ਸੁੱਖ ਆਸਣ ਵਾਲੇ ਕਮਰੇ ਦੇ ਬਾਹਰ ਹੀ ਧਰਨੇ 'ਤੇ ਬੈਠੇ ਪਾਠੀ ਸਿੰਘ
Published : Jul 31, 2017, 5:24 pm IST
Updated : Apr 1, 2018, 4:17 pm IST
SHARE ARTICLE
Protest
Protest

ਪਿਛਲੇ ਕਾਫ਼ੀ ਸਮੇਂ ਤੋਂ ਅਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ 475 ਦੇ ਕਰੀਬ ਪਾਠੀ ਸਿੰਘਾਂ ਵਲੋਂ ਅੱਜ ਗੁ. ਬੀੜ ਬਾਬਾ ਬੁੱਢਾ ਜੀ ਵਿਖੇ ਪਹਿਲਾ ਤੋਂ ਹੀ ਧਰਨਾਂ

ਝਬਾਲ, 31 ਜੁਲਾਈ (ਤੇਜਿੰਦਰ ਸਿੰਘ ਝਬਾਲ): ਪਿਛਲੇ ਕਾਫ਼ੀ ਸਮੇਂ ਤੋਂ ਅਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ 475 ਦੇ ਕਰੀਬ ਪਾਠੀ ਸਿੰਘਾਂ ਵਲੋਂ ਅੱਜ ਗੁ. ਬੀੜ ਬਾਬਾ ਬੁੱਢਾ ਜੀ ਵਿਖੇ ਪਹਿਲਾ ਤੋਂ ਹੀ ਧਰਨਾਂ ਲਾਉਣ ਦੀ ਅਪੀਲ ਨੂੰ ਲੈ ਕੇ ਜਿਥੇ ਪ੍ਰਬੰਧਕਾਂ ਵਲੋਂ 20 ਦੇ ਕਰੀਬ ਅਰੰਭ ਹੋਣ ਵਾਲੇ ਅਖੰਡ ਪਾਠਾਂ ਦੇ ਲਈ ਬਾਹਰੋਂ ਪਾਠੀ ਸਿੰਘ ਬੁਲਾ ਕੇ ਪ੍ਰਬੰਧ ਕੀਤਾ ਹੋਇਆ ਸੀ ਤਾਕਿ ਲੋਕਾਂ ਦੇ ਮਨਾਂ ਨੂੰ ਠੇਸ ਨਾ ਪੁੱਜੇ ਪਰ ਪਾਠੀ ਸਿੰਘ ਨੇ ਪ੍ਰਬੰਧਕਾਂ ਦੇ ਮਨਸੂਬਿਆਂ ਨੂੰ ਫੇਲ ਕਰਦਿਆਂ ਸੁੱਖ ਆਸਣ ਵਾਲੇ ਕਮਰੇ ਦੇ ਬਾਹਰ ਹੀ ਧਰਨਾ ਲਗਾ ਕੇ ਬੈਠ ਗਏ।
ਇਸ ਮੌਕੇ ਅਖੰਡ ਪਾਠੀ ਸਿੰਘਾਂ ਦੇ ਆਗੂ ਜਿਨ੍ਹਾਂ ਵਿਚ ਭਾਈ ਮਹਿਲ ਸਿੰਘ ਲੱਲੂਘੁੰਮਣ, ਭਾਈ ਸਰੂਪ ਸਿੰਘ ਭੁੱਚਰ, ਭਾਈ ਰਣਧੀਰ ਸਿੰਘ ਝਬਾਲ, ਭਾਈ ਪਰਮਜੀਤ ਸਿੰਘ ਝਬਾਲ, ਨਿਸ਼ਾਨ ਸਿੰਘ ਝਬਾਲ, ਗੁਰਪ੍ਰੀਤ ਸਿੰਘ, ਭਾਈ ਬਲਵਿੰਦਰ ਸਿੰਘ, ਬਿਕਰਮਜੀਤ ਸਿੰਘ ਆਦਿ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਵਿਚ ਪਾਠੀ ਿਸੰਘਾਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਾਗ ਮੈਡੀਕਲ ਦੀ ਸਹੂਲਤ, ਦੁਰਘਟਨਾ ਬੀਮੇ ਦੀ ਸਹੂਲਤ, ਪਾਠੀ ਸਿੰਘਾਂ ਕੋਲੋਂ ਲਈ ਗਈ ਸਕਿਊਰਟੀ ਦੀ ਐਫਡੀ ਕੀਤੀ ਜਾਵੇ, ਪਾਠੀ ਸਿੰਘਾਂ ਦੀ ਸੇਵਾਂ ਵਧਾਈ ਜਾਵੇ, ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿਚ ਪਾਠੀ ਸਿੰਘਾਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਆਦਿ ਦੀ ਸਹੂਲਤ ਦਿਤੀ ਜਾਵੇ। ਇਸ ਸਮੇਂ ਸ਼੍ਰੋਮਣੀ ਕਮੇਟੀ ਵਲੋ ਪੁੱਜੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਨੌਸ਼ਿਹਰਾਂ ਢਾਲਾ, ਮੈਨੇਜਰ ਜਸਪਾਲ ਸਿੰਘ, ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ ਨੇ ਦਸਿਆਂ ਪਾਠੀ ਸਿੰਘਾਂ ਦੀ ਹੜਤਾਲ ਕਾਰਨ ਅੱਜ ਕੋਈ 20 ਦੇ ਲਗਭਗ ਸ਼ਰਧਾਲੂਆਂ ਦੇ ਜੋ ਅਖੰਡ ਪਾਠ ਸਾਹਿਬ ਜੀ ਰੱਖੇ ਜਾਣੇ ਸਨ, ਉਹ ਕੈਂਸਲ ਕਰਨੇ ਪਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਬੰਡੂਗਰ ਦੇ ਆਦੇਸ਼ਾਂ  'ਤੇ ਅਸੀ ਅਖੰਡ ਪਾਠੀ ਸਿੰਘਾਂ ਨਾਲ ਗੱਲਬਾਤ ਕੀਤੀ ਗਈ ਜਿਸ 'ਤੇ ਉਨ੍ਹਾਂ ਨੇ ਕੁੱਝ ਮੰਗਾਂ ਪ੍ਰਵਾਨ ਕਰ ਲਈਆਂ ਹਨ ਜਿਨ੍ਹਾਂ ਵਿਚੋਂ ਅੰਖਡ ਪਾਠ ਸਾਹਿਬ ਦੀ ਭੇਂਟਾ ਇਕ ਪਾਠੀ ਦੀ 600 ਤੋਂ 800 ਕੀਤੀ ਗਈ, ਸਾਰੇ ਪਰਵਾਰ ਦੇ ਬੀਮੇ ਦੀ ਸਹੂਲਤ, ਜਮ੍ਹਾਂ ਸਕਿਉਰਟੀ ਨੂੰ ਐਫ਼ਡੀ ਵਿਚ ਤਬਦੀਲ ਕਰ ਦਿਤਾ ਹੈ ਜਿਸ ਕਰ ਕੇ ਉਨ੍ਹਾਂ ਅਪਣੀ ਹੜਤਾਲ ਖ਼ਤਮ ਕਰ ਦਿਤੀ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement