
ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ ਭੇਜੇ ਜਾਣ ਪਿਛੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਪੱਤਰਕਾਰ ਜਰਨੈਲ ਸਿੰਘ.....
ਨਵੀਂ ਦਿੱਲੀ : ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਜੇਲ ਭੇਜੇ ਜਾਣ ਪਿਛੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਹੈ ਕਿ 34 ਸਾਲ ਪਿਛੋਂ ਇਹ ਇਤਿਹਾਸਕ ਘੜੀ ਆਈ ਹੈ, ਜਦ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਜੇਲ ਦਾ ਮੂੰਹ ਵੇਖਣਾ ਪਿਆ ਹੈ। ਉਨ੍ਹਾਂ ਕਿਹਾ, “ਸੱਜਣ ਕੁਮਾਰ ਦਾ ਜੇਲ ਜਾਣਾ ਸਿਆਸੀ ਲੋਕਾਂ ਲਈ ਇਕ ਸਬਕ ਹੈ,
ਜੋ ਕਤਲੇਆਮ ਸਹਾਰੇ ਨਫ਼ਰਤ ਤੇ ਖ਼ੂਨ ਖ਼ਰਾਬੇ ਦੀ ਰਾਜਨੀਤੀ ਕਰ ਕੇ ਬੇਦੋਸ਼ਾਂ ਦਾ ਕਤਲ ਕਰਦੇ ਹਨ।'' ਉਨ੍ਹਾਂ ਇਕ ਬਿਆਨ ਜਾਰੀ ਕਰ ਕੇ ਕਤਲੇਆਮ ਵੇਲੇ ਅਪਣੀ ਹਾਲਤ ਦਾ ਬਿਆਨ ਕਰਦਿਆਂ ਕਿਹਾ, '11 ਸਾਲ ਦੀ ਉਮਰ ਦੇ ਇੱਕ ਬੱਚੇ ਦੇ ਤੌਰ 'ਤੇ ਸਿੱਖ ਨਸਲਕੁਸ਼ੀ ਵੇਖਣ ਤੋਂ ਬਾਅਦ ਲੱਗਦਾ ਹੈ ਕੇ ਅੱਜ ਦੇ ਫ਼ੈਸਲੇ ਨਾਲ ਸਿੱਖ ਕੌਮ ਦਾ ਭਾਰਤ ਦੀ ਨਿਆਂ ਪ੍ਰਣਾਲੀ ਵਿਚ ਕੁੱਝ ਭਰੋਸਾ ਪਰਤਿਆ ਹੋਵੇਗਾ। ਫ਼ੈਸਲਾ ਕਾਫ਼ੀ ਪਹਿਲੇ ਆਉਣਾ ਚਾਹੀਦਾ ਸੀ।'