ਜਨਮਦਿਨ 'ਤੇ ਵਿਸ਼ੇਸ਼: ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ
Published : Jul 23, 2019, 9:51 am IST
Updated : Jul 23, 2019, 9:51 am IST
SHARE ARTICLE
Shiv Kumar Batalvi
Shiv Kumar Batalvi

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਵੀ ਸਨ। ਜਿਨ੍ਹਾਂ ਨੂੰ ਜ਼ਿਆਦਾਤਰ ਰੋਮਾਂਟਿਕ ਕਵਿਤਾਵਾਂ ਲਈ ਜਾਣਿਆ ਜਾਂਦਾ ਹੈ।

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਵੀ ਸਨ। ਜਿਨ੍ਹਾਂ ਨੂੰ ਜ਼ਿਆਦਾਤਰ ਰੋਮਾਂਟਿਕ ਕਵਿਤਾਵਾਂ ਲਈ ਜਾਣਿਆ ਜਾਂਦਾ ਹੈ। ਉਹ ਅਪਣੀ ਰੋਜ਼ਾਨਾ ਜ਼ਿੰਦਗੀ ਵਿਚੋਂ ਸ਼ਬਦਾਂ ਦੀ ਵਰਤੋਂ ਨਾਲ ਕਵਿਤਾਵਾਂ ਅਤੇ ਗਜ਼ਲਾਂ ਲਿਖਦੇ ਸਨ। ਉਹਨਾਂ ਦੀਆਂ ਜ਼ਿਆਦਾਤਰ ਕਵਿਤਾਵਾਂ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੁੰਦਿਆ ਸਨ। ਸ਼ਿਵ ਕੁਮਾਰ ਨੂੰ ‘ਬਿਰਹਾ ਦਾ ਕਵੀ’ ਵੀ ਕਿਹਾ ਜਾਂਦਾ ਹੈ। ਉਹ ਸਭ ਤੋਂ ਘੱਟ ਉਮਰ ਵਿਚ ਸਾਹਿਤਕ ਅਕੈਡਮੀ ਅਵਾਰਡ ਹਾਸਿਲ ਕਰਨ ਵਾਲੇ ਕਵੀ ਸਨ। ਉਹਨਾਂ ਨੂੰ 1967 ਵਿਚ ਇਕ ਨਾਟਕ ਲੂਣਾ 1965 ਲਿਖਣ ਇਹ ਅਵਾਰਡ ਮਿਲਿਆ ਸੀ।  

Sahitya Akademi Award in 1967, Sahitya Akademi Award in 1967

ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਈਸਵੀ ਨੂੰ ਸਿਆਲਕੋਟ ਜ਼ਿਲ੍ਹੇ ਦੀ ਸ਼ਕੜਗੜ’ ਤਹਿਸੀਲ ਵਿਚ ਪੈਂਦੇ ਪਿੰਡ ਬੜਾ ਪਿੰਡ ਲੋਹਤੀਆਂ (ਮੌਜੂਦਾ ਪਾਕਿਸਤਾਨ) ਵਿਚ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ। ਉਹਨਾਂ ਦੇ ਪਿਤਾ ਤਹਿਸੀਲਦਾਰ ਸਨ। 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹ ਉਸ ਸਮੇਂ ਸਾਲਾਂ ਦੇ ਸਨ। ਵੰਡ ਸਮੇਂ ਉਹਨਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਖੇ ਆ ਵਸਿਆ। ਜਿੱਥੇ ਉਹਨਾਂ ਦੇ ਪਿਤਾ ਨੇ ਪਟਵਾਰੀ ਵਜੋਂ ਕੰਮ ਕੀਤਾ।

Shiv Kumar Batalvi Shiv Kumar Batalvi

ਸੰਨ 1953 ਵਿਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰੀਕੁਲੇਸ਼ਨ ਦੀ ਵਿਦਿਆ ਹਾਸਿਲ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਐਫ.ਐਸ.ਸੀ ਲਈ ਦਾਖਲਾ ਲਿਆ ਅਤੇ ਪੜਾਈ ਪੂਰੀ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਐਸਐਨ ਕਾਲਜ ਕਾਦੀਆਂ ਵਿਚ ਦਾਖਲਾ ਲੈ ਲਿਆ। ਉਸ ਤੋਂ ਬਾਅਦ ਫਿਰ ਉਹ ਪੜਾਈ ਵਿਚਕਾਰ ਛੱਡ ਕੇ ਸਿਵਲ ਇੰਜੀਨਿਅਰਿੰਗ ਦਾ ਡਿਪਲੋਮਾ ਕਰਨ ਲਈ ਹਿਮਾਚਲ ਪ੍ਰਦੇਸ਼ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ ਨਾਭਾ ਵਿਖੇ ਸਰਕਾਰੀ ਰਿਪੂਦਮਨ ਕਾਲਜ ਵਿਚ ਦਾਖਲਾ ਲਿਆ।

Atte Dia ChiriaAtte Dia Chiria1960 ਵਿਚ ਉਹਨਾਂ ਦੀ ਪਹਿਲੀ ਕਵਿਤਾ ‘ਪੀੜਾਂ ਦਾ ਪਰਾਗਾ’ ਪਬਲਿਸ਼ ਹੋਈ ਅਤੇ 1965 ਵਿਚ ਉਹਨਾਂ ਨੂੰ (ਲੂਣਾ) ਲਿਖਣ ਲਈ ਸਾਹਿਤਕ ਅਕੈਡਮੀ ਅਵਾਰਡ ਮਿਲਿਆ। 1967 ਵਿਚ ਵਿਚ ਉਹਨਾਂ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੀ ਅਰੁਣਾ ਨਾਂਅ ਦੀ ਲੜਕੀ ਨਾਲ ਹੋਇਆ ਅਤੇ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। 1968 ਵਿਚ ਵਿਆਹ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਰਹਿ ਕੇ ਭਾਰਤੀ ਸਟੇਟ ਬੈਂਕ ਵਿਚ ਨੌਕਰੀ ਕੀਤੀ। ਉਹਨਾਂ ਨੇ ਅਪਣੇ ਜੀਵਨ ਕਾਲ ਵਿਚ ਪੰਜਾਬੀ ਸਾਹਿਤ ਨੂੰ ਅਨੇਕਾਂ ਕਵਿਤਾਵਾਂ ਦਿੱਤੀਆਂ। ਅੰਤ 1973 ਵਿਚ 6 ਮਈ ਨੂੰ ਕਿਸੇ ਬਿਮਾਰੀ ਦੇ ਚਲਦਿਆਂ ਉਹਨਾਂ ਦੀ ਮੌਤ ਹੋ ਗਈ।

Peeran Da ParagaPeeran Da Paraga

ਉਹਨਾਂ ਦੀ ਇਕ ਕਥਾ ‘ਅਲਵਿਦਾ’ 1974 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਬਲਿਸ਼ ਕੀਤੀ ਗਈ। ਇਸ ਯੂਨੀਵਰਸਿਟੀ ਵਿਚ ਹਰ ਸਾਲ ਸਭ ਤੋਂ ਵਧੀਆ ਲੇਖਕ ਨੂੰ ਸ਼ਿਵ ਕੁਮਾਰ ਬਟਾਲਵੀ ਅਵਾਰਡ ਦਿੱਤਾ ਜਾਂਦਾ ਹੈ। ਪੰਜਾਬੀ ਕਲਾਕਾਰਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀਆਂ ਅਨੇਕਾਂ ਕਵਿਤਾਵਾਂ ਨੂੰ ਗਾਇਆ ਵੀ ਗਿਆ। ਉਹਨਾਂ ਦੀਆਂ ਰਚਨਾਵਾਂ ਵਿਚ ਪੀੜਾਂ ਦਾ ਪਿਰਾਗਾ(1960), ਮੈਨੂੰ ਵਿਦਾ ਕਰੋ(1963), ਗਜ਼ਲਾਂ ਤੇ ਗੀਤ, ਆਰਤੀ (1971), ਲਾਜਵੰਤੀ (1961), ਆਟੇ ਦੀਆਂ ਚਿੜੀਆਂ ( 1962), ਲੂਣਾ (1965), ਮੈਂ ਤੇ ਮੈਂ (1970), ਸੋਗ, ਅਲਵਿਦਾ (1974) ਆਦਿ ਸ਼ਾਮਿਲ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement