
ੴ ਸਤਿਗੁਰ ਪ੍ਰਸਾਦਿ£
ਸੋ ਦਰੁ ਰਾਗੁ ਆਸਾ ਮਹਲਾ ੧
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ
ਜਿਤੁ ਬਹਿ ਸਰਬ ਸਮਾਲੇ£
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ£
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ
ਕੇਤੇ ਤੇਰੇ ਗਾਵਣਹਾਰੇ£
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ
ਗਾਵੈ ਰਾਜਾ ਧਰਮੁ ਦੁਆਰੇ£
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ
ਲਿਖਿ ਲਿਖਿ ਧਰਮੁ ਬੀਚਾਰੇ£
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ
ਸੋਹਨਿ ਤੇਰੇ ਸਦਾ ਸਵਾਰੇ£
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ
ਦੇਵਤਿਆ ਦਰਿ ਨਾਲੇ£
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ
ਗਾਵਨਿ ਤੁਧਨੋ ਸਾਧ ਬੀਚਾਰੇ£
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ
ਗਾਵਨਿ ਤੁਧਨੋ ਵੀਰ ਕਰਾਰੇ£
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ
ਜੁਗੁ ਜੁਗੁ ਵੇਦਾ ਨਾਲੇ£
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ
ਸੁਰਗੁ ਮਛੁ ਪਇਆਲੇ£
ਗਾਵਨਿ ਤੁਧਨੋ ਰਤਨ ਉਪਾਏ ਤੇਰੇ
ਅਠਸਠਿ ਤੀਰਥ ਨਾਲੇ£
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ
ਗਾਵਨਿ ਤੁਧਨੋ ਖਾਣੀ ਚਾਰੇ£
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ
ਕਰਿ ਕਰਿ ਰਖੇ ਤੇਰੇ ਧਾਰੇ£
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ
ਰਤੇ ਤੇਰੇ ਭਗਤ ਰਸਾਲੇ£
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ£
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ£
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ£
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ£
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸਦੀ ਵਡਿਆਈ£
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ£
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ£੧£
ਹੁਣ ਤਕ ਦੀ ਵਿਚਾਰ ਵਿਚ ਅਸੀ ਸਮਝ ਲਿਆ ਸੀ ਕਿ 'ਸੋ ਦਰੁ' ਸ਼ਬਦ ਦੇ ਅਰਥ, ਬਾਕੀ ਦੀ ਗੁਰਬਾਣੀ ਨਾਲੋਂ ਵਖਰੇ ਤੇ ਸਾਰੀ ਬਾਣੀ ਨੂੰ ਕੱਟਣ ਵਾਲੇ ਇਸ ਲਈ ਨਿਕਲਦੇ ਹਨ ਕਿਉਂਕਿ ਸਾਰੇ ਸ਼ਬਦ ਨੂੰ ਸਾਡੇ ਕਥਾਕਾਰ (ਸ਼੍ਰੋਮਣੀ ਵਿਆਖਿਆਕਾਰਾਂ ਸਮੇਤ) ਬਾਬੇ ਨਾਨਕ ਦਾ ਬਿਆਨ ਸਮਝ ਕੇ ਉਸ ਦੀ ਕਥਾ ਕਰਨ ਲੱਗ ਪੈਂਦੇ ਹਨ, ਜੋ ਕਿ ਸਹੀ ਨਹੀਂ ਹੈ। ਕਵਿਤਾ ਦੀ ਜਿਹੜੀ ਵਨਗੀ ਨੂੰ ਇਥੇ ਵਰਤਿਆ ਗਿਆ ਹੈ, ਉਸ ਵਿਚ ਉਨ੍ਹਾਂ ਦਾ ਅਪਣਾ ਬਿਆਨ ਤਾਂ ਬੜਾ ਛੋਟਾ ਜਿਹਾ ਹੈ ਤੇ ਬਾਕੀ ਦੇ ਸਾਰੇ ਤਾਂ ਜਗਿਆਸੂਆਂ ਦੇ ਪ੍ਰਸ਼ਨ ਹਨ ਜਾਂ ਦ੍ਰਿਸ਼ਟਾਂਤ ਹਨ। ਬਾਬਾ ਨਾਨਕ ਨੇ ਅਪਣਾ ਜਵਾਬ ਅਖ਼ੀਰ ਵਿਚ ਦਰਜ ਕੀਤਾ ਹੈ ਤੇ ਪਹਿਲਾਂ ਜਗਿਆਸੂਆਂ ਦੇ ਪ੍ਰਸ਼ਨ ਦਰਜ ਕੀਤੇ ਹਨ। ਇਹੀ ਠੀਕ ਢੰਗ ਹੈ ਤੇ ਸਾਰੇ ਕਵੀ ਇਹੀ ਢੰਗ ਵਰਤਦੇ ਹਨ। ਸਾਡੇ ਕਥਾਕਾਰ, ਪਹਿਲਾ ਸਵਾਲ 'ਸੋਦਰੁ ਤੇਰਾ ਕੇਹਾ' ਨੂੰ ਤਾਂ ਜਗਿਆਸੂ ਦਾ ਸਵਾਲ ਮੰਨ ਲੈਂਦੇ ਹਨ ਪਰ ਅਪਣੇ ਆਪ ਹੀ ਇਸ ਨਤੀਜੇ 'ਤੇ ਪਹੁੰਚ ਜਾਂਦੇ ਹਨ ਕਿ ਬਾਕੀ ਦਾ ਸਾਰਾ ਕੁੱਝ ਬਾਬੇ ਨਾਨਕ ਦਾ ਅਪਣਾ ਬਿਆਨ ਹੀ ਹੈ। ਅਜਿਹਾ ਕਰਦੇ ਹੋਏ ਜੇ ਉਹ ਸਾਰੀ ਬਾਣੀ ਵਲ ਝਾਤ ਨਾ ਵੀ ਮਾਰਨ ਤੇ ਕੇਵਲ 'ਜਪੁਜੀ' ਸਾਹਿਬ ਦੀ ਬਾਣੀ ਵਲ ਹੀ ਧਿਆਨ ਨਾਲ ਵੇਖ ਲੈਣ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਏਗਾ ਕਿ ਬਾਬਾ ਨਾਨਕ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਰੁਧ ਬਿਆਨ ਬਾਣੀ ਰਾਹੀਂ ਦੇ ਚੁਕੇ ਹਨ ਜਿਨ੍ਹਾਂ ਨੂੰ ਇਸ ਸ਼ਬਦ ਰਾਹੀਂ, ਗੁਰੂ ਦਾ ਬਿਆਨ ਦਸਿਆ ਜਾ ਰਿਹਾ ਹੈ। ਜੇ ਇਸ ਸ਼ਬਦ ਨੂੰ ਬਾਬਾ ਨਾਨਕ ਜੀ ਦਾ ਬਿਆਨ ਮੰਨ ਲਿਆ ਗਿਆ ਤਾਂ ਸਾਰੀ ਬਾਣੀ ਅਪਣੇ ਆਪ ਕੱਟੀ ਜਾਏਗੀ ਤੇ ਕਣ ਕਣ ਵਿਚ ਰਮਿਆ ਹੋਇਆ ਅਕਾਲ ਪੁਰਖ, ਇਕ
ਮਹਿਲ-ਨੁਮਾ ਦਰਬਾਰ ਦਾ ਮੁਖੀਆ ਜਾਂ ਰਾਜਾ ਬਣ ਕੇ ਰਹਿ ਜਾਵੇਗਾ ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਤ ਪੁਸਤਕ 'ਗੁਰੂ ਨਾਨਕ ਬਾਣੀ ਪ੍ਰਕਾਸ਼' ਵੀ, ਅਰਥ ਕਰਦਿਆਂ ਹੋਇਆਂ ਕਹਿੰਦੀ ਹੈ :-
''ਨੋਟ: (ਪ੍ਰਭੂ ਦੀ ਵਡਿਆਈ ਹੁਣ ਇਕ ਦਰਬਾਰ ਰਚ ਕੇ ਦੱਸੀ ਹੈ ਜਿਸ ਦਰਬਾਰ ਵਿਚ ਮਨੁੱਖੀ ਤਜਰਬੇ ਵਿਚ ਆਈਆਂ ਧਰਤ ਅਸਮਾਨ ਦੀਆਂ ਸਾਰੀਆਂ ਤਾਕਤਾਂ ਪ੍ਰਭੂ ਦੇ ਉਸ ਦਰਬਾਰ ਵਿਚ ਖੜੋ ਕੇ ਉਸ ਦੇ ਗੁਣ ਗਾਉਂਦੀਆਂ ਵਿਖਾਈਆਂ ਹਨ। ਇਹ ਸਾਰੇ ਉਸ ਦੀ ਬੇਅੰਤ ਰਜ਼ਾ ਵਿਚ ਨੱਥੇ ਹੋਏ ਉਸ ਦੇ ਹੁਕਮ ਵਿਚ ਚਲ ਰਹੇ ਹਨ, ਇਸ ਲਈ ਹਰੇਕ ਜੀਵ ਨੂੰ ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ।)'' ਬਾਬਾ ਨਾਨਕ ਦਾ ਅਕਾਲ ਪੁਰਖ ਹਰ ਥਾਂ ਹੀ ਮੌਜੂਦ ਹੈ, ਉਹ ਆਪ ਹੀ ਆਪ ਹੈ, ਉਹਨੂੰ ਵਜ਼ੀਰਾਂ ਦੀ ਲੋੜ ਨਹੀਂ, ਉਹਨੂੰ ਕਿਸੇ ਇਕ ਮਹਿਲ-ਨੁਮਾ ਟਿਕਾਣੇ ਦੀ ਲੋੜ ਨਹੀਂ ਪਰ ਅਸੀ ਕਿਉਂਕਿ ਜਗਿਆਸੂਆਂ ਦੇ ਸਵਾਲਾਂ ਨੂੰ ਬਾਬੇ ਨਾਨਕ ਦਾ ਬਿਆਨ ਮੰਨ ਕੇ ਚਲਣ ਦੇ ਆਦੀ ਹੋ ਗਏ ਹਾਂ, ਇਸ ਲਈ ਭੁਲ ਭੁਲਈਆਂ 'ਚੋਂ ਨਿਕਲਣ ਲਈ ਕਦੀ ਇਕ ਘਾੜਤ ਘੜਦੇ ਹਾਂ, ਕਦੇ ਦੂਜੀ ਪਰ ਸਿੱਧਾ ਨਾਨਕ ਦੀ ਬਾਣੀ 'ਚੋਂ ਜਵਾਬ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ²ਸ਼ਬਦ ਵਿਚ ਜਗਿਆਸੂਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ, ਬਾਬਾ ਨਾਨਕ ਨੇ ਬਾਣੀ ਰਾਹੀਂ ਦਿਤੇ ਅਪਣੇ ਬਿਆਨਾਂ ਵਿਚ ਸਪੱਸ਼ਟ ਦਿਤੇ ਹਨ। ਅਸੀ ਇਕ ਇਕ ਕਰ ਕੇ ਉੁਨ੍ਹਾਂ ਵਲ ਵੀ ਆਵਾਂਗੇ। ਪਰ ਇਥੇ ਇਸ ਸ਼ਬਦ ਵਿਚ ਜਗਿਆਸੂਆਂ ਵਲੋਂ ਪੁੱਛੇ ਗਏ ਸੁਆਲਾਂ ਦਾ ਪਹਿਲਾਂ ਤਤਕਰਾ ਤਾਂ ਤਿਆਰ ਕਰ ਲਈਏ। ਸ਼ ਕਰਦਾ ਹੈ?