ਸੋ ਦਰੁ ਤੇਰਾ ਕੇਹਾ
Published : Nov 20, 2017, 10:49 pm IST
Updated : Nov 20, 2017, 5:19 pm IST
SHARE ARTICLE

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ£
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ£
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ£
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ£
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ£
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ£
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸਦੀ ਵਡਿਆਈ£
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ£
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ£੧£
ਬਾਬਾ ਨਾਨਕ ਇਸ ਉੱਤਰ ਵਿਚ ਪਹਿਲੀਆਂ ਸਾਰੀਆਂ ਮਨੌਤਾਂ ਨੂੰ ਨਕਾਰਨ ਦਾ ਇਹ ਢੰਗ ਅਪਣਾਉਂਦੇ ਹਨ ਕਿ ਛੋਟੀ ਲਕੀਰ ਨੂੰ ਛੋਟੀ ਸਾਬਤ ਕਰਨ ਲਈ, ਉਸ ਦੇ ਸਾਹਮਣੇ ਵੱਡੀ ਲਕੀਰ ਖਿੱਚ ਦੇਂਦੇ ਹਨ ਤੇ ਕਹਿੰਦੇ ਹਨ ਕਿ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿਸਥਾਰ ਵਿਚ ਕਾਹਨੂੰ ਪੈਂਦੇ ਹੋ, ਇਕੋ ਵੱਡੀ ਗੱਲ ਸਮਝ ਲਉ ਕਿ ਉਸ ਦਾ ਦਰੁ ਤਾਂ ਉਹ ਹੈ ਜਿਥੇ ਸਾਰਾ
'ਖੰਡ ਮੰਡਲ, ਬ੍ਰਹਿਮੰਡ' ਅਰਥਾਤ ਜਿੰਨਾ ਵੀ ਬ੍ਰਹਿਮੰਡ ਹੈ, ਉਹ ਸਾਰਾ ਹੀ ਉਸ ਅਕਾਲ ਪੁਰਖ ਦੇ ਨਾਂ ਦਾ ਗਾਇਨ ਕਰਦਾ ਹੈ। ਇਹ ਬ੍ਰਹਿਮੰਡ ਕਿੰਨਾ ਕੁ ਵੱਡਾ ਹੈ? ਹੁਣ ਸਾਇੰਸਦਾਨ ਵੀ ਮੰਨਦੇ ਹਨ ਕਿ ਉਨ੍ਹਾਂ ਦੇ ਪਹਿਲਾਂ ਲਾਏ ਹੋਏ ਸਾਰੇ ਅੰਦਾਜ਼ੇ ਗ਼ਲਤ ਸਾਬਤ ਹੋ ਗਏ ਹਨ ਤੇ ਹੁਣ ਉੁਨ੍ਹਾਂ ਨੂੰ ਜਿੰਨੇ ਕੁ ਬ੍ਰਹਮੰਡ ਦਾ ਪਤਾ ਹੈ, ਉਸ ਵਿਚ ਸਾਡੀ ਧਰਤੀ (ਮਾਤ -ਲੋਕ) ਇਕ ਚਾਵਲ ਦੇ ਦਾਣੇ ਜਿੰਨੀ ਹੈ। ਅਜੇ ਸਾਇੰਸਦਾਨਾਂ ਨੂੰ ਪੂਰਾ ਤਾਂ ਪਤਾ ਹੀ ਨਹੀਂ ਕਿ ਬ੍ਰਹਿਮੰਡ ਕਿੰਨਾ ਵੱਡਾ ਹੈ। ਬਾਬਾ ਨਾਨਕ ਕਹਿੰਦੇ ਹਨ ਕਿ ਇਹ ਸਾਰਾ ਹੀ ਬ੍ਰਹਮੰਡ ਜਿਥੇ ਉਸ ਅਕਾਲ ਪੁਰਖ ਦਾ ਗੁਣ ਗਾਇਨ ਹੋ ਰਿਹਾ ਹੈ, ਉਹੀ ਉਸ ਅਕਾਲ ਪੁਰਖ ਦਾ ਦਰੁ ਹੈ। ਇਸ ਬ੍ਰਹਿਮੰਡ ਵਿਚ, ਉਹ ਸਾਰੀਆਂ ਹਸਤੀਆਂ ਜਿਨ੍ਹਾਂ ਦਾ ਜ਼ਿਕਰ 13 ਸਵਾਲਾਂ ਵਿਚ ਕੀਤਾ ਗਿਆ ਹੈ, ਉਹ ਚਾਵਲ ਦੇ ਦਾਣੇ ਜਿੰਨੀਆਂ ਵੀ ਨਹੀਂ ਬਣਦੀਆਂ। 


ਇਸ ਤਰ੍ਹਾਂ ਬਾਬਾ ਨਾਨਕ ਨੇ ਕਾਵਿਕ ਅੰਦਾਜ਼ ਵਿਚ ਉੱਤਰ ਦਿਤਾ ਹੈ ਕਿ ਸਾਰਾ ਬ੍ਰਹਿਮੰਡ ਹੀ ਉਸ ਦਾ ਦਰੁ ਹੈ ਤੇ ਬ੍ਰਹਮੰਡ ਦੇ ਭਾਗਾਂ ਦੀ ਜਾਂ ਇਸ ਵਿਚ ਨਿਵਾਸ ਕਰਨ ਵਾਲਿਆਂ ਦੀ ਵਖਰੀ ਵਖਰੀ ਗੱਲ ਕਰਨ ਦੀ ਕੀ ਲੋੜ ਹੈ, ਸਾਰਾ ਬ੍ਰਹਿਮੰਡ ਹੀ ਉਸ ਦੀ ਉਪਮਾ ਗਾ ਰਿਹਾ ਹੈ। ਜੁਪ ਜੀ ਸਾਹਿਬ ਵਿਚ ਬਾਬਾ ਨਾਨਕ ਦਸ ਹੀ ਚੁਕੇ ਹਨ ਕਿ ਜੇ ਤੁਸੀ ਸਮਝਦੇ ਹੋ ਕਿ ਬ੍ਰਹਮੰਡ ਵਿਚ ਇਕ ਸੂਰਜ ਤੇ ਇਕ ਚੰਨ ਹੈ ਤਾਂ ਭੁਲੇਖੇ ਵਿਚ ਹੋ। ਏਨੇ ਸੂਰਜ ਤੇ ਏਨੇ ਚੰਨ ਉਸ ਬ੍ਰਹਿਮੰਡ ਵਿਚ ਹਨ ਕਿ ਮਨੁੱਖ ਉਨ੍ਹਾਂ ਦਾ ਹਿਸਾਬ ਹੀ ਨਹੀਂ ਲਗਾ ਸਕਦਾ। ਹੁਣ ਸਾਇੰਸਦਾਨ ਵੀ ਇਸ ਨਤੀਜੇ ਤੇ ਅੱਪੜ ਚੁੱਕੇ ਹਨ ਕਿ ਇਕ ਨਹੀਂ, ਕਈ ਸੂਰਜ ਅਤੇ ਕਈ ਚੰਨ ਆਕਾਸ਼ ਵਿਚ ਹਨ। ਇਹ ਸਚਾਈ ਸਾਇੰਸਦਾਨਾਂ ਨੇਵੀਹਵੀਂ ਸਦੀ ਵਿਚ ਪ੍ਰਵਾਨ ਕੀਤੀ ਹੈ ਜਦਕਿ ਬਾਬੇ ਨਾਨਕ ਨੇ ਇਸ ਦਾ ਬਿਆਨ ਪੰਦਰਵੀਂ ਸਦੀ ਵਿਚ ਕਰ ਦਿਤਾ ਸੀ।ਸੋ ਬਾਬਾ ਜੀ ਨੇ ਕਾਵਿਕ ਅੰਦਾਜ਼ ਵਿਚ, ਸਾਰੇ ਸਵਾਲਾਂ ਦਾ ਪਹਿਲਾਂ ਜ਼ਿਕਰ ਕੀਤਾ ਹੈ ਤੇ ਅਖ਼ੀਰ ਵਿਚ ਜਵਾਬ ਦਿਤਾਹੈ ਕਿ ਸਾਰਾ ਬ੍ਰਹਿਮੰਡ (ਜਿਸ ਦੀ ਥਾਹ ਪਾਈ ਹੀ ਨਹੀਂ ਜਾ ਸਕਦੀ) ਹੀ ਉਸ ਦਾ ਦਰੁ ਹੈ ਤੇ ਸਾਰਾ ਬ੍ਰਹਿਮੰਡ ਹੀ ਉਸ ਦੀਉਪਮਾ ਗਾ ਰਿਹਾ ਹੈ, ਇਸ ਲਈ ਵਖਰਾ ਵਖਰਾ ਸਵਾਲ ਕਿਉੁਂ ਕਰਦੇ ਹੋ ਕਿ ਉਥੇ ਕੌਣ ਬੈਠਾ ਹੈ ਤੇ ਕੌਣ ਕੀ ਕਰ ਰਿਹਾ ਹੈ। ਇਸ ਬ੍ਰਹਿਮੰਡ ਨੂੰ ਖੰਡਾਂ ਵਿਚ ਵੀ ਉਸ ਪ੍ਰਮਾਤਮਾ ਨੇ ਆਪ ਹੀ ਵੰਡਿਆ ਹੈ (ਚੰਨ, ਤਾਰੇ, ਮੰਗਲ ਧਰਤੀ ਆਦਿ), ਹੋਰ ਕਿਸੇ ਨੇ ਨਹੀਂ। ਇਹ ਜਵਾਬ ਠੀਕ ਉਨ੍ਹਾਂ ਹੀ ਲੀਹਾਂ ਅਨੁਸਾਰ ਹੈ ਜੋ ਗੁਰੂ ਸਾਹਿਬ ਨੇ 'ਆਰਤੀ' ਵਾਲੇ ਸ਼ਬਦ ਵਿਚ ਪਾਈਆਂ ਸਨ। ਹੇ ਮਨੁੱਖ! ਸਮਝ ਲੈ ਕਿ ਵਾਹਿਗੁਰੂ ਦੇ ਬ੍ਰਹਿਮੰਡ ਦਾ ਤੂੰ ਏਨਾ ਛੋਟਾ ਕਿਣਕਾ ਹੈਂ ਕਿ ਤੂੰ ਉਸ ਦੀ ਕੋਈ ਸੇਵਾ ਨਹੀਂ ਕਰ ਸਕਦਾ। ਉਸ ਦੀ ਸੇਵਾ ਤਾਂ ਸਾਰੀ ਕਾਇਨਾਤ ਹਰ ਵੇਲੇ ਕਰਦੀ ਰਹਿੰਦੀ ਹੈ ਤੇ ਤੇਰੇ ਤੋਂ ਚੰਗੀ ਕਰਦੀ ਹੈ। ਤੂੰ ਜਦੋਂ ਸਮਝਦਾ ਹੈਂ


ਕਿ ਤੇਰੀ 'ਸੇਵਾ' ਨਾਲ ਪ੍ਰਮਾਤਮਾ ਖ਼ੁਸ਼ ਹੋ ਜਾਵੇਗਾ ਤਾਂ ਤੂੰ ਗ਼ਲਤ ਸੋਚਦਾ ਹੈਂ। ਤੇਰੀ ਸੇਵਾ ਨਾਲ ਤਾਂ ਤੇਰਾ ਕੋਈ ਸਾਥੀ ਮਨੁੱਖ ਹੀ ਖ਼ੁਸ਼ ਹੋ ਸਕਦਾ ਹੈ। ਪ੍ਰਮਾਤਮਾ ਅਪਣੀ ਸੇਵਾ ਤੇਰੇ ਕੋਲੋਂ ਮੰਗਦਾ ਵੀ ਨਹੀਂ। ਉਹ ਤੇਰੇ ਕੋਲੋਂ ਇਕੋ ਚੀਜ਼ ਮੰਗਦਾ ਹੈ- ਪਿਆਰ। ਤੈਨੂੰ ਉਸ ਨੇ ਅਪਣੇ ਨਾਲੋਂ ਵਿਛੋੜਿਆ ਹੈ ਤੇ ਪ੍ਰੇਮ ਦਾ ਇਕੋ ਇਕ ਰਾਹ ਤੇਰੇ ਲਈ ਖੁਲ੍ਹਾ ਛਡਿਆ ਹੈ ਜਿਸ ਉਤੇ
ਚਲ ਕੇ ਤੂੰ ਉਸ ਨੂੰ ਫਿਰ ਅਪਣੇ ਨਾਲ ਮਿਲਾ ਲੈਣ ਲਈ ਤਿਆਰ ਕਰ ਸਕਦਾ ਹੈਂ। ਪੁਜਾਰੀਆਂ ਦੇ ਦੱਸੇ ਹੋਰ ਸਾਰੇ ਰਾਹਾਂ 'ਤੇ ਚਲਣੋਂ ਤੈਨੂੰ ਕੋਈ ਝਿਜਕ ਨਹੀਂ ਹੁੰਦੀ ਪਰ ਪ੍ਰੇਮ ਦੇ ਇਕੋ ਇਕ ਮਾਰਗ 'ਤੇ ਚਲਣੋਂ ਤੂੰ ਹਿਚਕਚਾਹਟ ਕਰਦਾ ਰਹਿੰਦਾ ਹੈਂ। 'ਸੋ ਦਰੁ' ਦਾ ਜਵਾਬ ਵੀ ਮਨੁੱਖ ਨੂੰ ਫ਼ਜ਼ੂਲ ਦੀਆਂ ਸੋਚਾਂ, ਕਾਮਨਾਵਾਂ ਤੇ ਅੰਦਾਜ਼ਿਆਂ ਤੋਂ ਹੱਟ ਕੇ, ਉਸ ਪ੍ਰਮਾਤਮਾ ਨਾਲ ਤੇ
ਪ੍ਰਮਾਤਮਾ ਦੀ ਘੱਟ ਸੌਖੀ ਖ਼ਲਕ ਨਾਲ, ਸੱਚਾ ਪਿਆਰ ਪਾਉਣ ਲਈ ਪ੍ਰੇਰਦਾ ਹੈ। ਪੰਦਰਵੀਂ ਤੁਕ ਵਿਚ ਬਾਬਾ ਨਾਨਕ, ਜਗਿਆਸੂਆਂ ਦੇ ਇਸ ਪ੍ਰਸ਼ਨ ਵਲ ਖ਼ਾਸ ਤੌਰ 'ਤੇ ਆਉੁਂਦੇ ਹਨ ਕਿ ਅਕਾਲ ਪੁਰਖ ਦੇ ਦਰ ਤੇ ਕੌਣ ਕੌਣ ਉਸ ਦਾ ਜਸ ਗਾਉਂਦੇ ਵੇਖੇ ਜਾ ਸਕਦੇ ਹਨ। ਬਾਬਾ ਨਾਨਕ ਕਹਿੰਦੇ ਹਨ, ਉਹ ਸਾਰੇ ਹੀ ਉਸ ਦੇ ਦਰੁ ਤੇ (ਬ੍ਰਹਿਮੰਡ ਵਿਚ) ਉਸ ਦਾ ਜੱਸ ਗਾ ਰਹੇ ਹਨ ਜੋ ਅਕਾਲ ਪੁਰਖ ਨੂੰ ਚੰਗੇ ਲਗਦੇ ਹਨ ਤੇ ਉਹ ਚੰਗੇ ਇਸ ਲਈ ਹਨ ਕਿ ਦੁਨਿਆਵੀ ਰਸਾਂ ਕਸਾਂ ਵਿਚ ਖੱਚਤ ਹੋਣ ਦੀ
ਬਜਾਏ, ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿਚ ਰਸੇ ਹੋਏ ਹਨ ਤੇ ਸੱਚੇ ਭਗਤ ਹਨ। ਇਥੇ 'ਭਗਤ' ਦੇ ਅਰਥ ਵੀ ਬੜੇ ਸਪੱਸ਼ਟ ਹੋ ਜਾਂਦੇ ਹਨ। ਭਗਤ ਉਹ ਨਹੀਂ ਹੁੰਦਾ ਜੋ ਕੋਈ ਵਿਸ਼ੇਸ਼ ਬਾਣਾ ਪਾ ਕੇ, ਮਾਲਾ ਹੱਥ ਵਿਚ ਫੜ ਕੇ, ਅਪਣੇ ਆਪ ਨੂੰ ਸੰਤ, ਬਾਬਾ, ਮਹਾਂਪੁਰਸ਼ ਜਾਂ ਇਹੋ ਜਿਹੇ ਕਿਸੇ ਹੋਰ ਨਾਂ ਨਾਲ ਸੁਸ਼ੋਭਿਤ ਕਰ ਲੈਂਦਾ ਹੈ। ਬਾਬੇ ਨਾਨਕ ਤੋਂ ਪੁੱਛੋ ਤਾਂ ਉਹ ਕਹਿੰਦੇ ਹਨ ਕਿ 'ਭਗਤ' ਕੇਵਲ ਉਹੀ ਹੈ ਜੋ (1) ਦੁਨੀਆਂ ਦੇ ਰਸਾਂ ਕਸਾਂ ਨੂੰ ਮਿੱਟੀ ਤੋਂ ਵੱਧ ਕੁੱਝ ਨਾ ਜਾਣਦਾ ਹੋਵੇ ਤੇ ਇਨ੍ਹਾਂ ਦਾ ਤਿਆਗ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਹੋਵੇ ਪਰ (2) ਇਕੋ ਰੱਸ ਦਾ ਤਿਆਗ ਕਰਨ ਦੀ ਕਦੇ ਸੋਚ ਵੀ ਨਾ
ਸਕਦਾ ਹੋਵੇ- ਪ੍ਰਭੂ-ਪ੍ਰੇਮ ਦੇ ਰੱਸ ਦਾ। ਉਹੀ 'ਭਗਤ ਰਸਾਲਾ' ਹੈ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement