
27 ਨਵੰਬਰ 1764 - ਅਹਿਮਦ ਸ਼ਾਹ ਦੁਰਾਨੀ ਦੀ ਫ਼ੌਜ ਨਾਲ ਸਿੱਖਾਂ ਦੀ ਜੰਗ ਹੋਈ।
ਮਾਰਚ 1764 ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਇਕ ਵਾਰ ਫੇਰ ਪੰਜਾਬ ਵੱਲ ਮੂੰਹ ਕਰ ਲਿਆ। ਦਰਅਸਲ ਉਸ ਨੂੰ ਜ਼ੈਨ ਖ਼ਾਨ ਦੇ ਮਾਰੇ ਜਾਣ, ਰੋਹਤਾਸ ਦੇ ਖੁੱਸਣ 'ਤੇ ਸਰਬੁਲੰਦ ਖ਼ਾਨ ਦੇ ਗ੍ਰਿਫ਼ਤਾਰ ਹੋਣ, ਜਲੰਧਰ ਤੋਂ ਸਾਦਾਤ ਖ਼ਾਨ ਦੇ ਕੱਢੇ ਜਾਣ, ਲਾਹੌਰ ਵਿਚ ਕਾਬੁਲੀ ਮੱਲ ਦੀ ਹਾਰ, ਸਿਆਲਕੋਟ ਵਿੱਚ ਜਹਾਨ ਖ਼ਾਨ ਦੀ ਹਾਰ 'ਤੇ ਪੰਜਾਬ ਵਿੱਚੋਂ ਅਫ਼ਗ਼ਾਨ ਹਕੂਮਤ ਦੇ ਖ਼ਾਤਮੇ ਦਾ ਬੜਾ ਦੁਖ ਸੀ। ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਪਰ ਉਹ ਹੁਣ ਸਿੱਖਾਂ ਤੋਂ ਡਰਦਾ ਵੀ ਸੀ। ਇਸ ਕਰ ਕੇ ਉਸ ਨੇ ਮੁਸਲਮਾਨਾਂ ਨੂੰ 'ਜਹਾਦ' ਦੇ ਨਾਂ 'ਤੇ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹ ਛੇ ਮਹੀਨੇ ਕੋਸ਼ਿਸ਼ਾਂ ਕਰਦਾ ਰਿਹਾ। ਹੋਰ ਕੋਈ ਤਾਂ ਨਹੀਂ ਪਰ ਬਲੋਚ ਆਗੂ ਨਾਸਿਰ ਖ਼ਾਨ ਉਸ ਦੇ ਅਸਰ ਹੇਠ ਆ ਗਿਆ। ਅਖ਼ੀਰ 18 ਹਜ਼ਾਰ ਦੁੱਰਾਨੀ ਤੇ 12 ਹਜ਼ਾਰ ਬਲੋਚੀ ਫ਼ੌਜ ਲੈ ਕੇ ਅਹਿਮਦ ਸ਼ਾਹ ਅਕਤੂਬਰ 1764 ਵਿੱਚ ਪੰਜਾਬ ਨੂੰ ਚੱਲ ਪਿਆ। ਦੋਵੇਂ ਫ਼ੌਜਾਂ ਏਮਨਾਬਾਦ ਕੋਲ ਇਕੱਠੀਆਂ ਹੋ ਗਈਆਂ।
ਇਸ ਵੇਲੇ ਪੰਜਾਬ ਵਿੱਚ ਬਹੁਤੀਆਂ ਸਿੱਖ ਫ਼ੌਜਾਂ ਮੌਜੂਦ ਨਹੀਂ ਸਨ। ਜੱਸਾ ਸਿੰਘ 15 ਹਜ਼ਾਰ ਫ਼ੌਜ ਲੈ ਕੇ ਭਰਤਪੁਰ ਦੇ ਜਾਟ ਰਾਜੇ ਜਵਾਹਰ ਸਿੰਘ ਦੀ ਮਦਦ ਵਾਸਤੇ ਗਿਆ ਹੋਇਆ ਸੀ। ਹਾਂ ਚੜ੍ਹਤ ਸਿੰਘ ਉਸ ਵੇਲੇ ਸਿਆਲਕੋਟ ਵਿੱਚ ਹਾਜ਼ਿਰ ਸੀ। ਜਦ ਚੜ੍ਹਤ ਸਿੰਘ ਨੂੰ ਅਹਿਮਦ ਸ਼ਾਹ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਉਸ ਨਾਲ ਦੋ-ਦੋ ਹੱਥ ਕਰਨ ਵਾਸਤੇ ਸ਼ਾਹ ਨੂੰ ਘੇਰਨ ਲਈ ਲਾਹੌਰ ਵੱਲ ਨੂੰ ਚਲ ਪਿਆ। ਇਹ ਗੱਲ 27 ਨਵੰਬਰ 1764 ਦੀ ਹੈ। ਇਸ ਦੌਰਾਨ ਚੜ੍ਹਤ ਸਿੰਘ ਨੂੰ ਅਹਿਮਦ ਸ਼ਾਹ ਦੀਆਂ ਫ਼ੌਜਾਂ ਦੀ ਸੂਹ ਮਿਲ ਗਈ। ਉਸ ਨੇ ਅਚਾਨਕ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਅਚਾਨਕ ਹਮਲੇ ਵਿੱਚ ਅਹਿਮਦ ਸ਼ਾਹ ਦਾ ਇਕ ਜਰਨੈਲ ਅਹਿਮਦ ਖ਼ਾਨ ਬਲੀਦੀ ਤੇ ਉਸ ਦਾ ਪੁੱਤਰ ਮਾਰੇ ਗਏ ਤੇ ਬਲੋਚ ਆਗੂ ਨਾਸਿਰ ਖ਼ਾਨ ਦਾ ਘੋੜਾ ਮਾਰਿਆ ਗਿਆ ਤੇ ਉਹ ਆਪ ਵੀ ਜ਼ਖ਼ਮੀ ਹੋ ਗਿਆ।ਇਸ ਮਗਰੋਂ ਬੰਦੂਕਾਂ, ਤੀਰਾਂ ਤੇ ਤਲਵਾਰਾਂ ਦੀ ਖ਼ੂਬ ਜੰਗ ਹੋਈ ਜੋ ਹਨ੍ਹੇਰਾ ਪੈਣ ਤੱਕ ਚਲਦੀ ਰਹੀ। ਇਸ ਵਾਰ ਵੀ ਅਹਿਮਦ ਸ਼ਾਹ ਦੀ ਫ਼ੌਜ ਦਾ ਜਾਨ-ਮਾਲ ਦਾ ਬੜਾ ਨੁਕਸਾਨ ਹੋਇਆ।
1938 - ਰਾਵਲਪਿੰਡੀ ਵਿੱਚ ਅਕਾਲੀ ਕਾਨਫ਼ਰੰਸ ਹੋਈ, ਸੁਭਾਸ਼ ਚੰਦਰ ਬੋਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
26-27 ਨਵੰਬਰ 1938 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ 'ਸਰਬ ਹਿੰਦ ਕਾਨਫ਼ਰੰਸ' ਰਾਵਲਪਿੰਡੀ ਵਿੱਚ ਹੋਈ। ਬੰਗਾਲ ਦਾ ਸ਼ੇਰ ਸੁਭਾਸ਼ ਚੰਦਰ ਬੋਸ ਇਸ ਵਿੱਚ ਮੁੱਖ ਮਹਿਮਾਨ ਸੀ। 50 ਹਜ਼ਾਰ ਦੀ ਭਾਰੀ ਹਾਜ਼ਰੀ ਵਿੱਚ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਬਹੁਤ ਸਾਰੇ ਮਤੇ ਪਾਸ ਹੋਏ। 1939 ਦੇ ਵਰ੍ਹੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਅਹਿਮ ਤਬਦੀਲੀਆਂ ਆਈਆਂ। 30 ਜਨਵਰੀ ਨੂੰ ਅਕਾਲੀ ਹਿਮਾਇਤ ਵਾਲੇ ਡਾਕਟਰ ਸੈਫ਼-ਉੱਦ-ਦੀਨ ਕਿਚਲੂ ਪੰਜਾਬ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਆਲ ਇੰਡੀਆ ਕਾਂਗਰਸ ਦੀ ਚੋਣ ਵਿਚ 31 ਜਨਵਰੀ 1939 ਦੇ ਦਿਨ ਸਿੱਖਾਂ ਦੀ ਹਿਮਾਇਤ ਵਾਲੇ ਸੁਭਾਸ਼ ਚੰਦਰ ਬੋਸ, ਗਾਂਧੀ ਦੀ ਹਿਮਾਇਤ ਵਾਲੇ ਉਮੀਦਵਾਰ ਪੱਟਾਭੀ ਸੀਤਾ ਰਮੱਇਆ ਦੇ 1286 ਵੋਟਾਂ ਦੀਆਂ ਮੁਕਾਬਲੇ 1495 ਵੋਟਾਂ ਲੈ ਕੇ 209 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਚੁਣੇ ਗਏ। ਸੁਭਾਸ਼ ਬੋਸ ਦੇ ਚੁਣੇ ਜਾਣ 'ਤੇ ਨਰਮ ਦਲ ਦੇ ਵੱਲਭ ਭਾਈ ਪਟੇਲ, ਅਚਾਰੀਆ ਕ੍ਰਿਪਲਾਨੀ, ਡਾਕਟਰ ਰਾਜਿੰਦਰ ਪ੍ਰਸਾਦ, ਭੂਲਾ ਭਾਈ ਦੇਸਾਈ, ਸੇਠ ਜਮਨਾ ਦਾਸ, ਮੌਲਾਨਾ ਅਜ਼ਾਦ ਅਤੇ ਹਾਰੇ ਉਮੀਦਵਾਰ ਨੇ ਸਾੜੇ ਕਾਰਨ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ।
1984 - ਨੇਪਾਲ ਜਾਣ ਦੀ ਕੋਸ਼ਿਸ਼ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਚਾਰ ਸਾਥੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ।
ਦਰਬਾਰ ਸਾਹਿਬ 'ਤੇ ਹਮਲੇ ਦੇ ਖ਼ਿਲਾਫ਼ ਖੁਸ਼ਵੰਤ ਸਿੰਘ, ਡਾ: ਗੰਡਾ ਸਿੰਘ, ਭਗਤ ਪੂਰਨ ਸਿੰਘ, ਸਾਧੂ ਸਿੰਘ ਹਮਦਰਦ ਵਗ਼ੈਰਾ ਨੇ ਪਦਮਸ੍ਰੀ ਦੇ ਖ਼ਿਤਾਬ ਵਾਪਿਸ ਕਰ ਦਿੱਤੇ। ਚਰਨਜੀਤ ਸਿੰਘ ਕੋਕਾ ਕੋਲਾ ਕਾਂਗਰਸ ਪਾਰਟੀ ਨੂੰ ਛੱਡ ਗਿਆ। ਦਵਿੰਦਰ ਸਿੰਘ ਗਰਚਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦੇ ਦਿੱਤੇ। ਸਿਮਰਨਜੀਤ ਸਿੰਘ ਮਾਨ ਨੇ ਡੀ.ਆਈ.ਜੀ. ਦੇ ਅਹੁਦੇ ਵਾਲੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਪ੍ਰੈਜ਼ੀਡੈਂਟ ਜ਼ੈਲ ਸਿੰਘ ਨੂੰ ਜ਼ਬਰਦਸਤ ਰੋਸ ਵਾਲੀ ਚਿੱਠੀ ਵੀ ਲਿਖੀ। ਅਜਿਹੇ ਰੋਸ ਹੋਰ ਵੀ ਕਈ ਸਿੱਖਾਂ ਨੇ ਜ਼ਾਹਿਰ ਕੀਤੇ ਸਨ। (ਪਰ 1947 ਵਿੱਚ ਵਾਰਸ ਸ਼ਾਹ ਨੂੰ ਆਵਾਜ਼ਾਂ ਮਾਰਨ ਵਾਲੀ ਅੰਮ੍ਰਿਤਾ ਪ੍ਰੀਤਮ 'ਤੇ ਉਸ ਵਰਗੇ ਬੇਗ਼ੈਰਤਾਂ ਦੇ ਅੰਦਰ ਦਾ ਇਨਸਾਨ ਨਾ ਜਾਗਿਆ)। ਇਸ ਮਾਹੌਲ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਲਹਿਰ ਚਲਾਉਣ ਵਾਸਤੇ ਸਿਮਰਨਜੀਤ ਸਿੰਘ ਮਾਨ ਨੇ ਨੇਪਾਲ ਜਾਣ ਦਾ ਫ਼ੈਸਲਾ ਕੀਤਾ ਪਰ ਉਹ ਆਪਣੇ ਚਾਰ ਸਾਥੀਆਂ ਸਣੇ ਨੇਪਾਲ ਜਾਂਦਿਆਂ 27 ਨਵੰਬਰ 1984 ਦੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ 5 ਸਾਲ ਮਗਰੋਂ ਲੋਕ ਸਭਾ ਚੋਣ ਜਿੱਤਣ ਮਗਰੋਂ ਹੀ ਰਿਹਾ ਕੀਤਾ ਗਿਆ।
1985 - ਖਾੜਕੂਆਂ ਨੇ ਸਾਹਿਬ ਸਿੰਘ ਗ੍ਰੰਥੀ 'ਤੇ ਹਮਲਾ ਕੀਤਾ।
ਇੰਦਰਾ ਗਾਂਧੀ ਅਤੇ ਭਾਰਤੀ ਫ਼ੌਜ ਨਾਲ ਮਿਲਵਰਤਣ ਦੇਣ ਕਾਰਨ 27 ਨਵੰਬਰ 1985 ਦੇ ਦਿਨ ਖਾੜਕੂਆਂ ਨੇ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਸਿੰਘ ਉੱਤੇ ਹਮਲਾ ਕੀਤਾ। ਬਾਅਦ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਹ ਸੈਂਟਰ ਸਰਕਾਰ ਦੀਆਂ ਹਦਾਇਤਾਂ 'ਤੇ ਮਿਲੀ ਬੇਹੱਦ ਉੱਚੇ ਦਰਜੇ ਦੀ ਡਾਕਟਰੀ ਇਮਦਾਦ ਨਾਲ ਬਚ ਗਿਆ। ਇਸ ਕੇਸ ਵਿਚ 12 ਸਿੱਖ ਗ੍ਰਿਫ਼ਤਾਰ ਕਰ ਲਏ ਗਏ।
1987 - ਬਲਬੀਰ ਸਿੰਘ ਬਿੱਲਾ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
ਪੰਜਾਬ ਪੁਲਿਸ ਨੇ 27 ਨਵੰਬਰ 1987 ਦੇ ਦਿਨ ਬਲਬੀਰ ਸਿੰਘ ਬਿੱਲਾ ਚੱਕ ਮਾਣਕ ਰਾਏ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1991 - ਗੁਰਮੁਖ ਸਿੰਘ ਮਾਣਕਪੁਰ ਕਲਾਂ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
27 ਨਵੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਮੁਖ ਸਿੰਘ ਪੁੱਤਰ ਪ੍ਰੀਤਮ ਸਿੰਘ, ਵਾਸੀ ਮਾਣਕਪੁਰ ਕਲਾਂ, ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ।
1992 - ਵਰਿਆਮ ਸਿੰਘ, ਉਂਕਾਰ ਸਿੰਘ 'ਤੇ ਅਮਰੀਕ ਸਿੰਘ ਦੀ ਨਕਲੀ ਮੁਕਾਬਲੇ ਵਿੱਚ ਸ਼ਹੀਦੀ ਹੋਈ।
27 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਵਰਿਆਮ ਸਿੰਘ ਉਰਫ਼ ਬਾਬਾ, ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਵਾਸੀ ਸਰਹਾਲੀ ਨੂੰ ਚਾਰ ਸੌ ਕਤਲਾਂ ਦਾ ਜ਼ਿੰਮੇਦਾਰ ਆਖ ਕੇ ਸ਼ਹੀਦ ਕਰ ਦਿੱਤਾ। ਉਸ ਦੇ ਸਿਰ 'ਤੇ ਕਈ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਇਸੇ ਦਿਨ ਬਲਜੀਤ ਸਿੰਘ ਪੁੱਤਰ ਰਾਮ ਸਿੰਘ, ਵਾਸੀ ਬਜੁਰਗਵਾਲ, ਜ਼ਿਲ੍ਹਾ ਅੰਮ੍ਰਿਤਸਰ, ਉਂਕਾਰ ਸਿੰਘ ਤੇ ਅਮਰੀਕ ਸਿੰਘ ਡਰੋਲੀ ਕਲਾਂ ਜਲੰਧਰ ਵਿਚ ਨੂੰ ਵੀ ਪੁਲਸ ਨੇ ਵੱਖ ਵੱਖ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ।
1992 - ਬਲਵਿੰਦਰ ਸਿੰਘ ਬਿੰਦਰਾ ਨੇ ਸਾਇਆਨਾਈਡ ਦਾ ਕੈਪਸੂਲ ਖਾ ਕੇ ਜਾਨ ਦਿਤੀ।
27 ਨਵੰਬਰ 1992 ਦੇ ਦਿਨ ਖਾੜਕੂ ਬਲਵਿੰਦਰ ਸਿੰਘ ਬਿੰਦਰਾ ਪੁਲੀਸ ਦੇ ਘੇਰੇ ਵਿੱਚ ਆ ਗਿਆ। ਜਦ ਉਸ ਨੇ ਵੇਖਿਆ ਕਿ ਉਹ ਬਚ ਕੇ ਨਿਕਲ ਨਹੀਂ ਸਕੇਗਾ ਤਾਂ ਉਸ ਨੇ ਜ਼ਾਲਮਾਨਾ ਤਸੀਹੇ ਸਹਿ ਕੇ ਜਾਂ ਨਕਲੀ ਮੁਕਾਬਲੇ ਵਿੱਚ ਮਾਰੇ ਜਾਣ ਦੀ ਥਾਂ ਸਾਇਆਨਾਈਡ ਦਾ ਕੈਪਸੂਲ ਖਾ ਕੇ ਜਾਨ ਦੇ ਦਿਤੀ।
2013 - ਸਿਮਰਨਜੀਤ ਸਿੰਘ ਮਾਨ ਨੇ ਗੁਰਬਖ਼ਸ਼ ਸਿੰਘ ਦੀ ਹਿਮਾਇਤ ਦਾ ਐਲਾਨ ਕੀਤਾ।
ਸਿਮਰਨਜੀਤ ਸਿੰਘ ਮਾਨ ਨੇ 27ਨਵੰਬਰ ਦੇ ਦਿਨ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਪੁੱਜ ਕੇ ਭਾਈ ਗੁਰਬਖ਼ਸ਼ ਸਿੰਘ ਜਿਸ ਨੇ 14 ਨਵੰਬਰ ਤੋਂ ਉਮਰ ਕੈਦ ਕੱਟ ਚੁਕੇ ਸਿੱ