾਸ਼ਟਰਪਤੀ ਬਣਾ ਸਕਦੇ। ਇਸ ਤੋਂ ਬਾਅਦ ਅਬਦੁਲ ਕਲਾਮ ਨੂੰ ਦੇਸ਼ ਦੇ 11 ਵੇਂ ਰਾਸ਼ਟਰਪਤੀ ਬਣਾਇਆ ਗਿਆ। ਕਲਾਮ ਸਾਹਿਬ ਦੇਸ਼ ਦੇ ਪਹਿਲੇ  ਅਤੇ ਇਕਲੌਤੇ ਗੈਰ ਰਾਜਨੀਤਿਕ ਰਾਸ਼ਟਰਪਤੀ ਸਨ। ਸ਼ਾਇਦ ਇਸ ਲਈ ਉਹਨਾਂ ਨੂੰ ਜਨਤਾ ਤੋਂ ਕਾਫ਼ੀ ਪਿਆਰ ਮਿਲਿਆ।

Missile ManMissile Man

ਪੂਰਾ ਹੋਇਆ ਬਚਪਨ ਦਾ ਸੁਪਨਾ: ਰਾਸ਼ਟਰਪਤੀ ਬਣੇ ਰਹਿਣ ਦੌਰਾਨ ਉਹਨਾਂ ਨੇ ਸਾਦਗੀ ਅਤੇ ਇਮਾਨਦਾਰੀ ਨੂੰ ਅਪਣੇ ਜੀਵਨ ਦਾ ਮੂਲ-ਮੰਤਰ ਬਣਾਈ ਰੱਖਿਆ। ਅਬਦੁਲ ਕਲਾਮ ਦਾ ਫਾਈਟਰ ਪਾਇਲਟ ਬਣਨ ਦਾ ਸੁਪਨਾ ਪੂਰਾ ਨਹੀਂ ਹੋਇਆ ਪਰ ਸਾਲ 2006 ਵਿਚ ਇਹ ਅਜਿਹਾ ਮੌਕਾ ਆਇਆ ਜਦੋਂ ਉਹਨਾਂ ਨੇ ਦੇਸ਼ ਦੇ ਸਭ ਤੋਂ ਐਡਵਾਂਸ  ਫਾਈਟਰ ਪਲੇਨ ਸੁਖੋਈ-30 ਵਿਚ ਬਤੌਰ ਸਹਿ-ਪਾਇਲਟ ਉਡਾਨ ਭਰੀ। ਫਾਈਟਰ ਪਲੇਨ ਵਿਚ ਬੈਠਣ ਵਾਲੇ ਕਲਾਮ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ।

ਸਾਲ 2007 ਵਿਚ ਉਹਨਾਂ ਦਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ। 27 ਜੁਲਾਈ 2015 ਨੂੰ ਸ਼ਿਲਾਂਗ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦੌਰਾਨ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। 83 ਸਾਲ ਦੇ ਅਪਣੇ ਜੀਵਨ ਕਾਲ ਵਿਚ ਕਲਾਮ ਨੇ ਦੇਸ਼ ਲਈ ਕਈ ਅਹਿਮ ਯੋਗਦਾਨ ਦਿੱਤੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement