ਸੋ ਦਰੁ ਤੇਰਾ ਕੇਹਾ ' ਅਧਿਆਏ - 2 '
Published : Oct 28, 2017, 10:46 pm IST
Updated : Oct 28, 2017, 8:10 pm IST
SHARE ARTICLE

ਬਾਬੇ ਨਾਨਕ ਦੇ ਘਰ ਵਿਚ ਆਰਾਧਨਾ ਤੇ ਉਪਮਾ ਕੇਵਲ 'ਇਕ' ਦੀ ਹੋ ਸਕਦੀ ਹੈ, ਹੋਰ ਕਿਸੇ ਬਾਬੇ ਨਾਨਕ ਦਾ ਘਰ, ਧਰਮ ਦਾ ਘਰ ਹੈ। ਧਰਮਦੇ ਇਸ ਘਰ ਵਿਚ, ਬੀਤੇ ਵਿਚ ਦੇਵੀ ਦੇਵਤਿਆਂ,ਧਰਮਾਂ ਦੇ ਬਾਨੀਆਂ, ਪੀਰਾਂ, ਪੈਗ਼ੰਬਰਾਂ, ਮਹਾਤਮਾਵਾਂ ਨੂੰ ਰੱਬ ਵਾਂਗ ਪੂਜਿਆ ਜਾਂਦਾ ਰਿਹਾ ਹੈ। ਹੌਲੀ ਹੌਲੀ ਰੱਬ ਦੂਰ ਹੁੰਦਾ ਜਾਂਦਾ ਹੈ ਤੇ ਧਰਮ ਦੇ ਬਾਨੀ, ਪੀਰ, ਪੈਗ਼ੰਬਰ ਤੇ ਮਹਾਤਮਾ ਲੋਕ ਹੀ ਪੂਜੇ ਜਾਣ ਲਗਦੇ ਸਨ ਤੇ ਕਈ ਘਰਾਣਿਆਂ ਦੇ 'ਕੁਲ-ਦੇਵਤਾ', 'ਕੁਲਪ੍ਰ ੋਹਿਤ' ਤੇ 'ਕੁਲ-ਮਹਾਤਮਾ'² ਬਣ ਜਾਂਦੇ ਸਨ। ਬਾਬਾ ਨਾਨਕ ਨੇ ਸਾਰੇ ਮਨੁੱਖਾਂ ਨੂੰ ਇਕ ਇਕਾਈ ਵਜੋਂ ਲਿਆ ਤੇ ਇਕ ਪਿਤਾ ਦੀ ਸੰਤਾਨ ਮੰਨਿਆ, ਇਸ ਲਈ ਸੱਭ ਦਾ ਗੁਰੂ ਵੀ ਇਕ ਅਕਾਲ ਪੁਰਖ ਨੂੰ ਹੀ ਮੰਨਿਆ, ਇਕੋ ਨੂੰ ਦਾਤਾਰ ਮੰਨਿਆ (ਬਾਕੀ ਸਭਨਾਂ ਨੂੰ ਮੰਗਤੇ), ਇਸ ਲਈ ਆਰਾਧਨਾ ਤੇ ਉਪਮਾ ਵੀ ਕੇਵਲ ਇਕੋ ਦੀ ਹੀ ਹੋ ਸਕਦੀ ਹੈ, ਹੋਰ ਕਿਸੇ ਦੀ ਨਹੀਂ ਕਿਉਂਕਿ ਸਾਰੀ ਸ੍ਰਿਸ਼ਟੀ ਦਾ 'ਸਾਹਿਬ'      (ਮਾਲਕ)


     ਸਾਹਿਬ ਮੇਰਾ ਏਕੋ ਹੈ£ ਏਕੋ ਹੈ ਭਾਈ ਏਕੋ ਹੈ£ (ਮ: ੧; ੩੫੦)
         ਹਰਿ ਇਕੋ ਮੇਰਾ ਦਾਤਾਰੁ ਹੈ, ਸਿਰ ਦਾਤਿਆ ਜਗ ਹਥਿ£
 ਹਰਿ ਇਕਸੈ ਦੀ ਮੈ ਟੇਕ ਹੈ, ਜੋ ਸਿਰਿ ਸਭਨਾ ਸਮਰਥੁ£ (ਮ: ੫; ੯੫੯)

ਇਸ ਤਰ੍ਹਾਂ ਜੇ ਕਿਸੇ ਰਚਨਾ ਜਾਂ ਬਾਣੀ ਵਿਚ ਉਸ 'ਏਕੋ' ਤੋਂ ਬਿਨਾਂ ਕਿਸੇ ਹੋਰ (ਅਵਤਾਰ,
ਪੈਗ਼ੰਬਰ, ਦੇਵਤਾ, ਬਾਨੀ) ਦੀ ਮਹਿਮਾ ਗਾਈ ਗਈ ਹੈ ਤਾਂ ਉਹ ਰਚਨਾ ਬਾਬੇ ਨਾਨਕ ਦੇ ਘਰ ਵਿਚ 'ਗੁਰਬਾਣੀ' ਨਹੀਂ ਅਖਵਾ ਸਕਦੀ। ਇਸ ਘਰ ਵਿਚ ਅਕਾਲ ਪੁਰਖ ਤੋਂ ਬਿਨਾਂ ਕੋਈ ਵੀ 'ਸਾਹਿਬ' ਨਹੀਂ ਹੈ। ਬਾਬੇ ਨਾਨਕ ਤੋਂ ਪਹਿਲਾਂ 'ਬੁਧਮ ਸ਼ਰਣਮ ਗੱਛਾਮੀ' ਵਰਗੀਆਂ ਆਵਾਜ਼ਾਂ ਧਰਮ ਦੇ ਵਿਹੜੇ ਵਿਚੋਂ ਆਮ ਸੁਣੀਆਂ ਜਾਂਦੀਆਂ ਸਨ ਪਰ ਬਾਬੇ ਨਾਨਕ ਨੇ 'ਨਾਨਕਮ ਸ਼ਰਣਮ ਗੱਛਾਮੀ' ਦਾ ਨਾਹਰਾ ਨਹੀਂ ਦਿਤਾ ਸਗੋਂ ਇਕੋ ਪ੍ਰਮਾਤਮਾ ਦੀ ਸ਼ਰਣ ਨੂੰ ਮਨੁੱਖ ਦਾ ਆਦਰਸ਼ ਮਿਥਿਆ। ਉਹ ਪ੍ਰਮਾਤਮਾ ਕੌਣ ਹੈ, ਕਿਥੇ ਹੈ ਤੇ ਕੀ ਹੈ-ਇਨ੍ਹਾਂ ਸਵਾਲਾਂ ਦੇ ਉੱਤਰ ਵੀ ਬਾਬਾ ਜੀ ਨੇ ਬੜੇ ਵਿਸਥਾਰ ਨਾਲ ਦਿਤੇ ਹਨ।


 ਬਦਕਿਸਮਤੀ ਨਾਲ, ਏਨੀ ਸਪੱਸ਼ਟ-ਬਿਆਨੀ ਦੇ ਬਾਵਜੂਦ, ਬਾਬੇ ਨਾਨਕ ਦੇ ਸਿੱਖ ਵੀ ਇਸ ਅਸੂਲ ਦੀ ਉਲੰਘਣਾ ਕਰਨ ਨੂੰ ਫ਼ਖ਼ਰ ਦੀ ਗੱਲ ਬਾਬੇ ਨਾਨਕ ਦੇ ਘਰ ਵਿਚ ਆਰਾਧਨਾ ਅਤੇ ਉਪਮਾ ਕੇਵਲ 'ਸਾਹਿਬ' ਦੀ ਹੀ ਹੋ ਸਕਦੀ ਹੈ ਤੇ ਇਸ ਘਰ ਵਿਚ 'ਸਾਹਿਬ' ਵੀ ਕੇਵਲ 'ਏਕੋ' ਹੀ ਹੋ ਸਕਦਾ ਹੈ, ਦੂਜਾ ਕੋਈ ਨਹੀਂ। ਜਿਥੇ ਕਿਤੇ ਕਿਸੇ ਦੂਜੇ ਦੀ ਸਿਫ਼ਤ ਸਲਾਹ ਕੀਤੀ ਗਈ ਹੈ, ਉਸ ਨੂੰ 'ਬਾਣੀ' ਦਾ ਦਰਜਾ ਨਹੀਂ ਦਿਤਾ ਜਾ ਸਕਦਾ।ਮਹਿਸੂਸ ਕਰਨ ਲੱਗ ਪਏ ਹਨ ਤੇ ਜਿਹੜਾ ਕੋਈ ਬਾਬੇ ਨਾਨਕ ਦੇ ਹੁਕਮਾਂ ਦੀ ਯਾਦ ਕਰਵਾਦੇਵੇ, ਉਸ ਨੂੰ 'ਅਸ਼ਰਧਕ' ਕਹਿਣ ਲੱਗ ਜਾਂਦੇ ਹਨ।ਕੁੱਝ ਸੋਚਵਾਨਾਂ ਨੇ ਪਿਛੇ ਜਹੇ ਇਤਰਾਜ਼ ਉਠਾਇਆ ਸੀ ਕਿ ਭੱਟਾਂ ਦੇ ਸਵਈਏ ਸ਼ਾਇਦ'ਬਾਣੀ' ਨਹੀਂ ਹਨ ਕਿਉਂਕਿ ਉਨ੍ਹਾਂ ਵਿਚ 'ਏਕੋ ਸਾਹਿਬ' ਦੀ ਉਪਮਾ ਦੀ ਥਾਂ, ਗੁਰੂਆਂ ਦੀ ਉਪਮਾ ਸੀ। 


ਇਹ ਇਤਰਾਜ਼ ਖੜਾ ਕਰਨ ਵਾਲੇ ਠੀਕ ਸਨ ਜਾਂ ਗ਼ਲਤ, ਇਸ ਨੂੰ ਲਾਂਭੇ ਰਖਦਿਆਂ ਹੋਇਆਂ, ਇਸ ਸਮੇਂ ਕੇਵਲ ਏਨਾ ਜਾਣਨਾ ਹੀ ਜ਼ਰੂਰੀ ਹੈ ਕਿ ਬਾਬੇ ਨਾਨਕ ਦੇ ਉਪ੍ਰੋਕਤ ਨਿਯਮ ਦੀ ਮਾੜੀ ਜਹੀ ਉਲੰਘਣਾ ਵੀ ਗੁਰੂ ਘਰ ਵਿਚ ਪ੍ਰਵਾਨ ਨਹੀਂ ਹੋ ਸਕਦੀ। ਜਿਹੜੇ ਇਹ ਸਮਝਦੇ ਹਨ ਕਿ ਭੱਟਾਂ ਨੇ ਕੋਈ ਉਲੰਘਣਾ ਨਹੀਂ ਕੀਤੀ, ਉੁਨ੍ਹਾਂ ਨੂੰ ਦਲੀਲਾਂ ਦੇ ਕੇ ਸਾਬਤ ਕਰਨਾ ਪੈਂਦਾ ਹੈ ਕਿ ਬਾਬੇ ਨਾਨਕ ਦੇ ਸਿਧਾਂਤ ਦੀ ਪਾਲਣਾ ਭੱਟਾਂ ਨੇ ਵੀ ਕੀਤੀ ਹੈ। ਸਿਧਾਂਤ ਰੂਪ ਵਿਚ, ਬਾਬੇ ਨਾਨਕ ਵਲੋਂ ਵਾਹੀ ਗਈ 'ਰਾਮ ਕਾਰ' ਨੂੰ ਟੱਪਣ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ ਤੇ ਜਿਹੜਾ ਕੋਈ ਟੱਪੇਗਾ, ਉਹ ਗੁਰਬਾਣੀ ਦੇ ਠੀਕ ਅਰਥ ਨਹੀਂ ਸਮਝ ਸਕੇਗਾ।ਹੁਣ ਅਸੀ ਨਾਨਕ-ਬਾਣੀ ਨੂੰ ਸਮਝਣ ਲਈ ਲੋੜੀਂਦੀ ਤੀਜੀ ਜ਼ਰੂਰੀ ਸ਼ਰਤ ਦਾ ਜ਼ਿਕਰ ਕਰਾਂਗੇ।   

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement