ਗਰੀਬ ਮਰੀਜ਼ਾਂ ਦਾ ਫ਼ਰਿਸ਼ਤਾ ਹੈ ਪੁਖ਼ਰਾਜ ਸਿੰਘ
Published : Oct 30, 2018, 5:48 pm IST
Updated : Oct 30, 2018, 6:18 pm IST
SHARE ARTICLE
Pukhraj Singh with kids
Pukhraj Singh with kids

ਸੇਵਾ ਭਾਵ ਨਾਲ ਭਰਿਆ ਹੋਇਆ... ਦਰਿਆਦਿਲੀ ਦੀ ਮਿਸਾਲ ਹੈ ਸਿੱਖ ਧਰਮ ਤੇ ਇਸ ਧਰਮ 'ਤੇ ਚੱਲਣ ਵਾਲੇ ਸਮੇਂ-ਸਮੇਂ 'ਤੇ ਅਜਿਹੀਆਂ ਮਿਸਾਲਾਂ ਦਿੰਦੇ ਰਹਿੰਦੇ ਹਨ....

ਸੇਵਾ ਭਾਵ ਨਾਲ ਭਰਿਆ ਹੋਇਆ... ਦਰਿਆਦਿਲੀ ਦੀ ਮਿਸਾਲ ਹੈ ਸਿੱਖ ਧਰਮ ਤੇ ਇਸ ਧਰਮ 'ਤੇ ਚੱਲਣ ਵਾਲੇ ਸਮੇਂ-ਸਮੇਂ 'ਤੇ ਅਜਿਹੀਆਂ ਮਿਸਾਲਾਂ ਦਿੰਦੇ ਰਹਿੰਦੇ ਹਨ ਜਿਸ ਨਾਲ ਸਿੱਖੀ ਦੇ ਇਨ੍ਹਾਂ ਸਿਧਾਂਤਾਂ 'ਤੇ ਸਾਡਾ ਯਕੀਨ ਹੋਰ ਵੀ ਪੱਕਾ ਹੋ ਜਾਂਦਾ ਹੈ। ਅਜਿਹੀ ਹੀ ਇਕ ਬੇਹਤਰੀਨ ਮਿਸਲ ਪੇਸ਼ ਕਰ ਰਹੇ ਹਨ ਪੁਖਰਾਜ ਸਿੰਘ। ਜੋ ਪਿਛਲੇ 3 ਸਾਲਾਂ ਤੋਂ ਏਮਜ਼ ਦੇ ਗਰੀਬ ਮਰੀਜ਼ਾਂ ਦੀ ਮਦਦ ਲਈ ਉਨ੍ਹਾਂ ਦੀ ਉਹ ਹਰ ਜ਼ਰੂਰਤ ਪੂਰੀ ਕਰਦੇ ਹਨ ਜੋ ਵੀ ਉਨ੍ਹਾਂ ਨੂੰ ਪਤਾ ਚਲਦੀ ਹੈ।

Pukhraj SinghPukhraj Singh

ਤਾਹੀਂ ਤਾਂ ਹਰ ਹਫ਼ਤੇ ਮਰੀਜ਼ਾਂ ਦੀ ਸੁੱਧ ਲੈਣ ਪਹੁੰਚਦੇ ਪੁਖਰਾਜ ਨੂੰ ਦੇਖ ਮਰੀਜ਼ ਉਨ੍ਹਾਂ ਦੁਆਲੇ ਇਕੱਠੇ ਹੋ ਜਾਂਦੇ ਹਨ। ਕਹਿੰਦੇ ਹਨ ਕਿ ਜੇ ਕੋਈ ਤੁਹਾਨੂੰ ਹੱਸ ਕੇ ਦੇਖ ਲਵੇ ਤੇ ਤੁਹਾਨੂੰ ਘੁੱਟ ਕੇ ਜੱਫੀ ਪਾ ਲਵੇ,  ਅੱਧਾ ਦੁੱਖ ਉੱਥੇ ਹੀ ਘਟ ਜਾਂਦਾ ਹੈ। ਤੇ ਅਜਿਹਾ ਹੀ ਕੁੱਝ ਪੁਖਰਾਜ ਕਰਦੇ ਹਨ। ਪੁਖਰਾਜ ਵੀ ਇਕ ਭਾਵਨਾਤਮਕ ਪੱਧਰ ਤੇ ਕੰਮ ਕਰਦੇ ਨੇ ਤੇ ਦੁੱਖ ਨੂੰ ਸਿਰਫ਼ ਸੁਣਦੇ ਹੀ ਨਹੀਂ ਉਸਨੂੰ ਵੰਡਾਉਂਦੇ ਨੇ। 

Pukhraj Singh Pukhraj Singh

ਇਨ੍ਹਾਂ ਤਸਵੀਰਾਂ ਵਿਚ ਤੁਸੀਂ ਹੱਸਦੇ ਗਾਉਂਦੇ ਜਿਨ੍ਹਾਂ ਨੂੰ ਵੇਖ ਰਹੇ ਹੋ ਇਹ ਕੈਂਸਰ ਨਾਲ ਪੀੜਿਤ ਮਰੀਜ਼ ਹਨ ਜੋ ਇਸ ਖੁਸ਼ੀ ਨੂੰ ਜੇ ਮਾਣ ਰਹੇ ਹਨ ਤਾਂ ਇਸ ਪਿੱਛੇ ਬਹੁਤ ਵੱਡਾ ਯੋਗਦਾਨ ਪੁਖ਼ਰਾਜ ਦਾ ਹੀ ਹੈ। ਜਿਨ੍ਹਾਂ ਨੇ ਇਨ੍ਹਾਂ ਕੈਂਸਰ ਪੀੜਿਤਾਂ ਦੀ ਖੁਸ਼ੀ ਲਈ ਇਸ ਦੀਵਾਲੀ ਮੇਲੇ ਦਾ ਪ੍ਰਬੰਧ ਕੀਤਾ ਜਿਥੇ ਇਹ ਸਾਰੇ ਖੁੱਲ ਕੇ ਨੱਚ ਸਕਣ, ਗਾ ਸਕਣ ਤੇ ਜ਼ਿੰਦਗੀ ਦੇ ਉਨ੍ਹਾਂ ਰੰਗਾਂ ਨੂੰ ਮਾਣ ਸਕਣ ਜੋ ਹਰ ਆਮ ਬੰਦਾ ਮਾਣ ਰਿਹਾ ਹੈ।

Pukhraj Singh with kids Pukhraj Singh with kids

ਤੇ ਇਸ ਤਰਾਂਹ ਦਾ ਕੋਈ ਨਾ ਕੋਈ ਪ੍ਰਬੰਧ ਇਹ ਹਰ ਕੁੱਝ ਮਹੀਨਿਆਂ ਬਾਅਦ ਕਰਦੇ ਹਨ।  ਇਨ੍ਹਾਂ ਹੀ ਨਹੀਂ! ਖਾਣਾ, ਦਵਾਈਆਂ ਤੇ ਆਰਥਿਕ ਮਦਦ ਤੋਂ ਇਲਾਵਾ ਪੁਖ਼ਰਾਜ ਇਨ੍ਹਾਂ ਮਰੀਜ਼ਾਂ 'ਚ ਇਕ ਨਵੀਂ ਜਾਨ ਵੀ ਫੂਕਦੇ ਹਨ ਕਿਓਂਕਿ ਇਹ ਉਨ੍ਹਾਂ ਨੂੰ ਸਿਰਫ਼ ਸ਼ਰੀਰ ਪੱਖੋਂ ਨਹੀਂ ਬਲਕਿ ਉਨ੍ਹਾਂ ਦੇ ਮਨ ਨੂੰ ਵੀ ਸਕਾਰਾਤਮਕ ਊਰਜਾ ਨਾਲ ਭਰ ਦਿੰਦੇ ਹਨ ਤਾਂਜੋ ਉਨ੍ਹਾਂ ਦੀ ਸਹੀ ਸੋਚ ਤੇ ਹਿੰਮਤ ਵਧੇ ਤੇ ਮਰੀਜ਼ ਜਲਦੀ ਤੋਂ ਜਲਦੀ ਠੀਕ ਹੋ ਸਕੇ।

Picnic arranged for patients Picnic arranged for patients

ਪੁਖਰਾਜ ਕਹਿੰਦੇ ਹਨ ਕਿ ਸਿੱਖੀ ਤੋਂ ਉਹ ਇਕੋ-ਇਕ ਗੱਲ ਸਮਝਦੇ ਹਨ, ਤੇ ਉਹ ਹੈ ਸੇਵਾ। ਖ਼ੈਰ ਇਹ ਸੇਵਾ ਹੀ ਤਾਂ ਹੈ ਜੋ ਉਨ੍ਹਾਂ ਨੂੰ ਪ੍ਰੇਰਨਾ ਰੈਨ ਬਸੇਰਾ ਨਾਂ ਦੀ ਇਸ ਧਰਮਸ਼ਾਲਾ ਵਿਚ ਲੈ ਆਉਂਦੀ ਹੈ ਜਿਥੇ 300 ਗਰੀਬ ਮਰੀਜ਼ ਆਪਣੇ ਪਰਿਵਾਰ ਨਾਲ ਜ਼ਮੀਨਾਂ 'ਤੇ ਸੌਂ ਕੇ ਹੀ ਇਹ ਔਖਾ ਵਕਤ ਕੱਟ ਦੇ ਹਨ। 

Picnic Fun Picnic Fun

ਇਨ੍ਹਾਂ ਦੀ ਮਦਦ ਲਈ ਪੁਖ਼ਰਾਜ ਤਾਂ ਹਰ ਸੰਭਵ ਕੋਸ਼ਿਸ਼ ਕਰ ਹੀ ਰਹੇ ਹਨ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨਾਲ ਹੋਰ ਵੀ ਸਾਰੇ ਲੋਕ ਵੱਧ ਤੋਂ ਵੱਧ ਜੁੜਨ ਤੇ ਇਸ ਸੇਵਾ ਵਿਚ ਆਪਣਾ ਯੋਗਦਾਨ ਦੇਣ, ਜਿਸ ਲਈ ਉਨ੍ਹਾਂ ਨੇ ਇਕ ਵਟਸਐਪ ਨੰਬਰ ਵੀ ਸਾਂਝਾ ਕੀਤਾ ਜੋ '9910075599' ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਸੇਵਾ ਵਿਚ ਉਨ੍ਹਾਂ ਨਾਲ ਰਲਣਾ ਚਾਹੁੰਦੇ ਹਨ ਉਹ ਇਸ ਨੰਬਰ 'ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

Pukhraj Singh in DharamshalaPukhraj Singh in Dharamshala

ਖ਼ੈਰ ਸਿੱਖੀ ਦੇ ਇਹ ਪਹਿਰੇਦਾਰ ਜੋ ਅੱਜ ਵੀ ਸਿੱਖੀ ਦੇ ਸਿਧਾਂਤਾਂ ਤੇ ਫੁੱਲ ਚੜ੍ਹਾਉਂਦੇ ਹਨ ਇਨ੍ਹਾਂ ਨੂੰ ਦੇਖ ਕੇ ਯਕੀਨਨ ਹੀ ਜਿਥੇ ਇਕ ਖੁਸ਼ੀ ਮਹਿਸੂਸ ਹੁੰਦੀ ਹੈ ਓਥੇ ਹੀ ਸਮਾਜ ਨੂੰ ਇੱਕ ਵਧੀਆ ਸੇਧ ਵੀ ਮਿਲਦੀ ਹੈ ਤੇ ਅਜਿਹੀ ਸੇਧ ਮਿਲਦੀ ਰਹਿਣੀ ਚਾਹੀਦੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement