
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਅਪਣੇ ਨਿਜੀ ਹਿਤਾਂ ਲਈ ਅਕਾਲ ਤਖ਼ਤ ਨੂੰ ਵਰਤਿਆ ਹੈ
ਪੱਟੀ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਅਪਣੇ ਨਿਜੀ ਹਿਤਾਂ ਲਈ ਅਕਾਲ ਤਖ਼ਤ ਨੂੰ ਵਰਤਿਆ ਹੈ ਅਤੇ ਹੁਣ ਵੀ ਲੋਕ ਸਭਾ ਚੋਣਾਂ ਮੌਕੇ ਇਸ ਨੂੰ ਵਰਤਣ ਦੀ ਕੋਸ਼ਿਸ਼ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਨੇ ਅੱਜ ਗੁਰਦਆਰਾ ਬਾਬਾ ਵੀਰ ਸਿੰਘ ਪੱਟੀ ਮੋੜ ਵਿਖੇ ਨਤਮਸਤਕ ਹੋਣ ਮੌਕੇ ਕੀਤਾ। ਇਸ ਤੋਂ ਉਪਰੰਤ ਉਹ ਬੀੜ ਬਾਬਾ ਬੁੱਢਾ ਸਹਿਬ ਅਤੇ ਗੁਰਦਆਰਾ ਬਾਬਾ ਜੱਲਣ ਵਿਖੇ ਵੀ ਨਤਮਸਤਕ ਹੋਣ ਲਈ ਗਏ।
ਜ਼ੀਰਾ ਨੇ ਕਿਹਾ ਕਿ ਬਾਦਲਾਂ ਨੇ ਦਸ ਸਾਲਾਂ ਵਿਚ ਇਸ ਤਰ੍ਹਾਂ ਦਾ ਨਸ਼ਾ ਲਿਆ ਕੇ ਸਿੱਖੀ ਦਾ ਸੱਭ ਤੋਂ ਵੱਧ ਘਾਣ ਕੀਤਾ ਹੈ ਅਤੇ ਹੁਣ ਬਾਦਲ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਵੇਲੇ ਵੀ ਸਿੱਖਾਂ ਨੂੰ ਕੋਈ ਵੀ ਅਪੀਲ ਕਰਵਾ ਕੇ ਵਰਤ ਸਕਦੇ ਹਨ। ਜ਼ੀਰਾ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਪਹਿਲਾ ਹੀ ਅਕਾਲ ਤਖ਼ਤ ਸਹਿਬ ਦੇ ਜਥੇਦਾਰਾਂ ਨੂੰ ਵਰਤ ਕੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਚੁਕੇ ਹਨ ਪਰ ਹੁਣ ਤੁਸੀ ਬਾਦਲਾਂ ਦੇ ਚੁੰਗਲ 'ਚੋਂ ਨਿਕਲ ਕੇ ਸਿੱਖੀ ਦੀ ਗੱਲ ਕਰੋ ਕਿਉਂਕਿ ਲੋਕ ਸਭਾ ਪੋਲੀਟੀਕਲ ਚੋਣਾਂ ਹਨ ਨਾ ਕਿ ਧਾਰਮਕ।