PSGPC News: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਰਮੇਸ਼ ਸਿੰਘ ਅਰੋੜਾ; ਬੀਬੀ ਸਤਵੰਤ ਕੌਰ ਬਣੇ ਜਨਰਲ ਸਕੱਤਰ
Published : Mar 1, 2024, 5:45 pm IST
Updated : Mar 1, 2024, 5:45 pm IST
SHARE ARTICLE
Ramesh Singh Arora became President of Pakistan Sikh Gurdwara Management Committee
Ramesh Singh Arora became President of Pakistan Sikh Gurdwara Management Committee

ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਵਿਚ ਪਹਿਲੇ ਵਿਧਾਇਕ ਐਮਪੀਏ ਪੰਜਾਬ ਚੁਣੇ ਜਾਣ ਦਾ ਮਾਣ ਹਾਸਲ ਹੈ।

PSGPC News: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ.) ਦੇ ਪੁਨਰਗਠਨ ਤੋਂ ਬਾਅਦ ਅੱਜ ਰਮੇਸ਼ ਸਿੰਘ ਅਰੋੜਾ ਨੂੰ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਦੀ ਜਨਰਲ ਸਕੱਤਰ ਵਜੋਂ ਚੋਣ ਹੋਈ ਹੈ।

ਦੱਸ ਦੇਈਏ ਕਿ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਵਿਚ ਪਹਿਲੇ ਵਿਧਾਇਕ ਐਮਪੀਏ ਪੰਜਾਬ ਚੁਣੇ ਜਾਣ ਦਾ ਮਾਣ ਹਾਸਲ ਹੈ। ਹਾਲ ਹੀ ਵਿਚ ਹੋਏ ਪੁਨਰਗਠਨ ’ਚ ਪਹਿਲੀ ਵਾਰ ਇਕ ਸਿੱਖ ਔਰਤ ਨੂੰ ਵੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ।

ਇਸ ਕਮੇਟੀ ਦਾ ਮੁੱਖ ਉਦੇਸ਼ ਪਾਕਿਸਤਾਨ ਭਰ ’ਚ ਸਿੱਖਾਂ ਦੇ ਪਵਿੱਤਰ ਸਥਾਨਾਂ, ਗੁਰਦੁਆਰਿਆਂ ਅਤੇ ਧਾਰਮਕ ਮਾਮਲਿਆਂ ਦੀ ਸਾਂਭ-ਸੰਭਾਲ ਅਤੇ ਨਿਗਰਾਨੀ ਕਰਨਾ ਹੈ।13 ਮੈਂਬਰਾਂ ਵਿਚੋਂ ਤਿੰਨ ਸਰਕਾਰੀ ਨੁਮਾਇੰਦੇ ਹਨ, ਜਿਨ੍ਹਾਂ ਵਿਚ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ, ਧਾਰਮਕ ਮਾਮਲਿਆਂ ਅਤੇ ਅੰਤਰ-ਧਰਮ ਸਦਭਾਵਨਾ ਮੰਤਰਾਲੇ ਦੇ ਸੀਨੀਅਰ ਸੰਯੁਕਤ ਸਕੱਤਰ ਜਾਂ ਸੰਯੁਕਤ ਸਕੱਤਰ ਅਤੇ ਇਕ ਵਧੀਕ ਸਕੱਤਰ ਧਾਰਮਕ  ਸਥਾਨ ਸ਼ਾਮਲ ਹਨ।

ਬਾਕੀ ਦਸ ਮੈਂਬਰ ਸਿੱਖ ਭਾਈਚਾਰੇ ਦੇ ਸਤਿਕਾਰਯੋਗ ਵਿਅਕਤੀ ਹਨ ਜਿਨ੍ਹਾਂ ’ਚ ਰਮੇਸ਼ ਸਿੰਘ ਅਰੋੜਾ, ਤਾਰਾ ਸਿੰਘ, ਗਿਆਨ ਸਿੰਘ ਚਾਵਲਾ, ਸਰਵੰਤ ਸਿੰਘ, ਸਤਵੰਤ ਕੌਰ, ਹਰਮੀਤ ਸਿੰਘ, ਮਹੇਸ਼ ਸਿੰਘ, ਭਗਤ ਸਿੰਘ, ਸਾਹਿਬ ਸਿੰਘ ਅਤੇ ਡਾ. ਮਮਪਾਲ ਸਿੰਘ ਸ਼ਾਮਲ ਹਨ।

(For more Punjabi news apart from Ramesh Singh Arora became President of Pakistan Sikh Gurdwara Management Committee, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement