ਅਕਾਲ ਤਖ਼ਤ ਸਾਹਿਬ ਦੀ ਹਸਤੀ ਬਚਾਉ
Published : Oct 29, 2018, 12:57 am IST
Updated : Oct 29, 2018, 12:57 am IST
SHARE ARTICLE
Sri Akal Takhat Sahib
Sri Akal Takhat Sahib

ਚੰਗਾ ਹੁੰਦਾ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਵਿਚ ਇਸ਼ਨਾਨ ਕਰ ਕੇ ਅਕਾਲ ਤਖ਼ਤ ਤੇ ਪੇਸ਼ ਹੋ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਪਤੀ....

ਚੰਗਾ ਹੁੰਦਾ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਵਿਚ ਇਸ਼ਨਾਨ ਕਰ ਕੇ ਅਕਾਲ ਤਖ਼ਤ ਤੇ ਪੇਸ਼ ਹੋ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਪਤੀ ਦੀ ਜ਼ਿੰਮੇਵਾਰੀ ਲੈ ਲੈਂਦੇ।

ਸ. ਸੁਰਜੀਤ ਸਿੰਘ ਬਰਨਾਲਾ ਸੁਲਝੇ ਹੋਏ ਸ਼ਰੀਫ਼ ਇਨਸਾਨ ਸਨ ਪਰ ਸੰਤ ਲੌਂਗੋਵਾਲ ਤੋਂ ਮਗਰੋਂ ਉਹ ਇਕ ਵੱਡੀ ਗ਼ਲਤੀ ਕਰ ਗਏ। ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਮੁੱਖ ਮੰਤਰੀ ਵੀ ਬਣ ਗਏ। ਇਹ ਗੱਲ ਗ਼ਲਤ ਸੀ, ਇਸ ਪ੍ਰੰਪਰਾ ਦਾ ਲਾਭ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪ੍ਰਵਾਰ ਨੇ ਪੂਰਾ ਪੂਰਾ ਉਠਾਇਆ। ਅਕਾਲ ਤਖ਼ਤ ਸਾਹਿਬ ਉਤੇ ਕਬਜ਼ਾ ਕਰਨ ਲਈ 1996 ਵਿਚ ਟੌਹੜਾ ਸਾਹਿਬ ਦੇ ਮੈਂਬਰਾਂ ਦੀ ਗਿਣਤੀ ਸ਼੍ਰੋਮਣੀ ਕਮੇਟੀ ਵਿਚੋਂ ਘਟਾ ਦਿਤੀ ਤੇ ਟੌਹੜਾ ਸਾਹਿਬ ਦੇ ਇਕ ਸਾਧਾਰਣ ਬਿਆਨ ਉਤੇ ਭਾਈ ਰਣਜੀਤ ਸਿੰਘ ਨੂੰ ਪਾਸੇ ਕਰ ਦਿਤਾ।

ਉਨ੍ਹਾਂ ਨੇ ਤਾਂ ਸਿਰਫ਼ ਇਹੋ ਹੀ ਕਿਹਾ ਸੀ ਕਿ ਖ਼ਾਲਸੇ ਦਾ 300 ਸਾਲਾ ਜਨਮ ਦਿਨ ਇਕੱਠੇ ਮਨਾ ਲਉ, ਫਿਰ ਲੜ ਲੈਣਾ। ਉਸ ਤੋਂ ਪਿਛੋਂ ਗਿਆਨੀ ਪੂਰਨ ਸਿੰਘ ਤੇ ਵੇਦਾਂਤੀ  ਵੀ ਵਰਤੇ ਗਏ ਪਰ ਬਾਦਲ ਸਾਹਬ ਜਥੇਦਾਰ ਨੂੰ ਮਰਜ਼ੀ ਨਾਲ ਬੋਲਣ ਨਹੀਂ ਸੀ ਦਿੰਦੇ। ਸੱਚ ਸੁਣਨਾ ਤਾਂ ਉਹ ਚਾਹੁੰਦੇ ਹੀ ਨਹੀਂ ਸੀ। 28 ਅਗੱਸਤ ਨੂੰ ਭਾਈ ਹਰਮਿੰਦਰ ਸਿੰਘ ਨੇ ਅਸੈਂਬਲੀ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਮੇਂ ਜੋ ਬਿਆਨ ਦਿਤਾ ਸੀ, ਉਸ ਵਿਚ ਉਨ੍ਹਾਂ ਨੇ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਦ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ।

ਪਿੰਡ ਦੀ ਅਸਲੀ ਜ਼ਮੀਨ 4 ਕਿੱਲੇ ਦੱਸੀ ਸੀ, ਮੁਕਤਸਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੀ ਜਾਇਦਾਦ ਦੀ ਗੱਲ ਖੁਲ੍ਹ ਕੇ ਕੀਤੀ ਪਰ ਜਥੇਦਾਰ ਨੇ ਜਾਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਵਲੋਂ ਉਹ ਵੇਰਵੇ ਝੁਠਲਾਏ ਨਹੀਂ ਗਏ। ਨਾ ਹੀ ਉਨ੍ਹਾਂ ਦੇ ਸਰਬਰਾਹ ਬਾਦਲ ਸਾਹਬ ਵਲੋਂ ਕੋਈ ਤਰਦੀਦ ਕੀਤੀ ਗਈ। ਭਾਈ ਗੁਰਮੁਖ ਸਿੰਘ ਦੇ 2015 ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਸੀ ਕਿ ਉਸ ਦੇ ਭਾਈ ਹਿੰਮਤ ਸਿੰਘ ਨੇ ਵੀ 6 ਸਫ਼ੇ ਦਾ ਬਿਆਨ ਆਪ ਲਿਖ ਕੇ ਰਣਜੀਤ ਸਿੰਘ ਨੂੰ ਕਮਿਸ਼ਨ ਦਿਤਾ ਸੀ।

ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ। ਕਿਹਾ ਜਾਂਦਾ ਹੈ ਕਿ ਦਰਸ਼ਨੀ ਡਿਉਢੀ ਦੇ ਸਾਹਮਣੇ ਇਕ ਥੜਾ ਹੁੰਦਾ ਸੀ। ਛੇਵੇਂ ਪਾਤਸ਼ਾਹ ਨੇ ਇਸ ਨੂੰ ਸੰਵਾਰ ਕੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਇਸ ਦਾ ਭਾਵ ਵਾਹਿਗੁਰੂ ਦਾ ਤਖ਼ਤ ਹੈ ਜਿਥੇ ਉਸ ਸਮੇਂ ਹੱਕ ਤੇ ਸੱਚ ਤੇ ਨਬੇੜ ਹੁੰਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਾਹੁੰਦੇ ਸਨ ਕਿ ਸਿੱਖ ਅਪਣੇ ਝਗੜੇ ਆਪ ਨਬੇੜੇ ਲੈਣ ਤੇ ਮੁਗ਼ਲਾਂ ਦੀਆਂ ਅਦਾਲਤਾਂ ਵਿਚ ਨਾ ਭਟਕਣ। ਇਥੇ ਬੈਠ ਕੇ ਉਹ ਸ੍ਰੀਰਕ ਕਰਤਬ ਵੇਖਦੇ ਸਨ, ਘੋਲ ਕਰਾਉਂਦੇ ਤੇ ਢਾਡੀਆਂ ਤੋਂ ਵਾਰਾਂ ਵੀ ਸੁਣਦੇ ਸਨ।

ਬਾਜ ਨੂੰ ਸ਼ਰਨ ਦੇਣ ਤੇ ਲਾਹੌਰ ਨਾਲ ਸਬੰਧ ਵਿਗੜ ਗਏ। ਫਿਰ ਕਰਤਾਰਪੁਰ ਤੇ ਮਾਲਵੇ ਵਿਚ ਲੜਾਈਆਂ ਹੋਈਆਂ। ਅਖ਼ੀਰ ਨੂੰ ਕੀਰਤਪੁਰ ਸਾਹਿਬ ਅਬਾਦ ਕਰ ਦਿਤਾ। 1717 ਈ. ਪਿਛੋਂ ਸਿੱਖ ਜਥੇ ਦੀਵਾਲੀ ਤੇ ਵਿਸਾਖੀ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅਕਸਰ ਆਉਂਦੇ ਸਨ ਤੇ ਅਕਾਲ ਤਖ਼ਤ ਸਾਹਿਬ ਬੈਠ ਕੇ ਭਾਈਚਾਰਕ ਤੌਰ ਉਤੇ ਅਪਣੇ ਝਗੜੇ ਨਿਪਟਾਉਂਦੇ ਤੇ ਅਗਲਾ ਪ੍ਰੋਗਰਾਮ ਲੈ ਕੇ ਜਾਂਦੇ ਸਨ। ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਸ਼ੇਰ ਦਿਲ ਬਹਾਦਰ ਯੋਧੇ ਹੋਇਆ ਕਰਦੇ ਸਨ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਥਮਲੇ ਨਾਲ ਬੰਨ੍ਹ ਕੇ ਸਜ਼ਾ ਸੁਣਾਈ ਸੀ।

ਅਕਾਲ ਤਖ਼ਤ ਦੇ ਜਥੇਦਾਰ ਤੇਜਾ ਸਿੰਘ ਭੁੱਚਰ, ਊਧਮ ਸਿੰਘ ਨਾਗੋਕੇ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਜਥੇਦਾਰ ਮੋਹਨ ਸਿੰਘ ਨਾਗੋਕੇ ਤੇ ਸਾਧੂ ਸਿੰਘ ਭੌਰਾ ਵਰਗੇ ਸਿਰੜੀ ਮਨੁੱਖ ਰਹੇ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਪ੍ਰਤਿਭਾ ਬਹਾਲ ਰੱਖੀ। ਮੇਰੇ ਕੋਲ ਅਖ਼ਬਾਰ 'ਪੰਜਾਬ' ਦੀਆਂ ਬਾਰ੍ਹਾਂ ਫ਼ਾਈਲਾਂ ਪਈਆਂ ਸਨ। ਇਹ ਪੇਪਰ ਕੌਮੀ ਦਰਦ, ਅਸਲੀ ਕੌਮੀ ਦਰਦ, ਸਿੱਖ ਸੇਵਕ, ਖ਼ਾਲਸਾ ਸੇਵਕ ਤੋਂ ਪਿੱਛੋਂ ਅਖ਼ਬਾਰ ਪੰਜਾਬ ਗਿਆਨੀ ਸ਼ੇਰ ਸਿੰਘ ਜੀ ਕਢਦੇ ਰਹੇ ਤੇ 1926 ਤੋਂ 1944 ਤਕ ਉਨ੍ਹਾਂ ਦੀ ਆਵਾਜ਼ ਸੀ। ਪੰਜਾਬ ਹਫ਼ਤੇਵਾਰੀ ਮੇਰੇ ਪਿਤਾ ਮਾਰਚ 1947 ਤਕ ਕਢਦੇ ਰਹੇ।

ਸਿੱਖ ਸਿਆਸਤ ਦੀਆਂ ਯਾਦਾਂ ਲਿਖਣ ਲਈ 1970 ਵਿਚ ਮੇਰੇ ਕੋਲੋਂ ਸਵ. ਗਿਆਨੀ ਕਰਤਾਰ ਸਿੰਘ 8 ਫ਼ਾਈਲਾਂ ਲੈ ਗਏ, ਫਿਰ ਉਹ ਮੈਨੂੰ ਨਾ ਮਿਲੀਆਂ, ਕਿਉਂਕਿ ਉਹ ਬੀਮਾਰ ਹੀ ਰਹੇ ਤੇ ਅਖ਼ੀਰ ਉਹ ਸਵਰਗਵਾਸ ਹੋ ਗਏ। ਸਿੱਖ ਸਿਆਸਤ ਵਿਚ ਮਾਸਟਰ ਤਾਰਾ ਸਿੰਘ ਤੇ ਗਿਆਨੀ ਸ਼ੇਰ ਸਿੰਘ 1940 ਤਕ ਲੜੇ। ਇਸ ਲੜਾਈ ਦਾ ਗਿਆਨੀ ਕਰਤਾਰ ਸਿੰਘ ਨੇ ਸੁਲਝੇ ਢੰਗ ਨਾਲ ਅਪਣੀ ਯਾਦ ਵਿਚ ਜ਼ਿਕਰ ਕੀਤਾ ਹੈ। 1939 ਸਿੱਖ ਫ਼ੌਜੀਆਂ ਵਲੋਂ ਅਕਾਲ ਤਖ਼ਤ ਸਾਹਿਬ ਉਤੇ ਇਕ ਪੁੱਛ ਆਈ। ਉਸ ਵਿਚ ਕਿਹਾ ਸੀ ਕਿ ਸਿਖ ਫ਼ੌਜੀਆਂ ਨੂੰ ਜੰਗ ਦੇ ਮੈਦਾਨ ਵਿਚ ਸਿਰ ਉਤੇ ਸੁਰੱਖਿਆ ਲਈ ਲੋਹ ਟੋਪ ਪਹਿਨਣਾ ਪੈਂਦਾ ਹੈ

ਤਾਂ ਅਕਾਲ ਤਖ਼ਤ ਸਾਹਿਬ ਨੇ ਵਿਰੋਧੀ ਧਿਰ ਦੇ ਲੀਡਰ ਗਿਆਨੀ ਸ਼ੇਰ ਸਿੰਘ ਤੇ ਹੋਰ ਚਿੰਤਕ ਸੱਦ ਕੇ ਰਾਏ ਕੀਤੀ ਤਾਂ ਸਾਰਿਆਂ ਨੇ ਕਿਹਾ ਕਿ ਸੁਰੱਖਿਆ ਲਈ ਜੇਕਰ ਲੋਹ ਟੋਪ ਛੋਟੀ ਪੱਗ ਉਤੇ ਪਾਇਆ ਜਾ ਸਕਦਾ ਹੈ ਤਾਂ ਪਾ ਲਉ। ਦੂਜਾ ਸਵਾਲ ਸੀ ਕਿ ਫ਼ੌਜੀਆਂ ਨੂੰ ਕਈ ਥਾਂ ਗਊ ਦੇ ਮਾਸ ਵਾਲੀ ਖ਼ੁਰਾਕ ਖਾਣੀ ਪੈਂਦੀ ਹੈ। ਉਸ ਸਬੰਧ ਵਿਚ ਲਿਖਿਆ ਸੀ ਕਿ ਅਸੀ ਗਊ ਦਾ ਮਾਸ ਨਹੀਂ ਖਾਂਦੇ ਕਿਉਂਕਿ ਅਸੀ ਹਿੰਦੂਆਂ ਨੂੰ ਚਿੜਾਉਣਾ ਨਹੀਂ ਚਾਹੁੰਦੇ। ਗਊ ਤੋਂ ਸਾਨੂੰ ਦੁਧ ਮਿਲਦਾ ਹੈ ਤੇ ਇਸ ਦੇ ਵਿਛੜੇ ਵੱਡੇ ਹੋ ਕੇ ਖੇਤ ਜੋਤਣ ਦੇ ਕੰਮ ਆਉਂਦੇ ਹਨ ਪਰ ਸਮੇਂ ਅਨੁਸਾਰ ਵਰਤ ਲਉ।

ਇਹ ਪੇਪਰ ਹੁਣ ਮੇਰੇ ਕੋਲ ਨਹੀਂ। ਮੇਰਾ ਭਾਵ ਅਕਾਲ ਤਖ਼ਤ ਦੇ ਜਥੇਦਾਰ ਕੋਈ ਗੱਲ ਕਹਿਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਨਾਲ ਰਾਏ ਕਰਨੀ ਜ਼ਰੂਰੀ ਸਮਝਦੇ ਸਨ।
ਜਥੇਦਾਰ ਖ਼ਾਸ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਵਿਚ ਨਹੀਂ ਪੈਣਾ ਚਾਹੀਦਾ। 1989-90 ਦੀ ਲੋਕ ਸਭਾ ਚੋਣ ਸਮੇਂ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਅਕਸਰ ਕਹਿੰਦਾ ਸੀ ਕਿ ਅਕਾਲ ਤਖ਼ਤ ਗਿਆਨੀ ਸ਼ੇਰ ਸਿੰਘ ਤੇ ਮਾਸਟਰ ਤਾਰਾ ਸਿੰਘ ਦੀ ਲੜਾਈ ਸਮੇਂ ਦਖ਼ਲ ਨਹੀਂ ਸੀ ਦਿੰਦਾ ਹੁਣ ਕਿਉਂ ਦਿੰਦਾ ਹੈ? ਇਸ ਦਾ ਭਾਵ ਇਹੋ ਹੀ ਹੈ ਕਿ ਜਥੇਦਾਰ ਸਿਆਸੀ ਝਮੇਲਿਆਂ ਵਿਚ ਨਾ ਪਵੇ।

ਅਕਾਲ ਤਖ਼ਤ ਸਾਹਿਬ ਨੂੰ ਮਾਸਟਰ ਜੀ ਤੇ ਸੰਤ ਫ਼ਤਿਹ ਸਿੰਘ ਹੋਰਾਂ ਨੇ ਵੀ ਵਰਤਿਆ ਪਰ ਅਖ਼ੀਰ ਨੂੰ ਸਜ਼ਾ ਭੁਗਤਣੀ ਪਈ। ਇਹ ਚੰਗੀ ਰਵਾਇਤ ਸੀ। ਅਕਾਲ ਤਖ਼ਤ ਜਥੇਦਾਰ ਸ਼੍ਰੋਮਣੀ ਕਮੇਟੀ ਦੀ ਅਗਜ਼ੈਕਟਿਵ ਲਾਉਂਦੀ ਹੈ ਤੇ ਉਹੀ ਹਟਾ ਸਕਦੀ ਹੈ। ਮੈਂ ਕਈ ਵਾਰ ਲਿੱਖ ਚੁਕਿਆ ਹਾਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ 2/3 ਦੀ ਬਹੁ ਗਿਣਤੀ ਨਾਲ ਲਾਏ ਤੇ ਜੇ ਹਟਾਉਣਾ ਹੋਵੇ ਤਾਂ ਵੀ ਜਨਰਲ ਹਾਊਸ ਹੀ ਉਸ ਨੂੰ ਹਟਾ ਸਕੇ। ਇਸ ਨਾਲ ਜਥੇਦਾਰ ਦੀ ਗ਼ਲਤ ਵਰਤੋਂ ਨਹੀਂ ਹੋਵੇਗੀ। ਸ. ਸੁਰਜੀਤ ਸਿੰਘ ਬਰਨਾਲਾ ਸੁਲਝੇ ਹੋਏ ਸ਼ਰੀਫ਼ ਇਨਸਾਨ ਸਨ ਪਰ ਸੰਤ ਲੌਂਗੋਵਾਲ ਤੋਂ ਮਗਰੋਂ ਉਹ ਇਕ ਵੱਡੀ ਗ਼ਲਤੀ ਕਰ ਗਏ।

ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਮੁੱਖ ਮੰਤਰੀ ਵੀ ਬਣ ਗਏ। ਇਹ ਗੱਲ ਗ਼ਲਤ ਸੀ। ਇਸ ਪ੍ਰੰਪਰਾ ਦਾ ਲਾਭ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪ੍ਰਵਾਰ ਨੇ ਪੂਰਾ ਉਠਾਇਆ। ਅਕਾਲ ਤਖ਼ਤ ਸਾਹਿਬ ਉਤੇ ਕਬਜ਼ਾ ਕਰਨ ਲਈ 1996 ਵਿਚ ਗੁਰਚਰਨ ਸਿੰਘ ਟੋਹੜਾ ਸਾਹਬ ਦੇ ਮੈਂਬਰਾਂ ਦੀ ਗਿਣਤੀ ਸ਼੍ਰੋਮਣੀ ਕਮੇਟੀ ਵਿਚੋਂ ਘਟਾ ਦਿਤੀ ਤੇ ਟੋਹੜਾ ਸਾਹਬ ਦੇ ਇਕ ਸਾਧਾਰਣ ਬਿਆਨ ਉਤੇ ਭਾਈ ਰਣਜੀਤ ਸਿੰਘ ਨੂੰ ਪਾਸੇ ਕਰ ਦਿਤਾ। ਉਨ੍ਹਾਂ ਨੇ ਤਾਂ ਸਿਰਫ਼ ਇਹੋ ਹੀ ਕਿਹਾ ਸੀ ਕਿ ਖ਼ਾਲਸੇ ਦਾ 300 ਸਾਲਾ ਜਨਮ ਦਿਨ ਇਕੱਠੇ ਮਨਾ ਲਉ, ਫਿਰ ਲੜ ਲੈਣਾ।

ਉਸ ਤੋਂ ਪਿਛੋਂ ਗਿਆਨੀ ਪੂਰਨ ਸਿੰਘ ਤੇ ਵੇਦਾਂਤੀ ਵੀ ਵਰਤੇ ਗਏ ਪਰ ਬਾਦਲ ਸਾਹਬ ਜਥੇਦਾਰ ਨੂੰ ਮਰਜ਼ੀ ਨਾਲ ਬੋਲਣ ਨਹੀਂ ਸੀ ਦਿੰਦੇ। ਸੱਚ ਸੁਣਨਾ ਤਾਂ ਉਹ ਚਾਹੁੰਦੇ ਹੀ ਨਹੀਂ ਸੀ। 28 ਅਗੱਸਤ ਨੂੰ ਭਾਈ ਹਰਮਿੰਦਰ ਸਿੰਘ ਨੇ ਅਸੈਂਬਲੀ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਮੇਂ ਜੋ ਬਿਆਨ ਦਿਤਾ ਸੀ, ਉਸ ਵਿਚ ਉਨ੍ਹਾਂ ਨੇ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਦ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ। ਪਿੰਡ ਦੀ ਅਸਲੀ ਜ਼ਮੀਨ 4 ਕਿੱਲੇ ਦੱਸੀ ਸੀ। ਮੁਕਤਸਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੀ ਜਾਇਦਾਦ ਦੀ ਗੱਲ ਖੁਲ੍ਹ ਕੇ ਕੀਤੀ ਪਰ ਜਥੇਦਾਰ ਜਾਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਵਲੋਂ ਉਹ ਵੇਰਵੇ ਝੁਠਲਾਏ ਨਹੀਂ ਗਏ।

ਨਾ ਹੀ ਉਨ੍ਹਾਂ ਦੇ ਸਰਬਰਾਹ ਬਾਦਲ ਸਾਹਬ ਵਲੋਂ ਕੋਈ ਤਰਦੀਦ ਕੀਤੀ ਗਈ। ਭਾਈ ਗੁਰਮੁਖ ਸਿੰਘ ਦੇ 2015 ਦੇ ਬਿਆਨ ਵਿਚ ਸਪੱਸ਼ਟ ਹੋ ਗਿਆ ਸੀ ਕਿ ਉਸ ਦੇ ਭਾਈ ਹਿੰਮਤ ਸਿੰਘ ਨੇ ਵੀ 6 ਸਫ਼ੇ ਦਾ ਬਿਆਨ ਆਪ ਲਿਖ ਕੇ ਰਣਜੀਤ ਸਿੰਘ ਕਮਿਸ਼ਨ ਨੂੰ ਦਿਤਾ ਸੀ। ਹੁਣ ਇਹ ਦੋਵੇਂ ਮੁਕਰ ਗਏ ਹਨ ਪਰ ਲੋਕਾਂ ਦੀ ਕਚਹਿਰੀ ਵਿਚ 2015 ਦੇ ਤਥਾਂ ਨੂੰ ਲਕੋਇਆ ਨਹੀਂ ਜਾ ਸਕਦਾ। ਹੈਰਾਨੀ ਹੁੰਦੀ ਹੈ ਕਿ ਕਥਿਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜੋ ਸੱਭ ਕੁੱਝ ਜਾਣਦੀ ਹੈ, ''ਪੋਲ ਖੋਲ ਰੈਲੀਆਂ'' ਕਰ ਰਹੀ ਹੈ। ਪੋਲ ਤਾਂ ਹੁਣ ਬਿਲਕੁਲ ਸਾਫ਼ ਹੋ ਚੁਕੀ ਹੈ।

ਚੰਗਾ ਕੀਤਾ ਸ. ਸੁਖਦੇਵ ਸਿੰਘ ਢੀਂਡਸਾ ਜਨਰਲ ਸਕੱਤਰ ਅਕਾਲੀ ਦਲ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਸਤੀਫ਼ਾ ਦੇਣ ਲਈ ਕਹਿ ਦਿਤਾ। ਜੇਕਰ ਜਥੇਦਾਰ ਇੱਜ਼ਤ ਰਖਦੇ ਹੁੰਦੇ ਤਾਂ ਉਸ ਬਿਆਨ ਤੋਂ ਪਿੱਛੋਂ ਤੁਰਤ ਅਸਤੀਫ਼ਾ ਖ਼ੁਦ ਹੀ ਪੇਸ਼ ਕਰ ਦਿੰਦੇ। ਸ. ਪ੍ਰਕਾਸ਼ ਸਿੰਘ ਬਾਦਲ 100 ਸਾਲ ਨੂੰ ਢੁਕੇ ਹਨ ਭਾਵੇਂ ਅਜੇ ਮੰਨਦੇ ਨਹੀਂ। ਤਾਕਤਵਰ ਦਵਾਈਆਂ ਹੋਰ ਵਾਧੂ ਉਮਰ ਨਹੀਂ ਵਧਾ ਸਕਣਗੀਆਂ। ਚੰਗਾ ਹੁੰਦਾ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਵਿਚ ਇਸ਼ਨਾਨ ਕਰ ਕੇ ਅਕਾਲ ਤਖ਼ਤ ਤੇ ਪੇਸ਼ ਹੋ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਪਤੀ ਦੀ ਜ਼ਿੰਮੇਵਾਰੀ ਲੈ ਲੈਂਦੇ।

ਜਥੇਦਾਰ ਭਾਵੇਂ ਕੋਈ ਵੀ ਹੁੰਦਾ, ਉਹ ਵਾਹਿਗੁਰੂ ਦੀ ਕਚਹਿਰੀ ਵਿਚ ਸੁਰਖ਼ਰੂ ਹੋ ਜਾਣੇ ਸਨ। ਗਿਆਨੀ ਗੁਰਮੁਖ ਸਿੰਘ ਦੀ ਮੁਕਰੀ ਗਵਾਹੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਇਹ ਤੱਥ ਹਰ ਸਾਧਾਰਣ ਆਦਮੀ ਸਾਹਮਣੇ ਰੱਖ ਦਿਤੇ ਹਨ। ਚੰਗਾ ਹੋਵੇ ਕਿ ਇਸ ਕੁਕਰਮ ਨੂੰ ਰੈਲੀਆਂ ਕਰ ਕੇ ਨਾ ਉਛਾਲਣ, ਗ਼ਲਤੀ ਮੰਨ ਲੈਣ।       ਹਰਦੇਵ ਸਿੰਘ ਧਾਲੀਵਾਲ
ਸੰਪਰਕ : 98150-37279

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement