Tata Group News: ਪਾਕਿਸਤਾਨ ਦੀ ਸਮੁੱਚੀ ਅਰਥਵਿਵਸਥਾ ਤੋਂ ਵੀ ਵੱਡਾ ਹੈ ਟਾਟਾ ਸਮੂਹ
Published : Feb 19, 2024, 12:43 pm IST
Updated : Feb 19, 2024, 12:43 pm IST
SHARE ARTICLE
Tata Group is now bigger in size than Pakistan's entire economy
Tata Group is now bigger in size than Pakistan's entire economy

ਟਾਟਾ ਸਮੂਹ ਦਾ ਮਾਰਕੀਟ ਕੈਪ 365 ਬਿਲੀਅਨ ਡਾਲਰ ਸੀ ਜਦਕਿ ਆਈਐਮਐਫ ਨੇ ਪਾਕਿਸਤਾਨ ਦੀ ਜੀਡੀਪੀ ਲਗਭਗ 341 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਸੀ।

Tata Group News: ਟਾਟਾ ਗਰੁੱਪ ਦਾ ਮਾਰਕੀਟ ਕੈਪ (Tata Group Mcap) ਪਾਕਿਸਤਾਨ ਦੀ ਪੂਰੀ ਅਰਥਵਿਵਸਥਾ ਨਾਲੋਂ ਵੱਡੀ ਹੋ ਸਕਦੀ ਹੈ। ਦੇਸ਼ ਦੇ ਮੰਨੇ-ਪ੍ਰਮੰਨੇ ਗਰੁੱਪਾਂ ਦੀਆਂ ਕਈ ਕੰਪਨੀਆਂ ਨੇ ਇਕ ਸਾਲ 'ਚ ਭਾਰੀ ਰਿਟਰਨ ਦਿਤਾ ਹੈ। ਟਾਟਾ ਸਮੂਹ ਦਾ ਮਾਰਕੀਟ ਪੂੰਜੀਕਰਣ ਜਾਂ ਮਾਰਕੀਟ ਕੈਪ 365 ਬਿਲੀਅਨ ਡਾਲਰ ਸੀ ਜਦਕਿ ਆਈਐਮਐਫ ਨੇ ਪਾਕਿਸਤਾਨ ਦੀ ਜੀਡੀਪੀ ਲਗਭਗ 341 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਸੀ।

ਇਸ ਤੋਂ ਇਲਾਵਾ, ਭਾਰਤ ਦੀ ਦੂਜੀ ਸੱਭ ਤੋਂ ਵੱਡੀ ਕੰਪਨੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਦਾ ਆਕਾਰ ਪਾਕਿਸਤਾਨ ਦੀ ਆਰਥਿਕਤਾ ਦਾ ਲਗਭਗ ਅੱਧਾ ਹਿੱਸਾ ਹੈ। ਟਾਟਾ ਕੰਸਲਟੈਂਸੀ ਸਰਵਿਸਿਜ਼ ਦਾ ਮਾਰਕੀਟ ਕੈਪ 170 ਬਿਲੀਅਨ ਡਾਲਰ ਹੈ।

ਟਾਟਾ ਮੋਟਰਜ਼ ਅਤੇ ਟ੍ਰੇਂਟ ਦੇ ਰਿਟਰਨ ਅਤੇ ਪਿਛਲੇ ਸਾਲ ਵਿਚ ਟਾਈਟਨ, ਟੀਸੀਐਸ ਅਤੇ ਟਾਟਾ ਪਾਵਰ ਵਿਚ ਦੇਖੀ ਗਈ ਰੈਲੀ ਦੇ ਨਤੀਜੇ ਵਜੋਂ ਟਾਟਾ ਸਮੂਹ ਦਾ ਮਾਰਕੀਟ ਕੈਪ ਵਧਿਆ ਹੈ। ਪਿਛਲੇ ਇਕ ਸਾਲ ਵਿਚ ਟਾਟਾ ਦੀਆਂ ਘੱਟੋ-ਘੱਟ 8 ਕੰਪਨੀਆਂ ਦੀ ਦੌਲਤ ਦੁੱਗਣੀ ਤੋਂ ਵੱਧ ਹੋ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਟਾਟਾ ਗਰੁੱਪ ਦੀਆਂ ਕੰਪਨੀਆਂ ਵਿਚ TRF, Trent, ਬਨਾਰਸ ਹੋਟਲਜ਼, ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ, ਟਾਟਾ ਮੋਟਰਜ਼, ਗੋਆ ਦੀ ਆਟੋਮੋਬਾਈਲ ਕਾਰਪੋਰੇਸ਼ਨ ਅਤੇ ਆਰਟਸਨ ਇੰਜੀਨੀਅਰਿੰਗ ਸ਼ਾਮਲ ਹਨ। ਇਸ ਤੋਂ ਇਲਾਵਾ ਟਾਟਾ ਕੈਪੀਟਲ, ਜੋ ਅਗਲੇ ਸਾਲ ਤਕ ਅਪਣਾ ਆਈਪੀਓ ਲਾਂਚ ਕਰਨ ਵਾਲੀ ਹੈ, ਦਾ ਮਾਰਕੀਟ ਕੈਪ 2.7 ਲੱਖ ਕਰੋੜ ਰੁਪਏ ਹੈ।

ਪਾਕਿਸਤਾਨ ਦਾ ਜੀਡੀਪੀ ਵਿੱਤੀ ਸਾਲ 2021-22 ਵਿਚ 6.1 ਪ੍ਰਤੀਸ਼ਤ ਅਤੇ ਵਿੱਤੀ ਸਾਲ 2020-21 ਵਿਚ 5.8 ਪ੍ਰਤੀਸ਼ਤ ਦੀ ਰਿਕਾਰਡ ਦਰ ਨਾਲ ਵਧਿਆ, ਜਦਕਿ ਪਾਕਿਸਤਾਨ ਦੀ ਆਰਥਿਕਤਾ ਵਿੱਤੀ ਸਾਲ 2022-23 ਵਿਚ ਗਿਰਾਵਟ ਵਿਚ ਰਹਿਣ ਦਾ ਅਨੁਮਾਨ ਹੈ।

(For more Punjabi news apart from Tata Group is now bigger in size than Pakistan's entire economy, stay tuned to Rozana Spokesman)

Tags: tata group

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement