ਬਰਸੀ 'ਤੇ ਵਿਸ਼ੇਸ਼: ਸਰਬ ਕਲਾ ਭਰਪੂਰ ਜੰਗਜੂ ਯੋਧਾ ਸਨ ‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ
Published : Jun 28, 2021, 4:58 pm IST
Updated : Jun 28, 2021, 4:58 pm IST
SHARE ARTICLE
Maharaja Ranjit Singh
Maharaja Ranjit Singh

ਮਹਾਰਾਜਾ ਰਣਜੀਤ ਸਿੰਘ (Maharaja Ranjit Singh), ਜਿਸ ਨੂੰ ਅਦਭੁੱਤ ਬਹਾਦਰੀ ਕਰ ਕੇ ‘ਸ਼ੇਰ-ਏ-ਪੰਜਾਬ’ (Sher-e-Punjab) ਵਜੋਂ ਜਾਣਿਆ ਜਾਂਦਾ ਹੈ

ਮਹਾਰਾਜਾ ਰਣਜੀਤ ਸਿੰਘ (Maharaja Ranjit Singh), ਜਿਸ ਨੂੰ ਅਦਭੁੱਤ ਬਹਾਦਰੀ ਕਰ ਕੇ ‘ਸ਼ੇਰ-ਏ-ਪੰਜਾਬ’ (Sher-e-Punjab) ਵਜੋਂ ਜਾਣਿਆ ਜਾਂਦਾ ਹੈ, ਨੇ ਅਨੰਤ ਨਿੱਜੀ ਗੁਣਾਂ ਸਦਕਾ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਇਕ ਐਸਾ ਵਿਸ਼ਾਲ ਧਰਮ-ਨਿਰਪੱਖ, ਸ਼ਕਤੀਸ਼ਾਲੀ, ਇਨਸਾਫ਼-ਪਸੰਦ ਰਾਜ ‘ਸਰਕਾਰ-ਏ-ਖਾਲਸਾ’ ਵਜੋਂ ਕਾਇਮ ਕੀਤਾ, ਜਿਸ ਦਾ ਲੋਹਾ ਸਮਕਾਲੀ ਤਾਕਤਵਰ ਅੰਗਰੇਜ਼, ਫ਼ਰਾਂਸੀਸੀ, ਰੂਸੀ, ਅਫਗਾਨੀ ਅਤੇ ਵਿਰਾਨੀ ਸਲਤਨਤਾਂ ਮੰਨਦੀਆਂ ਸਨ। ਉਸ ਦੀ ਪਰਜਾ ਉਸ ਨੂੰ ਦਿਲੋਂ ਪਿਆਰ ਕਰਦੀ ਸੀ। ਲੋਕ ਉਸ ਦੇ ਇਕ ਇਸ਼ਾਰੇ 'ਤੇ ਆਪਣੀਆਂ ਪਿਆਰੀਆਂ ਜਾਨਾਂ ਕੁਰਬਾਨ ਕਰਨ ਲਈ ਤਤਪਰ ਰਹਿੰਦੇ ਸਨ।

Statue of Maharaja Ranjit SinghStatue of Maharaja Ranjit Singh

ਸਰ ਲੈਪਲ ਗ੍ਰਿਫਨ ਉਨ੍ਹਾਂ ਦੀ ਮੌਤ ਤੋਂ ਕਰੀਬ 50 ਸਾਲ ਬਾਅਦ ਲਿਖਦਾ ਹੈ, ‘ਭਾਵੇਂ ਉਸ ਨੂੰ ਮੋਇਆਂ ਅੱਧੀ ਸਦੀ ਗੁਜ਼ਰ ਚੁੱਕੀ ਹੈ ਪਰ ਉਸ ਦੀ ਤਸਵੀਰ ਅੱਜ ਵੀ ਹਰ ਗੜ੍ਹੀ ਅਤੇ ਘਰ ਵਿਚ ਮੌਜੂਦ ਹੈ ਅਤੇ ਉਸ ਦਾ ਨਾਂਅ ਪ੍ਰਾਂਤ ਦੇ ਹਰ ਘਰ ਵਿਚ ਹਰਮਨ ਪਿਆਰਾ ਹੈ।’ ਸ਼ਾਹ ਮੁਹੰਮਦ ਆਪਣੇ ਕਿੱਸੇ ਵਿਚ ਬੜੀ ਖੂਬਸੂਰਤੀ ਨਾਲ ਵਰਨਣ ਕਰਦਾ ਹੈ :

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।

ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।

Maharaja Ranjit SinghMaharaja Ranjit Singh

ਮਹਾਰਾਜੇ ਦਾ ਜਨਮ ਸੰਨ 1780 ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਸੰਨ 1792 ਵਿਚ ਉਸ ਦਾ ਪਿਤਾ ਸੁਰਗਵਾਸ ਹੋ ਗਿਆ। ਸੋ ਇਸ ਨਜ਼ਰੀਏ ਨੂੰ ਮੱਦੇਨਜ਼ਰ ਰੱਖ ਕੇ ਉਸ ਦੀ ਮੌਤ ਸੰਨ 1839 ਵਿਚ ਹੋਣ ਕਰਕੇ ਸ਼ਾਹ ਮੁਹੰਮਦ ਮੋਟੇ ਤੌਰ 'ਤੇ ਉਸ ਦੇ ਰਾਜ ਨੂੰ 50 ਸਾਲਾ ਗਿਣਦਾ ਹੈ।

Maharaja Ranjit Singh
Maharaja Ranjit Singh

ਡੀਲ-ਡੌਲ : ਮਹਾਰਾਜਾ ਰਣਜੀਤ ਸਿੰਘ ਦਰਮਿਆਨੇ ਕੱਦ ਦਾ ਰਿਸ਼ਟ-ਪੁਸ਼ਟ ਵਿਅਕਤੀ ਸੀ। ਛੋਟੀ ਉਮਰੇ ਚੇਚਕ ਕਰ ਕੇ ਉਸ ਦੀ ਇਕ ਅੱਖ ਜਾਂਦੀ ਰਹੀ, ਜੋ ਪੂਰੀ ਤਰ੍ਹਾਂ ਬੰਦ ਹੋ ਗਈ ਸੀ ਪਰ ਦੂਸਰੀ ਅੱਖ ਕਮਾਨ ਦੀ ਤਰ੍ਹਾਂ ਲੰਬੀ ਅਤੇ ਮੋਟੀ ਸੀ। ਮਾਤਾ ਦੇ ਦਾਗ ਹੋਣ ਦੇ ਬਾਵਜੂਦ ਚਿਹਰਾ ਲਾਲੀ ਭਰਿਆ ਅਤੇ ਤੇਜੱਸਵੀ ਸੀ। ਬਰਫਾਨੀ ਰੰਗ ਦੀ ਦਾਹੜੀ ਧੁੰਨੀ ਤੱਕ ਲੰਬੀ ਸੀ। ਹੱਥ ਸ਼ੇਰ ਦੇ ਪੰਜਿਆਂ ਦੀ ਤਰ੍ਹਾਂ ਮਜ਼ਬੂਤ ਸਨ। ਅਵਾਜ਼ ਵਿਚ ਕਮਾਲ ਦੀ ਰਵਾਨਗੀ ਅਤੇ ਰੋਹਬ ਹੁੰਦਾ ਸੀ। ਭਾਵੇਂ ਕਿਸੇ ਸਕੂਲ ਵਿਚ ਨਹੀਂ ਸੀ ਪੜ੍ਹਿਆ ਪਰ ਪੰਜਾਬੀ, ਹਿੰਦੀ ਅਤੇ ਫਾਰਸੀ ਦੀ ਮੁਹਾਰਤ ਹਾਸਲ ਸੀ।

ਫਾਰਸੀ ਵਿਚ ਪੱਤਰ ਆਪਣੇ ਸਕੱਤਰਾਂ ਨੂੰ ਆਪ ਲਿਖਾਉਂਦਾ ਸੀ। ਰੋਹਬ-ਦਾਬ ਏਨਾ ਸੀ ਕਿ ਕੋਈ ਦਰਬਾਰੀ ਅੱਖ ਪੁੱਟ ਕੇ ਝਾਕਣ ਦੀ ਜੁਅਰਤ ਨਹੀਂ ਸੀ ਰੱਖਦਾ। ਇਕ ਵਾਰ ਜਦ ਲਾਰਡ ਵਿਲੀਅਮ ਬੈਂਟਿੰਗ ਦੇ ਇਕ ਅਫਸਰ ਨੇ ਫਕੀਰ ਅਜੀਜ਼ੂਦੀਨ ਨੂੰ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਕਾਣੀ ਹੈ ਤਾਂ ਉੱਤਰ ਸੀ ਕਿ ‘ਉਨ੍ਹਾਂ ਦੇ ਚਿਹਰੇ ਦਾ ਜਲਾਲ ਏਨਾ ਤੇਜੱਸਵੀ ਹੈ ਕਿ ਮੈਂ ਕਦੇ ਉੱਪਰ ਝਾਕਣ ਦਾ ਹੀਆ ਹੀ ਨਹੀਂ ਕੀਤਾ’।

Maharaja Ranjit SinghMaharaja Ranjit Singh

ਪੂਰਨ ਯੋਧਾ : ਮਹਾਰਾਜਾ ਇਕ ਸਰਬ ਕਲਾ ਭਰਪੂਰ ਜੰਗਜੂ ਯੋਧਾ ਸੀ। ਇਸ ਬਾਰੇ ਭਾਈ ਸਾਹਿਬ ਜੀ ਲਿਖਦੇ ਹਨ, ‘ਸਦਾ ਹੀ ਕਮਰ ਕਸੀ ਹਮ ਦੇਖੀ, ਕਬਹੁੰ ਨਾ ਸੁਸਤੀ ਮੁੱਖ ਪਰ ਪੇਖੀਂ। ਉਹ ਉੱਚ ਕੋਟੀ ਦੇ ਘੁੜ ਸਵਾਰ, ਤਲਵਾਰਬਾਜ਼ ਅਤੇ ਨਿਸ਼ਾਨਚੀ ਸਨ। ਜਦ ਵੀ ਦੌਰੇ ‘ਤੇ ਹੁੰਦੇ, ਸ਼ਸਤਰਬੱਧ ਹੁੰਦੇ। ਰਾਤ ਨੂੰ ਸੌਣ ਵਾਲੇ ਬਿਸਤਰੇ ‘ਤੇ ਤਲਵਾਰ-ਢਾਲ ਸਿਰਹਾਣੇ ਹੁੰਦੀ। ਸ਼ਾਮਿਆਨੇ ਬਾਹਰ ਇਕ ਘੋੜਾ ਕਾਠੀ ਸਮੇਤ ਤਿਆਰ-ਬਰ-ਤਿਆਰ ਹੁੰਦਾ। ਜੰਗੀ ਮੁਹਿੰਮਾਂ ਵਿਚ ਖਾਣਾ ਅਕਸਰ ਆਮ ਸਿਪਾਹੀਆਂ ਨਾਲ ਘੋੜੇ ਦੀ ਕਾਠੀ ‘ਤੇ ਖਾਂਦੇ ਸਨ। ਉਹ ਏਨਾ ਤੇਜ਼ ਅਤੇ ਫੁਰਤੀਲਾ ਯੋਧਾ ਸੀ ਕਿ 17 ਸਾਲ ਦੀ ਉਮਰ ਵਿਚ ਜਦੋਂ ਝਨਾਬ ਦੇ ਕੰਢੇ ਸ਼ਿਕਾਰ ਕਰਕੇ ਵਾਪਸ ਆ ਰਿਹਾ ਸੀ ਕਿ ਸੜਵਾੜ ਵਿਚ ਲੁਕੇ ਵਿਰੋਧੀ ਸਰਦਾਰ ਹਸ਼ਮਤ ਖਾਨ ਚੱਠੇ ਨੇ ਉਸ ‘ਤੇ ਮਾਰੂ ਗੋਲੀ ਦਾਗੀ। ਖੁਸ਼ਕਿਸਮਤੀ! ਗੋਲੀ ਦਾ ਨਿਸ਼ਾਨਾ ਉੱਕ ਗਿਆ। ਇਸ ਤੋਂ ਪਹਿਲਾਂ ਕਿ ਉਹ ਦੂਸਰੀ ਗੋਲੀ ਭਰਦਾ, ਬਿਜਲੀ ਦੀ ਤੇਜ਼ੀ ਨਾਲ ਰਣਜੀਤ ਨੇ ਘੋੜਾ ਨਠਾ ਕੇ ਤਲਵਾਰ ਦੇ ਕਰਾਰੇ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ।

Maharaja Ranjit SinghMaharaja Ranjit Singh

ਅਟਕ ਦਰਿਆ ਪਾਰ ਕਰਨ, ਨੌਸ਼ਹਿਰਾ ਅਤੇ ਮੰਡੇਰਾ ਜੰਗਾਂ ਸਮੇਂ ਉਸ ਵੱਲੋਂ ਵਿਖਾਏ ਜੰਗੀ ਜੌਹਰਾਂ ਦੇ ਸਨਮੁੱਖ ਵਿਰੋਧੀ ਅਸ਼-ਅਸ਼ ਕਰ ਉਠੇ। ਸੰਨ 1831 ਵਿਚ ਰੋਪੜ ਦਰਸਾਰ ਸਮੇਂ ਵਿਲੀਅਮ ਬੈਂਟਿੰਗ ਗਵਰਨਰ ਜਨਰਲ ਹਿੰਦ ਅਤੇ ਲਾਟਾਂ ਸਾਹਮਣੇ ਮੈਦਾਨ ਵਿਚ ਗੜਵਾ ਪੁੱਠਾ ਰੱਖ ਕੇ ਤਿੰਨ ਵਾਰ ਘੋੜਾ ਇਧਰ-ਉਧਰ ਭਜਾਉਂਦਿਆਂ ਜਦੋਂ ਤਲਵਾਰ ਦੀ ਨੋਕ ਨਾਲ ਉਸ ਨੂੰ ਬਾਜ਼ ਦੀ ਫੁਰਤੀ ਨਾਲ ਉਠਾ ਕੇ ਸਭ ਨੂੰ ਹੈਰਾਨ ਕਰ ਦਿੱਤਾ।

Maharaja Ranjit Singh
Maharaja Ranjit Singh

ਨਿੱਤ-ਪ੍ਰਤੀ ਜੀਵਨ : ਸ਼ੇਰ ਸ਼ਾਹ ਸੂਰੀ ਵਾਂਗ ਮਹਾਰਾਜਾ ਹਮੇਸ਼ਾ ਚੁਸਤ ਅਤੇ ਰੁੱਝਾ ਹੋਇਆ ਰਹਿੰਦਾ ਸੀ। ਆਪਣੀ ਜਨਤਾ ਪ੍ਰਤੀ ਕਰਤਵਾਂ ਨੂੰ ਬਾਖੂਬੀ ਨਿਭਾਉਂਦਾ ਸੀ। ਮਨ, ਬਚਨ ਅਤੇ ਕਰਮ ਦਾ ਧਨੀ ਸੀ। ਮੁਨਸ਼ੀ ਸ਼ਾਮਤ ਅਲੀ ਜੋ ਲਾਹੌਰ ਦਰਬਾਰ ਵੇਖਣ ਲਈ ਸੰਨ 1838 ਵਿਚ ਆਇਆ ਸੀ, ਦੱਸਦਾ ਹੈ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਜ-ਭਾਗ ਦੇ ਕੰਮਾਂ ਵਿਚ ਰੁੱਝਾ ਰਹਿੰਦਾ। ਸਵੇਰੇ ਨਿਯਮਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ। ਸਾਦੇ ਕੱਪੜੇ ਪਹਿਨਦਾ। ਤਖ਼ਤ ਦੀ ਬਜਾਏ ਚਾਂਦੀ ਦੀ ਕੁਰਸੀ ‘ਤੇ ਬੈਠਦਾ। ਖਾਸ ਮਹੱਤਤਾ ਵਾਲੇ ਪੱਤਰ ਆਪ ਬੋਲ ਕੇ ਲਿਖਾਉਂਦਾ। ਵਿਦੇਸ਼ੀ ਵਿਅਕਤੀਆਂ ਤੋਂ ਹਰ ਖੇਤਰ ਸਬੰਧੀ ਜਾਣਕਾਰੀ ਪ੍ਰਾਪਤ ਕਰਦਾ।

Maharaj Ranjit Singh's statue in LahoreMaharaj Ranjit Singhs statue in Lahore

ਵਿਕਟਰ ਜੈਕੋਮੋਟ ਜੋ ਮਹਾਰਾਜੇ ਨੂੰ ਬਹੁਤ ਵਾਰ ਮਿਲਿਆ, ਲਿਖਦਾ ਹੈ ਕਿ ‘ਮੈਂ ਆਪਣੀ ਯਾਤਰਾ ਦੌਰਾਨ ਜਿੰਨੇ ਵੀ ਭਾਰਤੀ ਰਾਜੇ ਵੇਖੇ, ਉਨ੍ਹਾਂ ਵਿਚੋਂ ਸ਼ੇਰੇ-ਪੰਜਾਬ ਸਭ ਤੋਂ ਵੱਧ ਸਿਆਣਾ ਅਤੇ ਚਤਰ ਸੀ। ਬੋਲ-ਚਾਲ ਵੇਲੇ ਅਨੇਕ ਪ੍ਰਸ਼ਨ ਪੁੱਛਦਾ। ਮੇਰੇ ਤੋਂ ਹਿੰਦੁਸਤਾਨ, ਇੰਗਲਿਸ਼ਤਾਨ, ਅੰਗਰੇਜ਼ ਫੌਜ ਦੀ ਗਿਣਤੀ, ਨੈਪੋਲੀਅਨ ਦਾ ਹਾਲ, ਸਵਰਗ, ਪ੍ਰਮਾਤਮਾ ਅਤੇ ਹੋਰ ਵਿਸ਼ਿਆਂ ਬਾਰੇ ਸਵਾਲ ਪੁੱਛਦਾ। ਉਸ ਦੀ ਯਾਦਸ਼ਕਤੀ ਏਨੀ ਵਸੀਹ ਸੀ ਕਿ ਉਹ ਆਪਣੇ ਰਾਜ ਦੇ 10-12 ਹਜ਼ਾਰ ਪਿੰਡਾਂ ਦੇ ਨਾਂਅ, ਸਥਿਤੀ ਅਤੇ ਇਤਿਹਾਸ ਦੱਸ ਸਕਦਾ ਸੀ।

LahoreLahore

ਧਾਰਮਿਕ ਸਦਭਾਵਨਾ : ਮਹਾਰਾਜਾ ਪੱਕਾ ਗੁਰਸਿੱਖ ਸੀ। ਸਿੱਖ ਸਿਧਾਂਤਾਂ ਅਨੁਸਾਰ ਉਸ ਨੇ ਇਕ ਤਾਕਤਵਰ ਧਰਮ-ਨਿਰਪੱਖ ਰਾਜ ਸਥਾਪਿਤ ਕੀਤਾ। ਦੂਸਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਅਤੇ ਖੁੱਲ੍ਹਦਿਲੀ ਦਾ ਮੁਜ਼ਾਹਰਾ ਕੀਤਾ। ਹਿੰਦੂ ਅਤੇ ਮੁਸਲਿਮ ਫਿਰਕਿਆਂ ਨੂੰ ਬਰਾਬਰ ਮਾਣ-ਸਨਮਾਨ ਦਿੱਤਾ। ਸਿੱਖਾਂ ਤੋਂ ਇਲਾਵਾ ਉਸ ਦੇ ਦਰਬਾਰ ਵਿਚ ਹਿੰਦੂ, ਮੁਸਲਮਾਨ, ਅੰਗਰੇਜ਼, ਫਰਾਂਸੀਸੀ, ਰੂਸੀ, ਇਟਾਲੀਅਨ ਉੱਚ-ਅਹੁਦਿਆਂ ‘ਤੇ ਬਿਰਾਜਮਾਨ ਸਨ, ਜਿਨ੍ਹਾਂ ਵਿਚੋਂ ਜਨਰਲ ਵੈਨਤੂਰਾ, ਐਲਾਰਡ, ਇਲਾਹੀ ਬਖਸ਼, ਫਕੀਰ ਅਜੀਜ਼ੂਦੀਨ, ਮੁਹਕਮ ਚੰਦ, ਦੀਵਾਨ ਭਵਾਨੀ ਦਾਸ ਵਰਨਣਯੋਗ ਹਨ।

ਮੌਲਾਨਾ ਸਫਾਇਤ ਅਹਿਮਦ ਅਨੁਸਾਰ ਉਸੇ ਰਾਜ ਵਿਚ ਮੁਸਲਮਾਨਾਂ ਨੂੰ ਪੂਰੇ ਰਾਜਨੀਤਕ ਅਤੇ ਧਾਰਮਿਕ ਹੱਕ ਪ੍ਰਾਪਤ ਸਨ। ਜਿੱਥੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸੋਨਾ ਚੜ੍ਹਾਇਆ, ਉਥੇ ਜਵਾਲਾਮੁਖੀ, ਸੋਮਨਾਥ, ਹਰਿਦੁਆਰ ਮੰਦਰਾਂ ਨੂੰ ਖੁੱਲ੍ਹ ਕੇ ਦਾਨ ਦਿੱਤਾ। ਸੱਚ ਤਾਂ ਇਹ ਹੈ ਕਿ ਜੋ ਧਰਮ-ਨਿਰਪੱਖ ਨੀਤੀ ਅੱਜ ਭਾਰਤ ਸਰਕਾਰ ਨੇ ਦੇਸ਼ ਨੂੰ ਇਕਜੁੱਟ ਰੱਖਣ ਲਈ ਅਪਣਾਈ ਹੋਈ ਹੈ, ਇਹ ਉਸ ਮਹਾਨ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਹੈ।

Darbar SahibDarbar Sahib

ਦੂਰਅੰਦੇਸ਼ੀ : ਰਣਜੀਤ ਸਿੰਘ ਸਫਲ ਨੀਤੀਵਾਨ ਸਾਬਤ ਹੋਇਆ। ਆਪਣੇ ਰਾਜ ਨੂੰ ਪੱਕਾ ਕਰਨ ਅਤੇ ਫੈਲਾਉਣ ਖਾਤਰ ਉਸ ਨੇ ਆਪਣੀ ਸੱਸ ਰਾਣੀ ਸਦਾ ਕੌਰ ਨਾਲ ਸਮਝੌਤਾ ਕੀਤਾ। ਫਤਹਿ ਸਿੰਘ ਆਹਲੂਵਾਲੀਆ ਨਾਲ ਪੱਗ ਵਟਾਈ। ਸੰਨ 1809 ਵਿਚ ਅੰਗਰੇਜ਼ਾਂ ਨਾਲ ਸੰਧੀ ਕੀਤੀ। ਉਸ ਦੀ ਦੂਰਅੰਦੇਸ਼ੀ ਅਤੇ ਪਾਰਖੂ ਅੱਖ ਦਾ ਕਮਾਲ ਵੇਖੋ ਕਿ ਉਸ ਨੇ ਜ਼ਮਾਨੇ ਭਰ ਦਾ ਟੇਲੈਂਟ ਆਪਣੇ ਦਰਬਾਰ ਅਤੇ ਫੌਜ ਵਿਚ ਭਰਤੀ ਕੀਤਾ, ਜਿਨ੍ਹਾਂ ਵਿਚ ਦੀਵਾਨ ਮੋਹਕਮ ਚੰਦ, ਫਕੀਰ ਅਜੀਜ਼ੂਦੀਨ, ਹਰੀ ਸਿੰਘ ਨਲਵਾ, ਮਿਸਰ ਦੀਵਾਨ ਚੰਦ, ਰਾਜਾ ਧਿਆਨ ਸਿੰਘ, ਜਨਰਲ ਵੈਨਤੂਰਾ ਆਦਿ ਸ਼ਾਮਿਲ ਸਨ। ਜਿਨ੍ਹਾਂ ਵਿਰੋਧੀ ਹਾਲਤਾਂ ਵਿਚ ਉਸ ਨੇ ਮਹਾਨ ਸਿੱਖ ਰਾਜ ਕਾਇਮ ਕੀਤਾ, ਇਹ ਉਸ ਦੀ ਨੀਤੀ ਅਤੇ ਦੂਰਅੰਦੇਸ਼ੀ ਦਾ ਕਮਾਲ ਸੀ।

Hari Singh NalwaHari Singh Nalwa

ਵਿਦਿਅਕ ਪ੍ਰਬੰਧ : ਆਪ ਵਿੱਦਿਆ ਪ੍ਰਾਪਤ ਨਾ ਕਰ ਸਕਣ ਦੀ ਘਾਟ ਨੂੰ ਉਸ ਨੇ ਭਲੀਭਾਂਤ ਮਹਿਸੂਸ ਕੀਤਾ। ਉਹ ਸਮਝਦਾ ਸੀ ਕਿ ਸਫਲ ਰਾਜ ਅਤੇ ਸਫਲ ਰਾਜੇ ਲਈ ਵਿੱਦਿਆ ਦੇ ਗਿਆਨ ਦਾ ਹੋਣਾ ਅਤਿ ਜ਼ਰੂਰੀ ਹੈ । ਇਸ ਲਈ ਉਸ ਨੇ ਬੱਚਿਆਂ ਦੀ ਸਿੱਖਿਆ ਦੇ ਪ੍ਰਬੰਧ ਲਈ ਪਾਠਸ਼ਾਲਾਵਾਂ, ਮਦਰੱਸਿਆਂ ਅਤੇ ਧਾਰਮਿਕ ਅਦਾਰਿਆਂ ਨੂੰ ਖੁੱਲ੍ਹ ਕੇ ਦਾਨ ਦਿੱਤਾ ਅਤੇ ਉਨ੍ਹਾਂ ਦੇ ਨਾਂਅ ਜਗੀਰਾਂ ਲਵਾਈਆਂ।

ਉਹ ਅੰਗਰੇਜ਼ੀ ਵਿੱਦਿਆ ਦੇ ਪ੍ਰਬੰਧ ਦਾ ਵੀ ਇੱਛਾਵਾਨ ਸੀ। ਉਸ ਦੇ ਦਰਬਾਰ ਵਿਚ ਮੁਨਸ਼ੀ ਸੋਹਣ ਲਾਲ, ਦੀਵਾਨ ਅਮਰ ਨਾਥ, ਸ਼ਾਹ ਮੁਹੰਮਦ, ਗਣੇਸ਼ ਦਾਸ ਵਰਗੇ ਵਿਦਵਾਨ ਮੌਜੂਦ ਸਨ। ਦੀਵਾਨ ਅਮਰਨਾਥ ਦਾ ‘ਜ਼ਫਰਨਾਮਾ’, ਮੁਨਸ਼ੀ ਸੋਹਣ ਲਾਲ ਦੀ ‘ਉਮਦਤ-ਉਤ-ਤਵਾਰੀਖ’ ਅਤੇ ਸ਼ਾਹ ਮੁਹੰਮਦ ਦਾ ‘ਜੰਗਨਾਮਾ’ ਵਰਨਣਯੋਗ ਕਿਰਤਾਂ ਹਨ। ਪਰਜਾ-ਪਾਲਕ : ਚੱਕਰਵਰਤੀ ਮਹਾਧਿਰਾਜ ਵਿਕਰਮਾਦਿਤ ਗੁਪਤ ਵਾਂਗ ਮਹਾਰਾਜਾ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦਾ ਸੀ। ਪਰਜਾ ਦੇ ਹਿਤਾਂ ਤੋਂ ਸਰਦਾਰਾਂ ਅਤੇ ਜਰਨੈਲਾਂ ਦੇ ਹਿਤਾਂ ਨੂੰ ਕੁਰਬਾਨ ਕਰ ਦਿੰਦਾ ਸੀ।

ਰਾਜ ਵਿਚ ਭੇਸ ਵਟਾ ਕੇ ਫਿਰਦਾ ਸੀ ਤਾਂ ਕਿ ਜਨਤਾ ਦੀਆਂ ਮੁਸ਼ਕਿਲਾਂ ਅਤੇ ਉਸ ਦੇ ਰਾਜ ਪ੍ਰਬੰਧ ਪ੍ਰਤੀ ਜਨਤਕ ਰਾਏ ਦਾ ਪਤਾ ਚੱਲ ਸਕੇ। ਸੰਨ 1833 ਵਿਚ ਕਸ਼ਮੀਰ ਵਿਚ ਕਾਲ ਪੈਣ ‘ਤੇ ਜਦੋਂ ਜਮਾਂਦਾਰ ਖੁਸ਼ਹਾਲ ਸਿੰਘ ਨੇ ਯੋਗ ਪ੍ਰਬੰਧ ਨਾ ਕੀਤੇ ਤਾਂ ਉਨ੍ਹਾਂ ਉਸ ਨੂੰ ਇਕ ਮਹੀਨਾ ਮੂੰਹ ਨਾ ਲਾਇਆ। ਸੰਨ 1835 ਦੇ ਕਾਲ ਸਮੇਂ ਰਾਜ ਦੇ ਖਜ਼ਾਨੇ ਜਨਤਾ ਲਈ ਖੋਲ੍ਹ ਦਿੱਤੇ। ਕਿਸਾਨਾਂ ਨੂੰ ਮੁਫਤ ਬੀਜ ਵੰਡਿਆ। ਐਚ. ਈ. ਫੇਨ ਅਨੁਸਾਰ ਪਰਜਾ ਉਸ ਨੂੰ ਦਰਿਆ-ਦਿਲ ਰਾਜਾ ਸਮਝਦੀ ਸੀ।

Jammu-KashmirJammu-Kashmir

ਹੂਗਲ ਅਨੁਸਾਰ ਪੰਜਾਬ, ਅੰਗਰੇਜ਼ ਹਿੰਦ ਨਾਲੋਂ ਕਿਤੇ ਵੱਧ ਸੁਰੱਖਿਅਤ ਸੀ। ਜੇ ਕੋਈ ਸਰਦਾਰ ਪਰਜਾ ਨਾਲ ਜ਼ਿਆਦਤੀ ਕਰਦਾ ਤਾਂ ਉਹ ਉਸ ਨੂੰ ਨਹੀਂ ਸਨ ਬਖਸ਼ਦੇ। ਜਨਰਲ ਅਵੀਤਾਬਲੇ ਗਵਰਨਰ ਪਿਸ਼ਾਵਰ ਨੂੰ ਇਸੇ ਕਰਕੇ ਸਜ਼ਾ ਭੁਗਤਣੀ ਪਈ ਸੀ। ਤਾਹੀਓਂ ਜਦੋਂ ਕਿਤੇ ਉਹ ਬਿਮਾਰ ਪੈ ਜਾਂਦੇ ਤਾਂ ਸਾਰੀ ਪਰਜਾ ਉਨ੍ਹਾਂ ਦੀ ਸਿਹਤਯਾਬੀ ਦੀ ਦੁਆ ਮੰਗਦੀ। ਮਹਾਰਾਜਾ ਹਰ ਚੰਗੀ ਚੀਜ਼ ਦੇ ਰਸੀਏ ਸਨ। ਸੁਣੱਖੇ ਨੌਜਵਾਨ ਅਤੇ ਛੈਲ-ਛਬੀਲੀਆਂ ਨਾਰਾਂ ਆਪਣੇ ਆਲੇ-ਦੁਆਲੇ ਰੱਖਦੇ। ਲੈਲੀ ਘੋੜੀ, ਕੋਹਿਨੂਰ ਹੀਰੇ ਦੀ ਪ੍ਰਾਪਤੀ, ਅਖਰੀਲੀ ਉਮਰੇ ਰਾਣੀ ਜਿੰਦਾਂ ਵਰਗੀ ਖੂਬਸੂਰਤ ਔਰਤ ਨਾਲ ਸ਼ਾਦੀ ਇਸ ਦੇ ਪ੍ਰਮਾਣ ਹਨ।

 

ਮਹਾਰਾਜਾ ਸ਼ਰਾਬ, ਸ਼ਬਾਬ, ਅਫੀਮ ਦੇ ਆਦੀ ਸਨ ਪਰ ਇਨ੍ਹਾਂ ਆਦਤਾਂ ਨੂੰ ਆਪਣੇ ‘ਤੇ ਹਾਵੀ-ਪ੍ਰਭਾਵੀ ਨਹੀਂ ਹੋਣ ਦਿੱਤਾ। ਉਸ ਦੇ ਅਸੀਮ ਅਤੇ ਉੱਚਤਮ ਨਿੱਜੀ ਗੁਣਾਂ ਤੋਂ ਪਤਾ ਚਲਦਾ ਹੈ ਕਿ ਉਹ ਇਕ ਜਮਾਂਦਰੂ ਸ਼ਾਸਕ ਸਨ। ਸਿੱਖ ਕੌਮ ਅੰਦਰ ਸ਼ਾਸਕੀ ਪ੍ਰਤਿਭਾ ਨੂੰ ਉਚਾਈਆਂ 'ਤੇ ਪਹੁੰਚਾਉਣ, ਅੰਗਰੇਜ਼, ਫਰਾਂਸੀਸੀ, ਰੂਸੀ ਕੌਮਾਂ ਮੁਕਾਬਲੇ ਇਕ ਤਾਕਤਵਰ ਸਿੱਖ ਰਾਜ ਸਥਾਪਿਤ ਕਰਨ ਲਈ ਉਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।  - ਦਰਬਾਰਾ ਸਿੰਘ ਕਾਹਲੋਂ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement