ਪ੍ਰਵਾਰ ਪਾਲਕ
Published : Sep 3, 2017, 8:57 pm IST
Updated : Sep 3, 2017, 3:27 pm IST
SHARE ARTICLE

ਗੱਦੀਉਂ ਲੱਥੀ ਪਾਰਟੀ ਦੇ ਇਨ੍ਹਾਂ ਚੋਣਾਂ ਵਿਚ ਦੂਜੀ ਵਾਰ ਹਾਰੇ ਨੇਤਾ ਜੀ ਨੇ ਅਪਣੇ ਦਲ ਦੀ ਸਰਕਾਰ ਹੋਣ ਕਰ ਕੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਵਿਚ ਇਸ ਪਿੰਡ ਦੀ ਏਨੀ ਅਣਦੇਖੀ ਕੀਤੀ ਕਿ ਇਸ ਦਾ 'ਕਾਗ਼ਜ਼ੀ ਵਿਕਾਸ' ਵੀ ਨਾ ਕਰਵਾਇਆ। ਪਿੰਡ ਵਾਸੀ ਨਿਜੀ ਤੌਰ ਤੇ ਨੇਤਾ ਨੂੰ ਮਿਲ ਕੇ, ਮੀਡੀਆ ਦੇ ਮਾਧਿਅਮ ਰਾਹੀਂ ਗੰਦੇ ਪਾਣੀ ਦੇ ਨਿਕਾਸ ਲਈ ਪੱਕਾ ਨਾਲਾ, ਕੰਕਰੀਟ ਦੀਆਂ ਗਲੀਆਂ, ਸ਼ਮਸ਼ਾਨ ਘਾਟ ਦੀ ਹਾਲਤ ਸੁਧਾਰਨ, ਬੱਸ ਅੱਡਾ ਅਤੇ ਸੋਲਰ ਲਾਈਟਾਂ ਲਗਵਾਉਣ ਲਈ ਤਰਲੇ ਕਰਦੇ ਰਹੇ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਪਿੰਡ ਵਾਲਿਆਂ ਨੇ ਵੀ ਅਜਿਹਾ ਫ਼ਤਵਾ ਦਿਤਾ ਕਿ ਦੂਜੀ ਵਾਰ ਮੂੰਹ ਭਾਰ ਡਿਗਿਆ। ਅੱਜ ਪਿੰਡ ਦੇ ਦੁਰਕਾਰੇ, ਅਪਣੀ ਸੱਜੀ ਬਾਂਹ ਸੰਮਤੀ ਮੈਂਬਰ ਦੀ ਅਰਥੀ ਦੇ ਪਿੱਛੇ ਮਸਾਂ ਤਿੰਨ ਕੁ ਫ਼ੁੱਟ ਦੇ ਟੋਇਆਂ ਤੇ ਚਿੱਕੜ ਵਾਲੇ ਰਾਹੇ ਰਾਹ ਲੰਘਦਾ, ਬਚਦਾ ਬਚਾਉਂਦਾ ਹਫਦਾ ਹਫਦਾ ਸ਼ਮਸ਼ਾਨ ਘਾਟ ਪਹੁੰਚਿਆ।
ਹਾੜ ਮਹੀਨੇ ਦੀ ਤਿੱਖੀ ਧੁੱਪ ਦਾ ਝੰਬਿਆ, ਮੜ੍ਹੀਆਂ ਦੇ ਸਰਕੜੇ ਅਤੇ ਕੰਡਿਆਲੀਆਂ ਝਾੜੀਆਂ ਤੇ ਟੋਇਆਂ ਦੇ ਸੜੇ, ਪ੍ਰਦੂਸ਼ਤ ਪਾਣੀ ਦੀ ਹੁੰਮਸ ਕਰ ਕੇ ਨੇਤਾ ਜੀ ਨੀਮ ਬੇਹੋਸ਼ ਜਿਹੇ ਹੋ ਗਏ। ਗੰਨਮੈਨ ਨੇ ਸਹਾਰਾ ਦੇ ਕੇ ਪਰ੍ਹਾਂ ਕਿਸੇ ਕਾਮੇ ਦੀ ਮੰਜੀ ਉਤੇ ਜਾ ਬਿਠਾਇਆ। ਡਰਾਈਵਰ ਮਿਨਰਲ ਵਾਟਰ ਦੀ ਕੁੱਪੀ ਜਿਹੀ ਲੈ ਆਇਆ ਜਿਸ ਨੂੰ ਨੇਤਾ ਜੀ ਨੇ ਅਪਣੇ ਜਾਣੇ ਪਛਾਣੇ ਅੰਦਾਜ਼ 'ਚ ਡੇਲੇ ਟੱਡਦਿਆਂ ਕਿਹਾ, ''ਮਾਂ ਨੂੰ ਖੋਹਲੇਂਗਾ ਕਿ...।'' ਪਾਣੀ ਪੀ ਕੇ ਕੁੱਝ ਰਾਹਤ ਜਿਹੀ ਮਹਿਸੂਸ ਕੀਤੀ। ਹਾਰ ਕਰ ਕੇ ਐਨੀ ਕੁ ਹੋਈ ਬੂਥੀ, ਕੁੱਬ ਜਿਹਾ ਨਿਕਲਿਆ ਅਤੇ ਗਰਮੀ ਕਰ ਕੇ ਸੱਤ ਸਾਹ ਸੱਤ ਹੀਣ ਬੰਦੇ ਨੂੰ ਪੁਛਿਆ, ''ਐਮ.ਐਲ.ਏ. ਜੀ, ਬਲਦੇ ਸਿਵੇ ਵਲ ਵੇਖ ਅੰਤਰ ਧਿਆਨ ਕਰ ਕੇ ਜ਼ਰਾ ਸੋਚੋ ਗ਼ਰੀਬ ਵਿਧਵਾਵਾਂ ਅਤੇ ਮਰਨ ਕੰਢੇ ਬੈਠੇ ਬੁੱਢਿਆਂ ਦੀਆਂ ਬੁਢਾਪਾ ਪੈਨਸ਼ਨਾਂ, ਪੈਨਸ਼ਨਾਂ ਉਡੀਕਦੇ ਮਰ ਖੱਪ ਗਏ। ਬੁੱਢਿਆਂ ਦੀਆਂ ਬਦ-ਦੁਆਵਾਂ, ਸ਼ਗਨ ਸਕੀਮਾਂ ਦਾ ਪੈਸਾ ਧੀਆਂ ਤਕ ਅੱਧਾ ਵੀ ਨਾ ਪਹੁੰਚਣ ਕਰ ਕੇ ਸਹੁਰੇ ਘਰ ਉਨ੍ਹਾਂ ਨੂੰ ਪੈਂਦੀ ਕੁੱਟ ਅਤੇ ਰੋਣ ਦੀਆਂ ਆਵਾਜ਼ਾਂ ਨੇ ਕਦੀ ਤੁਹਾਡੀ ਜ਼ਮੀਰ ਨੂੰ ਟੁੰਬਿਆ ਨਹੀਂ? ਹਰ ਗ੍ਰਾਂਟ 'ਚੋਂ ਹਿੱਸਾ ਪੱਤੀ ਲੈਂਦਿਆਂ ਅਤੇ ਗ਼ਰੀਬਾਂ ਦਾ ਹੱਕ ਖਾਂਦਿਆਂ ਤੁਹਾਡੀ ਰੂਹ ਕਦੇ ਕੰਬੀ ਨਹੀਂ? ਪਾਰਟੀ ਦੀ ਪ੍ਰਧਾਨਗੀ, ਚੇਅਰਮੈਨੀ (ਖ਼ੁਦ) ਡਾਇਰੈਕਟਰ (ਭਰਾ) ਮੈਂਬਰ ਜ਼ਿਲ੍ਹਾ ਪ੍ਰੀਸ਼ਦ (ਪੁੱਤਰ), ਸਰਪੰਚੀ (ਭਰਜਾਈ) ਆਦਿ ਸਾਰੇ ਥਿੰਦੇ ਅਹੁਦੇ ਘਰ 'ਚ ਰੱਖਣ ਦੇ ਬਾਵਜੂਦ ਜਦੋਂ ਤੁਸੀ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰ ਅਪਣੀ ਜਿੱਤ ਲਈ ਅਰਦਾਸ ਕਰਦੇ ਸੀ ਤਾਂ ਵਿਧਵਾਵਾਂ ਦੇ ਵੈਣ, ਬਿਨਾਂ ਦਵਾ-ਦਾਰੂ ਦੇ ਬੁੱਢਿਆਂ ਦੀ ਮੌਤ, ਧੀਆਂ ਦੀ ਵਿਲਕਣੀ ਆਦਿ ਤੁਹਾਡੀ ਬਿਰਤੀ ਭੰਗ ਨਹੀਂ ਸੀ ਕਰਦੇ?''
ਅੱਗੋਂ ਜਵਾਬ ਆਇਆ, ''ਜ਼ਮੀਰ ਦੀ ਛੱਡ, ਮੈਂ ਬੱਸਾਂ, ਗੈਸ ਏਜੰਸੀ, ਪਟਰੌਲ ਪੰਪ, ਇੰਜੀਨੀਅਰਿੰਗ ਕਾਲਜ, ਜ਼ਮੀਨ ਅਤੇ ਜਾਇਦਾਦ 'ਚ ਬੇਤਹਾਸ਼ਾ ਵਾਧਾ ਕਰ ਕੇ ਪ੍ਰਵਾਰ ਦਾ ਅੱਗਾ ਸਵਾਰਿਐ। ਅਗਲੀਆਂ ਪੀੜ੍ਹੀਆਂ ਵਿਹਲੀਆਂ ਬੈਠ ਕੇ ਖਾ ਸਕਣਗੀਆਂ। ਮੈਂ ਤਾਂ ਪ੍ਰਵਾਰ ਪਾਲਕ ਹਾਂ।''
ਸੰਪਰਕ : 98140-82217

SHARE ARTICLE
Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement