Year Ender 2025 : 2025 ਦੀਆਂ ਸੁਆਦਲੀਆਂ ਬੇਸੁਆਦਲੀਆਂ ਯਾਦਾਂ

By : GAGANDEEP

Published : Dec 28, 2025, 8:27 am IST
Updated : Dec 28, 2025, 8:38 am IST
SHARE ARTICLE
Year Ender 2025 News
Year Ender 2025 News

Year Ender 2025 : ਕਈ ਦੁੱਖ ਤੇ ਕਈ ਯਾਦਾਂ ਦੇ ਰਹਿ 2025

ਸਾਡੇ ਸਾਰਿਆਂ ਦੀ ਜ਼ਿੰਦਗੀ ਵਿਚੋਂ ਸਾਲ 2025 ਜਾ ਰਿਹਾ ਹੈ ਤੇ ਸਾਲ 2026 ਸਾਡੇ ਬੂਹੇ ’ਤੇ ਦਸਤਕ ਦੇ ਰਿਹਾ ਹੈ। ਸੋ ਸਮੂਹ ‘ਸਪੋਕਸਮੈਨ ਪ੍ਰਵਾਰ’ ਵਲੋਂ ਸਭਨਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਸਾਲ 2025 ਵਿਚ ਕਦੋਂ ਕੀ ਵਾਪਰਿਆ ਇਸ ਬਾਰੇ ਇਕ ਨਜ਼ਰ ਇਸ ਤਰ੍ਹਾਂ ਹੈ :-

                                                                             ਜਨਵਰੀ

1  ਜਨਵਰੀ    -    ਨਵੇਂ ਸਾਲ ਦੀ ਸਵੇਰ ਲੂਸਿਅਲਾ ਦੇ ਸ਼ਹਿਰ ਨਿਊ ਓਰਲੀਨਜ਼ ’ਚ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ ’ਤੇ ਟਰੱਕ ਚੜ੍ਹਾ ਦਿਤਾ ਜਿਸ ਕਾਰਨ 10 ਮੌਤਾਂ, 30 ਜ਼ਖ਼ਮੀ। 
2  ਜਨਵਰੀ    -    ਇਟਲੀ ਵਿਚ ਨਵੇਂ ਸਾਲ ਦੇ ਜਸ਼ਨ ਨੂੰ ਧਮਾਕੇਦਾਰ ਬਣਾਉਣ ਦੇ ਚੱਕਰ ਵਿਚ 309 ਵਿਅਕਤੀ ਜ਼ਖ਼ਮੀ। 
4  ਜਨਵਰੀ    -    ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ਨਹੀਂ ਰਹੇ। 
6  ਜਨਵਰੀ    -    ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ। 
7  ਜਨਵਰੀ    -    ਚੀਨ ਦੇ ਕਬਜ਼ੇ ਵਾਲੇ ਤਿੱਬਤ ਵਿਚ ਭੂਚਾਲ ਨੇ ਮਚਾਈ ਤਬਾਹੀ 126 ਮੌਤਾਂ, 188 ਜ਼ਖ਼ਮੀ। 
8  ਜਨਵਰੀ    -    ਕੇਂਦਰ ਨੇ ਡਾ: ਵੀ. ਨਰਾਇਣਨ ਨੂੰ ਭਾਰਤੀ ਪੁਲਾੜ ਖੋਜ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ।  
10 ਜਨਵਰੀ    -    ਭਾਰਤੀ ਮਹਿਲਾ ਟੀਮ ਦੀ ਸਮਿ੍ਰਤੀ ਮੰਧਾਨਾ ਇਕ ਦਿਨੀ ਮੈਚਾਂ ਵਿਚ ਚਾਰ ਹਜ਼ਾਰ ਦੌੜਾਂ ਬਣਾਉਣ ਵਾਲੀ ਦੂਜੀ ਭਾਰਤੀ ਖਿਡਾਰਨ ਬਣੀ। 
10 ਜਨਵਰੀ    -    ਪੈਰਿਸ ਓਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਨੀਰਜ ਚੋਪੜਾ ਨੂੰ ਸਾਲ 2024 ਦਾ ਸਰਵੋਤਮ ਨੇਜਾਬਾਜ਼ ਚੁਣਿਆ। 
11 ਜਨਵਰੀ    -    ਹਰਪ੍ਰੀਤ ਸਿੰਘ ਚੀਮਾ ਤੇ ਨਵਨੀਤ ਕੌਰ ਚੀਮਾ ਨੇ ਹੁਣ ਮਾਊਂਟ ਵਿਨਸਨ ਨੂੰ ਕੀਤਾ ਫ਼ਤਿਹ। 
13 ਜਨਵਰੀ    -    ਯੂ.ਪੀ. ਦੇ ਪ੍ਰਯਾਗਰਾਜ ਵਿਖੇ ਦੁਨੀਆਂ ਦਾ ਸਭ ਤੋਂ ਵੱਡੇ ਮਹਾਂਕੁੰਭ ਦਾ ਆਗਾਜ਼। 
14 ਜਨਵਰੀ    -    ਮਾਘੀ ਮੇਲੇ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵਲੋਂ ਨਵੀਂ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਐਲਾਨ।
15 ਜਨਵਰੀ    -    ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ ਖ਼ਾਲਸਾ ਦਾ ਦੇਹਾਂਤ। 
16 ਜਨਵਰੀ    -    ਭਾਰਤ ਪੁਲਾੜ ਖੇਤਰ ਦੇ ਇਸਰੋ ਨੇ ਰਚਿਆ ਇਤਿਹਾਸ ਸਪੇਡੇਕਸ ਮਿਸ਼ਨ ਰਿਹਾ ਸਫ਼ਲ।    
17 ਜਨਵਰੀ    -    ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਮਨੂ ਭਾਕਰ, ਪ੍ਰਵੀਨ ਤੇ ਗੁਕੇਸ਼ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ।
19 ਜਨਵਰੀ    -    ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਖੋ-ਖੋ ਵਿਸ਼ਵ ਕੱਪ ਦੀਆਂ ਬਣੀਆਂ ਚੈਂਪੀਅਨ। 
20 ਜਨਵਰੀ    -    ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 
20ਜਨਵਰੀ  -   ਪ੍ਰੋਫੈਸਰ ਆਫ਼ ਸਿੱਖਇਜ਼ਮ ਪਿ੍ਰੰਸੀਪਲ ਰਾਮ ਸਿੰਘ ਕੁਲਾਰ ਦਾ ਕੈਨੇਡਾ ਵਿਖੇ ਦੇਹਾਂਤ। 
25 ਜਨਵਰੀ    -    ਭਾਰਤ ਦੇ ਸਾਬਕਾ ਚੀਫ਼ ਜਸਟਿਸ ਜੇ.ਐਸ ਖੇਹਰ ਸਮੇਤ 7 ਨੂੰ ਪਦਮ ਵਿਭੂਸ਼ਣ ਪ੍ਰਦਾਨ ਕੀਤੇ। ਮੇਜਰ ਮਨਜੀਤ ਤੇ ਨਾਇਕ ਦਿਲਾਵਰ ਖਾਨ ਨੂੰ ਕੀਰਤੀ ਚੱਕਰ ਨਾਲ ਸਨਮਾਨ। 
28 ਜਨਵਰੀ    -    ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਪਦਮਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ। 
29 ਜਨਵਰੀ    -    ਮਹਾਂਕੁੰਭ ਦੇ ਸੰਗਮ ਖੇਤਰ ਵਿਚ ਮੋਨੀ ਮੱਸਿਆ ਮੌਕੇ ਇਸ਼ਨਾਨ ਕਰਨ ਲਈ ਇੱਕਤਰ ਹੋਏ ਸ਼ਰਧਾਲੂਆਂ ਵਿਚ ਮਚੀ ਭਗਦੜ ਨਾਲ 30 ਮੌਤਾਂ 60 ਜ਼ਖ਼ਮੀ। 
30 ਜਨਵਰੀ    -    ਸਾਬਕਾ ਵਿਸ਼ਵ ਕੱਪ ਜੇਤੂ ਨਰਮਦਾ ਨਿਤਿਨ ਰਾਜੂ ਨੇ 38ਵੀਆਂ ਰਾਸ਼ਟਰੀ ਖੇਡਾਂ ਵਿਚ 10 ਮੀਟਰ ਏਅਰ ਰਾਈਫਲ ਵਿਚ ਸੋਨ ਤਗਮਾ ਜਿੱਤਣ ਤੇ ਬਣਾਇਆ ਰਾਸ਼ਟਰੀ ਰਿਕਾਰਡ। 
31 ਜਨਵਰੀ    -    ਮਨੀਪੁਰ ਦੀ ਸਟਾਰ ਵੇਟਲਿਫਟਰ ਐਸ ਬਿੰਦਿਆਰਾਣੀ ਦੇਵੀ ਨੇ ਸਨੈਚ ਵਿਚ ਕੌਮੀ ਰਿਕਾਰਡ ਨਾਲ ਜਿੱਤਿਆ ਸੋਨ ਤਗਮਾ।


                                                                    ਫਰਵਰੀ
 

1 ਫ਼ਰਵਰੀ    -    ਰਤੀਆ ਨੇੜੇ ਧੁੰਦ ਕਾਰਨ ਕਰੂਜ਼ਰ ਗੱਡੀ ਭਾਖੜਾ ਨਹਿਰ ਵਿਚ ਡਿੱਗਣ ਕਾਰਨ 12 ਮੌਤਾਂ।
2 ਫ਼ਰਵਰੀ     -    ਭਾਰਤੀ ਮਹਿਲਾ ਕਿ੍ਰਕਟ ਟੀਮ ਅੰਡਰ-19, ਟੀ-20 ਵਿਸ਼ਵ ਕੱਪ ਵਿਚ ਲਗਾਤਾਰ ਦੂਜੀ ਵਾਰ ਬਣੀ ਚੈਂਪੀਅਨ।
2 ਫ਼ਰਵਰੀ     -    ਨਿਸ਼ਾਨੇਬਾਜ਼ ਅਰਜਨ ਬਬੂਟਾ ਤੇ ਓਜਸਵੀ ਠਾਕੁਰ ਦੀ ਪੰਜਾਬ ਦੀ ਜੋੜੀ ਨੇ ‘ਏਅਰ ਰਾਈਫ਼ਲ ਮਿਕਸਡ’ ਟੀਮ ਨੇ ਜਿੱਤਿਆ ਸੋਨ ਤਗਮਾ।
3 ਫ਼ਰਵਰੀ    -    ਭਾਰਤੀ ਅਮਰੀਕੀ ਸੰਗੀਤਕਾਰ ਤੇ ਕਾਰੋਬਾਰੀ ਚੰਦਰਿਕਾ ਟੰਡਨ ਨੇ ਐਲਬਮ ਤਿ੍ਰਵੈਣੀ ਲਈ ਜਿੱਤਿਆ ਗੈ੍ਰਮੀ ਪੁਰਸਕਾਰ। 
3 ਫ਼ਰਵਰੀ     -    ਪੰਜਾਬ ਦੀ ਸਿਫ਼ਤ ਕੌਰ ਸਮਰਾ ਤੇ ਕਰਨਾਟਕ ਦੇ ਜੋਨਾਥਨ ਐਂਥਨੀ ਨੇ 38ਵੀਆਂ ਰਾਸ਼ਟਰੀ ਖੇਡਾਂ ਵਿਚ ਸੋਨ ਤਗਮਾ ਜਿੱਤਿਆ।
5 ਫ਼ਰਵਰੀ    -    ਅਮਰੀਕਾ ਵਲੋਂ ਜਬਰੀ ਵਾਪਸ ਭੇਜੇ 104 ਭਾਰਤੀਆਂ ਦਾ ਪਹਿਲਾ ਜਹਾਜ਼ ਅੰਮ੍ਰਿਤਸਰ ਪੁੱਜਾ। 
7 ਫ਼ਰਵਰੀ    -    ਉਤਰਾਖੰਡ ਦੇ ਦੇਹਰਾਦੂਨ ਵਿਖੇ 38ਵੀਆਂ ਕੌਮੀ ਖੇਡਾਂ ਵਿਚ ਮਾਨਸਾ ਜ਼ਿਲ੍ਹੇ ਦੀ ਪ੍ਰਨੀਤ ਕੌਰ ਨੇ ਤੀਰ ਅੰਦਾਜ਼ੀ ਵਿਚ ਜਿੱਤਿਆ ਤੀਜਾ ਤਗਮਾ। 
8 ਫ਼ਰਵਰੀ    -    ਦਿੱਲੀ ਵਿਚ 27 ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ
8 ਫ਼ਰਵਰੀ    -    38ਵੀਆਂ ਕੌਮੀ ਖੇਡਾਂ ਵਿਚ ਗੁਰਬਾਣੀ ਕੌਰ ਤੇ ਦਿਲਜੋਤ ਕੌਰ ਨੇ ਰੋਇੰਗ ਵਿਚ ਜਿੱਤਿਆ ਸੋਨ ਤਗਮਾ।
10 ਫ਼ਰਵਰੀ    -    ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ। 
10 ਫ਼ਰਵਰੀ    -    ਉੱਘੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦਾ ਦੇਹਾਂਤ। 
11 ਫ਼ਰਵਰੀ    -    ਯਮੁਨਾ ਤੇ ਸਰਸਵਤੀ ਦੇ ਪਵਿੱਤਰ ਸੰਗਮ ਤੇ ਇਸਨਾਨ ਕਰਨ ਵਾਲਿਆਂ ਦੀ ਗਿਣਤੀ 45 ਕਰੋੜ ਤੋਂ ਪਾਰ ਇਤਿਹਾਸਕ ਰਿਕਾਰਡ ਬਣਿਆ। 
12 ਫ਼ਰਵਰੀ    –    ਨਵਦੀਪ ਕੌਰ ਨੇ ਜਿੱਤਿਆ ‘ਮਿਸ ਪੰਜਾਬਣ ਆਸਟ੍ਰੀਆ’ ਦਾ ਖਿਤਾਬ। 
16 ਫ਼ਰਵਰੀ    –    ਏਸ਼ੀਅਨ ਸੋਨ ਤਗਮਾ ਜੇਤੂ ਅਥਲੀਟ ਸਾਬਕਾ ਸੰਸਦ ਮੈਂਬਰ ਅਜਮੇਰ ਸਿੰਘ ਨਹੀਂ ਰਹੇ। 
18 ਫ਼ਰਵਰੀ    -    ਪ੍ਰੋ. ਕਿ੍ਰਪਾਲ ਸਿੰਘ ਬਡੂੰਗਰ ਵਲੋਂ 7 ਮੈਂਬਰੀ ਕਮੇਟੀ ਤੋਂ ਦਿਤਾ ਅਸਤੀਫ਼ਾ। 
18 ਫ਼ਰਵਰੀ    -    ਤੇਜ਼ ਰਫਤਾਰ ਬੱਸ ਟਰੱਕ ਨਾਲ ਟਕਰਾ ਕੇ ਨਾਲੇ ਵਿਚ ਡਿੱਗਣ ਕਾਰਨ 5 ਮੌਤਾਂ 35 ਜ਼ਖ਼ਮੀ। 
19 ਫ਼ਰਵਰੀ    –    ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸੰਭਾਲਿਆ ਅਹੁਦਾ। 
21 ਫ਼ਰਵਰੀ    –    20 ਸਾਲਾ ਭਾਰਤੀ ਵਿਦਿਆਰਥੀ ਵਿਸ਼ਵਾ ਰਾਜ ਕੁਮਾਰ ਨੇ ‘ਮੈਮੋਰੀ ਲੀਗ ਵਿਸ਼ਵ ਚੈਂਪੀਅਨਸ਼ਿਪ 2025’ ਜਿੱਤੀ। 
22 ਫ਼ਰਵਰੀ    –    ਕਾਸ਼ ਪਟੇਲ ਨੇ ਐਫ.ਬੀ.ਆਈ ਦੇ ਡਾਇਰੈਕਟਰ ਵਜੋਂ ਸਹੁੰ ਚੁੱਕੀ। 
24 ਫ਼ਰਵਰੀ    –    ਮਹਾਂਕੁੰਭ ਦੀ ਸਮਾਪਤੀ – 66 ਕਰੋੜ ਲੋਕਾਂ ਨੇ ਕੀਤਾ ਇਸ਼ਨਾਨ। 
25 ਫ਼ਰਵਰੀ    -    1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਸੱਜਣ ਕੁਮਾਰ ਨੂੂੰ ਹੱਤਿਆ ਮਾਮਲੇ ਵਿਚ ਦੋਹਰੀ ਉਮਰ ਕੈਦ। 
26 ਫ਼ਰਵਰੀ    -    ਸ਼੍ਰੋਮਣੀ ਢਾਡੀ ਪੁਰਸਕਾਰ ਨਾਲ ਸਨਮਾਨਿਤ ਢਾਡੀ ਕੁਲਜੀਤ ਸਿੰਘ ਦਿਲਬਰ ਨਹੀਂ ਰਹੇ। 
28 ਫਰਵਰੀ    -    ਪੰਜਾਬ ਦੇ ਅਹਿਮ ਗਣਿਤ ਸ਼ਾਸ਼ਤਰੀ ਮਨਮੋਹਣ ਸਿੰਘ ਢਿੱਲੋਂ ਦਾ ਕੈਨੇਡਾ ਵਿਚ ਦੇਹਾਂਤ। 

                                                                               ਮਾਰਚ

1 ਮਾਰਚ     -    ਪੰਜਾਬ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵੱਡੀ ਕਰਵਾਈ 798 ਥਾਵਾਂ ’ਤੇ ਛਾਪੇ, ਸੂਬੇ ਵਿਚ 290 ਨਸ਼ਾ ਤਸਕਰ ਗਿ੍ਰਫ਼ਤਾਰ।  
2 ਮਾਰਚ    -    ਵਿਦਰਭ ਤੀਜੀ ਵਾਰ ਰਣਜੀ ਟਰਾਫ਼ੀ ਚੈਂਪੀਅਨ ਬਣਿਆ। 
3 ਮਾਰਚ     -    ਐਡਰਿਅਨ ਬ੍ਰੌਡੀ ਸਰਬੋਤਮ ਅਦਾਕਾਰ ਤੇ ਮਿਕੀ ਮੈਡੀਸਨ ਸਰਬੋਤਮ ਅਦਾਕਾਰਾ।
5 ਮਾਰਚ     -    ਅੰਤਰਰਾਸ਼ਟਰੀ ਲੇਖਕ ਪ੍ਰੇਮ ਰਾਵਤ ਨੇ ਕਿਤਾਬ ਪੜ੍ਹਨ ਵਿਚ ਬਣਾਇਆ ਗਿਨੀਜ਼ ਵਰਲਡ ਰਿਕਾਰਡ। 
7 ਮਾਰਚ    -    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰਗ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਕੀਤਾ ਫਾਰਗ। 
9 ਮਾਰਚ    -    ਭਾਰਤ ਨਿਉੂਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਬਣਿਆ ਚੈਂਪੀਅਨਜ਼ ਟਰਾਫੀ 2025 ਦਾ ਵਿਜੇਤਾ।
10 ਮਾਰਚ    -    ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ।
11 ਮਾਰਚ    -    ਪਾਕਿਸਤਾਨ ਵਿਚ ਬਲੋਚਿਸਤਾਨ ਵਲੋਂ ਰੇਲ ਗੱਡੀ ਅਗਵਾ, 400 ਤੋਂ ਵੱਧ ਯਾਤਰੀ ਬਣਾਏ ਬੰਧਕ। 
12 ਮਾਰਚ    -    ਏਸ਼ੀਆਂ ਦੀ ਸਭ ਤੋਂ ਅਮੀਰ ਮਹਿਲਾ ਬਣੀ ਰੌਸ਼ਨੀ ਨਡਾਰ ਆਈ.ਟੀ.ਕੰਪਨੀ ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਔਰਤ। 
16 ਮਾਰਚ    -    ਪਾਕਿਸਤਾਨ ਸੈਨਾ ਦੀ ਬੱਸ ’ਤੇ ਘਾਤਕ ਹਮਲਾ 90 ਸੈਨਿਕ ਹਲਾਕ। 
17 ਮਾਰਚ    -    ਸ਼੍ਰੋਮਣੀ ਕਮੇਟੀ ਦੀ ਅੰਤਿ੍ਰਗ ਕਮੇਟੀ ਵਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾਮਨਜ਼ੂਰ। 
19 ਮਾਰਚ    -    ਪੰਜਾਬ ਪੁਲਿਸ ਨੇ ਕਿਸਾਨਾਂ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਧਰਨੇ ਜ਼ਬਰਦਸਤੀ ਚੁੱਕੇ।
19 ਮਾਰਚ    -    ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ 9 ਮਹੀਨੇ ਬਾਅਦ ਧਰਤੀ ’ਤੇ ਪਰਤੀ। 
20 ਮਾਰਚ    -    ਕਰੀਬ 13 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਬਾਰਡਰ ਆਵਾਜਾਈ ਲਈ ਹੋਇਆ ਬਹਾਲ। 
21 ਮਾਰਚ    -    ਹਾਕੀ ਟੀਮ ਦੇ ਖਿਡਾਰੀ ਓਲੰਪੀਅਨ ਮਨਦੀਪ ਸਿੰਘ ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਉਦਿੱਤਾ ਦੁਹਾਨ ਵਿਆਹ ਦੇ ਬੰਧਨ ਵਿਚ ਬੱਝੇ। 
22 ਮਾਰਚ    -    ਆਈ.ਪੀ.ਐਲ. ਦੇ 18ਵੇਂ ਸ਼ੀਜ਼ਨ ਦਾ ਕੋਲਕਾਤਾ ਵਿਚ ਰੰਗਾਰੰਗ ਆਗਾਜ਼।
23 ਮਾਰਚ    -    ਰੂਪ ਨਗਰ ਦੀ ਨੰਨ੍ਹੀ ਟਰੈਕਰ ਸ਼ਾਨਵੀ ਸੂਦ ਨੇ ਮਲੇਸ਼ੀਆ ਦੀ ਉੱਚੀ ਚੋਟੀ ਤੇ ਲਹਿਰਾਇਆ ਤਿਰੰਗਾ।
24 ਮਾਰਚ    -    ਪੰਜਾਬ ਦੀ ਪਾਵਰਲਿਫਟਰ ਸੀਮਾ ਰਾਣੀ ਤੇ ਝੰਡੂ ਕੁਮਾਰ ਨੇ ਖੇਲੋ ਇੰਡੀਆ ਪੈਰਾ ਗੇਮਜ਼ ਵਿਚ ਰਾਸ਼ਟਰੀ ਰਿਕਾਰਡ ਤੋੜਿਆ। 
25 ਮਾਰਚ    -    ਖਾੜਕੂ ਮਹਿਲ ਸਿੰਘ ਬੱਬਰ ਉਰਫ ਬਾਬਾ ਭੱਟੀ ਦਾ ਸ੍ਰੀ ਨਨਕਾਣਾ ਸਾਹਿਬ ਵਿਖੇ ਦੇਹਾਂਤ। 
28 ਮਾਰਚ    -    ਮੀਆਂਮਾਰ ਤੇ ਥਾਈਲੈਂਡ ਵਿਚ ਆਏ ਭੂਚਾਲ ਨਾਲ 150 ਤੋਂ ਵੱਧ ਮੋੌਤਾਂ, ਅਗਲੇ ਦਿਨ ਗਿਣਤੀ 1644 ਤੋਂ ਵੱਧ ਹੋਈ। 
28 ਮਾਰਚ    -    ਸ਼੍ਰੋਮਣੀ ਕਮੇਟੀ ਦਾ 2025-26 ਦਾ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਅਨੁਮਾਨਿਤ ਬਜਟ ਪਾਸ। 
28 ਮਾਰਚ    -    24 ਸਾਲਾ ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ ਤੋੜਿਆ 100 ਮੀਟਰ ਦੌੜ ਦਾ ਕੌਮੀ ਰਿਕਾਰਡ, 10.20 ਸੈਕਿੰਟ ਦਾ ਸਮਾਂ ਕੱਢ ਕੇ ਜਿੱਤੀ ਇੰਡੀਅਨ ਗ੍ਰੈਡ ਪ੍ਰੀਕਸ –1 ਤੇ ਕਾਬਜ਼। 
30 ਮਾਰਚ    -    ਪੰਜਾਬ ਸਰਕਾਰ ਨੇ ਮਨਿੰਦਰਜੀਤ ਸਿੰਘ ਬੇਦੀ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਕੀਤੇ ਨਿਯੁਕਤ। 
                                                         

                                                     ਅਪ੍ਰੈਲ 

1 ਅਪ੍ਰੈਲ    -    ਗੁਜਰਾਤ ਦੇ ਡੀਸਾ ’ਚ ਪਟਾਕਿਆ ਦੇ ਗੋਦਾਮ ਵਿਚ ਧਮਾਕਾ, 21 ਵਿਅਕਤੀਆਂ ਦੀ ਮੌਤ। 
2 ਅਪ੍ਰੈਲ    -    ਜ਼ਮੀਨਾਂ ਦੀ ਸਭ ਤੋਂ ਵੱਡੀ ਮਲਕੀਅਤ ਵਾਲਾ ਲਿਆਂਦਾ ਵਕਫ਼ ਸੋਧ ਬਿੱਲ ਲੋਕ ਸਭਾ ਵਿਚ ਪੇਸ਼। 
4 ਅਪ੍ਰੈਲ    -    ਦੇਸ਼ ਭਗਤੀ ਫ਼ਿਲਮਾਂ ਦੇ ਮਹਾਨ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਮਨੋਜ ਕੁਮਾਰ ਦਾ ਦੇਹਾਂਤ। 
5 ਅਪ੍ਰੈਲ    -    ਭਾਰਤੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਸੋਨ ਤਗਮਾ ਜਿੱਤਿਆ। 
6 ਅਪ੍ਰੈਲ    -    ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ ਪ੍ਰਾਪਤ ਪ੍ਰਸਿੱਧ ਗਜ਼ਲਗੋ ਅਤੇ ਸਾਹਿਤਕਾਰ ਕੇਸਰ ਸਿੰਘ ਨੀਰ ਨਹੀਂ ਰਹੇ। 
8 ਅਪ੍ਰੈਲ    -    ਵਕਫ਼ ਸੋਧ ਐਕਟ 2025 ਕਾਨੂੰਨ ਦੇਸ਼ ਭਰ ਵਿਚ ਹੋਇਆ ਲਾਗੂ। 
9 ਅਪ੍ਰੈਲ     -    ਤਖਤ ਸ੍ਰੀ ਦਮਦਮਾ ਸਾਹਿਬ ਦੇ ਵਜੋਂ ਬਾਬਾ ਟੇਕ ਸਿੰਘ ਧਨੌਲਾ ਨੇ ਜਥੇਦਾਰ ਵਜੋਂ ਸੰਭਾਲੀ ਸੇਵਾ। 
9 ਅਪ੍ਰੈਲ    -    ਨਾਈਟ ਕਲੱਬ ਦੀ ਛੱਤ ਡਿੱਗਣ ਕਾਰਨ 113 ਲੋਕਾਂ ਦੀ ਮੌਤ 255 ਤੋਂ ਵੱਧ ਜ਼ਖ਼ਮੀ। 
10 ਅਪ੍ਰੈਲ    -    26/11 ਮੁੁੰਬਈ ਹਮਲਿਆਂ ਦੇ ਮੁੱਖ ਸਾਜਿਸ਼ੀ ਤਹਵੁਰ ਹੁਸੈਨ ਰਾਣਾ ਨੂੰ ਅਮਰੀਕਾ ਤੋਂ ਸਫ਼ਲਤਾਪਰੂਵਕ ਭਾਰਤ ਲਿਆਂਦਾ ਗਿਆ। 
12 ਅਪ੍ਰੈਲ    -    ਸ਼੍ਰੋਮਣੀ ਅਕਾਲੀ ਦਲ (ਬ) ਦੇ ਸੁਖਬੀਰ ਸਿੰਘ ਬਾਦਲ ਸਰਬਸੰਮਤੀ ਨਾਲ ਮੁੜ ਪ੍ਰਧਾਨ ਬਣੇ। 
13 ਅਪ੍ਰੈਲ    -    ਯੂਕਰੇਨ ਦੇ ਸੁਮੀ ਸ਼ਹਿਰ ’ਤੇ ਰੂਸੀ ਹਮਲੇ ਵਿਚ 30 ਤੋਂ ਵੱਧ ਮੌਤਾਂ 84 ਜ਼ਖ਼ਮੀ। 
17 ਅਪ੍ਰੈਲ    -    ਸਰੂਚੀ  ਫੋਗਾਟ ਤੇ ਸੌਰਭ ਚੌਧਰੀ ਦੀ ਸਟਾਰ ਭਾਰਤੀ ਜੋੜੀ ਨੇ 10 ਮੀਟਰ ਏਅਰ ਪਿਸਟਲ ਵਿਚ ਜਿੱਤਿਆ ਸੋਨ ਤਗਮਾ ਤੇ ਰਚਿਆ ਇਤਿਹਾਸ। 
18 ਅਪ੍ਰੈਲ    -    ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਅਧੀਨ ਨਜ਼ਰਬੰਦੀ ਵਿਚ ਇਕ ਸਾਲ ਦਾ ਹੋਰ ਵਾਧਾ। 
19 ਅਪ੍ਰੈਲ    -     ਦਿੱਲੀ ਦੇ ਸ਼ਕਤੀ ਵਿਹਾਰ ਵਿਚ 20 ਸਾਲਾ ਪੁਰਾਣੀ 4 ਮੰਜ਼ਿਲਾ ਇਮਾਰਤ ਡਿੱਗੀ, 11 ਮੌਤਾਂ, ਕਈ ਜ਼ਖ਼ਮੀ।
21 ਅਪ੍ਰੈਲ    -    ਕੈਥੋਲਿਕ ਈਸਾਈ ਧਰਮ ਗੁਰੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿਚ ਦੇਹਾਂਤ।
22 ਅਪ੍ਰੈਲ    -    ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਵਿਚ 28 ਮੌਤਾਂ 20 ਜ਼ਖ਼ਮੀ। 
23 ਅਪ੍ਰੈਲ    -    ਪਹਿਲਗਾਮ ਵਿਚ ਹੋਏ ਅੱਤਿਵਾਦੀ ਹਮਲੇ ਬਾਅਦ ਭਾਰਤ ਵਲੋਂ ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤਾ ਰੱਦ। 
25 ਅਪ੍ਰੈਲ    -    ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ਼ ਡਾਇਰੈਕਟਰ ਪ੍ਰਵੀਨ ਕੁਮਾਰ ਸਿਨਹਾ ਨਿਯੁਕਤ।
26 ਅਪ੍ਰੈਲ    -    ਹਾਲੀਵੁੱਡ ਫਿਲਮ ‘ਸਿੰਨਰਸ’ ਨੇ ਤੋੜੇ ਰਿਕਾਰਡ, 7 ਦਿਨ ਦੀ ਕਮਾਈ 800 ਕਰੋੜ। 
29 ਅਪ੍ਰੈਲ    -    ਕੈਨੇਡਾ ਦੀਆਂ ਚੋਣਾਂ ਵਿਚ ਪੰਜਾਬੀ ਭਾਈਚਾਰੇ ਦੇ 22 ਪੰਜਾਬੀ ਉਮੀਦਵਾਰ ਸੰਸਦ ਲਈ ਚੁਣੇ ਜਾਣ ’ਤੇ ਰਚਿਆ ਇਤਿਹਾਸ।
29 ਅਪ੍ਰੈਲ    -    ਹਾਕੀ ਪੰਜਾਬ ਦੇ ਪ੍ਰਧਾਨ ਤੇ ਉੱਘੇ ਕਾਰੋਬਾਰੀ ਨਿਤਿਨ ਕੋਹਲੀ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਬਣੇ।
                                                  

                                                             ​ਮਈ

1 ਮਈ    -    ਹਰਕਿਰਨਜੀਤ ਸਿੰਘ ‘ਖੇਲੋ ਇੰਡੀਆ ਯੂਥ ਗੇਮਜ਼ 2025’ ਵਿਚ ਪੰਜਾਬ ਦੀ ਗਤਕਾ ਟੀਮ ਦੇ ਕੋਚ ਬਣੇ। 
2 ਮਈ    -    ਸ਼ੁਭਾਸ਼ੀਸ਼ ਬੋਸ ਅਤੇ ਸੌਮਿਆ ਗੁਗੁਲੋਥ ਨੂੰ ਭਾਰਤ ਦੇ ਸਰਵੋਤਮ ਪੁਰਸ਼ ਅਤੇ ਮਹਿਲਾ ਫੁਟਬਾਲ ਖਿਡਾਰੀ ਚੁਣਿਆ ਗਿਆ। 
3 ਮਈ    - ਐਂਥਨੀ ਅਲਬਾਨੀਜ਼ ਦੂਜੀ ਵਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ। 
7 ਮਈ    -    ਭਾਰਤ ਦੇ ਹਥਿਆਰਬੰਦ ਬਲਾਂ ਨੇ ਗਿਣੇ-ਮਿਥੇ ਤਰੀਕੇ ਨਾਲ ‘ਆਪ੍ਰੇਸ਼ਨ ਸੰਧੂਰ’ ਤਹਿਤ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਦੇ 9 ਅੱਤਵਾਦੀ ਟਿਕਾਣੇ ਤਬਾਹ ਕੀਤੇ। 
9 ਮਈ    -    ਭਾਰਤ ਤੇ ਪਾਕਿਸਤਾਨ ਤਣਾਅ ਕਾਰਨ ਆਈ.ਪੀ.ਐਲ. ਮੁਅੱਤਲ। 
10 ਮਈ    -    ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਮੋਹਨ ਸਿੰਘ ਦਾ ਕੈਨੇਡਾ ਵਿਚ ਦੇਹਾਂਤ। 
11 ਮਈ    -    ਭਾਰਤੀ ਫ਼ੌਜ ਨੇ ‘ਆਪ੍ਰੇਸ਼ਨ ਸਿੰਧੂਰ’ ਵਿਚ ਵੱਡੇ ਅੱਤਿਵਾਦੀਆਂ ਸਮੇਤ 100 ਅੱਤਿਵਾਦੀ ਮਾਰੇ।
12 ਮਈ    -    ਕ੍ਰਿਕਟਰ ਵਿਰਾਟ ਕੋਹਲੀ ਨੇ ਟੈਸਟ ਕਿ੍ਰਕਟ ਤੋਂ ਲਿਆ ਸੰਨਿਆਸ। 
13 ਮਈ    -    ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਜ਼ਹਿਰਲੀ ਸ਼ਰਾਬ ਪੀਣ ਨਾਲ 21 ਮੌਤਾਂ। 
17 ਮਈ    -    ਭਾਰਤ ਤੇ ਪਾਕਿ ਵਿਚਾਲੇ ਤਣਾਅ ਅਤੇ ਫ਼ੌਜੀ ਟਕਰਾਅ ਕਾਰਨ ਮੁਅੱਤਲ ਆਈ.ਪੀ.ਐਲ. ਕਿ੍ਰਕਟ ਮੈਚ ਮੁੜ ਸ਼ੁਰੂ। 
18 ਮਈ    -    ਗਾਜਾ ਪੱਟੀ ਵਿਚ ਇਜ਼ਰਾਈਲ ਵਲੋਂ ਕੀਤੇ ਗਏ ਜ਼ੋਰਦਾਰ ਹਮਲਿਆਂ ਵਿਚ 100 ਤੋਂ ਵੱਧ ਮੌਤਾਂ।
19 ਮਈ    -    ਡਾ: ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਉਪ-ਕੁਲਪਤੀ ਬਣੇ। 
21 ਮਈ    -    ਛੱਤੀਸਗੜ੍ਹ ਦੇ ਬਸਤਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ 27 ਨਕਸਲੀ ਹਲਾਕ। 
21 ਮਈ    -    ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਗਿਆਨੀ ਗੁਰਮੁਖ ਸਿੰਘ, ਹਰਵਿੰਦਰ ਸਿੰਘ ਸਰਨਾ ਤੇ ਗਿਆਨੀ ਰਣਜੀਤ ਸਿੰਘ ਗੌਹਰ ਦੋਸ਼ ਮੁਕਤ ਕਰਾਰ।
21 ਮਈ    -    ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਤੇ ਪੰਜ ਪਿਆਰੇ ਸਾਹਿਬਾਨ ਵਲੋਂ ਜਥੇਦਾਰ ਗੜਗੱਜ ਤੇ ਜਥੇਦਾਰ ਟੇਕ ਸਿੰਘ ਧੌਨਲਾ ਤਨਖਾਹੀਆ ਕਰਾਰ। 
21 ਮਈ    -    ਗੁ: ਸ੍ਰੀ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ‘ਭਾਈ ਸਾਹਿਬ’ ਦੀ ਉਪਾਧੀ ਨਾਲ ਸਨਮਾਨਿਤ।
22 ਮਈ    -    ਪਦਮਸ੍ਰੀ ਨਾਲ ਸਨਮਾਨਿਤ ਸਾਹਿਤ ਰਤਨ, ਪੰਜਾਬ ਦੇ ਗੌਰਵ, ਪੰਜਾਬੀ ਭਾਸ਼ਾ ਦੇ ਆਲੋਚਕ ਤੇ ਪ੍ਰਸਿੱਧ ਵਿਦਵਾਨ ਡਾ: ਰਤਨ ਸਿੰਘ ਜੱਗੀ ਦਾ ਦੇਹਾਂਤ। 
23 ਮਈ    -    ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਜਥੇਦਾਰ ਜਗਦੀਸ਼ ਸਿੰਘ ਝੀਂਡਾ ਬਣੇ ਸਰਬਸੰਮਤੀ ਨਾਲ ਪ੍ਰਧਾਨ। 
24 ਮਈ    -    25 ਸਾਲਾ ਸ਼ੁਭਮਨ ਗਿੱਲ ਟੈਸਟ ਟੀਮ ਦੇ 5ਵੇਂ ਸਭ ਤੋਂ ਘੱਟ ਉਮਰ ਦੇ ਕਪਤਾਨ ਬਣੇ।  
25 ਮਈ    -    ਨੋਵਾਕ ਜੋਕੋਵਿਚ ਨੇ ਕੈਰੀਅਰ ਦਾ 100ਵਾਂ ਖਿਤਾਬ ਜਿੱਤਿਆ। 
26 ਮਈ    -    ਨਿਸ਼ਾਨੇਬਾਜ਼ ਤੇਜਸਵਨੀ ਨੇ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਕੱਪ ਵਿਚ 25 ਮੀਟਰ ਪਿਸਟਲ ਮੁਕਾਬਲੇ ਵਿਚ ਜਿੱਤਿਆ ਸੋਨ ਤਗਮਾ। 
27 ਮਈ    -    ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਗੁਲਵੀਰ ਸਿੰਘ ਨੇ 10 ਹਜ਼ਾਰ ਮੀਟਰ ਦੌੜ ਵਿਚ ਜਿੱਤਿਆ ਸੋਨ ਤਗਮਾ। 
28 ਮਈ    -    ਟਕਸਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ। 
31 ਮਈ    -    56 ਸਾਲਾ ਪਾਵਰ ਲਿਫਟਰ ਲਲਿਤ ਪਟੇਲ ਨੇ ਥਾਈਲੈਂਡ ਵਿਚ ਹੋਈ ਆਈ.ਬੀ.ਬੀ.ਐਫ. ਵਿਸ਼ਵ ਪਾਵਰਲਿਫਟਿੰਗ ਵਿਚ 3 ਸੋਨ ਤਗਮੇ ਜਿੱਤੇ। 
                                                                
              

                                                    ਜੂਨ

3 ਜੂਨ    -    ਸਿੱਖ ਪੰਥ ਦੇ ਮਹਾਨ ਕੀਰਤਨੀਏ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਖ਼ਾਲਸਾ ਦਾ ਦੇਹਾਂਤ। 
3 ਜੂਨ    -    ਆਰ.ਸੀ.ਬੀ., ਪੰਜਾਬ ਕਿੰਗਜ਼ ਨੂੰ ਫਾਈਨਲ ’ਚ ਹਰਾ ਕੇ ਪਹਿਲੀ ਵਾਰ ਆਈ.ਪੀ.ਐਲ. ਚੈਂਪੀਅਨ ਬਣੀ। 
4 ਜੂਨ    -    ਆਈਪੀਐਲ ਚੈਂਪਿਅਨ ਆਰ.ਸੀ.ਬੀ.ਦੀ ਜੇਤੂ ਪਰੇਡ ਦੌਰਾਨ ਭਾਜੜ ਕਾਰਨ 11 ਮੌਤਾਂ 50 ਜ਼ਖ਼ਮੀ। 
6 ਜੂਨ    -    ਜੰਮੂ ਕਸ਼ਮੀਰ ਵਿਖੇ ਚਨਾਬ ਦਰਿਆ ਤੇ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਪ੍ਰਧਾਨ ਮੰਤਰੀ ਮੋਦੀ ਵਲੋਂ ਉਦਘਾਟਨ। 
9 ਜੂਨ    -    ਪੁਰਤਗਾਲ ਨੇ ਦੂਜੀ ਵਾਰ ਯੂ.ਈ.ਐਫ.ਏ. ਨੇਸ਼ਨਜ ਲੀਗ ਖਿਤਾਬ ਜਿੱਤਿਆ। 
12 ਜੂਨ    -    ਅਹਿਮਦਾਬਾਦ ਵਿਚ ਏਅਰ ਇੰਡੀਆ ਦਾ ਬੋਇੰਗ 787 ਡਰੀਮਲਾਈਨਰ ਜਹਾਜ਼ ਹਾਦਸਾ, 275 ਮੌਤਾਂ ਹੋਈਆਂ। 
13 ਜੂਨ    -    ਇਜ਼ਰਾਈਲ ਵਲੋਂ ਈਰਾਨ ’ਤੇ ਹਮਲੇ ਕਾਰਨ 6 ਪ੍ਰਮਾਣੂ ਵਿਗਿਆਨੀ ਤੇ ਚਾਰ ਚੋਟੀ ਦੇ ਕਮਾਂਡਰਾਂ ਸਮੇਤ 78 ਲੋਕਾਂ ਦੀ ਮੌਤ। 
14 ਜੂਨ    -    ਦੱਖਣੀ ਅਫ਼ਰੀਕਾ ਪਹਿਲੀ ਵਾਰ ਬਣਿਆ ਵਿਸ਼ਵ ਟੈਸਟ ਚੈਂਪੀਅਨ, 27 ਸਾਲਾਂ ਬਾਅਦ ਜਿੱਤਿਆ ਆਈ.ਸੀ.ਸੀ. ਟੂਰਨਾਮੈਂਟ।
15 ਜੂਨ    -    ਉੱਤਰਾਖੰਡ ਦੇ ਕੇਦਾਰਨਾਥ ਨੇੜੇ ਹੈਲੀਕਾਪਟਰ ਦੇ ਹਾਦਸਾ ਗ੍ਰਸਤ ਹੋਣ ਕਾਰਨ ਪਾਇਲਟ ਸਮੇਤ 7 ਮੌਤਾਂ।
17 ਜੂਨ    -    ਮਾਲਦੀਵ ਵਿਚ ਭਾਰਤ ਦੀ ਬਾਸਕਟਬਾਲ ਟੀਮ ਅੰਡਰ-16 ਵਰਗ ਦੀਆਂ ਲੜਕੀਆਂ ਨੇ ਜਿੱਤਿਆ ਸੋਨ ਤਗਮਾ। 
17 ਜੂਨ    -    ਭਾਰਤੀ ਮਹਿਲਾ ਕਿ੍ਰਕਟ ਟੀਮ ਦੀ ਉਪ ਕਪਤਾਨ ਸਮਿ੍ਰਤੀ ਮੰਧਾਨਾ ਨੇ ਇਕ ਰੋਜ਼ਾ ਬੱਲੇਬਾਜ਼ੀ ਰੈਕਿੰਗ ਵਿਚ ਮੁੜ ਪਹਿਲਾ ਸਥਾਨ ਹਾਸਲ ਕੀਤਾ। 
21 ਜੂਨ    -    ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ ਨੇ ਪੈਰਿਸ ਡਾਇਮੰਡ ਲੀਗ ’ਚ 88.16 ਮੀਟਰ ਨੇਜਾ ਸੁੱਟਣ ’ਤੇ ਜਿੱਤਿਆ ਸਾਲ 25 ਦਾ ਪਹਿਲਾ ਖਿਤਾਬ। 
22 ਜੂਨ    -    ਅਮਰੀਕਾ ਵਲੋਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਬੰਬਾਰੀ, ਈਰਾਨ ਦੀ ਜਵਾਬੀ ਕਾਰਵਾਈ ਵਿਚ ਇਜ਼ਰਾਈਲ ਦੇ 14 ਸ਼ਹਿਰਾਂ ਵਿਚ ਤਬਾਹੀ। 
23 ਜੂਨ    -    ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ‘ਆਪ’ ਦੇ ਸੰਜੀਵ ਅਰੋੜਾ 10,637 ਵੋਟਾਂ ਦੇ ਵੱਡੇ ਫ਼ਰਕ ਨਾਲ ਸ਼ਾਨਦਾਰ ਜਿੱਤੀ। 
24 ਜੂਨ    -    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਤੇ ਇਜ਼ਰਾਈਲ ਵਿਚ ਜੰਗਬੰਦੀ ਦਾ ਐਲਾਨ। 
24 ਜੂਨ    -    ਭਾਰਤ ਦੇ ਸਾਬਕਾ ਦਿੱਗਜ਼ ਕਿ੍ਰਕਟਰ ਦਿਲੀਪ ਦੋਸ਼ੀ ਦਾ ਦੇਹਾਂਤ। 
25 ਜੂਨ    -    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਮੀਤ ਸਿੰਘ ਕਾਲਕਾ ਮੁੜ ਪ੍ਰਧਾਨ ਚੁਣੇ ਗਏ।     
25 ਜੂਨ    -    ਭਾਰਤ ਦੇ ਸੁਭਾਂਸ਼ੂ ਸ਼ੁਕਲਾ ਸਾਥੀਆਂ ਸਮੇਤ ਐਕਸੀਓਮ ਮਿਸ਼ਨ-4 ਕੌਮਾਂਤਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋ ਕੇ ਰਚਿਆ ਇਤਿਹਾਸ। 
27 ਜੂਨ    -    ਆਮ ਆਦਮੀ ਪਾਰਟੀ ਦੇ ਤਰਨਤਾਰਨ ਦੇ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ। 
28 ਜੂਨ    -    ਆਈ.ਪੀ.ਐਸ.ਅਧਿਕਾਰੀ ਪਰਾਗ ਜੈਨ ਰਿਸਰਚ ਐਂਡ ਐਨੇਲਾਈਸਿਸ ਵਿੰਗ (ਰਾਅ) ਦੇ ਨਵੇਂ ਮੁੱਖੀ ਬਣੇ।
28 ਜੂਨ    -    ਭਾਰਤ ਦੇ ਸਟਾਰ ਨੇਜੇਬਾਜ਼ ਨੀਰਜ ਚੋਪੜਾ ਨੇ ਇਕ ਵਾਰ ਫਿਰ ਵਿਸ਼ਵ ਦਰਜ਼ਾ ਬੰਦੀ ਵਿਚ ਪਹਿਲਾ ਸਥਾਨ ਹਾਸਲ ਕੀਤਾ।
29 ਜੂਨ    -    ਅੰਮ੍ਰਿਤਸਰ ਉੱਤਰ ਦੇ ਵਿਧਾਇਕ ਅਤੇ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਆਪ ਪਾਰਟੀ ਵਿਚੋਂ 5 ਸਾਲ ਲਈ ਮੁਅੱਤਲ।
         

                                                                          ਜੁਲਾਈ

1 ਜੁਲਾਈ    -    ਅਕਾਲੀ ਸਰਕਾਰ ਵੇਲੇ ਦੀਆਂ ਭੁੱਲਾਂ ਗ਼ਲਤੀਆਂ ਦੀ ਖਿਮਾ ਯਾਚਨਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਬਾਗ਼ੀ ਅਕਾਲੀ ਧੜਾ।
3 ਜੁਲਾਈ    -    ਭਾਰਤੀ ਕਿ੍ਰਕਟ ਟੀਮ ਦੇ ਸ਼ੁਭਮਨ ਗਿੱਲ ਨੇ ਇੰਗਲੈਂਡ ਖ਼ਿਲਾਫ ਦੋਹਰਾ ਸੈਂਕੜਾ ਲਗਾਇਆ। 
5 ਜੁਲਾਈ    -    ਜੈਵਲਿਨ ਥਰੋਅ ਨੀਰਜ ਚੋਪੜਾ ਨੇ ਜਿੱਤਿਆ ਐਨ.ਸੀ. ਕਲਾਸਿਕ ਦਾ ਖਿਤਾਬ। 
7 ਜੁਲਾਈ    -    ਦਸੂਹਾ ਨੇੜੇ ਬੱਸ ਤੇ ਕਾਰ ਵਿਚ ਸਿੱਧੀ ਟੱਕਰ ਕਾਰਨ 10 ਮੌਤਾਂ 20 ਜ਼ਖ਼ਮੀ। 
9 ਜੁਲਾਈ    -    ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿਚ 40 ਸਾਲ ਪੁਰਾਣਾ ਪੁਲ ਡਿੱਗਣ ਕਾਰਨ 11 ਮੌਤਾਂ। 
9 ਜੁਲਾਈ    -    ਭਾਰਤੀ ਪੁਲਾੜ ਖੋਜ ਸੰਗਠਨ ਵਲੋਂ ਗਗਨਯਾਨ ਦੇ ਇੰਜਣ ਦਾ ਸਫ਼ਲ ਪ੍ਰੀਖਣ। 
10 ਜੁਲਾਈ    -    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਵਲੋਂ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰੀ ਨੂੰ ਕੀਤਾ ਤਲਬ। 
11 ਜੁਲਾਈ    -    ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ਵਿਚੋਂ 9 ਪੰਜਾਬੀ ਯਾਤਰੀਆਂ ਨੂੰ ਅਗਵਾ ਕਰ ਕੇ ਮਾਰੀਆਂ ਗੋਲੀਆਂ।
12 ਜੁਲਾਈ    -    ਉੱਤਰ–ਪੂਰਬੀ ਦਿੱਲੀ ਦੇ ਵੈਲਕਮ ਖੇਤਰ ਵਿਚ ਇਕ ਚਾਰ ਮੰਜ਼ਿਲਾਂ ਇਮਾਰਤ ਡਿੱਗਣ ਨਾਲ 6 ਮੌਤਾਂ, 8 ਜ਼ਖ਼ਮੀ। 
13 ਜੁਲਾਈ    -    ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਸ਼ਹੂਰ ਵਕੀਲ ਉੱਜਵਲ ਨਿਕਮ, ਸਾਬਕਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ, ਸੀ. ਸਦਾਨੰਦਨ ਅਤੇ ਮੀਨਾਕਸ਼ੀ ਜੈਨ ਰਾਜ ਸਭਾ ਲਈ ਕੀਤੇ ਨਾਮਜ਼ਦ। 
14 ਜੁਲਾਈ    -    ਬਜ਼ੁਰਗ ਦੌੜਾਕ ਫ਼ੌਜਾ ਸਿੰਘ ਨੇ 114 ਸਾਲ ਦੀ ਉਮਰ ਹੰਢਾਉਣ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਆਖੀ ਅਲਵਿਦਾ। 
15 ਜੁਲਾਈ    -    ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਇਤਿਹਾਸ ਰਚ ਕੇ ਐਕਸੀਓਮ-4 ਮਿਸ਼ਨ ਦੇ ਅਪਣੇ ਤਿੰਨ ਹੋਰ ਸਾਥੀਆਂ ਨਾਲ ਧਰਤੀ ਤੇ ਪੁੱਜੇ। 
17 ਜੁਲਾਈ    -    ਇਰਾਕ ’ਚ ਇਕ ਹਫ਼ਤਾ ਪਹਿਲਾਂ ਖੁੱਲੇ ਸ਼ਾਪਿੰਗ ਸੈਂਟਰ ਨੂੰ ਲੱਗੀ ਅੱਗ ਕਾਰਨ 61 ਤੋਂਂ ਵੱਧ ਲੋਕਾਂ ਦੀ ਮੌਤ।
17 ਜੁਲਾਈ    -    ਭਾਰਤ ਦੇ 19 ਸਾਲਾ ਗ੍ਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ 5 ਵਾਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾਇਆ। 
18 ਜੁਲਾਈ    -    ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀਆਂ ਈ-ਮੇਲ ਦੇ ਮਾਮਲੇ ਵਿਚ ਫ਼ਰੀਦਾਬਾਦ ਦਾ ਸਾਫ਼ਟਵੇਅਰ ਇੰਜੀਨੀਅਰ ਕਾਬੂ। 
19 ਜੁਲਾਈ    -    ਪੰਜਾਬ ਵਿਧਾਨ ਸਭਾ ’ਚ ਪੇਸ਼ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਡਾ: ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ ’ਚ 15 ਮੈਂਬਰੀ ਕਮੇਟੀ ਦਾ ਗਠਨ। 
21 ਜੁਲਾਈ    -    ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਅਸਤੀਫ਼ਾ।
24 ਜੁਲਾਈ    -    ਰੂਸ ਦਾ ਇਕ ਯਾਤਰੀ ਜਹਾਜ਼ ਚੀਨੀ ਸਰਹੱਦ ਨੇੜੇ ਹਾਦਸਾਗ੍ਰਸਤ 48 ਮੌਤਾਂ। 
24 ਜੁਲਾਈ    -    ਰੰਗਮੰਚ ਤੇ ਸ੍ਰੀ ਰਾਮ ਸੈਂਟਰ ਦੇ ਪਹਿਲੇ ਨਿਰਦੇਸ਼ਕ ਰਾਜਿੰਦਰ ਨਾਥ ਦਾ ਦੇਹਾਂਤ। 
25 ਜੁਲਾਈ    -    ਭਾਰਤ ਨੇ ਮਨੁੱਖ ਰਹਿਤ ਹਵਾਈ ਵਾਹਨ (ਡਰੋਨ) ਤੋਂ ਲਾਂਚ ਕੀਤੀ ਜਾਣ ਵਾਲੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ। 
27 ਜੁਲਾਈ    -    ਹਰਿਦੁਆਰ ਦੇ ਮਨਸਾ ਦੇਵੀ ਮੰਦਰ ’ਚ ਵੱਡੀ ਗਿਣਤੀ ’ਚ ਇੱਕਠੇ ਹੋਏ ਸ਼ਰਧਾਲੂਆਂ ਵਿਚ ਭਾਜੜ ਦੌਰਾਨ 8 ਮੌਤਾਂ 26 ਜ਼ਖ਼ਮੀ। 
27 ਜੁਲਾਈ    -    ਭਾਰਤ ਤੇ ਇੰਗਲੈਂਡ ਵਿਚਕਾਰ ਚੌਥੇ ਟੈਸਟ ਮੈਚ ’ਚ ਭਾਰਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੱਕੋ ਲੜੀ ਵਿਚ 700 ਦੌੜਾਂ ਪੂਰੀਆਂ ਕਰਨ ਵਾਲੇ ਏਸ਼ੀਆਂ ਦੇ ਪਹਿਲੇ ਬੱਲੇਬਾਜ਼ ਬਣੇ। 
28 ਜੁਲਾਈ    -    ਭਾਰਤੀ ਸਤਰੰਜ਼ ਖਿਡਾਰਨ 19 ਸਾਲਾ ਦਿਵਿਆ ਦੇਸ਼ਮੁਖ ਬਣੀ ਵਿਸ਼ਵ ਸ਼ਤਰੰਜ ਚੈਂਪੀਅਨ। ਗ੍ਰੈਂਡਮਾਸਟਰ ਬਣਨ ਵਾਲੀ ਉਹ ਚੌਥੀ ਭਾਰਤੀ ਮਹਿਲਾ ਹੋਈ। 
29 ਜੁਲਾਈ    -    ਭਾਰਤ ਨੇ ਨਵੀਂ ਵਿਕਸਤ ਰਣਨੀਤਕ ਮਿਜ਼ਾਈਲ ਪ੍ਰਲਏ ਦਾ ਕੀਤਾ ਸਫ਼ਲ ਪ੍ਰੀਖਣ। 
29 ਜੁਲਾਈ    -    ਹਿਮਾਚਲ ਦੇ ਮੰਡੀ ਵਿਚ ਅਚਾਨਕ ਆਏ ਹੜ੍ਹ ਕਾਰਨ 3 ਮੌਤਾਂ 1 ਲਾਪਤਾ 20 ਤੋਂ ਜ਼ਿਆਦਾ ਵਾਹਨ ਮਲਬੇ ਵਿਚ ਦੱਬੇ। 
30 ਜੁਲਾਈ    -    ਇਸਰੋ-ਨਾਸਾ ਦਾ ਸਭ ਤੋਂ ਮਹਿੰਗਾ ਅਤੇ ਸ਼ਕਤੀਸ਼ਾਲੀ ਧਰਤੀ ਨਿਰੀਖਣ ਉਪ-ਗ੍ਰਹਿ ‘ਨਿਸਾਰ’ ਦਾ ਸਫ਼ਲਤਾਪਰੂਵਕ ਲਾਂਚ  ਕੀਤਾ।

                                                                           ਅਗਸਤ

1 ਅਗੱਸਤ    -    ਰਾਸ਼ਟਰੀ ਫ਼ਿਲਮ ਪੁਰਸਕਾਰ ਵਿਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਫ਼ਿਲਮ ‘ਜਵਾਨ’ ਅਤੇ ਅਦਾਕਾਰ ਵਿਕਰਾਂਤ ਮੈਸੀ ਨੂੰ ਫ਼ਿਲਮ ‘12ਵੀਂ ਫੇਲ੍ਹ’ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ। 
3 ਅਗੱਸਤ    -    ‘ਉੱਚਾ ਦਰ ਬਾਬੇ ਨਾਨਕ ਦਾ’ ਵਿਖੇ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਜੀ ਦੀ ਪਹਿਲੀ ਸਾਲਾਨਾ ਯਾਦ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ। 
4 ਅਗੱਸਤ    -    ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦੇਹਾਂਤ। 
5 ਅਗੱਸਤ    -    ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਲੰਮੀ ਬਿਮਾਰੀ ਕਾਰਨ ਦੇਹਾਂਤ। 
5 ਅਗੱਸਤ    -    ਕੈਨੇਡੀਅਨ ਮਾਸਟਰਜ਼ ਅਥਲੈਟਿਕਸ ਵਿਚ ਸਰਕਾਰ ਸਿੰਘ ਮੱਕੜ ਨੇ ਜਿੱਤੇ 5 ਤਗਮੇ।     
6 ਅਗੱਸਤ    -    ਸ੍ਰੀਨਗਰ ਵਿਚ 350 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਹੋਈ ਮਰਿਆਦਾ ਦੀ ਉਲੰਘਣਾ ਦੇ ਸਬੰਧ ਵਿਚ ਕੈਬਨਿਟ ਮੰਤਰੀ ਬੈਂਸ ਨੂੰ ਲਗਾਈ ਧਾਰਮਿਕ ਤਨਖਾਹ। 
8 ਅਗੱਸਤ    -    ਪੰਜਾਬ ਕਬੱਡੀ ਐਸੋਸ਼ੀਏਸ਼ਨ ਦੇ ਮੌਜੂਦਾ ਜਨਰਲ ਸਕੱਤਰ ਹਰਜਿੰਦਰ ਸਿੰਘ ਮਿੱਡੂ ਖੇੜਾ ਇੰਟਰਨੈਸ਼ਨਲ ਕਬੱਡੀ ਫ਼ੈਡਰੇਸ਼ਨ ਦੇ ਚੇਅਰਮੈਨ ਬਣੇ। 
10 ਅਗੱਸਤ    -    ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਨੂੰ ਦਿੱਤੀ ਹਰੀ ਝੰਡੀ। 
11 ਅਗੱਸਤ -    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਪ੍ਰਧਾਨ।  
14 ਅਗੱਸਤ -    ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਬੱਦਲ ਫੱਟਣ ਕਾਰਨ 2 ਜਵਾਨਾਂ ਸਮੇਤ 52 ਵਿਅਕਤੀਆਂ ਦੀ ਮੌਤ। 
16 ਅਗੱਸਤ    -    ਪਾਕਿਸਾਤਨ ਦੇ ਸੂਬਾ ਖੈਬਰ ਪਖਤੂਨਖਵਾ ਵਿਚ ਮੀਂਹ ਤੇ ਹੜ੍ਹ ਨਾ ਜ਼ਮੀਨ ਖਿਸਕਣ ਅਤੇ ਬਿਜਲੀ ਡਿੱਗਣ ਕਾਰਨ 321 ਲੋਕਾਂ ਦੀ ਮੌਤ। 
17 ਅਗੱਸਤ -    ਪੰਜਾਬੀ ਸਾਹਿਤ ਜਗਤ ਦੀ ਉੱਘੀ ਸ਼ਖ਼ਸੀਅਤ ਤੇ ਉਸਤਾਦ ਗਜ਼ਲਗੋ ਸਿਰੀ ਰਾਮ ਅਰਸ਼ ਦਾ ਦੇਹਾਂਤ।
18 ਅਗੱਸਤ    -    ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਪਏ ਭਾਰੀ ਮੀਂਹ ਕਾਰਨ ਪੰਜਾਬ ਵਿਚ ਵੱਡੇ ਪੱਧਰ ਤੇ ਹੜ੍ਹ ਨਾਲ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਤਰਨਤਾਰਨ ਅਤੇ ਫਾਜ਼ਲਿਕਾ ਜ਼ਿਲ੍ਹੇ ਬੁਰੀ ਤਰ੍ਹਾਂ ਹੋਏ ਪ੍ਰਭਾਵਿਤ।
21 ਅਗੱਸਤ -    ਗੁ: ਸ੍ਰੀ ਧੁਬੜੀ ਸਾਹਿਬ (ਅਸਾਮ) ਤੋਂ ਨੌਵੇਂ ਗੁਰੂ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦਾ ਪਹਿਲਾ ਕੌਮੀ ਸ਼ਹੀਦੀ ਨਗਰ ਕੀਰਤਨ ਆਰੰਭ। 
21 ਅਗੱਸਤ    -    ਤਜ਼ਰਬੇਕਾਰ ਮਿਡ-ਫੀਲਡਰ ਸਲੀਆ ਟੇਟੇ ਨੂੰ ਏਸ਼ੀਆ ਕੱਪ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣੀ। 
22 ਅਗੱਸਤ    -    ਪੰਜਾਬੀ ਕਾਮੇਡੀ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣ ਵਾਲੇ ਅਤੇ ਪੰਜਾਬੀ ਸਿਨੇਮਾ, ਥੀਏਟਰ ਤੇ ਟੈਲੀਵਿਜ਼ਨ ਤੇ ਅਮਿੱਟ ਛਾਪ ਛੱਡਣ ਵਾਲੇ ਪ੍ਰਸਿੱਧ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਦੇਹਾਂਤ। 
22 ਅਗੱਸਤ    -    ਜਲੰਧਰ ਦੇ ਜੰਮਪਲ, ਪ੍ਰਵਾਸੀ ਭਾਰਤੀ ਉੱਘੇ ਉਦਯੋਗਪਤੀ ਲਾਰਡ ਸਵਰਾਜਪਾਲ ਦਾ ਲੰਡਨ ਵਿਚ ਦੇਹਾਂਤ। 
22 ਅਗੱਸਤ -    ਭਾਰਤੀ ਮਹਿਲਾ ਟੀਮ ਦੀ ਖੱਬੇ ਹੱਥ ਦੀ ਸਪਿੰਨਰ ਗੌਹਰ ਸੁਲਤਾਨਾ ਵਲੋਂ ਕਿ੍ਰਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ। 
24 ਅਗੱਸਤ    –    ਭਾਰਤ ਦੇ ਸਭ ਤੋਂ ਵਧੀਆ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕੀਤਾ ਸੰਨਿਆਸ ਦਾ ਐਲਾਨ। 
24 ਅਗੱਸਤ    -    ਫ਼ਿਲਮਫ਼ੇਅਰ ਐਵਾਰਡ ਵਿਚ ਮਸ਼ਹੂਰ ਸੂਫ਼ੀ ਗਾਇਕ ਤੇ ਕਵੀ ਸਤਿੰਦਰ ਸਰਤਾਜ ਨੂੰ ਮਿਲਿਆ ਸਰਬੋਤਮ ਪਲੇਬੈਕ ਗਾਇਕ ਦਾ ਪੁਰਸਕਾਰ। 
26 ਅਗੱਸਤ    -    ਪੰਜਾਬ ਵਿਚ ਹੜ੍ਹਾਂ ਨਾਲ ਜਨ-ਜੀਵਨ ਪ੍ਰਭਾਵਿਤ, ਪੌਂਗ, ਭਾਖੜਾ ਤੇ ਰਣਜੀਤ ਸਾਗਰ ਡੈਮ ਵਿਚ ਹੋਰ ਪਾਣੀ ਛੱਡਿਆ। ਵੈਸ਼ਨੋ ਦੇਵੀ ਮਾਰਗ ਤੇ ਢਿੱਗਾਂ ਡਿੱਗੀਆਂ 7 ਮੌਤਾਂ 14 ਜ਼ਖ਼ਮੀ, ਡੋਡਾ ਵਿਚ ਬੱਦਲ ਫੱਟਣ ਕਾਰਨ 4 ਹਲਾਕ। 
28 ਅਗੱਸਤ    -    ਪੰਜਾਬ ਵਿਚ ਪਏ ਭਾਰੀ ਮੀਂਹ ਤੇ ਪਹਾੜਾਂ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਹੜ੍ਹ ਵਿਚ ਲੋਕਾਂ ਨੂੰ ਬਚਾਉਣ ਲਈ ਫ਼ੌਜ ਨੇ ਮੋਰਚਾ ਸੰਭਾਲਿਆ    
29 ਅਗੱਸਤ    -    ਹਿਮਾਚਲ ਵਿਚ ਚੰਬਾ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ ਮਣੀਮਹੇਸ਼ ਦੀ ਯਾਤਰਾ ਤੇ ਜਾ ਰਹੇ 11 ਸ਼ਰਧਾਲੂਆਂ ਦੀ ਮੌਤ। 
30 ਅਗੱਸਤ    -    ਪੰਜਾਬੀ ਸੈਟੇਲਾਈਟ ਟੈਲੀਵਿਜ਼ਨ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਰਬਿੰਦਰ ਨਰਾਇਣ ਨੇ ਪੀ.ਟੀ.ਸੀ. ਨੈੱਟਵਰਕ ਤੋਂ ਦਿਤਾ ਅਸਤੀਫ਼ਾ। 
 

                                                                        ਸਤੰਬਰ


1 ਸਤੰਬਰ    -    ਅਫ਼ਗਾਨਿਸਤਾਨ ਵਿਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1400 ਤੋਂ ਵੱਧ ਅਤੇ  2500 ਜ਼ਖ਼ਮੀ। 
2 ਸਤੰਬਰ    -    ਤਜ਼ਰਬੇਕਾਰ ਕੂਟਨੀਤਕ ਦੀਪਕ ਮਿੱਤਲ ਯੂ.ਏ.ਈ. ਵਿਚ ਭਾਰਤ ਦੇ ਰਾਜਦੂਤ ਨਿਯੁਕਤ।
7 ਸਤੰਬਰ     -    ਹਾਕੀ ਦੇ ਏਸ਼ੀਆ ਕੱਪ ਫ਼ਾਈਨਲ ਮੈਚ ਵਿਚ ਭਾਰਤ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਬਣਿਆ ਏਸ਼ੀਆ ਚੈਪੀਅਨ। 
8 ਸਤੰਬਰ    -    ਨੇਪਾਲ ਸਰਕਾਰ ਵਲੋਂ ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਨੌਜਵਾਨਾਂ ਵਲੋਂ ਪ੍ਰਦਰਸ਼ਨ ਦੌਰਾਨ ਹੋਈ ਘਟਨਾ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ। 
9 ਸਤੰਬਰ     -    ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਨਿਰੀਖਣ ਤੋਂ ਬਾਅਦ ਪੰਜਾਬ ਨੂੰ 1600 ਕਰੋੜ ਦੀ ਵਿੱਤੀ ਸਹਾਇਤਾ ਦਾ ਐਲਾਨ।
9 ਸਤੰਬਰ      -    ਸੀ.ਪੀ.ਰਾਧਾਕਿ੍ਰਸ਼ਨਨ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਬਣੇ। 
12 ਸਤੰਬਰ    -    ਨੇਪਾਲ ਵਿਚ ਜਾਰੀ ਟਕਰਾਅ ਦੌਰਾਨ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਦੇਸ਼ ਦੀ ਅੰਤਰਿਮ ਪ੍ਰਧਾਨ ਮੰਤਰੀ ਬਣੀ। 
14 ਸਤੰਬਰ    -    ਭਾਰਤੀ ਮੁੱਕੇਬਾਜ਼ ਜੈਸਮੀਨ ਲੈਥੋਰੀਆ ਤੇ ਮਿਨਾਕਸ਼ੀ ਹੁੱਡਾ ਬਣੀਆਂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ।    
17 ਸਤੰਬਰ    -    ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਜੈਕਾਰਿਆਂ ਦੀ ਗੂੰਜ ਵਿਚ ਪਟਨਾ ਸਾਹਿਬ ਤੋਂ ‘ਸ਼ਹੀਦੀ ਜਾਗਿ੍ਰਤੀ ਯਾਤਰਾ’ ਆਰੰਭ। 
20 ਸਤੰਬਰ    -    ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਟੀ-20 ਵਿਚ 100 ਵਿਕਟਾਂ ਕੀਤੀਆਂ ਹਾਸਲ। 
21 ਸਤੰਬਰ    -    ਸੰਗੀਤ ਤੇ ਫ਼ਿਲਮੀ ਦੁਨੀਆਂ ਦੇ ਖੇਤਰ ਵਿਚ ਸ਼ੰਗੀਤ ਸਮਰਾਟ ਵਜੋਂ ਜਾਣੇ ਜਾਂਦੇ ਪ੍ਰਸਿੱਧ ਸੰਗੀਤਕਾਰ ਤੇ ਨਿਰਮਾਤਾ ਚਰਨਜੀਤ ਆਹੂਜਾ ਦਾ ਦੇਹਾਂਤ। 
23 ਸਤੰਬਰ    -    ਬਾਬਾ ਫ਼ਰੀਦ ਮੇਲੇ ਦੇ ਅੰਤਿਮ ਦਿਨ ਮਨੁੱਖਤਾ ਦੀ ਸੇਵਾ ਲਈ ਪਿ੍ਰਤਪਾਲ ਸਿੰਘ ਹੰਸਪਾਲ ‘ਬਾਬਾ ਫ਼ਰੀਦ ਐਵਾਰਡ’ ਨਾਲ ਸਨਮਾਨਿਤ। 
23 ਸਤੰਬਰ    -    ਸ਼ਾਹਰੁਖ ਖ਼ਾਨ ਤੇ ਰਾਣੀ ਮੁਖਰਜੀ ਨੂੰ ਮਿਲਿਆ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ।  
24 ਸਤੰਬਰ    -    ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰੇ ਲੋਕ, ਲੇਹ ਵਿਚ ਹਿੰਸਕ ਪ੍ਰਦਰਸ਼ਨ ਤੇ ਸਾੜਫੂਕ ਨਾਲ 4 ਮੌਤਾਂ ਤੇ 50 ਜ਼ਖ਼ਮੀ।
27 ਸਤੰਬਰ    -    ਤਾਮਿਲਨਾਡੂ ਵਿਚ ਅਦਾਕਾਰ ਵਿਜੈ ਦੀ ਰੈਲੀ ਵਿਚ ਭਾਜੜ ਮੱਚਣ ਨਾਲ 33 ਲੋਕਾਂ ਦੀ ਮੌਤ 50 ਜ਼ਖ਼ਮੀ।   
27 ਸਤੰਬਰ     -    ਉੱਘੇ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ। 
27 ਸਤੰਬਰ    -    18 ਸਾਲਾ ਸ਼ੀਤਲ ਦੇਵੀ ਵਿਸ਼ਵ ਤੀਰ ਅੰਦਾਜ਼ੀ ਪੈਰਾ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਬਾਂਹ ਰਹਿਤ ਮਹਿਲਾ ਨੇ ਰਚਿਆ ਇਤਿਹਾਸ। 
28 ਸਤੰਬਰ    -    ਦਿੱਲੀ ਕਿ੍ਰਕਟ ਟੀਮ ਦੇ ਸਾਬਕਾ ਕਪਤਾਨ ਮਿਥੁਨ ਮਿਨਹਾਸ ਬੀ.ਸੀ.ਸੀ.ਆਈ ਦੇ ਨਵੇਂ ਪ੍ਰਧਾਨ ਬਣੇ। 
30 ਸਤੰਬਰ    -    ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿਚ ਫੌਜੀ ਹੈਡਕੁਆਟਰ ਨੇੜੇ ਧਮਾਕੇ ਵਿਚ 13 ਮੌਤਾਂ 30 ਜ਼ਖ਼ਮੀ। 
30 ਸਤੰਬਰ    -    ਹਿੰਦੀ ਜਗਤ ਦੀ ਪ੍ਰਸਿੱਧ ਸਾਹਿਤਕਾਰ ਕਵਿੱਤਰੀ ਡਾ: ਕੀਰਤੀ ਕੇਸਰ ਦਾ ਦੇਹਾਂਤ। 
 

                                                          ਅਕਤੂਬਰ


4 ਅਕਤੂਬਰ    -    ਤਾਮਿਲਨਾਡੂ ਦੇ ਮਨੀਸ਼ ਸੁਰੇਸ਼  ਕੁਮਾਰ ਤੇ ਮਹਾਂਰਾਸ਼ਟਰ ਦੀ ਵੈਸ਼ਨਵੀ ਅਦਾਕਾਰ ਨੇ ਫੇਨੇਸਟਾ ਓਪਨ ਨੈਸ਼ਨਲ ਟੈਨਿਸ ਚੈਂਪੀਅਨਸ਼ਿਪ ਵਿਚ ਕ੍ਰਮਵਾਰ ਪੁਰਸ਼ ਤੇ ਮਹਿਲਾ ਸਿੰਗਲ ਖਿਤਾਬ ਜਿੱਤੇ।
5 ਅਕਤੂਬਰ    -    ਦਾਰਜੀਲਿੰਗ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ 20 ਮੌਤਾਂ। 
7 ਅਕਤੂਬਰ    -    ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਨਾਲ ਬੱਸ ਮਲਬੇ ਦੀ ਲਪੇਟ ਵਿਚ ਆਉਣ ਨਾਲ 18 ਯਾਤਰੀਆਂ ਦੀ ਮੌਤ। 
8 ਅਕਤੂਬਰ    -    ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਆਖ਼ਰ ਜ਼ਿੰਦਗੀ ਦੀ ਜੰਗ ਹਾਰ ਗਿਆ। ਉਨ੍ਹਾਂ 12ਵੇਂ ਦਿਨ ਸਵੇਰੇ 11 ਵਜੇ ਆਖਰੀ ਸਾਹ ਲਏ। 
9 ਅਕਤੂਬਰ    -    ਪ੍ਰਸਿੱਧੀ ਪ੍ਰਾਪਤ ਪੇਸ਼ੇਵਰ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ। 
10 ਅਕਤੂਬਰ    -    ਵੈਨੇਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਨੋਬਲ ਸ਼ਾਤੀ ਪੁਰਸਕਾਰ ਨਾਲ ਸਨਮਾਨਿਤ। 
12 ਅਕਤੂਬਰ    -    ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦਾ ਦੇਹਾਂਤ। 
13 ਅਕਤੂਬਰ    -    ਹਮਾਸ ਨੇ ਗਾਜਾ ਵਿਚ ਰੱਖੇ ਗਏ ਬਾਕੀ ਬਚੇ ਬੰਧਕ ਰਿਹਾਅ ਇਜ਼ਰਾਈਲ ਨੇ ਵੀ 1900 ਤੋਂ ਵੱਧ ਫ਼ਿਲਸਤੀਨੀ ਛੱਡੇ।
15 ਅਕਤੂਬਰ    -    ਟੀ.ਵੀ. ਸੀਰੀਅਲ ‘ਮਹਾਂਭਾਰਤ’ ਵਿਚ ਕਰਣ ਦੀ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਪੰਕਜ ਧੀਰ ਨਹੀਂ ਰਹੇ। 
15 ਅਕਤੂਬਰ    -    ਪਾਕਿ ਫੌਜ ਦੇ ਹਮਲੇ ਵਿਚ 40 ਤੋਂ ਵੱਧ ਅਫ਼ਗਾਨੀ ਤਾਲਿਬਾਨ ਹਮਲਾਵਰ ਹਲਾਕ।
16 ਅਕਤੂਬਰ    -    ਪ੍ਰਸਿੱਧ ਉਦੋਯਗਪਤੀ ਅਤੇ ਟਰਾਈਡੈਂਟ ਗੁਰੱਪ ਦੇ ਚੇਅਰਮੈਨ ਐਮਰੀਟਸ ਪਦਮਸ੍ਰੀ ਰਾਜਿੰਦਰ ਗੁਪਤਾ ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ। 
18 ਅਕਤੂਬਰ    -    ਪਾਕਿ ਹਵਾਈ ਹਮਲੇ ਵਿਚ ਤਿੰਨ ਅਫ਼ਗਾਨ ਕਿ੍ਰਕਟਰਾਂ ਸਮੇਤ 17 ਮੌਤਾਂ, ਦੋਵਾਂ ਦੇਸ਼ਾਂ ਵਿਚਕਾਰ ਵਧਿਆ ਤਣਾਅ। 
18 ਅਕਤੂਬਰ    -    ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਗੁਰਦੇਵ ਸਿੰਘ ਪ੍ਰਧਾਨ ਤੇ ਕਰਨਲ ਜਸਮੇਰ ਸਿੰਘ ਸਕੱਤਰ ਬਣੇ। 
21 ਅਕਤੂਬਰ    -    ਫ਼ਿਲਮ ਉਦਯੋਗ ਵਿਚ ਅਸਰਾਨੀ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਗੋਵਰਧਨ ਅਸਰਾਨੀ ਦਾ ਦੇਹਾਂਤ। 
21 ਅਕਤੂਬਰ    -    ਸਨੈ ਤਕਾਚੀ ਜਾਪਾਨ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ। 
22 ਅਕਤੂਬਰ    -    ਓਲੰਪਿਕ ਸੋਨ ਤਗਮਾ ਜੇਤੂ ਨੇਜ਼ੇਬਾਜ਼ ਨੀਰਜ਼ ਚੋਪੜਾ ਲੈਫ਼ਟੀਨੈਂਟ ਕਰਨਲ ਬਣੇ।
24 ਅਕਤੂਬਰ    -    ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਮੁਅੱਤਲ ਕਰਨ ਉਪਰੰਤ ਹੁਣ ਅਫ਼ਗਾਨਿਸਤਾਨ ਨੇ ਪਾਕਿ ਨੂੰ ਪਾਣੀ ਦੇਣ ਤੋਂ ਕੀਤਾ ਇਨਕਾਰ। 
25 ਅਕਤੂਬਰ    -    ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ। 
25 ਅਕਤੂਬਰ    -    ਥਾਈਲੈਂਡ ਦੀ ਰਾਜ ਮਾਤਾ ਵਜੋਂ ਜਾਣੀ ਜਾਂਦੀ ਸਾਬਕਾ ਰਾਣੀ ਸਿਰੀਕਿਤ ਦਾ ਦੇਹਾਂਤ। 
26 ਅਕਤੂਬਰ    -    ਗੁਰਦਾਸਪੁਰ ਦੇ ਪੈਂਤੀ ਸਾਲਾ ਰਵੀ ਕੁਮਾਰ ਭਾਰਤੀ ਜੂਡੋ ਟੀਮ ਦੇ ਕੋਚ ਬਣੇ। 
29 ਅਕਤੂਬਰ    -    ਪਹਿਲਵਾਨ ਯਸ਼ਿਤਾ ਨੇ ਏਸ਼ੀਅਨ ਯੂਥ ਖੇਡਾਂ ਵਿਚ ਸੋਨ ਤਗਤਾ ਜਿੱਤਿਆ।     
31 ਅਕਤੂਬਰ    -    ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਤੇ 1972 ਦੀ ਮਿਊਨਿਖ ਓਲੰਪਿਕ ਵਿਚ ਕਾਂਸੀ ਦਾ ਤਗਮਾ ਜੇਤੂ ਟੀਮ ਦੇ ਖਿਡਾਰੀ ਮੈਨੂਅਲ ਫੈ੍ਰਡਰਿਕ ਦਾ ਦੇਹਾਂਤ। 
           

                                                           ਨਵੰਬਰ


1 ਨਵੰਬਰ    -    ਆਂਧਰਾ ਪ੍ਰਦੇਸ਼ ਦੇ ਸ੍ਰੀ ਕਾਕੁਲਮ ਜ਼ਿਲ੍ਹੇ ਦੇ ਇਕ ਮੰਦਰ ਵਿਚ ਭਾਜੜ ਦੌਰਾਨ 10 ਮੌਤਾਂ। 
1 ਨਵੰਬਰ    -        ਭਾਰਤੀ ਟੈਨਿਸ ਦੇ ਰੋਹਨ ਬੋਪੰਨਾ ਨੇ ਟੈਨਿਸ ਨੂੰ ਕਿਹਾ ਅਲਵਿਦਾ। 
1 ਨਵੰਬਰ    -    ਸਿੱਖ ਕੌਮ ਦੇ ਧਰਮ ਯੁੱਧ ਮੋਰਚੇ ਦੇ ਵੱਡੇ ਨਾਇਕ, ਬੇਖੌਫ਼ ਧੱੜਲੇਦਾਰ ਅਤੇ ਸਿਰਲੱਥ ਸਿੱਖ ਆਗੂ ਹਰਚਰਨ ਸਿੰਘ ਰੋਡੇ ਦਾ ਦੇਹਾਂਤ। 
2 ਨਵੰਬਰ    -    ਭਾਰਤੀ ਮਹਿਲਾ ਕਿ੍ਰਕਟ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ। 
3 ਨਵੰਬਰ  -    ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਲਗਾਤਰਾ 5ਵੀਂ ਵਾਰ ਪ੍ਰਧਾਨ ਬਣੇ। 
5 ਨਵੰਬਰ  -    ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫ਼ਟੀਨੈਟ ਗਵਰਨਰ ਬਣੀ। 
8 ਨਵੰਬਰ  -    ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਵਰਚੂਅਲੀ ਤੇ ਰੇਲ ਰਾਜ ਮੰਤਰੀ ਨੇ ਫ਼ਿਰੋਜ਼ਪੁਰ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤੀ ਫ਼ਿਰੋਜ਼ਪੁਰ ਦਿੱਲੀ ਵੰਦੇ ਭਾਰਤ ਰੇਲ ਗੱਡੀ। 
10 ਨਵੰਬਰ    -    ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇਕ ਕਾਰ ਸ਼ਕਤੀਸ਼ਾਲੀ ਧਮਾਕੇ ਨਾਲ 8 ਮੌਤਾਂ ਤੇ 24 ਜ਼ਖ਼ਮੀ। 
12 ਨਵੰਬਰ    -    ਰਾਮਪੁਰਾ ਫੂਲ ਦੇ ਵਿਦਿਆਰਥੀ ਭਾਵਿਕ ਸਿੰਗਲਾ ਵਲੋਂ 100 ਕਰੋੜ 62 ਹਜ਼ਾਰ 403 ਦਾ ਪਹਾੜਾ 100 ਲਾਈਨਾਂ ਤਕ ਸੁਣਾ ਕੇ ਬਣਾਇਆ ਵਿਸ਼ਵ ਰਿਕਾਰਡ। 
14 ਨਵੰਬਰ    -    ਪਦਮਸ੍ਰੀ ਪੁਰਸਕਾਰ ਜੇਤੂ ‘ਸਾਲੂਮਾਰਦਾ ਥਿਮੱਕਾ’ ਦਾ 114 ਸਾਲ ਦੀ ਉਮਰ ਵਿਚ ਦੇਹਾਂਤ। 
14 ਨਵੰਬਰ    -    ਹਿੰਦੀ ਸਿਨੇਮਾ ਜਗਤ ਦੀ ਪ੍ਰਸਿੱਧ ਅਦਾਕਾਰਾ ਕਾਮਿਨੀ ਕੌਸਲ ਦਾ ਦੇਹਾਂਤ।
15 ਨਵੰਬਰ    -    ਕਸ਼ਮੀਰ ਦੇ ਨੌਗਾਮ ਥਾਣੇ ’ਚ ਬੰਬ ਧਮਾਕੇ ਵਿਚ 9 ਮੌਤਾਂ ਤੇ 32 ਜ਼ਖ਼ਮੀ। 
16 ਨਵੰਬਰ    -    ਦਿਵੀ ਬਿਜੇਸ਼ ਨੇ ਰਾਸ਼ਟਰਮੰਡਲ ਸ਼ਤਰੰਜ਼ ਚੈਂਪੀਅਨਸ਼ਿਪ ਵਿਚ ਅੰਡਰ-12 ਕੁੜੀਆਂ ਦਾ ਖ਼ਿਤਾਬ ਜਿੱਤਿਆ। 
17 ਨਵੰਬਰ    -    ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸ਼ਜ਼ਾ-ਏ-ਮੌਤ ਦੀ ਸਜਾ ਸੁਣਾਈ।    
20 ਨਵੰਬਰ    -    ਬਿਹਾਰ ਦੇ 10ਵੀਂ ਵਾਰ ਮੁੱਖ ਮੰਤਰੀ ਬਣੇ ਨਿਤੀਸ਼ ਕੁਮਾਰ।         
20 ਨਵੰਬਰ    -    ਪ੍ਰਣਵੀ ਊਰਸ ਨੇ ਇਤਿਹਾਸ ਰਚਿਆ ਜਿੱਤਿਆ ਆਈ.ਜੀ.ਪੀ.ਐਲ. ਮੁੰਬਈ ਟੂਰ ਤੇ ਪੁਰਸ਼ ਖਿਡਾਰੀਆਂ ਦੇ ਨਾਲ ਖੇਡਦੇ ਹੋਏ ਪੇਸ਼ੇਵਾਰ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫਰ ਬਣੀ। 
21 ਨਵੰਬਰ    -    74ਵੇਂ ਮਿਸ ਯੂਨੀਵਰਸ ਸੁੰਦਰਤਾ ਮੁਕਾਬਲੇ ਵਿਚ ਮੈਕਸੀਕੋ ਦੀ ਫਾਤਿਮਾ ਬੋਸ਼ ਬਣੀ ਮਿਸ ਯੂਨੀਵਰਸ। 
23 ਨਵੰਬਰ    -    ਭਾਰਤ ਨੇ ਪਹਿਲਾ ਨੇਤਰਹੀਣ ਮਹਿਲਾ ਟੀ-20 ਵਿਸ਼ਵ ਕੱਪ ਜਿੱਤਿਆ। 
23 ਨਵੰਬਰ    -    ਲਕਸ਼ੈ ਸੇਨ ਨੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਦਾ ਖਿਤਾਬ ਜਿੱਤਿਆ। 
24 ਨਵੰਬਰ    -    ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰ ਐਲਾਨੇ। 
24 ਨਵੰਬਰ    -    ਬਾਲੀਵੁੱਡ ਦੇ ‘ਹੀ ਮੈਨ’ ਪ੍ਰਸਿੱਧ ਅਦਾਕਾਰ ਧਰਮਿੰਦਰ ਦਾ ਦੇਹਾਂਤ। 
24 ਨਵੰਬਰ    -    ਜਸਟਿਸ ਸੂਰਿਆ ਕਾਂਤ ਬਣੇ ਭਾਰਤ ਦੇ 53ਵੇਂ ਚੀਫ਼ ਜਸਟਿਸ। 
24 ਨਵੰਬਰ    -    ਭਾਰਤੀ ਮਹਿਲਾ ਟੀਮ ਨੇ ਦੂਜੀ ਵਾਰ ਕੱਬਡੀ ਵਿਸ਼ਵ ਕੱਪ ਜਿੱਤਿਆ। 
27 ਨਵੰਬਰ    -    ਪ੍ਰੋ. ਮੁਹੰਮਦ ਓਮਰ ਚੌਧਰੀ ਬਣੇ ਗੁਰੂ ਨਾਨਕ ਦੇਵ ਯੂਨੀ: ਨਨਕਾਣਾ ਸਾਹਿਬ ਦੇ ਤੀਜੇ ਉਪ ਕੁਲਪਤੀ। 
30 ਨਵੰਬਰ    -    ਵਿਰਾਟ ਕੋਹਲੀ ਇਕ ਦਿਨੀ ਮੈਂਚਾਂ ਵਿਚ 52ਵਾਂ ਸੈਂਕੜਾ ਲਗਾ ਕੇ ਦੁਨੀਆਂ ਦੇ ਪਹਿਲੇ ਬੱਲੇਬਾਜ਼ ਬਣੇੇ।
 

                                                                     ਦਸੰਬਰ


1 ਦਸੰਬਰ    -    ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਵਲੋਂ ਅਸਤੀਫ਼ਾ।    
2 ਦਸੰਬਰ    -    ਇੰਡੋਨੇਸ਼ੀਆ, ਸ੍ਰੀਲੰਕਾ ਤੇ ਥਾਈਲੈਂਡ ਵਿਚ ਹੜ੍ਹਾਂ ਕਾਰਨ 1300 ਤੋਂ ਵੱਧ ਮੌਤਾਂ 800 ਤੋਂ ਵੱਧ ਲੋਕ ਲਾਪਤਾ।    
3 ਦਸੰਬਰ    -    ਭਾਰਤ ਦੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ ਕਿ੍ਰਕਟ ਤੋਂ ਲਿਆ ਸੰਨਿਆਸ।     
4 ਦਸੰਬਰ    -    ਸਪਿਨਰ ਸੁਨੀਲ ਨਾਰਾਇਨ 600 ਟੀ-20 ਵਿਕਟਾਂ ਲੈਣ ਵਾਲੇ ਪਹਿਲੇ ਕਿ੍ਰਕਟਰ ਬਣੇ।     
6 ਦਸੰਬਰ    -    ਸਾਬਕਾ ਸਿੱਖਿਆ ਰਾਜ ਮੰਤਰੀ ਮਾ: ਤਾਰਾ ਸਿੰਘ ਲਾਡਲ ਦਾ ਦੇਹਾਂਤ। 
6 ਦਸੰਬਰ    -    ਹਰਿਆਣਾ ਦੀ ਸੁਰੁਚੀ ਫੋਗਾਟ ਨੇ ਸ਼ੂਟਿੰਗ ਵਿਸ਼ਵ ਕੱਪ ਜਿੱਤ ਕੇ ਅੰਕਾਂ ਰਾਹੀਂ ਵਿਸ਼ਵ ਰਿਕਾਰਡ ਬਣਾਇਆ। 
7 ਦਸੰਬਰ    -    ਗੋਆ ਦੇ ਅਰਪੋਰਾ ਇਲਾਕੇ ਵਿਚ ਨਾਈਟ ਕਲੱਬ ਵਿਚ ਲੱਗੀ ਅੱਗ ਨਾਲ 25 ਲੋਕਾਂ ਦੀ ਮੌਤ 6 ਜ਼ਖ਼ਮੀ। 
7 ਦਸੰਬਰ    -    ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਦੇ ਸਬੰਧਿਤ ਤਤਕਾਲੀ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ਼।
8 ਦਸੰਬਰ    -    ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਗਿਆਨੀ ਗੁਰਬਚਨ ਸਿੰਘ, ਪ੍ਰੋ: ਵਿਰਸਾ ਸਿੰਘ ਵਲਟੋਹਾ, ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ, ਭਾਸ਼ਾ ਵਿਭਾਗ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਤੇ ਯੂ.ਕੇ. ਦੇ ਸਿੱਖ ਪ੍ਰਚਾਰਕ ਹਰਿੰਦਰ ਸਿੰਘ ਨੂੰ ਲਗਾਈ ਤਨਖਾਹ।     
8 ਦਸੰਬਰ    -    ਪੰਜਾਬ ਕਾਂਗਰਸ ਨੇ ਨਵਜੋਤ ਕੌਰ ਸਿੱਧੂ ਨੂੰ ਕੀਤਾ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ। 
11 ਦਸੰਬਰ    -    ਏਸ਼ੀਆਈ ਕਾਂਸੀ ਤਗਮਾ ਜੇਤੂ ਰੂਪਾ ਬਯੋਰ ਤਾਇਕਵਾਂਡੋ ਦੇ ਵਿਸ਼ਵ ਰੈਕਿੰਗ ਵਿਚ 8ਵੇਂ ਸਥਾਨ ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ।
12 ਦਸੰਬਰ    -    ਸਾਬਕਾ ਲੋਕ ਸਭਾ ਸਪੀਕਰ ਤੇ ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਸਾਬਕਾ ਰਾਜਪਾਲ ਰਹੇ ਬਜ਼ੁਰਗ ਕਾਂਗਰਸੀ ਆਗੂ ਸ਼ਿਵਰਾਜ ਪਾਟਿਲ ਦਾ ਦੇਹਾਂਤ।
14 ਦਸੰਬਰ    -    ਸਿਡਨੀ ਦੇ ਬੌਂਡੀ ਬੀਚ ’ਤੇ ਹੋਏ ਭਿਆਨਕ ਅੱਤਵਾਦੀ ਹਮਲੇ ਵਿਚ 12 ਹਲਾਕ 29 ਜ਼ਖ਼ਮੀ। 
14 ਦਸੰਬਰ    -    ਪੰਜਾਬ ਨੇ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ 2025 ਵਿਚ ਦੂਜਾ ਸਥਾਨ ਹਾਸਲ ਕੀਤਾ। 
15 ਦਸੰਬਰ    -    ਨਿਤਿਨ ਨਬੀਨ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣੇ।
17 ਦਸੰਬਰ    -    ਭਾਰਤ ਦੀ ਪਹਿਲੀ ਫੇਮਿਨਾ ਮਿਸ ਇੰਡੀਆ ਤੇ ਮਸ਼ਹੂਰ ਫ਼ੈਸ਼ਨ ਪੱਤਰਕਾਰ ਮੇਹਰ ਕੈਸਟੇਲਿਨ ਦਾ ਦੇਹਾਂਤ।
18 ਦਸੰਬਰ    -    ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਮਗਨਰੇਗਾ ਦਾ ਨਾਅ ‘ਜੀ ਰਾਮ ਜੀ’ ਰੱਖਣ ਤੇ ਹੰਗਾਮੇ ਦਰਮਿਆਨ ਲੋਕ ਸਭਾ ਵਿਚ ਬਿੱਲ ਪਾਸ।  
20 ਦਸੰਬਰ    -    ਭਾਰਤੀ ਪੁਲਾੜ ਖੋਜ ਸੰਗਠਨ ਨੇ ਗਗਨਯਾਨ ਮਿਸ਼ਨ ਲਈ ਡ੍ਰੌਗ ਪੈਰਾਸ਼ੂਟ ਯੋਗਤਾ ਟੈਸਟ ਸਫ਼ਲਤਾਪੂਰਵਕ ਪੂਰਾ ।
20 ਦਸੰਬਰ    -    ਪੰਜਾਬ ਸਰਕਾਰ ਵਲੋਂ ਗੁਲਜ਼ਾਰ ਇੰਦਰ ਸਿੰਘ ਚਾਹਲ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ।
22 ਦਸੰਬਰ    -    ਏਸ਼ੀਆ ਬੁੱਕ ਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਨਾਂ ਦਰਜ਼ ਕਰਵਾਉਣ ਵਾਲੇ ਮਾਲਵੇ ਦੇ ਕੋਟਕਪੂਰਾ ਵਾਸੀ ਗੁਰਪ੍ਰੀਤ ਸਿੰਘ ਕਮੋ ਨੇ ਸਾਈਕਲਿੰਗ ਜ਼ਰੀਏ ਲੱਗਭਗ 6 ਸਾਲਾਂ ਵਿਚ 1 ਲੱਖ 50 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
22 ਦਸੰਬਰ    -    ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਸੁੂਫ਼ੀ ਗਾਇਕ ਤੇ ਸੰਗੀਤਕਾਰ ਉਸਤਾਦ ਪੂਰਨ ਸ਼ਾਹ ਕੋਟੀ ਦਾ ਦੇਹਾਂਤ।
23 ਦਸੰਬਰ    -    ਭਾਰਤ ਦੀ ਦੀਪਤੀ ਸ਼ਰਮਾ ਪਹਿਲੀ ਵਾਰ ਟੀ-20 ਅੰਤਰਰਾਸ਼ਟਰੀ ਗੇਂਦਬਾਜ਼ਾਂ ਦੀ ਰੈਕਿੰਗ ਵਿਚ ਨੰਬਰ ਵਨ ਬਣੀ।
24 ਦਸੰਬਰ    -    ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ‘ਬਾਹੂਬਲੀ’ ਰਾਕੇਟ ਵਲੋਂ 6100 ਕਿਲੋ ਦਾ ਅਮਰੀਕੀ ਸੰਚਾਰ ਉਪਗ੍ਰਹਿ ਸਫ਼ਲਤਾ ਪੂਰਵਕ ਸਥਾਪਿਤ।
25 ਦਸੰਬਰ    -    ਭਾਰਤ ਨੇ ਬੰਗਾਲ ਦੀ ਖਾੜੀ ਵਿਚ ਪ੍ਰਮਾਣੂ ਸ਼ਕਤੀਸ਼ਾਲੀ ਪਣਡੁੱਬੀ ਆਈ.ਐਨ.ਐਸ ਅਰੀ ਘਾਟ ਤੋਂ 3500 ਕਿਲੋਮੀਟਰ ਦੀ ਰੇਂਜ ਵਾਲੀ ਕੇ-4 ਬੈਲਿਸਟਿਕ ਮਿਜ਼ਾਈਲ ਦਾ ਸਫਲਤਾ ਪੂਰਵਕ ਪ੍ਰੀਖਣ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement