ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਸ਼੍ਰੀ ਗੁਰੂ ਰਾਮਦਾਸ ਜੀ
Published : Aug 30, 2019, 11:59 am IST
Updated : Aug 30, 2019, 1:47 pm IST
SHARE ARTICLE
Harmandir Sahib
Harmandir Sahib

ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਭਾਈ ਜੇਠਾ’ ਜੀ ਸੀ

ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਪਾਤਸ਼ਾਹ ਹੋਏ ਹਨ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਭਾਈ ਜੇਠਾ’ ਜੀ ਸੀ। ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 (ਕੱਤਕ ਵਦੀ 2, 25 ਅੱਸੂ ਸੰਮਤ 1591) ਨੂੰ ਚੂਨਾ ਮੰਡੀ, ਲਾਹੌਰ ਵਿਚ ਹੋਇਆ ਸੀ। ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਦਇਆ ਜੀ (ਦੂਸਰਾ ਨਾਮ ਅਨੂਪ ਕੌਰ ਜੀ) ਅਤੇ ਪਿਤਾ ਜੀ ਦਾ ਨਾਮ ਹਰੀਦਾਸ ਜੀ ਸੀ।

Harmandir Sahib Harmandir Sahib

18 ਫਰਵਰੀ 1554 ਨੂੰ ਜੇਠਾ ਜੀ ਦਾ ਵਿਆਹ ਬੀਬੀ ਭਾਨੀ (ਗੁਰੂ ਅਮਰਦਾਸ ਜੀ ਦੇ ਸਪੁੱਤਰੀ) ਨਾਲ ਹੋਇਆ। ਗੁਰੂ ਰਾਮਦਾਸ ਜੀ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ, ਮਹਾਦੇਵ ਅਤੇ (ਗੁਰੂ) ਅਰਜਨ ਦੇਵ ਜੀ ਦਾ ਜਨਮ ਹੋਇਆ। ਆਪਣੇ ਤੋਂ ਬਾਅਦ ਗੁਰਗੱਦੀ ਦਾ ਹੱਕਦਾਰ ਉਹਨਾਂ ਆਪਣੇ ਸਭ ਤੋਂ ਛੋਟੇ ਪੁੱਤਰ (ਗੁਰੂ) ਅਰਜਨ ਦੇਵ ਜੀ ਨੂੰ ਚੁਣਿਆ। ਜੇਠਾ ਜੀ (ਗੁਰੂ ਰਾਮਦਾਸ ਜੀ) ਅਤੇ ਬਚਪਨ ਵਿਚ ਹੀ ਸਨ ਕਿ ਉਹਨਾਂ ਦੇ ਮਾਤਾ-ਪਿਤਾ ਅਕਾਲ-ਚਲਾਣਾ ਕਰ ਗਏ।

Shri Guru Granth Sahib Shri Guru Granth Sahib

ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿਚ ਰਹੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਜੀ ਦਾ ਵਿਹਾਅ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਆਪ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ। ਆਪ ਜੀ ਨੇ ਗੁਰਗੱਦੀ 1 ਸਤੰਬਰ (29 ਅਗਸਤ)1574 ਨੂੰ ਸੰਭਾਲੀ ਸੀ।  ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ।

Gurdwara Gurdwara

ਅੱਜ ਇਹ ਅੰਮ੍ਰਿਤਸਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਗੋਇੰਦਵਾਲ ਨਗਰ ਵਸਾਉਣ ਵਿਚ ਵੀ ਆਪ ਨੇ ਅਹਿਮ ਭੂਮਿਕਾ ਅਦਾ ਕੀਤੀ। ਗੁਰੂ ਦੋਖੀਆਂ ਨੇ ਬਾਦਸ਼ਾਹ ਅਕਬਰ ਕੋਲ ਗੁਰੂ ਘਰ ਵਿਰੁੱਧ ਸ਼ਿਕਾਇਤਾਂ ਕੀਤੀਆਂ ਤਾ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ (ਗੁਰੂ ਰਾਮਦਾਸ ) ਜੀ ਨੁੰ ਲਹੌਰ ਭੇਜ ਕੇ ਬਾਦਸ਼ਾਹ ਦੀ ਤਸੱਲੀ ਕਰਵਾਈ ਉਹ ਗੁਰੂ ਘਰ ਦਾ ਸ਼ਰਧਾਲੂ ਬਣਿਆ। ਗੁਰੂ ਰਾਮਦਾਸ ਜੀ ਹਰ ਕਲਾ ਵਿਚ ਨਿਪੁੰਨ ਸਨ ਉਹਨਾਂ ਦੀ ਪਾਰਖੂ ਨਜ਼ਰ ਨੇ ਹੀ (ਗੁਰੂ) ਅਰਜਨ ਸਾਹਿਬ ਜੀ ਦੀ ਗੁਰਤਾਗੱਦੀ ਲਈ ਚੋਣ ਕੀਤੀ।

ਗੁਰੂ ਰਾਮਦਾਸ ਜੀ ਨੇ 1564 (ਕੁਝ ਸ੍ਰੋਤਾਂ ਅਨੁਸਾਰ 1560) ਸੁਲਤਾਨਵਿੰਡ ਪਿੰਡ ਦੇ ਨਜ਼ਦੀਕ ਸੰਤੋਖਸਰ ਸਰੋਵਰ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਜੋ ਕਿ 1588 ਤੱਕ ਮੁਕੰਮਲ ਹੋਇਆ। ਇਸ ਲਈ ਗੁਰੂ ਰਾਮਦਾਸ ਜੀ ਨੇ 1574 ਵਿਚ ਤੁੰਗ, ਗਿੱਲਵਾਲੀ ਅਤੇ ਗੁੰਮਟਾਲਾ ਪਿੰਡਾਂ ਦੇ ਵਾਸੀਆਂ ਤੋਂ ਸੰਤੋਖਸਰ ਦੇ ਨਜ਼ਦੀਕ ਹੀ 700 ਰੁਪਏ ਦੀ ਜ਼ਮੀਨ ਖਰੀਦ ਕੇ ਆਪਣੀ ਰਿਹਾਇਸ਼ ਉੱਥੇ ਕਰ ਲਈ।

Harmandir Sahib Harmandir Sahib

ਉਸ ਸਮੇਂ ਇਸ ਥਾਂ ਨੂੰ ‘ਗੁਰੂ ਕਾ ਚੱਕ’ ਕਿਹਾ ਜਾਂਦਾ ਸੀ ਜੋ ਕਿ ਬਾਅਦ ਵਿਚ ‘ਚੱਕ ਰਾਮਦਾਸ’ ਵਿਚ ਬਦਲ ਗਿਆ। ਜਿਸ ਨੂੰ ਬਾਅਦ ਵਿਚ ‘ਅੰਮ੍ਰਿਤਸਰ’ ਕਿਹਾ ਜਾਣ ਲੱਗਾ। ਗੁਰੂ ਰਾਮਦਾਸ ਜੀ ਦੀ ਸੋਚ ਮੁਤਾਬਕ ਅੰਮ੍ਰਿਤਸਰ ਨੂੰ ਵਪਾਰਕ ਸ਼ਹਿਰ ਦੇ ਰੂਪ ਵਿਚ ਵਿਕਸਤ ਕੀਤਾ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ 638 ਸ਼ਬਦਾਂ ਦੀ ਰਚਨਾ ਕੀਤੀ, ਜਿੰਨ੍ਹਾਂ ਵਿੱਚ 246 ਪਦੇ, 138 ਸਲੋਕ, 31 ਅਸ਼ਟਪਦੀਆਂ ਅਤੇ 8 ਵਾਰਾਂ ਸ਼ਾਮਿਲ ਹਨ।

ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਰਾਮਦਾਸ ਜੀ ਤੋਂ ਪਹਿਲੇ ਹੋਏ ਤਿੰਨ ਗੁਰੂ ਸਾਹਿਬਾਨ ਨੇ 19 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਸੀ ਅਤੇ ਗੁਰੂ ਰਾਮਦਾਸ ਜੀ ਨੇ 11 ਰਾਹ ਹੋਰ ਸ਼ਾਮਿਲ ਕੀਤੇ। 1 ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਜੋਤੀ-ਜੋਤ ਸਮਾ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement